ਪ੍ਰਿਥਵੀ ਵਿਗਿਆਨ ਮੰਤਰਾਲਾ
ਮੌਨਸੂਨ ਦੀ ਉੱਤਰੀ ਲਿਮਿਟ (ਐਨਐਲਐਮ) ਦਾ ਦਿਉ, ਸੂਰਤ, ਨੰਦੂਰਬਾਰ, ਭੋਪਾਲ, ਨੌਗਾਂਗ, ਹਮੀਰਪੁਰ, ਬਾਰਾਬੰਕੀ, ਬਰੇਲੀ, ਸਹਾਰਨਪੁਰ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਣਾ ਜਾਰੀ ਹੈ
ਪੱਛਮੀ ਹਵਾਵਾਂ ਦੇ ਨੇੜੇ ਆਉਣ ਨਾਲ ਉੱਤਰ ਪੱਛਮੀ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਮੌਨਸੂਨ ਦੀ ਪ੍ਰਗਤੀ ਸੁਸਤ ਹੋਣ ਦੀ ਸੰਭਾਵਨਾ
Posted On:
15 JUN 2021 4:15PM by PIB Chandigarh
ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਦੇ ਅਨੁਸਾਰ:
(ਮੰਗਲਵਾਰ :15 ਜੂਨ,2021, ਦੁਪਹਿਰ; ਜਾਰੀ ਕਰਨ ਦਾ ਸਮਾਂ :1430 ਵਜੇ, ਭਾਰਤੀ ਸਮੇਂ ਅਨੁਸਾਰ)
ਆਲ ਇੰਡੀਆ ਮੌਸਮ ਦਾ ਸੰਖੇਪ ਅਤੇ ਭਵਿੱਖਵਾਣੀ ਬੁਲੇਟਿਨ
*ਮੌਨਸੂਨ ਦੀ ਉੱਤਰੀ ਲਿਮਿਟ (ਐਨਐਲਐਮ) ਦਾ ਲੇਟਿਚਿਊਡ 20.5 ° ਐਨ/ ਲਾਂਗੀਚਿਊਡ 60 ° ਈ, ਦਿਉ, ਸੂਰਤ, ਨੰਦੂਰਬਾਰ, ਭੋਪਾਲ, ਨੌਗਾਂਗ, ਹਮੀਰਪੁਰ, ਬਾਰਾਬੰਕੀ, ਬਰੇਲੀ, ਸਹਾਰਨਪੁਰ, ਅੰਬਾਲਾ ਅਤੇ ਅੰਮ੍ਰਿਤਸਰ ਵਿੱਚੋਂ ਲੰਘਣਾ ਜਾਰੀ ਹੈ।
*ਮਿੱਡ-ਲੇਟਿਚਿਊਡ ਪੱਛਮੀ ਹਵਾਵਾਂ ਦੇ ਨੇੜੇ ਆਉਣ ਨਾਲ ਉੱਤਰ ਪੱਛਮੀ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਮੌਨਸੂਨ ਦੀ ਪ੍ਰਗਤੀ ਸੁਸਤ ਹੋਣ ਦੀ ਸੰਭਾਵਨਾ ਹੈ। ਮਾਨਸੂਨ ਦੀ ਪ੍ਰਗਤੀ 'ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਅੱਗੇ ਅਪਡੇਟ ਰੋਜ਼ਾਨਾ ਦੇ ਅਧਾਰ' ਤੇ ਮੁਹੱਈਆ ਕਰਵਾਏ ਜਾਣਗੇ।
*ਉੱਤਰ ਪ੍ਰਦੇਸ਼ ਅਤੇ ਨਾਲ ਲਗਦੇ ਬਿਹਾਰ ਵਿੱਚ ਘੱਟ ਦਬਾਅ ਦਾ ਦਾ ਖੇਤਰ ਬਣਿਆ ਹੋਇਆ ਹੈ ਜੋ ਚੱਕਰਵਾਤੀ ਚੱਕਰ ਨਾਲ ਜੁੜਿਆ ਹੋਇਆ ਹੈ, ਅਤੇ ਮੱਧ-ਟ੍ਰੋਪੋਸੈਫਿਕ ਪੱਧਰ ਤੱਕ ਵਧਦਾ ਹੈ।
*ਇੱਕ ਟਰੱਫ ਉੱਤਰ ਪੱਛਮੀ ਰਾਜਸਥਾਨ ਤੋਂ ਉੱਤਰ-ਪੱਛਮੀ ਬੰਗਾਲ ਦੀ ਖਾੜੀ ਤੱਕ ਹਰਿਆਣੇ, ਦੱਖਣ ਪੱਛਮੀ ਉੱਤਰ ਪ੍ਰਦੇਸ਼, ਪੂਰਬੀ ਉੱਤਰ ਪ੍ਰਦੇਸ਼ ਵਿੱਚ ਮੀਨ ਸਮੁੰਦਰੀ ਪੱਧਰ ਵਿੱਚ ਘੱਟ ਦਬਾਅ ਵਾਲੇ ਖੇਤਰ ਦੇ ਮੱਧ ਅਤੇ ਨਾਲ ਲਗਦੇ ਬਿਹਾਰ, ਝਾਰਖੰਡ,ਗੰਗਾ ਪੱਛਮੀ ਬੰਗਾਲ ਤਕ ਜਾਂਦਾ ਹੈ ਅਤੇ ਸਮੁੰਦਰੀ ਤਲ ਤੋਂ 9 ਕਿਲੋਮੀਟਰ ਤਕ ਫੈਲਦਾ ਹੈ।
*ਅਗਲੇ 4-5 ਦਿਨਾਂ ਦੌਰਾਨ ਪੂਰਬੀ, ਮੱਧ ਅਤੇ ਉੱਤਰ-ਪੂਰਬੀ ਭਾਰਤ ਦੇ ਜਿਆਦਾ ਹਿੱਸਿਆਂ ਵਿੱਚ ਵੱਖ ਵੱਖ ਥਾਵਾਂ ਤੇ ਬੱਦਲ ਗੱਜਣ ਨਾਲ ਬਿਜਲੀ ਚਮਕਣ ਤੇ ਡਿਗਣ ਦੀ ਸੰਭਾਵਨਾ ਹੈ। ਇਨ੍ਹਾਂ ਖੇਤਰਾਂ ਵਿੱਚ ਅਗਲੇ 3 ਦਿਨਾਂ ਦੌਰਾਨ ਭਾਰੀ ਬਾਰਸ਼ ਹੋ ਸਕਦੀ ਹੈ। ਬਿਹਾਰ ਵਿੱਚ 15 ਜੂਨ ਨੂੰ ਇੱਕ ਦੋ ਥਾਵਾਂ ਤੇ ਬਹੁਤ ਜਿਆਦਾ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
*ਉੱਤਰ ਪੱਛਮੀ ਭਾਰਤ ਵਿੱਚ ਅਗਲੇ ਦੋ ਦਿਨਾਂ ਦੌਰਾਨ ਕੀ ਥਾਵਾਂ ਤੇ ਬਾਦਲਾਂ ਦੇ ਗੱਜਣ, ਅਤੇ ਬਿਜਲੀ ਚਮਕਣ ਨਾਲ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸਤੋਂ ਬਾਅਦ ਪੂਰਬੀ ਉੱਤਰ ਪ੍ਰਦੇਸ਼ ਨੂੰ ਛੱਡ ਕੇ ਬਾਕੀ ਦੇ ਹਿੱਸਿਆਂ ਵਿੱਚ ਬਾਰਸ਼ ਦੀਆਂ ਗਤੀਵਿਧੀਆਂ ਘੱਟ ਹੋ ਜਾਣਗੀਆਂ। ਪੂਰਬੀ ਉੱਤਰ ਪ੍ਰਦੇਸ਼ ਵਿੱਚ ਅਗਲੇ 4-5 ਦਿਨਾਂ ਦੌਰਾਨ ਜਬਰਦਸਤ ਬਾਰਸ਼ ਹੋ ਸਕਦੀ ਹੈ। ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਜਿਲਿਆਂ ਵਿੱਚ 15 ਜੂਨ ਨੂੰ ਬਾਰਸ਼ ਦੀ ਤੀਬਰਤਾ ਸਭ ਤੋਂ ਵੱਧ ਹੋਵੇਗੀ।
-
*ਉੱਤਰੀ ਮਾਹਾਰਸ਼ਟਰ ਤੋਂ ਉੱਤਰੀ ਕੇਰਲ ਦੇ ਕੰਢਿਆਂ ਵਿਚਾਲੇ ਬਣੇ ਤਟਵਰਤੀ ਟਰੱਫ ਦੇ ਪ੍ਰਭਾਵ ਕਾਰਨ ਦੱਖਣੀ ਕੋਂਕਨ, ਗੋਆ, ਕਰਨਾਟਕ, ਕੇਰਲ ਅਤੇ ਮਾਹੇ ਵਿੱਚ ਅਗਲੇ ਤਿੰਨ ਦਿਨਾਂ ਦੌਰਾਨ ਜਿਆਦਾਤਰ ਥਾਵਾਂ ਤੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਹਿੱਸਿਆਂ ਵਿੱਚ ਇੱਕ ਦੋ ਥਾਵਾਂ ਤੇ ਬਹੁਤ ਜਿਆਦਾ ਭਾਰੀ ਬਾਰਸ਼ ਨਾਲ ਬੱਦਲਾਂ ਦੇ ਗੱਜਣ ਅਤੇ ਬਿਜਲੀ ਡਿਗਣ ਦੀ ਸੰਭਾਵਣਾ ਹੈ।
-
*ਉੱਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ, ਚੰਡੀਗੜ੍ਹ, ਅਤੇ ਦਿੱਲੀ ਵਿੱਚ 15 ਜੂਨ ਨੂੰ ਬੱਦਲਾਂ ਦੇ ਤੇਜ ਗੱਜਣ ਦੇ ਨਾਲ ਨਾਲ ਬਿਜਲੀ ਚਮਕਣ ਅਤੇ ਡਿੱਗਣ ਦੀ ਵੀ ਸੰਭਾਵਨਾ ਹੈ।
ਜ਼ੋਰਦਾਰ ਤੇਜ਼ ਹਵਾਵਾਂ ਚਲਣ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ, ਜਿਸ ਕਾਰਨ ਬਾਹਰ ਰਹਿੰਦੇ ਲੋਕਾਂ ਅਤੇ ਜਾਨਵਰਾਂ ਦੇ ਸੱਟਾਂ ਲੱਗ ਸਕਦੀਆਂ ਹਨ ਜੋ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਸਕਦੀਆਂ ਹਨ।
(ਕਿਰਪਾ ਕਰਕੇ ਵਧੇਰੇ ਜਾਣਕਾਰੀ ਤੇ ਗ੍ਰਾਫਿਕਸ ਲਈ ਇੱਥੇ ਕਲਿਕ ਕਰੋ)
https://static.pib.gov.in/WriteReadData/specificdocs/documents/2021/jun/doc202161511.pdf
ਕਿਰਪਾ ਕਰਕੇ ਸਥਾਨਕ ਵਿਸ਼ੇਸ਼ ਦੀ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ , ਐਗਰੋਮੇਟ ਐਡਵਾਈਜ਼ਰੀ ਲਈ ਮੇਘਦੂਤ ਐਪ ਅਤੇ ਅਸਮਾਨੀ ਬਿਜਲੀ ਦੀ ਚੇਤਾਵਨੀ ਲਈ ਦਾਮਿਨੀ ਐਪ ਡਾਉਨਲੋਡ਼ ਕਰੋ ਅਤੇ ਜਿਲਾ ਵਾਰ ਚੇਤਾਵਨੀ ਲਈ ਰਾਜ ਐਮ ਸੀ / ਆਰ ਐਮ ਸੀ ਦੀਆਂ ਵੈਬਸਾਈਟਾਂ ਤੇ ਜਾਉ।
-----------------------------------
ਐਸ ਐਸ/ਆਰ ਪੀ/(ਆਈ ਐਮ ਡੀ ਇਨਪੁੱਟ )
(Release ID: 1727388)
Visitor Counter : 194