ਰੱਖਿਆ ਮੰਤਰਾਲਾ

ਪੱਛਮੀ ਏਅਰ ਕਮਾਨ ਵਿੱਚ ਕਮਾਂਡਰਾਂ ਦਾ ਸੰਮੇਲਨ

Posted On: 25 JUN 2021 6:21PM by PIB Chandigarh

ਪੱਛਮੀ ਏਅਰ  ਕਮਾਨ ਦੇ ਕਮਾਂਡਰਾਂ ਦਾ ਦੋ ਦਿਨਾਂ ਸੰਮੇਲਨ 24 ਅਤੇ 25 ਜੂਨ 21 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ। ਕੋਵਿਡ ਮਹਾਮਾਰੀ ਦੇ ਚਲਦੇ ਇਹ ਸੰਮੇਲਨ ਮਿਸ਼ਰਤ ਰੂਪ ਨਾਲ ਆਯੋਜਿਤ ਕੀਤਾ ਗਿਆ ਜਿਸ ਵਿੱਚ ਕੁੱਝ  ਕਮਾਂਡਰ ਵੀਡੀਓ ਕਾਂਫਰਸਿੰਗ ਰਾਹੀਂ ਸ਼ਾਮਿਲ ਹੋਏ। ਮੁੱਖ ਮਹਿਮਾਨ ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ, ਪਰਮ ਵਿਸ਼ਿਸਟ ਸੇਵਾ ਮੇਡਲ, ਅਤਿ ਵਿਸ਼ਿਸਟ ਸੇਵਾ ਮੇਡਲ, ਏਅਰ ਸੈਨਾ  ਮੇਡਲ, ਏ.ਡੀ.ਸੀ., ਏਅਰ ਸੈਨਾ  ਪ੍ਰਧਾਨ ਦੀ ਅਗਵਾਈ ਪੱਛਮੀ  ਏਅਰ ਕਮਾਨ ਦੇ ਵਾਯੂ ਅਫਸਰ ਕਮਾਂਡਰ-ਇਨ-ਚੀਫ ਏਅਰ ਮਾਰਸ਼ਲ ਵਿਵੇਕ ਰਾਮ ਚੌਧਰੀ ਪਰਮ ਵਿਸ਼ਿਸਟ ਸੇਵਾ ਮੇਡਲ, ਅਤਿ ਵਿਸ਼ਿਸਟ ਸੇਵਾ ਮੇਡਲ, ਏਅਰ ਫੌਜ ਮੇਡਲ ਨਾਲ ਕੀਤੀ ਗਈ।
 ਏਅਰ  ਚੀਫ ਮਾਰਸ਼ਲ ਨੇ ਆਪਣੇ ਸੰਬੋਧਨ ਵਿੱਚ ਗਹਿਣ ਵਿਸ਼ਲੇਸ਼ਣ ਅਤੇ ਕਾਰਜਸ਼ੀਲ ਤਿਆਰੀਆਂ ਨੂੰ ਉੱਨਤ ਬਣਾਉਣ ਦੇ ਉਪਰਾਲਿਆਂ, ਰੱਖ-ਰਖਾਵ ਦੇ ਤਰੀਕਿਆਂ ’ਚ ਸੁਧਾਰ ਅਤੇ ਅਭਿੱਤ ਅਸਲ ਅਤੇ ਸਾਇਬਰ ਸੁਰੱਖਿਆ ਦੀ ਲੋੜ ’ਤੇ ਜੋਰ ਦਿੱਤਾ। ਉਨ੍ਹਾਂ ਨੇ ਕਮਾਂਡਰਾਂ ਨੂੰ ਸਾਰੇ ਪਲੇਟਫਾਰਮਸ, ਸ਼ਸਤਰ ਪ੍ਰਣਾਲੀ ਅਤੇ ਸੰਪੱਤੀ ਦੀ ਉੱਚ ਪੱਧਰ ’ਤੇ ਕਾਰਜ਼ਸੀਲ ਤਿਆਰੀਆਂ ਨੂੰ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ । 
     ਮਹਾਮਾਰੀ ਦੀਆਂ ਚੁਨੌਤੀਆਂ ਦੇ ਬਾਵਜੂਦ ਵੀ ਉੱਤਰੀ ਸੀਮਾ ’ਤੇ ਹਾਲ ਹੀ ਵਿੱਚ ਉਭਰੇ ਤਣਾਅ  ਵਿੱਚ ਤੁਰੰਤ  ਪ੍ਰਤੀਕਿਰਆ ਅਤੇ ਉੱਚ ਸਮਰਪਣ ਦੇ ਪ੍ਰਦਰਸ਼ਨ ਲਈ ਏਅਰ  ਸੈਨਾ ਮੁਖੀ ਨੇ ਪੱਛਮੀ ਏਅਰ ਕਮਾਨ ਦੇ ਸਾਰੇ ਏਅਰ  ਸੈਨਾ ਅਦਾਰਿਆ ਦੀ ਪ੍ਰਸ਼ੰਸਾ ਕੀਤੀ । ਏਅਰ  ਚੀਫ ਮਾਰਸ਼ਲ ਨੇ ਕੋਵਿਡ ਸੰਬੰਧੀ ਕੰਮਾਂ ਲਈ ਹਰ ਇੱਕ ਸਟੇਸ਼ਨ ਦੀਆਂ ਕੋਸ਼ਿਸ਼ਾਂ ਅਤੇ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕੀਤੀ ।
        ਉਨ੍ਹਾਂ ਨੇ ਪੱਛਮੀ ਏਅਰ ਕਮਾਨ ਦੇ ਉਡਾਨ ਸੁਰੱਖਿਆ ਰਿਕਾਰਡ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਸਾਰੇ ਕਮਾਂਡਰਾਂ ਨੂੰ ਸੁਰੱਖਿਅਤ ਕਾਰਜ਼ਸੀਲ ਮਾਹੌਲ ਲਈ ਗੰਭੀਰ ਕੋਸ਼ਿਸ਼ ਕਰਦੇ ਰਹਿਣ ਦੀ ਬੇਨਤੀ ਕੀਤੀ। ਭਾਰਤੀ ਵਾਯੂ ਸੈਨਾ  ਦੇ ਸੰਭਾਵੀ ਪੁਲਾੜ ਸ਼ਕਤੀ ਵਿੱਚ ਤਬਦੀਲੀ ਦੇ ਟੀਚੇ ਲਈ ਆਤਮਨਿਰਭਰਤਾ ਅਤੇ ਭਾਰਤੀਕਰਣ ਤੋਂ ਸ਼ਕਤੀ ਸਰੰਚਨਾ ਵਲੋਂ ਆਪਣੀ ਕਾਰਜ਼ਸੀਲ ਸਮਰੱਥਾ ਨੂੰ ਵੱਧਦੇ ਹੋਏ ਭਾਰਤੀ ਵਾਯੂ ਫੌਜ ਦੇ ਭਵਿੱਖ ਨੂੰ ਪ੍ਰਭਾਵੀ ਬਣਾਉਣ ’ਤੇ ਜ਼ੋਰ ਦਿੱਤਾ ।


 

 

 

 

C:\Users\dell\Desktop\IMG01IIJG.jpg

C:\Users\dell\Desktop\IMG02WFUR.jpg

 

*********************

ਏਬੀਬੀ / ਆਈਐਨ / ਪੀਆਰਐਸ / ਐਮਐਸ



(Release ID: 1730447) Visitor Counter : 173


Read this release in: English , Urdu , Hindi , Tamil