ਰੇਲ ਮੰਤਰਾਲਾ

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਦੇਸ਼ ਦੇ ਦੱਖਣੀ ਰਾਜਾਂ ਨੂੰ 14800 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ


ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਦੇਸ਼ ਭਰ ਵਿੱਚ 29185 ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ

409 ਆਕਸੀਜਨ ਐਕਸਪ੍ਰੈੱਸ ਨੇ ਦੇਸ਼ ਭਰ ਵਿੱਚ ਆਕਸੀਜਨ ਦੀ ਸਪਲਾਈ ਪੂਰੀ ਕੀਤੀ

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਹੁਣ ਤੱਕ ਤਰਲ ਮੈਡੀਕਲ ਆਕਸੀਜਨ ਨਾਲ ਭਰੇ 1648 ਟੈਂਕਰਾਂ ਦੀ ਢੁਲਾਈ ਕੀਤੀ ਅਤੇ 15 ਰਾਜਾਂ ਤੱਕ ਰਾਹਤ ਪਹੁੰਚਾਈ

ਅਸਾਮ ਨੂੰ 4 ਟੈਕਰਾਂ ਵਿੱਚ 80 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੇ ਨਾਲ ਝਾਰਖੰਡ ਤੋਂ ਆਪਣੀ ਛੇਵੀਂ ਆਕਸੀਜਨ ਐਕਸਪ੍ਰੈੱਸ ਪ੍ਰਾਪਤ ਹੋਈ

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਤਾਮਿਲਨਾਡੂ ਨੂੰ 4500 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਨੂੰ ਕ੍ਰਮਵਾਰ: 3,500 ਅਤੇ 3,300 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ

ਮਹਾਰਾਸ਼ਟਰ ਵਿੱਚ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਵਿੱਚ ਲਗਭਗ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 656 ਮੀਟ੍ਰਿਕ ਟਨ, ਦਿੱਲੀ ਵਿੱਚ 5722 ਮੀਟ੍ਰਿਕ ਟਨ, ਹਰਿਆਣਾ ਵਿੱਚ 2354 ਮੀਟ੍ਰਿਕ ਟਨ, ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 3564 ਮੀਟ੍ਰਿਕ ਟਨ, ਉੱਤਰਾਖੰਡ ਵਿੱਚ 320 ਮੀਟ੍ਰਿਕ ਟਨ, ਤਾਮਿਲਨਾਡੂ ਵਿੱਚ 4584 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ਵਿੱਚ 3364 ਮੀਟ੍ਰਿਕ ਟਨ, ਪੰਜਾਬ ਵਿੱਚ 225 ਮੀਟ੍ਰਿਕ ਟਨ, ਕੇਰਲ ਵਿੱਚ 513 ਮੀਟ੍ਰਿਕ ਟਨ, ਤੇ

Posted On: 11 JUN 2021 4:41PM by PIB Chandigarh

ਸਾਰੀਆਂ ਮੁਸ਼ਕਿਲਾਂ ਨੂੰ ਪਾਰ ਪਾਉਣ ਅਤੇ ਨਵੇਂ ਸਮਾਧਾਨ ਖੋਜਣ ਲਈ, ਭਾਰਤੀ ਰੇਲ ਨੇ ਦੇਸ਼ ਭਰ ਵਿੱਚ ਵੱਖ-ਵੱਖ ਰਾਜਾਂ ਨੂੰ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਸਪਲਾਈ ਦੇ ਦੁਆਰਾ ਰਾਹਤ ਪਹੁੰਚਾਉਣ ਦੇ ਆਪਣੇ ਸਫਰ ਨੂੰ ਜਾਰੀ ਰੱਖਿਆ ਹੋਇਆ ਹੈ।

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਰਾਸ਼ਟਰ ਦੀ ਸੇਵਾ ਵਿੱਚ 29,000 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਦਾ ਅੰਕੜਾ ਪਰਾ ਕਰ ਲਿਆ ਹੈ।

ਹੁਣ ਤੱਕ ਭਾਰਤੀ ਰੇਲ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 1648 ਤੋਂ ਅਧਿਕ ਟੈਂਕਰਾਂ ਵਿੱਚ 29185 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਹੈ।

ਇਸ ਕ੍ਰਮ ਵਿੱਚ, ਹੁਣ ਤੱਕ 409 ਆਕਸੀਜਨ ਐਕਸਪ੍ਰੈੱਸ ਆਪਣਾ ਸਫਰ ਪੂਰਾ ਕਰ ਚੁੱਕੀਆਂ ਹਨ ਅਤੇ ਵੱਖ-ਵੱਖ ਰਾਜਾਂ ਵਿੱਚ ਰਾਹਤ ਪਹੁੰਚਾ ਚੁੱਕੀਆਂ ਹਨ।

ਇਸ ਰੀਲੀਜ਼ ਦੇ ਜਾਰੀ ਹੋਣ ਤੱਕ 7 ਆਕਸੀਜਨ ਐਕਸਪ੍ਰੈੱਸ ਟ੍ਰੇਨ 28 ਟੈਂਕਰਾਂ ਵਿੱਚ 551 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਲੈ ਕੇ ਆਪਣੀ ਮੰਜ਼ਿਲ ਵੱਲ ਵੱਧ ਰਹੀਆਂ ਹਨ।


ਅਸਾਮ ਨੂੰ 4 ਟੈਂਕਰਾਂ ਵਿੱਚ 80 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੇ ਨਾਲ ਝਾਰਖੰਡ ਤੋਂ ਆਪਣੀ ਛੇਵੀਂ ਆਕਸੀਜਨ ਐਕਸਪ੍ਰੈੱਸ ਪ੍ਰਾਪਤ ਹੋ ਗਈ ਹੈ।

ਆਕਸੀਜਨ ਐਕਸਪ੍ਰੈੱਸ ਨੇ ਦੇਸ਼ ਦੇ ਦੱਖਣੀ ਰਾਜਾਂ ਨੂੰ 14,800 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਹੈ।

ਤਾਮਿਲਨਾਡੂ ਨੂੰ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੇ ਮਾਧਿਅਮ ਰਾਹੀਂ 4,500 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਪ੍ਰਾਪਤ ਹੋ ਗਈ ਹੈ।

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੇ ਕ੍ਰਮਵਾਰ: 3,500 ਅਤੇ 3,300 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਹੈ।

ਗੌਰ ਕਰਨ ਵਾਲੀ ਗੱਲ ਹੈ ਕਿ 48 ਦਿਨ ਪਹਿਲੇ 24 ਅਪ੍ਰੈਲ ਨੂੰ ਮਹਾਰਾਸ਼ਟਰ ਨੂੰ 126 ਮੀਟ੍ਰਿਕ ਟਨ ਦੀ ਸਪਲਾਈ ਦੇ ਨਾਲ ਆਕਸੀਜਨ ਐਕਸਪੈੱਸ ਟ੍ਰੇਨਾਂ ਦੀ ਸ਼ੁਰੂਆਤ ਹੋਈ ਸੀ।

ਭਾਰਤੀ ਰੇਲ ਦਾ ਟੀਚਾ ਮੰਗ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸੰਭਾਵਿਤ ਸਮੇਂ ਵਿੱਚ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕਰਨਾ ਹੈ।

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ 15 ਰਾਜਾਂ- ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਅਸਾਮ ਨੂੰ ਆਕਸੀਜਨ ਪਹੁੰਚਾ ਚੁੱਕੀਆਂ ਹਨ।

ਇਸ ਰੀਲੀਜ਼ ਦੇ ਜਾਰੀ ਹੋਣ ਤੱਕ, ਮਹਾਰਾਸ਼ਟਰ ਵਿੱਚ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਵਿੱਚ ਲਗਭਗ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 656 ਮੀਟ੍ਰਿਕ ਟਨ, ਦਿੱਲੀ ਵਿੱਚ 5722 ਮੀਟ੍ਰਿਕ ਟਨ, ਹਰਿਆਣਾ ਵਿੱਚ 2354 ਮੀਟ੍ਰਿਕ ਟਨ, ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 3564 ਮੀਟ੍ਰਿਕ ਟਨ, ਉੱਤਰਾਖੰਡ ਵਿੱਚ 320 ਮੀਟ੍ਰਿਕ ਟਨ, ਤਾਮਿਲਨਾਡੂ ਵਿੱਚ 4584 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ਵਿੱਚ 3364 ਮੀਟ੍ਰਿਕ ਟਨ, ਪੰਜਾਬ ਵਿੱਚ 225 ਮੀਟ੍ਰਿਕ ਟਨ, ਕੇਰਲ ਵਿੱਚ 513 ਮੀਟ੍ਰਿਕ ਟਨ, ਤੇਲੰਗਾਨਾ ਵਿੱਚ 2851 ਮੀਟ੍ਰਿਕ ਟਨ, ਝਾਰਖੰਡ ਵਿੱਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 480 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ ਹੈ।

ਹੁਣ ਤੱਕ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੇ ਰਾਹੀਂ ਦੇਸ਼ ਭਰ ਦੇ 15 ਰਾਜਾਂ ਵਿੱਚ 39 ਸ਼ਹਿਰਾਂ ਨੂੰ ਆਕਸੀਜਨ ਦੀ ਸਪਲਾਈ ਕੀਤੀ ਗਈ ਹੈ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੇ ਲਖਨਊ, ਵਾਰਾਣਸੀ, ਕਾਨਪੁਰ, ਬਰੇਲੀ, ਗੋਰਖਪੁਰ ਅਤੇ ਆਗਰਾ, ਮੱਧ ਪ੍ਰਦੇਸ਼ ਦੇ ਸਾਗਰ, ਜਬਲਪੁਰ, ਕਟਨੀ ਅਤੇ ਭੋਪਾਲ, ਮਹਾਰਾਸ਼ਟਰ ਵਿੱਚ ਨਾਗਪੁਰ, ਨਾਸਿਕ, ਪੁਣੇ, ਮੁੰਬਈ ਅਤੇ ਸੋਲਾਪੁਰ, ਤੇਲੰਗਾਨਾ ਵਿੱਚ ਹੈਦਰਾਬਾਦ, ਹਰਿਆਣਾ ਵਿੱਚ ਫਰੀਦਾਬਾਦ ਅਤੇ ਗੁਰੂਗ੍ਰਾਮ, ਦਿੱਲੀ ਵਿੱਚ ਦਿੱਲੀ ਕੈਂਟ ਅਤੇ ਓਖਲਾ, ਰਾਜਸਥਾਨ ਵਿੱਚ ਕੋਟਾ ਅਤੇ ਕਨਕਪਾਰਾ, ਕਰਨਾਟਕ ਵਿੱਚ ਬੰਗਲੁਰੂ, ਉੱਤਰਾਖੰਡ ਵਿੱਚ ਦੇਹਾਰਦੂਨ, ਆਂਧਰਾ ਪ੍ਰਦੇਸ਼ ਵਿੱਚ ਨੈਲੋਰ, ਗੁੰਟੂਰ, ਤੜੀਪੱਤਰੀ ਅਤੇ ਵਿਸ਼ਾਖਾਪਟਨਮ, ਕੇਰਲ ਵਿੱਚ ਏਰਨਾਕੁਲਮ, ਤਾਮਿਲਨਾਡੂ ਵਿੱਚ ਤਿਰੂਵੱਲੂਰ, ਚੇਨਈ, ਤੁਤੀਕੋਰਿਨ, ਕੋਇੰਬਟੂਰ ਅਤੇ ਮਦੁਰੈ, ਪੰਜਾਬ ਵਿੱਚ ਬਠਿੰਡਾ ਅਤੇ ਫਿਲੌਰ, ਅਸਾਮ ਵਿੱਚ ਕਾਮਰੂਪ ਅਤੇ ਝਾਰਖੰਡ ਵਿੱਚ ਰਾਂਚੀ ਨੂੰ ਆਕਸੀਜਨ ਪਹੁੰਚਾਈ ਹੈ।

ਭਾਰਤੀ ਰੇਲ ਨੇ ਆਕਸੀਜਨ ਦੀ ਸਪਲਾਈ ਵਾਲੇ ਸਥਾਨਾਂ ਨਾਲ ਵੱਖ-ਵੱਖ ਰੂਟਾਂ ਦੀ ਪਹਿਚਾਣ ਕੀਤੀ ਹੈ ਅਤੇ ਰਾਜਾਂ ਵਿੱਚ ਉਭਰਦੀ ਜ਼ਰੂਰਤ ਦੇ ਨਾਲ ਖੁਦ ਨੂੰ ਤਿਆਰ ਰੱਖਿਆ ਹੈ। ਰਾਜ ਐੱਲਐੱਮਓ ਲਿਆਉਣ ਲਈ ਭਾਰਤੀ ਰੇਲ ਨੂੰ ਟੈਂਕਰ ਉਪਲੱਬਧ ਕਰਾਉਂਦੇ ਹਨ।

ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ, ਭਾਰਤੀ ਰੇਲ ਜਟਿਲ ਅਪਰੇਸ਼ਨ ਰੂਟ ਪਲਾਨਿੰਗ ਯੋਜਨਾ ਤਹਿਤ ਪੱਛਮ ਵਿੱਚ ਹਾਪਾ, ਬੜੌਦਾ ਮੁੰਦੜਾ, ਅਤੇ ਪੂਰਵ ਵਿੱਚ ਰਾਉਰਕੇਲਾ, ਦੁਰਗਾਪੁਰ, ਟਾਟਾ ਨਗਰ, ਅੰਗੁਲ ਜਿਹੇ ਸਥਾਨਾਂ ਤੋਂ ਆਕਸੀਜਨ ਚੁੱਕ ਰਹੀ ਹੈ ਅਤੇ ਫਿਰ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਅਸਾਮ ਰਾਜਾਂ ਨੂੰ ਸਪਲਾਈ ਕੀਤੀ ਹੈ।

ਜਲਦੀ ਤੋਂ ਜਲਦੀ ਸੰਭਾਵਿਤ ਸਮੇਂ ਵਿੱਚ ਆਕਸੀਜਨ ਸਪਲਾਈ ਸੁਨਿਸ਼ਚਿਤ ਕਰਨ ਦੇ ਕ੍ਰਮ ਵਿੱਚ, ਰੇਲਵੇ ਆਕਸੀਜਨ ਐਕਸਪ੍ਰੈੱਸ ਫ੍ਰੇਟ ਟ੍ਰੇਨਾਂ ਦੇ ਸੰਚਾਲਨ ਵਿੱਚ ਨਵੇਂ ਮਾਨਕ ਅਤੇ ਨਵੇਕਲੇ ਬੈਂਚ ਮਾਰਕ ਸਥਾਪਿਤ ਕਰ ਰਹੀ ਹੈ। ਲੰਬੀ ਦੂਰੀ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਇਨ੍ਹਾਂ ਮਹੱਤਵਪੂਰਨ ਮਾਲ ਗੱਡੀਆਂ ਦੀ ਔਸਤ ਗਤੀ 55 ਤੋਂ ਅਧਿਕ ਰਹੀ ਹੈ। ਸਭ ਤੋਂ ਤੇਜ਼ ਸੰਭਾਵਿਤ ਸਮੇਂ ਵਿੱਚ ਆਕਸੀਜਨ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਉੱਚ ਪ੍ਰਾਥਮਿਕਤਾ ਵਾਲੇ ਗ੍ਰੀਨ ਕੌਰੀਡੋਰ ਵਿੱਚ ਟ੍ਰਾਂਸਪੋਰਟ ਸਭ ਤੋਂ ਜ਼ਿਆਦਾ ਐਮਰਜੈਂਸੀ ਜ਼ਰੂਰਤਾਂ ਦੇ ਨਾਲ, ਵੱਖ-ਵੱਖ ਜ਼ੋਨ ਟ੍ਰਾਂਸਪੋਰਟ ਦਲ ਸਭ ਤੋਂ ਜ਼ਿਆਦਾ ਚੁਣੌਤੀਪੂਰਨ ਮਾਹੌਲ ਵਿੱਚ 24 ਘੰਟੇ ਕੰਮ ਕਰ ਰਹੇ ਹਨ। ਵੱਖ-ਵੱਖ ਸੈਕਸ਼ਨਾਂ ਵਿੱਚ ਸਟਾਫ ਦੇ ਬਦਲਾਅ ਲਈ ਤਕਨੀਕੀ ਠਹਿਰਾਅ ਸਮੇਂ ਘਟਾਕੇ 1 ਮਿੰਟ ਕਰ ਦਿੱਤਾ ਗਿਆ ਹੈ।

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੀ ਤੇਜ਼ ਰਫਤਾਰ ਸੁਨਿਸ਼ਚਿਤ ਕਰਨ ਲਈ ਟ੍ਰੈਕਸ ਨੂੰ ਖੁੱਲ੍ਹਾ ਅਤੇ ਬੇਹਦ ਚੌਕਸੀ ਅਧੀਨ ਰੱਖਿਆ ਗਿਆ ਹੈ।

ਇਹ ਸਭ ਕੰਮ ਇੱਕ ਸਹੀ ਤਰੀਕੇ ਨਾਲ ਕੀਤਾ ਗਿਆ,ਜਿਸ ਤੋਂ ਹੋਰ ਫ੍ਰੇਟ ਟ੍ਰਾਂਸਪੋਰਟ ਵਿੱਚ ਕਿਸੇ ਵੀ ਪ੍ਰਕਾਰ ਦੀ ਕਮੀ ਨਾ ਆਏ।

ਨਵੀਂਆਂ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦਾ ਸੰਚਾਲਨ ਇੱਕ ਬੇਹਦ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਅੰਕੜੇ ਲਗਾਤਾਰ ਅਪਡੇਟ ਕੀਤੇ ਜਾ ਰਹੇ ਹਨ। ਰਾਤ ਵਿੱਚ ਕਈ ਹੋਰ ਭਰੀਆਂ ਹੋਈਆਂ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦਾ ਸੰਚਾਲਨ ਹੋਣ ਦਾ ਅਨੁਮਾਨ ਹੈ।

****

ਡੀਜੇਐੱਨ/ਐੱਮਕੇਵੀ
 



(Release ID: 1726983) Visitor Counter : 156