ਟੈਕਸਟਾਈਲ ਮੰਤਰਾਲਾ

ਸ਼੍ਰੀਮਤੀ ਸਮ੍ਰਿਤੀ ਜੁਬਿਨ ਈਰਾਨੀ ਨੇ ਬੱਚਿਆਂ ਦੇ ਦਿਮਾਗ ਦੇ ਵਿਕਾਸ ‘ਤੇ ਖਿਡੌਣਿਆਂ ਦੇ ਪ੍ਰਭਾਵ ‘ਤੇ ਖੋਜ ਦਾ ਸੱਦਾ ਦਿੱਤਾ


ਸਿੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਖੋਜ ਸੰਸਥਾਵਾਂ ਨਾਲ ਟਿਕਾਊ ਖਿਡੌਣਿਆਂ ਦੀ ਸੰਭਾਵਨਾਵਾਂ ‘ਤੇ ਗੌਰ ਕਰਨ ਲਈ ਸੱਦਾ ਦਿੱਤਾ

Posted On: 22 JUN 2021 7:23PM by PIB Chandigarh

ਕੇਂਦਰੀ ਕੱਪੜਾ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ,  ਸ਼੍ਰੀਮਤੀ ਸਮ੍ਰਿਤੀ ਜੁਬਿਨ ਈਰਾਨੀ ਨੇ ਸਿੱਖਿਆ ਮੰਤਰਾਲਾ  ਦੀ ਅਗਵਾਈ ਹੇਠ ਕੰਮ ਕਰ ਰਹੇ ਖੋਜ ਸੰਸਥਾਵਾਂ ਤੋਂ ਟਿਕਾਊ ਖਿਡੌਣਿਆਂ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਸੱਦਾ ਦਿੱਤਾ ਹੈ। ਸ਼੍ਰੀਮਤੀ ਈਰਾਨੀ ਅਤੇ ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਧੋਤਰੇ ਨੇ ਅੱਜ ਟੌਏਕੈਥਾਨ 2021 ਦੇ ਗ੍ਰੈਂਡ ਫਿਨਾਲੇ ਦਾ ਵਰਚੁਅਲੀ ਉਦਘਾਟਨ ਕੀਤਾ।  ਉਦਘਾਟਨ ਸ਼ੈਸ਼ਨ ਵਿੱਚ ਸਿੱਖਿਆ ਮੰਤਰਾਲੇ ਵਿੱਚ ਉੱਚ ਸਿੱਖਿਆ ਸਕੱਤਰ ਸ਼੍ਰੀ ਅਮਿਤ ਖਰੇ,  ਸ਼੍ਰੀ ਉਪੇਂਦਰ ਪ੍ਰਸਾਦ ਸਿੰਘ,  ਸਕੱਤਰ,  ਕੱਪੜਾ ਮੰਤਰਾਲਾ,  ਅਤੇ ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ-ਏਆਈਸੀਟੀਈ  ਦੇ ਪ੍ਰਧਾਨ,  ਪ੍ਰੋ. ਅਨਿਲ ਡੀ.  ਸਹਸ੍ਰਬੁੱਧੇ ,  ਮੌਜੂਦ ਸਨ ।

 

 

ਟੌਏਕੈਥਾਨ 2021 ਨੂੰ ਸਿੱਖਿਆ ਮੰਤਰਾਲਾਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ,  ਸੂਖਮ,  ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲਾ,  ਡੀਪੀਆਈਆਈਟੀ,  ਕੱਪੜਾ ਮੰਤਰਾਲਾ,  ਸੂਚਨਾ ਤੇ ਪ੍ਰਸਾਰਣ ਮੰਤਰਾਲਾ ਅਤੇ ਏਆਈਸੀਟੀਈ ਦੁਆਰਾ ਸੰਯੁਕਤ ਰੂਪ ਨਾਲ 5 ਜਨਵਰੀ 2021 ਨੂੰ ਵਿਅਕਤੀ ਭਾਗੀਦਾਰੀ ਦੁਆਰਾ ਅਭਿਨਵ ਖਿਡੌਣੇ ਅਤੇ ਖੇਡ  ਦੇ ਵਿਚਾਰ ਪ੍ਰਸਤੁਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ।  ਪੂਰੇ ਦੇਸ਼ ਵਿੱਚ ਲਗਭਗ 1.2 ਲੱਖ ਪ੍ਰਤੀਭਾਗੀਆਂ ਨੇ ਟੌਏਕੈਥਾਨ 2021 ਲਈ 17000 ਤੋਂ ਜਿਆਦਾ ਵਿਚਾਰਾਂ ਨੂੰ ਰਜਿਸਟਰਡ ਪ੍ਰਸਤੁਤ ਕੀਤਾ,  ਜਿਨ੍ਹਾਂ ਵਿਚੋਂ 1567 ਵਿਚਾਰਾਂ ਨੂੰ 22 ਜੂਨ ਤੋਂ 24 ਜੂਨ ਤੱਕ ਆਯੋਜਿਤ ਹੋਣ ਵਾਲੇ ਤਿੰਨ ਦਿਨਾਂ ਦੇ ਔਨਲਾਇਨ ਟੌਏਕੈਥਾਨ ਗ੍ਰੈਂਡ ਫਿਨਾਲੇ ਲਈ ਚੁਣਿਆ ਗਿਆ ਹੈ।

 

 ਕੋਵਿਡ-19 ਪ੍ਰਤਿਬੰਧਾਂ ਦੇ ਕਾਰਨਇਸ ਗ੍ਰੈਂਡ ਫਿਨਾਲੇ ਵਿੱਚ ਡਿਜ਼ੀਟਲ ਖਿਡੌਣਿਆਂ ਦੇ ਵਿਚਾਰ ਪ੍ਰਸਤੁਤ ਕਰਨ ਵਾਲੀਆਂ ਟੀਮਾਂ ਹੋਣਗੀਆਂਜਦੋਂ ਕਿ ਗ਼ੈਰ-ਡਿਜ਼ੀਟਲ ਖਿਡੌਣਾ ਧਾਰਨਾ ਲਈ ਇੱਕ ਅਲੱਗ ਤੋਂ ਵਾਸਤਵਿਕ ਰੂਪ ਵਿੱਚ ਮੁਕਾਬਲੇ ਦਾ ਆਯੋਜਨ ਕੀਤਾ ਜਾਵੇਗਾ।  ਭਾਰਤ  ਦੇ ਘਰੇਲੂ ਬਜ਼ਾਰ  ਦੇ ਨਾਲ - ਨਾਲ ਗਲੋਬਲ ਖਿਡੌਣਾ ਬਜ਼ਾਰ ਸਾਡੇ ਨਿਰਮਾਣ ਖੇਤਰ ਲਈ ਇੱਕ ਵੱਡਾ ਮੌਕਾ ਪ੍ਰਦਾਨ ਕਰਦਾ ਹੈ।  ਟੌਏਕੈਥਾਨ - 2021 ਦਾ ਉਦੇਸ਼ ਭਾਰਤ ਵਿੱਚ ਖਿਡੌਣਾ ਉਦਯੋਗ ਨੂੰ ਹੁਲਾਰਾ ਦੇਣਾ ਹੈ ਤਾਕਿ ਖਿਡੌਣਾ ਬਜ਼ਾਰ  ਦੇ ਵਿਆਪਕ ਹਿੱਸੇ ‘ਤੇ ਕਬਜ਼ਾ ਕਰਨ ਵਿੱਚ ਮਦਦ ਮਿਲ ਸਕੇ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀਮਤੀ ਸਮ੍ਰਿਤੀ ਜੁਬਿਨ ਈਰਾਨੀ ਨੇ ਉਸ ਪਲ ਨੂੰ ਇਤਿਹਾਸਿਕ ਦੱਸਿਆ ਜਦੋਂ ਦੇਸ਼ ਦਾ ਪਹਿਲਾ ਖਿਡੌਣਾ ਹੈਕੈਥਾਨ ਦੁਨੀਆ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।  ਕੱਪੜਾ ਮੰਤਰੀ  ਨੇ ਟੌਏਕੈਥਾਨ 2021 ਵਿੱਚ ਵਿਚਾਰ ਪ੍ਰਸਤੁਤ ਕਰਨ ਵਾਲੀ ਵਿਅਕਤੀਗਤ ਟੀਮਾਂ ਦੀ ਸਰਾਹਨਾ ਕੀਤੀ।  ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਇਸ ਟੌਏਕੈਥਾਨ ਗ੍ਰੈਂਡ ਫਿਨਾਲੇ ਵਿੱਚ ਪ੍ਰਸਤੁਤ ਕੀਤੇ ਗਏ ਬਹੁਤ ਸਾਰੇ ਵਿਚਾਰਾਂ ਦਾ ਵਪਾਰੀਕਰਨ ਕੀਤਾ ਜਾਵੇਗਾ।  ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਖਿਡੌਣਿਆਂ ਦਾ ਬੱਚਿਆਂ ਦੀ ਸਾਇਕੋਮੋਟਰ ਸਮਰੱਥਾ ‘ਤੇ ਬਹੁਤ ਪ੍ਰਭਾਵ ਪੈਂਦਾ ਹੈਉਨ੍ਹਾਂ ਦੀ ਮੈਮੋਰੀ ਸਿੱਕਲ ‘ਤੇ ਪ੍ਰਭਾਵ ਪੈਂਦਾ ਹੈ ਅਤੇ ਬੱਚੇ ਦੀ ਭਵਿੱਖ ਦੀ ਖੁਦਮੁਖਤਿਆਰੀ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਵੱਡੀ ਜ਼ਿੰਮੇਦਾਰੀ ਪੈਦਾ ਹੁੰਦੀ ਹੈ।

ਉਨ੍ਹਾਂ ਨੇ ਚਿੰਤਾ ਵਿਅਕਤ ਕੀਤੀ ਕਿ ਸਾਡੇ ਬੱਚੇ 85% ਖਿਡੌਣਿਆਂ ਦੇ ਨਾਲ ਖੇਡ ਰਹੇ ਹਨ, ਉਹ ਆਯਾਤ ਹਨ ਅਤੇ ਮੁੱਖ ਰੂਪ ਨਾਲ ਪਲਾਸਟਿਕ ਨਾਲ ਬਣੇ ਹਨ। ਵਿਕਾਸ ਲਈ ਪ੍ਰਧਾਨ ਮੰਤਰੀ ਦੀ ਸੰਸਾਰਿਕ ਪ੍ਰਤੀਬੱਧਤਾ ਨਾਲ ਪ੍ਰੇਰਣਾ ਲੈਂਦੇ ਹੋਏ, ਕੱਪੜਾ ਮੰਤਰੀ ਨੇ ਟਿਕਾਊ ਖਿਡੌਣੇ ਬਣਾਉਣ ਲਈ ਖੋਜ ਸੰਸਥਾਵਾਂ ਅਤੇ ਖਿਡੌਣਾ ਨਿਮਾਤਾਵਾਂ ਨੂੰ ਸੱਦਾ ਦਿੱਤਾ। ਉਨ੍ਹਾਂ ਨੇ ਇਹ ਵੀ ਸਲਾਹ ਦਿੱਤੀ ਕਿ ਭਾਰਤ ਆਪਣੀ ਇੰਜੀਨੀਅਰਿੰਗ ਸਮਰੱਥਾ ਲਈ ਜਾਣਿਆ ਜਾਂਦਾ ਹੈ ਅਤੇ ਸਾਡੇ ਟੈਕਨੋਲੋਜੀ ਦੇ ਮਾਹਰਾਂ ਨੂੰ ਇਲੈਕਟ੍ਰੌਨਿਕ ਖਿਡੌਣਿਆਂ ਲਈ ਖਿਡੌਣਾ ਖੇਤਰ ਨੂੰ ਨਵੀਂਆਂ ਤਕਨੀਕਾਂ ਨਾਲ ਲੈਸ ਕਰਨਾ ਚਾਹੀਦਾ।

ਸ਼੍ਰੀਮਤੀ ਈਰਾਨੀ ਨੇ ਇਹ ਵੀ ਸੁਝਾਅ ਦਿੱਤਾ ਕਿ ਸਿੱਖਿਆ ਮੰਤਰਾਲੇ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨਿਮਹੰਸ ਦੇ ਸਹਿਯੋਗ ਨਾਲ ਬੱਚਿਆਂ ਦੇ ਨਿਯੂਰੋਲੌਜੀਕਲ ਵਿਕਾਸ ‘ਤੇ ਖਿਡੌਣਿਆਂ ਦੇ ਪ੍ਰਭਾਵ ‘ਤੇ ਇੱਕ ਖੋਜ ਪੱਤਰ ਤਿਆਰ ਕਰ ਸਕਦੇ ਹਨ, ਵਿਸ਼ੇਸ਼ ਰੂਪ ਤੋਂ ਉਨ੍ਹਾਂ ਬੱਚਿਆਂ ਨੂੰ ਜੋ ਕੁਝ ਵਿਕਾਰਾਂ ਤੋਂ ਪੀੜਿਤ ਹਨ ਅਤੇ ਇਹ ਸੁਨਿਸ਼ਚਿਤ ਕਰਨ ਲਈ ਵੀ ਕਿ ਖਿਡੌਣਿਆਂ ਨੂੰ ਇੱਕ ਪ੍ਰਭਾਵੀ ਢੰਗ ਦੇ ਰੂਪ ਵਿੱਚ ਉਪਯੋਗ ਕੀਤਾ ਜਾਂਦਾ ਹੈ ਤਾਕਿ ਉਨ੍ਹਾਂ ਬੱਚਿਆਂ ਨੂੰ ਇਨ੍ਹਾਂ ਚੁਣੌਤੀਆਂ ਤੋਂ ਬਾਹਰ ਨਿਕਲਣ ਲਈ ਮਿਲਣਸਾਰ ਸਮਾਧਾਨ ਦੀ ਦਿਸ਼ਾ ਵਿੱਚ ਮਦਦ ਮਿਲ ਸਕੇ।   

ਸ਼੍ਰੀਮਤੀ ਈਰਾਨੀ ਨੇ ਕਿਹਾ ਕਿ ਖਿਡੌਣਿਆਂ ਦੀ ਸਾਡੀ ਵਿਰਾਸਤ ਵਿੱਚ ਹਸਤਸ਼ਿਲਪ ਦੀ ਛਾਪ ਹੈ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਟੌਏਕੈਥਾਨ ਦੇ ਮਾਧਿਅਮ ਨਾਲ ਜੋ ਵਿਚਾਰ ਸਾਹਮਣੇ ਆਏ ਹਨ, ਉਨ੍ਹਾਂ ਦਾ ਹਸਤਸ਼ਿਲਪ ਖੇਤਰ ‘ਤੇ ਵੀ ਮਹੱਤਵਪੂਰਨ ਪ੍ਰਭਾਵ ਪਵੇਗਾ।

 

 

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ,  ਸਿੱਖਿਆ ਰਾਜ ਮੰਤਰੀ,  ਸ਼੍ਰੀ ਸੰਜੈ ਧੋਤਰੇ ਨੇ ਕਿਹਾ ਕਿ ਭਾਰਤੀ ਖਿਡੌਣਾ ਬਜ਼ਾਰ ਲਗਭਗ 1.5 ਬਿਲੀਅਨ ਅਮਰੀਕੀ ਡਾਲਰ ਦਾ ਹੈ ਅਤੇ ਵਰਤਮਾਨ ਵਿੱਚ ਅਸੀਂ ਵਿਦੇਸ਼ਾਂ ਤੋਂ ਇੱਕ ਬੜਾ ਹਿੱਸਾ ਆਯਾਤ ਕਰ ਰਹੇ ਹਨ।  ਗਲੋਬਲ ਖਿਡੌਣਾ ਬਜ਼ਾਰ 100 ਬਿਲੀਅਨ ਅਮਰੀਕੀ ਡਾਲਰ ਤੋਂ ਜਿਆਦਾ ਹੋਣ ਦਾ ਅਨੁਮਾਨ ਹੈ,  ਸਾਨੂੰ ਇਸ ਖੇਤਰਾਂ ਵਿੱਚ ਆਪਣਾ ਹਿੱਸਾ ਬਣਾਏ ਰੱਖਣ ਲਈ ਆਪਣੀ ਰਚਨਾਤਮਕ,  ਨਵੀਂ ਅਤੇ ਨਿਰਮਾਣ ਸ਼ਕਤੀ ਨੂੰ ਦਿਸ਼ਾ ਪ੍ਰਦਾਨ ਕਰਨਾ ਚਾਹੀਦਾ ਹੈ।  ਇਹ ਟੌਏਕੈਥਾਨ ਸਾਡੇ ਜਵਾਨ ਇਨੋਵੇਟਿਵ ਲੋਕਾਂ ਨੂੰ ਦੁਨੀਆ ਲਈ ਭਾਰਤ ਵਿੱਚ ਖਿਡੌਣੇ ਬਣਾਉਣ ਦਾ ਰਸਤਾ ਦਿਖਾਉਣ ਦੇ ਮੌਕੇ ਪ੍ਰਦਾਨ ਕਰੇਗਾ।  ਉਨ੍ਹਾਂ ਨੇ ਸੁਝਾਅ ਦਿੱਤਾ ਕਿ ਖਿਡੌਣਿਆਂ ਦੇ ਉਪਯੋਗ ਨਾਲ ਵਿਗਿਆਨ ਅਤੇ ਹੋਰ ਵਿਸ਼ਿਆਂ ਨੂੰ ਸਿੱਖਣ ਵਿੱਚ ਆਉਣ ਵਾਲੀ ਪਰੇਸ਼ਾਨੀ ਦਾ ਬੋਝ ਘੱਟ ਹੋ ਸਕਦਾ ਹੈ।

ਇਸ ਮੌਕੇ ‘ਤੇ ਕੱਪੜਾ ਮੰਤਰਾਲੇ ਦੇ ਸਕੱਤਰ ਸ਼੍ਰੀ ਯੂ.ਪੀ.ਸਿੰਘ ਨੇ ਕਿਹਾ ਕਿ ਖਿਡੌਣਾ ਉਦਯੋਗ ਦੇ ਵਪਾਰਕ ਪਹਿਲੂ ਦੇ ਨਾਲ-ਨਾਲ, ਸਾਡੇ ਇਤਿਹਾਸ ਦੀ ਕਲਾ ਅਤੇ ਸੱਭਿਆਚਾਰ ਦੇ ਬਾਰੇ ਵਿੱਚ ਯੁਵਾ ਮਨ ਵਿੱਚ ਕਦਰਾਂ-ਕੀਮਤਾਂ ਅਤੇ ਲੋਕਾਚਾਰ ਨੂੰ ਵਿਕਸਿਤ ਕਰਨ ਲਈ ਸਿੱਖਿਆ ਸ਼ਾਸਤਰ ਦਾ ਹਿੱਸਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਖਿਡੌਣਾ ਉਦੋਯਗ ਵਿੱਚ ਅਪਾਰ ਸੰਭਾਵਨਾਵਾਂ ਹਨ ਅਤੇ ਟੌਏਕੈਥਾਨ ਵੀ ਖਿਡੌਣਾ ਮੇਲਾ 2021 ਦਾ ਇੱਕ ਅਭਿੰਨ ਅੰਗ ਹੈ। ਉਨ੍ਹਾਂ ਨੇ ਦੱਸਿਆ ਕਿ 27 ਫਰਵਰੀ 2021 ਤੋਂ 04 ਮਾਰਚ 2021 ਤੱਕ ਵਰਚੁਅਲ ਰਾਹੀਂ ਆਯੋਜਿਤ ਇੰਡੀਆ ਟੌਏ ਫੇਅਰ ਵਿੱਚ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 26 ਖਿਡੌਣਾ ਸਮੂਹਾਂ ਦੇ ਲਗਭਗ 1226 ਦਰਸ਼ਕਾਂ ਨੇ ਹਿੱਸਾ ਲਿਆ। 100 ਤੋਂ ਅਧਿਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬੁਲਾਰਿਆਂ ਨਾਲ 41 ਗਿਆਨ ਸ਼ੈਸ਼ਨ ਆਯੋਜਿਤ ਕੀਤੇ ਗਏ। ਇਸ ਦੌਰਾਨ  www.theindiatoyfair.in . ਪੋਰਟਲ ‘ਤੇ 26 ਲੱਖ ਤੋਂ ਅਧਿਕ ਰਜਿਸਟ੍ਰੇਸ਼ਨ ਦਰਜ ਕੀਤੀ ਗਈ।   

ਸ਼੍ਰੀ ਸਿੰਘ ਨੇ ਇਹ ਵੀ ਕਿਹਾ ਕਿ ਅੱਜ ਦੇਸ਼-ਵਿਦੇਸ਼ ਵਿੱਚ ਬਦਲਦੇ ਪਰਿਵੇਸ਼ ਦੇ ਅਨੁਰੂਪ ਖਿਡੌਣਾ ਉਦੋਯਗ ਵਿੱਚ ਇਨੋਵੇਸ਼ਨ ਸਮੇਂ ਦੀ ਮੰਗ ਹੈ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਟੌਏਕੈਥਾਨ ਵਿੱਚ ਪ੍ਰਸਤੁਤ ਕੀਤੇ ਗਏ ਵਿਚਾਰ ਖਿਡੌਣੇ ਉਦੋਯਗ ਨੂੰ ਆਤਮਨਿਰਭਰ ਬਣਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੱਪੜਾ ਮੰਤਰਾਲੇ 12 ਸਥਾਨਾਂ ‘ਤੇ ਭੌਤਿਕ ਰੂਪ ਤੋਂ ਖੇਤਰੀ ਖਿਡੌਣਾ ਮੇਲੇ ਦੀ ਯੋਜਨਾ ਬਣਾ ਰਿਹਾ ਹੈ।

ਸਿੱਖਿਆ ਮੰਤਰਾਲੇ ਵਿੱਚ ਉੱਚ ਸਿੱਖਿਆ ਸਕੱਤਰ ਸ਼੍ਰੀ ਅਮਿਤ ਖਰੇ ਨੇ ਚਿੰਤਾ ਵਿਅਕਤ ਕੀਤੀ ਕਿ ਆਯੋਜਿਤ ਖਿਡੌਣਿਆਂ ਦਾ ਕਿਫਾਇਤੀ ਮੁੱਲ ਬਹੁਤ ਅਧਿਕ ਹੈ ਅਤੇ ਇਹ ਆਤਮਨਿਰਭਰ ਭਾਰਤ ਦੇ ਲਈ ਇੱਕ ਰੁਕਾਵਟ ਹੈ। ਉਨ੍ਹਾਂ ਨੇ ਕਿਹਾ ਕਿ ਖਿਡੌਣਿਆਂ ਦੇ ਆਯਾਤ ‘ਤੇ ਅੰਕੁਸ਼ ਲਗਾਉਣ ਨਾਲ ਸਾਡੇ ਕਾਰੀਗਰਾਂ ਲਈ ਨਵੇਂ ਅਵਸਰ ਪੈਦਾ ਹੋਣਗੇ। ਉਨ੍ਹਾਂ ਨੇ ਕਿਹਾ ਕਿ 2020 ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ 5+3+3+4 ਪ੍ਰਣਾਲੀ ਦੀ ਵਕਾਲਤ ਕਰਦੀ ਹੈ ਅਤੇ ਇਹ ਖਿਡੌਣਿਆਂ ਅਤੇ ਗੇਮਸ ਦੇ ਰਾਹੀਂ ਬੱਚਿਆਂ ਲਈ ਗਤੀਵਿਧੀ-ਅਧਾਰਿਤ ਸਿੱਖਣ ਦੀ ਜ਼ਰੂਰਤ ‘ਤੇ ਬਲ ਦਿੰਦੀ ਹੈ, ਇੱਥੇ ਖੇਤਰੀ ਭਾਰਤੀ ਖਿਡੌਣਿਆਂ ਦੀ ਭੂਮਿਕਾ ਯੁਵਾ ਦਿਮਾਗ ਨੂੰ ਸਾਡੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਣ ਵਿੱਚ ਬਹੁਤ ਮਹੱਤਵਪੂਰਨ ਹੈ।

 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਜੂਨ ਨੂੰ ਸਵੇਰੇ 11 ਵਜੇ ਟੌਏਕੈਥਾਨ-2021 ਦੇ ਪ੍ਰਤੀਭਾਗੀਆਂ ਦੇ ਨਾਲ ਵੀਡੀਓ ਕਾਨਫਰੰਸ ਦੇ ਰਾਹੀਂ ਗੱਲਬਾਤ ਕਰਨਗੇ।

 

****

ਬੀਵਾਈ/ਟੀਐੱਫਕੇ



(Release ID: 1729810) Visitor Counter : 142


Read this release in: English , Urdu , Hindi