ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸੰਯੁਕਤ ਸਕੱਤਰ (ਖੇਡ) ਨੇ ਅੱਜ ਰਾਸ਼ਟਰੀ ਖੇਡ ਮਹਾਸੰਘਾਂ (ਐੱਨਐੱਸਐੱਫ) ਦੇ ਪ੍ਰਤੀਨਿਧੀਆਂ ਦੇ ਨਾਲ ਮੀਟਿੰਗ ਕੀਤੀ
Posted On:
02 JUL 2021 6:10PM by PIB Chandigarh
ਸੰਯੁਕਤ ਸਕੱਤਰ (ਖੇਡ) ਨੇ 29 ਜੂਨ, 2021 ਅਤੇ 2 ਜੁਲਾਈ, 2021 ਨੂੰ ਰਾਸ਼ਟਰੀ ਖੇਡ ਮਹਾਸੰਘਾਂ ਦੇ ਪ੍ਰਤੀਨਿਧੀਆਂ ਦੇ ਨਾਲ ਪ੍ਰਗਤੀ ਦੀ ਸਮੀਖਿਆ ਕਰਨ ਲਈ ਮੀਟਿੰਗ ਕੀਤੀ ਹੈ। ਮੀਟਿੰਗਾਂ ਵਿੱਚ ਰਾਸ਼ਟਰੀ ਖੇਡ ਮਹਾਸੰਘਾਂ ਦੁਆਰਾ ਖੇਡ ਸੰਹਿਤਾ 2011 ਦੇ ਪ੍ਰਾਵਧਾਨਾਂ ਦਾ ਅਨੁਪਾਲਨ ਸੁਨਿਸ਼ਚਿਤ ਕਰਨ ਲਈ 4 ਫਰਵਰੀ ਨੂੰ ਹੋਈ ਪਿਛਲੀ ਮੀਟਿੰਗ ਦੀ ਅਨੁਵਰਤੀ ਕਰਵਾਈ ਦੇ ਰੂਪ ਵਿੱਚ, ਰਾਸ਼ਟਰੀ ਖੇਡ ਮਹਾਸੰਘਾਂ (ਐੱਨਐੱਸਐੱਫ) ਦੁਆਰਾ ਉਨ੍ਹਾਂ ਦੇ ਗਠਨ/ਉਪਨਿਯਮਾਂ ਵਿੱਚ ਸੰਸ਼ੋਧਨ ਕਰਨ ਦੇ ਬਾਰੇ ਪ੍ਰਗਤੀ ਦੀ ਸਮੀਖਿਆ ਕੀਤੀ ਗਈ।
ਮੰਤਰਾਲੇ ਨੇ ਐੱਨਐੱਸਐੱਫ ਦੀ ਮਾਨਤਾ ਨੂੰ ਅਪਡੇਟ ਕੀਤਾ ਹੈ ਤਾਕਿ ਆਗਾਮੀ ਓਲੰਪਿਕ ਖੇਡਾਂ ਅਤੇ ਪੈਰਾਲੰਪਿਕ ਖੇਡਾਂ ਸਹਿਤ ਅੰਤਰਰਾਸ਼ਟੀ ਖੇਡ ਆਯੋਜਨਾਂ ਵਿੱਚ ਸਾਡੇ ਖਿਡਾਰੀਆਂ ਦੀ ਭਾਗੀਦਾਰੀ ਕਿਸੇ ਵੀ ਤਰ੍ਹਾਂ ਨਾਲ ਰੁਕਾਵਟ ਨਾ ਹੋਵੇ ਅਤੇ ਨਿਰਧਾਰਿਤ ਖੇਡ ਆਯੋਜਨ ਸਹਿਜ ਰੂਪ ਤੋਂ ਆਯੋਜਿਤ ਕੀਤੇ ਜਾ ਸਕੇ। ਐੱਨਐੱਸਐੱਫ ਦੇ ਪ੍ਰਤੀਨਿਧੀਆਂ ਨੂੰ ਫਿਰ ਤੋਂ ਸੂਚਿਤ ਕੀਤਾ ਗਿਆ ਕਿ ਖੇਡ ਸੰਹਿਤਾ ਦੇ ਅਨੁਪਾਲਨ ਦੇ ਮਾਮਲੇ ਦੀ ਦਿੱਲੀ ਹਾਈ ਕੋਰਟ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ
ਅਤੇ ਇਸ ਲਈ ਖੇਡ ਵਿਭਾਗ ਨੇ ਐੱਨਐੱਸਐੱਫ ਨੂੰ ਖੇਡ ਸੰਹਿਤਾ ਦੇ ਪ੍ਰਾਵਧਾਨਾਂ ਦੇ ਅਨੁਪਾਲਨ ਦੇ ਸੰਬੰਧ ਵਿੱਚ ਪੰਦਰਵਾੜੇ ਦੇ ਅਧਾਰ ‘ਤੇ ਸੂਚਨਾ ਪ੍ਰਸਤੁਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਤਾਕਿ ਦਿੱਲੀ ਹਾਈ ਕੋਰਟ ਨੂੰ ਸਮੇਂ ‘ਤੇ ਜਾਗਰੂਕ ਕਰਾਇਆ ਜਾ ਸਕੇ। ਬੈਠਕ ਦੇ ਦੌਰਾਨ ਵਧੇਰੇ ਕਰਕੇ ਐੱਨਐੱਸਐੱਫ ਨੇ ਦੱਸਿਆ ਕਿ ਉਨ੍ਹਾਂ ਨੇ ਸੰਸ਼ੋਧਨ ਕੀਤੇ ਹਨ ਅਤੇ ਮੰਤਰਾਲੇ ਨੂੰ ਆਪਣੇ ਸੰਸ਼ੋਧਿਤ ਸੰਵਿਧਾਨ ਸੌਂਪ ਦਿੱਤੇ ਹਨ।
*******
ਐੱਨਬੀ/ਓਏ
(Release ID: 1732980)
Visitor Counter : 191