ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਆਪਣੇ ਜੱਦੀ ਪਿੰਡ ਪਰੌਂਖ ਜਾਣਗੇ

Posted On: 23 JUN 2021 7:30PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ 25 ਜੂਨ ਨੂੰ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਰਾਸ਼ਟਰਪਤੀ ਲਈ ਬਣੀ ਖ਼ਾਸ ਟ੍ਰੇਨ ਰਾਹੀਂ ਕਾਨਪੁਰ ਜਾਣਗੇ। ਇਹ ਟ੍ਰੇਨ ਰਾਹ ਵਿੱਚ ਕਾਨਪੁਰ ਦੇਹਾਤ ਦੇ ਦੋ ਸਥਾਨਾਂ ਝਿਨਝਕ ਅਤੇ ਰੂੜਾ ਉੱਤੇ ਰੁਕੇਗੀ, ਜਿੱਥੇ ਰਾਸ਼ਟਰਪਤੀ ਆਪਣੇ ਸਕੂਲ ਦੇ ਦਿਨਾਂ ਤੇ ਆਪਣੀ ਸਮਾਜ ਸੇਵਾ ਦੇ ਮੁਢਲੇ ਦਿਨਾਂ ਦੇ ਆਪਣੇ ਪੁਰਾਣੇ ਜਾਣਕਾਰਾਂ ਨੂੰ ਮਿਲਣਗੇ।

 

ਰੁਕਣ ਵਾਲੇ ਇਹ ਦੋਵੇਂ ਸਥਾਨ ਰਾਸ਼ਟਰਪਤੀ ਦੇ ਜਨਮਸਥਾਨ ਪਿੰਡ ਪਰੌਂਖ, ਜੋ ਕਾਨਪੁਰ ਦੇਹਾਤ ਚ ਸਥਿਤ ਹੈ ਅਤੇ ਜਿੱਥੇ 27 ਜੂਨ ਨੂੰ ਉਨ੍ਹਾਂ ਦੇ ਅਭਿਨੰਦਨ ਲਈ ਦੋ ਸਮਾਰੋਹ ਰੱਖੇ ਗਏ ਹਨ। ਰਾਸ਼ਟਰਪਤੀ ਜਿਵੇਂ ਹੀ ਟ੍ਰੇਨ ਉੱਤੇ ਸਵਾਰ ਹੋਣਗੇ, ਉਹ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ਾ ਕਰਦੇ ਜਾਣਗੇ, ਜੋ ਉਨ੍ਹਾਂ ਦੇ ਬਚਪਨ ਤੋਂ ਲੈ ਕੇ ਦੇਸ਼ ਦੇ ਚੋਟੀ ਦੇ ਸੰਵਿਧਾਨਕ ਅਹੁਦੇ ਤੇ ਪੁੱਜਣ ਤੱਕ ਉਨ੍ਹਾਂ ਦੇ ਸੱਤ ਦਹਾਕਿਆਂ ਦੇ ਸਮੁੱਚੇ ਜੀਵਨ ਨਾਲ ਸਬੰਧਿਤ ਹੋਣਗੀਆਂ।

 

ਇਹ ਪਹਿਲੀ ਵਾਰ ਹੈ, ਜਦੋਂ ਰਾਸ਼ਟਰਪਤੀ ਆਪਣਾ ਮੌਜੂਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਜਨਮਸਥਾਨ ਤੇ ਜਾ ਰਹੇ ਹਨ। ਭਾਵੇਂ ਉਨ੍ਹਾਂ ਪਹਿਲਾਂ ਇਸ ਸਥਾਨ ਤੇ ਜਾਣ ਦੀ ਇੱਛਾ ਪ੍ਰਗਟਾਈ ਸੀ ਪਰ ਮਹਾਮਾਰੀ ਕਾਰਣ ਅਜਿਹਾ ਸੰਭਵ ਨਹੀਂ ਹੋ ਸਕਿਆ ਸੀ।

 

ਰੇਲ ਰਾਹੀਂ ਇਹ ਯਾਤਰਾ ਕਰਨ ਦੀ ਉਨ੍ਹਾਂ ਦੀ ਚੋਣ ਪਹਿਲਾਂ ਅਨੇਕ ਰਾਸ਼ਟਰਪਤੀ ਦੀ ਉਸ ਰਵਾਇਤ ਦੀ ਤਰਜ਼ ਅਨੁਸਾਰ ਹੈ, ਜਿਨ੍ਹਾਂ ਨੇ ਦੇਸ਼ ਦੇ ਵਿਭਿੰਨ ਭਾਗਾਂ ਨਾਲ ਲੋਕਾਂ ਨੂੰ ਮਿਲਣ ਲਈ ਰੇਲਾਂ ਰਾਹੀਂ ਯਾਤਰਾਵਾਂ ਕੀਤੀਆਂ ਸਨ।

 

ਅਜਿਹਾ 15 ਸਾਲਾਂ ਬਾਅਦ ਹੋਵੇਗਾ ਕਿ ਕੋਈ ਵਰਤਮਾਨ ਰਾਸ਼ਟਰੀ ਕੋਈ ਰੇਲ ਯਾਤਰਾ ਕਰੇਗਾ। ਪਿਛਲੀ ਵਾਰ ਸਾਲ 2006 ’ਚ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ ਇੱਕ ਵਿਸ਼ੇਸ਼ ਟ੍ਰੇਨ ਰਾਹੀਂ ਦਿੱਲੀ ਤੋਂ ਦੇਹਰਾਦੂਨ ਤੱਕ ਦੀ ਯਾਤਰਾ ਕੀਤੀ ਸੀ, ਜਿੱਥੇ ਉਨ੍ਹਾਂ ਇੰਡੀਅਨ ਮਿਲਟਰੀ ਅਕੈਡਮੀ’ (IMA) ਦੇ ਕੈਡੇਟਸ ਦੀ ਪਾਸਿੰਗ ਆਊਟ ਪਰੇਡ ਵਿੱਚ ਭਾਗ ਲੈਣਾ ਸੀ।

 

ਰਿਕਾਰਡ ਦਰਸਾਉਂਦੇ ਹਨ ਕਿ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਅਕਸਰ ਰੇਲ ਯਾਤਰਾਵਾਂ ਕਰਿਆ ਕਰਦੇ ਸਨ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਛੇਤੀ ਪਿੱਛੋਂ ਉਹ ਬਿਹਾਰ ਦੌਰੇ ਦੌਰਾਨ ਆਪਣੇ ਜਨਮਸਥਾਨ ਜ਼ਿਰਾਦੇਈ ਗਏ ਸਨ, ਜੋ ਸੀਵਾਨ ਜ਼ਿਲ੍ਹੇ ਵਿੱਚ ਹੈ। ਉਨ੍ਹਾਂ ਜ਼ਿਰਾਦੇਈ ਪੁੱਜਣ ਲਈ ਛਪਰਾ ਤੋਂ ਰਾਸ਼ਟਰਪਤੀ ਲਈ ਖ਼ਾਸ ਟ੍ਰੇਨ ਰਾਹੀਂ ਸਫ਼ਰ ਕੀਤਾ ਸੀ ਤੇ ਉੱਥੇ ਉਨ੍ਹਾਂ ਤਿੰਨ ਦਿਨ ਬਿਤਾਏ ਸਨ। ਉਨ੍ਹਾਂ ਰੇਲ ਰਾਹੀਂ ਪੂਰੇ ਦੇਸ਼ ਦੀ ਯਾਤਰਾ ਕੀਤੀ ਸੀ।

 

ਡਾ. ਪ੍ਰਸਾਦ ਤੋਂ ਬਾਅਦ ਦੇ ਰਾਸ਼ਟਰਪਤੀਆਂ ਨੇ ਵੀ ਦੇਸ਼ ਦੇ ਲੋਕਾਂ ਨਾਲ ਜੁੜਨ ਲਈ ਰੇਲਯਾਤਰਾਵਾਂ ਨੂੰ ਹੀ ਤਰਜੀਹ ਦਿੱਤੀ ਸੀ।

 

28 ਜੂਨ ਨੂੰ ਰਾਸ਼ਟਰਪਤੀ ਕਾਨਪੁਰ ਦੇ ਕੇਂਦਰੀ ਰੇਲਵੇ ਸਟੇਸ਼ਨ ਤੋਂ ਟ੍ਰੇਨ ਵਿੱਚ ਸਵਾਰ ਹੋ ਕੇ ਦੋ ਦਿਨਾਂ ਦੇ ਦੌਰੇ ਤੇ ਰਾਜ ਦੀ ਰਾਜਧਾਨੀ ਲਖਨਊ ਜਾਣਗੇ। 29 ਜੂਨ ਨੂੰ ਉਹ ਇੱਕ ਵਿਸ਼ੇਸ਼ ਉਡਾਣ ਰਾਹੀਂ ਨਵੀਂ ਦਿੱਲੀ ਪਰਤ ਆਉਣਗੇ।

 

****

 

ਡੀਐੱਸ/ਐੱਸਐੱਚ


(Release ID: 1729975) Visitor Counter : 306