ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਸਾਰ ਭਾਰਤੀ ਆਡੀਅੰਸ ਰਿਸਰਚ ਨੇ ‘ਨਿਊਜ਼ਔਨਏਅਰ ਰੇਡੀਓ ਲਾਈਵਸਟ੍ਰੀਮ ਗਲੋਬਲ ਰੈਂਕਿੰਗਸ’ ਜਾਰੀ ਕੀਤੀਆਂ

Posted On: 18 JUN 2021 5:55PM by PIB Chandigarh

ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ਦੀ 240 ਤੋਂ ਵੀ ਅਧਿਕ ਰੇਡੀਓ ਸੇਵਾਵਾਂ ਦਾ ‘ਨਿਊਜ਼ਔਨਏਅਰ ਐਪ’ ‘ਤੇ ਸਿੱਧਾ ਪ੍ਰਸਾਰਣ (ਲਾਈਵ-ਸਟ੍ਰੀਮ) ਕੀਤਾ ਜਾਂਦਾ ਹੈ, ਜੋ ਪ੍ਰਸਾਰ ਭਾਰਤੀ ਦੀ ਸਰਕਾਰੀ ਐਪ ਹੈ। ‘ਨਿਊਜ਼ਔਨਏਅਰ ਐਪ’ ‘ਤੇ ਉਪਲਬਧ ਆਕਾਸ਼ਵਾਣੀ ਦੀ ਇਸ ਸਟ੍ਰੀਮ ਦੇ ਸ੍ਰੋਤਾਗਣ ਵੱਡੀ ਸੰਖਿਆ ਵਿੱਚ ਹਨ ਜੋ ਨਾ ਕੇਵਲ ਭਾਰਤ ਵਿੱਚ, ਬਲਕਿ ਪੂਰੀ ਦੁਨੀਆ ਵਿੱਚ 85 ਤੋਂ ਵੀ ਅਧਿਕ ਦੇਸ਼ਾਂ ਵਿੱਚ ਅਤੇ ਵਿਸ਼ਵ ਭਰ ਦੇ 8000 ਸ਼ਹਿਰਾਂ ਵਿੱਚ ਵੀ ਹਨ। 

 

ਇੱਥੇ ਭਾਰਤ ਦੇ ਇਲਾਵਾ ਉਨ੍ਹਾਂ ਸਿਖਰਲੇ  ਦੇਸ਼ਾਂ ਦੀ ਵੀ ਇੱਕ ਝਲਕ ਪੇਸ਼ ਕੀਤੀ ਗਈ ਹੈ, ਜਿੱਥੇ ‘ਨਿਊਜ਼ਔਨਏਅਰ’ ਸਭ ਤੋਂ ਮਕਬੂਲ ਹੈ; ਦੁਨੀਆ ਦੇ ਬਾਕੀ ਹਿੱਸਿਆਂ ਵਿੱਚ ‘ਨਿਊਜ਼ਔਨਏਅਰਐਪ’ ‘ਤੇ ਉਪਲਬਧ ਆਕਾਸ਼ਵਾਣੀ ਦੀ ਸਿਖਰਲੀ ਸਟ੍ਰੀਮ ਦੀ ਵੀ ਇੱਕ ਝਲਕ ਪੇਸ਼ ਕੀਤੀ ਗਈ ਹੈ। ਤੁਸੀਂ ਇਸ ਦਾ ਦੇਸ਼-ਵਾਰ ਵੇਰਵਾ ਵੀ ਦੇਖ ਸਕਦੇ ਹੋ। ਇਹ ਸਾਰੀਆਂ ਰੈਂਕਿੰਗਸ 1 ਜੂਨ ਤੋਂ ਲੈ ਕੇ 15 ਜੂਨ, 2021 ਤੱਕ ਦੇ ਪਖਵਾੜੇ ਦੇ ਅੰਕੜਿਆਂ ‘ਤੇ ਅਧਾਰਿਤ ਹਨ। ਇਸ ਡੇਟਾ ਵਿੱਚ ਭਾਰਤ ਸ਼ਾਮਲ ਨਹੀਂ ਹੈ।    

 

ਇਨ੍ਹਾਂ ਨਵੀਆਂ ਰੈਂਕਿੰਗਸ ਵਿੱਚ ਇੱਕ ਅਹਿਮ ਬਦਲਾਅ ਦੇ ਤਹਿਤ ਇਨ੍ਹਾਂ ਦੇਸ਼ਾਂ ਵਿੱਚ ‘ਨਿਊਜ਼ਔਨਏਅਰ ਐਪ’ ਦੀ ਮਕਬੂਲੀਅਤ ਦੇ ਅਧਾਰ ‘ਤੇ ਸੰਯੁਕਤ ਰਾਜ ਅਮਰੀਕਾ ਨੇ ਫਰਾਂਸ ਨੂੰ ਪੂਰੀ ਦੁਨੀਆ ਵਿੱਚ ਸਿਖਰਲੇ ਦੇਸ਼ ਦੇ  ਰੂਪ ਵਿਸਥਾਪਿਤ ਕਰ ਦਿੱਤਾ ਹੈ ਜਾਂ ਪਿੱਛੇ ਛੱਡ ਦਿੱਤਾ ਹੈ। ਫਰਾਂਸ ਹੁਣ ਦੂਜੇ ਨੰਬਰ ‘ਤੇ ਹੈ। ਜਪਾਨ ਸਿਖਰਲੇ 10 ਦੇਸ਼ਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋਣ ਵਾਲਾ ਨਵਾਂ ਦੇਸ਼ ਹੈ।

 

ਟੌਪ ਰੇਡੀਓ ਸਟ੍ਰੀਮਸ ਦੀਆਂ ਗਲੋਬਲ ਰੈਂਕਿੰਗਸ ਦੇਖਣ ਲਈ ਇੱਥੇ ਕਲਿੱਕ ਕਰੋ

 

  ****

 

ਸੌਰਭ ਸਿੰਘ


(Release ID: 1728397) Visitor Counter : 163