ਰੱਖਿਆ ਮੰਤਰਾਲਾ

ਲੈਫ਼ਟੀਨੈਂਟ ਜਨਰਲ ਸੰਜੀਵ ਕੁਮਾਰ ਸ਼ਰਮਾਂ ਨੇ ਆਰਮੀ ਸਟਾਫ ਦੇ ਕਾਰਜਕਾਰੀ ਉੱਪ ਮੁਖੀ (ਰਣਨੀਤੀ) ਵਜੋਂ ਅਹੁਦਾ ਸੰਭਾਲਿਆ

Posted On: 30 JUN 2021 5:24PM by PIB Chandigarh

ਲੈਫ਼ਟੀਨੈਂਟ ਜਨਰਲ ਸੰਜੀਵ ਕੁਮਾਰ ਸ਼ਰਮਾ, ਏਵੀਐੱਸਐੱਮ, ਵਾਈਐੱਸਐੱਮ ਨੇ 01 ਜੁਲਾਈ 2021 ਨੂੰ ਰਸਮੀ ਤੌਰ 'ਤੇ ਫੌਜ ਦੇ ਉੱਪ ਮੁਖੀ (ਰਣਨੀਤੀ) ਦਾ ਅਹੁਦਾ ਸੰਭਾਲਣਗੇ। ਲੈਫਟੀਨੈਂਟ ਜਨਰਲ ਐਸ ਕੇ ਸ਼ਰਮਾ ਨੇ ਫ਼ੌਜ ਵਿੱਚ 39 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਤੋਂ ਬਾਅਦ  30 ਜੂਨ 2021 ਨੂੰ ਲੈਫਟੀਨੈਂਟ ਜਨਰਲ ਪਰਮਜੀਤ ਸਿੰਘ ਦੇ ਸੇਵਾਮੁਕਤ ਤੋਂ ਬਾਅਦ ਅਹੁਦਾ ਸੰਭਾਲਿਆ।

ਉੱਪ ਮੁਖੀ (ਰਣਨੀਤੀ), ਇੱਕ ਤੀਜਾ ਅਤੇ ਨਵਾਂ ਲੰਬ ਹੈ, ਜੋ ਕਿ ਭਾਰਤੀ ਫੌਜ ਦੇ ਕਾਰਜਾਂ ਅਤੇ ਖੁਫੀਆ ਡਾਇਰੈਕਟੋਰੇਟਾਂ, ਦੂਜੀਆਂ ਮਹੱਤਵਪੂਰਨ ਸ਼ਾਖਾਵਾਂ ਦੀ ਨਿਗਰਾਨੀ ਲਈ ਬਣਾਇਆ ਗਿਆ ਹੈ, ਜੋ ਭਾਰਤੀ ਫੌਜ ਵਿੱਚ ਸਭ ਤੋਂ ਮਹੱਤਵਪੂਰਣ ਨਿਯੁਕਤੀਆਂ ਵਿਚੋਂ ਹੈ। ਲੈਫਟੀਨੈਂਟ ਜਨਰਲ ਐਸ ਕੇ ਸ਼ਰਮਾ ਇਸ ਅਹਿਮ ਨਿਯੁਕਤੀ ਤੋਂ ਪਹਿਲਾਂ ਮਿਲਟਰੀ ਇੰਟੈਲੀਜੈਂਸ ਦੇ ਡਾਇਰੈਕਟਰ ਜਨਰਲ ਸਨ।

ਜਨਰਲ ਅਫਸਰ ਰਾਸ਼ਟਰੀ ਮਿਲਟਰੀ ਸਕੂਲ, ਬੈਂਗਲੁਰੂ ਦੇ ਸਿਖਿਆਰਥੀ ਹਨ ਅਤੇ ਉਨ੍ਹਾਂ ਨੂੰ ਰਾਜਪੂਤਾਨਾ ਰਾਈਫਲਜ਼ ਵਿੱਚ ਦਸੰਬਰ 1983  ਵਿੱਚ ਕਮਿਸ਼ਨ ਕੀਤਾ ਗਿਆ ਸੀ। ਜਨਰਲ ਅਫਸਰ ਨੇ ਵੱਖ-ਵੱਖ ਇਲਾਕਿਆਂ ਵਿੱਚ ਕੰਮ ਕੀਤਾ ਹੈ ਅਤੇ ਕਮਾਨ,  ਸਟਾਫ ਅਤੇ ਹਦਾਇਤਾਂ ਵਾਲੀਆਂ ਨਿਯੁਕਤੀਆਂ ਦਾ ਹੱਕਦਾਰ ਬਣਾਇਆ ਹੈ। ਉਨ੍ਹਾਂ ਉੱਤਰ-ਪੂਰਬ ਵਿੱਚ ਇੱਕ ਸਰਗਰਮ ਜਵਾਬੀ ਵਿਰੋਧੀ ਵਾਤਾਵਰਣ ਵਿੱਚ ਇਨਫੈਂਟਰੀ ਬਟਾਲੀਅਨ ਦੀ ਕਮਾਨ ਸੰਭਾਲੀ ਹੈ, ਕੰਟਰੋਲ ਰੇਖਾ ਦੇ ਨਾਲ ਤਾਇਨਾਤ ਇੱਕ ਇਨਫੈਂਟਰੀ ਬ੍ਰਿਗੇਡ ਅਤੇ ਇਸ ਤੋਂ ਬਾਅਦ ਪੱਛਮੀ ਸੈਕਟਰ ਵਿੱਚ ਇੱਕ ਇਨਫੈਂਟਰੀ ਡਿਵੀਜ਼ਨ ਅਤੇ ਇੱਕ ਕੋਰ ਦੀ ਕਮਾਨ ਵੀ ਸੰਭਾਲੀ ਹੈ।

ਰੱਖਿਆ ਸੈਨਾਵਾਂ ਸਟਾਫ ਕਾਲਜ ਵੈਲਿੰਗਟਨ, ਉੱਚ ਰੱਖਿਆ ਪ੍ਰਬੰਧ ਕੋਰਸ ਸਿਕੰਦਰਾਬਾਦ ਅਤੇ ਰਾਸ਼ਟਰੀ ਰੱਖਿਆ ਕਾਲਜ ਨਵੀਂ ਦਿੱਲੀ ਦੇ ਸਾਬਕਾ ਵਿਦਿਆਰਥੀ ਹਨ, ਉਨ੍ਹਾਂ ਮਿਲਟਰੀ ਆਪ੍ਰੇਸ਼ਨ ਡਾਇਰੈਕਟੋਰੇਟ, ਉੱਤਰੀ ਅਤੇ ਫ਼ੌਜ ਸਿਖਲਾਈ ਕਮਾਨ, ਹੈਡਕੁਆਟਰ ਚਿਨਾਰ ਕੋਰ ਅਤੇ ਤੋਪਖਾਨਾ ਡਵੀਜ਼ਨ ਦੇ ਮੁੱਖ ਦਫਤਰ ਵਿਖੇ ਵੱਕਾਰੀ ਸਟਾਫ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ ਹਨ। ਉਹ ਇੰਡੀਅਨ ਮਿਲਟਰੀ ਅਕੈਡਮੀ ਵਿੱਚ ਇੰਸਟ੍ਰਕਟਰ ਰਹੇ ਹਨ ਅਤੇ ਲਾਇਬੇਰੀਆ ਵਿੱਚ ਸੰਯੁਕਤ ਰਾਸ਼ਟਰ ਦੇ ਮਿਸ਼ਨ (UNOMIL) ਨਾਲ ਮਿਲਟਰੀ ਅਬਜ਼ਰਵਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਜਨਰਲ ਅਧਿਕਾਰੀ ਨੇ ਪੁਣੇ ਯੂਨੀਵਰਸਿਟੀ ਤੋਂ ਰੱਖਿਆ ਅਤੇ ਰਣਨੀਤਕ ਸਿੱਖਿਆ ਵਿੱਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ।

C:\Users\dell\Desktop\DCOASStratPXBU.jpeg

 

 

*****

ਏਏ, ਬੀਐੱਸਸੀ, ਵੀਬੀਵਾਈ



(Release ID: 1731770) Visitor Counter : 176


Read this release in: English , Urdu , Hindi , Tamil