ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਕਠਿਨ ਸਮੇਂ ਵਿੱਚ ਜ਼ਰੂਰੀ ਮੈਡੀਕਲ ਸਪਲਾਈ ਲਈ ਸਹੂਲਤਾਂ ਦਿੱਤੀਆਂ


ਕੋਵਿਡ ਟੀਕੇ ਦੇ 683 ਬਕਸੇ ਅਤੇ ਆਕਸੀਜਨ ਕੰਸਨਟ੍ਰੇਟਰਜ਼ ਦੇ 527 ਬਕਸਿਆਂ ਦੀ 01 ਮਈ ਤੋਂ 09 ਜੂਨ 2021 ਤੱਕ ਢੋਆ—ਢੁਆਈ ਕੀਤੀ

01 ਮਈ ਤੋਂ 09 ਜੂਨ 2021 ਤੱਕ ਬਲੈਕ ਫੰਗਸ ਦਵਾਈਆਂ ਦੇ 85 ਬਕਸਿਆਂ ਦੀ ਵੀ ਢੋਆ—ਢੁਆਈ ਕੀਤੀ

Posted On: 14 JUN 2021 2:58PM by PIB Chandigarh

ਜੈਪੁਰ ਹਵਾਈ ਅੱਡੇ ਨੇ ਅਣਥੱਕ ਮੇਹਨਤ ਕਰਦਿਆਂ ਟੀਕਿਆਂ , ਮੈਡੀਕਲ ਉਪਕਰਣਾਂ ਅਤੇ ਹੋਰ ਜ਼ਰੂਰੀ ਸਪਲਾਈ ਨੂੰ ਸੁਰੱਖਿਅਤ ਢੰਗ ਨਾਲ ਲੋਡ ਅਤੇ ਆਪੋ ਆਪਣੀਆਂ ਮੰਜਿ਼ਲਾਂ ਤੇ ਸਮੇਂ ਸਿਰ 24x7 ਮੈਡੀਕਲ ਉਪਕਰਣਾਂ ਅਤੇ ਸਮੱਗਰੀ ਨੂੰ ਪਹੁੰਚਾਉਣਾ ਯਕੀਨੀ ਬਣਾਇਆ ਹੈ ।

https://ci5.googleusercontent.com/proxy/GpcXso3QKIFWZFCN7xlFolsjZzAKZGSud7zx8YBrO7x2xa9BcfM0GHTW0PkibLUuUcomBDcJcpBt4ymxsiRSqSPMkJU1TJR2Ta23ppLsI0TNencFYTjmHCAZzA=s0-d-e1-ft#https://static.pib.gov.in/WriteReadData/userfiles/image/image001JB63.jpg

ਕੋਵਿਡ ਟੀਕੇ ਦੇ ਕੁਲ 683 ਬਕਸੇ (20.59 ਮੀਟ੍ਰਿਕ ਟਨ) , ਆਕਸੀਜਨ ਕੰਸਨਟ੍ਰੇਟਰਜ਼ ਦੇ 527 ਬਕਸੇ (8.24 ਮੀਟ੍ਰਿਕ ਟਨ), ਆਕਸੀਮੀਟਰ ਦੇ 42 ਬਕਸੇ (475 ਕਿਲੋਗ੍ਰਾਮ) , ਕੋਵਿਡ 19 ਜਾਂਚ ਕਿੱਟਾਂ ਦੇ 30 ਬਕਸੇ (542 ਕਿਲੋਗ੍ਰਾਮ) , ਟੀਕਾ ਕਿੱਟਾਂ ਦੇ 8 ਬਕਸੇ (224 ਕਿਲੋਗ੍ਰਾਮ) , ਬਲੈਕ ਫੰਗਸ ਦਵਾਈਆਂ ਦੇ 85 ਬਕਸੇ (612 ਕਿਲੋਗ੍ਰਾਮ) ਨੂੰ ਵੱਖ ਵੱਖ ਏਅਰ ਲਾਈਨਜ਼ ਰਾਹੀਂ 01 ਮਈ 2021 ਤੋਂ 09 ਜੂਨ 2021 ਤੱਕ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ ਹੈ ਅਤੇ ਇਹ ਸਾਰਾ ਕੁਝ ਜੈਪੁਰ ਹਵਾਈ ਅੱਡੇ ਰਾਹੀਂ ਕੀਤਾ ਗਿਆ ।
ਆਕਸੀਜਨ ਸੰਕਟ ਤੇ ਕਾਬੂ ਪਾਉਣ ਲਈ ਕੁਲ 9 ਖਾਲੀ ਆਕਸੀਜਨ ਟੈਂਕਰਾਂ ਦੀ ਜੈਪੁਰ ਤੋਂ ਜਾਮਨਗਰ ਭਾਰਤੀ ਏਅਰ ਫੋਰਸ ਹਵਾਈ ਜਹਾਜ਼ (ਸੀ 17) ਰਾਹੀਂ ਢੋਆ ਢੁਆਈ 26 ਅਪ੍ਰੈਲ 2021 ਤੋਂ 16 ਮਈ 2021 ਤੱਕ ਕੀਤੀ ਗਈ ।
ਇਸ ਤੋਂ ਇਲਾਵਾ ਜੈਪੁਰ ਹਵਾਈ ਅੱਡੇ ਨੇ ਮੁਸਾਫਰਾਂ ਦੀ ਯਾਤਰਾ ਨੂੰ ਯਕੀਨੀ ਸੁਰੱਖਿਅਤ ਬਣਾਉਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਦੇ ਕੋਵਿਡ 19 ਨਾਲ ਸਬੰਧਤ ਦਿਸ਼ਾ ਨਿਰਦੇਸ਼ਾਂ ਅਤੇ ਪ੍ਰੋਟੋਕਲਸ ਦੀ ਪਾਲਣਾ ਕੀਤੀ ਹੈ । ਹਵਾਈ ਅੱਡਾ ਸਟਾਫ ਲਗਾਤਾਰ ਸਾਰੇ ਮੁਸਾਫਰਾਂ , ਹਿੱਸੇਦਾਰਾਂ , ਦਰਸ਼ਕਾਂ , ਹਵਾਈ ਅੱਡੇ ਤੇ ਆਉਣ ਜਾਣ ਵਾਲੇ ਕਰਮਚਾਰੀਆਂ ਨੂੰ ਕੋਵਿਡ ਉਚਿਤ ਵਿਹਾਰ ਨੂੰ ਹਮੇਸ਼ਾ ਅਪਣਾਉਣ ਲਈ ਬੇਨਤੀਆਂ ਕਰਦਾ ਹੈ ਅਤੇ ਭੀੜ ਨੂੰ ਘੱਟ ਕਰਨ ਲਈ ਸਮੇਂ ਨੂੰ ਵੀ ਵਧਾਇਆ ਘਟਾਇਆ ਗਿਆ ਹੈ ਤਾਂ ਜੋ ਮੁਸਾਫਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ । ਹਵਾਈ ਅੱਡਾ ਕਈ ਇਲੈਕਟ੍ਰੋਨਿਕ ਅਤੇ ਪੱਕੇ ਪ੍ਰਦਰਸਿ਼ਤ ਬੋਰਡਾਂ ਰਾਹੀਂ ਟਰਮੀਨਲ ਤੇ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਦਰਸਿ਼ਤ ਕਰ ਰਿਹਾ ਹੈ ।

https://ci3.googleusercontent.com/proxy/09TVWBHfWdWqPTZiPUgCtTGU4SPgs1aAEqONG4Cw9xkPKNz6SKeR4Co1VcXDBSHkxsLRUn00gx9gyybtPtsnepVTRnGz3Uhq5F_8xgOQ9TFNL1cJJhsr-Y-55g=s0-d-e1-ft#https://static.pib.gov.in/WriteReadData/userfiles/image/image002U0VY.jpg

ਜੈਪੁਰ ਹਵਾਈ ਅੱਡੇ ਨੇ ਏ ਏ ਆਈ ਅਤੇ ਹੋਰ ਹਿੱਸੇਦਾਰਾਂ ਦੀ ਸਾਂਝ ਅਤੇ ਰਾਜਸਥਾਨ ਸਰਕਾਰ ਦੀ ਸਹਾਇਤਾ ਨਾਲ ਕੋਵਿਡ ਟੀਕਾਕਰਨ ਕੈਂਪ ਵੀ ਆਯੋਜਿਤ ਕੀਤੇ ਹਨ ਅਤੇ ਇਹਨਾਂ ਕੈਂਪਾਂ ਦੌਰਾਨ ਸਾਰੇ ਸੁਰੱਖਿਆ ਉਪਾਅ ਕੀਤੇ ਗਏ ਹਨ । ਕੁਲ 9 ਟੀਕਾਕਰਨ ਕੈਂਪ ਜੈਪੁਰ ਹਵਾਈ ਅੱਡੇ ਤੇ ਮਈ- ਜੂਨ 2021 ਵਿੱਚ ਆਯੋਜਿਤ ਕੀਤੇ ਗਏ, ਜਿਹਨਾਂ ਵਿੱਚ 2,000 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ।

 

 

**********************

 

ਮੋਨਿਕਾ



(Release ID: 1727086) Visitor Counter : 201


Read this release in: English , Urdu , Hindi , Tamil , Telugu