ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੈਂਸਰ ਦਾ ਕਾਰਨ ਬਣਨ ਵਾਲਾ ਵਾਇਰਸ ਕੇਂਦਰੀ ਦਿਮਾਗੀ ਪ੍ਰਣਾਲੀ ਵਿੱਚ ਗਲਿਆ ਸੈੱਲਾਂ ਨੂੰ ਪ੍ਰਭਾਵਤ ਕਰਦਾ ਹੈ: ਡੀਐੱਸਟੀ ਦੁਆਰਾ ਸਹਾਇਤਾ ਪ੍ਰਾਪਤ ਐੱਫਆਈਐੱਸਟੀ ਸਹੂਲਤ ਦਾ ਅਧਿਐਨ
Posted On:
14 JUN 2021 4:54PM by PIB Chandigarh
ਭਾਰਤੀ ਵਿਗਿਆਨੀਆਂ ਨੇ ਹਾਲ ਹੀ ਵਿੱਚ ਪਾਇਆ ਹੈ ਕਿ ਕੈਂਸਰ ਦਾ ਕਾਰਨ ਬਣਨ ਵਾਲਾ ਵਾਇਰਸ ਐਪਸਟੀਨ-ਬਾਰ ਵਾਇਰਸ (ਈਬੀਵੀ) ਕੇਂਦਰੀ ਦਿਮਾਗੀ ਪ੍ਰਣਾਲੀ ਵਿੱਚ ਗਲੀਅਲ ਸੈੱਲਾਂ ਜਾਂ ਗੈਰ-ਨਿਊਰਲ ਸੈੱਲਾਂ ਨੂੰ ਪ੍ਰਭਾਵਤ ਕਰਦਾ ਹੈ ਅਤੇ ਫਾਸਫੋ-ਇਨੋਸਿਟੋਲਜ਼ (ਪੀਆਈਪੀ); ਇੱਕ ਕਿਸਮ ਦਾ ਲਿਪਿਡ, ਗਲਾਈਸਰੋਲ ਅਤੇ ਕੋਲੈਸਟ੍ਰੋਲ, ਵਰਗੇ ਅਣੂਆਂ ਵਿੱਚ ਤਬਦੀਲੀ ਕਰਦਾ ਹੈ, ਜਦੋਂ ਵਾਇਰਸ ਦਿਮਾਗ ਦੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ।
ਇਹ ਨਿਊਰੋਡੀਜਨਰੇਟਿਵ ਪੈਥੋਲੋਜੀਆਂ ਵਿੱਚ ਵਾਇਰਸ ਦੀ ਸੰਭਾਵਤ ਭੂਮਿਕਾ ਨੂੰ ਸਮਝਣ ਲਈ ਰਾਹ ਪੱਧਰਾ ਕਰ ਸਕਦਾ ਹੈ, ਖ਼ਾਸਕਰ ਜਦੋਂ ਇਹ ਤੱਥ ਪਤਾ ਹੈ ਕਿ ਅਲਜਾਈਮਰ, ਪਾਰਕਿੰਸਨ ਅਤੇ ਮਲਟੀਪਲ ਸਕਲੋਰੋਸਿਸ ਜਿਵੇਂ ਕਿ ਨਿਊਰੋਲੌਜੀਕਲ ਵਿਗਾੜ ਤੋਂ ਪੀੜਤ ਮਰੀਜ਼ਾਂ ਦੇ ਦਿਮਾਗ ਦੇ ਟਿਸ਼ੂ ਵਿੱਚ ਵਾਇਰਸ ਦਾ ਪਤਾ ਲਗਾਇਆ ਗਿਆ ਹੈ।
ਈਬੀਵੀ ਕੈਂਸਰ ਦਾ ਕਾਰਨ ਨਸੋਫੈਰਿੰਜੀਅਲ ਕਾਰਸਿਨੋਮਾ (ਸਿਰ ਅਤੇ ਗਰਦਨ ਦੇ ਕੈਂਸਰ ਦੀ ਇੱਕ ਕਿਸਮ), ਬੀ-ਸੈੱਲ (ਚਿੱਟੇ ਲਹੂ ਦੇ ਸੈੱਲਾਂ ਦੀ ਇੱਕ ਕਿਸਮ) ਕੈਂਸਰ, ਮਿਹਦੇ ਦਾ ਕੈਂਸਰ, ਬੁਰਕੇਟ ਦਾ ਲਿੰਫੋਮਾ, ਹੋਜਕਿਨ ਦਾ ਲਿੰਫੋਮਾ, ਟ੍ਰਾਂਸਪਲਾਂਟ ਤੋਂ ਬਾਅਦ ਲਿੰਫਾਈਡ ਵਿਕਾਰ ਆਦਿ ਹੋ ਸਕਦੇ ਹਨ। ਬਾਲਗ ਆਬਾਦੀ ਦਾ 95% ਤੋਂ ਵੱਧ ਈਬੀਵੀ ਲਈ ਸਕਾਰਾਤਮਕ ਹੈ। ਹਾਲਾਂਕਿ, ਸੰਕਰਮਣ ਜ਼ਿਆਦਾਤਰ ਬਗੈਰ ਲੱਛਣਾਂ ਤੋਂ ਹੁੰਦਾ ਹੈ, ਅਤੇ ਉਨ੍ਹਾਂ ਕਾਰਕਾਂ ਬਾਰੇ ਬਹੁਤ ਘੱਟ ਪਤਾ ਹੈ ਜੋ ਅਜਿਹੀ ਬਿਮਾਰੀ ਦੇ ਵਿਕਾਸ ਨੂੰ ਸ਼ੁਰੂ ਕਰਦੇ ਹਨ। ਇਹ ਨਿਊਰੋਡਜਨਰੇਟਿਵ ਰੋਗਾਂ ਵਾਲੇ ਮਰੀਜ਼ਾਂ ਵਿੱਚ ਵਾਇਰਸ ਦੀ ਪਛਾਣ ਸੀ ਜਿਸ ਨੇ ਵਾਇਰਸ ਦੇ ਪ੍ਰਸਾਰ ਦੇ ਢੰਗ ਲਈ ਖੋਜ ਨੂੰ ਚਾਲੂ ਕੀਤਾ।
ਭੌਤਿਕ ਵਿਗਿਆਨ ਵਿਭਾਗ (ਡਾ. ਰਾਜੇਸ਼ ਕੁਮਾਰ ਦੀ ਅਗਵਾਈ ਵਿੱਚ) ਅਤੇ ਬਾਇਓਸਾਇੰਸਜ਼ ਅਤੇ ਬਾਇਓਮੈਡੀਕਲ ਇੰਜਨੀਅਰਿੰਗ ਆਈਆਈਟੀ ਇੰਦੌਰ ਵਿਖੇ (ਡਾ. ਹੇਮ ਚੰਦਰ ਝਾਅ ਦੀ ਅਗਵਾਈ ਵਿੱਚ) ਵਿਗਿਆਨੀਆਂ ਦੀਆਂ ਟੀਮਾਂ ਨੇ ਆਪਣੇ ਸਹਿਯੋਗੀ, ਡਾ. ਫੌਜੀਆ ਸਿਰਾਜ, ਨੈਸ਼ਨਲ ਇੰਸਟੀਚਿਊਟ ਆਫ਼ ਪੈਥੋਲੌਜੀ (ਆਈਸੀਐੱਮਆਰ), ਨਵੀਂ ਦਿੱਲੀ ਵਿਖੇ, ਵਿਸ਼ਾਣੂ ਦੇ ਪ੍ਰਸਾਰ ਪ੍ਰਣਾਲੀ ਦਾ ਪਤਾ ਲਗਾਉਣ ਲਈ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਯੋਜਨਾ “ਫੰਡ ਫਾਰ ਇੰਪਰੂਵਮੈਂਟ ਆਫ ਐੱਸ ਐਂਡ ਟੀ (ਐੱਫਆਈਐੱਸਟੀ) ਇਨਫਰਾਸਟ੍ਰਕਚਰ” ਦੁਆਰਾ ਰਮਨ ਸਪੈਕਟ੍ਰੋਸਕੋਪੀ ਪ੍ਰਣਾਲੀ ਦੀ ਵਰਤੋਂ ਕੀਤੀ ਗਈ। ਖੋਜ ਵਿਦਵਾਨ ਸ਼੍ਰੀਮਤੀ ਦੀਕਸ਼ਾ ਤਿਵਾੜੀ, ਸ਼੍ਰੀਮਤੀ ਸ਼ਵੇਤਾ ਜਾਖਮੌਲਾ ਅਤੇ ਸ਼੍ਰੀ ਦੇਵੇਸ਼ ਪਾਠਕ ਨੇ ਵੀ ਹਾਲ ਹੀ ਵਿੱਚ ‘ਏਸੀਐੱਸ ਓਮੇਗਾ’ ਰਸਾਲੇ ਵਿੱਚ ਪ੍ਰਕਾਸ਼ਤ ਇਸ ਅਧਿਐਨ ਵਿੱਚ ਯੋਗਦਾਨ ਪਾਇਆ।
ਚਿੱਤਰ: ਰਮਨ ਸਪੈਕਟ੍ਰੋਮੀਟਰ, ਡੀਐੱਸਟੀ-ਫਿਸਟ ਗ੍ਰਾਂਟ ਦੁਆਰਾ ਭੌਤਿਕ ਵਿਗਿਆਨ ਵਿਭਾਗ, ਆਈਆਈਟੀ ਇੰਦੌਰ ਵਿਖੇ ਖਰੀਦਿਆ ਗਿਆ
ਰਮਨ ਸਕੈਟਰਿੰਗ ਦਾ ਵਰਤਾਰਾ, ਜਿਸਦੀ ਖੋਜ ਸਭ ਤੋਂ ਪਹਿਲਾਂ ਭਾਰਤੀ ਨੋਬਲ ਪੁਰਸਕਾਰ ਜੇਤੂ (ਭਾਰਤ ਰਤਨ ਦੁਆਰਾ ਸਨਮਾਨਿਤ) ਸਰ ਸੀਵੀ ਰਮਨ ਦੁਆਰਾ ਕੀਤੀ ਗਈ ਸੀ, ਉਨ੍ਹਾਂ ਵਿੱਚ ਪੈਦਾ ਹੋਈਆਂ ਵਾਈਬ੍ਰੇਸ਼ਨਾਂ ਦੇ ਅਧਾਰ ’ਤੇ ਕਿਸੇ ਵੀ ਸਮੱਗਰੀ ਦੇ ਢਾਂਚੇ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸੇ ਤਰ੍ਹਾਂ, ਵਾਇਰਸ ’ਤੇ ਪੈ ਰਹੀ ਰੌਸ਼ਨੀ ਬਾਇਓਮੋਲਿਕਿਊਲਸ ਵਿੱਚ ਵਾਈਬ੍ਰੇਸ਼ਨਾਂ ਪੈਦਾ ਕਰਦੀ ਹੈ, ਜੋ ਕਿ ਵਾਇਰਸ ’ਤੇ ਨਿਰਭਰ ਕਰਦੀ ਹੈ। ਆਰਐੱਸ ਦੀ ਵਰਤੋਂ ਕਰਦਿਆਂ, ਰੋਸ਼ਨੀ ਜੋ ਕਿ ਵਾਇਰਸ ਦੁਆਰਾ ਖਿਲਰਦੀ ਹੈ, ਉਸਨੂੰ ਇਸਦੀ ਬਣਤਰ ਅਤੇ ਵਿਵਹਾਰ ਨੂੰ ਸਮਝਣ ਲਈ ਕੈਪਚਰ ਅਤੇ ਇਸਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਹਰ ਵਾਇਰਸ ਦੀ ਇੱਕ ਵੱਖਰੀ ਬਾਇਓਮੋਲੀਕਿਊਲਰ ਰਚਨਾ ਹੁੰਦੀ ਹੈ ਅਤੇ ਇਸ ਤਰ੍ਹਾਂ ਇੱਕ ਵਿਲੱਖਣ ਰਮਨ ਸਪੈਕਟ੍ਰਮ ਪੈਦਾ ਹੁੰਦਾ ਹੈ ਜੋ ਇਸ ਦੀ ਪਛਾਣ ਲਈ ਇੱਕ ਨਿਸ਼ਾਨੀ ਵਜੋਂ ਕੰਮ ਕਰਦਾ ਹੈ।
ਡਾ. ਝਾਅ ਅਤੇ ਡਾ. ਕੁਮਾਰ ਦੀ ਟੀਮ ਨੇ ਦਿਮਾਗ ਦੇ ਸੈੱਲਾਂ ਵਿੱਚ ਈਬੀਵੀ ਦੇ ਲਾਗ ਪੈਣ ਵਾਲੇ ਨੁਸਖੇ ਨੂੰ ਸਪਸ਼ਟ ਕੀਤਾ ਹੈ ਕਿ ਵਿਸ਼ਾਣੂ ਦਿਮਾਗ ਵਿੱਚ ਗਲਿਅਲ ਸੈੱਲਾਂ (ਐਸਟ੍ਰੋਸਾਈਟਸ ਅਤੇ ਮਾਈਕ੍ਰੋਗਲੀਆ) ਨੂੰ ਵੀ ਸੰਕਰਮਿਤ ਕਰਨ ਦੇ ਸਮਰੱਥ ਹੈ। ਇਸ ਅਧਿਐਨ ਨੇ ਵੱਖੋ-ਵੱਖਰੇ ਗਲਿਅਲ ਸੈੱਲਾਂ ਵਿੱਚ ਲਾਗ ਦੇ ਵਾਧੇ ਦਾ ਇੱਕ ਵਿਭਿੰਨ ਪੈਟਰਨ ਦੇਖਿਆ। ਡਾ. ਝਾ ਨੇ ਕਿਹਾ, “ਅਸੀਂ ਪਾਇਆ ਹੈ ਕਿ ਵਾਇਰਸ ਦਿਮਾਗ ਦੀਆਂ ਕਈ ਕਿਸਮਾਂ ਦੇ ਗਲਿਅਲ ਸੈੱਲਾਂ ਵਿੱਚ ਲਾਗ ਨੂੰ ਸਥਾਪਿਤ ਕਰਨ ਅਤੇ ਫੈਲਣ ਲਈ ਵੱਖੋ-ਵੱਖਰੇ ਸਮੇਂ ਦੇ ਅੰਤਰਾਲ ਲੈ ਸਕਦਾ ਹੈ।” ਲਾਗ ਦੀ ਪ੍ਰਗਤੀ ਦੀ ਸਮਾਂ ਰੇਖਾ ਤੋਂ ਇਲਾਵਾ, ਉਨ੍ਹਾਂ ਦੀ ਟੀਮ ਨੇ ਵਾਇਰਸ ਦੀ ਲਾਗ ਦੇ ਹਰੇਕ ਪੜਾਅ ’ਤੇ ਸ਼ਾਮਲ ਬਾਇਓਮੋਲਿਕਿਊਲਸ ਨੂੰ ਜ਼ਾਹਰ ਕਰਨ ਅਤੇ ਇਸ ਨੂੰ ਵੱਖ-ਵੱਖ ਤੰਤੂ-ਵਿਗਿਆਨਕ ਪ੍ਰਗਟਾਵਾਂ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ।
ਡਾ. ਰਾਜੇਸ਼ ਨੇ ਅੱਗੇ ਕਿਹਾ, “ਸਾਡੇ ਅਧਿਐਨ ਨੇ ਦਿਖਾਇਆ ਕਿ ਫਾਸਫੋ-ਇਨੋਸਿਟੋਲਜ਼ (ਪੀਆਈਪੀ), ਇੱਕ ਕਿਸਮ ਦੇ ਲਿਪਿਡ, ਗਲਾਈਸਰੋਲ ਅਤੇ ਕੋਲੈਸਟ੍ਰੋਲ ਦੇ ਅਣੂ ਮੁੱਖ ਤੌਰ ’ਤੇ ਦਿਮਾਗ ਦੇ ਸੈੱਲਾਂ ਵਿੱਚ ਈਬੀਵੀ ਲਾਗ ਦੇ ਸਮੇਂ ਬਦਲ ਜਾਂਦੇ ਹਨ।”
ਅਧਿਐਨ, ਰਮਨ ਸਿਗਨਲ ਵਿੱਚ ਸਥਾਨਕ ਅਤੇ ਅਸਥਾਈ ਤਬਦੀਲੀਆਂ ’ਤੇ ਅਧਾਰਤ, ਕਲੀਨਿਕਲ ਸੈਟਿੰਗਾਂ ਵਿੱਚ ਵਾਇਰਸ ਦੇ ਸੰਕਰਮਣ ਦੇ ਤੇਜ਼ ਅਤੇ ਗੈਰ-ਹਮਲਾਵਰ ਖੋਜ ਦੀ ਤਕਨੀਕ ਵਜੋਂ ਰਮਨ ਸਕੈਟਰਿੰਗ ਦੀ ਵਰਤੋਂ ਨੂੰ ਅੱਗੇ ਵਧਾਉਣ ਵਿੱਚ ਮਦਦਗਾਰ ਸੀ। ਕਿਉਂਕਿ ਦਿਮਾਗ ਵਿੱਚ ਵਾਇਰਲ ਲੋਡ ਦਾ ਪਤਾ ਲਗਾਉਣ ਲਈ ਉਪਲਬਧ ਸਾਰੀਆਂ ਤਕਨੀਕਾਂ ਵਿੱਚ ਇਨਵੇਸਿਵ ਢੰਗ ਸ਼ਾਮਲ ਹੁੰਦੇ ਹਨ, ਇਸ ਲਈ ਆਰਐੱਸ ਡਾਇਗਨੌਸਟਿਕ ਉਦੇਸ਼ਾਂ ਲਈ ਦਿਮਾਗ ਦੀ ਬਾਇਓਪਸੀ ਲੈਣ ਵਾਲੇ ਮਰੀਜ਼ਾਂ ਲਈ ਰਾਹਤ ਦੀ ਇੱਕ ਗੱਲ ਹੋ ਸਕਦੀ ਹੈ। ਇਸ ਤੋਂ ਇਲਾਵਾ, ਇਹ ਬਾਇਓਮੋਲਿਕਿਊਲਰ ਮਾਰਕਰਾਂ ਦੇ ਅਧਾਰ ’ਤੇ ਲਾਗ ਦੇ ਪੜਾਅ ਨੂੰ ਨਿਰਧਾਰਤ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ ਅਤੇ ਇਸ ਤਰ੍ਹਾਂ ਮੁੱਢਲੀ ਜਾਂਚ ਵਿੱਚ ਸਹਾਇਤਾ ਕਰਦਾ ਹੈ।
ਚਿੱਤਰ: ਦਿਮਾਗ ਦੇ ਸੈੱਲਾਂ ਅਤੇ ਉਨ੍ਹਾਂ ਦੀ ਤੁਲਨਾ ਤੋਂ ਰਮਨ ਸਪੈਕਟਰਲ ਸਿਗਨੇਚਰ|
ਚਿੱਤਰ: ਦਿਮਾਗ ਦੇ ਟਿਊਮਰ ਤੋਂ ਰਮਨ ਸਪੈਕਟ੍ਰਮ ਅਤੇ ਆਪਟੀਕਲ ਚਿੱਤਰ|
ਪਬਲੀਕੇਸ਼ਨ ਲਿੰਕ: https://pubs.acs.org/doi/abs/10.1021/acsomega.0c04525
****
ਐੱਸਐੱਸ/ ਆਰਪੀ (ਡੀਐੱਸਟੀ ਮੀਡੀਆ ਸੈੱਲ)
(Release ID: 1727107)
Visitor Counter : 258