ਰੇਲ ਮੰਤਰਾਲਾ

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਰਾਸ਼ਟਰ ਦੀ ਸੇਵਾ ਵਿੱਚ 34760 ਐੱਮਟੀ ਤੋਂ ਜ਼ਿਆਦਾ ਐੱਲਐੱਮਓ ਦੀ ਸਪਲਾਈ ਕੀਤੀ


ਆਕਸੀਜਨ ਐਕਸਪ੍ਰੈੱਸ ਨਾਲ ਤਾਮਿਲਨਾਡੂ ਨੂੰ ਸਭ ਤੋਂ ਜ਼ਿਆਦਾ ਐੱਲਐੱਮਓ ਦੀ ਸਪਲਾਈ
ਤਾਮਿਲਨਾਡੂ ਨੂੰ 6476 ਐੱਮਟੀ ਤੋਂ ਜ਼ਿਆਦਾ ਐੱਲਐੱਮਓ ਦੀ ਸਪਲਾਈ ਹੋਈ
ਆਕਸੀਜਨ ਐਕਸਪ੍ਰੈੱਸ ਨਾਲ ਦੇਸ਼ ਦੇ ਦੱਖਣੀ ਰਾਜਾਂ ਨੂੰ ਐੱਲਐੱਮਓ ਦੀ ਸਪਲਾਈ ਦਾ ਅੰਕੜਾ 20000 ਐੱਮਟੀ ਤੋਂ ਜ਼ਿਆਦਾ ਹੋਇਆ
474 ਆਕਸੀਜਨ ਐਕਸਪ੍ਰੈੱਸ ਨੇ ਦੇਸ਼ ਭਰ ਵਿੱਚ ਆਕਸੀਜਨ ਦੀ ਸਪਲਾਈ ਕੀਤੀ
ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਹੁਣ ਤੱਕ 1976 ਟੈਂਕਰਾਂ ਦੀ ਢੁਆਈ ਕੀਤੀ ਅਤੇ 15 ਰਾਜਾਂ ਤੱਕ ਰਾਹਤ ਪਹੁੰਚਾਈ
ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਨੂੰ ਕ੍ਰਮਵਾਰ: 3700, 4800 ਅਤੇ 4700 ਮੀਟ੍ਰਿਕ ਟਨ ਤੋਂ ਜ਼ਿਆਦਾ ਐੱਲਐੱਮਓ ਦੀ ਸਪਲਾਈ ਕੀਤੀ
ਮਹਾਰਾਸ਼ਟਰ ਨੂੰ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ ਲਗਭਗ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 656 ਮੀਟ੍ਰਿਕ ਟਨ, ਦਿੱਲੀ ਨੂੰ 5791 ਮੀਟ੍ਰਿਕ ਟਨ, ਹਰਿਆਣਾ ਨੂੰ 2354 ਮੀਟ੍ਰਿਕ ਟਨ, ਰਾਜਸਥਾਨ ਨੂੰ 98 ਮੀਟ੍ਰਿਕ ਟਨ, ਕਰਨਾਟਕ ਨੂੰ 4697 ਮੀਟ੍ਰਿਕ ਟਨ, ਉੱਤਰਾਖੰਡ ਨੂੰ 320 ਮੀਟ੍ਰਿਕ ਟਨ, ਤਾਮਿਲਨਾਡੂ ਨੂੰ 6476 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ਨੂੰ 4824 ਮੀਟ੍ਰਿਕ ਟਨ, ਪੰਜਾਬ ਨੂੰ 225 ਮੀਟ੍ਰਿਕ ਟਨ, ਕੇਰਲ ਨੂੰ 513 ਮੀਟ੍ਰਿਕ ਟਨ, ਤੇਲੰਗਾਨਾ ਨੂੰ 3791 ਮੀਟ੍ਰਿਕ ਟਨ, ਝਾਰਖੰਡ ਨੂੰ 38 ਮੀਟ੍ਰਿਕ ਟਨ ਅਤੇ ਅਸਾਮ ਨੂੰ 560 ਐੱਮਟੀ ਆਕਸੀਜਨ ਪ੍ਰਾਪਤ ਹੋ ਗਈ ਹੈ

Posted On: 28 JUN 2021 5:21PM by PIB Chandigarh

ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਨ ਅਤੇ ਨਵੇਂ ਸਮਾਧਾਨ ਖੋਜਣ ਦੇ ਲਈ, ਭਾਰਤੀ ਰੇਲ ਨੇ ਦੇਸ਼ ਭਰ ਵਿੱਚ ਵੱਖ-ਵੱਖ ਰਾਜਾਂ ਨੂੰ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਸਪਲਾਈ ਦੇ ਦੁਆਰਾ ਰਾਹਤ ਪਹੁੰਚਾਉਣ ਦੇ ਆਪਣੇ ਸਫਰ ਜਾਰੀ ਰੱਖੇ ਹੋਏ ਹਨ।

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਰਾਸ਼ਟਰ ਦੀ ਸੇਵਾ ਵਿੱਚ 34,000 ਐੱਮਟੀ ਐੱਲਐੱਮਓ ਦੀ ਸਪਲਾਈ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ।

ਹੁਣ ਤੱਕ, ਭਾਰਤੀ ਰੇਲ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 1976 ਤੋਂ ਜ਼ਿਆਦਾ ਟੈਂਕਰਾਂ ਵਿੱਚ ਲਗਭਗ 34760 ਐੱਮਟੀ ਐੱਲਐੱਮਓ ਦੀ ਸਪਲਾਈ ਕੀਤੀ ਹੈ। 

ਜ਼ਿਕਰਯੋਗ ਹੈ ਕਿ ਹੁਣ ਤੱਕ 474 ਆਕਸੀਜਨ ਐਕਸਪ੍ਰੈੱਸ ਆਪਣਾ ਸਫਰ ਪੂਰਾ ਕਰ ਚੁੱਕੀਆਂ ਹਨ ਅਤੇ ਵੱਖ-ਵੱਖ ਰਾਜਾਂ ਵਿੱਚ ਰਾਹਤ ਪਹੁੰਚਾ ਚੁੱਕੀਆਂ ਹਨ। 

ਆਕਸੀਜਨ ਐਕਸਪ੍ਰੈੱਸ ਨੇ ਦੇਸ਼ ਦੇ ਦੱਖਣੀ ਰਾਜਾਂ ਨੂੰ 20,000 ਐੱਮਟੀ ਤੋਂ ਜ਼ਿਆਦਾ ਐੱਲਐੱਮਓ ਦੀ ਸਪਲਾਈ ਕੀਤੀ ਹੈ।

ਤਾਮਿਲਨਾਡੂ ਨੂੰ ਆਕਸੀਜਨ ਐਕਸਪ੍ਰੈੱਸ ਨਾਲ ਸਭ ਤੋਂ ਜ਼ਿਆਦਾ ਐੱਲਐੱਮਓ ਪ੍ਰਾਪਤ ਹੋਈ ਹੈ। ਤਾਮਿਲਨਾਡੂ ਨੂੰ ਹੁਣ ਤੱਕ 6476 ਐੱਮਟੀ ਐੱਲਐੱਮਓ ਦੀ ਸਪਲਾਈ ਹੋ ਚੁੱਕੀ ਹੈ।

ਹੁਣ ਤੱਕ, ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਨੂੰ ਕ੍ਰਮਵਾਰ: 3700, 4800 ਅਤੇ 4700 ਐੱਮਟੀ ਤੋਂ ਜ਼ਿਆਦਾ ਐੱਲਐੱਮਓ ਦੀ ਸਪਲਾਈ ਕਰ ਚੁੱਕੀਆਂ ਹਨ।

ਇਸ ਰਿਲੀਜ਼ ਦੇ ਜਾਰੀ ਹੋਣ ਤੱਕ 1 ਆਕਸੀਜਨ ਐਕਸਪ੍ਰੈੱਸ ਟ੍ਰੇਨ 4 ਟੈਂਕਰਾਂ ਵਿੱਚ 74 ਐੱਮਟੀ ਤੋਂ ਜ਼ਿਆਦਾ ਐੱਲਐੱਮਓ ਲੈ ਕੇ ਆਪਣੇ ਮੰਜ਼ਿਲ ਦੇ ਵੱਲ ਵਧ ਰਹੀ ਸੀ।

ਗੌਰ ਕਰਨ ਵਾਲੀ ਗੱਲ ਹੈ ਕਿ 65 ਦਿਨ ਪਹਿਲਾਂ 24 ਅਪ੍ਰੈਲ ਨੂੰ ਮਹਾਰਾਸ਼ਟਰ ਨੂੰ 126 ਐੱਮਟੀ ਦੀ ਸਪਲਾਈ ਦੇ ਨਾਲ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੀ ਸ਼ੁਰੂਆਤ ਹੋਈ ਸੀ 

ਭਾਰਤੀ ਰੇਲਵੇ ਦਾ ਟੀਚਾ ਮੰਗ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸੰਭਵ ਸਮੇਂ ਵਿੱਚ ਐੱਲਐੱਮਓ ਦੀ ਸਪਲਾਈ ਕਰਨਾ ਹੈ।

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ 15 ਰਾਜਾਂ- ਉੱਤਰਾਖੰਡ,  ਕਰਨਾਟਕ,  ਮਹਾਰਾਸ਼ਟਰ,  ਮੱਧ ਪ੍ਰਦੇਸ਼,  ਆਂਧਰਾ ਪ੍ਰਦੇਸ਼,  ਰਾਜਸਥਾਨ,  ਤਾਮਿਲਨਾਡੂ,  ਹਰਿਆਣਾ,  ਤੇਲੰਗਾਨਾ,  ਪੰਜਾਬ,  ਕੇਰਲ,  ਦਿੱਲੀ,  ਉੱਤਰ ਪ੍ਰਦੇਸ਼,  ਝਾਰਖੰਡ ਅਤੇ ਅਸਾਮ ਨੂੰ ਆਕਸੀਜਨ ਪਹੁੰਚਾ ਚੁੱਕੀਆਂ ਹਨ।

ਇਸ ਰਿਲੀਜ਼ ਦੇ ਜਾਰੀ ਹੋਣ ਤੱਕ, ਮਹਾਰਾਸ਼ਟਰ ਨੂੰ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ ਲਗਭਗ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 656 ਮੀਟ੍ਰਿਕ ਟਨ, ਦਿੱਲੀ ਨੂੰ 5791 ਮੀਟ੍ਰਿਕ ਟਨ, ਹਰਿਆਣਾ ਨੂੰ 2354 ਮੀਟ੍ਰਿਕ ਟਨ, ਰਾਜਸਥਾਨ ਨੂੰ 98 ਮੀਟ੍ਰਿਕ ਟਨ, ਕਰਨਾਟਕ ਨੂੰ 4697 ਮੀਟ੍ਰਿਕ ਟਨ, ਉੱਤਰਾਖੰਡ ਨੂੰ 320 ਮੀਟ੍ਰਿਕ ਟਨ, ਤਾਮਿਲਨਾਡੂ ਨੂੰ 6476 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ਨੂੰ 4824 ਮੀਟ੍ਰਿਕ ਟਨ, ਪੰਜਾਬ ਨੂੰ 225 ਮੀਟ੍ਰਿਕ ਟਨ, ਕੇਰਲ ਨੂੰ 513 ਮੀਟ੍ਰਿਕ ਟਨ, ਤੇਲੰਗਾਨਾ ਨੂੰ 3791 ਮੀਟ੍ਰਿਕ ਟਨ, ਝਾਰਖੰਡ ਨੂੰ 38 ਮੀਟ੍ਰਿਕ ਟਨ ਅਤੇ ਅਸਾਮ ਨੂੰ 560 ਐੱਮਟੀ ਆਕਸੀਜਨ ਪ੍ਰਾਪਤ ਹੋ ਗਈ ਹੈ।

ਹੁਣ ਤੱਕ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਰਾਹੀਂ ਦੇਸ਼ ਦੇ 15 ਰਾਜਾਂ ਵਿੱਚ 39 ਸ਼ਹਿਰਾਂ ਨੂੰ ਆਕਸੀਜਨ ਦੀ ਸਪਲਾਈ ਕੀਤੀ ਗਈ ਹੈ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੇ ਲਖਨਊ, ਵਾਰਾਣਸੀ, ਕਾਨਪੁਰ, ਬਰੇਲੀ, ਗੋਰਖਪੁਰ ਅਤੇ ਆਗਰਾ, ਮੱਧ ਪ੍ਰਦੇਸ਼ ਦੇ ਸਾਗਰ, ਜਬਲਪੁਰ, ਕਟਨੀ ਤੇ ਭੋਪਾਲ, ਮਹਾਰਾਸ਼ਟਰ ਵਿੱਚ ਨਾਗਪੁਰ, ਨਾਸਿਕ, ਪੁਣੇ, ਮੁੰਬਈ ਅਤੇ ਸੋਲਾਪੁਰ, ਤੇਲੰਗਾਨਾ ਵਿੱਚ ਹੈਦਰਾਬਾਦ, ਹਰਿਆਣਾ ਵਿੱਚ ਫਰੀਦਾਬਾਦ ਤੇ ਗੁਰੂਗ੍ਰਾਮ, ਦਿੱਲੀ ਵਿੱਚ ਦਿੱਲੀ ਕੈਂਟ ਅਤੇ ਓਖਲਾ, ਰਾਜਸਥਾਨ ਵਿੱਚ ਕੋਟਾ ਤੇ ਕਨਕਪਾਰਾ, ਕਰਨਾਟਕ ਵਿੱਚ ਬੰਗਲੁਰੂ, ਉੱਤਰਾਖੰਡ ਵਿੱਚ ਦੇਹਰਾਦੂਨ, ਆਂਧਰਾ ਪ੍ਰਦੇਸ਼ ਵਿੱਚ ਨੇਲੋਰ, ਗੁੰਟੂਰ, ਤਾੜੀਪਤ੍ਰੀ ਤੇ ਵਿਸ਼ਾਖਾਪੱਟਨਮ, ਕੇਰਲ ਵਿੱਚ ਏਰਨਾਕੁਲਮ, ਤਾਮਿਲਨਾਡੂ ਵਿੱਚ ਤਿਰੂਵੱਲੂਰ, ਚੇਨਈ, ਤੁਤੀਕੋਰਿਨ, ਕੋਇੰਬਟੂਰ ਅਤੇ ਮਦੁਰਈ, ਪੰਜਾਬ ਵਿੱਚ ਬਠਿੰਡਾ ਤੇ ਫਿਲੌਰ, ਅਸਾਮ ਵਿੱਚ ਕਾਮਰੂਪ ਅਤੇ ਝਾਰਖੰਡ ਵਿੱਚ ਰਾਂਚੀ ਨੂੰ ਆਕਸੀਜਨ ਪਹੁੰਚਾਈ ਗਈ ਹੈ।

ਭਾਰਤੀ ਰੇਲਵੇ ਨੇ ਆਕਸੀਜਨ ਦੀ ਸਪਲਾਈ ਵਾਲੇ ਸਥਾਨਾਂ ਨਾਲ ਵੱਖ-ਵੱਖ ਮਾਰਗਾਂ ਦੀ ਪਹਿਚਾਣ ਕੀਤੀ ਹੈ ਅਤੇ ਰਾਜਾਂ ਵਿੱਚ ਉਭਰਦੀ ਜ਼ਰੂਰਤ ਦੇ ਨਾਲ ਖੁਦ ਨੂੰ ਤਿਆਰ ਰੱਖਿਆ ਹੈ। ਰਾਜ ਐੱਲਐੱਮਓ ਲਿਆਉਣ ਦੇ ਲਈ ਭਾਰਤੀ ਰੇਲ ਨੂੰ ਟੈਂਕਰ ਉਪਲਬਧ ਕਰਵਾਉਂਦੇ ਹਨ।

ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਣ ਦੇ ਲਈ, ਭਾਰਤੀ ਰੇਲਵੇ ਜਟਿਲ ਅਪਰੇਸ਼ਨ ਮਾਰਗ ਪਰਿਦ੍ਰਿਸ਼ ਵਿੱਚ ਪੱਛਮ ਵਿੱਚ ਹਾਪਾ, ਬੜੌਦਾ ਮੁੰਦੜਾ, ਅਤੇ ਪੂਰਬ ਵਿੱਚ ਰਾਉਰਕੇਲਾ, ਦੁਰਗਾਪੁਰ, ਟਾਟਾ ਨਗਰ, ਅੰਗੁਲ ਜਿਹੇ ਸਥਾਨਾਂ ਤੋਂ ਆਕਸੀਜਨ ਲੈ ਰਹੀ ਹੈ ਅਤੇ ਫਿਰ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਅਸਾਮ ਰਾਜਾਂ ਨੂੰ ਸਪਲਾਈ ਕਰ ਰਹੀ ਹੈ।

ਜਲਦੀ ਤੋਂ ਜਲਦੀ ਸੰਭਵ ਸਮੇਂ ਵਿੱਚ ਆਕਸੀਜਨ ਸਪਲਾਈ ਸੁਨਿਸ਼ਚਿਤ ਕਰਨ ਦੇ ਕ੍ਰਮ ਵਿੱਚ, ਰੇਲਵੇ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੇ ਸੰਚਾਲਨ ਵਿੱਚ ਨਵੇਂ ਮਾਨਕ ਅਤੇ ਉੱਚੇ ਬੈਂਚਮਾਰਕ ਸਥਾਪਿਤ ਕਰ ਰਹੀ ਹੈ। ਲੰਬੀ ਦੂਰੀ ਦੇ ਜ਼ਿਆਦਤਰ ਮਾਮਲਿਆਂ ਵਿੱਚ ਇਨ੍ਹਾਂ ਮਹੱਤਵਪੂਰਨ ਮਾਲ ਗੱਡੀਆਂ ਦੀ ਔਸਤ ਗਤੀ 55 ਤੋਂ ਜ਼ਿਆਦਾ ਹੈ। ਸਭ ਤੋਂ ਤੇਜ਼ ਸੰਭਵ ਸਮੇਂ ਵਿੱਚ ਆਕਸੀਜਨ ਦੀ ਸਪਲਾਈ ਸੁਨਿਸ਼ਚਿਤ ਕਰਨ ਦੇ ਉਦੇਸ਼ ਦੇ ਨਾਲ ਸਭ ਤੋਂ ਜ਼ਿਆਦਾ ਅਹਿਮ ਜ਼ਰੂਰਤ ਦੇ ਨਾਲ, ਉੱਚ ਪ੍ਰਾਥਮਿਕਤਾ ਵਾਲੇ ਗ੍ਰੀਨ ਕੋਰੀਡੋਰ ਵਿੱਚ ਸੰਚਾਲਨ ਦੇ ਲਈ ਪਰਿਚਾਲਨ ਦਲ ਵੱਖ-ਵੱਖ ਜ਼ੋਨਾਂ ਵਿੱਚ ਸਭ ਤੋਂ ਜ਼ਿਆਦਾ ਚੁਣੌਤੀਪੂਰਨ ਮਾਹੌਲ ਵਿੱਚ 24 ਘੰਟੇ ਕੰਮ ਕਰ ਰਹੇ ਹਨ। ਵੱਖ-ਵੱਖ ਸੈਕਸ਼ਨਾਂ ਵਿੱਚ ਕਰਮਚਾਰੀਆਂ ਦੇ ਬਦਲਾਅ ਲਈ ਤਕਨੀਕੀ ਠਹਿਰਾਅ (ਸਟੋਪੇਜ)ਨੂੰ ਘਟਾ ਕੇ 1 ਮਿੰਟ ਕਰ ਦਿੱਤਾ ਗਿਆ ਹੈ।

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੀ ਤੇਜ਼ ਰਫਤਾਰ ਸੁਨਿਸ਼ਚਿਤ ਕਰਨ ਦੇ ਲਈ ਟ੍ਰੈਕਸ ਨੂੰ ਖੁੱਲ੍ਹਾ ਅਤੇ ਬੇਹੱਦ ਚੌਕਸ ਸਥਿਤੀ ਵਿੱਚ ਰੱਖਿਆ ਗਿਆ ਹੈ।

ਇਹ ਸਾਰਾ ਕੰਮ ਇੱਕ ਵਿਵਸਥਿਤ ਤਰੀਕੇ ਨਾਲ ਕੀਤਾ ਗਿਆ, ਜਿਸ ਨਾਲ ਹੋਰ ਫ੍ਰੇਟ ਪਰਿਚਾਲਨ ਵਿੱਚ ਕਿਸੇ ਵੀ ਪ੍ਰਕਾਰ ਦੀ ਕਮੀ ਨਾ ਆਵੇ।

ਨਵੀਂਆਂ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦਾ ਸੰਚਾਲਨ ਇੱਕ ਬੇਹੱਦ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਅੰਕੜੇ ਲਗਾਤਾਰ ਅਪਡੇਟ ਕੀਤੇ ਜਾ ਰਹੇ ਹਨ। ਰਾਤ ਵਿੱਚ ਕਈ ਹੋਰ ਭਰੀਆਂ ਹੋਈਆਂ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਹੋਣ ਦਾ ਅਨੁਮਾਨ ਹੈ।

 

****

ਡੀਜੇਐੱਨ/ਐੱਮਕੇਵੀ



(Release ID: 1731168) Visitor Counter : 133


Read this release in: Tamil , English , Urdu , Hindi