ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਯੋਗ ਸਿੱਖਿਅਕ ਦੀ ਨਿਗਰਾਨੀ ਅਧੀਨ ਕੀਤਾ ਗਿਆ ਮਾਈਂਡਫੁਲਨੈੱਸ ਮੈਡੀਟੇਸ਼ਨ ਹਲਕੀ ਬੌਧਿਕ ਕਮਜ਼ੋਰੀ ਅਤੇ ਸ਼ੁਰੂਆਤੀ ਅਲਜ਼ਾਈਮਰ ਰੋਗ ਪੀੜਤ ਮਰੀਜ਼ਾਂ ਨੂੰ ਲਾਭ ਪਹੁੰਚਾਉਂਦਾ ਹੈ

Posted On: 05 JUL 2021 6:17PM by PIB Chandigarh

ਮਨਨ ਇੱਕ ਪ੍ਰਭਾਵਸ਼ਾਲੀ ਅਭਿਆਸ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ ਹੈ ਜਿਸ ਨਾਲ ਮਾਨਸਿਕਤਾ, ਬੋਧਿਕ ਜਾਗਰੂਕਤਾ ਅਤੇ ਮਨੋਵਿਗਿਆਨਕ ਸਿਹਤ ਵਿੱਚ ਸੁਧਾਰ ਹੁੰਦਾ ਹੈ। ਸ਼੍ਰੀ ਚਿਤ੍ਰਾ ਤਿਰੂਨਲ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਐਂਡ ਟੈਕਨੋਲੋਜੀ, ਤ੍ਰਿਵੈਂਦ੍ਰਮ ਦੇ ਖੋਜਕਰਤਾਵਾਂ ਨੇ ਦਿਖਾਇਆ ਹੈ ਕਿ ਯੋਗ ਸਿੱਖਿਅਕ ਦੀ ਨਿਗਰਾਨੀ ਅਧੀਨ ਕੀਤਾ ਗਿਆ ਮਾਈਂਡਫੁਲਨੈੱਸ ਮੈਡੀਟੇਸ਼ਨ ਯਾਦਦਾਸ਼ਤ ਅਤੇ ਅਨੁਕੂਲਤਾ ਭਾਸ਼ਾ ਅਤੇ ਵਿਜ਼ੂਅਲ-ਸਥਾਨਿਕ ਧਾਰਣਾ ਦੇ ਰੂਪ ਵਿੱਚ ਹਲਕੀ ਬੌਧਿਕ ਕਮਜ਼ੋਰੀ ਅਤੇ ਸ਼ੁਰੂਆਤੀ ਅਲਜ਼ਾਈਮਰ ਰੋਗ (AD) ਦੇ ਮਰੀਜ਼ਾਂ ਨੂੰ ਲਾਭ ਪਹੁੰਚਾਉਂਦਾ ਹੈ। ਇਸ ਵਿੱਚ ਨਿਉਰੋਲੋਜੀਕਲ ਵਿਕਾਰ ਨਾਲ ਜੁੜੇ ਬੋਧਿਕ ਗਿਰਾਵਟ ਦੇ ਪ੍ਰਬੰਧਨ ਲਈ ਇੱਕ ਉਪਚਾਰੀ ਪਹੁੰਚ ਦੇ ਤੌਰ ‘ਤੇ ਵੱਡੀ ਸੰਭਾਵਨਾ ਹੈ।

ਹਲਕੀ ਬੋਧਵਾਦੀ ਕਮਜ਼ੋਰੀ ਅਤੇ ਅਲਜ਼ਾਈਮਰ ਦਾ ਸ਼ੁਰੂਆਤੀ ਰੂਪ ਇੱਕ ਅਜਿਹੀ ਸਥਿਤੀ ਹੁੰਦੀ ਹੈ ਜਿਸ ਵਿੱਚ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਪਰ ਵਿਅਕਤੀ ਕਾਰਜਸ਼ੀਲ ਤੌਰ ‘ਤੇ ਸੁਤੰਤਰ ਰਹਿੰਦਾ ਹੈ। ਅਜਿਹੇ ਮਰੀਜ਼ਾਂ ਨੂੰ ਰਾਹਤ ਪਹੁੰਚਾਉਣ ਲਈ ਇਲਾਜ ਦੇ ਕਈ ਵਿਕਲਪਾਂ ਵਿੱਚੋਂ, ਧਿਆਨ ਇੱਕ ਸੰਤੁਲਿਤ ਅਤੇ ਲਾਗਤ-ਪ੍ਰਭਾਵੀ ਪਹੁੰਚ ਹੈ। 

 ਐੱਸਸੀਟੀਆਈਐੱਮਐੱਸਟੀ, ਤ੍ਰਿਵੰਦ੍ਰਮ ਦੇ ਅਡੀਸ਼ਨਲ ਪ੍ਰੋਫੈਸਰ, ਡਾ. ਰਾਮਸ਼ੇਖਰ ਐੱਨ ਮੈੱਨਨ, ਐੱਸਸੀਟੀਆਈਐੱਮਐੱਸਟੀ ਦੇ ਹੀ ਡਾ. ਸੀ ਕੇਸ਼ਵਦਾਸ, ਡਾ. ਬਿਜਯ ਥੌਮਸ, ਅਤੇ ਡਾ. ਐਲੇ ਅਲੈਗਜ਼ੈਂਡਰ ਅਤੇ ਸਰਕਾਰੀ ਮੈਡੀਕਲ ਕਾਲਜ, ਤ੍ਰਿਵੇਂਦਰਮ ਦੇ ਡਾ. ਐੱਸ ਕ੍ਰਿਸ਼ਨਨ ਨੇ ਦੋ-ਪੜਾਵਾਂ ਦਾ ਅਧਿਐਨ ਕੀਤਾ ਜਿਸ ਵਿੱਚ ਹਰ ਪੜਾਅ ਲਈ ਵੱਖੋ-ਵੱਖਰੇ ਉਦੇਸ਼ ਨਿਰਧਾਰਤ ਕੀਤੇ ਗਏ ਸਨ। ਪਹਿਲਾ ਪੜਾਅ ਇਮੇਜਿੰਗ ਬਾਇਓਮਾਰਕਰਜ਼ ਦੁਆਰਾ ਸੀਜ਼ਨਲ ਮਾਈਂਡਫੁਲਨੈੱਸ ਪ੍ਰੈਕਟੀਸ਼ਨਰਾਂ ਅਤੇ ਸਿਹਤਮੰਦ ਗੈਰ-ਪ੍ਰੈਕਟੀਸ਼ਨਰਾਂ ਵਿੱਚ ਮਾਨਸਿਕਤਾ ਅਤੇ ਦਿਮਾਗ ਦੀ ਕਿਰਿਆਸ਼ੀਲਤਾ ਵਧਾਉਣ ਦੇ ਅਧਿਐਨ ਦੇ ਖੇਤਰਾਂ ਦੇ ਤੰਤੂ ਸੰਬੰਧਾਂ ਦੀ ਪੜਚੋਲ ਕਰਨ ਲਈ, ਡਿਜ਼ਾਇਨ ਕੀਤਾ ਗਿਆ ਸੀ, ਜੋ ਕਿ ਭਾਰਤ ਵਿੱਚ ਦਿਮਾਗੀ ਬਿਮਾਰੀ ਲਈ ਆਪਣੀ ਕਿਸਮ ਦੀ ਮਲਟੀਮੋਡੈਲਟੀ ਇਮੇਜਿੰਗ ਕੰਮ ਦਾ ਪਹਿਲਾ ਕੰਮ ਹੈ। ਦੂਜੇ ਪੜਾਅ ਦੀ ਯੋਜਨਾ ਐੱਮਸੀਆਈ ਵਾਲੇ ਮਰੀਜ਼ਾਂ ਦੀ ਬੋਧਿਕ ਕਾਰਗੁਜ਼ਾਰੀ ਵਿੱਚ ਪਹਿਲਾਂ ਅਤੇ ਇਸ ਦੇ ਨਾਲ ਹੀ ਬਾਅਦ ਵਿੱਚ ਮਾਈਂਡਫੁਲਨੈੱਸ ਮੈਡੀਟੇਸ਼ਨ ਦੀ ਟ੍ਰੇਨਿੰਗ ਦੌਰਾਨ ਹੋਣ ਵਾਲੀਆਂ ਤਬਦੀਲੀਆਂ ਦੀ ਪੜਤਾਲ ਕਰਨ ਲਈ ਬਣਾਈ ਗਈ ਸੀ। ਟੀਮ ਨੇ ਹਰ ਹਫ਼ਤੇ 1 ਘੰਟੇ ਲਈ ਬੋਧਿਕ ਰੀ-ਟ੍ਰੇਨਿੰਗ ਦਿੱਤੀ ਅਤੇ ਹਰੇਕ ਸੈਸ਼ਨ ਦੇ ਅੰਤ ਵਿੱਚ ਰੀ-ਟ੍ਰੇਨਿੰਗ ਕਾਰਜਾਂ ਦੌਰਾਨ ਲਾਭਾਰਥੀਆਂ ਦੀ ਕਾਰਗੁਜ਼ਾਰੀ ਬਾਰੇ ਫੀਡਬੈਕ ਦਿੱਤਾ। ਮਰੀਜ਼ਾਂ ਨੂੰ ਬਾਕੀ ਦਿਨਾਂ ਦੌਰਾਨ ਅਭਿਆਸ ਕਰਨ ਲਈ ਘਰ ਵਿੱਚ ਹੋ ਸਕਣ ਵਾਲੇ ਕਾਰਜ ਦਿੱਤੇ ਗਏ ਸਨ। ਉਨ੍ਹਾਂ ਨੇ ਮਰੀਜ਼ਾਂ ਲਈ 10 ਹਫ਼ਤੇ ਦਾ ਮਾਈਂਡਫੁਲਨੈੱਸ ਮੈਡੀਟੇਸ਼ਨ -ਅਧਾਰਤ ਪ੍ਰੋਗਰਾਮ ਵੀ ਵਿਕਸਤ ਕੀਤਾ, ਜਿਸ ਨੂੰ “ਮਾਈਂਡਫੁਲਨੈੱਸ ਯੂਨੀਫਾਈਡ ਕੌਗਨਿਟਿਵ ਬਿਹੇਵੀਅਰ ਥੇਰੈਪੀ (ਐੱਮਯੂਸੀਬੀਟੀ)” ਟ੍ਰੇਨਿੰਗ ਪ੍ਰੋਗਰਾਮ ਕਹਿੰਦੇ ਹਨ।

ਸ਼ੁਰੂਆਤੀ ਆਰਾਮ-ਅਵਸਥਾ ਵਿੱਚ ਕਾਰਜਸ਼ੀਲ ਚੁੰਬਕੀ ਗੂੰਜ ਇਮੇਜਿੰਗ (fMRI) ਦੇ ਨਤੀਜਿਆਂ ਨੇ ਸੰਕੇਤ ਦਿੱਤੇ ਹਨ ਕਿ ਇਕੋ ਉਮਰ ਸਮੂਹ ਦੇ ਸਿਹਤਮੰਦ ਲੋਕਾਂ, ਜਿਨ੍ਹਾਂ ਨੇ ਆਪਣੀ ਨਿਯਮਤ ਜੀਵਨ ਸ਼ੈਲੀ ਵਿੱਚ ਮਨਨ ਅਭਿਆਸ ਨੂੰ ਕਿਸੇ ਵੀ ਰੂਪ ਵਿੱਚ ਸ਼ਾਮਲ ਨਹੀਂ ਕੀਤਾ ਦੀ ਤੁਲਨਾ ਵਿੱਚ, ਮਾਈਂਡਫੁਲਨੈੱਸ ਪ੍ਰੈਕਟੀਸ਼ਨਰਾਂ ਨੇ ਮੈਡੀਕਲ ਪ੍ਰੀਫ੍ਰੰਟਲ ਕੋਰਟੈਕਸ ਅਤੇ ਰਾਈਟ ਐਂਟੇਰੀਅਰ ਇਨਸੂਲਾ (right anterior insula) ਵਿੱਚ ਆਰਾਮ-ਅਵਸਥਾ ਵਾਲੀਆਂ ਦਿਮਾਗ ਦੀਆਂ ਗਤੀਵਿਧੀਆਂ ਦੇ ਅਧਾਰ ‘ਤੇ ਵਧਿਆ ਹੋਇਆ ਸੰਪਰਕ ਸਥਾਪਤ ਕੀਤਾ ਹੈ, ਖਾਸ ਤੌਰ 'ਤੇ, ਦਿਮਾਗ ਦੇ ਉਨ੍ਹਾਂ ਖੇਤਰਾਂ ਵਿੱਚ ਜੋ ਭਾਵਨਾ, ਤਣਾਅ ਪ੍ਰਤੀਕ੍ਰਿਆ, ਧਿਆਨ ਦੇ ਨਾਲ ਨਾਲ ਵਾਤਾਵਰਣ ਦੀ ਉਤੇਜਨਾ ਅਤੇ ਵਿਵਹਾਰ ਪ੍ਰਤੀ ਵਿਅਕਤੀ ਦੀ ਪ੍ਰਤੀਕ੍ਰਿਆ ਨਾਲ ਸਬੰਧਤ ਹੁੰਦੇ ਹਨ।

 ਦੂਜੇ ਪੜਾਅ ਦੇ ਨਤੀਜੇ ਸੁਝਾਅ ਦਿੰਦੇ ਹਨ ਕਿ ਚੇਤੰਨਤਾ, ਹੋਰ ਕਾਰਜਾਂ ਦੇ ਨਾਲ-ਨਾਲ ਅਨੁਭਵ, ਖਾਸ ਕਰਕੇ ਧਿਆਨ, ਵਿਵਹਾਰ, ਤਣਾਅ ਪ੍ਰਤੀਕ੍ਰਿਆ, ਅਤੇ ਪ੍ਰਤੀਕ੍ਰਿਆ ਜਾਂ ਵਾਤਾਵਰਣ ਪ੍ਰਤੀ ਅਨੁਕੂਲਤਾ ਦੇ ਨਾਲ ਨਿਊਰਲ ਸੰਬੰਧਾਂ ਨੂੰ ਕਿਰਿਆਸ਼ੀਲ ਕਰ ਸਕਦੀ ਹੈ, ਅਤੇ ਇਹ ਸੁਝਾਅ ਦਿੰਦੀ ਹੈ ਕਿ ਮਾਈਂਡਫੁਲਨੈੱਸ ਮੈਡੀਟੇਸ਼ਨ ਦਾ ਨਿਰੰਤਰ ਅਭਿਆਸ ਅੰਦਰੂਨੀ ਦੇ ਨਾਲ ਨਾਲ ਬਾਹਰੀ ਜਾਗਰੂਕਤਾ ਦੀ ਵਿਚੋਲਗੀ ਵੀ ਕਰ ਸਕਦਾ ਹੈ ਅਤੇ ਮਨੋਵਿਗਿਆਨਕ ਅਤੇ ਬੋਧਕ ਸਿਹਤ ਦੀ ਸੇਵਾ ਕਰ ਸਕਦਾ ਹੈ।

 ਅਧਿਐਨ ਦਾ ਇਹ ਸਿੱਟਾ ਨਿਕਲਦਾ ਹੈ ਕਿ ਮਾਈਂਡਫੁਲਨੈੱਸ ਮੈਡੀਟੇਸ਼ਨ ਵਿੱਚ ਧਿਆਨ, ਭਾਵਨਾ, ਤਣਾਅ-ਪ੍ਰਤੀਕ੍ਰਿਆ ਅਤੇ ਵਿਵਹਾਰ ਨਾਲ ਸੰਬੰਧਤ ਦਿਮਾਗੀ ਖੇਤਰਾਂ ਵਿੱਚ ਮੋਡਿਊਲੇਸ਼ਨ ਦੀ ਸੰਭਾਵਨਾ ਹੁੰਦੀ ਹੈ ਜੋ ਸਰੀਰ ਦੇ ਦੂਜੇ ਕਾਰਜਾਂ ਜਿਵੇਂ ਦਿਲ, ਖੂਨ ਦੇ ਗੇੜ ਅਤੇ ਮੈਟਾਬੋਲਿਜ਼ਮ ‘ਤੇ ਵੀ ਪ੍ਰਭਾਵ ਪਾਉਂਦੀ ਹੈ।ਇਸ ਤੋਂ ਇਲਾਵਾ, ਇੱਕ ਕਠੋਰ ਮਾਈਂਡਫੁਲਨੈੱਸ ਮੈਡੀਟੇਸ਼ਨ -ਅਧਾਰਤ ਦਖਲਅੰਦਾਜ਼ੀ ਪ੍ਰੋਗਰਾਮ ਐੱਮਸੀਆਈ ਅਤੇ ਸ਼ੁਰੂਆਤੀ ਅਲਜ਼ਾਈਮਰ ਬਿਮਾਰੀ ਤੋਂ ਪੀੜਤ ਮਰੀਜ਼ਾਂ ਵਿੱਚ ਬੋਧਕ ਕਾਰਜਪ੍ਰਣਾਲੀ ਦੇ ਨਾਲ-ਨਾਲ ਜੀਵਨ ਦੀ ਗੁਣਵਤਾ ਨੂੰ ਸੁਧਾਰਨ ਜਾਂ ਸਥਿਰ ਕਰਨ ਦੀ ਸਮਰੱਥਾ ਹੈ। 

 ਪਬਲੀਕੇਸ਼ਨ ਲਿੰਕ:

 

 ਡੀਓਆਈ: 10.3174 / ਅਜਨਰ ਏ 6219

 

 ਡੀਓਆਈ: 10.1016 / ਜੇ.ਐੱਨ.ਐੱਸ .2020.117093

 

 ਡੀਓਆਈ: 10.4103/ਏਆਈਐੱਨ_848_20

 

 ਡੀਓਆਈ: 10.1159 / 000496476


 

*****

 

 ਐੱਸਐੱਸ / ਆਰਕੇਪੀ



(Release ID: 1733142) Visitor Counter : 228


Read this release in: English , Urdu , Hindi