ਰੱਖਿਆ ਮੰਤਰਾਲਾ

7 ਵਾਂ ਹਿੰਦ ਮਹਾਸਾਗਰ ਜਲ ਸੈਨਾ ਸਿੰਪੋਜੀਅਮ (ਆਈਓਐਨਐਸ)


28 ਜੂਨ- 01 ਜੁਲਾਈ 21, ਲਾ ਰੀਯੂਨੀਅਨ, ਫਰਾਂਸ

Posted On: 01 JUL 2021 8:26PM by PIB Chandigarh

ਇੰਡੀਅਨ ਓਸ਼ੀਅਨ ਨੇਵਲ ਸਿੰਪੋਜੀਅਮ (ਆਈਓਐਨਐਸ) ਦੇ ਦੋ ਸਾਲਾ 7 ਵੇਂ ਸੰਸਕਰਣ ਦੇ ਸਮਾਰੋਹ ਦੀ ਮੇਜ਼ਬਾਨੀ ਫਰਾਂਸ ਦੀ ਜਲ ਸੈਨਾ ਵੱਲੋਂ 28 ਜੂਨ ਤੋਂ 01 ਜੁਲਾਈ 2021 ਤੱਕ ਲਾ ਰੀਯੂਨੀਅਨ ਵਿਖੇ ਕੀਤੀ ਗਈ। ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਸਮਾਰੋਹ ਦੇ ਉਦਘਾਟਨੀ ਸੈਸ਼ਨ ਵਿੱਚ ਵਰਚੁਅਲ ਤੌਰ ਤੇ ਹਿੱਸਾ ਲਿਆ ਅਤੇ ਅਹੁਦਾ ਛੱਡਣ ਅਤੇ ਅਹੁਦਾ ਸੰਭਾਲਣ ਵਾਲੇ ਚੇਅਰਮੈਨਾਂ ਨੂੰ ਆਪਣੀਆਂ ਵਧਾਈ ਦੀਆਂ ਟਿੱਪਣੀਆਂ ਪ੍ਰਦਾਨ ਕੀਤੀਆਂ।

ਆਈਓਐੱਨਐੱਸ, ਜਿਸਦਾ ਵਿਚਾਰ ਭਾਰਤੀ ਜਲ ਸੈਨਾ ਵੱਲੋਂ ਸਾਲ 2008 ਵਿੱਚ ਆਈਓਆਰ ਵਾਲੇ ਰਾਜਾਂ ਦੀਆਂ ਜਲ ਸੇਨਾਵਾਂ ਵਿਚਾਲੇ ਸਮੁਦਰੀ ਸਹਿਯੋਗ ਨੂੰ ਵਧਾਉਣ ਦੀ ਜਰੂਰਤ ਅਤੇ ਖੇਤਰੀ ਤੌਰ ਤੇ ਢੁਕਵੇਂ ਸਮੁਦਰੀ ਮੁੱਦਿਆਂ ਤੇ ਚਰਚਾ ਲਈ ਇੱਕ ਖੁੱਲਾ ਅਤੇ ਸੰਮਿਲਤ ਫੋਰਮ ਉਪਲਬਧ ਕਰਵਾਉਣ ਲਈ ਕੀਤਾ ਗਿਆ ਸੀ, ਜੋ ਅੱਗੇ ਲਈ ਸਾਂਝੀ ਸਮਝਦਾਰੀ ਦੀ ਅਗਵਾਈ ਕਰੇਗਾ। ਆਈਓਐਨਐਸ ਦੀ ਪ੍ਰਧਾਨਗੀ ਭਾਰਤ ਕੋਲ (2008-10), ਯੂਏਈ ਕੋਲ (2010-12), ਦੱਖਣੀ ਅਫਰੀਕਾ ਕੋਲ (2012-14), ਆਸਟਰੇਲੀਆ ਕੋਲ (2014-15), ਬੰਗਲਾਦੇਸ਼ ਕੋਲ (2016-18) ਅਤੇ ਇਸਲਾਮਿਕ ਰੀਪਬਿਲਕ ਈਰਾਨ ਕੋਲ (2018-21) ਰਹੀ ਹੈ। ਫਰਾਂਸ ਨੇ 29 ਜੂਨ 21 ਨੂੰ ਦੋ ਸਾਲਾਂ ਦੇ ਕਾਰਜਕਾਲ ਲਈ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਹੈ।

ਸਿਮਪੋਜ਼ਿਅਮ ਦੇ ਦੌਰਾਨ, ਫ੍ਰੈਂਚ ਇੰਸਟੀਚਿਊਟ ਆਫ ਇੰਟਰਨੈਸ਼ਨਲ ਰਿਲੇਸ਼ਨਜ਼- ਆਬਜ਼ਰਟੋਇਰ ਡੂ ਕਲਾਈਮੇਟ, ਯੂਰਪੀ ਯੂਨੀਅਨ, ਹਿੰਦ ਮਹਾਸਾਗਰ ਕਮਿਸ਼ਨ, ਆਈਐਫਸੀ ਸਿੰਗਾਪੁਰ, ਆਰਐਮਆਈਐਫਸੀ ਮੈਡਾਗਾਸਕਰ ਅਤੇ ਯੂਰਪੀ ਯੂਨੀਅਨ ਦੀ ਅਗਵਾਈ ਵਾਲੇ ਕ੍ਰਿਟੀਕਲ ਮੈਰੀਟਾਈਮ ਰੂਟਸ ਹਿੰਦ ਮਹਾਸਾਗਰ (ਕਰਾਈਮਾਰਿਉ) ਵੱਲੋਂ ਐਸਐਮਈ ਪੇਸ਼ਕਾਰੀਆਂ ਕੀਤੀਆਂ ਗਈਆਂ। ਸਿੰਪੋਜੀਅਮ ਨੇ ਤਿੰਨ ਆਈਓਐਨਐਸ ਵਰਕਿੰਗ ਸਮੂਹਾਂ, ਜਿਵੇਂ ਕਿ ਐਚਏਡੀਆਰ, ਸਮੁਦਰੀ ਸੁਰੱਖਿਆ ਅਤੇ ਜਾਣਕਾਰੀ ਸਾਂਝੀ ਕਰਨ ਅਤੇ ਅੰਤਰ-ਕਾਰਜਸ਼ੀਲਤਾ ਬਾਰੇ ਪੈਨਲ ਵਿਚਾਰ ਵਟਾਂਦਰੇ ਵੀ ਕੀਤੇ। ਨੇਵਲ ਮੈਰੀਟਾਈਮ ਫਾਉਂਡੇਸ਼ਨ (ਐੱਨਐੱਮਐੱਫ) ਨੇ ਐਚਏਡੀਆਰ 'ਤੇ ਪੈਨਲ ਚਰਚਾ ਵਿਚ ਵੀ ਹਿੱਸਾ ਲਿਆ।

ਆਈਓਐਨਐਸ ਦੇ ਮੁਖੀਆਂ ਦਾ ਸੰਮੇਲਨ (ਸੀਓਸੀ), ਜਲ ਸੇਨਾਵਾਂ ਦੇ ਮੁਖੀਆਂ ਦੇ ਪੱਧਰ ਤੇ ਫੈਸਲਾ ਲੈਣ ਵਾਲੀ ਸੰਸਥਾ ਹੈ, ਜੋ ਦੋ-ਸਾਲਾਂ ਬਾਅਦ ਮਿਲਦੀ ਹੈ। ਛੇਵਾਂ ਆਈਓਐਨਐਸ ਅਤੇ ਸੀਓਸੀ ਈਰਾਨ ਦੀ ਜਲ ਸੈਨਾ ਵੱਲੋਂ ਅਪ੍ਰੈਲ 2018 ਵਿੱਚ ਤਹਿਰਾਨ ਵਿਖੇ ਕੀਤੀ ਗਈ ਸੀ। ਮਹਾਮਾਰੀ ਦੇ ਕਾਰਨ, ਸੀਓਸੀ 2021, ਦੀ ਮੇਜ਼ਬਾਨੀ ਇਸ ਸਾਲ ਦੇ ਅੰਤ ਵਿੱਚ ਫਰਾਂਸ ਦੀ ਜਲ ਸੈਨਾ ਵੱਲੋਂ ਕੀਤੀ ਜਾਵੇਗੀ।

 

***********

 

ਵੀ ਐਮ/ਪੀ ਐਸ

 



(Release ID: 1732121) Visitor Counter : 212


Read this release in: English , Hindi , Urdu