ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) - ਨੈਸ਼ਨਲ ਇੰਸਟੀਚਿਊਟ ਆਫ ਇਮਯੂਨੋਲੋਜੀ (ਐੱਨਆਈਆਈ) ਨੇ ਭਾਰਤ ਦੀ ਪਹਿਲੀ ਸਵਦੇਸ਼ੀ ਟਿਊਮਰ ਐਂਟੀਜਨ ਐੱਸਪੀਏਜੀ9 ਦਾ ਟ੍ਰੇਡਮਾਰਕ ਪ੍ਰਾਪਤ ਕੀਤਾ


ਏਐੱਸਪੀਏਜੀਐੱਨਆਈਆਈਟੀਐੱਮ (ASPAGNIITM) ਦੀ ਵਰਤੋਂ ਬੱਚੇਦਾਨੀ (ਸਰਵਾਈਕਲ), ਅੰਡਾਸ਼ਯ ਦੇ ਕੈਂਸਰ ਵਿੱਚ ਡੈਂਡਰਿਟਿਕ ਸੈੱਲ (ਡੀਸੀ) ਅਧਾਰਤ ਇਮਿਊਨੋਥੇਰੈਪੀ ਵਿੱਚ ਕੀਤੀ ਜਾ ਰਹੀ ਹੈ ਅਤੇ ਇਹ ਛਾਤੀ ਦੇ ਕੈਂਸਰ ਵਿੱਚ ਵੀ ਵਰਤੀ ਜਾਏਗੀ

ਏਐੱਸਪੀਏਜੀਐੱਨਆਈਆਈਟੀਐੱਮ ਕੈਂਸਰ ਦੇ ਇਲਾਜ ਵਿਚ ਕ੍ਰਾਂਤੀ ਲਿਆ ਸਕਦਾ ਹੈ

Posted On: 04 JUN 2021 6:23PM by PIB Chandigarh

 ਭਾਰਤ ਵਿੱਚ ਕੈਂਸਰ ਨਾਲ ਹਰ ਸਾਲ 8.51 ਲੱਖ ਲੋਕਾਂ ਦੀ ਮੌਤ ਹੁੰਦੀ ਹੈ (ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਔਨ ਕੈਂਸਰ, 2020, ਗਲੋਬੋਕੈਨ ਦੇ ਕਹਿਣ ਅਨੁਸਾਰ)। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐੱਚਓ) ਦੇ ਅਨੁਸਾਰ, 10 ਭਾਰਤੀਆਂ ਵਿੱਚੋਂ ਇੱਕ ਨੂੰ ਆਪਣੇ ਜੀਵਨ ਕਾਲ ਦੌਰਾਨ ਕੈਂਸਰ ਹੋ ਜਾਵੇਗਾ, ਅਤੇ 15 ਵਿੱਚੋਂ ਇੱਕ ਦੀ ਮੌਤ ਕੈਂਸਰ ਨਾਲ ਹੋ ਜਾਏਗੀ। ਇਸ ਲਈ, ਇਸ ਮਾਰੂ ਬਿਮਾਰੀ ਦੇ ਇਲਾਜ ਲਈ ਅਸਾਧਾਰਣ ਯਤਨ ਕਰਨ ਅਤੇ ਨਵੇਂ ਢੰਗਾਂ ਦੀ ਖੋਜ ਕਰਨਾ ਸਭ ਤੋਂ ਵੱਧ ਮਹੱਤਵਪੂਰਨ ਹੋ ਜਾਂਦਾ ਹੈ। ਕੈਂਸਰ ਦੇ ਇਲਾਜ ਲਈ ਨਵੇਂ ਢੰਗਾਂ ਨੂੰ ਸਫਲਤਾਪੂਰਵਕ ਲਾਗੂਕਰਨ ਲਈ, ਨਵੀਂ ਦਿੱਲੀ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਇਮਿਊਨੋਲੋਜੀ (ਐੱਨਆਈਆਈ) ਜੋ ਕਿ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦਾ ਇੱਕ ਖੁਦਮੁਖਤਿਆਰੀ ਇੰਸਟੀਚਿਊਟ ਹੈ, ਦੇ ਖੋਜਕਰਤਾ ਅਤੇ ਕੈਂਸਰ ਇੰਸਟੀਚਿਊਟ, ਅਡਯਾਰ, ਚੇਨਈ ਦੇ ਕਲੀਨਿਸ਼ਅਨ ਨਵੀਆਂ ਵਿਗਿਆਨਕ ਖੋਜਾਂ ਦਾ ਕੈਂਸਰ ਦੇ ਮਰੀਜ਼ਾਂ ਦੀ ਬਿਹਤਰ ਦੇਖਭਾਲ ਲਈ ਇਸਤੇਮਾਲ ਕਰਨ ਲਈ ਇੱਕਠੇ ਕੰਮ ਕਰ ਰਹੇ ਹਨ। ਪਿਛਲੇ ਦੋ ਦਹਾਕਿਆਂ ਤੋਂ, ਇਹ ਖੋਜਕਰਤਾ ਅਤੇ ਕਲੀਨਿਸ਼ਿਅਨ ਸਾਂਝੇ ਤੌਰ 'ਤੇ ਉਨ੍ਹਾਂ ਤਰੀਕਿਆਂ ‘ਤੇ ਕੰਮ ਕਰ ਰਹੇ ਹਨ ਜੋ ਕੈਂਸਰ ਦੇ ਵਧੇਰੇ ਪ੍ਰਭਾਵੀ ਇਲਾਜ, ਖਾਸ ਕਰਕੇ ਟਾਰਗੇਟਿਡ ਕੈਂਸਰ ਇਮਿਊਨੋਥੈਰੇਪੀ ਵਿੱਚ ਉਪਲਬਧ ਇਲਾਜ ਪ੍ਰਦਾਨ ਕਰ ਸਕਦੇ ਹਨ। ਭਾਰਤ ਦੇ ਪਹਿਲੇ ਸਵਦੇਸ਼ੀ ਟਿਊਮਰ ਐਂਟੀਜਨ ਐੱਸਪੀਏਜੀ9 ਦੀ ਖੋਜ ਡਾ. ਅਨਿਲ ਸੂਰੀ ਨੇ 1998 ਵਿੱਚ ਕੀਤੀ ਸੀ ਜੋ ਐੱਨਆਈਆਈ ਵਿਖੇ ਕੈਂਸਰ ਰਿਸਰਚ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਹਨ। ਇੱਕ ਤਾਜ਼ਾ ਘਟਨਾਕ੍ਰਮ ਵਿੱਚ, ਐੱਸਪੀਏਜੀ9 ਐਂਟੀਜਨ ਨੂੰ ਏਐੱਸਪੀਏਜੀਐੱਨਆਈਆਈਟੀਐੱਮ (ASPAGNIITM) ਟ੍ਰੇਡਮਾਰਕ ਪ੍ਰਾਪਤ ਹੋਇਆ ਹੈ। ਵਰਤਮਾਨ ਵਿੱਚ, ASPAGNIITM ਸਰਵਾਈਕਲ, ਅੰਡਕੋਸ਼ ਕੈਂਸਰ ਵਿੱਚ ਡੈਂਡਰਿਟਿਕ ਸੈੱਲ (ਡੀਸੀ) ਅਧਾਰਿਤ ਇਮਿਊਨੋਥੈਰੇਪੀ ਵਿੱਚ ਵਰਤੀ ਜਾ ਰਹੀ ਹੈ ਅਤੇ ਛਾਤੀ ਦੇ ਕੈਂਸਰ ਵਿੱਚ ਵੀ ਵਰਤੀ ਜਾਏਗੀ। 

 

 ਇਮਿਊਨੋਥੈਰੇਪੀ ਇੱਕ ਨਵੀਂ ਵਿਧੀ ਹੈ ਜੋ ਕੈਂਸਰ ਦੇ ਵਿਰੁੱਧ ਲੜਨ ਲਈ ਸਰੀਰ ਦੀ ਅੰਦਰੂਨੀ ਸਮਰੱਥਾ ਦੀ ਵਰਤੋਂ ਕਰਦੀ ਹੈ। ਇਸ ਵਿਧੀ ਨਾਲ, ਜਾਂ ਤਾਂ ਇਮਿਊਨ ਪ੍ਰਣਾਲੀ ਨੂੰ ਹੁਲਾਰਾ ਦਿੱਤਾ ਜਾਂਦਾ ਹੈ, ਜਾਂ ਟੀ ਸੈੱਲਾਂ ਨੂੰ "ਟ੍ਰੇਨਡ" ਕੀਤਾ ਜਾਂਦਾ ਹੈ ਕਿ ਉਹ ਵੱਡੀ ਸੰਖਿਆ ਵਿਚ ਵਧ ਸਕਣ ਵਾਲੇ

ਵਿਦਰੋਹੀ ਕੈਂਸਰ ਸੈੱਲਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਮਾਰ ਦੇਣ। ਇਸ ਵਿਅਕਤੀਗਤ ਦਖਲ ਵਿੱਚ, ਉਹ ਮਰੀਜ਼ ਜੋ SPAG9 ਪ੍ਰੋਟੀਨ ਨੂੰ ਦਰਸਾਉਂਦੇ ਹਨ ਦਾ ਇਲਾਜ ਡੀਸੀ ਅਧਾਰਿਤ ਵੈਕਸੀਨ ਟੀਕਾ ਵਿਧੀ ਨਾਲ ਕੀਤਾ ਜਾ ਸਕਦਾ ਹੈ। ਡੀਸੀ ਅਧਾਰਤ ਟੀਕੇ ਵਿੱਚ, ਮਰੀਜ਼ ਦੇ ਖੂਨ ਵਿਚੋਂ ਮੋਨੋਸਾਈਟਸ ਨਾਮਕ ਸੈੱਲਾਂ ਨੂੰ ਇਕੱਤਰ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਵਿੱਚ ਸੋਧ ਕੀਤੀ ਜਾਂਦੀ ਹੈ ਜਿਸ ਨੂੰ ਡੈਂਡਰਿਟਿਕ ਸੈੱਲ ਕਿਹਾ ਜਾਂਦਾ ਹੈ। ਇਨ੍ਹਾਂ ਡੈਂਡਰਿਟਿਕ ਸੈੱਲਾਂ ਨੂੰ ASPAGNIITM ਨਾਲ ਜੋੜ ਕੇ ਅਨੁਕੂਲ ਕੀਤਾ ਜਾਂਦਾ ਹੈ ਅਤੇ ਕੈਂਸਰ ਸੈੱਲਾਂ ਨੂੰ ਮਾਰਨ ਲਈ 'ਲੜਾਕੂ' ਸੈੱਲਾਂ ਜਾਂ ਟੀ-ਸੈੱਲਾਂ ਦੀ ਮਦਦ ਕਰਨ ਲਈ ਟੀਕੇ ਰਾਹੀਂ ਮਰੀਜ਼ ਦੇ ਸਰੀਰ ਵਿੱਚ ਵਾਪਸ ਪਹੁੰਚਾ ਦਿੱਤਾ ਜਾਂਦਾ ਹੈ। ਡੀਸੀ ਅਧਾਰਤ ਇਮਿਊਨੋਥੈਰੇਪੀ ਸੁਰੱਖਿਅਤ, ਕਿਫਾਇਤੀ ਹੈ ਅਤੇ ਐਂਟੀਟਿਊਮਰ ਇਮਿਊਨ ਪ੍ਰਤਿਕ੍ਰਿਆਵਾਂ ਨੂੰ ਉਤਸ਼ਾਹਤ ਕਰ ਸਕਦੀ ਅਤੇ ਕੈਂਸਰ ਦੇ ਮਰੀਜ਼ਾਂ ਦਾ ਲੰਬੇ ਸਮੇਂ ਲਈ ਜੀਵਨ ਬਚਾਅ ਸਕਦੀ ਹੈ। 

 

 ਬਾਇਓਟੈਕਨੋਲੋਜੀ ਵਿਭਾਗ ਨੇ ਕੈਂਸਰ ਰਿਸਰਚ ਪ੍ਰੋਗਰਾਮ ਲਈ ਫੰਡ ਮੁਹੱਈਆ ਕੀਤੇ ਹਨ। ਡਾ. ਅਨਿਲ ਸੂਰੀ ਨੇ ਕਿਹਾ, "ਅਸੀਂ ਡੀਬੀਟੀ ਦੇ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਸਾਨੂੰ ਇਨੇ ਸਾਲਾਂ ਤੱਕ ਕੰਮ ਕਰਨ ਲਈ ਪਲੈਟਫਾਰਮ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਹੈ।” ਡਾ. ਸੂਰੀ ਦੇ ਸਹਿਯੋਗੀ, ਡਾ. ਟੀ ਰਾਜਕੁਮਾਰ, ਐੱਮਡੀ, ਡੀਐੱਮ, ਅਣੂ ਓਨਕੋਲੋਜੀ ਦੇ ਮੁੱਖੀ, ਕੈਂਸਰ ਇੰਸਟੀਚਿਊਟ, ਅਡਯਾਰ, ਚੇਨਈ ਵਿਖੇ ਸਰਵਾਈਕਲ ਕੈਂਸਰ ਦੇ ਮਰੀਜ਼ਾਂ ਵਿੱਚ ਕਲੀਨਿਕਲ ਟਰਾਇਲ ਕਰਵਾ ਰਹੇ ਹਨ। ਡਾ. ਟੀ ਰਾਜਕੁਮਾਰ ਨੂੰ ਕੈਂਸਰ ਇਮਿਊਨੋਥੈਰੇਪੀ ਸੈਂਟਰ ਸਥਾਪਤ ਕਰਨ ਅਤੇ ਕੈਂਸਰ ਦੀਆਂ ਇਨ੍ਹਾਂ ਅਜ਼ਮਾਇਸ਼ਾਂ ਲਈ, ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਫੰਡ ਦਿੱਤੇ ਗਏ ਹਨ। ਇਸਦੇ ਨਾਲ ਹੀ, ਡਾ. ਸੂਰੀ ਅਤੇ ਡਾ. ਟੀ ਰਾਜਕੁਮਾਰ ਨੂੰ 75 ਆਵਰਤੀ / ਮੈਟਾਸਟੈਟਿਕ ਅੰਡਾਸ਼ਯ ਕੈਂਸਰ ਦੇ ਪੜਾਅ IV ਮਰੀਜ਼ਾਂ ਵਿੱਚ ASPAGNIITM ਵਿਧੀ ਦੀ ਯੋਜਨਾਬੱਧ ਵਰਤੋਂ ਦੁਆਰਾ, ਡੈਂਡਰਿਟਿਕ ਸੈੱਲ-ਅਧਾਰਿਤ ਟੀਕੇ ਦੀ ਵਰਤੋਂ ਕਰਦਿਆਂ ਕਲੀਨਿਕਲ ਟਰਾਇਲ ਕਰਵਾਉਣ ਲਈ ਵੀ ਇੰਡੀਆ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਦੁਆਰਾ ਫੰਡ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਬਾਇਓਟੈਕਨੋਲੋਜੀ ਵਿਭਾਗ ਦੁਆਰਾ ਭਵਿੱਖ ਵਿੱਚ ਫੰਡਿੰਗ ਸਹਾਇਤਾ ਦੇ ਨਾਲ, ਏਐੱਸਪੀਏਜੀਐੱਨਆਈਆਈਟੀਐੱਮ ਦੀ ਯੋਜਨਾਬੱਧ ਵਰਤੋਂ ਦੁਆਰਾ, ਕੈਂਸਰ ਇੰਸਟੀਚਿਊਟ ਅਡਯਾਰ ਵਿਖੇ ਆਵਰਤੀ ਹਾਰਮੋਨ ਰੀਸੈਪਟਰ-ਨੈਗੇਟਿਵ ਬ੍ਰੈਸਟ ਕੈਂਸਰ ਵਿੱਚ ਮੈਟਰੋਨੋਮਿਕ ਕੀਮੋਥੈਰੇਪੀ ਅਤੇ ਡੈਂਡਰਿਟਿਕ ਸੈੱਲ ਟੀਕੇ ਦੀ ਭੂਮਿਕਾ ਦਾ ਮੁਲਾਂਕਣ ਕਰਨ ਲਈ ਇੱਕ ਪੜਾਅ 2 ਬੇਤਰਤੀਬੀ (randomised) ਨਿਯੰਤਰਿਤ ਕਲੀਨਿਕਲ ਅਜ਼ਮਾਇਸ਼ ਵੀ ਅਰੰਭ ਕੀਤੀ ਜਾਏਗੀ।

 

 ਏਐੱਸਪੀਏਜੀਐੱਨਆਈਆਈਟੀਐੱਮ ਰੂਪਾਂਤ੍ਰਿਤ (ਟਰਾਂਸਲੇਸ਼ਨਲ) ਕੈਂਸਰ ਖੋਜ ਅਤੇ ਆਤਮਨਿਰਭਰ ਭਾਰਤ ਭਾਵਨਾ ਦੀ ਇੱਕ ਸਹੀ ਉਦਾਹਰਣ ਹੈ। ਆਖਰਕਾਰ ਇਹ ਭਾਰਤ ਅਤੇ ਦੁਨੀਆ ਦੇ ਮਰੀਜ਼ਾਂ ਲਈ ਮਦਦਗਾਰ ਸਾਬਿਤ ਹੋਵੇਗਾ। ਇਹ ਕੈਂਸਰ ਦੇ ਇਲਾਜ ਲਈ ਕਿਫਾਇਤੀ, ਵਿਅਕਤੀਗਤ ਅਤੇ ਸਵਦੇਸ਼ੀ ਉਤਪਾਦਾਂ ਵਿੱਚ ਅਸਲ ਰੂਪ ਵਿੱਚ ਮਨੋਬਲ ਨੂੰ ਉਤਸ਼ਾਹਤ ਕਰਨ ਵਾਲਾ ਹੋਵੇਗਾ।


 

  ***********


 

 ਐੱਸਐੱਸ / ਆਰਪੀ / (ਡੀਬੀਟੀ)



(Release ID: 1725070) Visitor Counter : 185


Read this release in: English , Urdu , Hindi