ਕਬਾਇਲੀ ਮਾਮਲੇ ਮੰਤਰਾਲਾ
ਕਬਾਇਲੀ ਕਾਰਜ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਐੱਸਟੀਪੀਆਰਆਈ ਮੈਂਬਰਾਂ ਲਈ ‘ਆਦਿ ਪ੍ਰਸ਼ਿਕਸ਼ਣ ਪੋਰਟਲ’ ਅਤੇ 3 ਦਿਨੀਂ ਔਨਲਾਈਨ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਸ਼ੁਭਾਰੰਭ ਕੀਤਾ
ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਉਤਸਵ ਦੇ ਤਹਿਤ ਕਬਾਇਲੀ ਭਾਈਚਾਰੇ ਦੇ ਵਿਕਾਸ ਅਤੇ ਸਸ਼ਕਤੀਕਰਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ : ਸ਼੍ਰੀ ਅਰਜੁਨ ਮੁੰਡਾ
Posted On:
16 JUN 2021 8:45PM by PIB Chandigarh
ਕਬਾਇਲੀ ਕਾਰਜ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਅੱਜ ਨਵੀਂ ਦਿੱਲੀ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ “ਐੱਸਟੀਪੀਆਰਆਈ ਮੈਬਰਾਂ ਲਈ ਮਾਸਟਰ ਅਧਿਆਪਕਾਂ ਦੀ ਸਮਰੱਥਾ ਨਿਰਮਾਣ ਸਿਖਲਾਈ” ’ਤੇ ਤਿੰਨ ਦਿਨੀਂ ਸਿਖਲਾਈ ਪ੍ਰੋਗਰਾਮ ਦਾ ਸ਼ੁਭਾਰੰਭ ਕੀਤਾ । ਇਸ ਮੌਕੇ ’ਤੇ ਮੰਤਰਾਲਾ ਦੇ ਸਕੱਤਰ ਸ਼੍ਰੀ ਅਨਿਲ ਕੁਮਾਰ ਝਾ ਅਤੇ ਸੰਯੁਕਤ ਸ਼੍ਰੀ ਨਵਲਜੀਤ ਕਪੂਰ ਅਤੇ ਸੰਯੁਕਤ ਸਕੱਤਰ ਸ਼੍ਰੀਮਤੀ ਆਰ ਜਯਾ ਵਿੱਚ ਮੌਜੂਦ ਰਹੇ । ਇਸ ਪ੍ਰੋਗਰਾਮ ਵਿੱਚ ਮੰਤਰਾਲਾ ਦੇ ਨਾਲ-ਨਾਲ ਰਾਜ ਦੇ ਕਬਾਇਲੀ ਵਿਭਾਗਾਂ ਅਤੇ ਯੂਐੱਨਡੀਪੀ ਦੇ ਹੋਰ ਅਧਿਕਾਰੀ ਵੀ ਵੱਡੀ ਸੰਖਿਆ ਵਿੱਚ ਮੌਜੂਦ ਸਨ ।
ਮੰਤਰਾਲਾ ਦੀ ਤਰਫ ਵਿਕਸਿਤ ਆਦਿ ਪ੍ਰਸ਼ਿਕਸ਼ਣ ਪੋਰਟਲ ਕਬਾਇਲੀ ਖੋਜ ਸੰਸਥਾਨਾਂ (ਟੀਆਰਆਈ), ਮੰਤਰਾਲਾ ਦੇ ਵੱਖ-ਵੱਖ ਪ੍ਰਭਾਗਾਂ, ਕਬਾਇਲੀ ਵਿਦਿਆਰਥੀਆਂ ਦੀ ਸਿੱਖਿਆ ਲਈ ਰਾਸ਼ਟਰੀ ਸੋਸਾਇਟੀ ( ਏਨਈਏਸਟੀ ) , ਕਬਾਇਲੀਆਂ ਮਾਮਲੇ ਦੇ ਮੰਤਰਾਲੇ ਅਤੇ ਅਤੇ ਰਾਸ਼ਟਰੀ ਕਬਾਇਲੀ ਖੋਜ ਸੰਸਥਾਨ ਦੁਆਰਾ ਵਿੱਤ ਪੋਸ਼ਿਤ ਉਤਕ੍ਰਿਸ਼ਟਤਾ ਕੇਂਦਰ ਦੁਆਰਾ ਸੰਚਾਲਿਤ ਸਾਰੇ ਸਿਖਲਾਈ ਪ੍ਰੋਗਰਾਮਾਂ ਦੇ ਮੁੱਖ ਕੇਂਦਰ ਦੇ ਰੂਪ ਵਿੱਚ ਕੰਮ ਕਰੇਗਾ ।
ਇਸ ਮੌਕੇ ’ਤੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਭਾਰਤ ਸਰਕਾਰ ਅਨੁਸੂਚਿਤ ਜਨਜਾਤੀਆਂ ਦੀ ਸਮਾਜਕ ਆਰਥਕ ਸਥਿਤੀ ਵਿੱਚ ਸੁਧਾਰ ਨੂੰ ਲੈ ਕੇ ਵਿਸ਼ੇਸ਼ ਚਿੰਤਿਤ ਅਤੇ ਪ੍ਰਤਿਬੱਧ ਹੈ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਪ੍ਰਧਾਨ ਮੰਤਰੀ ਦੇ ਵਿਜਨ ਨੂੰ ਹਾਸਲ ਕਰਨ ਲਈ ਅਨੁਸੂਚਿਤ ਜਨਜਾਤੀਆਂ ਦੀਆਂ ਚੁਣੌਤੀਆਂ ਅਤੇ ਚਿੰਤਾਵਾਂ ਦਾ ਸਮਾਧਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕਬਾਇਲੀ ਮਾਮਲਿਆਂ ਦਾ ਮੰਤਰਾਲਾ ਕਬਾਇਲੀ ਭਾਈਚਾਰਿਆਂ ਅਤੇ ਉਨ੍ਹਾਂ ਦੇ ਖੇਤਰਾਂ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਪਛਾਣਦੇ ਹੋਏ ਨੀਤੀ ਅਤੇ ਪ੍ਰੋਗਰਾਮਾਂ ਨੂੰ ਤਿਆਰ ਕਰਨ ਲਈ ਸਮਰਪਿਤ ਹੈ ਅਤੇ ਉਨ੍ਹਾਂ ਦੀ ਸੁਰੱਖਿਆ, ਸਸ਼ਕਤੀਕਰਣ ਅਤੇ ਵਿਕਾਸ ਲਈ ਇੱਕ ਵਿਆਪਕ ਢਾਂਚਾ ਮੁਹੱਇਆ ਕਰਾਉਂਦਾ ਹੈ।
ਕਬਾਇਲੀ ਕਾਰਜ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਅੱਗੇ ਕਿਹਾ ਕਿ ਕਬਾਇਲੀ ਮਾਮਲੀਆਂ ਦੇ ਮੰਤਰਾਲੇ ਦਾ ਇਹ ਦ੍ਰਿਸ਼ਟੀਕੋਣ ਉਦੋਂ ਸਫਲ ਹੋ ਸਕਦਾ ਹੈ ਜਦੋਂ ਕਬਾਇਲੀ ਭਾਈਚਾਰਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਹਕਾਂ ਦੀ ਜਾਣਕਾਰੀ ਹੋਵੇ ਅਤੇ ਅੰਤਮ ਛੋਰ ਤੱਕ ਸਹੂਲਤਾਂ ਦੀ ਪਹੁੰਚ ਸੁਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਕੋਈ ਕਬਾਇਲੀ ਭਾਈਚਾਰੇ ਦਾ ਪਰਿਵਾਰ ਅਛੂਤਾ ਨਹੀਂ ਰਹਿਣਾ ਚਾਹੀਦਾ ਹੈ।
ਸ਼੍ਰੀ ਮੁੰਡਾ ਨੇ ਕਿਹਾ, “ਇਸ ਦੇ ਲਈ ਵੱਖ-ਵੱਖ ਹਿਤਧਾਰਕਾਂ, ਕਬਾਇਲੀ ਭਾਈਚਾਰਿਆਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ, ਅਧਿਕਾਰੀਆਂ ਅਤੇ ਨੋਡਲ ਏਜੰਸੀਆਂ ਦੇ ਵਿਆਪਕ ਸਿਖਲਾਈ ਅਤੇ ਸਮਰੱਥਾ ਨਿਰਮਾਣ ਦੀ ਜ਼ਰੂਰਤ ਹੈ। ਸਥਾਨਕ ਭਾਈਚਾਰਿਆਂ ਦੀ ਹੋਰ ਸਿਖਲਾਈ ਉਦੋਂ ਸੰਭਵ ਹੈ ਜਦੋਂ ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਮਾਸਟਰ ਟ੍ਰੇਨਰ ਅਤੇ ਰਿਸੋਰਸ ਪਰਸਨ ਉਪਲੱਬਧ ਹੋਣ ।”
ਪ੍ਰੋਗਰਾਮ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਅਸੀਂ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਦੇ ਰੂਪ ਵਿੱਚ ਕਬਾਇਲੀ ਦੇ ਸਰਵਾਂਗੀਣ ਵਿਕਾਸ ਨੂੰ ਦੇਖ ਰਹੇ ਹਾਂ ਅਤੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਕਈ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਐੱਸਟੀਟੀਆਰਆਈ ਦੇ ਮਾਸਟਰ ਅਧਿਆਪਕਾਂ ਲਈ ਤਿੰਨ ਦਿਨੀਂ ਔਨਲਾਈਨ ਸਮਰੱਥਾ ਨਿਰਮਾਣ ਪ੍ਰੋਗਰਾਮ ਐੱਸਟੀਪੀਆਰਆਈ ਮੈਬਰਾਂ ਦੇ ਗਿਆਨ ਆਧਾਰ ਨੂੰ ਵਧਾਉਣ ਅਤੇ ਆਦਿਵਾਸੀ ਭਾਈਚਾਰੇ ਦੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਵਿੱਚ ਮਦਦ ਕਰੇਗਾ । ਸਿਖਲਾਈ ਪ੍ਰੋਗਰਾਮ ਲਈ ਤਿਆਰ ਕੀਤੇ ਗਏ ਵਿਸ਼ੇ ਸਾਰੇ ਖੇਤਰਾਂ ਵਿੱਚ ਕਬਾਇਲੀ ਭਾਈਚਾਰੇ ਦੇ ਯੁਵਾਵਾਂ ਦੇ ਪੋਸ਼ਣ, ਸਮਾਜਕ ਸੁਰੱਖਿਆ, ਆਜੀਵਿਕਾ, ਹੁਨਰ ਸਿੱਖਿਆ ਅਤੇ ਸਿਹਤ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨਗੇ । ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਸਾਡੇ ਲੋਕਤੰਤਰ ਵਿੱਚ ਕਬਾਇਲੀ ਭਾਈਚਾਰਿਆਂ ਨੂੰ ਸਹੀ ਜਗ੍ਹਾ ਦਿਵਾਉਣਾ ਕਰਨਾ ਸਾਡਾ ਕਰਤੱਵ ਹੈ ਅਤੇ ਸਾਰੇ ਸੰਬੰਧਿਤਾਂ ਨੂੰ ਅਪੀਲ ਕੀਤੀ ਕਿ ਉਹ ਕਬਾਇਲੀ ਲੋਕਾਂ ਦੇ ਜੀਵਨ ਵਿੱਚ ਇੱਕ ਸਾਰਥਕ ਪਰਿਵਰਤਨ ਲਿਆਉਣ ਦੀ ਦਿਸ਼ਾ ਵਿੱਚ ਪ੍ਰਯਤਨ ਕਰੋ ।
ਸ਼੍ਰੀ ਅਰਜੁਨ ਮੁੰਡਾ ਨੇ ਅਨੁਸੂਚਿਤ ਜਨਜਾਤੀ ਪੀਆਰਆਈ ਮੈਂਬਰਾਂ ਲਈ ਮਾਸਟਰ ਅਧਿਆਪਕਾਂ ਦੀ ਸਮਰੱਥਾ ਨਿਰਮਾਣ ਸਿਖਲਾਈ ’ਤੇ ਤਿੰਨ ਦਿਨੀਂ ਸਿਖਲਾਈ ਪ੍ਰੋਗਰਾਮ ਦਾ ਵੀ ਸ਼ੁਭਾਰੰਭ ਕੀਤਾ । ਰਾਸ਼ਟਰੀ ਕਬਾਇਲੀ ਖੋਜ ਸੰਸਥਾਨ, ਐੱਸਸੀਐੱਸਟੀਆਰਟੀਆਈ (ਟੀਆਰਆਈ ਓਡਿਸ਼ਾ) ਅਤੇ ਯੂਐੱਨਡੀਪੀ ਦੁਆਰਾ 16 ਤੋਂ 19 ਜੂਨ 2021 ਤੱਕ ਮੱਧ ਪ੍ਰਦੇਸ਼ ਸਰਕਾਰ ਦੇ ਕਬਾਇਲੀ ਖੋਜ ਅਤੇ ਵਿਕਾਸ ਸੰਸਥਾਨ ਦੇ ਨਾਲ ਸਾਂਝੇਦਾਰੀ ਵਿੱਚ ਆਯੋਜਿਤ ਕੀਤਾ ਗਿਆ ਹੈ। ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਵਿੱਚ ਪੀਏ ਆਈਟੀਡਾ, ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ਭਲਾਈ ਅਧਿਕਾਰੀ, ਐੱਨਜੀਓ, ਆਦਿਵਾਸੀ ਯੁਵਾ, ਐੱਸਐੱਚਜੀ ਮੈਂਬਰ ਅਤੇ ਸਰਪੰਚ ਸ਼ਾਮਲ ਹੋਣਗੇ । ਇਸ ਸਿਖਲਾਈ ਪ੍ਰੋਗਰਾਮ ਵਿੱਚ ਅਨੁਸੂਚਿਤ ਜਨਜਾਤੀ ਦੇ ਸੰਵਿਧਾਨਕ ਅਧਿਕਾਰ, ਜੀਪੀਐੱਸ ਦੇ ਵਿੱਤੀ ਅਤੇ ਪ੍ਰਸ਼ਾਸਕੀ ਪ੍ਰਬੰਧਨ, ਸਿੱਖਿਆ, ਸਿਹਤ, ਪੋਸ਼ਣ, ਸਮਾਜਕ ਸੁਰੱਖਿਆ, ਆਜੀਵਿਕਾ ਅਤੇ ਯੁਵਾਵਾਂ ਦੇ ਹੁਨਰ ਵਿੱਚ ਸੁਧਾਰ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਯੋਜਨਾਵਾਂ ਦੇ ਪ੍ਰਮੁੱਖ ਪ੍ਰੋਗਰਾਮਾਂ ਜਿਹੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ
ਕਬਾਇਲੀ ਕਾਰਜ ਮੰਤਰਾਲਾ ਦੇ ਸਕੱਤਰ ਸ਼੍ਰੀ ਅਨਿਲ ਕੁਮਾਰ ਝਾ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਿਹਾ ਕਿ ਆਦਿਵਾਸੀਆਂ ਦੀ ਭਲਾਈ ਲਈ ਸਰਕਾਰੀ ਯੋਜਨਾਵਾਂ ਨੂੰ ਕਬਾਇਲੀ ਲੋਕਾਂ ਤੱਕ ਲੈ ਜਾਣ ਦੀ ਤੱਤਕਾਲ ਜ਼ਰੂਰਤ ਹੈ। ਇਹ ਪੋਰਟਲ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦੇ ਜ਼ਰੀਏ ਇਸ ਨੂੰ ਹਾਸਲ ਕਰਨ ਵਿੱਚ ਮਦਦ ਮਿਲੇਗੀ । ਸ਼੍ਰੀ ਅਨਿਲ ਕੁਮਾਰ ਝਾ ਨੇ ਤਾਕੀਦ ਕੀਤੀ ਕਿ ਇਸ ਨੂੰ ਪੂਰੀ ਤਰ੍ਹਾਂ ਨਾਲ ਉਪਯੋਗੀ ਬਣਾਉਣ ਲਈ ਸਥਾਨਕ ਭਾਸ਼ਾਵਾਂ ਵਿੱਚ ਸਿਖਲਾਈ ਮੌਡਿਊਲ ਵਿਕਸਿਤ ਕੀਤੇ ਜਾਣੇ ਚਾਹੀਦੇ ਹਨ । ਉਨ੍ਹਾਂ ਨੇ ਕਿਹਾ ਕਿ ‘ਆਦਿ ਸਿਖਲਾਈ ਪੋਰਟਲ’ ਇੰਟਰੈਕਟਿਵ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਲਾਗੂਕਰਨ ਵਿੱਚ ਪੀਆਰਆਈ ਦੇ ਅਸਲੀ ਅਨੁਭਵਾਂ ਦੇ ਰੂਪ ਵਿੱਚ ਫੀਡਬੈਕ ਵੀ ਸ਼ਾਮਲ ਹੋਣਾ ਚਾਹੀਦਾ ਹੈ ਜੋ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰੇਗਾ ।
ਆਈਆਈਪੀਏ ਦੇ ਡੀਜੀ ਸ਼੍ਰੀ ਐੱਸਐੱਨ ਤ੍ਰਿਪਾਠੀ ਨੇ ਕਿਹਾ ਕਿ ਆਦਿ ਸਿਖਲਾਈ ਮੰਤਰਾਲਾ ਦੀਆਂ ਵੱਖ-ਵੱਖ ਇਕਾਈਆਂ ਜਿਵੇਂ ਟੀਆਰਆਈ, ਸੀਓਈ ਦੇ ਤਹਿਤ ਚੱਲ ਰਹੀਆਂ ਵੱਖ-ਵੱਖ ਸਿਖਲਾਈ ਪਹਿਲਾਂ ਵਿੱਚ ਬਦਲਾਅ ਲਿਆਉਣ ਵਿੱਚ ਕਾਰਗਰ ਸਾਬਤ ਹੋਵੇਗਾ ਅਤੇ ਬਿਹਤਰ ਹੁਨਰ ਅਤੇ ਗਿਆਨ ਨਿਰਮਾਣ ਵਿੱਚ ਕਾਰਗਰ ਸਾਬਤ ਹੋਵੇਗਾ । ਇਹ ਸਿਖਲਾਈ ਦੇ ਸੰਚਾਲਨ ਦੀਆਂ ਪ੍ਰਕਿਰਿਆਵਾਂ ਨੂੰ ਔਨਲਾਈਨ ਅਤੇ ਸਾਰਿਆਂ ਲਈ ਸੁਲਭ ਬਣਾ ਕੇ ਵੀ ਉਤਪ੍ਰੇਰਿਤ ਅਤੇ ਬਿਹਤਰ ਕਰੇਗਾ । ਇਹ ਸਿਖਲਾਈ ਦੇ ਸੰਚਾਲਨ ਦੀਆਂ ਪ੍ਰਕਿਰਿਆਵਾਂ ਨੂੰ ਔਨਲਾਈਨ ਅਤੇ ਸਾਰਿਆਂ ਲਈ ਆਸਾਨ ਬਣਾ ਕੇ ਵੀ ਪ੍ਰੇਰਿਤ ਕਰੇਗਾ ਅਤੇ ਬਿਹਤਰ ਬਣਾਵੇਗਾ । ਏਕੀਕ੍ਰਿਤ ਖੁੱਲ੍ਹਾ ਮੰਚ ਉਪਯੋਗਕਰਤਾਵਾਂ ਨੂੰ ਪ੍ਰਮਾਣਿਕ ਗਿਆਨ ਤੱਕ ਪਹੁੰਚ ਪ੍ਰਦਾਨ ਕਰੇਗਾ ।
ਕਬਾਇਲੀ ਕਾਰਜ ਮੰਤਰਾਲਾ ਦੇ ਸੰਯੁਕਤ ਸਕੱਤਰ ਡਾ. ਨਵਲਜੀਤ ਕਪੂਰ ਨੇ ਪੋਰਟਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਜੋ ਮੰਤਰਾਲਾ, ਟੀਆਰਆਈ ਓਡੀਸ਼ਾ ਅਤੇ ਯੂਐੱਨਡੀਪੀ ਦੇ ਸੰਯੁਕਤ ਪ੍ਰਯਤਨਾਂ ਤੋਂ ਵਿਕਸਿਤ ਕੀਤਾ ਗਿਆ ਹੈ। ਸੰਯੁਕਤ ਸਕੱਤਰ ਸੁਸ਼੍ਰੀ ਆਰ ਜਯਾ ਨੇ ਤਿੰਨ ਦਿਨੀਂ ਸਿਖਲਾਈ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ । ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਖ-ਵੱਖ ਰਾਜਾਂ ਲਈ ਆਯੋਜਿਤ ਕੀਤੇ ਜਾਣਗੇ
ਕਬਾਇਲੀ ਕਾਰਜ ਮੰਤਰਾਲਾ ਦੇ ਆਰਥਕ ਸਲਾਹਕਾਰ ਸ਼ਿਵ ਸਿੰਘ ਮੀਣਾ ; ਮੱਧ ਪ੍ਰਦੇਸ਼ ਦੀ ਮੁੱਖ ਸਕੱਤਰ ਡਾ. ਪਲਵੀ ਜੈਨ, ਟੀਆਰਆਈ ਓਡੀਸ਼ਾ ਦੇ ਡਾਇਰੈਕਟਰ ਏਬੀ ਓਟਾ, ਮੱਧ ਪ੍ਰਦੇਸ਼ ਟੀਆਰਆਈ ਦੇ ਉਪ ਡਾਇਰੈਕਟਰ ਸ਼੍ਰੀ ਨੀਤੀਰਾਜ, ਯੂਐੱਨਡੀਪੀ ਦੇ ਸ਼੍ਰੀ ਸੁਸ਼ੀਲ ਚੌਧਰੀ, ਐੱਨਟੀਆਰਆਈ ਦੀ ਵਿਸ਼ੇਸ਼ ਡਾਇਰੈਕਟਰ ਸੁਸ਼੍ਰੀ ਨੁਪੂਰ ਤਿਵਾਰੀ, ਮੰਤਰਾਲਾ ਅਤੇ ਰਾਜ ਟੀਆਰਆਈ ਦੇ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ ।
******
ਐੱਨਬੀ/ਯੂਡੀ
(Release ID: 1728259)
Visitor Counter : 207