ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ

ਸਿੱਖਿਅਕ ਖੋਜਕਰਤਾਵਾਂ ਲਈ ਆਈ-ਸਟੈਮ (I-STEM) ਦੇ ਮਾਧਿਅਮ ਰਾਹੀਂ ਕੌਮਸੌਲ ਪਲੇਟਫਾਰਮ ਫ੍ਰੀ ਉਪਲੱਬਧ

Posted On: 10 JUN 2021 6:01PM by PIB Chandigarh

ਦੇਸ਼ ਵਿੱਚ ਪਹਿਲੀ ਵਾਰ, ਆਈ-ਸਟੈਮ ਪੋਰਟਲ ਦੇ ਮਾਧਿਅਮ ਰਾਹੀਂ ਭਾਰਤ ਵਿੱਚ ਸਿੱਖਿਅਕ ਉਪਯੋਗਕਰਤਾ ਹੁਣ ਕੌਮਸੌਲ ਮਲਟੀਫਿਜੀਕਸ ਸਾਫਟਵੇਅਰ ਸੂਟ ਨੂੰ ਬਿਨਾ ਕਿਸੇ ਖਰਚ ਦੇ ਹਾਸਲ ਕਰ ਸਕਣਗੇ । ਖੋਜ ਅਤੇ ਵਿਕਾਸ ਸਹੂਲਤਾਂ ਨੂੰ ਸਾਂਝਾ ਕਰਨ ਲਈ ਰਾਸ਼ਟਰੀ ਵੈੱਬ ਪੋਰਟਲ, ਭਾਰਤੀ ਵਿਗਿਆਨ ਟੈਕਨੋਲੋਜੀ ਅਤੇ ਇੰਜੀਨੀਅਰਿੰਗ ਸਹੂਲਤਾਂ ਦਾ ਨਕਸ਼ਾ (ਆਈ-ਸਟੈਮ), ਅਤੇ ਸਵੀਡਨ ਵਿੱਚ ਕੌਮਸੌਲ ਸਮੂਹ ਦਫ਼ਤਰ ਨੇ ਇਸ ਦੇ ਲਈ ਇੱਕ ਸਹਿਯੋਗੀ ਵਿਵਸਥਾ ਵਿੱਚ ਪ੍ਰਵੇਸ਼  ਕੀਤਾ ਹੈ।

ਭਾਰਤ ਵਿੱਚ ਕਿੱਥੋ ਤੋਂ ਵੀ ਉਪਯੋਗਕਰਤਾ ਦੇ ਅਨੁਕੂਲ ਪਹੁੰਚ ਪ੍ਰਦਾਨ ਕਰਨ ਲਈ ‘ਸੁਇਟ’ ਨੂੰ ‘ਕਲਾਉਡ ਸਰਵਰ’ ’ਤੇ ਹੋਸਟ ਕੀਤਾ ਗਿਆ ਹੈ। ਇਸ ਵਿਵਸਥਾ ਨਾਲ ਦੇਸ਼ ਵਿੱਚ ਕਈ ਵਿਦਿਆਰਥੀਆਂ ਅਤੇ ਖੋਜਕਾਰਾਂ ਨੂੰ ਸਹਾਇਤਾ ਪ੍ਰਾਪਤ ਹੋਣ ਦੀ ਆਸ ਹੈ, ਵਿਸ਼ੇਸ਼ ਰੂਪ ਨਾਲ ਅਧਿਕ ਦੂਰ ਅਤੇ ਘੱਟ-ਸੰਪੰਨ ਸੰਸਥਾਨਾਂ ਵਿੱਚ, ਜਿਸ ਨਾਲ ਸਿੱਖਣ ਦੇ ਨਤੀਜਿਆਂ ਵਿੱਚ ਵਾਧਾ ਹੋਵੇਗਾ ਅਤੇ ਪੂਰੇ ਭਾਰਤ ਵਿੱਚ ਖੋਜ ਅਤੇ ਵਿਕਾਸ ਦੇ ਪ੍ਰਯਤਨਾਂ ਨੂੰ ਹੁਲਾਰਾ ਮਿਲੇਗਾ ।

ਆਈ-ਸਟੈਮ (www.istem.gov.in) ਪੀਐੱਮ-ਐੱਸਟੀਆਈਏਸੀ ਮਿਸ਼ਨ ਦੇ ਤਹਿਤ ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨੀ ਸਲਾਹਕਾਰ ਦੇ ਦਫ਼ਤਰ ਦੀ ਇੱਕ ਪਹਿਲ ਹੈ। ਇਸ ਦਾ ਟੀਚਾ ਖੋਜਕਾਰਾਂ ਨੂੰ ਸੰਸਾਧਨਾਂ ਨਾਲ ਜੋੜ ਕੇ, ਆਸ਼ਿੰਕ ਰੂਪ ਨਾਲ ਟੈਕਨੋਲੋਜੀਆਂ ਅਤੇ ਵਿਗਿਆਨੀ ਸਮੱਗਰੀ ਵਿਕਾਸ ਨੂੰ ਸਵਦੇਸ਼ੀ ਰੂਪ ਨਾਲ ਹੁਲਾਰਾ ਦੇ ਕੇ ਅਤੇ ਖੋਜਕਾਰਾਂ ਨੂੰ ਜ਼ਰੂਰੀ ਸਪਲਾਈ ਅਤੇ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਆਈ-ਸਟੈਮ ਵੈੱਬ ਪੋਰਟਲ ਦੇ ਮਾਧਿਅਮ ਰਾਹੀਂ ਮੌਜੂਦਾ ਖੋਜ ਅਤੇ ਵਿਕਾਸ ਸਹੂਲਤਾਂ ਤੱਕ ਪਹੁੰਚ ਉਪਲੱਬਧ ਕਰਾ ਕੇ ਖੋਜ ਅਤੇ ਵਿਕਾਸ ਈਕੋਸਿਸਟਮ ਮਜ਼ਬੂਤ ਕਰਨਾ ਹੈ।

ਪੋਰਟਲ ਪੂਰੇ ਭਾਰਤ ਵਿੱਚ ਸਹੂਲਤਾਂ ਦੇ ਡੇਟਾਬੇਸ ਨੂੰ ਹੋਸਟ ਕਰਦਾ ਹੈ ਤਾਕਿ ਉਨ੍ਹਾਂ ਵਿੱਚੋਂ ਕਿਸੇ ਦੀ ਵਰਤੋਂ ਕਰਨ ਦੇ ਇੱਛੁਕ ਖੋਜਕਰਤਾ ਇਸ ਨੂੰ ਖੋਜ ਸਕਣ ਅਤੇ ਇਸ ਦੀ ਵਰਤੋਂ ਕਰਨ ਲਈ ਔਨਲਾਈਨ ਬੁਕਿੰਗ ਕਰ ਸਕਣ । ਵਰਤਮਾਨ ਵਿੱਚ, ਪੋਰਟਲ ਦੇਸ਼ ਭਰ ਦੇ 850 ਸੰਸਥਾਨਾਂ ਦੇ 25,000 ਤੋਂ ਅਧਿਕ ਉਪਕਰਨਾਂ ਨੂੰ ਸੂਚੀਬੱਧ ਕਰਦਾ ਹੈ, ਅਤੇ ਇਸ ਵਿੱਚ 20,000 ਤੋਂ ਅਧਿਕ ਭਾਰਤੀ ਖੋਜਕਰਤਾ ਸ਼ਾਮਲ ਹਨ । ਪੋਰਟਲ ਵਿੱਚ ਸਵਦੇਸ਼ੀ ਰੂਪ ਨਾਲ ਵਿਕਸਿਤ ਟੋਕਨੋਲੋਜੀਆਂ ਅਤੇ ਉਤਪਾਦਾਂ ਦੀ ਇੱਕ ਡਿਜਿਟਲ ਵਿਸ਼ਾ ਸੂਚੀ ਵੀ ਹੈ, ਨਾਲ ਹੀ ਦੇਸ਼ ਭਰ ਵਿੱਚ ਖੋਜ ਅਤੇ ਵਿਕਾਸ ਸਹਿਯੋਗ ਅਤੇ ਹੁਨਰ  ਵਿਕਾਸ ਨੂੰ ਵਧਾਉਣ ਲਈ ਵੱਖ-ਵੱਖ ਸ਼ਹਿਰ ਗਿਆਨ ਅਤੇ ਇਨੋਵੇਸ਼ਨ ਸਮੂਹਾਂ ਲਈ ਮੰਚ ਦੀ ਮੇਜਬਾਨੀ ਵੀ ਕਰਦਾ ਹੈ।

A picture containing timelineDescription automatically generated

ਕੌਮਸੌਲ ਸਮੂਹ ਦੁਆਰਾ ਵਿਕਸਿਤ ਕੌਮਸੌਲ ਮਲਟੀਫਿਜੀਕਸ ਸਾਫਟਵੇਅਰ ਸੂਟ (https://www.comsol.co.in/) ਦੀ ਵਰਤੋਂ ਦੁਨੀਆ ਭਰ ਵਿੱਚ ਖੋਜ ਅਤੇ ਵਿਕਾਸ ਦੇ ਨਾਲ-ਨਾਲ ਸਿੱਖਣ ਅਤੇ ਨਿਰਦੇਸ਼ ਲਈ ਵੱਖ-ਵੱਖ ਪ੍ਰਕਾਰ ਦੇ ਕੰਪਿਊਟਰ ਅਨੁਕਰਣ ਲਈ ਇੱਕ ਲਾਜ਼ਮੀ ਉਪਕਰਨ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਹ ਇੰਜੀਨੀਅਰਿੰਗ ਦੇ ਸਾਰੇ ਖੇਤਰਾਂ, ਨਿਰਮਾਣ ਅਤੇ ਵਿਗਿਆਨ ਖੋਜ ਵਿੱਚ ਮਾਡਲਿੰਗ ਡਿਜਾਇਨ, ਉਪਕਰਨਾਂ ਅਤੇ ਪ੍ਰਕਿਰਿਆਵਾਂ ਲਈ ਇੱਕ ਸਧਾਰਨ ਅਨੁਕਰਣ ਸਾਫਟਵੇਅਰ ਪੈਕੇਜ ਹੈ। ਆਪਣੇ ਖੁਦ ਦੇ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਲਈ ਮਲਟੀਫਿਜੀਕਸ ਮਾਡਲਿੰਗ ਦੀ ਵਰਤੋਂ ਕਰਨ ਦੇ ਇਲਾਵਾ, ਕੋਈ ਵੀ, ਵਿਸ਼ੇਸ਼ ਰੂਪ ਤੋਂ ਪਹਿਲਾਂ ਗ੍ਰੈਜੂਏਟ ਅਤੇ ਗ੍ਰੈਜੂਏਟ ਵਿਦਿਆਰਥੀਆਂ ਦੀਆਂ ਜਮਾਤਾਂ ਲਈ, ਪਰਿਣਾਮੀ ਮਾਡਲ ਨੂੰ ਨਿਰਦੇਸ਼ ਦੇਣ ਲਈ ਅਨੁਪ੍ਰਯੋਗਾਂ ਵਿੱਚ ਬਦਲ ਸਕਦਾ ਹੈ।

ਪ੍ਰਧਾਨ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਵਿੱਚ ਵਿਗਿਆਨਕ ਸਕੱਤਰ, ਡਾ. ਅਰਬਿੰਦ ਮਿਤਰਾ, ਨੇ ਕੌਮਸੌਲ ਪਲੇਟਫਾਰਮ ਅਤੇ ਕੈਲੀਬ੍ਰੇਸ਼ਨ ਮਾਨਕਾਂ ਦੀ ਲਾਇਬ੍ਰੇਰੀ ਦਾ ਸ਼ੁਭਾਰੰਭ ਕੀਤਾ । ਆਈ-ਸਟੈਮ ਪੋਰਟਲ ਦੇ ਮਾਧਿਅਮ ਰਾਹੀਂ ਜਾਗਰੂਕਤਾ ਪੈਦਾ ਕਰਨ ਲਈ ਖੋਜ ਅਤੇ ਵਿਕਾਸ ਸੇਵਾਵਾਂ ’ਤੇ ਇੱਕ ਵੈਬੀਨਾਰ ਵੀ ਆਯੋਜਿਤ ਕੀਤਾ ਗਿਆ ਸੀ । ਭਾਰਤੀ ਵਿਗਿਆਨ ਸੰਸਥਾਨ ਬੈਂਗਲੋਰ ਦੇ ਡਾਇਰੈਕਟਰ ਅਤੇ ਹੋਰ ਪ੍ਰਮੁੱਖ ਖੋਜਕਾਰਾਂ ਨੇ ਵੈਬੀਨਾਰ ਨੂੰ ਸੰਬੋਧਿਤ ਕੀਤਾ ਸੀ । ਆਈ-ਸਟੈਮ  ਦੇ ਰਾਸ਼ਟਰੀ ਕੋਆਰਡੀਨੇਟਰ, ਆਈਆਈਐੱਸਸੀ ਬੈਂਗਲੋਰ ਦੇ ਡਾ. ਸੰਜੀਵ ਸ਼੍ਰੀਵਾਸਤਵ ਨੇ ਵੱਖ-ਵੱਖ ਪ੍ਰਕਾਰ ਦੇ ਅਨੁਕਰਣ ਅਤੇ ਮਾਡਲਿੰਗ ਅਧਿਐਨਾਂ ਲਈ ਇਸ ਸਾਫਟਵੇਅਰ ਦੀ ਵਰਤੋਂ ਅਤੇ ਅਨੁਪ੍ਰਯੋਗ ’ਤੇ ਪ੍ਰਕਾਸ਼ ਪਾਇਆ, ਜਿਸ ਨੂੰ ਕਿਸੇ ਵੀ ਭੌਤਿਕ ਪ੍ਰਣਾਲੀ ਵਿੱਚ ਲਾਗੂ ਕੀਤਾ ਜਾ ਸਕਦਾ ਹੈ।

TimelineDescription automatically generated

ਅਧਿਕ ਵੇਰਵੇ ਇੱਥੇ ਦੇਖੇ ਜਾ ਸਕਦੇ ਹਨ :https://www.istem.gov.in/istem-comsol

ਰਾਸ਼ਟਰੀ ਵੈਬੀਨਾਰ  ਦੀ ਰਿਕਾਰਡਿੰਗ ਇੱਥੇ ਉਪਲੱਬਧ ਹੈ: https://youtu.be/8Kz5DD18x44

 

*******

ਡੀਐੱਸ/ਏਕੇਜੇ



(Release ID: 1726386) Visitor Counter : 172


Read this release in: English , Urdu , Hindi