ਪੁਲਾੜ ਵਿਭਾਗ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਇਸਰੋ (ਭਾਰਤੀ ਪੁਲਾੜ ਖੋਜ ਸੰਗਠਨ) ਦੀ ਭਾਰਤ ਦੀ ਕੋਵਿਡ ਲੜਾਈ ਵਿੱਚ ਕੀਤੀ ਗਈ ਸਹਾਇਤਾ ਲਈ ਸ਼ਲਾਘਾ ਕੀਤੀ

Posted On: 29 JUN 2021 7:34PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਦੇ ਵਿਕਾਸ (ਡੋਨਰ), ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ  ਡਾ. ਜਿਤੇਂਦਰ ਸਿੰਘ ਨੇ ਭਾਰਤ ਦੀ ਕੋਵਿਡ ਵਿਰੁੱਧ ਲੜਾਈ ਵਿੱਚ ਸਹਾਇਤਾ ਕਰਨ ਲਈ ਇਸਰੋ (ਭਾਰਤੀ ਪੁਲਾੜ ਖੋਜ ਸੰਗਠਨ) ਦੀ ਪ੍ਰਸ਼ੰਸਾ ਕੀਤੀ ਹੈ।

ਮੰਤਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰੇਰਣਾਦਾਇਕ ਅਗਵਾਈ ਵਿੱਚ ਪਿਛਲੇ ਸੱਤ ਸਾਲਾਂ ਵਿੱਚ ਇਸਰੋ ਦੇਸ਼ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ ਪ੍ਰਾਪਤੀਆਂ ਦੀ ਲੜੀ ਰਾਹੀਂ ਦੇਸ਼ ਦਾ ਨਾਮ ਰੌਸ਼ਨ ਕਰਨ ਵਿੱਚ ਹਮੇਸ਼ਾਂ ਸਭ ਤੋਂ ਅੱਗੇ ਰਿਹਾ ਹੈ, ਜਿਸ ਨੂੰ ਵਿਸ਼ਵ ਦੀਆਂ ਨਾਸਾ ਵਰਗੀਆਂ ਪ੍ਰਮੁੱਖ ਪੁਲਾੜ ਸੰਸਥਾਵਾਂ ਨੇ ਵੀ ਸਵੀਕਾਰ ਕੀਤਾ ਹੈ। ਉਸੇ ਜੋਸ਼ ਅਤੇ ਪ੍ਰਤੀਬੱਧਤਾ ਨੂੰ ਜਾਰੀ ਰੱਖਦਿਆਂ, ਪਿਛਲੇ ਡੇਢ ਸਾਲ ਦੇ ਦੌਰਾਨ, ਭਾਵੇਂ ਕਿ ਬਹੁਤ ਸਾਰੇ ਪੁਲਾੜ ਪ੍ਰਾਜੈਕਟ ਕੋਵਿਡ ਕਾਰਨ ਹੌਲੀ ਹੋਣ ਲਈ ਮਜਬੂਰ ਹੋਏ ਸਨ, ਪਰ ਇਸਰੋ ਵਿਖੇ ਵਿਗਿਆਨਕ ਭਾਈਚਾਚਾਰੇ ਨੇ ਕੋਰੋਨਾ ਵਿਰੁੱਧ ਭਾਰਤ ਦੀ ਲੜਾਈ ਵਿੱਚ ਸਹਾਇਤਾ ਕਰਨ ਲਈ ਆਪਣੇ ਸਰੋਤਾਂ ਅਤੇ ਊਰਜਾਵਾਂ ਨੂੰ ਮੋੜਨ ਵਿੱਚ ਕੋਈ ਸਮਾਂ ਨਹੀਂ ਗੁਆਇਆ। 

 

 

ਡਾ. ਜਿਤੇਂਦਰ ਸਿੰਘ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਵਿਆਪਕ ਤੌਰ 'ਤੇ ਜਾਣਿਆ ਜਾਂਦਾ ਤੱਥ ਹੈ ਕਿ ਇਸਰੋ ਕਈਂ ਰਾਜ ਸਰਕਾਰਾਂ ਨੂੰ ਆਪਣੀ ਨਿਰਮਾਣ ਸਹੂਲਤਾਂ ਜਾਂ ਮੌਜੂਦਾ ਸਟਾਕ ਤੋਂ ਲਗਾਤਾਰ ਵੱਡੀ ਪੱਧਰ ਤੇ ਤਰਲ ਆਕਸੀਜਨ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਕਿਹਾ, ਸਿਰਫ ਇਹ ਹੀ ਨਹੀਂ, ਇਸਰੋ ਮੌਜੂਦਾ ਸਰੋਤਾਂ ਦੀ ਮੁੜ ਪ੍ਰਾਪਤੀ, ਉਨ੍ਹਾਂ ਦੀਆਂ ਸਹੂਲਤਾਂ ਦੀ ਸਮਰੱਥਾ ਵਧਾਉਣ ਅਤੇ ਕੋਵਿਡ -19 ਦੀ ਦੂਜੀ ਲਹਿਰ ਦੇ ਵਿਰੁੱਧ ਦੇਸ਼ ਦੀ ਲੜਾਈ ਨੂੰ ਪੂਰਕ ਕਰਨ ਲਈ ਟੈਕਨੋਲੋਜੀ ਦਾ ਤਬਾਦਲਾ ਵੀ ਕਰਨ ਵਿੱਚ ਰੁੱਝੀ ਸੀ, ਜਦੋਂ ਇਹ ਲਹਿਰ ਸਿਖਰ ਤੇ ਸੀ।

ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਤਰਲ ਆਕਸੀਜਨ, ਜਿਸਨੂੰ ਪੁਲਾੜ ਵਿਗਿਆਨ ਦੀ ਵਾਰਤਾ ਵਿੱਚ ਲੋਕਸ ਵਜੋਂ ਜਾਣਿਆ ਜਾਂਦਾ ਹੈ, ਪੁਲਾੜ ਏਜੰਸੀਆਂ ਦੇ ਕੰਮ ਕਰਨ ਦਾ ਇਕ ਮਹੱਤਵਪੂਰਣ ਸਰੋਤ ਹੈ ਅਤੇ ਇਸ ਨੂੰ ਕ੍ਰਾਇਓਜੈਨਿਕ ਇੰਜਣਾਂ ਵਿਚ ਇੱਕ ਆਕਸੀਡਾਈਜ਼ਰ ਵਜੋਂ ਵਰਤਿਆ ਜਾਂਦਾ ਹੈ। ਕੋਵਿਡ ਸਹਾਇਤਾ ਦੀ ਸੇਵਾ ਵਿਚ ਲੋਕਸ ਦਾ ਵਿਸਥਾਰ ਇਸਰੋ ਭਾਈਚਾਰੇ ਦਾ ਇਕ ਪ੍ਰਭਾਵਸ਼ਾਲੀ ਗੈਸਚਰ ਰਿਹਾ ਹੈ।  

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਮਾਲ ਦੀ ਗੱਲ ਇਹ ਹੈ ਕਿ ਭਾਵੇਂ ਕੋਵਿਡ ਸੰਕਟ ਦੌਰਾਨ ਤਰਲ ਆਕਸੀਜਨ ਦੀ ਰੋਜ਼ਾਨਾ ਉਤਪਾਦਨ ਸਮਰੱਥਾ 2.5 ਟਨ ਹੈ, ਇਸਰੋ ਦੇ ਵਿਗਿਆਨੀਆਂ ਨੇ ਦਿਨ ਰਾਤ ਮਿਹਨਤ ਕੀਤੀ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਤਰਲ ਆਕਸੀਜਨ ਦਾ ਉਤਪਾਦਨ 11 ਟਨ ਤੱਕ ਜਾਂ ਇਸ ਤਰਾਂ ਪ੍ਰਤੀਦਿਨ ਵਧਾਇਆ ਗਿਆ ਹੈ ਅਤੇ ਜਿੱਥੇ ਵੀ ਲੋੜ ਹੋਵੇ ਉਪਲਬਧ ਕਰਵਾਈ ਜਾਂਦੀ ਹੈ। 

ਇਸ ਤੋਂ ਇਲਾਵਾ, ਮੰਤਰੀ ਨੇ ਦੱਸਿਆ ਕਿ ਇਸਰੋ ਨੇ ਵੱਖ ਵੱਖ ਰਾਜਾਂ ਵਿੱਚ ਤਰਲ ਆਕਸੀਜਨ ਦੇ ਸਟੋਰਾਂ ਵਜੋਂ ਵਰਤਣ ਲਈ ਉਨ੍ਹਾਂ ਕੋਲ ਵੱਡੀ ਸਮਰੱਥਾ ਵਾਲੇ ਇੰਧਨ ਟੈਂਕ ਵੀ ਉਪਲਬਧ ਕਰਵਾਏ ਹਨ। ਇਹ ਟੈਂਕ ਤਰਲ ਆਕਸੀਜਨ ਦੇ ਵਿਸ਼ਾਲ ਭੰਡਾਰਨ ਦੀ ਮਹੱਤਵਪੂਰਣ ਸੇਵਾ ਦੀ ਪੇਸ਼ਕਸ਼ ਕਰਦੇ ਹਨ, ਜੋ ਸਿਹਤ ਏਜੰਸੀਆਂ ਨੂੰ ਵੰਡੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਇਸਰੋ ਆਕਸੀਜਨ ਕੰਸਂਟ੍ਰੇਟਰਾਂ ਅਤੇ ਵੈਂਟੀਲੇਟਰ ਦੇ ਇਨ-ਹਾਊਸ ਵਿਕਾਸ ਲਈ ਟੈਕਨੋਲੋਜੀ ਦੀ ਟਰਾਂਸਫਰ ਰਾਹੀਂ ਯੋਗਦਾਨ ਵੀ ਪਾ ਰਿਹਾ ਹੈ ਤਾਂ ਜੋ ਭਾਰਤੀ ਉਦਯੋਗ ਵੱਡੀ ਪੱਧਰ ਤੇ ਇਨ੍ਹਾਂ ਦਾ ਉਤਪਾਦਨ ਕਰ ਸਕੇ। 

ਜਿੰਦਗੀ ਦੇ ਦੂਸਰੇ ਖੇਤਰਾਂ ਦੀ ਤਰ੍ਹਾਂ, ਡਾ ਜਿਤੇਂਦਰ ਸਿੰਘ ਨੇ ਨੋਟ ਕੀਤਾ ਕਿ ਇਸਰੋ ਦੇ ਬਹੁਤ ਸਾਰੇ ਵਿਗਿਆਨੀ ਅਤੇ ਸਟਾਫ ਮੈਂਬਰ ਵੱਖੋ ਵੱਖਰੇ ਸਮੇਂ ਕੋਰੋਨਾ ਨਾਲ ਸੰਕਰਮਿਤ ਹੋਏ ਪਰੰਤੂ ਉਨ੍ਹਾਂ ਨੇ ਸਾਰੀਆਂ ਔਕੜਾਂ ਦੇ ਬਾਵਜੂਦ ਆਪਣੇ ਕੰਮ ਅਤੇ ਗਤੀਵਿਧੀਆਂ ਜਾਰੀ ਰੱਖੀਆਂ। 

-------------------- 

ਐਸ ਐਨ ਸੀ


(Release ID: 1731331) Visitor Counter : 198


Read this release in: English , Urdu , Hindi