ਸੱਭਿਆਚਾਰ ਮੰਤਰਾਲਾ
ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਹਿੱਸੇ ਵਜੋਂ ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਅੱਜ ਝੰਡਾ ਸਤਿਆਗ੍ਰਹਿ ਮਨਾਉਣ ਲਈ ਆਯੋਜਿਤ ਕੀਤੇ ਗਏ ਪ੍ਰੋਗਰਾਮ ਦੀ ਅਗਵਾਈ ਕੀਤੀ
ਝੰਡਾ ਸੱਤਿਆਗ੍ਰਹਿ ਅੰਦੋਲਨ ਦੇ ਸ਼ਤਾਬਦੀ ਸਾਲ ਦੌਰਾਨ ਹਰੇਕ ਘਰ ਤੇ ਝੰਡਾ ਲਹਿਰਾਇਆ ਜਾਵੇਗਾ
Posted On:
18 JUN 2021 8:25PM by PIB Chandigarh
ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਝੰਡਾ ਸੱਤਿਆਗ੍ਰਹਿ ਮਨਾਉਣ ਲਈ ਆਯੋਜਿਤ ਕੀਤੇ ਗਏ ਇਕ ਪ੍ਰੋਗਰਾਮ ਦੀ ਅਗਵਾਈ ਕੀਤੀ। ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿਚ ਇਹ ਪ੍ਰੋਗਰਾਮ ਕੇਂਦਰੀ ਸੱਭਿਆਚਾਰ ਮੰਤਰਾਲਾ ਅਤੇ ਆਈਜੀਐਨਸੀਏ ਵਲੋਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਇਕ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਸ਼ਹਿਰ ਦੇ ਕਮਾਨੀਆ ਗੇਟ ਤੋਂ ਇਕ ਸੱਭਿਆਚਾਰਕ ਸੱਤਿਆਗ੍ਰਹਿ ਪਦਯਾਤਰਾ ਨਾਲ ਸ਼ੁਰੂ ਹੋਇਆ ਅਤੇ ਟਾਊਨ ਹਾਲ ਕੰਪਲੈਕਸ ਦੇ ਗਾਂਧੀ ਭਵਨ ਤੱਕ ਗਿਆ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਪਟੇਲ ਨੇ ਕਿਹਾ ਕਿ ਸੁਤੰਤਰਤਾ ਸੈਨਾਨੀਆਂ ਵਲੋਂ ਸ਼ੁਰੂ ਕੀਤੇ ਗਏ ਝੰਡਾ ਸੱਤਿਆਗ੍ਰਹਿ ਨੇ ਬ੍ਰਿਟਿਸ਼ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਸੁਤੰਤਰਤਾ ਅੰਦੋਲਨ ਵਿਚ ਇਕ ਨਵੀਂ ਜਾਨ ਪਾ ਦਿੱਤੀ ਸੀ। ਮੰਤਰੀ ਨੇ ਕਿਹਾ ਕਿ ਦੋ ਸਾਲਾਂ ਬਾਅਦ ਸ਼ਤਾਬਦੀ ਸਾਲ ਮਨਾਇਆ ਜਾਵੇਗਾ ਜਿਸ ਵਿਚ ਸਮੁੱਚੇ ਦੇਸ਼ ਦੇ ਹਰੇਕ ਘਰ ਤੇ ਝੰਡਾ ਲਹਿਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਜ਼ਿਆਦਾ ਸੰਘਰਸ਼ ਅਤੇ ਬਲਿਦਾਨ ਤੋਂ ਬਾਅਦ ਸੁਤੰਤਰਤਾ ਹਾਸਿਲ ਕੀਤੀ ਹੈ ਅਤੇ ਅਸੀਂ ਸੁਤੰਤਰਤਾ ਦੀ ਸੁਰੱਖਿਆ ਅਤੇ ਦੇਸ਼ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦੇਵਾਂਗੇ। ਮੰਤਰੀ ਨੇ ਕਿਹਾ ਕਿ ਇਹ ਮਹਾਨ ਸਮਾਰੋਹ ਹੁਣ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਮਨਾਇਆ ਜਾ ਰਿਹਾ ਹੈ।
ਸ਼੍ਰੀ ਪ੍ਰਹਲਾਦ ਪਟੇਲ ਨੇ ਗਾਂਧੀ ਭਵਨ ਤੇ ਝੰਡਾ ਲਹਿਰਾਇਆ ਜੋ 1923 ਵਿਚ ਜਬਲਪੁਰ ਅੰਦਰ ਆਯੋਜਿਤ ਕੀਤੇ ਗਏ ਝੰਡਾ ਸੱਤਿਆਗ੍ਰਹਿ ਦੇ ਇਤਿਹਾਸਕ ਪਲਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਅਮਰ ਸ਼ਹੀਦਾਂ ਨੇ ਪੂਰੇ ਸਾਹਸ ਤੇ ਦਿਲੇਰੀ ਨਾਲ ਟਾਊਨ ਹਾਲ ਤੇ ਪਹਿਲੀ ਵਾਰ ਝੰਡਾ ਲਹਿਰਾਇਆ ਸੀ। ਪ੍ਰੋਗਰਾਮ ਦੌਰਾਨ ਸੱਤਿਆਗ੍ਰਿਹੀਆਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ।
ਰਿਕਾਰਡਾਂ ਅਨੁਸਾਰ, ਝੰਡਾ ਸੱਤਿਆਗ੍ਰਹਿ ਦਾ ਸਾਕਾ 1922 ਵਿਚ ਜਬਲਪੁਰ ਦੇ ਟਾਊਨ ਹਾਲ ਵਿਚ ਆਯੋਜਿਤ ਕੀਤੀ ਗਈ ਇਕ ਮੀਟਿੰਗ ਵਿਚ ਤਿਆਰ ਕੀਤਾ ਗਿਆ ਸੀ। ਭਾਰੀ ਪੁਲਿਸ ਬਲਾਂ ਦੀ ਤਾਇਨਾਤੀ ਦੇ ਬਾਅਦ ਵੀ ਬ੍ਰਿਟਿਸ਼ ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਬਹਾਦਰ ਅਮਰ ਸ਼ਹੀਦਾਂ ਨੇ ਆਪਣੀਆਂ ਜ਼ਿੰਦਗੀਆਂ ਦੀ ਪ੍ਰਵਾਹ ਕੀਤੇ ਬਿਨਾਂ ਵਿਕਟੋਰੀਆ ਟਾਊਨ ਹਾਲ ਤੇ ਝੰਡਾ ਲਹਿਰਾਇਆ ਸੀ। ਜਬਲਪੁਰ ਵਿਚ ਝੰਡਾ ਲਹਿਰਾਉਣ ਦੀ ਖਬਰ ਦੇਸ਼ ਵਿਚ ਅੱਗ ਵਾਂਗ ਫੈਲ ਗਈ ਅਤੇ ਉਸ ਤੋਂ ਬਾਅਦ ਸਮੁੱਚੇ ਦੇਸ਼ ਵਿਚ ਕਈ ਥਾਵਾਂ ਤੇ ਝੰਡੇ ਲਹਿਰਾਏ ਗਏ ਸਨ।
---------------------
ਐਨਬੀ/ ਯੂਡੀ
(Release ID: 1728399)
Visitor Counter : 226