ਸੱਭਿਆਚਾਰ ਮੰਤਰਾਲਾ
ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਇੱਕ ਹਿੱਸੇ ਵਜੋਂ ਯੂਪੀ ਦੇ ਸ਼ਾਹਜਹਾਂਪੁਰ ਵਿਖੇ ਸ਼ਹੀਦ ਰਾਮ ਪ੍ਰਸਾਦ ਬਿਸਮਿਲ ਨੂੰ ਜਨਮ ਦਿਵਸ ਮੌਕੇ ਸ਼ਰਧਾਂਜਲੀ ਭੇਟ ਕੀਤੀ
प्रविष्टि तिथि:
11 JUN 2021 9:12PM by PIB Chandigarh
ਆਜ਼ਾਦੀ ਕਾ ਅਮ੍ਰਿਤ ਮਹਾਉਤਸਵ ਦੇ ਹਿੱਸੇ ਵਜੋਂ, ਸੱਭਿਆਚਾਰ ਮੰਤਰਾਲੇ ਨੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਖੇ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਜੋ ਪ੍ਰਸਿੱਧ ਆਜ਼ਾਦੀ ਘੁਲਾਟੀਏ ਸ਼ਹੀਦ ਰਾਮ ਪ੍ਰਸਾਦ ਬਿਸਮਿਲ ਦੀ ਜਨਮ ਦਿਵਸ ਦੇ ਮੌਕੇ 'ਤੇ ਮਨਾਇਆ ਗਿਆ। ਇਸ ਮੌਕੇ ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਪੰਡਿਤ ਰਾਮ ਪ੍ਰਸਾਦ ਬਿਸਮਿਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੰਤਰੀ ਨੇ ਸ਼ਹੀਦ ਠਾਕੁਰ ਰੋਸ਼ਨ ਸਿੰਘ ਅਤੇ ਸ਼ਹੀਦ ਅਸ਼ਫਾਕ ਉਲਾ ਖਾਨ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।
ਪੰਡਿਤ ਰਾਮ ਪ੍ਰਸਾਦ ਬਿਸਮਿਲ ਨੂੰ ਸਿਜਦਾ ਕਰਦਿਆਂ, ਸ੍ਰੀ ਪਟੇਲ ਨੇ ਕਿਹਾ ਕਿ ਸ਼ਹੀਦ ਬਿਸਮਿਲ ਨੇ ਜ਼ਮੀਰ ਦੀ ਪਾਲਣਾ ਕੀਤੀ ਅਤੇ ਇੱਕ ਆਦਰਸ਼ ਦੀ ਪੈਰਵੀ ਕਰਦਿਆਂ ਸਾਰਥਕ ਜੀਵਨ ਬਤੀਤ ਕੀਤਾ। ਮੰਤਰੀ ਨੇ ਇਹ ਵੀ ਕਿਹਾ ਕਿ ਇੱਥੇ ਕੁਝ ਹੀ ਵਿਅਕਤੀਆਂ ਦੀਆਂ ਉਦਾਹਰਣਾਂ ਹਨ, ਜਿਨ੍ਹਾਂ ਨੇ ਇੰਨਾ ਵਿਸ਼ਾਲ ਗਿਆਨ ਇਕੱਠਾ ਕੀਤਾ ਹੈ ਅਤੇ ਅਜਿਹੇ ਸੰਘਰਸ਼ ਦੀ ਅਗਵਾਈ ਵੀ ਕੀਤੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਅਗਲੇ ਸਾਲ ਅਸੀਂ ਰਾਮ ਪ੍ਰਸਾਦ ਬਿਸਮਿਲ ਜੀ ਦੇ ਜਨਮ ਦਿਨ ਦਾ 125ਵਾਂ ਸਾਲ ਮਨਾਵਾਂਗੇ। ਉਨ੍ਹਾਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੇ ਅਮ੍ਰਿਤ ਮਹਾਉਤਸਵ ਦੀ ਕਲਪਨਾ ਕੀਤੀ ਸੀ, ਤਾਂ ਉਨ੍ਹਾਂ ਸਾਡੀ ਆਜ਼ਾਦੀ ਦੀ ਲੜਾਈ ਦੇ ਵਿਸਰੇ ਨਾਇਕਾਂ ਦੀ ਭੂਮਿਕਾ ਨੂੰ ਜਨਤਕ ਕਰਨ ‘ਤੇ ਜ਼ੋਰ ਦਿੱਤਾ ਸੀ। ਉਸ ਤੋਂ ਬਾਅਦ ਮੰਤਰੀ ਸ਼ਹੀਦ ਰਾਮ ਪ੍ਰਸਾਦ ਬਿਸਮਿਲ ਜੀ ਦੇ ਜੱਦੀ ਘਰ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਇਹ ਵਿਸ਼ੇਸ਼ ਸਮਾਰੋਹ ਐਨਸੀਜ਼ੈਡਸੀਸੀ, ਸੱਭਿਆਚਾਰ ਮੰਤਰਾਲੇ ਨੇ ਆਯੋਜਿਤ ਕੀਤਾ ਸੀ। ਸ਼੍ਰੀ ਸੁਰੇਸ਼ ਖੰਨਾ, ਵਿੱਤ, ਸੰਸਦੀ ਮਾਮਲਿਆਂ ਅਤੇ ਮੈਡੀਕਲ ਸਿੱਖਿਆ ਮੰਤਰੀ, ਯੂਪੀ ਸਰਕਾਰ ਜੋ ਸ਼ਾਹਜਹਾਂਪੁਰ ਤੋਂ ਵਿਧਾਇਕ ਵੀ ਹਨ; ਸ਼੍ਰੀ ਨੀਲਕੰਠ ਤਿਵਾੜੀ, ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ, ਸਰਕਾਰ ਯੂਪੀ; ਸ੍ਰੀ ਅਰੁਣ ਕੁਮਾਰ ਸਾਗਰ, ਐਮਪੀ ਸ਼ਾਹਜਹਾਂਪੁਰ ਦੇ ਜ਼ਿਲ੍ਹਾ ਅਤੇ ਜ਼ਿਲ੍ਹਾ ਅਧਿਕਾਰੀ ਵੀ ਪੁਸ਼ਪਾਂਜਲੀ ਸਮਾਗਮ ਵਿੱਚ ਮੌਜੂਦ ਸਨ।
ਕਵੀ - ਇਨਕਲਾਬੀ ਨੂੰ ਸ਼ਰਧਾਂਜਲੀ ਵਜੋਂ, ਉਨ੍ਹਾਂ ਦੀ ਵਿਰਾਸਤ ਨੂੰ ਸਮਰਪਿਤ ਇੱਕ ਛੋਟੀ ਜਿਹੀ ਸੱਭਿਆਚਾਰ ਪੇਸ਼ਕਾਰੀ ਵੀ ਕੀਤੀ ਗਈ। ਪੁਸ਼ਪਾਂਜਲੀ ਦੇ ਸਮੇਂ, ਸ਼੍ਰੀ ਨਵੀਨ ਮਿਸ਼ਰਾ ਨੇ ਸਿਤਾਰ 'ਤੇ ਭਗਤੀ ਸੰਗੀਤ ਵਜਾਇਆ। ਕਿੱਸਾਗੋਈ ਦੇ ਪ੍ਰਮੁੱਖ ਵਕਤਾ, ਸ਼੍ਰੀ ਹਿਮਾਂਸ਼ੂ ਬਾਜਪਾਈ ਨੇ ਸ਼ਹੀਦ ਬਿਸਮਿਲ ਦੀ ਜੀਵਨੀ ਸੁਣਾਈ, ਜਿਸ ਤੋਂ ਬਾਅਦ ਕਿਸ਼ੋਰ ਚਤੁਰਵੇਦੀ ਐਂਡ ਗਰੁੱਪ ਵੱਲੋਂ ਦੇਸ਼ ਭਗਤੀ ਦੇ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ।
ਪੰਡਿਤ ਰਾਮ ਪ੍ਰਸਾਦ ਬਿਸਮਿਲ, 11 ਜੂਨ, 1897 ਨੂੰ ਸ਼ਾਹਜਹਾਂਪੁਰ ਵਿੱਚ ਪੈਦਾ ਹੋਏ, ਉਹ ਬਰਤਾਨਵੀ ਬਸਤੀਵਾਦ ਦੇ ਵਿਰੁੱਧ ਲੜਨ ਵਾਲੇ ਸਭ ਤੋਂ ਮਹੱਤਵਪੂਰਨ ਭਾਰਤੀ ਇਨਕਲਾਬੀਆਂ ਵਿੱਚੋਂ ਇੱਕ ਸਨ। ਉਨ੍ਹਾਂ 19 ਸਾਲ ਦੀ ਉਮਰ ਤੋਂ ਬਿਸਮਿਲ ਦੇ ਨਾਮ ਹੇਠ ਉਰਦੂ ਅਤੇ ਹਿੰਦੀ ਵਿੱਚ ਦੇਸ਼ ਭਗਤੀ ਦੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਲਿਖੀਆਂ। ਉਨ੍ਹਾਂ ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ ਵਰਗੇ ਨੇਤਾਵਾਂ ਨਾਲ ਹਿੰਦੁਸਤਾਨ ਰੀਪਬਲੀਕਨ ਐਸੋਸੀਏਸ਼ਨ ਬਣਾਈ ਅਤੇ ਅਸ਼ਫਾਕ ਉਲਾਹ ਖਾਨ ਅਤੇ ਰੋਸ਼ਨ ਸਿੰਘ ਬ੍ਰਿਟਿਸ਼ ਸ਼ਾਸਨ ਦੇ ਵਿਰੋਧ ਵਿੱਚ 1918 ਦੀ ਮੇਨਪੁਰੀ ਕਾਰਵਾਈ 1925 ਦੀ ਕਾਕੋਰੀ ਕਾਰਵਾਈ ਵਿੱਚ ਹਿੱਸਾ ਲਿਆ। ਉਹ 19 ਦਸੰਬਰ, 1927 ਨੂੰ ਸਿਰਫ 30 ਸਾਲ ਦੀ ਉਮਰ ਵਿੱਚ, ਗੋਰਖਪੁਰ ਜੇਲ੍ਹ ਵਿੱਚ ਕਾਕੋਰੀ ਸਾਜ਼ਿਸ਼ ਵਿੱਚ ਆਪਣੀ ਭੂਮਿਕਾ ਲਈ ਸ਼ਹੀਦ ਹੋਏ ਸਨ। ਜੇਲ੍ਹ ਵਿੱਚ ਹੁੰਦਿਆਂ, ਉਨ੍ਹਾਂ ‘ਮੇਰਾ ਰੰਗ ਦੇ ਬਸੰਤੀ ਚੋਲਾ’ ਅਤੇ ‘ਸਰਫਰੋਸ਼ੀ ਕੀ ਤਮੰਨਾ’ ਲਿਖਿਆ ਜੋ ਸੁਤੰਤਰਤਾ ਸੰਗਰਾਮੀਆਂ ਦੇ ਗੀਤ ਬਣ ਗਏ।
*****
ਐਨਬੀ/ਐੱਸਕੇ/ਯੂਡੀ
(रिलीज़ आईडी: 1726550)
आगंतुक पटल : 284