ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਨੇ ਵਿਦੇਸ਼ਾਂ ਵਿੱਚ ਸਥਿਤ ਸੱਤ ਖਿਡਾਰੀਆਂ ਦੇ ਟੀਕਾਕਰਣ ਲਈ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ
Posted On:
05 JUL 2021 6:42PM by PIB Chandigarh
ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਨੇ ਵਿਦੇਸ਼ ਵਿੱਚ ਸਥਿਤ ਸੱਤ ਖਿਡਾਰੀਆਂ ਅਤੇ 17 ਸਹਾਇਕ ਸਟਾਫ ਦੇ ਕੋਵਿਡ -19 ਟੀਕਾਕਰਣ ਨੂੰ ਪੂਰਾ ਕਰਨ ਲਈ ਵਿਦੇਸ਼ ਮੰਤਰਾਲੇ ਤੋਂ ਸਹਾਇਤਾ ਮੰਗੀ ਹੈ।
ਇਨ੍ਹਾਂ ਖਿਡਾਰੀਆਂ ਵਿੱਚ ਸਵੀਡਨ ਦੇ ਉਪਸਾਲਾ ਵਿੱਚ ਅਭਿਆਸ ਕਰ ਰਹੇ ਜੈਵਲਿਨ ਥਰੋਵਰ ਖਿਡਾਰੀ ਨੀਰਜ ਚੋਪੜਾ, ਇਟਲੀ ਦੇ ਅਸਿਸੀ ਵਿੱਚ ਮੌਜੂਦ ਮੁੱਕੇਬਾਜ ਮਨੀਸ਼ ਕੌਸ਼ਿਕ, ਸਤੀਸ਼ ਕੁਮਾਰ, ਪੂਜਾ ਰਾਣੀ ਅਤੇ ਸਿਮਰਨਜੀਤ ਕੌਰ ਅਤੇ ਰੂਸ ਵਿੱਚ ਰੁਕੇ ਪਹਿਲਵਾਨ ਰਵੀ ਦਹਿਆ ਅਤੇ ਦੀਪਕ ਪੁਨੀਆ ਸ਼ਾਮਲ ਹਨ ।
ਸਵੀਡਨ ਵਿੱਚ, ਕੋਵਿਡਸ਼ੀਲਡ (ਐਸਟ੍ਰਾਜੇਨੇਕਾ) ਕੇਵਲ 65 ਸਾਲ ਦੀ ਉਮਰ ਤੋਂ ਵੱਡੇ ਲੋਕਾਂ ਲਈ ਉਪਲੱਬਧ ਹੈ। ਇਟਲੀ ਦੀ ਟੀਕਾਕਰਣ ਨੀਤੀ ਦੇ ਕਾਰਨ ਭਾਰਤੀ ਮੁੱਕੇਬਾਜਾਂ ਲਈ ਕੋਵਿਡਸ਼ੀਲਡ ਦੀ ਦੂਜੀ ਡੋਜ਼ ਲੈਣਾ ਮੁਸ਼ਕਿਲ ਹੋ ਰਿਹਾ ਹੈ ਜਦੋਂ ਕਿ ਰੂਸ ਦੇ ਕੋਲ ਕੇਵਲ ਸਪੂਤਨਿਕ ਵੈਕਸੀਨ ਹੈ। ਸੰਭਾਵਨਾ ਹੈ ਕਿ ਭਾਰਤੀ ਖਿਡਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਨੂੰ ਉਨ੍ਹਾਂ ਦੇਸ਼ਾਂ ਵਿੱਚ ਸਥਿਤ ਭਾਰਤੀ ਦੂਤਾਵਾਸ ਵਿੱਚ ਟੀਕੇ ਦੀ ਦੂਜੀ ਡੋਜ਼ ਲਗਾਈ ਜਾਵੇ।
ਚਾਰ ਮੁੱਕੇਬਾਜ ਅਤੇ 11 ਕੋਚਿੰਗ ਅਤੇ ਸਹਿਯੋਗੀ ਸਟਾਫ, ਜਿਨ੍ਹਾਂ ਨੂੰ ਟੀਕੇ ਦੀ ਜ਼ਰੂਰਤ ਹੈ, 8 ਜੁਲਾਈ ਨੂੰ ਇਟਲੀ ਤੋਂ ਭਾਰਤ ਵਾਪਸ ਆਉਣ ਵਾਲੇ ਸਨ। ਭਾਰਤੀ ਮੁੱਕੇਬਾਜੀ ਮਹਾਸੰਘ ਨੇ ਸਰਕਾਰ ਨੂੰ ਪੱਤਰ ਲਿਖਕੇ ਮੁੱਕੇਬਾਜਾਂ ਨੂੰ ਟੋਕੀਓ ਜਾਣ ਤੱਕ ਇਟਲੀ ਵਿੱਚ ਹੀ ਸਿਖਲਾਈ ਜਾਰੀ ਰੱਖਣ ਦੀ ਆਗਿਆ ਦੇਣ ਲਈ ਕਿਹਾ। ਅਜਿਹੇ ਵਿੱਚ ਇਨ੍ਹਾਂ 15 ਮੈਬਰਾਂ ਦਾ ਪੂਰਾ ਟੀਕਾਕਰਣ ਸੁਨਿਸ਼ਚਿਤ ਕਰਨ ਲਈ ਵਿਦੇਸ਼ ਮੰਤਰਾਲੇ ਦੀ ਸਹਾਇਤਾ ਮਹੱਤਵਪੂਰਣ ਹੋ ਜਾਂਦੀ ਹੈ।
ਹਾਲਾਂਕਿ ਓਲੰਪਿਕ ਖੇਡਾਂ ਲਈ ਟੋਕੀਓ ਓਲੰਪਿਕ ਕਮੇਟੀ ਨੇ ਖਿਡਾਰੀਆਂ ਅਤੇ ਅਧਿਕਾਰੀਆਂ ਦਾ ਕੋਵਿਡ-19 ਟੀਕਾ ਲਗਾਉਣਾ ਲਾਜ਼ਮੀ ਨਹੀਂ ਕੀਤਾ ਹੈ, ਲੇਕਿਨ ਭਾਰਤ ਨੇ ਆਪਣੇ ਖਿਡਾਰੀਆਂ , ਕੋਚ ਅਤੇ ਸਹਿਯੋਗੀ ਸਟਾਫ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਮੁੱਢਲੇ ਅਧਾਰ ‘ਤੇ ਉਨ੍ਹਾਂ ਦੇ ਟੀਕਾਕਰਣ ਦਾ ਫੈਸਲਾ ਲਿਆ ਹੈ।
ਇਸ ਦੇ ਇਲਾਵਾ, ਕੁੱਝ ਹੋਰ ਖਿਡਾਰੀਆਂ ਨੂੰ ਵੀ ਉਨ੍ਹਾਂ ਦੇ ਟੀਕੇ ਦੀ ਦੂਜੀ ਡੋਜ਼ ਜਲਦੀ ਦਿੱਤੀ ਜਾਵੇਗੀ। ਨਿਸ਼ਾਨੇਬਾਜ ਰਾਹੀ ਸਰਨੋਬਤ, ਸੌਰਭ ਚੌਧਰੀ ਅਤੇ ਦੀਪਕ ਕੁਮਾਰ ਦਾ ਕ੍ਰੋਏਸ਼ਿਆ ਦੇ ਜਗਰੇਬ ਵਿੱਚ ਟੀਕਾਕਰਣ ਹੋਵੇਗਾ। ਟੇਨਿਸ ਖਿਡਾਰੀ ਅੰਕਿਤਾ ਰੈਨਾ ਨੂੰ ਲੰਦਨ ਸਥਿਤ ਭਾਰਤੀ ਦੂਤਾਵਾਸ ਵਿੱਚ ਦੂਜੀ ਡੋਜ਼ ਦਿੱਤੀ ਜਾਵੇਗੀ ਜਦੋਂ ਕਿ ਜੂਡੋ ਖਿਡਾਰੀ ਸੁਸ਼ੀਲਾ ਦੇਵੀ ਦਾ ਟੀਕਾਕਰਣ ਇੱਥੇ ਹੋਵੇਗਾ।
*******
ਐੱਨਬੀ/ਓਏ
(Release ID: 1733129)
Visitor Counter : 205