ਖਾਣ ਮੰਤਰਾਲਾ

ਹਿੰਦੁਸਤਾਨ ਕਾਪਰ ਲਿਮਟਿਡ (ਐਚਸੀਐਲ) ਨੂੰ ਵਿੱਤੀ ਸਾਲ 2020-21 ਵਿਚ ਕੁੱਲ 2121.61 ਕਰੋੜ ਰੁਪਏ ਦੀ ਆਮਦਨ ; 109.98 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ

Posted On: 02 JUL 2021 12:40PM by PIB Chandigarh

ਹਿੰਦੁਸਤਾਨ ਕਾਪਰ ਲਿਮਟਿਡ (ਐਚਸੀਐਲ) ਭਾਰਤ ਸਰਕਾਰ ਦੇ ਖਾਣ ਮੰਤਰਾਲੇ ਅਧੀਨ ਇੱਕ ਕੇਂਦਰੀ ਪਬਲਿਕ ਸੈਕਟਰ ਐਂਟਰਪ੍ਰਾਈਜ (ਸੀਪੀਐਸਈ) ਹੈ I ਇਸ ਨੇ ਵਿੱਤੀ ਸਾਲ 2020-21 ਲਈ ਆਪਣੇ ਸਾਲਾਨਾ ਨਤੀਜੇ ਘੋਸ਼ਿਤ ਕੀਤੇ ਹਨ ਇਹ ਨਤੀਜੇ ਇਸਦੀ ਪ੍ਰਗਤੀ ਦੀ ਕਹਾਣੀ ਨੂੰ ਦਰਸਾਉਂਦੇ ਹਨ I ਕੋਵਿਡ -19 ਮਹਾਮਾਰੀ ਦੇ ਬਾਵਜੂਦ, ਵਿੱਤੀ ਸਾਲ 2020-21 ਦੌਰਾਨ ਕੰਪਨੀ ਨੇ ਕੁੱਲ 1821.61 ਕਰੋੜ ਰੁਪਏ ਦੀ ਆਮਦਨੀ ਕੀਤੀ ਹੈ, ਜਦੋਂ ਕਿ ਵਿੱਤੀ ਸਾਲ 2019-20 ਵਿਚ ਆਮਦਨੀ 888.81 ਕਰੋੜ ਰੁਪਏ ਸੀ I ਕੰਪਨੀ ਨੇ ਇਸ ਸਾਲ 109.98 ਕਰੋੜ ਰੁਪਏ ਦਾ ਸ਼ੁੱਧ ਲਾਭ ਵੀ ਹਾਸਲ ਕੀਤਾ, ਜਦੋਂਕਿ ਵਿੱਤੀ ਸਾਲ 2019- 20 ਵਿਚ ਕੰਪਨੀ ਨੂੰ 569.21 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਪਬਲਿਕ ਐਂਟਰਪ੍ਰਾਈਜਜ਼ ਵਿਭਾਗ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਪਨੀ ਵਿੱਤੀ ਸਾਲ 2021- 22 ਵਿਚ ਭੁਗਤਾਨ ਕੀਤੀ ਜਾਣ ਵਾਲੀ ਕੁੱਲ 33.85 ਕਰੋੜ ਰੁਪਏ ਦੀ ਲਾਭਅੰਸ਼ ਘੋਸ਼ਿਤ ਕਰਨ ਦੇ ਯੋਗ ਹੋਈ ਹੈ I ਐੱਚ ਸੀ ਐਲ ਆਪਣੇ ਕਰਜ਼ੇ ਦੇ ਬੋਝ ਨੂੰ ਪਿਛਲੇ ਸਾਲ ਦੇ 4.21 ਤੋਂ ਘਟਾ ਕੇ 2.11 ਕਰਨ ਦੇ ਯੋਗ ਹੋਈ ਹੈ I ਕੰਪਨੀ ਸਰਕਾਰ ਦੀਆਂ ਪਹਿਲਕਦਮੀਆਂ ਦਾ ਸਮਰਥਨ ਜਾਰੀ ਰੱਖਦੀ ਹੈ ਅਤੇ ਕੋਵਿਡ -19 ਮਹਾਮਾਰੀ ਨੂੰ ਖਤਮ ਕਰਨ ਲਈ ਸਥਾਨਕ ਆਬਾਦੀ ਅਤੇ ਇਸ ਦੇ ਖਣਨ ਇਕਾਈਆਂ ਦੇ ਆਲੇ-ਦੁਆਲੇ ਦੇ ਕਰਮਚਾਰੀਆਂ ਲਈ ਲੋੜੀਂਦਾ ਬੁਨਿਆਦੀ ਢਾਂਚਾ ਵੀ ਤਿਆਰ ਕਰ ਰਹੀ ਹੈ I

***********

ਐਸ ਐਸ /ਕੇ ਪੀ



(Release ID: 1732352) Visitor Counter : 126


Read this release in: English , Urdu , Hindi