ਰੱਖਿਆ ਮੰਤਰਾਲਾ

ਚੀਫ਼ ਆਫ ਡਿਫੈਂਸ ਸਟਾਫ ਨੇ ਸੈਂਟਰਲ ਸੈਕਟਰ ਵਿੱਚ ਅਗਲੇਰੇ ਖੇਤਰਾਂ ਅਤੇ ਭਾਰਤੀ ਸੈਨਾ ਦੀ ਪੱਛਮੀ ਕਮਾਂਡ ਦੇ ਹੈਡ ਕੁਆਰਟਰ ਦਾ ਦੌਰਾ ਕੀਤਾ

Posted On: 29 JUN 2021 6:26PM by PIB Chandigarh

ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ), ਜਨਰਲ ਬਿਪਿਨ ਰਾਵਤ ਨੇ ਅੱਜ ਉੱਤਰ ਭਾਰਤ ਖੇਤਰ ਦੇ ਜੀਓਸੀ ਨਾਲ ਹਿਮਾਚਲ ਪ੍ਰਦੇਸ਼ ਦੇ ਸੈਂਟਰਲ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੇ ਅਗਲੇਰੇ ਖੇਤਰਾਂ ਦਾ ਦੌਰਾ ਕੀਤਾ। ਸੁਮਦੋਹ ਸਬ ਸੈਕਟਰ ਵਿਚ ਸਭ ਤੋਂ ਅੱਗਲੇਰੀ ਚੌਕੀ ਤੇ ਪਹੁੰਚਣ ਤੇ ਸੀਡੀਐਸ ਨੂੰ ਦੇਸ਼ ਦੀ ਖੇਤਰੀ ਅਖੰਡਤਾ ਦੀ ਰਾਖੀ ਲਈ ਆਪਣੀਆਂ ਫੋਰਸਾਂ ਦੀ ਓਪ੍ਰੇਸ਼ਨਲ ਤਿਆਰੀ ਬਾਰੇ ਦੱਸਿਆ ਗਿਆ। ਸੀਡੀਐਸ ਨੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਤਾਇਨਾਤ ਭਾਰਤੀ ਸੈਨਾ, ਆਈਟੀਬੀਪੀ ਅਤੇ ਗਰੇਫ਼ ਦੇ ਜਵਾਨਾਂ ਨਾਲ ਵਿਸਥਾਰਤ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਉੱਚੇ ਮਨੋਬਲ ਦੀ ਸਥਿਤੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸਾਰੇ ਰੈਂਕਾਂ  ਨੂੰ ਉਨ੍ਹਾਂ ਵੱਲੋਂ ਪ੍ਰਦਰਸ਼ਿਤ ਉੱਚ ਪੱਧਰੀ ਸਾਵਧਾਨੀ ਅਤੇ ਪੇਸ਼ੇਵਾਰਾਨਾ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਉਤਸ਼ਾਹਤ ਕੀਤਾ। 

ਬਾਅਦ ਵਿੱਚ ਦਿਨ ਦੌਰਾਨ ਜਨਰਲ ਬਿਪਿਨ ਰਾਵਤ ਨੇ ਚੰਡੀ ਮੰਦਿਰ ਵਿਖੇ ਭਾਰਤੀ ਸੈਨਾ ਦੀ ਪੱਛਮੀ ਕਮਾਂਡ ਦੇ ਹੈਡ ਕੁਆਰਟਰ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ  ਪੱਛਮੀ ਸਰਹੱਦਾਂ ਦੇ ਨਾਲ ਓਪ੍ਰੇਸ਼ਨਲ ਸਥਿਤੀ ਦਾ ਜਾਇਜ਼ਾ ਲਿਆ। ਸੀਡੀਐਸ ਨੇ ਸੁਰੱਖਿਆ ਯਕੀਨੀ ਬਣਾਉਣ ਦੇ ਸੈਨਿਕਾਂ ਦੇ ਯਤਨਾਂ ਲਈ ਸੈਨਿੱਕ ਦਲਬੰਦੀ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਦੇ ਨਾਲ ਹੀ ਸੈਨਾ ਵੱਲੋਂ ਚੰਡੀਗੜ੍ਹ, ਪਟਿਆਲਾ,  ਫਰੀਦਾਬਾਦ  ਵਿਖੇ ਕੋਵਿਡ ਹਸਪਤਾਲ ਸਥਾਪਤ ਕਰਨ, ਸਿਵਲ ਹਸਪਤਾਲਾਂ ਦੀ ਸਹਾਇਤਾ ਲਈ ਪੈਰਾ ਮੈਡੀਕਲ ਸਟਾਫ ਮੁਹੱਈਆ ਕਰਵਾਉਣ, ਆਮ ਨਾਗਰਿਕਾਂ ਦੇ ਟੀਕਾਕਰਨ ਵਿੱਚ ਸਹਾਇਤਾ ਲਈ ਅੱਗੇ ਕਦਮ ਵਧਾਉਣ ਅਤੇ ਮਹਾਮਾਰੀ ਦੇ ਵਿਰੁੱਧ ਦੇਸ਼ ਦੀ ਲੜਾਈ ਵਿੱਚ ਵੱਖ ਵੱਖ ਥਾਵਾਂ ਤੇ ਆਕਸੀਜਨ ਪਲਾਂਟਾਂ ਨੂੰ ਮੁੜ ਸੁਰਜੀਤ ਕਰਨਾ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਸਖਤ ਸਿਖਲਾਈ 'ਤੇ ਧਿਆਨ ਕੇਂਦਰਿਤ ਕਰਨ ਅਤੇ ਦੇਸ਼ ਦੇ ਵਿਰੋਧੀਆਂ ਦੀਆਂ ਕੋਝੀਆਂ ਚਾਲਾਂ ਨੂੰ ਨਾਕਾਮ ਕਰਨ ਲਈ ਸੁਚੇਤ ਰਹਿਣ ਦੀ ਲੋੜ' ਤੇ ਜ਼ੋਰ ਦਿੱਤਾ। ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਸਾਰੇ ਹੀ ਰੈਂਕਾਂ ਨੂੰ ਆਪਣੇ ਆਪ ਨੂੰ ਸਮੇਂ ਦੀ ਜਰੂਰਤ ਅਨੁਸਾਰ ਸੂਚਨਾ ਟੈਕਨੋਲੋਜੀ ਦੇ ਉੱਭਰਵੇਂ ਰੁਝਾਨਾਂ, ਉਭਰ ਰਹੇ ਸਾਈਬਰ ਖ਼ਤਰਿਆਂ ਅਤੇ ਕਾਊਂਟਰ ਉਪਾਵਾਂ ਵਾਰੇ ਜਾਣੂ ਰੱਖਣਾ ਚਾਹੀਦਾ ਹੈ।   

 

********************* 

 

ਏ ਏ /ਬੀ ਐਸ ਸੀ/ ਵੀ ਬੀ ਵਾਈ   



(Release ID: 1731305) Visitor Counter : 191


Read this release in: English , Urdu , Hindi