ਰੱਖਿਆ ਮੰਤਰਾਲਾ

ਦੋਸਤਾਨਾ ਦੇਸ਼ਾਂ ਦੇ ਨੌਜਵਾਨਾਂ ਦਾ ਪ੍ਰਤੀਯੋਗੀ ਬਣਨ ਲਈ ਐਨਸੀਸੀ ਗਣਤੰਤਰ ਦਿਵਸ ਕੈਂਪ ਵਿਚ ਹਿੱਸਾ ਲੈਣਾ


‘ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦੇ ਹਿੱਸੇ ਵਜੋਂ 25 ਦੇਸ਼ਾਂ ਦੇ ਨੌਜਵਾਨ ਗਣਤੰਤਰ ਦਿਵਸ 2022 ਦੇ ਜਸ਼ਨਾਂ ਵਿੱਚ ਹਿੱਸਾ ਲੈਣਗੇ

Posted On: 02 JUL 2021 5:52PM by PIB Chandigarh

ਨੈਸ਼ਨਲ ਕੈਡੇਟਸ ਕੋਰ (ਐਨ.ਸੀ.ਸੀ.) ਗਣਤੰਤਰ ਦਿਵਸ 2022 ਦੇ ਜਸ਼ਨਾਂ ਵਿਚ ਹਿੱਸਾ ਲੈਣ ਲਈ ਅਬਾਦੀ ਵਾਲੇ ਸਾਰੇ ਛੇ ਮਹਾਦੀਪਾਂ ਦੇ 25 ਦੇਸ਼ਾਂ ਦੇ ਨੌਜਵਾਨ ਪ੍ਰਤੀਨਿਧੀਆਂ ਨੂੰ ਸੱਦਾ ਦੇਵੇਗਾ। ਇਨ੍ਹਾਂ ਨੌਜਵਾਨ ਡੈਲੀਗੇਟਾਂ ਵਿਚੋਂ ਯੂਐਸਏ, ਕਨੇਡਾ, ਯੂਕੇ, ਫਰਾਂਸ, ਜਾਪਾਨ, ਓਮਾਨ, ਯੂਏਈ, ਬ੍ਰਾਜ਼ੀਲ, ਅਰਜਨਟੀਨਾ, ਆਸਟਰੇਲੀਆ, ਨਿਉਜ਼ੀਲੈਂਡ, ਮਾਰੀਸ਼ਸ, ਮੌਜ਼ਮਬੀਕ, ਨਾਈਜੀਰੀਆ ਅਤੇ ਸੇਸ਼ਲਜ਼ ਆਦਿ ਦੇ 15 ਦੇਸ਼ਾਂ ਦੇ ਡੈਲੀਗੇਟਾਂ ਨੂੰ ਪਹਿਲੀ ਵਾਰ ਬੁਲਾਇਆ ਜਾਵੇਗਾ। ਉਹ 15-29 ਜਨਵਰੀ, 2022 ਤੱਕ ਭਾਰਤ ਦੀ ਸੁਤੰਤਰਤਾ ਦੇ 75 ਸਾਲ ਪੂਰੇ ਹੋਣ ਦੀ ਯਾਦ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵਦੇ ਹਿੱਸੇ ਵਜੋਂ ਭਾਰਤ ਵਿੱਚ ਹੋਣਗੇ।

ਇਹ 15 ਦੇਸ਼ ਮੌਜੂਦਾ 10 ਵਿਦੇਸ਼ੀ ਮੁਲਕਾਂ - ਬੰਗਲਾਦੇਸ਼, ਨੇਪਾਲ, ਭੂਟਾਨ, ਰੂਸ, ਕਜ਼ਾਖਸਤਾਨ, ਸਿੰਗਾਪੁਰ, ਕਿਰਗਿਜ਼ ਗਣਰਾਜ, ਸ੍ਰੀਲੰਕਾ, ਮਾਲਦੀਵ ਅਤੇ ਵੀਅਤਨਾਮ ਤੋਂ ਇਲਾਵਾ ਹੋਣਗੇ। ਜਿਨ੍ਹਾਂ ਨਾਲ ਐਨ ਸੀ ਸੀ ਦਾ ਪਹਿਲਾਂ ਹੀ ਯੂਥ ਐਕਸਚੇਂਜ ਪ੍ਰੋਗਰਾਮ ਚੱਲ ਰਿਹਾ ਹੈ। ਸਾਰੇ ਮਿਲ ਕੇ, ਇਨ੍ਹਾਂ 25 ਦੇਸ਼ਾਂ ਤੋਂ ਨੈਸ਼ਨਲ ਕੈਡੇਟ ਕੋਰ / ਬਰਾਬਰ / ਯੁਵਾ ਸੰਗਠਨਾਂ ਦੇ ਲਗਭਗ 300 ਕੈਡਿਟਾਂ ਨੂੰ ਸਮਾਰੋਹ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਜਾਵੇਗਾ। ਦੌਰੇ ਦੇ ਹਿੱਸੇ ਵਜੋਂ, 10 ਕੈਡਿਟ / ਨੌਜਵਾਨ, ਆਪਣੇ ਸੁਪਰਵਾਈਜ਼ਰਾਂ ਸਮੇਤ, 25 ਦੇਸ਼ਾਂ ਵਿਚੋਂ ਹਰੇਕ, ਗਣਤੰਤਰ ਦਿਵਸ ਦੇ ਜਸ਼ਨਾਂ ਦੇ ਮਹੱਤਵਪੂਰਨ ਸਮਾਗਮਾਂ ਵਿੱਚ ਸ਼ਾਮਲ ਹੋਣਗੇ।

ਐਨਸੀਸੀ ਗਣਤੰਤਰ ਦਿਵਸ ਕੈਂਪ ਐਨਸੀਸੀ ਦਾ ਸਭ ਤੋਂ ਵੱਕਾਰੀ ਸਾਲਾਨਾ ਸਮਾਗਮ ਹੈ ਅਤੇ ਹਿੱਸਾ ਲੈਣ ਵਾਲੇ ਨੌਜਵਾਨਾਂ ਲਈ ਗਣਤੰਤਰ ਦਿਵਸ ਪਰੇਡ ਅਤੇ ਪ੍ਰਧਾਨ ਮੰਤਰੀ ਦੀ ਐਨਸੀਸੀ ਰੈਲੀ ਸਮੇਤ ਕਈ ਜਿੰਦਗੀ ਭਰ ਦੇ ਕਈ ਤਜ਼ੁਰਬੇ ਉਪਬੰਧ ਕਰਵਾਉਂਦਾ ਹੈ। ਉਨ੍ਹਾਂ ਨੂੰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਣੇ ਚੋਟੀ ਦੀਆਂ ਸ਼ਖਸੀਅਤਾਂ ਨਾਲ ਮਿਲਣ ਦਾ ਮੌਕਾ ਮਿਲੇਗਾ। ਪ੍ਰੋਗਰਾਮ ਦੇ ਹਿੱਸੇ ਵਜੋਂ, ਇਤਿਹਾਸਕ ਅਤੇ ਸਭਿਆਚਾਰਕ ਮਹੱਤਵ ਦੇ ਵੱਖ ਵੱਖ ਸਥਾਨਾਂ ਦੇ ਦੌਰਿਆਂ ਦੀ ਯੋਜਨਾ ਵੀ ਬਣਾਈ ਗਈ ਹੈ। ਕੈਡਿਟਾਂ ਨੂੰ ਯੋਗ ਅਤੇ ਆਯੁਰਵੇਦ ਵਰਗੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

ਪਹਿਲੀ ਵਾਰ, ਵਿਦੇਸ਼ੀ ਮੁਲਕਾਂ ਤੋਂ ਐਨਸੀਸੀ ਗਣਤੰਤਰ ਦਿਵਸ ਕੈਂਪ ਵਿਚ ਹਿੱਸਾ ਲੈਣ ਵਾਲੇ ਕੈਡੇਟਸ / ਨੌਜਵਾਨ ਉਨ੍ਹਾਂ ਦੇਸ਼ਾਂ ਵਿਚ ਐਨ ਸੀ ਸੀ ਦੁਆਰਾ ਆਯੋਜਿਤ ਕੀਤੀ ਜਾਣ ਵਾਲੀ ਚੋਣ ਪ੍ਰਕਿਰਿਆ ਦੇ ਅਧਾਰ ਤੇ ਚੁਣੇ ਜਾਣ ਲਈ ਮੁਕਾਬਲਾ ਕਰਨਗੇ। ਇਨ੍ਹਾਂ ਦੇਸ਼ਾਂ ਵਿਚ ਚੋਣ ਪ੍ਰਕਿਰਿਆ ਦਾ ਆਯੋਜਨ ਵਿਦੇਸ਼ ਮੰਤਰਾਲੇ ਵਲੋਂ, ਇਨ੍ਹਾਂ ਦੇਸ਼ਾਂ ਵਿਚਲੇ ਭਾਰਤੀ ਦੂਤਾਵਾਸਾਂ ਵਿਚ ਰੱਖਿਆ ਅਟੈਚੀ ਦੇ ਨਾਲ-ਨਾਲ ਉਸ ਦੇਸ਼ ਦੇ ਨੌਜਵਾਨ ਸੰਗਠਨ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਭਾਈਵਾਲ ਨੌਜਵਾਨ ਸੰਗਠਨਾਂ ਦੀ ਵੀ ਪਛਾਣ ਕੀਤੀ ਗਈ ਹੈ। ਚੋਣ ਮੁਕਾਬਲਾ, ਉਮੀਦਵਾਰਾਂ ਨੂੰ ਉਨ੍ਹਾਂ ਦੇ ਭਾਰਤ ਬਾਰੇ ਗਿਆਨ, ਪਿਛਲੇ 75 ਸਾਲਾਂ ਵਿੱਚ ਇਸਦੀਆਂ ਉਪਲਬਧੀਆਂ, ਸਭਿਆਚਾਰ ਅਤੇ ਲੋਕਾਂ ਬਾਰੇ ਦੇ ਆਧਾਰ ਤੇ ਫੈਸਲਾ ਕਰਨ ਦਾ ਮੌਕਾ ਦੇਵੇਗਾ।

ਹਿੱਸਾ ਲੈਣ ਵਾਲੇ ਦੇਸ਼ਾਂ ਵਿਚੋਂ ਨੌਜਵਾਨਾਂ ਦੀ ਚੋਣ ਕਰਨ ਲਈ ਸ਼ੁਰੂਆਤੀ ਕੰਮ ਸ਼ੁਰੂ ਹੋ ਗਿਆ ਹੈ। ਸਾਰੇ ਸਬੰਧਤ ਦੇਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਕੁਇਜ਼ ਮੁਕਾਬਲੇ ਨੂੰ ਵਿਆਪਕ ਪ੍ਰਚਾਰ ਪ੍ਰਦਾਨ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਵੇ। ਚੋਣ ਪ੍ਰਕਿਰਿਆ ਲਈ ਪ੍ਰਸਤਾਵਿਤ ਵਿਆਪਕ ਸਮਾਂ ਰੇਖਾ ਹੇਠਾਂ ਦਿੱਤੀ ਹੈ:

ਤਾਰੀਖ਼

ਗਤੀਵਿਧੀ

ਜੁਲਾਈ

ਮੁਕਾਬਲੇ ਦੇ ਲਈ ਨਮੂਨਾ ਕੁਇਜ਼ ਪੇਪਰ ਦਾ ਪ੍ਰਚਾਰ-ਪ੍ਰਸਾਰ ਸਬੰਧਤ ਦੇਸ਼ ਦੇ ਡਿਫੈਂਸ ਅਟੈਚੀ / ਦੂਤਾਵਾਸ ਵੱਲੋਂ ਕੀਤਾ ਜਾਵੇਗਾ

ਸਤੰਬਰ

ਕੁਇਜ਼ ਮੁਕਾਬਲਾ ਨੈਸ਼ਨਲ ਕੈਡਿਟ ਕੋਰ / ਬਰਾਬਰ ਦੇ ਯੂਥ ਸੰਗਠਨ ਦੀ ਸਹਾਇਤਾ ਨਾਲ ਸਬੰਧਤ ਦੇਸ਼ ਦੇ ਡਿਫੈਂਸ ਅਟੈਚੀ / ਦੂਤਘਰ ਵੱਲੋਂ ਕਰਵਾਇਆ ਜਾਵੇਗਾ I

ਅਕਤੂਬਰ

ਨਤੀਜਿਆਂ ਦਾ ਐਲਾਨ ਅਤੇ ਹਿੱਸਾ ਲੈਣ ਵਾਲੇ ਦੇਸ਼ਾਂ ਤੋਂ 10 ਕੈਡਿਟਾਂ / ਨੌਜਵਾਨਾਂ ਦੀ ਸੂਚੀ ਨੂੰ ਸ਼ਾਰਟ ਲਿਸਟ ਕੀਤਾ ਜਾਵੇਗਾ

 

ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਨੌਜਵਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਕੋਵਿਡ -19 ਦੇ ਸਾਰੇ ਪ੍ਰੋਟੋਕੋਲ ਅਤੇ ਸੁਰੱਖਿਆ ਪਹਿਲੂਆਂ ਦੀ ਪਾਲਣਾ ਕੀਤੀ ਜਾਏਗੀ। ਸਬੰਧਤ ਦੇਸ਼ਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਭਾਰਤ ਆਉਣ ਵਾਲੇ ਸਾਰੇ ਕੈਡਿਟਾਂ ਦਾ ਪੂਰਾ ਟੀਕਾਕਰਨ ਕੀਤਾ ਜਾਵੇ ਅਤੇ ਸਿਹਤ ਬੀਮਾ ਕਰਵਾਇਆ ਜਾਵੇ।

ਐਨਸੀਸੀ ਇੰਡੀਆ ਹਮੇਸ਼ਾ ਰਾਸ਼ਟਰੀ ਏਕੀਕਰਣ ਦਾ ਇੱਕ ਮਾਧਿਅਮ ਸਾਬਤ ਹੋਇਆ ਹੈ ਕਿਉਂਕਿ ਇਹ ਦੇਸ਼ ਭਰ ਦੇ ਨੌਜਵਾਨਾਂ ਨੂੰ ਇੱਕ ਸਾਂਝੇ ਪਲੇਟਫਾਰਮ ਤੇ ਲਿਆਉਂਦਾ ਹੈ ਅਤੇ ਇੱਕ ਮਹਾਨ ਰਾਸ਼ਟਰ ਦੇ ਨਿਰਮਾਣ ਲਈ ਉਹਨਾਂ ਦੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਇਹ ਮੈਗਾ ਯੂਥ ਐਕਸਚੇਂਜ ਪ੍ਰੋਗਰਾਮ ਭਾਗੀਦਾਰ ਨੌਜਵਾਨਾਂ ਵਿੱਚ ਅੰਤਰ-ਸਭਿਆਚਾਰਕ ਵਿਚਾਰਾਂ ਦੀ ਆਦਤ, ਅੰਤਰਰਾਸ਼ਟਰੀ ਸਭਿਆਚਾਰਾਂ ਦੀ ਸਮਝ ਨੂੰ ਉਤਸ਼ਾਹਤ ਕਰਨ, ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਅਤੇ ਸਮਾਜਕ ਏਕਤਾ ਦੇ ਸਰਵ ਵਿਆਪਕ ਆਦਰਸ਼ਾਂ ਦੀ ਕਦਰ ਵਧਾਉਣ ਦੀ ਉਮੀਦ ਕਰਦਾ ਹੈ। ਉਹ ਵੱਖ-ਵੱਖ ਦੇਸ਼ਾਂ ਦੀ ਸਿੱਖਿਆ, ਜਾਤੀ ਵਿਗਿਆਨ ਅਤੇ ਜੀਵਨ ਸ਼ੈਲੀ ਬਾਰੇ ਵੀ ਸਿੱਖਣਗੇ। ਇਸਦਾ ਉਦੇਸ਼ ਦੂਜੇ ਦੇਸ਼ਾਂ ਦੇ ਨੌਜਵਾਨਾਂ ਵਿੱਚ ਭਾਰਤ, ਇਸ ਦੀ ਅਮੀਰ ਸਭਿਆਚਾਰਕ ਵਿਰਾਸਤ, ਇਸਦੇ ਲੋਕਾਂ ਅਤੇ ਪਿਛਲੇ 75 ਸਾਲਾਂ ਵਿੱਚ ਦੇਸ਼ ਦੀਆਂ ਪ੍ਰਾਪਤੀਆਂ ਬਾਰੇ ਵਧੇਰੇ ਜਾਗਰੂਕਤਾ ਨੂੰ ਉਤਸ਼ਾਹਤ ਕਰਨਾ ਹੈ।

-------------------

ਏਬੀਬੀ / ਨੰਪੀ / ਕੇਏ / ਡੀਕੇ / ਸੈਵੀ


(Release ID: 1732405) Visitor Counter : 203