ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸਰਕਾਰ ਨੇ ਭਾਰਤ ਦੀ ਰੇਗਿਸਤਾਨੀ ਅਤੇ ਜਮੀਨ ਦੇ ਨਿਘਾਰ ਬਾਰੇ ਐਟਲਸ ਜਾਰੀ ਕੀਤੀ

Posted On: 17 JUN 2021 7:34PM by PIB Chandigarh

ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਬਾਰੇ ਕੇਂਦਰੀ ਰਾਜ ਮੰਤਰੀ ਸ਼੍ਰੀ ਬਾਬੁਲ ਸੁਪ੍ਰਿਯੋ ਨੇ  ਸਿਹਤਮੰਦ ਅਤੇ ਟਿਕਾਊ ਵਾਤਾਵਰਣ ਪ੍ਰਣਾਲੀਆਂ ਲਈ ਜ਼ਮੀਨ ਦੇ ਨਿਘਾਰ ਨੂੰ ਰੋਕਣ ਅਤੇ ਬਹਾਲ ਕਰਨ ਲਈ ਅੱਜ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਦਿੱਤਾ। ਰੇਗਿਸਤਾਨੀਕਰਨ ਅਤੇ ਸੋਕਾ ਦਿਵਸ ਤੇ ਵਰਚੁਅਲ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਪ੍ਰਿਯੋ ਨੇ ਕਿਹਾ, ਇਹ ਬਿਹਤਰ ਅਰਥਚਾਰੇ ਅਤੇ ਸਮੁੱਚੀ ਮਨੁੱਖੀ ਤੰਦਰੁਸਤੀ ਵਿਚ ਸਹਾਇਤਾ ਕਰੇਗਾ।   


 

ਮੰਤਰਾਲੇ ਵੱਲੋਂ ਰੇਗਿਸਤਾਨੀਕਰਨ ਅਤੇ ਸੋਕਾ ਦਿਵਸ ਸਾਰੀਆਂ ਹੀ ਵਾਤਾਵਰਣੀ ਅਤੇ ਆਰਥਿਕ ਸਰੋਕਾਰਾਂ ਵਿੱਚ ਜਮੀਨ ਦੀ ਮੁੱਖ ਭੂਮਿਕਾ ਨੂੰ ਸਮਝਣ ਲਈ ਵੱਡੀ ਪੱਧਰ ਤੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਮੁੱਚੇ ਵਿਸ਼ਵ ਦੇ ਨਾਲ ਨਾਲ ਭਾਰਤ ਵਿੱਚ ਮਨਾਇਆ ਜਾਂਦਾ ਹੈ, ਜੋ ਅੱਜ ਕੱਲ ਇਨ੍ਹਾਂ ਸਮਸਿਆਵਾਂ ਨਾਲ ਜੂਝ ਰਹੇ ਹਨ। 

ਇਸ ਮੌਕੇ ਰਾਜ ਮੰਤਰੀ ਨੇ ਭਾਰਤ ਦੀ "ਡਿਜ਼ਰਟੀਫਿਕੇਸ਼ਨ ਅਤੇ ਲੈਂਡ ਡਿਗ੍ਰੇਡੇਸ਼ਨ" ਬਾਰੇ ਐਟਲਸ ਦਾ ਨਵੀਨਤਮ ਅੰਕ ਵੀ ਰਿਲੀਜ਼ ਕੀਤਾ। ਇਹ ਇਸਰੋ ਦੇ ਅਹਿਮਦਾਬਾਦ ਸਥਿਤ ਸਪੇਸ ਐਪਲਿਕੇਸ਼ਨ ਸੈਂਟਰ ਵਲੋਂ ਪ੍ਰਕਾਸ਼ਤ ਕੀਤੀ ਗਈ ਹੈ। ਐਟਲਸ 2018-19 ਦੇ ਟਾਈਮ ਫਰੇਮ ਲਈ ਡਿਗ੍ਰੇਡਿਡ ਜ਼ਮੀਨਾਂ ਦਾ ਰਾਜ ਅਧਾਰਤ ਖੇਤਰ ਉਪਲਬਧ ਕਰਵਾਉਂਦੀ ਹੈ। ਇਹ 2003-05 ਤੋਂ 2018-19 ਤੱਕ ਦੇ ਅਰਸੇ ਲਈ ਤਬਦੀਲੀ ਦਾ ਵਿਸ਼ਲੇਸ਼ਣ ਵੀ ਉਪਲਬਧ ਕਰਵਾਉਂਦੀ ਹੈ।

 

ਮੰਤਰਾਲਾ ਵਿਚ ਸਕੱਤਰ ਸ਼੍ਰੀ ਆਰ ਪੀ ਗੁਪਤਾ ਨੇ ਕਿਹਾ ਕਿ ਇਕ ਐਟਲਸ ਦੇ ਵਿਸ਼ੇਸ਼ ਨਿਸ਼ਕਰਸ਼ ਨਾ ਸਿਰਫ ਇਕ ਰੈਡੀ ਰੈਫਰੈਂਸ ਲਈ ਉਪਯੋਗੀ ਹਨ ਬਲਕਿ ਇਹ ਮਹੱਤਵਪੂਰਨ ਬੇਸਲਾਈਨ ਅਤੇ ਟੈਂਪੋਰਲ ਡਾਟਾ ਉਪਲਬਧ ਕਰਵਾ ਕੇ ਜ਼ਮੀਨ ਦੀ ਬਹਾਲੀ ਦੇ ਟੀਚਿਆਂ ਨੂੰ ਹਾਸਿਲ ਕਰਨ ਲਈ ਰਾਸ਼ਟਰੀ ਕਾਰਜ ਯੋਜਨਾ ਨੂੰ ਮਜ਼ਬੂਤ ਕਰਨ ਵਿਚ ਵੀ ਮਦਦ ਕਰਨਗੇ, ਜਿਸ ਦੀ ਕਲਪਨਾ ਇਸ ਯੋਜਨਾ ਲਈ ਕੀਤੀ ਗਈ ਹੈ। 

ਇਸ ਸਮਾਰੋਹ ਵਿਚ "ਇੰਡੀਆ ਹੋਸਟਿੰਗ ਯੂਐਨਸੀਸੀਡੀ - ਸੀਓਪੀ 14" ਨਾਂ ਦੀ ਇਕ ਕੌਫੀ ਟੇਬਲ ਬੁੱਕ ਅਤੇ ਯੂਐਨਸੀਸੀਡੀ - ਸੀਓਪੀ 14 ਤੇ ਇਕ ਲਘੂ ਫਿਲਮ ਵੀ ਜਾਰੀ ਕੀਤੀ ਗਈ। ਇਸ ਸਮਾਰੋਹ ਦਾ ਆਯੋਜਨ ਵਿਅਕਤੀਆਂ ਅਤੇ ਸਮੂਹਾਂ ਨੂੰ ਇਨ੍ਹਾਂ ਪਹਿਲਕਦਮੀਆਂ  ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕਰੇਗਾ ਜੋ ਜ਼ਮੀਨ ਨੂੰ ਸਿਹਤਮੰਦ ਅਤੇ ਉਤਪਾਦਕ ਰੱਖ ਸਕਦੀਆਂ ਹਨ।

 

ਭਾਰਤ ਨੇ ਸੰਤਬਰ, 2019 ਵਿਚ ਯੂਨਾਈਟਿਡ ਨੇਸ਼ਨ ਕਨਵੈਨਸ਼ਨ ਟੂ ਕੰਬੈਟ ਡਿਜ਼ਰਟੀਫਿਕੇਸ਼ਨ (ਯੂਐਨਸੀਸੀਡੀ) ਦੀ ਕਾਨਫਰੈਂਸ ਆਫ ਪਾਰਟੀਜ਼ (ਸੀਓਪੀ 14) ਦੇ 14ਵੇਂ ਸੈਸ਼ਨ ਦੀ ਮੇਜ਼ਬਾਨੀ ਕੀਤੀ  ਸੀ। ਭਾਰਤ ਜ਼ਮੀਨ ਦੀ ਡਿਗ੍ਰੇਡੇਸ਼ਨ ਨਿਊਟ੍ਰੈਲਿਟੀ (ਐਲਡੀਐਨ) ਅਤੇ ਡਿਗ੍ਰੇਡਿਡ 26 ਮਿਲੀਅਨ ਹੈਕਟੇਅਰ ਜ਼ਮੀਨ ਦੀ ਬਹਾਲੀ ਦੀਆਂ ਰਾਸ਼ਟਰੀ ਵਚਨਬੱਧਤਾਵਾਂ ਨੂੰ 2030 ਤੱਕ ਹਾਸਿਲ ਕਰਨ ਲਈ ਯਤਨ ਕਰ ਰਿਹਾ ਹੈ ਜੋ ਜ਼ਮੀਨ ਦੇ ਸਰੋਤਾਂ ਦੇ ਟਿਕਾਊ ਅਤੇ ਔਪਟਿਮਮ ਉਪਯੋਗ ਤੇ ਧਿਆਨ ਕੇਂਦ੍ਰਿਤ ਕਰਦੀਆਂ ਹਨ।

ਵਾਤਾਵਰਣ ਦੀ ਰੱਖਿਆ ਅਤੇ ਸੰਭਾਲ ਲਈ ਧਰਤੀ ਦੇ ਨਿਘਾਰ ਦੇ ਮੁੱਦੇ ਨੂੰ ਢੁਕਵੇਂ ਅੰਤਰ ਰਾਸ਼ਟਰੀ ਗਠਜੋੜਾਂ ਦੇ ਮੁੱਦੇ 'ਤੇ ਲਿਆਉਣ ਵਿਚ ਭਾਰਤ ਸਭ ਤੋਂ ਅੱਗੇ ਰਿਹਾ ਹੈ। ਭਾਰਤ ਸਰਕਾਰ ਨੇ ਧਰਤੀ ਦੀ ਬਹਾਲੀ ਨਾਲ ਸਬੰਧਤ ਰਾਸ਼ਟਰੀ ਵਚਨਬੱਧਤਾਵਾਂ ਨੂੰ ਪ੍ਰਾਪਤ ਕਰਨ ਵੱਲ ਪ੍ਰਗਤੀ ਕਰਨ ਲਈ ਸਮੂਹਿਕ ਪਹੁੰਚ ਅਪਣਾਈ ਹੈ। 

---------------------- 

ਜੀਕੇ



(Release ID: 1728060) Visitor Counter : 220


Read this release in: English , Urdu , Hindi