ਜਹਾਜ਼ਰਾਨੀ ਮੰਤਰਾਲਾ

ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ–ਮਾਰਗਾਂ ਬਾਰੇ ਮੰਤਰਾਲੇ ਅਤੇ ਸਭਿਆਚਾਰ ਮੰਤਰਾਲੇ ਵੱਲੋਂ ਲੋਥਲ, ਗੁਜਰਾਤ ’ਚ ‘ਰਾਸ਼ਟਰੀ ਮੇਰੀਟਾਈਮ ਹੈਰਿਟੇਜ ਕੰਪਲੈਕਸ’ ਦੇ ਵਿਕਾਸ ਵਿੱਚ ਸਹਿਯੋਗ ਲਈ ਸਹਿਮਤੀ–ਪੱਤਰ ’ਤੇ ਹਸਤਾਖਰ


ਸ੍ਰੀ ਮਨਸੁਖ ਮਾਂਡਵੀਯਾ ਨੇ ਕਿਹਾ, ਸਹਿਮਤੀ–ਪੱਤਰ ਨਾਲ ਸਾਡੇ ਦੇਸ਼ ਦੇ ਸਮੁੰਦਰੀ ਯਾਤਰਾਵਾਂ ਦਾ ਮਜ਼ਬੂਤ ਇਤਿਹਾਸ ਤੇ ਗੁੰਜਾਇਮਾਨ ਤਟੀ ਪ੍ਰੰਪਰਾ ਪ੍ਰਦਰਸ਼ਿਤ ਕਰਨ ਦੀ ਸੁਵਿਧਾ ਮਿਲੇਗੀ

ਇਹ ਸਹਿਮਤੀ–ਪੱਤਰ ਅਤੇ ਅਜਾਇਬਘਰ ਦੇਸ਼ ਦੀ ਸਭਿਆਚਾਰਕ ਵਿਰਾਸਤ ਨੂੰ ਉਜਾਗਰ ਕਰਨ ’ਚ ਵੱਡੀ ਭੂਮਿਕਾ ਨਿਭਾਉਣਗੇ: ਸ੍ਰੀ ਪ੍ਰਹਲਾਦ ਸਿੰਘ ਪਟੇਲ

Posted On: 16 JUN 2021 4:49PM by PIB Chandigarh

ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ–ਮਾਰਗਾਂ ਬਾਰੇ ਕੇਂਦਰੀ ਮੰਤਰਾਲੇ (MoPSW) ਅਤੇ ਸਭਿਆਚਾਰ ਮੰਤਰਾਲੇ (MoC) ਨੇ ਅੱਜ ਲੋਥਲ, ਗੁਜਰਾਤ ’ਚ ‘ਨੈਸ਼ਨਲ ਮੇਰੀਟਾਈਮ ਹੈਰਿਟੇਜ ਕੰਪਲੈਕਸ (NMHC) ਦੇ ਵਿਕਾਸ ਵਿੱਚ ਸਹਿਯੋਗ’ ਲਈ ਸਹਿਮਤੀ–ਪੱਤਰ (MoU) ਉੱਤੇ ਹਸਤਾਖਰ ਕੀਤੇ ਹਨ। ਟ੍ਰਾਂਸਪੋਰਟ ਭਵਨ, ਨਵੀਂ ਦਿੱਲੀ ’ਚ ਸਹਿਮਤੀ–ਪੱਤਰ (MoU) ਉੱਤੇ ਹਸਤਾਖਰ ਕੀਤੇ ਜਾਣ ਦੀ ਰਸਮ ਮੌਕੇ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ–ਮਾਰਗਾਂ ਬਾਰੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ)ਸ੍ਰੀ ਮਨਸੁਖ ਮਾਂਡਵੀਯਾ ਅਤੇ ਕੇਂਦਰੀ ਸਭਿਆਚਾਰ ਮੰਤਰੀ (ਸੁਤੰਤਰ ਚਾਰਜ) ਸ੍ਰੀ ਪ੍ਰਹਲਾਦ ਸਿੰਘ ਪਟੇਲ ਮੌਜੂਦ ਸਨ। 

ਇਸ ਮੌਕੇ ਬੋਲਦਿਆਂ ਸ੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ NMHC ਦੇਸ਼ ਵਿੱਚ ਭਾਰਤ ਦੀ ਸਮੁੰਦਰੀ ਯਾਤਰਾਵਾਂ ਦੀ ਵਿਰਾਸਤ ਨੂੰ ਸਮਰਪਿਤ ਆਪਣੀ ਕਿਸਮ ਦਾ ਪਹਿਲਾ ਹੋਵੇਗਾ, ਜਿੱਥੇ ਭਾਰਤ ਦਾ ਸਮੁੰਦਰੀ ਯਾਤਰਾਵਾਂ ਦਾ ਸ਼ਾਨਦਾਰ ਅਮੀਰ ਤੇ ਵਿਭਿੰਨਤਾਵਾਂ ਭਰਪੂਰ ਗੌਰਵ ਪ੍ਰਦਰਸ਼ਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਹਿਮਤੀ–ਪੱਤਰ ਉੱਤੇ ਹਸਤਾਖਰ ਕੀਤੇ ਜਾਣ ਅਤੇ ਸਭਿਆਚਾਰ ਮੰਤਰਾਲੇ ਨਾਲ ਸਹਿਯੋਗ ਸਦਕਾ ਜਿੱਥੇ ਇੱਥ ਪਾਸੇ ਸਾਡੇ ਦੇਸ਼ ਦੇ ਸਮੁੰਦਰੀ ਯਾਤਰਾਵਾਂ ਦੇ ਮਜ਼ਬੂਤ ਇਤਿਹਾਸ ਅਤੇ ਗੁੰਜਾਇਮਾਨ ਤਟੀ ਪ੍ਰੰਪਰਾ ਦੋਵੇਂ ਪ੍ਰਦਰਸ਼ਿਤ ਕਰਨ ਦੀ ਸੁਵਿਧਾ ਮਿਲੇਗੀ, ਉੱਥੇ ਕੌਮਾਂਤਰੀ ਫ਼ੋਰਮ ’ਚ ਭਾਰਤ ਦੀ ਸਮੁੰਦਰੀ ਯਾਤਰਾਵਾਂ ਦੀ ਵਿਰਾਸਤ ਦਾ ਅਕਸ ਹੋਰ ਉਤਾਂਹ ਚੁੱਕਿਆ ਜਾਵੇਗਾ।

ਸਭਿਆਚਾਰਕ ਵਿਰਾਸਤ ਦੇ ਵਿਸ਼ਾਲ ਖ਼ਜ਼ਾਨੇ ਬਾਰੇ ਬੋਲਦਿਆਂ ਸ੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਸਾਨੂੰ ਇਹ ਖ਼ਜ਼ਾਨਾ ਇੱਕ ਥਾਂ ਉੱਤੇ ਰੱਖਣ ਦੀ ਲੋੜ ਹੈ। ਇਹ ਸਹਿਮਤੀ–ਪੱਤਰ ਤੇ ਅਜਾਇਬਘਰ ਦੇਸ਼ ਦੀ ਸਭਿਆਚਾਰਕ ਵਿਰਾਸਤ ਉਜਾਗਰ ਕਰਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਨ੍ਹਾਂ ਅਜਾਇਬਘਰਾਂ ਰਾਹੀਂ ਦੁਨੀਆ ਸਾਹਮਣੇ ਸਾਡੀ ਸਭਿਆਚਾਰਕ ਵਿਰਾਸਤ ਦੀ ਮਹਾਨਤਾ ਪ੍ਰਗਟ ਕਰਨ ਦੇ ਯੋਗ ਹਾਂ।

‘ਨੈਸ਼ਨਲ ਮੇਰੀਟਾਈਮ ਹੈਰਿਟੇਜ ਕੰਪਲੈਕਸ’ (NMHC), ਇੱਕ ਵਿਸ਼ਵ–ਪੱਧਰੀ ਸੁਵਿਧਾ ਅਹਿਮਦਾਬਾਦ ਤੋਂ 80 ਕਿਲੋਮੀਟਰ ਦੀ ਦੂਰੀ ਉੱਤੇ ਲੋਥਕਲ ਦੇ ASI ਸਥਾਨ ਦੇ ਨੇੜੇ ਵਿਕਸਤ ਕੀਤੀ ਜਾਵੇਗੀ। NMHC ਇੱਕ ਕੌਮਾਂਤਰੀ ਸੈਲਾਨੀ ਟਿਕਾਣੇ ਵਜੋਂ ਵਿਕਸਤ ਕੀਤਾ ਜਾਵੇਗਾ, ਜਿੱਥੇ ਪ੍ਰਾਚੀਨ ਸਮਿਆਂ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਦੀਆਂ ਸਮੁੰਦਰੀ ਯਾਤਰਾਵਾਂ ਦੇ ਭਾਰਤੀ ਇਤਿਹਾਸ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਭਾਰਤ ਦੀ ਸਮੁੰਦਰੀ ਯਾਤਰਾਵਾਂ ਦੀ ਵਿਰਾਸਤ ਬਾਰੇ ਜਾਗਰੂਕਤਾ ਫੈਲਾਉਣ ਲਈ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਦਿਆਂ ਇੱਕ ‘ਸਿੱਖਿਆਰੰਜਕ’ (ਐਜੂਟੇਨਮੈਂਟ) ਪਹੁੰਚ ਅਪਣਾਈ ਜਾਵੇਗੀ।

ਇਹ ਪ੍ਰੋਜੈਕਟ ਵਿਕਸਤ ਕਰਨ ਲਈ, ਜ਼ਮੀਨ ਟ੍ਰਾਂਸਫ਼ਰ ਕਰਨ ਦੀਆਂ ਰਸਮੀ ਕਾਰਵਾਈਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਵਾਤਾਵਰਣ ਮਹਿਕਮੇ ਦੀ ਮਨਜ਼ੂਰੀ ਸਮੇਤ ਜ਼ਮੀਨ ਨਾਲ ਸਬੰਧਤ ਸਾਰੀਆਂ ਪ੍ਰਵਾਨਗੀਆਂ ਲੈ ਲਈਆਂ ਗਈਆਂ ਹਨ।

NMHC ਨੂੰ 400 ਏਕੜ ਰਕਬੇ ’ਚ ਵਿਕਸਤ ਕੀਤਾ ਜਾਵੇਗਾ ਅਤੇ ‘ਨੈਸ਼ਨਲ ਮੇਰੀਟਾਈਮ ਹੈਰਿਟੇਜ ਮਿਊਜ਼ੀਅਮ’ (ਸਮੁੰਦਰੀ ਯਾਤਰਾਵਾਂ ਬਾਰੇ ਕੌਮੀ ਵਿਰਾਸਤੀ ਅਜਾਇਬਘਰ), ਲਾਈਟ ਹਾਊਸ ਮਿਊਜ਼ੀਅਮ (ਚਾਨਣ–ਮੁਨਾਰਿਆਂ ਦਾ ਅਜਾਇਬਘਰ), ਹੈਰਿਟੇਜ ਥੀਮ ਪਾਰਕ (ਵਿਰਾਸਤੀ ਥੀਮ ਪਾਰਕ), ਮਿਊਜ਼ੀਅਮ ਥੀਮਡ ਹੋਟਲਜ਼ (ਅਜਾਇਬਘਰ ਦੇ ਵਿਸ਼ਿਆਂ ਉੱਤੇ ਆਧਾਰਤ ਹੋਟਲ) ਅਤੇ ਮੈਰੀਟਾਈਮ ਥੀਮਡ ਈਕੋ–ਰਿਜ਼ੌਰਟਸ (ਅਜਾਇਬਘਰ ਦੇ ਵਿਸ਼ਿਆਂ ਉੱਤੇ ਆਧਾਰਤ ਈਕੋ–ਰਿਜ਼ੌਰਟਸ), ਮੇਰੀਟਾਈਮ ਇੰਸਟੀਚਿਊਟ (ਸਮੁੰਦਰੀ ਯਾਤਰਾਵਾਂ ਬਾਰੇ ਸੰਸਥਾਨ) ਆਦਿ ਜਿਹੇ ਵਿਭਿੰਨ ਵਿਲੱਖਣ ਢਾਂਚੇ ਪੜਾਅਵਾਰ ਢੰਗ ਨਾਲ ਵਿਕਸਤ ਕੀਤੇ ਜਾਣਗੇ।

NMHC ਦੀ ਵਿਲੱਖਣ ਵਿਸ਼ੇਸ਼ਤਾ ਪ੍ਰਾਚੀਨ ਲੋਥਲ ਨਗਰ ਦੀ ਮੁੜ–ਸਿਰਜਣਾ ਹੈ, ਜੋ 2400 ਸਾਲ ਈ.ਪੂਰਵ ਪ੍ਰਾਚੀਨ ਸਿੰਧ ਘਾਟੀ ਦੀ ਸਭਿਅਤਾ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਭਾਰਤ ਦੀਆਂ ਸਮੁੰਦਰੀ ਯਾਤਰਾਵਾਂ ਦੀ ਵਿਰਾਸਤ ਦਾ ਵਿਕਾਸ – ਜਿਸ ਦੌਰਾਨ ਵਿਭਿੰਨ ਯੁੱਗ ਵਿਭਿੰਨ ਗੈਲਰੀਆਂ ਦੁਆਰਾ ਪ੍ਰਦਰਸ਼ਿਤ ਕੀਤੇ ਜਾਣਗੇ। NMHC ’ਚ ਹਰੇਕ ਤਟੀ ਰਾਜ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਲਈ ਪੈਵੀਲੀਅਨ ਹੋਣਗੇ, ਜਿੱਥੇ ਸਬੰਧਤ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀਆਂ ਕਲਾ–ਕ੍ਰਿਤਾਂ/ਸਮੁੰਦਰੀ ਯਾਤਰਾਵਾਂ ਦੀ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

NMHC ’ਚ ਵਿਭਿੰਨ ਥੀਮ ਪਾਰਕ, ਜਿਵੇਂ ਮੇਰੀਟਾਈਮ ਐਂਡ ਨੇਵਲ ਥੀਮ ਪਾਰਕ (ਸਮੁੰਦਰੀ ਯਾਤਰਾਵਾਂ ਤੇ ਸਮੁੰਦਰੀ ਫ਼ੌਜੀ ਥੀਮ ਪਾਰਕ), ਮੌਨੂਮੈਂਟਸ ਪਾਰਕ (ਸਮਾਰਕਾਂ ਦਾ ਪਾਰਕ), ਕਲਾਈਮੇਟ ਚੇਂਜ ਥੀਮ ਪਾਰਕ (ਜਲਵਾਯੂ ਤਬਦੀਲੀ ਵਿਸ਼ੇ ਉੱਤੇ ਆਧਾਰਤ ਪਾਰਕ), ਐਡਵੈਂਚਰ ਐਂਡ ਅਮਿਊਜ਼ਮੈਂਟ ਥੀਮ ਪਾਰਕ (ਰੋਮਾਂਚ ਤੇ ਮਨੋਰੰਜਨ ਵਿਸ਼ਿਆਂ ਉੱਤੇ ਆਧਾਰਤ ਪਾਰਕ) ਵਿਕਸਤ ਕੀਤੇ ਜਾਣਗੇ, ਜੋ ਮੁਲਾਕਾਤੀਆਂ ਨੂੰ ਇੱਕ ਮੁਕੰਮਲ ਸੈਲਾਨੀ ਟਿਕਾਣੇ ਦਾ ਅਨੁਭਵ ਮੁਹੱਈਆ ਕਰਵਾਉਣਗੇ।

*****

ਐੱਮਜੇਪੀਐੱਸ/ਜੇਕੇ



(Release ID: 1727760) Visitor Counter : 187