ਕਿਰਤ ਤੇ ਰੋਜ਼ਗਾਰ ਮੰਤਰਾਲਾ

ਖੇਤੀਬਾੜੀ ਤੇ ਪੇਂਡੂ ਮਜ਼ਦੂਰਾਂ ਲਈ ਸਰਬ ਭਾਰਤੀ ਉਪਭੋਗਤਾ ਮੁੱਲ ਸੂਚਕ ਅੰਕ — ਮਈ 2021


Posted On: 18 JUN 2021 4:14PM by PIB Chandigarh

 ਮੁੱਖ ਅੰਸ਼

*  ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਸਰਬ ਭਾਰਤੀ ਖ਼ਪਤਕਾਰ ਮੁੱਲ ਸੂਚਕ ਅੰਕੜਾ (ਅਧਾਰ 1986—87 ਤੇ 100) ਮਈ 2021, 8 ਅੰਕ ਵੱਧ ਕੇ 1,049 (ਇੱਕ ਹਜ਼ਾਰ ਉਣਿੰਜਾਅਤੇ 1,057 (ਇੱਕ ਹਜ਼ਾਰ ਸਤਵੰਜਾਅੰਕਾਂ ਤੇ ਕ੍ਰਮਵਾਰ ਖੜ੍ਹਾ  ਹੈ 

* ਇਹ ਵਾਧਾ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਕਾਮਿਆਂ ਦੇ ਆਮ ਅੰਕੜੇ ਵਿੱਚ ਅਨਾਜ ਗਰੁੱਪ ਅੰਕੜਾ (667) ਅਤੇ (6.16 ਅੰਕ ਕ੍ਰਮਵਾਰਕਣਕ ਦਾ ਆਟਾ , ਬੱਕਰੀ ਦਾ ਮੀਟ , ਤਾਜ਼ੀ ਮੱਛੀ , ਸਰ੍ਹੋਂ ਦਾ ਤੇਲ , ਮੁੰਗਫਲੀ ਦਾ ਤੇਲ , ਦਾਲਾਂ , ਸਬਜ਼ੀਆਂ ਅਤੇ ਫਲਾਂ ਆਦਿ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਹੋਇਆ ਹੈ 

ਇਸੇ ਤਰ੍ਹਾਂ ਸੀ ਪੀ ਆਈ —  ਐੱਲ ਅਤੇ ਸੀ ਪੀ ਆਈ — ਆਰ ਐੱਲ ਦੇ ਬਿੰਦੂ ਤੋਂ ਬਿੰਦੂ ਮੁੱਦਰਾਸਫਿਤੀ ਦਰ ਵਿੱਚ 2.94 % ਅਤੇ 3.12 % ਮਈ 2021 ਵਿੱਚ ਵਧਿਆ ਹੈ , ਜਦਕਿ ਅਪ੍ਰੈਲ 2021 ਵਿੱਚ ਇਹ ਅੰਕੜਾ 2.66 % ਅਤੇ 2.94 % ਸੀ 

ਇਸੇ ਦੌਰਾਨ ਸੀ ਪੀ ਆਈ —  ਐੱਲ ਅਤੇ ਸੀ ਪੀ ਆਈ — ਆਰ ਐੱਲ ਦੇ ਅਨਾਜ ਅੰਕ ਤੇ ਅਧਾਰਿਤ ਮੁੱਦਰਾਸਫਿਤੀ ਵੀ ਮਈ 2021 ਵਿੱਚ 1.54 % ਅਤੇ 1.71 % ਵਧੀ ਹੈ , ਜਦਕਿ ਅਪ੍ਰੈਲ 2021 ਵਿੱਚ ਇਹ 1.24 % ਅਤੇ 1.54 % ਕ੍ਰਮਵਾਰ ਸੀ 

                                                               ਸੂਬਿਆਂ ਵਿਚਾਲੇ

1.   ਮਹਾਰਾਸ਼ਟਰ ਸੂਬੇ ਵਿੱਚ (17 ਅੰਕਖੇਤੀਬਾੜੀ ਮਜ਼ਦੂਰਾਂ ਲਈ ਲਈ ਖ਼ਪਤਕਾਰ ਮੁੱਲ ਸੂਚਕ ਅੰਕਾਂ ਵਿੱਚ ਵੱਧ ਤੋਂ ਵੱਧ ਵਾਧਾ (+ 17) ਅੰਕ ਅਤੇ ਪੇਂਡੂ ਕਾਮਿਆਂ ਲਈ ਮਹਾਰਾਸ਼ਟਰ ਤੇ ਜੰਮੂ ਕਸ਼ਮੀਰ ਸੂਬਿਆਂ ਵਿੱਚ ਇਹ ਅੰਕ ( + 14 ਅੰਕ ਹਰੇਕ ਵਿੱਚਦੇਖਿਆ ਗਿਆ ਹੈ 

2.   ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੇ ਖਪਤਕਾਰ ਮੁੱਲ ਸੂਚਕ ਅੰਕਾਂ ਵਿੱਚ ਤ੍ਰਿਪੁਰਾ ਸੂਬੇ ਦੁਆਰਾ (+ 3) ਅੰਕ ਅਤੇ ਪੇਂਡੂ ਕਾਮਿਆਂ ਲਈ ਤਾਮਿਲਨਾਡੂ ਤੇ ਤ੍ਰਿਪੁਰਾ ਸੂਬਿਆਂ ਵਿੱਚ (+ 2 ਅੰਕ ਹਰੇਕਹਰੇਕ ਦੇਖਿਆ ਗਿਆ ਹੈ 

ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਸਰਬ ਭਾਰਤੀ ਖ਼ਪਤਕਾਰ ਮੁੱਲ ਸੂਚਕ ਅੰਕੜਾ (ਅਧਾਰ 1986—87 ਤੇ 100) ਮਈ 2021 ਵਿੱਚ ਹਰੇਕ 8 ਅੰਕ ਵੱਧ ਕੇ 1,049 (ਇੱਕ ਹਜ਼ਾਰ ਉਣਿੰਜਾਅਤੇ 1,057 (ਇੱਕ ਹਜ਼ਾਰ ਸਤਵੰਜਾਅੰਕਾਂ ਤੇ ਕ੍ਰਮਵਾਰ ਖੜ੍ਹਾ ਹੈ  ਇਹ ਵਾਧਾ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਕਾਮਿਆਂ ਦੇ ਆਮ ਅੰਕੜੇ ਵਿੱਚ ਵਾਧੇ ਦਾ ਮੁੱਖ ਯੋਗਦਾਨ ਅਨਾਜ (+ ) 6.67 ਅੰਕ ਅਤੇ (+) 6.16 ਅੰਕ ਕ੍ਰਮਵਾਰ ਮੁੱਖ ਕਣਕ ਦਾ ਆਟਾ , ਬੱਕਰੀ ਦਾ ਮੀਟ , ਤਾਜ਼ੀ ਮੱਛੀ , ਸਰ੍ਹੋਂ ਦਾ ਤੇਲ , ਮੁੰਗਫਲੀ ਦਾ ਤੇਲ , ਦਾਲਾਂ , ਸਬਜ਼ੀਆਂ ਅਤੇ ਫਲਾਂ ਆਦਿ ਦੀਆਂ ਕੀਮਤਾਂ ਵਿੱਚ ਵਾਧੇ ਕਰਕੇ ਹੋਇਆ ਹੈ 

ਸੂਬੇ ਤੋਂ ਸੂਬੇ ਦਰਮਿਆਨ ਖੇਤੀਬਾੜੀ ਮਜ਼ਦੂਰਾਂ ਦੇ ਅੰਕੜਿਆਂ ਵਿੱਚ ਉਤਾਰ ਚੜ੍ਹਾਅ ਆਉਂਦਾ ਹੈ  18 ਸੂਬਿਆਂ ਵਿੱਚ ਇਸ ਵਿੱਚ ਇੱਕ ਤੋਂ 17 ਅੰਕਾਂ ਦਾ ਵਾਧਾ ਅਤੇ 2 ਅੰਕਾਂ ਦਾ ਘਾਟਾ ਦਰਜ ਕੀਤਾ ਗਿਆ ਹੈ ਜੰਮੂ ਤੇ ਕਸ਼ਮੀਰ ਅਤੇ ਤ੍ਰਿਪੁਰਾ ਸੂਬਿਆਂ ਵਿੱਚ ਕ੍ਰਮਵਾਰ 3 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ  ਤਾਮਿਲਨਾਡੂ ਸੂਬਾ ਅੰਕ ਟੇਬਲ ਵਿੱਚ ਸਭ ਤੋਂ ਵੱਧ 1247 ਅੰਕ ਦਰਸਾ ਰਿਹਾ ਹੈ , ਜਦਕਿ ਹਿਮਾਚਲ ਪ੍ਰਦੇਸ਼ 815 ਅੰਕਾਂ ਨਾਲ ਸਭ ਤੋਂ ਹੇਠਾਂ ਹੈ 

 ਪੇਂਡੂ ਮਜ਼ਦੂਰਾਂ ਦੇ ਮਾਮਲੇ ਵਿੱਚ 18 ਸੂਬਿਆਂ ਵਿੱਚ 1 ਤੋਂ 14 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਤਾਮਿਲਨਾਡੂ ਤੇ ਤ੍ਰਿਪੁਰਾ ਸੂਬਿਆਂ ਵਿੱਚ 2 ਅੰਕ ਹਰੇਕ ਸੂਬੇ ਵਿੱਚ ਗਿਰਾਵਟ ਆਈ ਹੈ  ਤਾਮਿਲਨਾਡੂ ਅੰਕ ਟੇਬਲ ਵਿੱਚ 1231 ਅੰਕਾਂ ਨਾਲ ਸਭ ਤੋਂ ਉੱਪਰ ਖੜ੍ਹਾ ਹੈ , ਜਦਕਿ ਬਿਹਾਰ 835 ਅੰਕਾਂ ਨਾਲ ਸਭ ਤੋਂ ਹੇਠਾਂ ਦਰਜ ਕੀਤਾ ਗਿਆ ਹੈ 

ਸੂਬਿਆਂ ਵਿਚਾਲੇ ਖੇਤੀਬਾੜੀ ਮਜ਼ਦੂਰਾਂ ਲਈ ਖਪਤਕਾਰ ਮੁੱਲ ਅੰਕ ਸਭ ਤੋਂ ਵੱਧ ਮਹਾਰਾਸ਼ਟਰ ਸੂਬੇ ਵਿੱਚ (+17 ਅੰਕਅਤੇ ਪੇਂਡੂ ਮਜ਼ਦੂਰਾਂ ਲਈ ਮਹਾਰਾਸ਼ਟਰ ਅਤ ਜੰਮੂ ਕਸ਼ਮੀਰ ਸੂਬਿਆਂ ਵਿੱਚ (14 ਅੰਕ ਹਰੇਕ ਵਿੱਚਦਰਜ ਕੀਤਾ ਗਿਆ ਹੈ ਅਤੇ ਇਹ ਵਾਧਾ ਕਣਕ ਆਟਾ , ਜਵਾਰ , ਦਾਲਾਂ , ਸਰ੍ਹੋਂ ਦਾ ਤੇਲ , ਮੁੰਗਫਲੀ ਦਾ ਤੇਲ , ਸਬਜ਼ੀਆਂ ਤੇ ਫਲ , ਤਾਜ਼ਾ ਮੱਛੀ , ਤਾਜ਼ਾ / ਖੁਸ਼ਕ ਮੱਛੀ , ਬੱਕਰੀ ਦਾ ਮੀਟ , ਦੁੱਧ , ਖੰਡ , ਗੁੜ , ਸੂਤੀ ਕੱਪੜਾਮਿੱਟੀ ਦੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਰਕੇ ਦਰਜ ਕੀਤਾ ਗਿਆ ਹੈ  ਇਸਦੇ ਉਲਟ ਖੇਤੀਬਾੜੀ ਮਜ਼ਦੂਰਾਂ ਲਈ ਖਪਤਕਾਰ ਮੁੱਲ ਅੰਕੜੇ ਵਿੱਚ ਵੱਧ ਤੋਂ ਵੱਧ ਘਾਟਾ ਤ੍ਰਿਪੁਰਾ ਸੂਬਾ (- 3 ਅੰਕਅਤੇ ਪੇਂਡੂ ਮਜ਼ਦੂਰਾਂ ਲਈ ਤਾਮਿਲਨਾਡੂ ਤੇ ਤ੍ਰਿਪੁਰਾ ਸੂਬਿਆਂ ਵਿੱਚ (- 2 ਅੰਕ ਹਰੇਕ ਵਿੱਚਚਾਵਲ , ਪਿਆਜ਼ , ਤਾਜ਼ੀ ਮੱਛੀ , ਹਰੀਆਂ ਮਿਰਚਾਂ ਅਤੇ ਹਲਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਕਾਰਨ ਦਰਜ ਕੀਤਾ ਗਿਆ ਹੈ 

ਸੀ ਪੀ ਆਈ —  ਐੱਲ ਅਤੇ ਸੀ ਪੀ ਆਈ — ਆਰ ਐੱਲ ਬਿੰਦੂ ਤੋਂ ਬਿੰਦੂ ਮੁੱਦਰਾਸਫਿਤੀ ਦਰ ਦੇ ਅਧਾਰ ਤੇ ਮਈ 2021 ਵਿੱਚ 2.94 % ਅਤੇ 3.12 % ਤੇ ਖੜ੍ਹਾ ਹੈ , ਜਦਕਿ ਇਸ ਦੇ ਮੁਕਾਬਲੇ ਅਪ੍ਰੈਲ 2021 ਵਿੱਚ ਇਹ 2.66 % ਅਤੇ 2.94 % ਸੀ ਅਤੇ ਪਿਛਲੇ ਸਾਲ ਇਸੇ ਵੇਲੇ ਇਹ ਅੰਕੜਾ 8.40 % ਅਤੇ 8.12 % ਕ੍ਰਮਵਾਰ ਸੀ  ਇਸੇ ਦੌਰਾਨ ਮਈ 2021 ਵਿੱਚ ਅਨਾਜ ਮੁੱਦਰਾਸਫਿਤੀ ਦਰ 1.54 % ਅਤੇ 1.73 % ਤੇ ਖੜ੍ਹੀ ਹੈ , ਜਦਕਿ ਅਪ੍ਰੈਲ 2021 ਵਿੱਚ ਇਹ 1.24 % ਅਤੇ 1.54 % ਕ੍ਰਮਵਾਰ ਸੀ  ਪਿਛਲੇ ਸਾਲ ਇਸੇ ਮਹੀਨੇ ਦੌਰਾਨ ਇਹ ਅੰਕੜਾ ਕ੍ਰਮਵਾਰ 10.40 % ਅਤੇ 10.21 % ਸੀ 


 

  

1. All-India Consumer Price Index Number (General & Group-wise):

Group

Agricultural Labourers

Rural  Labourers

 

April,2021

May,2021

April,2021

May,2021

General Index

1041

1049

1049

1057

Food

983

992

990

999

Pan, Supari,  etc.

1802

1809

1815

1822

Fuel & Light

1125

1131

1120

1126

Clothing, Bedding  &Footwear

1053

1056

1068

1070

Miscellaneous

1094

1097

1097

1101

 

  



ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜਸ਼੍ਰੀ ਸੰਤੋਸ਼ ਗੰਗਵਾਰ ਨੇ ਤਾਜ਼ਾ ਅੰਕੜਿਆਂ ਬਾਰੇ ਬੋਲਦਿਆਂ ਕਿਹਾ ,  ਸੀ ਪੀ ਆਈ —  ਐੱਲ ਅਤੇ ਸੀ ਪੀ ਆਈ — ਆਰ ਐੱਲ ਵਿੱਚ ਹੋਇਆ ਵਾਧਾ ਪੇਂਡੂ ਖੇਤਰਾਂ ਦੇ ਲੱਖਾਂ ਮਜ਼ਦੂਰਾਂ ਦੀਆਂ ਉਜਰਤਾਂ ਉੱਤੇ ਸਕਾਰਾਤਮਕ ਅਸਰ ਪਾਵੇਗਾ   

ਡੀ ਜੀ ਕਿਰਤ ਬਿਊਰੋ ਸ਼੍ਰੀ ਡੀ ਪੀ ਐੱਸ ਨੇਗੀ ਨੇ ਅੰਕੜੇ ਜਾਰੀ ਕਰਦਿਆਂ ਕਿਹਾ , ਖੇਤੀਬਾੜੀ ਤੇ ਪੇਂਡੂ ਮਜ਼ਦੂਰਾਂ ਦੇ ਜਨਰਲ ਅੰਕੜਿਆਂ ਵਿੱਚ ਵਾਧਾ ਮੁੱਖ ਤੌਰ ਕਣਕ ਆਟਾ , ਬੱਕਰੀ ਦਾ ਮੀਟ , ਤਾਜ਼ਾ ਮੱਛੀ , ਸਰ੍ਹੋਂ ਦਾ ਤੇਲ , ਮੁੰਗਫਲੀ ਦਾ ਤੇਲ , ਦਾਲਾਂ , ਸਬਜ਼ੀਆਂ ਅਤੇ ਫਲ , ਦਵਾਈਆਂ , ਬਾਲਣ ਅਤੇ ਮਿੱਟੀ ਦੇ ਤੇਲ ਆਦਿ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਹੋਇਆ ਹੈ ।“ਸ਼੍ਰੀ ਡੀ ਪੀ ਐੱਸ ਨੇਗੀ ਨੇ ਹੋਰ ਵਿਸਥਾਰਪੂਰਵਕ ਦੱਸਦਿਆਂ ਕਿਹਾ, “ਹੋਰ ਕੀਮਤ ਅੰਕੜਿਆਂ ਵਾਂਗ ਸੀ ਪੀ ਆਈ  ਐੱਲ ਅਤੇ ਆਰ ਐੱਲ ਵਿੱਚ ਮਹੀਨੇ ਦੌਰਾਨ ਮਹਿੰਗਾਈ ਵਧੀ ਹੈ” 

ਸੀ ਪੀ ਆਈ —  ਐੱਲ ਅਤੇ ਆਰ ਐੱਲ ਦੇ ਜੂਨ 2021 ਦੇ ਅੰਕੜੇ 20 ਜੁਲਾਈ 2021 ਨੂੰ ਜਾਰੀ ਕੀਤੇ ਜਾਣਗੇ 

 

**************************


ਐੱਮ ਜੇ ਪੀ ਐੱਸ / ਐੱਮ ਐੱਸ / ਜੇ ਕੇ



(Release ID: 1728412) Visitor Counter : 154


Read this release in: English , Urdu , Hindi