ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀ ਸੀ ਆਈ ਨੇ ਪਾਰਾਦੀਪ ਫਾਸਫੇਟਸ ਲਿਮਟਿਡ ਦੁਆਰਾ ਜੁਆਰੀ ਐਗਰੋ ਕੈਮੀਕਲਸ ਲਿਮਟਿਡ ਦੇ ਜ਼ੂਰੀਨਗਰ ਪਲਾਂਟ ਦੇ ਅਧਿਗ੍ਰਹਿਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ

Posted On: 25 JUN 2021 4:50PM by PIB Chandigarh

ਕੰਪਟੀਸ਼ਨ ਕਮਿਸ਼ਨ ਆਫ ਇੰਡੀਆ (ਸੀ ਸੀ ਆਈ) ਨੇ ਪਾਰਾਦੀਪ ਫਾਸਫੇਟਸ ਲਿਮਟਿਡ ਦੁਆਰਾ ਜੁਆਰੀ ਐਗਰੋ ਕੈਮੀਕਲਸ ਲਿਮਟਿਡ ਦੇ ਜ਼ੂਰੀਨਗਰ ਪਲਾਂਟ ਦੇ ਅਧਿਗ੍ਰਹਿਣ ਨੂੰ ਮਨਜ਼ੂਰੀ ਦੇ ਦਿੱਤੀ ਹੈ ।
ਤਜਵੀਜ਼ਸ਼ੁਦਾ ਮਿਸ਼ਰਨ ਵਿੱਚ ਜ਼ੂਰੀਨਗਰ , ਪਾਰਾਦੀਪ ਫਾਸਫੇਟਸ ਲਿਮਟਿਡ (ਪੀ ਪੀ ਐੱਲ) ਦੁਆਰਾ ਜੁਆਰੀ ਐਗਰੋ  ਕੈਮੀਕਲਸ ਲਿਮਟਿਡ (ਜ਼ੈੱਡ ਏ ਸੀ ਐੱਲ) ਦੇ ਗੋਆ ਪਲਾਂਟ ਦੇ ਅਧਿਗ੍ਰਹਿਣ ਦੀ ਕਲਪਨਾ ਕੀਤੀ ਗਈ ਹੈ । ਅਧਿਗ੍ਰਹਿਣ ਦੇ ਨਤੀਜੇ ਵਜੋਂ ਪੀ ਪੀ ਐੱਲ ਜ਼ੂਰੀਨਗਰ , ਗੋਆ ਪਲਾਂਟ ਵਿਖੇ ਇਸ ਵੇਲੇ ਜ਼ੈੱਡ ਏ ਸੀ ਐੱਲ ਦੁਆਰਾ ਕੀਤੇ ਜਾ ਰਹੇ ਯੂਰੀਆ ਅਤੇ ਗੈਰ ਯੂਰੀਆ ਖਾਦ ਉਤਪਾਦਾਂ ਦੇ ਵਿਕਾਸ ਅਤੇ ਨਿਰਮਾਣ ਦਾ ਕਾਰੋਬਾਰ ਪ੍ਰਾਪਤ ਕਰੇਗੀ । 
ਪੀ ਪੀ ਐੱਲ ਜੋ ਐਡਵਾਂਟੇਜ ਗਰੁੱਪ ਦਾ ਇੱਕ ਹਿੱਸਾ ਹੈ, ਮੁੱਖ ਤੌਰ ਤੇ ਗੈਰ ਯੂਰੀਆ ਖਾਦ , ਡੀ ਅਮੋਨੀਆ ਫਾਸਫੇਟ (ਡੀ ਏ ਪੀ) ਅਤੇ ਐੱਨ ਪੀ ਕੇ ਖਾਦ ਦੇ ਉਤਪਾਦਨ ਅਤੇ ਵੇਚਣ ਵਿੱਚ ਰੁੱਝਿਆ ਹੋਇਆ ਹੈ । ਇਹ ਮਿਊਰਿਏਟ ਆਫ ਪੋਤਾਸ਼ (ਐੱਮ ਓ ਪੀ) ਦੀ ਦਰਾਮਦ ਕਰਦਾ ਹੈ ਅਤੇ ਵੇਚਦਾ ਹੈ ।
ਜ਼ੈੱਡ ਏ ਸੀ ਐੱਲ , ਇੱਕ ਜਨਤਕ ਸੂਚੀਬੱਧ ਕੰਪਨੀ ਹੈ , ਜੋ ਐਡਵਾਂਟੇਜ ਗਰੁੱਪ ਦਾ ਇੱਕ ਹਿੱਸਾ ਵੀ ਹੈ ਤੇ ਇਹ ਮੁੱਖ ਤੌਰ ਤੇ ਭਾਰਤ ਵਿੱਚ ਖਾਦਾਂ ਦੇ ਵਿਕਾਸ ਅਤੇ ਨਿਰਮਾਣ ਵਿੱਚ ਜੁਟਿਆ ਹੋਇਆ ਹੈ । ਇਸ ਦੀਆਂ ਜ਼ੂਰੀਨਗਰ ਗੋਆ ਵਿਖੇ ਉਤਪਾਦਕ ਸਹੂਲਤਾਂ ਹਨ , ਜਿੱਥੇ ਇਹ ਯੂਰੀਆ ਤੇ ਗੈਰ ਯੂਰੀਆ ਖਾਦਾਂ ਤਿਆਰ ਕਰਦੀ ਹੈ ।

 

ਸੀ ਸੀ ਆਈ ਇਸ ਦਾ ਵਿਸਥਾਰਿਤ ਆਦੇਸ਼ ਜਾਰੀ ਕਰੇਗਾ :—
 

***********************

 

ਆਰ ਐੱਮ / ਐੱਮ ਵੀ / ਕੇ ਐੱਮ ਐੱਨ(Release ID: 1730422) Visitor Counter : 86