ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਉੱਤਰੀ ਭਾਰਤ ’ਚ ਵਧੇਰੇ ਸਿੰਜਾਈ ਤੇ ਮੌਨਸੂਨਾਂ ਦੇ ਉੱਤਰ–ਪੱਛਮ ਵੱਲ ਖਿਸਕਣ ਨਾਲ ਖੇਤੀਬਾੜੀ ਨੂੰ ਖ਼ਤਰਾ


ਸਿੰਜਾਈ ਦੇ ਢੰਗ ਬਰਸਾਤ ਦੇ ਤਰੀਕਿਆਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਜਲਵਾਯੂ ਦੀ ਅੱਤ ਕਾਰਣ ਖੇਤੀਬਾੜੀ ਨੂੰ ਖ਼ਤਰਾ ਵਧ ਰਿਹਾ

Posted On: 05 JUL 2021 4:30PM by PIB Chandigarh

ਜਲਵਾਯੂ ਦੇ ਖੋਜਕਾਰਾਂ ਨੇ ਪਾਇਆ ਹੈ ਕਿ ਉੱਤਰੀ ਭਾਰਤ ’ਚ ਹੱਦੋਂ ਵੱਧ ਸਿੰਜਾਈ ਨੇ ਸਤੰਬਰ ਦੀ ਮੌਨਸੂਨ ਵਰਖਾ ਨੂੰ ਉੱਪ–ਮਹਾਂਦੀਪ ਦੇ ਉੱਤਰ–ਪੱਛਮੀ ਹਿੱਸੇ ’ਚ ਤਬਦੀਲ ਕਰ ਦਿੱਤਾ ਹੈ; ਜਿਸ ਨਾਲ ਕੇਂਦਰੀ ਭਾਰਤ ’ਚ ਮੌਸਮ ਦੀ ਵਿਆਪਕ ਅੱਤ ਵਧ ਗਈ ਹੈ। ਅਜਿਹੇ ਮੌਸਮੀ ਨੁਕਸਾਨਾਂ ਨਾਲ ਕਿਸਾਨ ਅਸੁੱਰਖਿਅਤ ਹੋ ਗਏ ਹਨ ਤੇ ਫ਼ਸਲਾਂ ਦੇ ਨਾਕਾਮ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਇਹ ਅਧਿਐਨ ਜੋ ਇਹ ਸਥਾਪਤ ਕਰਦਾ ਹੈ ਕਿ ਮੌਨਸੂਨ ਦੀ ਵਰਖਾ ਦੱਖਣੀ ਏਸ਼ੀਆ ’ਚ ਸਿੰਜਾਈ ਦੇ ਤਰੀਕਿਆਂ ਦੀ ਚੋਣ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਇਸ ਖੇਤਰ ਵਿੱਚ ਖੇਤੀਬਾੜੀ ਕਰਨ ਦੇ ਤਰੀਕਿਆਂ ਦੀ ਯੋਜਨਾ ੳਲੀਕਣ ਵਿੱਚ ਮਦਦ ਕੀਤੀ ਜਾ ਸਕਦੀ ਹੈ।

ਦੱਖਣੀ ਏਸ਼ੀਆ ਦੁਨੀਆ ਦੇ ਸਭ ਤੋਂ ਵੱਧ ਸਿੰਜੇ ਜਾਣ ਵਾਲੇ ਖੇਤਰਾਂ ਵਿੱਚੋਂ ਇੱਕ ਹੈ, ਜਿੱਥੇ ਧਰਤੀ ਹੇਠਲੇ ਪਾਣੀ ਦੀ ਵਧੇਰੇ ਵਰਤੋਂ ਹੁੰਦੀ ਹੈ ਅਤੇ ਗਰਮੀਆਂ ਦੇ ਮੌਸਮ ਦੀ ਫ਼ਸਲ ਝੋਨੇ ਦੀ ਕਾਸ਼ਤ ਲਈ ਪਾਣੀ ਨਾਲ ਹੜ੍ਹੇ ਖੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇੰਝ ਅਜਿਹਾ ਅਧਿਐਨ ਕਰਨਾ ਜ਼ਰੂਰੀ ਸੀ ਕਿ ਅਜਿਹੇ ਅਭਿਆਸ ਮੌਨਸੂਨਾਂ ਉੱਤੇ ਕਿਵੇਂ ਪ੍ਰਭਾਵ ਪਾ ਸਕਦੇ ਹਨ, ਜੋ ਅਸਲ ’ਚ ਖੇਤੀ–ਆਧਾਰਤ ਅਰਥਵਿਵਸਥਾ ਦਾ ਧੁਰਾ ਹਨ।

ਆਈਆਈਟੀ ਬੌਂਬੇ ਦੇ ਇੱਕ ਸੈਂਟਰ ਆੱਵ੍ ਐਕਸੇਲੈਂਸ ‘ਇੰਟਰਡਿਸਿਪਲਿਨਰੀ ਪ੍ਰੋਗਰਾਮ ਇਨ ਕਲਾਈਮੇਟ ਸਟੱਡੀਜ਼’ (IDPCS – ਜਲਵਾਯੂ ਅਧਿਐਨ ਵਿੱਚ ਅੰਤਰ–ਅਨੁਸ਼ਾਸਨੀ ਪ੍ਰੋਗਰਾਮ) ’ਚ ਕਨਵੀਨਰ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫ਼ੈਸਰ ਸੁਬੀਮਲ ਘੋਸ਼ ਨੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਆਪਣੇ ਜਲਵਾਯੂ ਗਰੁੱਪ ਦੇ ਸਹਿਯੋਗ ਨਾਲ ਇੱਕ ਜਲਵਾਯੂ ਮਾੱਡਲ ਦੀ ਵਰਤੋਂ ਕਰਦਿਆਂ ਭਾਰਤ ’ਚ ਗਰਮੀਆਂ ਦੇ ਮੌਸਮ ਦੌਰਾਨ ਆਉਣ ਵਾਲੀ ਮੌਨਸੂਨ ਉੱਤੇ ਖੇਤੀਬਾੜੀ ਲਈ ਵਰਤੇ ਜਾਂਦੇ ਪਾਣੀ ਦੇ ਅਸਰ ਦੀ ਖੋਜ ਕੀਤੀ ਹੈ। 

ਚਿੱਤਰ ਏ. ਸਿੰਜਾਈ ਵਿੱਚ ਵਾਧੇ ਨਾਲ ਵਾਸ਼ਪੀਕਰਣ ਵਿੱਚ ਵਾਧਾ ਹੁੰਦਾ ਹੈ ਅਤੇ ਨਤੀਜੇ ਵਜੋਂ ਹੱਦੋਂ ਵੱਧ ਵਰਖਾ ਹੋਣ ਦੀਆਂ ਘਟਨਾਵਾਂ ਵਾਪਰਦੀਆਂ ਹਨ (ਦੇਵਾਨੰਦ et al. 2019 ਤੋਂ ਲਿਆ ਗਿਆ)

 

ਜਰਨਲ ‘ਜਿਓਫ਼ਿਜ਼ੀਕਲ ਰਿਸਰਚ ਲੈਟਰਜ਼’ ’ਚ ਪਿੱਛੇ ਜਿਹੀ ਛਪੀ ਖੋਜ ਦਰਸਾਉਂਦੀ ਹੈ ਕਿ ਮੌਨਸੂਨ ਦੀ ਵਰਖਾ ਦੱਖਣੀ ਏਸ਼ੀਆ ’ਚ ਸਿੰਜਾਈ ਦੇ ਅਭਿਆਸਾਂ ਦੀ ਪਸੰਦ ਪ੍ਰਤੀ ਸੰਵੇਦਨਸ਼ੀਲ ਹੁੰਦੀ ਹੈ। ਇੱਕ ਹੋਰ ਅਧਿਐਨ ’ਚ, ਆਈਆਈਟੀ ਬੌਂਬੇ ਦੇ IDPCS ਦੇ ਪ੍ਰੋ. ਸ਼ੁਭਾਂਕਰ ਕਰਮਾਕਰ ਅਤੇ ਉਨ੍ਹਾਂ ਦੇ ਖੋਜ ਸਮੂਹ ਨੇ ਪਹਿਲੀ ਵਾਰ ਸ਼ਨਾਖ਼ਤ ਕੀਤੀ ਹੈ ਕਿ ਹਾਲੀਆ ਦਹਾਕੇ ਦੌਰਾਨ ਕਣਕ ਤੇ ਚੌਲਾਂ ਲਈ ਖ਼ਤਰੇ ਵਧ ਗਏ ਹਨ ਕਿਉਂਕਿ ਚੌਲਾਂ ਦੇ ਮੁਕਾਬਲੇ ਕਣਕ ਆਕਾਰ ਵਿੱਚ ਦੁੱਗਣੀ ਹੁੰਦੀ ਹੈ। ਇਹ ਅਧਿਐਨ ‘ਜੋਖਮ’ ਦੀ ਮਾਤਰਾ ਦਾ ਪਤਾ ਲਾਉਣ ਲਈ IPCC ਪਰਿਭਾਸ਼ਾ ਦੀ ਮੁੱਲਾਂਕਣ ਰਿਪੋਰਟ 5 ਅਨੁਸਾਰ ਕੀਤਾ ਗਿਆ ਹੈ ਅਤੇ ਉਸ ਨੂੰ ‘ਇਨਵਾਇਰਨਮੈਂਟ ਰਿਸਰਚ ਲੈਟਰਜ਼’ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਫ਼ਸਲ ਨੂੰ ਵਧਦਾ ਖ਼ਤਰਾ ਜ਼ਿਆਦਾਤਰ ਕਿਸਾਨਾਂ ਦੀ ਘਟਦੀ ਗਿਣਤੀ ਕਾਰਣ ਹੈ ਅਤੇ ਕਣਕ ਨੂੰ ਖ਼ਤਰਾ ਫ਼ਸਲ ਉਗਾਉਣ ਦੇ ਸੀਜ਼ਨ ਦੌਰਾਨ ਘੱਟ ਤੋਂ ਘੱਟ ਤਾਪਮਾਨਾਂ ਦੇ ਵਧਣ ਨਾਲ ਸਬੰਧਤ ਹੈ। ਇਸ ਅਧਿਐਨ ਨੇ ਅਜਿਹਾ ਸਬੂਤ ਮੁਹੱਈਆ ਕਰਵਾਇਆ, ਜੋ ਇਹ ਦਰਸਾਉਂਦਾ ਹੈ ਕਿ ਹੱਦੋਂ ਵੱਧ ਮੀਂਹ ਨਾਲ ਸਬੰਧਤ ਪਣ–ਜਲਵਾਯੂ ਖ਼ਤਰੇ ਤੇ ਸੋਕਾ ਖ਼ਾਸ ਤੌਰ ਉੱਤੇ ਚਿੰਤਾਜਨਕ ਹਨ ਤੇ ਇਨ੍ਹਾਂ ਦਾ ਖ਼ਤਰਾ ਤਾਪਮਾਨ ਵਧੇਰੇ ਘਟਣ ਜਾਂ ਵਧਣ ਨਾਲੋਂ ਜ਼ਿਆਦਾ ਹੈ।

ਇਸ ਅਧਿਐਨ ਤੋਂ ਸਾਹਮਣੇ ਆਇਆ ਇੱਕ ਹੋਰ ਤੱਥ ਇਹ ਸੀ ਕਿ ਕੇਂਦਰੀ ਭਾਰਤ ਵਿੱਚ ਹਾਲੀਆ ਦਹਾਕਿਆਂ ਦੌਰਾਨ ਹੱਦੋਂ ਵੱਧ ਵਰਖਾ ਹੋਈ ਹੈ ਅਤੇ ਇਹ ਵੀ ਸਿੰਜਾਈ ਦੇ ਵਧਣ ਕਾਰਣ ਹੋਇਆ ਹੈ ਕਿਉਂਕਿ ਉਸ ਕਾਰਣ ਵਾਸ਼ਪੀਕਰਣ (ਜ਼ਮੀਨ ਦੀ ਸਤ੍ਹਾ ਤੋਂ ਹੋਣ ਵਾਲਾ ਵਾਸ਼ਪੀਕਰਣ ਅਤੇ ਪੌਦਿਆਂ ਤੋਂ ਹੋਣ ਵਾਲਾ ਵਾਸ਼ਪੀ–ਉਤਸਰਜਨ) ਵਧਦਾ ਹੈ।

ਚਿੱਤਰ ਬੀ: ਸਾਲਾਂ 2001 ਤੇ 2011 ਦੌਰਾਨ ਚੌਲਾਂ ਤੇ ਕਣਕ ਦੀ ਖੇਤੀ ਨੂੰ ਸੋਕੇ, ਹੱਦੋਂ ਵੱਧ ਮੀਂਹ ਤੇ ਤਾਪਮਾਨ ਦੀ ਹੱਦ ਦਾ ਖ਼ਤਰਾ ਦਰਸਾਉਂਦਾ ਇੱਕ ਖਾਕਾ (ਸ਼ਰਮਾ et al. 2020 ਤੋਂ ਲਿਆ ਗਿਆ)

 

ਸਿੰਜਾਈ–ਮੌਨਸੂਨ ਫ਼ੀਡਬੈਕਸ ਬਾਰੇ ਖੋਜਾਂ ਅਤੇ ਖੇਤੀ–ਕਾਰਟੋਗ੍ਰਾਫ਼ਿਕ ਉਤਪਾਦਾਂ ਨੂੰ ਭਾਰਤ ਸਰਕਾਰ ਵੱਲੋਂ ਜਲਵਾਯੂ ਪ੍ਰਤੀ ਸਹਿਣਸ਼ੀਲ ਖੇਤੀਬਾੜੀ ਬਾਰੇ ਰਾਸ਼ਟਰੀ ਪਹਿਲਕਦਮੀ ਦਾ ਸਿੱਧਾ ਲਾਭ ਹੋਵੇਗਾ।

ਪ੍ਰਕਾਸ਼ਨ ਲਿੰਕ:https://doi.org/10.1029/2019GL083875(IF: 4.58)

https://doi.org/10.1088/1748-9326/ab63e1(IF: 6.192)

 

************

 

ਐੱਸਐੱਸ/ਆਰਕੇਪੀ

 



(Release ID: 1733130) Visitor Counter : 187


Read this release in: English , Urdu , Hindi