ਕਿਰਤ ਤੇ ਰੋਜ਼ਗਾਰ ਮੰਤਰਾਲਾ
ਉਦਯੋਗਿਕ ਕਾਮਿਆਂ (2016=100) ਲਈ ਉਪਭੋਗਤਾ ਮੁੱਲ ਸੂਚਕਾਂਕ -ਮਈ 2021
Posted On:
30 JUN 2021 5:13PM by PIB Chandigarh
ਮੁੱਖ ਬਿੰਦੂ
1. ਉਦਯੋਗਿਕ ਕਾਮਿਆਂ (2016=100) ਲਈ ਮਈ 2021 ਸਰਬ ਭਾਰਤੀ ਉਪਭੋਗਤਾ ਮੁੱਲ ਸੂਚਕਾਂਕ ਅਪ੍ਰੈਲ 2021 ਦੇ 120.1 ਅੰਕਾਂ ਦੇ ਮੁਕਾਬਲੇ ਵੱਧ ਕੇ 120.6 ਅੰਕ ਹੋ ਗਿਆ ਹੈ ।
2. ਅੰਕਾਂ ਵਿੱਚ ਇਹ ਵਾਧਾ ਮੁੱਖ ਤੌਰ ਤੇ ਫੂਡ ਅਤੇ ਫਿਯੂਲ ਵਸਤਾਂ ਜਿਵੇਂ ਚੌਲ , ਅਰਹਰ ਦਾਲ , ਮਸੂਰ ਦਾਲ , ਤਾਜ਼ੀ ਮੱਛੀ , ਬੱਕਰੀ ਦਾ ਮੀਟ , ਕੁਕੜੀਆਂ ਦੇ ਆਂਡੇ , ਖਾਣ ਵਾਲੇ ਤੇਲ , ਸੇਬ , ਕੇਲਾ , ਜਾਮਣ , ਪਪੀਤਾ , ਆਲੂ , ਟਮਾਟਰ , ਬੈਂਗਣ , ਗੋਭੀ , ਫਰੈਂਚ ਮਟਰ , ਲੱਸ੍ਹਣ , ਪਿਆਜ਼ , ਚਿੱਟੀ ਖੰਡ , ਚਾਹਪੱਤੀ , ਕੂਕਿੰਗ ਗੈਸ , ਮਿੱਟੀ ਦਾ ਤੇਲ , ਪੈਟ੍ਰੋਲ ਆਦਿ ਵਿੱਚ ਵਾਧੇ ਕਾਰਨ ਕੀਮਤਾਂ ਵਿੱਚ ਵਾਧਾ ਹੋਇਆ ਹੈ ।
3. ਮਈ 2021 ਵਿੱਚ ਮੁੱਦਰਾ ਸਫਿਤੀ ਵੀ ਪਿਛਲੇ ਮਹੀਨੇ ਦੀ 5.14% ਦੇ ਮੁਕਾਬਲੇ ਵੱਧ ਕੇ 5.24% ਹੋ ਗਈ ਹੈ । ਇਸੇ ਤਰ੍ਹਾਂ ਫੂਡ ਮੁੱਦਰਾ ਸਫਿਤੀ ਵੀ ਪਿਛਲੇ ਮਹੀਨੇ 4.78% ਵੱਧ ਕੇ 5.26% ਹੋ ਗਈ ਹੈ ।
ਸਰਬ ਭਾਰਤੀ ਸੀ ਪੀ ਆਈ - ਆਈ ਡਬਲਿਊ ਮਈ 2021 ਵਿੱਚ ਵੀ 0.5 ਅੰਕਾਂ ਦਾ ਵਾਧਾ ਹੋਇਆ ਹੈ ਅਤੇ ਹੁਣ ਇਹ 120.6 ਤੇ ਖੜ੍ਹਾ ਹੈ (ਇੱਕ ਸੌ ਵੀਹ ਅਤੇ ਛੇ ਅੰਕ) । ਇੱਕ ਮਹੀਨਾ ਪ੍ਰਤੀਸ਼ਤ ਪਰਿਵਰਤਨ ਨਾਲ ਪਿਛਲੇ ਮਹੀਨੇ ਦੇ ਮੁਕਾਬਲੇ 0.42% ਵਧਿਆ ਹੈ , ਜਦਕਿ ਇੱਕ ਸਾਲ ਪਹਿਲਾਂ ਇਨ੍ਹਾਂ ਮਹੀਨਿਆਂ ਦੌਰਾਨ 0.30% ਦਾ ਵਾਧਾ ਦਰਜ ਕੀਤਾ ਗਿਆ ਸੀ ।
ਮੌਜੂਦਾ ਅੰਕ ਵਿੱਚ ਵੱਧ ਤੋਂ ਵੱਧ ਉਛਾਲ ਫੂਡ ਅਤੇ ਬੇਵਰਿਜਸ ਗਰੁੱਪ ਵੱਲੋਂ ਕੁੱਲ ਪਰਿਵਰਤਨ ਵਿੱਚ 0.35% ਅੰਕਾਂ ਦਾ ਯੋਗਦਾਨ ਹੈ । ਵਸਤਾਂ ਦੇ ਪੱਧਰ ਤੇ ਚੌਲ, ਅਰਹਰ ਦਾਲ , ਮਸੂਰ ਦਾਲ , ਤਾਜ਼ੀ ਮੱਛੀ , ਬੱਕਰੀ ਦਾ ਮੀਟ , ਕੁਕੜੀਆਂ ਦੇ ਆਂਡੇ , ਖਾਣ ਵਾਲਾ ਤੇਲ , ਸੇਬ , ਕੇਲਾ , ਜਾਮਣ , ਪਪੀਤਾ , ਆਲੂ , ਟਮਾਟਰ , ਬੈਂਗਣ , ਗੋਭੀ , ਫਰੈਂਚ ਮਟਰ , ਲੱਸ੍ਹਣ , ਪਿਆਜ਼ , ਚਿੱਟੀ ਖੰਡ , ਚਾਹਪੱਤੀ , ਕੂਕਿੰਗ ਗੈਸ , ਮਿੱਟੀ ਦਾ ਤੇਲ, ਮੋਬਾਇਲ ਟੈਲੀਫੋਨ ਚਾਰਜੇਸ , ਪੈਟ੍ਰੋਲ ਆਦਿ ਅੰਕ ਵਿੱਚ ਵਾਧੇ ਲਈ ਜਿ਼ੰਮੇਵਾਰ ਹਨ । ਪਰ ਇਸ ਵਾਧੇ ਵਿੱਚ ਰੋਕ ਲੀਚੀ , ਅੰਬ , ਖਰਬੂਜਾ , ਕਰੇਲਾ , ਭਿੰਡੀ , ਨਿੰਬੂ , ਪਰਵਲ , ਤੁਰੱਈ , ਹਲਦੀ ਆਦਿ ਦੇ ਅੰਕ ਵਿੱਚ ਹੇਠਲੇ ਦਬਾਅ ਨੇ ਲਗਾਈ ਹੈ ।
ਕੇਂਦਰ ਪੱਧਰ ਤੇ ਕੁਨੂਰ ਵਿੱਚ ਵੱਧ ਤੋਂ ਵੱਧ 4.1 ਅੰਕ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉੱਧਮ ਸਿੰਘ ਨਗਰ ਵਿੱਚ 3.6 ਅੰਕ ਅਤੇ ਹੋਰਨਾਂ ਵਿੱਚ 4 ਕੇਂਦਰਾਂ ਵਿੱਚ 2 ਤੋਂ 2.9 ਅੰਕਾਂ ਵਿਚਾਲੇ ਵਾਧਾ 18 ਕੇਂਦਰਾਂ ਵਿੱਚ 1 ਤੋਂ 1.9 ਅੰਕਾਂ ਵਿਚਾਲੇ ਅਤੇ 41 ਕੇਂਦਰਾਂ ਵਿੱਚ 0.1 ਤੋਂ 0.9 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਉਲਟ ਭੀਲਵਾੜਾ ਵਿੱਚ 1.2 ਅੰਕਾਂ ਦੀ ਵੱਧ ਤੋਂ ਵੱਧ ਕਮੀ ਦਰਜ ਕੀਤੀ ਗਈ ਹੈ , ਜਿਸ ਤੋਂ ਬਾਅਦ ਅੰਮ੍ਰਿਤਸਰ ਵਿੱਚ 1 ਅੰਕ, ਹੋਰਨਾਂ ਵਿਚਾਲੇ 17 ਕੇਂਦਰਾਂ ਵਿੱਚ 0.1 ਤੋਂ 0.9 ਅੰਕਾਂ ਵਿਚਾਲੇ ਕਮੀ ਦੇਖੀ ਗਈ ਹੈ । ਬਾਕੀ 4 ਕੇਂਦਰ ਲਗਾਤਾਰ ਸਥਿਰ ਰਹੇ ਹਨ ।
ਸਾਲ ਦਰ ਸਾਲ ਮੁੱਦਰਾ ਸਫਿਤੀ ਪਿਛਲੇ ਮਹੀਨੇ ਦੇ 5.14% ਦੇ ਮੁਕਾਬਲੇ 5.24% ਰਹੀ ਅਤੇ ਪਿਛਲੇ ਸਾਲ ਇਸੇ ਮਹੀਨੇ ਦੌਰਾਨ 5.10% ਰਹੀ । ਇਸੇ ਤਰ੍ਹਾਂ ਫੂਡ ਮੁੱਦਰਾ ਸਫਿਤੀ ਪਿਛਲੇ ਮਹੀਨੇ ਦੇ 4.78% ਦੇ ਮੁਕਾਬਲੇ 5.26% ਤੇ ਖੜੀ ਹੈ ਅਤੇ 1 ਸਾਲ ਪਹਿਲਾਂ ਇਸੇ ਮਹੀਨੇ ਦੌਰਾਨ 5.88% ਤੇ ਰਹੀ ।
Y-o-Y Inflation based on CPI-IW (Food and General)

All-India Group-wise CPI-IW for April and May, 2021
Sr. No.
|
Groups
|
Apr, 2021
|
May, 2021
|
I
|
Food & Beverages
|
119.1
|
120.0
|
II
|
Pan, Supari, Tobacco & Intoxicants
|
137.3
|
137.8
|
III
|
Clothing & Footwear
|
119.0
|
119.0
|
IV
|
Housing
|
115.2
|
115.2
|
V
|
Fuel & Light
|
148.7
|
148.9
|
VI
|
Miscellaneous
|
118.3
|
118.6
|
|
General Index
|
120.1
|
120.6
|
CPI-IW: Groups Indices
ਜੂਨ 2021 ਲਈ ਸੀ ਪੀ ਆਈ — ਆਈ ਡਬਲਿਊ ਡੀ ਦਾ ਅਗਲਾ ਸੰਸਕਰਣ 30 ਜੁਲਾਈ 2021 ਨੂੰ ਜਾਰੀ ਕੀਤਾ ਜਾਵੇਗਾ ਅਤੇ ਇਹ ਦਫ਼ਤਰ ਦੀ ਵੈੱਬਸਾਈਟ www.labourbureaunew.gov.in. ਤੇ ਵੀ ਉਪਲਬਧ ਹੋਵੇਗਾ ।
ਤਾਜ਼ਾ ਅੰਕਾਂ ਨੂੰ ਜਾਰੀ ਕਰਦਿਆਂ ਕਿਰਤ ਤੇ ਰੁਜ਼ਗਾਰ ਮੰਤਰੀ ਸ਼੍ਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਅੰਕਾਂ ਦਾ ਵਾਧਾ ਕਾਮਾ ਸ਼੍ਰੇਣੀ ਵਸੋਂ ਦੀਆਂ ਉਜਰਤਾਂ ਵਿੱਚ ਵਾਧਾ ਕਰੇਗਾ ਤੇ ਇਹ ਵਾਧਾ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਡੀ ਏ ਭੱਤੇ ਵਿੱਚ ਵਾਧੇ ਰਾਹੀਂ ਮਿਲੇਗਾ ।
ਸ਼੍ਰੀ ਗੰਗਵਾਰ ਨੇ ਇਹ ਵੀ ਕਿਹਾ ਕਿ ਕੋਵਿਡ ਕਾਰਨ ਲਾਕਡਾਊਨ ਸਮੇਂ ਦੌਰਾਨ ਜਿਹਨਾਂ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ , ਉਸ ਵਰਕਿੰਗ ਕਲਾਸ ਪਰਿਵਾਰਾਂ ਨੂੰ ਉਜਰਤਾਂ ਵਿੱਚ ਵਾਧਾ ਰਾਹਤ ਪ੍ਰਦਾਨ ਕਰੇਗਾ ।
ਕਿਰਤ ਬਿਊਰੋ ਦੇ ਡਾਇਰੈਕਟਰ ਜਨਰਲ ਸ਼੍ਰੀ ਡੀ ਪੀ ਐੱਸ ਨੇਗੀ ਨੇ ਕਿਹਾ ਕਿ ਮਈ 2021 ਦੌਰਾਨ ਅੰਕਾਂ ਵਿੱਚ ਹੋਇਆ ਵਾਧਾ ਦੇਸ਼ ਦੀਆਂ ਵੱਖ ਵੱਖ ਏਜੰਸੀਆਂ ਵੱਲੋਂ ਜਾਰੀ ਤੇ ਇਕੱਤਰ ਕੀਤੇ ਗਏ ਸਾਰੇ ਮੁੱਲ ਅੰਕਾਂ ਨਾਲ ਮੇਲ ਖਾਂਦਾ ਹੈ ਅਤੇ ਸਲਾਨਾ ਮੁਦਰਾ ਸਫਿਤੀ ਵਿੱਚ ਮਹੀਨੇ ਦੌਰਾਨ ਮਾਮੂਲੀ ਵਾਧਾ ਫੂਡ ਅਤੇ ਫਿਯੂਲ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਦੇਖਿਆ ਗਿਆ ਹੈ , ਜੋ ਬਾਕੀ ਮੁੱਲ ਅੰਕਾਂ ਦੇ ਨਾਲ ਮੇਲ ਖਾਂਦੇ ਹਨ ।
ਕਿਰਤ ਬਿਊਰੋ , ਜੋ ਕਿਰਤ ਤੇ ਰੁਜ਼ਗਾਰ ਮੰਤਰਾਲੇ ਦੇ ਦਫ਼ਤਰ ਨਾਲ ਜੁੜਿਆ ਹੋਇਆ ਦਫ਼ਤਰ ਹੈ , ਦੇਸ਼ ਭਰ ਵਿੱਚ 88 ਉਦਯੋਗਿਕ ਮਹੱਤਵਪੂਰਨ ਕੇਂਦਰਾਂ ਵਿੱਚ ਫੈਲੀਆਂ 317 ਮਾਰਕੀਟਾਂ ਤੋਂ ਪ੍ਰਚੂਨ ਅੰਕਾਂ ਦੇ ਅਧਾਰ ਤੇ ਹਰ ਮਹੀਨੇ ਉਦਯੋਗਿਕ ਕਾਮਿਆਂ ਲਈ ਖਪਤਕਾਰ ਮੁੱਲ ਅੰਕ ਇਕੱਤਰ ਕਰਦਾ ਹੈ । ਅੰਕ 88 ਕੇਂਦਰਾਂ ਅਤੇ ਆਲ ਇੰਡੀਆ ਤੋਂ ਇਕੱਠੇ ਕੀਤੇ ਗਏ ਹਨ ਅਤੇ ਇਹ ਅੰਕ ਆਉਂਦੇ ਮਹੀਨੇ ਆਖ਼ਰੀ ਕੰਮਕਾਜੀ ਵਾਲੇ ਦਿਨ ਜਾਰੀ ਕੀਤੇ ਜਾਂਦੇ ਹਨ ।
*************************
ਐੱਮ ਜੇ ਪੀ ਐੱਸ
(Release ID: 1731767)
Visitor Counter : 228