ਵਣਜ ਤੇ ਉਦਯੋਗ ਮੰਤਰਾਲਾ
ਅਪੀਡਾ ਨੇ ਬਰਮੀ ਅੰਗੂਰ ‘ਲੇਟੇਕੂ’ ਦੇ ਦੁਬਈ ਨੂੰ ਨਿਰਯਾਤ ਦੀ ਸਹੂਲਤ ਦਿੱਤੀ
प्रविष्टि तिथि:
28 JUN 2021 5:41PM by PIB Chandigarh
ਉੱਤਰ-ਪੂਰਬੀ ਰਾਜਾਂ ਤੋਂ ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕੀ ਪਦਾਰਥਾਂ ਦੀ ਨਿਰਯਾਤ ਸਮਰੱਥਾ ਨੂੰ ਵਧਾਉਣ ਲਈ ਇੱਕ ਵੱਡੇ ਹੁਲਾਰੇ ਵਜੋਂ, ਅਸਾਮੀ ਭਾਸ਼ਾ ਵਿੱਚ “ਲੇਟੇਕੂ” ਆਖੇ ਜਾਣ ਵਾਲੇ ਤਾਜ਼ੇ ਬਰਮੀ ਅੰਗੂਰਾਂ, ਨੂੰ ਗੁਹਾਟੀ ਤੋਂ ਹਵਾਈ ਰਸਤੇ ਰਾਹੀਂ ਦੁਬਈ ਨਿਰਯਾਤ ਕੀਤਾ ਗਿਆ ਹੈ।
ਲੇਟੇਕੂ ਦੀ ਇੱਕ ਖੇਪ, ਜਿਸ ਵਿੱਚ ਵਿਟਾਮਿਨ ਸੀ ਅਤੇ ਆਇਰਨ ਹੁੰਦਾ ਹੈ, ਨੂੰ ਆਸਾਮ ਦੇ ਦਰੰਗ ਜ਼ਿਲੇ ਵਿੱਚ ਇੱਕ ਸੰਗ੍ਰਹਿ ਕੇਂਦਰ ਵਿੱਚ ਇਕੱਠਾ ਅਤੇ ਪੈਕ ਕੀਤਾ ਜਾਂਦਾ ਸੀ। ਖੇਪ ਨੂੰ ਅਪੀਡਾ ਨਾਲ ਪੰਜੀਕ੍ਰਿਤ ਕੀਗਾ ਐਕਸਿਮ ਪ੍ਰਾਈਵੇਟ ਲਿਮਟਿਡ ਵਲੋਂ ਗੁਹਾਟੀ ਹਵਾਈ ਅੱਡੇ ਤੋਂ ਦੁਬਈ ਲਈ ਬਰਾਮਦ ਕੀਤੀ ਗਈ।
ਅਪੀਡਾ ਉੱਤਰ-ਪੂਰਬੀ ਰਾਜਾਂ ਨੂੰ ਭਾਰਤ ਦੇ ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕੀ ਉਤਪਾਦਾਂ ਦੇ ਨਿਰਯਾਤ ਨਕਸ਼ੇ ਉੱਤੇ ਲਿਆਉਣ ਲਈ ਪ੍ਰਚਾਰ ਦੀਆਂ ਗਤੀਵਿਧੀਆਂ ਕਰ ਰਹੀ ਹੈ।
ਹਾਲ ਹੀ ਵਿੱਚ, ਅਪੀਡਾ ਨੇ ਅਸਾਮ ਤੋਂ ਸੰਯੁਕਤ ਰਾਜ ਅਮਰੀਕਾ ਨੂੰ ‘ਲਾਲ ਚਾਵਲ’ ਦੀ ਪਹਿਲੀ ਖੇਪ ਦੇ ਨਿਰਯਾਤ ਦੀ ਸਹੂਲਤ ਦਿੱਤੀ ਹੈ। ਆਇਰਨ ਨਾਲ ਭਰਪੂਰ ‘ਲਾਲ ਚਾਵਲ’ ਬਿਨਾਂ ਕਿਸੇ ਰਸਾਇਣਕ ਖਾਦ ਦੀ ਵਰਤੋਂ ਕੀਤੇ ਆਸਾਮ ਦੀ ਬ੍ਰਹਮਪੁੱਤਰ ਘਾਟੀ ਵਿੱਚ ਉਗਾਇਆ ਜਾਂਦਾ ਹੈ। ਚੌਲਾਂ ਦੀ ਇਸ ਕਿਸਮ ਨੂੰ ‘ਬਾਓ-ਧਾਨ’ ਕਿਹਾ ਜਾਂਦਾ ਹੈ, ਜੋ ਅਸਾਮੀਆ ਖਾਣੇ ਦਾ ਅਨਿੱਖੜਵਾਂ ਅੰਗ ਹੈ।
ਅਪੀਡਾ ਨੇ ਭੂਗੋਲਿਕ ਸੰਕੇਤਾਂ (ਜੀਆਈ) ਦੁਆਰਾ ਪ੍ਰਮਾਣਿਤ ਕਾਜੀਨੇਮੂ (ਅਸਾਮ ਨਿੰਬੂ) ਨੂੰ ਲੰਡਨ ਵਿੱਚ ਨਿਰਯਾਤ ਕਰਨ ਵਿੱਚ ਸਹਾਇਤਾ ਕੀਤੀ। ਹੁਣ ਤੱਕ ਆਸਾਮ ਨਿੰਬੂ ਦਾ ਲਗਭਗ 40 ਮੀਟ੍ਰਿਕ ਟਨ ਨਿਰਯਾਤ ਕੀਤਾ ਜਾ ਚੁੱਕਾ ਹੈ।
ਤ੍ਰਿਪੁਰਾ ਸਥਿਤ ਕ੍ਰਿਸ਼ੀ ਸੰਯੋਗ ਐਗਰੋ ਪ੍ਰੋਡਿਊਸਰ ਕੰਪਨੀ ਲਿਮਟਿਡ ਤੋਂ ਲਏ ਗਏ ਕਟਹਲ ਲੰਡਨ ਵਿੱਚ ਨਿਰਯਾਤ ਕੀਤੇ ਗਏ ਸਨ। ਇਹ ਖੇਪ ਅਪੀਡਾ ਦੀ ਸਹਾਇਤਾ ਨਾਲ ਸਾਲਟ ਰੇਂਜ ਸਪਲਾਈ ਚੇਨ ਸੋਲਿਊਸ਼ਨ ਲਿਮਟਿਡ ਦੀ ਪੈਕ-ਹਾਊਸ ਸਹੂਲਤ ਵਿੱਚ ਪੈਕ ਕੀਤੀ ਗਈ ਸੀ ਅਤੇ ਕੀਗਾ ਐਕਸਿਮ ਪ੍ਰਾਈਵੇਟ ਲਿਮਟਿਡ ਦੁਆਰਾ ਨਿਰਯਾਤ ਕੀਤੀ ਗਈ ਸੀ।
ਅਪੀਡਾ ਨੇ ਗੁਹਾਟੀ ਵਿਖੇ ਇੱਕ ਪੈਕ ਹਾਊਸ ਸਥਾਪਤ ਕਰਨ ਲਈ ਨਿੱਜੀ ਖੇਤਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਨਾਲ ਯੂਰਪ ਨੂੰ ਤਾਜ਼ੇ ਫਲ ਅਤੇ ਸਬਜ਼ੀਆਂ ਦੀ ਬਰਾਮਦ ਲਈ ਜ਼ਰੂਰੀ ਜਾਂ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਪੂਰਾ ਕੀਤਾ ਗਿਆ ਹੈ।
ਅਪੀਡਾ ਖਾਣ-ਪੀਣ ਦੀਆਂ ਵਸਤਾਂ ਦੀ ਬਰਾਮਦ ਲਈ ਢਾਂਚਾਗਤ ਮਾਰਕੀਟਿੰਗ ਰਣਨੀਤੀਆਂ ਵਿਕਸਤ ਕਰਨ ਲਈ ਅੰਤਰਰਾਸ਼ਟਰੀ ਪਹੁੰਚ, ਹੁਨਰ ਵਿਕਾਸ, ਸਮਰੱਥਾ ਨਿਰਮਾਣ ਅਤੇ ਉੱਚ ਪੱਧਰੀ ਪੈਕਜਿੰਗ ਲਈ ਮਾਰਕੀਟ ਇੰਟੈਲੀਜੈਂਸ ਨਾਲ ਬਾਜ਼ਾਰ ਨੂੰ ਉਤਸ਼ਾਹਤ ਕਰਨ ਦੀਆਂ ਗਤੀਵਿਧੀਆਂ ਕਰਦੀ ਹੈ।
ਅਪੀਡਾ ਸਮਰੱਥਾ ਵਧਾਉਣ, ਗੁਣਵੱਤਾ ਦੇ ਨਵੀਨੀਕਰਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਦੋਹਾਂ ਪੱਖਾਂ ਵਿੱਚ ਉੱਤਰੀ ਪੂਰਬੀ ਖੇਤਰ ਵੱਲ ਧਿਆਨ ਕੇਂਦਰਤ ਕਰਨਾ ਜਾਰੀ ਰੱਖੇਗੀ। ਕਿਸਾਨਾਂ ਨਾਲ ਖਰੀਦਦਾਰਾਂ ਨੂੰ ਜੋੜਨਾ, ਉੱਤਰ-ਪੂਰਬੀ ਖੇਤਰ ਤੋਂ ਖੇਤੀ ਉਤਪਾਦਾਂ ਦੀ ਪੂਰੀ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਨਾਲ ਲਾਭ ਹੋਵੇਗਾ।
*****
ਵਾਈਬੀ / ਐੱਸ
(रिलीज़ आईडी: 1731021)
आगंतुक पटल : 319