ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਰੂਸ ਨਾਲ ਸਾਂਝੀ ਖੋਜ ਤੇ ਵਿਕਾਸ ਅਤੇ ਟੈਕਨੋਲੋਜੀ ਟ੍ਰਾਂਸਫ਼ਰ ਲਈ ਤਿੰਨ ਭਾਰਤੀ ਸਾਈਂਸ ਐਂਡ ਟੈਕਨੌਲੋਜੀ ਅਧਾਰਤ ਉੱਦਮ ਚੁਣੇ ਗਏ

Posted On: 11 JUN 2021 3:30PM by PIB Chandigarh

‘ਭਾਰਤ–ਰੂਸ ਸਾਂਝੇ ਟੈਕਨੋਲੋਜੀ ਮੁੱਲਾਂਕਣ ਅਤੇ ਤੇਜ਼–ਰਫ਼ਤਾਰ ਵਪਾਰੀਕਰਣ ਪ੍ਰੋਗਰਾਮ’ ਅਧੀਨ ਖੋਜ ਤੇ ਵਿਕਾਸ ਅਤੇ ਟੈਕਨੋਲੋਜੀ ਟ੍ਰਾਂਸਫ਼ਰ ਦੇ ਸਾਂਝੇ ਪ੍ਰੋਜੈਕਟਾਂ ਲਈ ਸਾਈਂਸ ਐਂਡ ਟੈਕਨੌਲੋਜੀ ਅਧਾਰਤ ਤਿੰਨ ਭਾਰਤੀ ਲਘੂ ਤੋਂ ਦਰਮਿਆਨੇ ਉੱਦਮ/ਸਟਾਰਟ–ਅੱਪਸ ਚੁਣੇ ਗਏ ਹਨ।

ਚੁਣੀਆਂ ਗਈਆਂ ਕੰਪਨੀਆਂ ’ਚੋਂ ਦੋ – ਪ੍ਰੈਟੇ ਸੌਲਿਯੂਸ਼ਨਜ਼ (Prantae Solutions) ਅਤੇ ਜੇਔਨ ਇੰਪਲਾਂਟਸ (Jayon Implants) ਨੂੰ ਸਾਂਝੇ ਖੋਜ ਤੇ ਵਿਕਾਸ ਪ੍ਰੋਗਰਾਮਾਂ ਅਧੀਨ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਤੀਜੀ ਕੰਪਨੀ ‘ਅਨੰਨਯਾ ਟੈਕਨੋਲੋਜੀਜ਼’ ਨੂੰ ਰੂਸ ਤੋਂ ਟੈਕਨੋਲੋਜੀ ਅਪਨਾਉਣ ਵਾਸਤੇ ਮਾਲੀ ਇਮਦਾਦ ਦਿੱਤੀ ਗਈ ਹੈ।

‘ਪ੍ਰੈਂਟੇ ਸੌਲਿਯੂਸ਼ਨਜ਼’ ਨੂੰ ਡਿਸਪੋਜ਼ੇਬਲ ਕਾਰਟਰਿਜਸ ਦੇ ਆਧਾਰ ਉੱਤੇ ‘ਮਲਟੀਪਲੈਕਸ ਇਮਿਊਨੋਫ਼ਲੋਰੋਸੈਂਸ’ ਵਿਸ਼ਲੇਸ਼਼ਣ ਨਾਂਅ ਦੀ ਤਕਨੀਕ ਦੁਆਰਾ ‘ਰਿਊਮੈਟੌਇਡ ਆਰਥਰਾਈਟਿਸ’ (RA – ਗਠੀਆ) ਰੋਗ ਦੇ ਤੇਜ਼ੀ ਨਾਲ ਕੇਅਰ ਡਾਇਓਗਨੌਸਿਸ ਹਿਤ ਇੱਕ ਪਲੈਟਫ਼ਾਰਮ ਦੇ ਵਿਕਾਸ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਕੰਪਨੀ ਦਾ ਉਦੇਸ਼ ELISA-ਆਧਾਰਤ ਸੇਰੌਲੋਜੀਕਲ ਡਾਇਓਗਨੌਸਿਸ ਨਾਲ ਜੁੜੀਆਂ ਔਕੜਾਂ ਘਟਾਉਣ ਲਈ RA ਦੀ ਤੇਜ਼ੀ ਨਾਲ ਸ਼ਨਾਖ਼ਤ ਵਾਸਤੇ ਇੱਕ ਪੋਰਟੇਬਲ ‘ਪੁਆਇੰਟ ਆੱਵ੍ ਕੇਅਰ’ ਟੈਕਨੋਲੋਜੀ ਸਿਰਜਣਾ ਹੈ।

‘ਜੇਔਨ ਇੰਪਲਾਂਟਸ’ ਲਈ ਮਦਦ ਨਾਲ ਮਨੁੱਖੀ ਸਰੀਰ ਦੇ ਨਕਲੀ ਅੰਗਾਂ ਦੇ ਵਿਕਾਸ ਨਾਲ ਸਬੰਧਤ ਤਕਨਾਲੋਜੀਆਂ ਦੇ ਵਿਕਾਸ ਅਤੇ ਹੱਥਾਂ ਤੇ ਪੈਰਾਂ ਦੇ ਜੋੜਾਂ, ਵੱਡੇ ਜੋੜਾਂ ਦੇ ਨਾਲ–ਨਾਲ ਦੰਦਾਂ ਦੇ ਇੰਪਲਾਂਟਸ ਲਈ ਸੈਰਾਮਿਕ ਐਂਡੋਪ੍ਰੋਸਥੀਸੇਜ਼ ਦੇ ਨਿਰਮਾਣ ਵਿੱਚ ਸਹਾਇਤਾ ਮਿਲੇਗੀ। ਇਸ ਪ੍ਰੋਜੈਕਟ ਦਾ ਉਦੇਸ਼ ਰਿਊਮੈਟੌਇਡ ਆਰਥਰਾਈਟਿਸ, ਪੁਰਾਣੇ ਜ਼ਖ਼ਮਾਂ, ਸੱਟ ਲੱਗਣ ਤੇ ਇੱਕ ਵਿਅਕਤੀ ਦੇ ਉੱਪਰਲੇ ਅੰਗਾਂ ਦੇ ਜੋੜਾਂ ਦੇ ਆਰਥਰੌਸਿਸ ਦੇ ਰੋਗੀਆਂ ਲਈ ਵਿਲੱਖਣ ਤੇ ਨਵੀਨ ਕਿਸਮ ਦੇ ਮੈਡੀਕਲ ਉਪਕਰਣ ਤਿਆਰ ਕਰ ਕੇ ਉਨ੍ਹਾਂ ਦਾ ਵਪਾਰੀਕਰਣ ਕਰਨਾ ਹੈ।

‘ਅਨੰਨਯਾ ਟੈਕਨੋਲੋਜੀਜ਼’ ਨੂੰ ‘ਇੰਟੈਗ੍ਰੇਟਡ ਸਟੈਂਡਬਾਇ ਇੰਸਟਰੂਮੈਂਟ ਸਿਸਟਮ’ ਤੇ ਆਪਣੇ ਰੂਸੀ ਸਾਥੀ ਨਾਲ ਸਬੰਧਤ ਟੈਸਟ ਉਪਕਰਣ ਦੇ ਸਾਂਝੇ ਵਿਕਾਸ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

‘ਭਾਰਤ–ਰੂਸ ਸਾਂਝਾ ਟੈਕਨੋਲੋਜੀ ਮੁੱਲਾਂਕਣ ਅਤੇ ਤੇਜ਼–ਰਫ਼ਤਾਰ ਵਪਾਰੀਕਰਣ ਪ੍ਰੋਗਰਾਮ’ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਅਤੇ ‘ਫ਼ਾਊਂਡੇਸ਼ਨ ਫ਼ਾਰ ਅਸਿਸਟੈਂਸ ਟੂ ਸਮਾਲ ਇਨੋਵੇਟਿਵ ਇੰਟਰਪ੍ਰਾਈਜ਼ਸ’ (FASIE) ਦੀ ਇੱਕ ਸਾਂਝੀ ਪਹਿਲਕਦਮੀ ਹੈ। ਭਾਰਤ ਵਾਲੇ ਪਾਸੇ ‘ਫ਼ੈਡਰੇਸ਼ਨ ਆੱਵ੍ ਇੰਡੀਅਨ ਚੈਂਬਰਜ਼ ਆੱਵ੍ ਕਾਮਰਸ ਐਂਡ ਇੰਡਸਟ੍ਰੀ’ (FICCI); ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੀ ਤਰਫ਼ੋਂ ਇਹ ਪ੍ਰੋਗਰਾਮ ਲਾਗੂ ਕਰ ਰਹੀ ਹੈ।

ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ‘ਭਾਰਤ ਰੂਸ ਸਾਂਝਾ ਟੈਕਨੋਲੋਜੀ ਮੁੱਲਾਂਕਣ ਤੇ ਤੇਜ਼–ਰਫ਼ਤਾਰ ਵਪਾਰੀਕਰਣ ਪ੍ਰੋਗਰਾਮ’ ਪ੍ਰਧਾਨ ਮੰਤਰੀ ਦੀ ‘ਆਤਮ–ਨਿਰਭਰ ਭਾਰਤ’ ਨੀਤੀ ਦੀ ਤਰਜ਼ ’ਤੇ ਹੈ। ਸਾਂਝੇ ਤੌਰ ’ਤੇ ਚੁਣੇ ਗਏ ਇਨ੍ਹਾਂ ਪ੍ਰੋਜੈਕਟਾਂ ਨੂੰ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਅਤੇ ਰੂਸੀ ਸੰਘ ਦੇ ‘ਫ਼ਾਊਂਡੇਸ਼ਨ ਫ਼ਾਰ ਅਸਿਸਟੈਂਸ ਟੂ ਸਮਾਲ ਇਨੋਵੇਟਿਵ ਇੰਟਰਪ੍ਰਾਈਜ਼ਜ਼’ (FASIE) ਵੱਲੋਂ ਮਾਲੀ ਇਮਦਾਦ ਦਿੱਤੀ ਜਾ ਰਹੀ ਹੈ; ਜੋ ਦੋਵੇਂ ਦੇਸ਼ਾਂ ਵਿਚਾਲੇ ਵਿਗਿਆਨ, ਟੈਕਨੋਲੋਜੀ ਤੇ ਨਵੀਨਤਾ ਦੇ ਖੇਤਰਾਂ ’ਚ ਸਬੰਧ ਹੋਰ ਮਜ਼ਬੂਤ ਕਰਨ ਲਈ ਇੱਕ ਹੋਰ ਕਦਮ ਹੈ।

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਇੰਟਰਨੈਸ਼ਨਲ ਡਿਵੀਜ਼ਨ ਦੇ ਮੁਖੀ ਸ਼੍ਰੀ ਐੱਸਕੇ ਵਾਰਸ਼ਨੇ ਨੇ ਕਿਹਾ ਕਿ ਇਹ ਪ੍ਰੋਜੈਕਟ ਭਾਰਤ ਤੇ ਰੂਸ ਵਿਚਾਲੇ ਨਵਾਂ ਦੁਵੱਲਾ ਸਹਿਯੋਗ – ਟੈਕਨੋ–ਉੱਦਮੀ ਸਹਿਯੋਗ ਮੁਹੱਈਆ ਕਰਵਾਉਣਗੇ ਅਤੇ ਇਕੱਠੇ ਕੰਮ ਕਰਦਿਆਂ ਸਾਂਝੇ ਆਧਾਰਾਂ ਉੱਤੇ ਖੋਜ ਕਰਨਗੇ।

‘ਭਾਰਤ–ਰੂਸ ਸਾਂਝਾ ਟੈਕਨੋਲੋਜੀ ਮੁੱਲਾਂਕਣ ਤੇ ਤੇਜ਼–ਰਫ਼ਤਾਰ ਵਪਾਰੀਕਰਣ ਪ੍ਰੋਗਰਾਮ’ ਦੀ ਸ਼ੁਰੂਆਤ ਜੁਲਾਈ 2020 ’ਚ ਭਾਰਤ ਅਤੇ ਰੂਸ ਵਿਚਾਲੇ ਵਿਗਿਆਨ, ਟੈਕਨੋਲੋਜੀ ਤੇ ਨਵੀਨਤਾ ਵਿੱਚ ਤਾਲਮੇਲ ਪੈਦਾ ਕਰਨ ਲਈ ਇੱਕ ਦੁਵੱਲੀ ਪਹਿਲਕਦਮੀ ਵਜੋਂ ਕੀਤੀ ਗਈ ਸੀ। ਇਸ ਪ੍ਰੋਗਰਾਮ ਦੇ ਪਹਿਲੇ ਸੱਦੇ ’ਤੇ ਹੀ ਕਈ ਸਾਂਝੀਆਂ ਤਜਵੀਜ਼ਾਂ ਹਾਸਲ ਹੋਈਆਂ ਸਨ, ਜਿਨ੍ਹਾਂ ਵਿੱਚੋਂ ਸਖ਼ਤ ਮੁੱਲਾਂਕਣ ਪ੍ਰਕਿਰਿਆ ਤੋਂ ਬਾਅਦ ਮਾਲੀ ਇਮਦਾਦ ਲਈ ਤਿੰਨ ਤਜਵੀਜ਼ਾਂ ਦੀ ਚੋਣ ਕੀਤੀ ਗਈ ਹੈ।

 

****

ਐੱਸਐੱਸ/ਆਰਪੀ (ਡੀਐੱਸਟੀ ਮੀਡੀਆ ਸੈੱਲ)


(Release ID: 1726414) Visitor Counter : 138


Read this release in: English , Urdu , Hindi