ਰੱਖਿਆ ਮੰਤਰਾਲਾ
ਥਲ ਸੇਨਾ ਮੁਖੀ ਯੁਨਾਇਟੇਡ ਕਿੰਗਡਮ ਅਤੇ ਇਟਲੀ ਦੀ ਯਾਤਰਾ ’ਤੇ ਰਵਾਨਾ
Posted On:
04 JUL 2021 12:35PM by PIB Chandigarh
ਸੇਨਾ ਮੁਖੀ (ਸੀ.ਓ.ਏ.ਐਸ.) ਜਨਰਲ ਐਮ.ਐਮ. ਨਰਵਣੇ ਮਿਤੀ: 8 ਜੁਲਾਈ 2021ਤੱਕ ਯੂਨਾਇਟੇਡ ਕਿੰਗਡਮ ਅਤੇ ਇਟਲੀ ਦੀ ਯਾਤਰਾ ’ਤੇ ਰਵਾਨਾ ਹੋਏ ਹਨ। ਚਾਰ ਦਿਨੀ ਯਾਤਰਾ ਦੇ ਦੌਰਾਨ ਉਹ ਭਾਰਤ ਤੋਂ ਰੱਖਿਆ ਸਹਿਯੋਗ ਵਧਾਉਣ ਦੇ ਮਕਸਦ ਨਾਲ ਇਨ੍ਹਾ ਦੇਸ਼ਾਂ ਦੇ ਆਪਣੇ ਹਮਰੁਤਬਾ ਅਤੇ ਸੀਨੀਅਰ ਸੈਨਾ ਆਗੂਆਂ ਨਾਲ ਮੁਲਾਕਾਤ ਕਰਨਗੇ।
ਯੂਨਾਇਟੇਡ ਕਿੰਗਡਮ ਦੀ ਯਾਤਰਾ ਦੋ ਦਿਨ (5 ਅਤੇ 6 ਜੁਲਾਈ 2021) ਲਈ ਨਿਰਧਾਰਤ ਹੈ, ਜਿਸਦੇ ਦੌਰਾਨ ਸੇਨਾ ਪ੍ਰਮੁੱਖ ਉੱਥੇ ਦੇ ਰੱਖਿਆ ਸਕੱਤਰ, ਰੱਖਿਆ ਮੁਖੀ , ਚੀਫ ਆਫ ਜਨਰਲ ਸਟਾਫ ਅਤੇ ਹੋਰ ਮੋਹਤਬਰ ਵਿਅਕਤੀਆਂ ਦੇ ਨਾਲ ਗੱਲਬਾਤ ਕਰਨਗੇ। ਉਹ ਸੇਨਾ ਦੀਆਂ ਵੱਖ-ਵੱਖ ਬਣਤਰਾਂ ਦਾ ਵੀ ਦੌਰਾ ਕਰਨਗੇ, ਜਿੱਥੇ ਉਹ ਆਪਸੀ ਹਿੱਤਾਂ ਦੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕਰਨਗੇ।
ਆਪਣੇ ਦੌਰੇ ਦੇ ਦੂਜੇ ਪੜਾਅ (ਮਿਤੀ: 07 ਅਤੇ 08 ਜੁਲਾਈ, 2021) ਦੇ ਦੌਰਾਨ ਸੇਨਾ ਮੁਖੀ ਇਟਲੀ ਦੇ ਰੱਖਿਆ ਪ੍ਰਮੁੱਖ ਯਾਨੀ ਸੀ.ਡੀ.ਐਸ. ਅਤੇ ਸੇਨਾ ਦੇ ਚੀਫ ਆਫ ਸਟਾਫ ਦੇ ਨਾਲ ਮਹੱਤਵਪੂਰਣ ਸਲਾਹ ਮਸ਼ਵਰੇ ਕਰਨਗੇ। ਇਸਦੇ ਇਲਾਵਾ ਸੇਨਾ ਮੁਖੀ ਪ੍ਰਸਿੱਧ ਸ਼ਹਿਰ ਕੈਸਿਨੋ ’ਚ ਭਾਰਤੀ ਸੇਨਾ ਦੇ ਸਮਾਰਕ ਦਾ ਵੀ ਉਦਘਾਟਨ ਕਰਨਗੇ ਅਤੇ ਰੋਮ ਦੇ ਸੇਚਿੰਗੋਲਾ ’ਚ ਇਤਾਲਵੀ ਸੇਨਾ ਦੇ ਕਾਊਂਟਰ ਆਈ.ਈ.ਡੀ. ਸੈਂਟਰ ਆਫ ਐਕਸੀਲੇਂਸ ਵਿੱਚ ਉਨ੍ਹਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।
*************
ਕਰਨਲ ਅਮਨ ਆਨੰਦ
(Release ID: 1732655)
Visitor Counter : 187