ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ: “ ਆਤਮਨਿਰਭਰ ਭਾਰਤ” ਦੇ ਪਿੱਛੇ ਨਿਰਯਾਤ ਨੂੰ ਵਧਾਉਣ ਅਤੇ ਆਯਾਤ ਦੇ ਲਈ ਭਾਰਤੀ ਵਿਕਲਪ ਨੂੰ ਖੋਜਣ ਦੀ ਭਾਵਨਾ ਹੈ

Posted On: 20 JUN 2021 9:13PM by PIB Chandigarh

ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ‘ਆਤਮਨਿਰਭਰ ਭਾਰਤ’ ਬਣਾਉਣ ਦੇ ਪਿੱਛੇ ਆਪਣੇ ਨਿਰਯਾਤ ਨੂੰ ਵਧਾਉਣ ਅਤੇ ਅਸੀਂ ਜੋ ਕੁਝ ਵੀ ਆਯਾਤ ਕਰ ਰਹੇ ਹਾਂ, ਉਸ ਲਈ ਭਾਰਤੀ ਵਿਕਲਪ ਨੂੰ ਖੋਜਣ ਦੀ ਭਾਵਨਾ ਹੈ। ਵਿਜ਼ਨ ਇੰਡੀਆ ‘ਤੇ ਰੋਟਰੀ ਡਿਸਟ੍ਰਿਕਟ ਕਾਨਫਰੰਸ 2020-21 (ਡਿਸਕੌਨ 21) ਨੂੰ ਸੰਬੋਧਿਤ ਕਰਦੇ ਹੋਏ, 

ਸ਼੍ਰੀ ਗਡਕਰੀ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਲੀਡਰਸ਼ਿਪ ਵਿੱਚ ਸਰਕਾਰ ਨੇ ਅਗਲੇ ਪੰਜ ਸਾਲਾਂ ਵਿੱਚ ਭਾਰਤ ਲਈ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਵਿਜ਼ਨ ਨਿਰਧਾਰਿਤ ਕੀਤਾ ਹੈ। ਮੰਤਰੀ ਨੇ ਕਿਹਾ ਕਿ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਦਰਸ਼ਨ ਅਤੇ ਸਰਗਰਮ ਪਹਿਲ ਦੇ ਨਾਲ, ਸਰਕਾਰ ਨਿਵੇਸ਼, ਅਰਥਿਕ ਵਿਕਾਸ ਵਧਾਉਣ ਅਤੇ ਜ਼ਿਆਦਾ ਰੋਜ਼ਗਾਰ ਸਿਰਜਨ ਦੇ ਟੀਚੇ ਨੂੰ ਲੈ ਕੇ ਚਲ ਰਹੀ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਫੈਸਲੇ ਲੈਣ ਦੀ ਲਚੀਲੀ ਅਤੇ ਪੂਰਣ ਸਮਾਵੇਸ਼ੀ ਸਮਾਂਬੱਧ ਪ੍ਰਕਿਰਿਆ ਦੇ ਨਾਲ, ਪਾਰਦਰਸ਼ੀ ਅਤੇ ਵਿਕਾਸ ਨੂੰ ਹੁਲਾਰਾ ਦੇਣ ਵਾਲੇ ਈਕੋਸਿਸਟਮ, ਖੁਸ਼ਹਾਲ, ਸਮਰਿੱਧ, ਮਜ਼ਬੂਤ ਅਤੇ ਇੱਕ ਆਤਮਨਿਰਭਰ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਯੋਗਦਾਨ ਕਰੇਗਾ।

ਮੰਤਰੀ ਨੇ ਪੈਟਰੋਲ ਅਤੇ ਡੀਜਲ ਦੇ ਸਸਤੇ ਅਤੇ ਬਿਹਤਰ ਵਿਕਲਪ ਦੇ ਰੂਪ ਵਿੱਚ ਇਥੇਨੌਲ ਅਤੇ ਬਾਇਓਫਿਊਲ (ਜੈਵ ਈਂਧਣ) ਦੇ ਉਪਯੋਗ ਦਾ ਸਮਰਥਣ ਕੀਤਾ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਦੀ ਊਰਜਾ ਅਤੇ ਬਿਜਲੀ ਦੀ ਦਿਸ਼ਾ ਵਿੱਚ ਵਿਵਿਧੀਕਰਣ ਹੋਣਾ ਬਹੁਤ ਜ਼ਰੂਰੀ ਹੈ, ਜਿਸ ਦੇ ਨਤੀਜੇ ਵਿੱਚ ਪ੍ਰਦੂਸ਼ਣ ਵਿੱਚ ਕਮੀ ਆਵੇਗੀ, ਕਿਸਾਨਾਂ ਨੂੰ ਚੰਗੀ ਕੀਮਤ ਮਿਲੇਗੀ ਅਤੇ ਪੂਰੇ ਦੇਸ਼ ਵਿੱਚ ਖੇਤੀ ਬਾੜੀ ਅਧਾਰਿਤ ਉਦਯੋਗ ਵੀ ਬਣਨਗੇ। ਸ਼੍ਰੀ ਗਡਕਰੀ ਨੇ ਜੈਵਿਕ ਖੇਤੀ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਭਾਰਤ ਨੂੰ ਆਪਣੇ ਖੇਤੀਬਾੜੀ ਉਤਪਾਦਾਂ ਨੂੰ ਪੂਰੀ ਦੁਨੀਆ ਵਿੱਚ ਨਿਰਯਾਤ ਕਰਨਾ ਚਾਹੀਦਾ ਹੈ।

ਮੰਤਰੀ ਨੇ ਕਿਹਾ ਕਿ ਇਥੇਨੌਲ ਅਤੇ ਬਾਇਓਫਿਊਲ (ਜੈਵ ਈਂਧਣ)ਨੂੰ ਪ੍ਰੋਤਸਾਹਿਤ ਕਰਨ ਨਾਲ, ਬਦਲੇ ਵਿੱਚ, ਭਾਰਤੀ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ, ਕਿਉਂਕਿ ਦੇਸ਼ ਵਿੱਚ ਚਾਵਲ, ਮੱਕਾ, ਚੀਨੀ ਅਤੇ ਕਣਕ ਦਾ ਸਰਪਲਸ (ਜ਼ਰੂਰਤ ਤੋਂ ਵੱਧ) ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ, ਮੇਕ ਇਨ ਇੰਡੀਆ ਨੂੰ ਹੁਲਾਰਾ ਦੇਣਾ, ਵਿਗਿਆਨ ਅਤੇ ਟੈਕਨੋਲੋਜੀ ਤੇ ਇਨੋਵੇਸ਼ਨ ਨੂੰ ਉੱਨਤ ਕਰਨ ਅਤੇ ਵਪਾਰ ਕਰਨ ਦੀ ਸੁਗਮਤਾ ਦੀ ਸੁਵਿਧਾਵਾਂ ਦੇਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।

ਮੰਤਰੀ ਨੇ ਕਿਹਾ ਕਿ 8 ਤੋਂ 10 ਦਿਨਾਂ ਦੇ ਅੰਦਰ ਵਾਹਨ ਉਦਯੋਗ ਲਈ ਫਲੈਕਸ ਇੰਜਨ ਬਣਾਉਣ ਲਾਜ਼ਮੀ ਕਰ ਦਿੱਤਾ ਜਾਵੇਗਾ। ਉਪਭੋਗਤਾ ਦੇ ਕੋਲ ਇਹ ਵਿਕਲਪ ਹੋਵੇਗਾ ਕਿ ਉਹ 100% ਪੈਟਰੋਲ ਚਾਹੁੰਦਾ ਹੈ ਜਾ 100% ਇਥੇਨੌਲ/ਬਾਇਓਫਿਊਲ। ਉਨ੍ਹਾਂ ਨੇ ਕਿਹਾ ਕਿ ਇਥੇਨੌਲ ਪੈਟਰੋਲ ਤੋਂ ਬਿਹਤਰ ਈਂਧਣ ਹੈ, ਕਿਉਂਕਿ ਇਹ ਆਯਾਤ ਦਾ ਵਿਕਲਪ ਹੈ, ਘੱਟ ਖਰਚੀਲਾ, ਪ੍ਰਦੂਸ਼ਣ ਮੁਕਤ ਅਤੇ ਸਵਦੇਸ਼ੀ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਐੱਮਐੱਸਐੱਮਈ ਖੇਤਰ ਨੇ ਅਗਲੇ ਪੰਜ ਸਾਲਾਂ ਵਿੱਚ ਪੰਜ ਕਰੋੜ ਦੇ ਇਲਾਵਾ ਰੋਜ਼ਗਾਰ ਸਿਰਜਨ ਦਾ ਟੀਚਾ ਤੈਅ ਕੀਤਾ ਹੈ।

ਅੰਤ ਵਿੱਚ, ਮੰਤਰੀ ਨੇ ਉਨ੍ਹਾਂ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਦੇਣ ਦੇ ਲਈ ਰੋਟਰੀ ਦਾ ਧੰਨਵਾਦ ਕੀਤਾ।

ਪ੍ਰੋਗਰਾਮ ਦਾ ਲਿੰਕ :https://www.youtube.com/watch?v=4y4uOwzqpBc

*****

 

ਐੱਮਜੇਪੀਐੱਸ/ਆਰਆਰ



(Release ID: 1729240) Visitor Counter : 137


Read this release in: Marathi , English , Urdu , Hindi