PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 03 JUN 2021 6:28PM by PIB Chandigarh

 

 

∙         ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 1.34 ਲੱਖ ਰੋਜ਼ਾਨਾ ਨਵੇਂ ਕੇਸ ਆਏ; ਪਿਛਲੇ 7 ਦਿਨਾਂ ਤੋਂ 2 ਲੱਖ ਤੋਂ ਘੱਟ ਰੋਜ਼ਾਨਾ ਨਵੇਂ ਕੇਸ ਦਰਜ ਹੋ ਰਹੇ ਹਨ

∙         ਰੋਜ਼ਾਨਾ ਰਿਕਵਰੀਆਂ ਲਗਾਤਾਰ 21 ਵੇਂ ਦਿਨ ਰੋਜ਼ਾਨਾ ਨਵੇਂ ਮਾਮਲਿਆਂ ਨਾਲੋਂ ਵੱਧ;

∙         ਰਿਕਵਰੀ ਦੀ ਦਰ ਵਧ ਕੇ 92.79 ਫੀਸਦੀ ਹੋਈ

∙         ਰੋਜ਼ਾਨਾ ਪਾਜ਼ਿਟਿਵਿਟੀ ਦਰ 6.21 ਫੀਸਦੀ, ਲਗਾਤਾਰ 10 ਦਿਨਾਂ ਤੋਂ 10 ਫੀਸਦੀ ਤੋਂ ਘੱਟ

∙         ਭਾਰਤ ਨੇ ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਦੇ ਅਧੀਨ ਹੁਣ ਤੱਕ 22 ਕਰੋੜ ਤੋਂ ਵੱਧ ਟੀਕਾ ਖੁਰਾਕ ਦਾ ਪ੍ਰਬੰਧਨ ਕੀਤਾ

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

 

ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 1.34 ਲੱਖ ਰੋਜ਼ਾਨਾ ਨਵੇਂ ਕੇਸ ਆਏ; ਪਿਛਲੇ 7 ਦਿਨਾਂ ਤੋਂ 2 ਲੱਖ ਤੋਂ ਘੱਟ ਰੋਜ਼ਾਨਾ ਨਵੇਂ ਕੇਸ ਦਰਜ ਹੋ ਰਹੇ ਹਨ

 

∙         ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿੱਚ 1,34,154 ਰੋਜ਼ਾਨਾ ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਵਿੱਚ ਹੁਣ ਲਗਾਤਾਰ 7 ਦਿਨਾਂ ਤੋਂ ਰੋਜ਼ਾਨਾ ਨਵੇਂ ਕੇਸ 2 ਲੱਖ ਤੋਂ ਘੱਟ ਰਿਕਾਰਡ ਕੀਤੇ ਜਾ ਰਹੇ ਹਨ। ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਕੀਤੇ ਜਾ ਰਹੇ ਸਾਂਝੇ ਯਤਨਾਂ ਦਾ ਹੀ ਨਤੀਜਾ ਹੈ।

∙         ਭਾਰਤ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ 17,13,413 ਰਹਿ ਗਈ ਹੈ।

∙         ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ  80,232 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦਾ 6.02 ਫੀਸਦੀ ਬਣਦਾ ਹੈ।

∙         ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 21 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 2,11,499 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।

∙         ਥੇ ਹਫਤਾਵਾਰੀ ਕੇਸਾ ਦੀ ਪਾਜ਼ਿਟਿਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 7.66 ਫੀਸਦੀ  ਹੈ; ਜਦੋਂ ਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਹੋਰ ਘਟੀ ਹੈ ਅਤੇ ਅੱਜ 6.21 ਫੀਸਦੀ ‘ਹੈ। ਇਹ ਹੁਣ 10 ਦਿਨਾਂ ਤੋਂ ਲਗਾਤਾਰ 10 ਫੀਸਦੀ ਤੋਂ ਘੱਟ ਦਰਜ ਹੋ ਰਹੀ ਹੈ।

∙         ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 31,24,981 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 22,10,43,693 ਖੁਰਾਕਾਂ ਦਿੱਤੀਆਂ ਗਈਆਂ ਹਨ।

https://www.pib.gov.in/PressReleasePage.aspx?PRID=1723955

 

ਕੋਵਿਡ 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ

ਭਾਰਤ ਸਰਕਾਰ ਵੱਲੋਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 24 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ  (24,17,11,750) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ।

ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਔਸਤਨ ਅਧਾਰਿਤ ਗਣਨਾ ਦੀ ਕੁੱਲ ਖਪਤ 21,96,49,280 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 2 ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ (2,20,62,470) ਉਪਲਬਧ ਹਨ।

https://www.pib.gov.in/PressReleasePage.aspx?PRID=1723959

 

ਕੇਂਦਰੀ ਸਿਹਤ ਮੰਤਰਾਲੇ ਨੇ ਮੈਸਰਜ਼ ਬਾਇਓਲੋਜੀਕਲ-ਈ ਲਿਮਿਟਿਡ, ਹੈਦਰਾਬਾਦ ਨਾਲ 30 ਕਰੋੜ ਕੋਵਿਡ-19 ਟੀਕਾ ਖੁਰਾਕਾਂ ਲਈ ਅਡਵਾਂਸ ਪ੍ਰਬੰਧ ਨੂੰ ਅੰਤਮ ਰੂਪ ਦਿੱਤਾ

ਕੇਂਦਰੀ ਸਿਹਤ ਮੰਤਰਾਲੇ ਨੇ ਹੈਦਰਾਬਾਦ ਸਥਿਤ ਟੀਕਾ ਨਿਰਮਾਤਾ ਬਾਇਓਲੌਜੀਕਲ-ਈ ਨਾਲ ਕੋਵਿਡ-19 ਟੀਕੇ ਦੀਆਂ 30 ਕਰੋੜ ਖੁਰਾਕਾਂ ਲਈ ਪ੍ਰਬੰਧਾਂ ਨੂੰ ਅੰਤਮ ਰੂਪ ਦੇ ਦਿੱਤਾ ਹੈ। ਟੀਕੇ ਦੀਆਂ ਇਨ੍ਹਾਂ ਖੁਰਾਕਾਂ ਦਾ ਨਿਰਮਾਣ ਮੈਸਰਜ ਬਾਇਓਲੋਜੀਕਲ-ਈ ਵੱਲੋਂ ਅਗਸਤ ਤੋਂ ਦਸੰਬਰ 2021 ਤੱਕ ਕੀਤਾ ਜਾਵੇਗਾ। ਇਸ ਉਦੇਸ਼ ਲਈ, ਕੇਂਦਰੀ ਸਿਹਤ ਮੰਤਰਾਲਾ, ਮੈਸਰਜ਼ ਬਾਇਓਲੌਜੀਕਲ-ਈ ਨੂੰ 1500 ਕਰੋੜ ਰੁਪਏ ਦੀ ਅਡਵਾਂਸ ਅਦਾਇਗੀ ਕਰੇਗਾ। 

ਬਾਇਓਲੌਜੀਕਲ-ਈ ਦਾ ਕੋਵਿਡ-19 ਟੀਕਾ ਇਸ ਸਮੇਂ ਫੇਜ਼ -1 ਅਤੇ 2 ਦੇ  ਕਲੀਨਿਕਲ ਪ੍ਰੀਖਣਾਂ ਦੇ ਨਿਰਧਾਰਤ ਨਤੀਜੇ ਦਿਖਾਉਣ ਤੋਂ ਬਾਅਦ ਫੇਜ਼ -3 ਦੇ ਕਲੀਨਿਕਲ ਪ੍ਰੀਖਣ ਅਧੀਨ ਹੈ। ਬਾਇਓਲੋਜੀਕਲ-ਈ ਵੱਲੋਂ ਵਿਕਸਤ ਕੀਤਾ ਜਾ ਰਿਹਾ ਟੀਕਾ ਇੱਕ ਆਰਬੀਡੀ ਪ੍ਰੋਟੀਨ ਸਬ-ਯੂਨਿਟ ਟੀਕਾ ਹੈ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਉਪਲਬਧ ਹੋਣ ਦੀ ਸੰਭਾਵਨਾ ਹੈ।

ਮੈਸਰਜ਼ ਬਾਇਓਲੌਜੀਕਲ-ਈ ਦੇ ਪ੍ਰਸਤਾਵ ਦੀ ਜਾਂਚ ਕੀਤੀ ਗਈ ਸੀ ਅਤੇ ਕੋਵਿਡ -19 (ਐਨਈਜੀਵੀਏਸੀ) ਲਈ ਟੀਕਾ ਪ੍ਰਸ਼ਾਸਨ 'ਤੇ ਰਾਸ਼ਟਰੀ ਮਾਹਰ ਸਮੂਹ ਵੱਲੋਂ  ਇਸਦੀ ਪੂਰੇ ਉੱਦਮ ਨਾਲ ਜਾਂਚ ਤੋਂ ਬਾਅਦ ਮਨਜ਼ੂਰੀ ਲਈ ਸਿਫਾਰਸ਼ ਕੀਤੀ ਗਈ।

https://www.pib.gov.in/PressReleasePage.aspx?PRID=1723933

 

ਨੈਸ਼ਨਲ ਹੈਲਪਲਾਈਨ ਨੰਬਰਾਂ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਆਮ ਮਨੋਰੰਜਨ ਚੈਨਲਾਂ ਨੂੰ ਅਡਵਾਈਜ਼ਰੀ (ਸਲਾਹ)

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਸਾਰੇ ਪ੍ਰਾਈਵੇਟ ਆਮ ਮਨੋਰੰਜਨ (ਗ਼ੈਰ-ਸਮਾਚਾਰ) ਟੈਲੀਵੀਜ਼ਨ ਚੈਨਲਾਂ ਨੂੰ ਇੱਕ ਟਿੱਕਰ ਦੇ ਜ਼ਰੀਏ ਜਾਂ ਅਜਿਹੇ ਤਰੀਕਿਆਂ ਨਾਲ, ਜਿਸ ਨੂੰ ਉਹ ਢੁਕਵਾਂ ਸਮਝਦੇ ਹੋਣ, ਸਮੇਂ-ਸਮੇਂ ’ਤੇ, ਖਾਸ ਕਰਕੇ ਪ੍ਰਾਈਮ ਟਾਈਮ ਦੇ ਦੌਰਾਨ ਹੇਠ ਲਿਖੇ ਨੈਸ਼ਨਲ ਹੈਲਪਲਾਈਨ ਨੰਬਰਾਂ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ।

 

1075

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਨੈਸ਼ਨਲ ਹੈਲਪਲਾਈਨ ਨੰਬਰ

1098

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦਾ ਬਾਲ ਹੈਲਪਲਾਈਨ ਨੰਬਰ

14567

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦਾ ਸੀਨੀਅਰ ਸਿਟੀਜ਼ਨ ਹੈਲਪਲਾਈਨ ਨੰਬਰ (ਐੱਨਸੀਟੀ ਦਿੱਲੀ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ, ਤਮਿਲ ਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ)

08046110007

ਮਨੋਵਿਗਿਆਨਕ ਸਹਾਇਤਾ ਦੇ ਲਈ NIMHANS ਦਾ ਹੈਲਪਲਾਈਨ ਨੰਬਰ

14443

ਆਯੁਸ਼ ਕੋਵਿਡ-19 ਕਾਉਂਸਲਿੰਗ ਹੈਲਪਲਾਈਨ

9013151515

MyGovWhatsApp ਹੈਲਪਡੈਸਕ

 

https://www.pib.gov.in/PressReleasePage.aspx?PRID=1724075

 

ਪੁਣੇ ਹਵਾਈ ਅੱਡੇ ਤੋਂ ਜਨਵਰੀ 2021 ਤੋਂ ਹੁਣ ਤੱਕ 10 ਕਰੋੜ ਤੋਂ ਜ਼ਿਆਦਾ ਵੈਕਸੀਨ ਖੁਰਾਕਾਂ ਦੇਸ਼ ਭਰ ਵਿੱਚ ਭੇਜੀਆਂ ਗਈਆਂ

ਸੀਰਮ ਇੰਸਟੀਟਿਊਟ ਦੀ ਕੋਵਿਸ਼ੀਲਡ ਵੈਕਸੀਨ ਨੂੰ ਦੇਸ਼ ਭਰ ਵਿੱਚ ਪਹੁੰਚਾਉਣ ਲਈ ਪੁਣੇ ਹਵਾਈ ਅੱਡੇ ਇੱਕ ਮੁੱਖ ਕੇਂਦਰ ਦੇ ਰੂਪ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। 12 ਜਨਵਰੀ 2021 ਤੋਂ ਲੈ ਕੇ 27 ਮਈ 2021 ਤੱਕ ਵੈਕਸੀਨ ਦੇ ਕਰੀਬ 9052 ਬਾਕਸ (ਕਰੀਬ 2,89,465 ਕਿਲੋ ਵਜਨ) ਜਿਨ੍ਹਾਂ ਵਿੱਚ 10 ਕਰੋੜ ਤੋਂ ਜ਼ਿਆਦਾ ਕੋਵਿਡ ਵੈਕਸੀਨ ਦੀ ਖੁਰਾਕ ਸੀ, ਦੇਸ਼ ਦੇ ਕਈ ਹਿੱਸਿਆਂ ਵਿੱਚ ਅਲੱਗ-ਅਲੱਗ ਏਅਰਲਾਈਨਸ  ਰਾਹੀਂ ਪੁਣੇ ਹਵਾਈ ਅੱਡੇ ਤੋਂ ਭੇਜੀਆਂ ਜਾ ਚੁੱਕੀਆਂ ਹਨ। ਦਿੱਲੀ, ਕੋਲਕਾਤਾ, ਚੇਨਈ, ਅਹਿਮਦਾਬਾਦ, ਬੰਗਲੁਰੂ, ਭੋਪਾਲ, ਗੋਆ, ਜੈਪੁਰ, ਪੋਰਟ ਬਲੇਅਰ, ਵਿਜੈਵਾੜਾ, ਭੁਵਨੇਸ਼ਵਰ, ਪਟਨਾ, ਲਖਨਾਊ, ਚੰਡੀਗੜ੍ਹ, ਲੇਹ, ਕਰਨਾਲ, ਹੈਦਰਾਬਾਦ, ਗੁਹਾਵਾਟੀ, ਰਾਂਚੀ, ਜੰਮੂ, ਕੋਚੀ, ਦੇਹਰਾਦੂਨ, ਸ਼੍ਰੀਨਗਰ ਅਤੇ ਤ੍ਰਿਵੇਂਦ੍ਰਮ ਵਰਗੇ ਸ਼ਹਿਰਾਂ ਤੱਕ ਪੁਣੇ ਤੋਂ ਵੈਕਸੀਨ ਪਹੁੰਚਾਈ ਗਈ ਹੈ। ਦੇਸ਼ ਭਰ ਦੇ ਹਵਾਈ ਅੱਡੇ ਦੂਰ-ਦੂਰ ਤੱਕ ਕੋਵਿਡ ਵੈਕਸੀਨ ਅਤੇ ਜ਼ਰੂਰੀ ਮੈਡੀਕਲ ਸਮੱਗਰੀ ਦੀ ਅਸਾਨ ਸਪਲਾਈ ਸੁਨਿਸ਼ਚਿਤ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ।

https://www.pib.gov.in/PressReleasePage.aspx?PRID=1724079

 

ਟੀਕਾਕਰਣ ਬਾਰੇ ਕੋਰੀਆਂ ਕਲਪਨਾਵਾਂ ਨੂੰ ਤੋੜਨਾ: 2 ਜੂਨ, 2021 ਤੱਕ ਤਮਿਲ ਨਾਡੂ ਨੂੰ ਕੋਵਿਡ ਟੀਕਿਆਂ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਵੰਡੀਆਂ ਗਈਆਂ ਹਨ

ਕੁਝ ਮੀਡੀਆ ਰਿਪੋਰਟਾਂ ਆਈਆਂ ਹਨ ਜੋ ਤਮਿਲ ਨਾਡੂ ਵਿੱਚ ਟੀਕਿਆਂ ਦੀ ਘਾਟ ਬਾਰੇ ਦਸਦੀਆਂ ਹਨ। ਇਹ ਰਿਪੋਰਟਾਂ ਅਸਲ ਵਿੱਚ ਗਲਤ ਅਤੇ ਬਿਨਾਂ ਕਿਸੇ ਅਧਾਰ ਦੇ ਹਨ। 

ਜਿਵੇਂ ਕਿ 2 ਜੂਨ 2021 ਤੱਕ, ਤਮਿਲ ਨਾਡੂ ਨੂੰ ਕੋਵਿਡ ਟੀਕਿਆਂ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਵੰਡੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 93.3 ਲੱਖ ਖੁਰਾਕਾਂ ਕੀਤੀਆਂ ਜਾ ਚੁਕੀਆਂ। ਇਸ ਵੇਲੇ ਰਾਜ ਕੋਲ ਕੁੱਲ 7.24 ਲੱਖ ਖੁਰਾਕਾਂ ਉਪਲਬਧ ਹਨ।  ਤਮਿਲ ਨਾਡੂ ਨੂੰ ਜੂਨ, 2021 ਦੇ ਪਹਿਲੇ ਅਤੇ ਦੂਜੇ ਪੰਦਰਵਾੜੇ ਲਈ ਭਾਰਤ ਸਰਕਾਰ ਦੇ ਚੈਨਲ ਤੋਂ ਪ੍ਰਾਪਤ ਮੁਫ਼ਤ ਟੀਕਿਆਂ ਦੀਆਂ ਖੁਰਾਕਾਂ ਦੀ ਕੁੱਲ ਗਿਣਤੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਤਮਿਲ ਨਾਡੂ ਲਈ 1 ਜੂਨ 2021 ਤੋਂ 15 ਜੂਨ 2021 ਤਕ  ਲਈ ਕੁੱਲ 7.48 ਲੱਖ ਟੀਕਾ ਖੁਰਾਕਾਂ ਭਾਰਤ ਸਰਕਾਰ ਦੇ ਚੈਨਲ ਰਾਹੀਂ ਉਪਲਬਧ ਸਨ ਅਤੇ 15 ਜੂਨ ਤੋਂ 30 ਜੂਨ, 2021 ਤੱਕ ਲਈ ਭਾਰਤ ਸਰਕਾਰ ਦੇ ਚੈਨਲ ਰਾਹੀਂ ਤਮਿਲ ਨਾਡੂ ਲਈ 18.36 ਲੱਖ ਵਾਧੂ ਟੀਕਾ ਖੁਰਾਕਾਂ ਵੀ ਉਪਲਬਧ ਹਨ।  

https://www.pib.gov.in/PressReleasePage.aspx?PRID=1724116

 

 

ਪੀਆਈਬੀ ਖੇਤਰੀ ਦਫ਼ਤਰਾਂ ਤੋਂ ਪ੍ਰਾਪਤ ਇਨਪੁੱਟਸ

 

  • ਕੇਰਲ: ਰਾਜ ਸਰਕਾਰ ਨੇ ਕੋਵਿਡ-19 ਟੀਕਾਕਰਣ ਲਈ 18-44 ਉਮਰ ਸਮੂਹ ਅਧੀਨ ਪਹਿਲ ਦੇਣ ਵਾਲੇ ਸਮੂਹ ਵਿੱਚ 11 ਹੋਰ ਸ਼੍ਰੇਣੀਆਂ ਸ਼ਾਮਲ ਕੀਤੀਆਂ ਹਨ। ਇਸ ਤੋਂ ਪਹਿਲਾਂ ਉਮਰ ਸਮੂਹ ਨਾਲ ਸਬੰਧਿਤ 32 ਸ਼੍ਰੇਣੀਆਂ ਦੇ ਲੋਕਾਂ ਨੂੰ ਫ੍ਰੰਟ ਲਾਈਨ ਵਰਕਰ ਮੰਨਦਿਆਂ ਇਸ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਸੀ। ਨਵੇਂ ਫੈਸਲੇ ਅਨੁਸਾਰ ਮੌਸਮ ਵਿਭਾਗ ਦੇ ਫੀਲਡ ਵਰਕਰ, ਮੈਟਰੋ ਰੇਲ ਦੇ ਫੀਲਡ ਵਰਕਰ, ਵਾਟਰ ਮੈਟਰੋ ਦੇ ਫੀਲਡ ਵਰਕਰ, ਹੱਜ ਯਾਤਰੀ, ਐਂਬੂਲੈਂਸ ਡਰਾਈਵਰ, ਬੈਂਕ ਕਰਮਚਾਰੀ, ਮੈਡੀਕਲ ਪ੍ਰਤੀਨਿਧੀ, ਏਅਰ ਇੰਡੀਆ ਦੇ ਫੀਲਡ ਅਧਿਕਾਰੀ, ਪੁਲਿਸ ਸਿਖਿਆਰਥੀ, ਫੀਲਡ ਵਿੱਚ ਕੰਮ ਕਰ ਰਹੇ ਵਾਲੰਟੀਅਰ ਅਤੇ 18 ਸਾਲ ਤੋਂ ਉੱਪਰ ਦੇ ਸਾਰੇ ਕਬਾਇਲੀ ਕਾਲੋਨੀਆਂ ਦੇ ਵਾਸੀ ਵੀ ਤਰਜੀਹ ਸਮੂਹ ਵਿੱਚ ਆਉਣਗੇ। ਨਿਆਂਇਕ ਅਧਿਕਾਰੀ ਅਤੇ ਹਾਈ ਕੋਰਟ ਅਤੇ ਸੁਬਾਰਡੀਨੇਟ ਕੋਰਟਾਂ ਦਾ ਸਟਾਫ, 18 ਤੋਂ 44 ਸਾਲ ਦੀ ਉਮਰ ਸਮੂਹ ਅਤੇ 45 ਸਾਲ ਤੋਂ ਉੱਪਰ ਦੇ ਉਮਰ ਸਮੂਹ ਦੇ ਬੈੱਡ ਰਿਡਨ ਮਰੀਜ਼ਾਂ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਕੇਰਲ ਵਿੱਚ ਕੱਲ੍ਹ ਸਭ ਤੋਂ ਵੱਧ 213 ਮੌਤਾਂ ਦੀ ਗਿਣਤੀ ਦਰਜ ਕੀਤੀ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ 9222 ਹੋ ਗਈ ਹੈ। 19,661 ਨਵੇਂ ਕੋਵਿਡ ਦੇ ਕੇਸ ਵੀ ਦਰਜ ਕੀਤੇ ਗਏ ਸਨ ਅਤੇ ਟੀਪੀਆਰ 15.3% ਸੀ। ਰਾਜ ਵਿੱਚ ਹੁਣ ਤੱਕ ਕੁੱਲ 97,27,370 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 76,19,545 ਦੀ ਪਹਿਲੀ ਖੁਰਾਕ ਅਤੇ 21,07,825 ਦੂਜੀ ਖੁਰਾਕ ਸੀ।

  • ਤਮਿਲ ਨਾਡੂ: ਤਾਮਿਲ ਨਾਡੂ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਅਕਾਦਮਿਕ ਵਿਦਵਾਨਾਂ ਨੇ ਰਾਜ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਸੀਬੀਐੱਸਈ ਦੀਆਂ ਦੋਵੇਂ ਪ੍ਰੀਖਿਆਵਾਂ ਰੱਦ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦੇ ਮੱਦੇਨਜ਼ਰ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ। ਕਾਲੀ ਫੰਗਸ: ਤਮਿਲ ਨਾਡੂ ਸਿਹਤ ਵਿਭਾਗ ਨੇ ਕਿਹਾ ਕਿ ਸਰਕਾਰ ਨੇ ਕਾਲੀ ਫੰਗਸ ਨਾਲ ਪ੍ਰਭਾਵਿਤ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਰਾਹਤ ਲਈ ਚੇਨਈ ਦੇ ਸਰਕਾਰੀ ਹਸਪਤਾਲਾਂ ਵਿੱਚ 312 ਬੈੱਡ ਸਥਾਪਿਤ ਕੀਤੇ ਹਨ। ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਤਾਮਿਲ ਨਾਡੂ ਦੀ ਅਬਾਦੀ ਦੇ ਅਨੁਪਾਤ ਅਨੁਸਾਰ ਵੈਕਸੀਨ ਖੁਰਾਕਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਤਾਂ ਜੋ ਛੇਤੀ ਤੋਂ ਛੇਤੀ ਚੇਂਗੈਲਪੇਟ ਵਿੱਚ ਏਕੀਕ੍ਰਿਤ ਟੀਕਾ ਕੰਪਲੈਕਸ (ਆਈਵੀਸੀ) ਨੂੰ ਚਲਾਇਆ ਜਾ ਸਕੇ। ਟੀ ਐੱਨ ਦਾ ਕੋਵਿਡ-19 ਟੌਲ ਬੁੱਧਵਾਰ ਨੂੰ 25,000 ਨੂੰ ਪਾਰ ਕਰ ਗਿਆ ਕਿਉਂਕਿ 483 ਹੋਰ ਲੋਕ ਇਸ ਲਾਗ ਦਾ ਸ਼ਿਕਾਰ ਹੋ ਗਏ। ਪੂਰੇ ਰਾਜ ਵਿੱਚ ਤਾਜ਼ਾ ਲਾਗਾਂ ਵਿੱਚ ਹੋਰ ਗਿਰਾਵਟ ਆਈ, 25,317 ਵਿਅਕਤੀਆਂ ਦਾ ਕੋਵਿਡ -19 ਲਈ ਪਾਜ਼ਿਟਿਵ ਟੈਸਟ ਕੀਤਾ। ਹੁਣ ਤੱਕ ਰਾਜ ਭਰ ਵਿੱਚ 93,39,816 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 72,77,828 ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ 20,61,988 ਨੂੰ ਦੂਜੀ ਖੁਰਾਕ ਲਈ ਹੈ।

  • ਕਰਨਾਟਕ; ਰਾਜ ਸਰਕਾਰ ਦੇ ਬੁਲੇਟਿਨ ਅਨੁਸਾਰ ਜੋ 02-06-2021 ਨੂੰ ਜਾਰੀ ਹੋਇਆ ਹੈ, ਨਵੇਂ ਕੇਸ ਰਿਪੋਰਟ ਕੀਤੇ ਗਏ: 16,387; ਕੁੱਲ ਕਿਰਿਆਸ਼ੀਲ ਮਾਮਲੇ: 2, 93,024; ਨਵੀਆਂ ਕੋਵਿਡ ਮੌਤਾਂ: 463; ਕੁੱਲ ਕੋਵਿਡ ਮੌਤਾਂ: 30,017 ਹਨ। ਰਾਜ ਵਿੱਚ ਕੱਲ੍ਹ ਤਕਰੀਬਨ 1,21,723 ਟੀਕੇ ਲਗਾਏ ਗਏ ਸਨ ਅਤੇ ਕੁੱਲ 1,40,22,690 ਟੀਕੇ ਲਗਾਏ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਬੁੱਧਵਾਰ ਨੂੰ ਮਾਹਰ ਡਾ. ਦੇਵੀ ਪ੍ਰਸਾਦ ਸ਼ੈੱਟੀ ਦੀ ਅਗਵਾਈ ਵਾਲੀ ਟਾਸਕ ਫੋਰਸ ਦੁਆਰਾ ਸੰਭਾਵਿਤ ਕੋਵਿਡ ਤੀਜੀ ਲਹਿਰ ਦੀ ਤਿਆਰੀ ਨੂੰ ਤਰਜੀਹ ਦਿੰਦਿਆਂ ਇੱਕ ਹਫ਼ਤੇ ਦੇ ਅੰਦਰ ਇੱਕ ਅਧਿਐਨ ਰਿਪੋਰਟ ਸੌਂਪਣੀ ਯਕੀਨੀ ਬਣਾਉਣ ਨੂੰ ਕਿਹਾ ਹੈ। ਸਰਕਾਰ ਉਨ੍ਹਾਂ ਕਾਮਿਆਂ ਨੂੰ ਪੌਸ਼ਟਿਕ ਭੋਜਨ ਦੀ ਸਪਲਾਈ ਕਰ ਰਹੀ ਹੈ ਜੋ ਸਮਾਰਟ ਸਿਟੀ ਦੇ ਕਾਰਜਾਂ ਵਿੱਚ ਲੱਗੇ ਹੋਏ ਹਨ। ਤਾਲਾਬੰਦੀ ਸ਼ੁਰੂ ਹੋਣ ਤੋਂ ਲੈ ਕੇ ਹਜ਼ਾਰਾਂ ਕਾਮਿਆਂ ਨੂੰ ਦਿਨ ਵਿੱਚ ਤਿੰਨ ਵਾਰ ਨਾਸ਼ਤੇ ਅਤੇ ਦੁਪਹਿਰ ਦੇ ਭੋਜਨ ਸਮੇਤ ਖਾਣਾ ਪਰੋਸਿਆ ਜਾਂਦਾ ਹੈ। ਕੋਵਿਡ-19 ਲਈ ਪਰੀਖਣ ਨੂੰ ਤੇਜ਼ ਕਰਨ ਅਤੇ ਮਹਾਮਾਰੀ ਦੇ ਫੈਲਣ ਨੂੰ ਕੰਟਰੋਲ ਕਰਨ ਲਈ ਵੀਰਵਾਰ ਨੂੰ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮੋਬਾਈਲ ਵੈਨ ਟੈਸਟਿੰਗ ਲਈ ਤੇਜ਼ ਵਿਕਲਪ ਤਿਆਰ ਕੀਤਾ ਗਿਆ ਹੈ। ਮੋਬਾਈਲ ਲੈਬਾਰਟਰੀਆਂ ਨਾਲ ਲੈਸ ਵੈਨਾਂ ਰੋਜ਼ਾਨਾ 2 ਹਜ਼ਾਰ ਤੱਕ ਦੇ ਟੈਸਟ ਕਰ ਸਕਦੀਆਂ ਹਨ।

  • ਆਂਧਰ ਪ੍ਰਦੇਸ਼: ਰਾਜ ਨੇ 98 ਮੌਤਾਂ ਦੇ ਨਾਲ 98,048 ਸੈਂਪਲਾਂ ਦੀ ਜਾਂਚ ਕਰਨ ਤੋਂ ਬਾਅਦ 12,768 ਨਵੇਂ ਕੋਵਿਡ-19 ਕੇਸਾਂ ਦੀ ਰਿਪੋਰਟ ਕੀਤੀ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 15,612 ਮਰੀਜ਼ ਡਿਸਚਾਰਜ ਹੋ ਗਏ। ਕੁੱਲ ਕੇਸ: 17,17,156; ਕਿਰਿਆਸ਼ੀਲ ਕੇਸ: 1,43,795; ਡਿਸਚਾਰਜ: 15,62,229; ਮੌਤ: 11,132 ਹਨ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕਿਆਂ ਦੀਆਂ ਕੁੱਲ 1,02,25,904 ਖੁਰਾਕਾਂ ਦਿੱਤੀਆਂ ਗਈਆਂ, ਜਿਸ ਵਿੱਚ ਪਹਿਲੀਆਂ 76,78,110 ਖੁਰਾਕਾਂ ਅਤੇ 25,47,794 ਦੂਜੀਆਂ ਖੁਰਾਕਾਂ ਸ਼ਾਮਲ ਹਨ। ਸੀਰਮ ਇੰਸਟੀਚਿਊਟ ਤੋਂ ਤਕਰੀਬਨ 3.60 ਲੱਖ ਕੋਵੀਸ਼ੀਲਡ ਵੈਕਸੀਨ ਦੀਆਂ ਖੁਰਾਕਾਂ ਅੱਜ ਵਿਜੇਵਾੜਾ ਹਵਾਈ ਅੱਡੇ ’ਤੇ ਪਹੁੰਚੀਆਂ। ਰਾਜ ਨੂੰ 50 ਆਕਸੀਜਨ ਸਿਲੰਡਰ ਅਤੇ ਹੋਰ 50 ਆਕਸੀਜਨ ਕੰਸਟਰੇਟਰ ਵੀ ਦਿੱਲੀ ਤੋਂ ਪ੍ਰਾਪਤ ਹੋਏ ਹਨ। ਵਿਜੇਵਾੜਾ ਅੰਤਰਰਾਸ਼ਟਰੀ ਹਵਾਈ ਅੱਡੇ ਨੇ 3 ਅਪ੍ਰੈਲ ਤੋਂ ਲਗਭਗ ਦੋ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਬੁੱਧਵਾਰ ਤੋਂ ਖਾੜੀ ਦੇਸ਼ਾਂ ਅਤੇ ਸਿੰਗਾਪੁਰ ਲਈ ਜਾਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਦਾ ਕੰਮ ਦੁਬਾਰਾ ਸ਼ੁਰੂ ਕੀਤਾ। 45 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਅਤੇ ਜੋ ਵਿਦੇਸ਼ ਜਾ ਕੇ ਅਧਿਐਨ ਜਾਂ ਕੰਮ ਲਈ ਜਾ ਰਹੇ ਹਨ, ਨੂੰ ਐਂਟੀ-ਕੋਵਿਡ-19 ਜੈਬ ਦਿੱਤੀ ਗਈ। ਵਿਦਿਆਰਥੀਆਂ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਕਿਉਂਕਿ ਉਨ੍ਹਾਂ ਨੂੰ ਜੁਲਾਈ ਦੇ ਅਖੀਰ ਵਿੱਚ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਸ਼ੁਰੂ ਕਰਨ ਲਈ ਵਿਦੇਸ਼ ਜਾਣ ਦੀ ਜ਼ਰੂਰਤ ਹੈ।

  • ਤੇਲੰਗਾਨਾ: ਤੇਲੰਗਾਨਾ ਹਾਈ ਕੋਰਟ ਨੇ ਰਾਜ ਸਿਹਤ ਵਿਭਾਗ ਨੂੰ ਕੋਵਿਡ ਨਾਲ ਸਬੰਧਤ ਇਲਾਜ ਅਤੇ ਨਿਜੀ ਹਸਪਤਾਲਾਂ ਵਿੱਚ ਟੈਸਟਾਂ ਲਈ ਵੱਧ ਤੋਂ ਵੱਧ ਰੇਟ ਤੈਅ ਕਰਨ ਲਈ ਸੋਧਿਆ ਆਦੇਸ਼ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਕੋਵਿਡ ਦੇ ਇਲਾਜ ਲਈ ਜ਼ਿਆਦਾ ਖਰਚੇ ਲੈਣ ਕਰਨ ਲਈ ਹਸਪਤਾਲਾਂ ਦੇ ਲਾਇਸੈਂਸ ਰੱਦ ਕਰਨ ਦੀ ਬਜਾਏ- ਇਹ ਯਕੀਨੀ ਬਣਾਉਣ ਲਈ ਕਦਮ ਚੁੱਕਣ ਕਿ ਇਹ ਹਸਪਤਾਲ ਮਰੀਜ਼ਾਂ ਨੂੰ ਪੈਸੇ ਵਾਪਸ ਕਰਨ। ਸਿਹਤ ਵਿਭਾਗ ਵੱਲੋਂ ਰਾਜ ਵਿੱਚ ਆਟੋ ਅਤੇ ਕੈਬ ਡਰਾਈਵਰਾਂ ਨੂੰ ਟੀਕੇ ਲਾਉਣ ਲਈ ਅੱਜ ਤੋਂ ਵਿਸ਼ੇਸ਼ ਟੀਕਾਕਰਣ ਮੁਹਿੰਮ ਚਲਾਈ ਜਾ ਰਹੀ ਹੈ। ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਇਸ ਮਹੀਨੇ ਦੀ 5 ਤਾਰੀਖ ਤੋਂ ਟੀਕਾ ਲਗਾਇਆ ਜਾਵੇਗਾ। ਇਸ ਦੌਰਾਨ ਕੱਲ੍ਹ ਕੁੱਲ ਮਿਲਾ ਕੇ ਕੁੱਲ 2,384 ਨਵੇਂ ਕੋਵਿਡ ਮਾਮਲੇ ਅਤੇ 17 ਮੌਤਾਂ ਹੋਈਆਂ ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 5,83,228 ਅਤੇ ਮ੍ਰਿਤਕਾਂ ਦੀ ਗਿਣਤੀ 3,313 ਹੋ ਗਈ ਹੈ। ਰਾਜ ਵਿੱਚ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 33,379 ਹੈ ਅਤੇ ਰਿਕਵਰੀ ਦੀ ਦਰ ਰਾਸ਼ਟਰੀ ਔਸਤ 92.4 ਪ੍ਰਤੀਸ਼ਤ ਦੇ ਮੁਕਾਬਲੇ 93.70 ਪ੍ਰਤੀਸ਼ਤ ਦੱਸੀ ਜਾ ਰਹੀ ਹੈ।

  • ਅਸਾਮ: ਰਾਸ਼ਟਰੀ ਸਿਹਤ ਮਿਸ਼ਨ ਦੇ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਬੁੱਧਵਾਰ ਨੂੰ ਅਸਾਮ ਵਿੱਚ 4,178 ਨਵੇਂ ਕੋਵਿਡ-19 ਪਾਜ਼ਿਟਿਵ ਮਾਮਲੇ ਅਤੇ 61 ਮੌਤਾਂ ਹੋਈਆਂ। ਰਾਜ ਵਿੱਚ ਕੋਵਿਡ-19 ਪਾਜ਼ਿਟਿਵ ਦਰ 4 ਪ੍ਰਤੀਸ਼ਤ ਹੈ। ਗੁਹਾਟੀ ਦੇ ਪ੍ਰਾਈਵੇਟ ਹਸਪਤਾਲਾਂ ਨੇ ਲੋਕਾਂ ਲਈ ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ 18-44 ਉਮਰ ਦੀ ਸ਼੍ਰੇਣੀ ਸ਼ਾਮਲ ਹੈ।

  • ਮਣੀਪੁਰ: ਪਿਛਲੇ 24 ਘੰਟਿਆਂ ਦੌਰਾਨ 14 ਵਿਅਕਤੀਆਂ ਦੀ ਮੌਤ ਹੋ ਗਈ ਅਤੇ 729 ਵਿਅਕਤੀ ਪਾਜ਼ਿਟਿਵ ਪਾਏ ਗਏ, ਜਿਨ੍ਹਾਂ ਦੀ ਕੁੱਲ ਗਿਣਤੀ 9035 ਹੋ ਗਈ ਹੈ। ਮਣੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਅੱਜ ਮੁੱਖ ਮੰਤਰੀ ਸਕੱਤਰੇਤ ਵਿਖੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਬਾਅਦ ਵਿੱਚ ਇਸ ਗੱਲ 'ਤੇ ਸਹਿਮਤੀ ਬਣ ਗਈ ਕਿ ਕੋਵਿਡ-19 ਨੂੰ ਖਤਮ ਕਰਨ ਅਤੇ ਹਰ ਕਿਸੇ ਨੂੰ ਮਹਾਮਾਰੀ ਤੋਂ ਬਚਾਉਣ ਲਈ ਸਾਰੇ ਧਰਮਾਂ ਦੀ ਸਾਂਝੀ ਅਰਦਾਸ ਵੀ 7 ਜੂਨ ਨੂੰ ਸਵੇਰੇ 10 ਵਜੇ ਕੰਗਲਾ ਦੇ ਪੱਛਮੀ ਗੇਟ ’ਤੇ ਹੋਵੇਗੀ। ਡਾਇਰੈਕਟਰ ਪ੍ਰੋਫੈਸਰ ਏ ਸੰਤਾ ਸਿੰਘ ਅਨੁਸਾਰ ਰਿਮਜ਼ ਹਸਪਤਾਲ ਵਿੱਚ ਕੋਵਿਡ-19 ਬੈੱਡਾਂ ਦੀ ਗਿਣਤੀ 143 ਤੋਂ ਵਧਾ ਕੇ 224 ਕਰ ਦਿੱਤੀ ਗਈ ਹੈ।

  • ਨਾਗਾਲੈਂਡ: ਨਾਗਾਲੈਂਡ ਵਿੱਚ ਬੁੱਧਵਾਰ ਨੂੰ 218 ਨਵੇਂ ਕੋਵਿਡ-19 ਕੇਸ ਹੋਏ ਅਤੇ 14 ਮੌਤਾਂ ਹੋਈਆਂ। ਮੌਜੂਦਾ ਸਰਗਰਮ ਮਾਮਲੇ 4832 ਅਤੇ ਕੁੱਲ 22,072 ਹਨ। ਰਾਜ ਦੇ ਪੇਂਡੂ ਇਲਾਕਿਆਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਹੈ। ਬੁੱਧਵਾਰ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਪ੍ਰਿੰਸੀਪਲ ਡਾਇਰੈਕਟਰ ਡਾ. ਨੀਚੇਈ ਲੇਈ ਖਿਮਿਆਓ ਨੇ ਕਿਹਾ ਕਿ ਦੀਮਾਪੁਰ ਅਤੇ ਕੋਹੀਮਾ ਵਿੱਚ ਸਥਿਤੀ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ। ਨੋਕਲਕ ਜ਼ਿਲ੍ਹੇ ਵਿੱਚ ਚਰਚ ਦੇ ਆਗੂਆਂ ਨੇ ਵੈਕਸੀਨ ਦੀ ਡੋਜ਼ ਗਈ ਅਤੇ ਕਿਹਾ ਕਿ ਕੋਵਿਡ ਟੀਕਾਕਰਣ 'ਤੇ ਕੋਈ ਧਾਰਮਿਕ ਪਾਬੰਦੀਆਂ ਨਹੀਂ ਹਨ ਅਤੇ ਉਨ੍ਹਾਂ ਨੇ ਪੈਰੋਕਾਰਾਂ ਨੂੰ ਅੱਗੇ ਆ ਕੇ ਟੀਕੇ ਦਾ ਲਾਭ ਲੈਣ ਦੀ ਅਪੀਲ ਕੀਤੀ।

  • ਤ੍ਰਿਪੁਰਾ: ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਗਰੀਬਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਭੋਜਨ ਪੈਕਟ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਾਉਣ ਲਈ ਕੋਵਿਡ-19 ਵਿਸ਼ੇਸ਼ ਰਾਹਤ ਪੈਕੇਜ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਤ੍ਰਿਪੁਰਾ ਦੇ ਡਿਪਟੀ ਮੁੱਖ ਮੰਤਰੀ, ਜੋ ਵਿੱਤ ਪੋਰਟਫੋਲੀਓ ਵੀ ਰੱਖਦੇ ਹਨ, ਨੇ ਰਾਜ ਵਿੱਚ ਕਾਰਜਸ਼ੀਲ ਵਿੱਤੀ ਸੰਸਥਾਵਾਂ ਨਾਲ ਕਰਜ਼ਾ ਮੁਆਫੀ ਦੇ ਐਲਾਨ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਤ੍ਰਿਪੁਰਾ ਵਿੱਚ ਪਿਛਲੇ 24 ਘੰਟਿਆਂ ਵਿੱਚ 571 ਪਾਜ਼ਿਟਿਵ ਕੇਸ ਦਰਜ ਕੀਤੇ ਗਏ ਅਤੇ 9 ਮੌਤਾਂ ਹੋਈਆਂ, ਜਦੋਂ ਕਿ 458 ਮਰੀਜ਼ ਠੀਕ ਹੋਏ।

  • ਸਿੱਕਿਮ: ਸਿੱਕਿਮ ਦੇ ਕੋਵਿਡ-19 ਦੇ ਰੋਜ਼ਾਨਾ ਮਾਮਲੇ ਪਿਛਲੇ ਪੰਜ ਦਿਨਾਂ ਵਿੱਚ 300 ਤੋਂ ਹੇਠਾਂ ਆ ਗਏ। ਬੁੱਧਵਾਰ ਨੂੰ 250 ਤਾਜ਼ਾ ਸੰਕ੍ਰਮਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਇੱਕ ਦਿਨ ਵਿੱਚ ਤਿੰਨ ਰਿਕਾਰਡ ਕੀਤੀ ਗਈ ਅਤੇ ਇਸ ਨਾਲ ਕੁੱਲ ਮੌਤਾਂ 260 ਹੋਈਆਂ ਹਨ। ਸਿੱਕਿਮ ਵਿੱਚ ਇਸ ਸਮੇਂ ਨੋਵਲ ਕੋਰੋਨਾਵਾਇਰਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ 4,103 ਹੈ ਜਦਕਿ ਸਿੱਕਿਮ ਦੀ ਹੁਣ ਤੱਕ ਦਰਜ ਕੀਤੀ ਗਈ ਕੋਵਿਡ-19 ਦੇ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 15,876 ਹੋ ਗਈ ਹੈ।

  • ਮਹਾਰਾਸ਼ਟਰ: ਦਿਹਾਤੀ ਇਲਾਕਿਆਂ ਵਿੱਚ ਕੋਵਿਡ-19 ਸੰਕ੍ਰਮਣ ਦੇ ਫੈਲਣ ਨੂੰ ਨਿਯੰਤਰਿਤ ਕਰਨ ਅਤੇ ਪਿੰਡਾਂ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਬਣਾਉਣ ਲਈ ਮਹਾਰਾਸ਼ਟਰ ਸਰਕਾਰ ਨੇ ਵਾਇਰਸ ਖ਼ਤਮ ਕਰਨ ਵਾਲੇ ਪਿੰਡਾਂ ਨੂੰ ਪੁਰਸਕਾਰ ਦੇਣ ਲਈ ਇੱਕ ਮੁਕਾਬਲੇ ਦੀ ਘੋਸ਼ਣਾ ਕੀਤੀ ਹੈ। ਮਹਾਰਾਸ਼ਟਰ ਸਰਕਾਰ ਨੇ ਕੋਵਿਡ-19 ਕਾਰਨ ਆਪਣੇ ਦੋਵੇਂ ਮਾਪਿਆਂ ਨੂੰ ਗੁਆ ਚੁੱਕੇ ਬੱਚਿਆਂ ਦੇ ਬੈਂਕ ਖਾਤਿਆਂ ਵਿੱਚ ਪੰਜ ਲੱਖ ਰੁਪਏ ਦੀ ਇੱਕ ਸਮੇਂ ਦੀ ਰਕਮ ਜਮ੍ਹਾ ਕਰਨ ਦਾ ਫੈਸਲਾ ਕੀਤਾ ਹੈ। ਇਹ ਰਕਮ ਬੱਚੇ ਦੀ 21 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਦਿੱਤੀ ਜਾਵੇਗੀ। ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਨਾਗਪੁਰ ਵਿੱਚ ਮਿਊਕਰੋਮਾਈਕੋਸਿਸ ਹੁਣ ਕੋਈ ਦੁਰਲੱਭ ਬਿਮਾਰੀ ਨਹੀਂ ਹੈ, ਅਤੇ ਕੇਂਦਰ ਅਤੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਉਹ ਇਲਾਜ ਵਿੱਚ ਵਰਤੀਆਂ ਜਾਂਦੀਆਂ ਦਵਾਈਆਂ ਦੀ ਢੁਕਵੀਂ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕਣ।

  • ਗੁਜਰਾਤ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਸਥਾਪਿਤ 9 ਮੈਡੀਕਲ ਆਕਸੀਜਨ ਪਲਾਂਟਾਂ ਦਾ ਵਰਚੂਅਲ ਉਦਘਾਟਨ ਕੀਤਾ। ਇੱਕ ਐੱਨਜੀਓ - ਵੱਲਭ ਯੁਵਾ ਸੰਗਠਨ ਦੁਆਰਾ ਤਿਲਕਵਾੜਾ, ਸੱਗਬਾਰਾ, ਅਹਿਮਦਾਬਾਦ (ਸੋਲਾ ਸਿਵਲ) ਦੇ ਹਸਪਤਾਲਾਂ ਵਿੱਚ ਅਤੇ ਅਹਿਮਦਾਬਾਦ ਜ਼ਿਲ੍ਹੇ ਵਿੱਚ ਦਾਸਕਰੋਈ, ਕਾਲਾਵੜ, ਕਪੜਵੰਜ, ਭੰਵਰ, ਮਹਿਸਾਨਾ ਅਤੇ ਪੋਰਬੰਦਰ ਵਿੱਚ ਆਕਸੀਜਨ ਦੇ ਪਲਾਂਟ ਲਗਾਏ ਗਏ ਹਨ। ਗੁਜਰਾਤ ਵਿੱਚ ਬੁੱਧਵਾਰ ਨੂੰ 1,333 ਨਵੇਂ ਕੋਰੋਨਾਵਾਇਰਸ ਮਾਮਲੇ ਸਾਹਮਣੇ ਆਏ, ਜਿਨ੍ਹਾਂ ਦੀ ਗਿਣਤੀ 8,12,063 ਹੋ ਗਈ, ਜਦੋਂ ਕਿ 18 ਮਰੀਜ਼ਾਂ ਦੀ ਮੌਤ ਹੋ ਗਈ ਅਤੇ ਲਗਭਗ 4,100 ਇਸ ਲਾਗ ਤੋਂ ਠੀਕ ਹੋਏ। ਅੱਜ ਹਸਪਤਾਲਾਂ ਵਿੱਚੋਂ 4,098 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਰਾਜ ਵਿੱਚ ਰਿਕਵਰ ਹੋਏ ਮਾਮਲਿਆਂ ਦੀ ਗਿਣਤੀ 7,75,958 ਹੋ ਗਈ। ਰਾਜ ਦਾ ਰਿਕਵਰੀ ਰੇਟ ਅੱਗੇ ਵਧ ਕੇ 95.55 ਫੀਸਦੀ ਹੋ ਗਿਆ ਹੈ। ਰਾਜ ਵਿੱਚ ਹੁਣ ਸਰਗਰਮ ਕੇਸਾਂ ਦੀ ਗਿਣਤੀ 26,232 ਹੈ ਜਦਕਿ 452 ਮਰੀਜ਼ ਵੈਂਟੀਲੇਟਰ ’ਤੇ ਹਨ।

  • ਰਾਜਸਥਾਨ: ਰਾਜਸਥਾਨ ਸਰਕਾਰ ਨੇ ਕੋਵਿਡ ਕਾਰਨ ਆਪਣੇ ਮਾਪਿਆਂ ਨੂੰ ਗੁਆਉਣ ਵਾਲੇ ਬੱਚਿਆਂ ਦੀ ਸਹਾਇਤਾ ਲਈ ਇੱਕ ਪੈਕੇਜ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਹ ਵੀ ਫੈਸਲਾ ਕੀਤਾ ਕਿ ਕਮਿਊਨਿਟੀ ਸਿਹਤ ਕੇਂਦਰਾਂ ਨੂੰ ਕੋਵਿਡ -19 ਦੀ ਅਨੁਮਾਨਤ ਤੀਜੀ ਲਹਿਰ ਦੇ ਮੱਦੇਨਜ਼ਰ ਮਜ਼ਬੂਤ ਕੀਤਾ ਜਾਵੇਗਾ। ਰਾਜ ਸਰਕਾਰ ਨੇ ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਰਾਜ ਵਿੱਚ ਹੁਣ ਤਕ ਬਲੈਕ ਫੰਗਸ ਦੇ 1,524 ਮਾਮਲਿਆਂ ਵਿੱਚੋਂ 74 ਵਿਅਕਤੀਆਂ ਦੀ ਮਿਊਕਰੋਮਾਈਕੋਸਿਸ ਜਾਂ ਬਲੈਕ ਫੰਗਸ ਕਾਰਨ ਮੌਤ ਹੋ ਗਈ। ਜੈਪੁਰ ਤੋਂ ਸਭ ਤੋਂ ਵੱਧ ਬਲੈਕ ਫੰਗਸ ਕਾਰਨ ਮੌਤਾਂ ਹੋਈਆਂ ਹਨ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਬੁੱਧਵਾਰ ਨੂੰ 1000 ਤੋਂ ਘੱਟ ਕੋਰੋਨਾ ਦੇ ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 991 ਤਾਜ਼ਾ ਮਾਮਲੇ ਦਰਜ ਕੀਤੇ ਗਏ ਅਤੇ 45 ਮੌਤਾਂ ਹੋਈਆਂ ਜਦਕਿ ਕੋਵਿਡ ਦੇ 4,113 ਮਰੀਜ਼ ਲਾਗ ਤੋਂ ਠੀਕ ਹੋਏ। ਕੋਰੋਨਾ-ਪਾਜ਼ਿਟਿਵਿਟੀ ਦਰ ਘਟ ਕੇ 1.2 ਪ੍ਰਤੀਸ਼ਤ ਹੋ ਗਈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਜੁੜੇ ਰਾਜ ਦੇ ਨਿਜੀ ਹਸਪਤਾਲਾਂ ਨੂੰ ਕੋਵਿਡ ਦੇ ਮਰੀਜ਼ਾਂ ਦਾ ਬਿਹਤਰ ਇਲਾਜ ਯਕੀਨੀ ਬਣਾਉਣ ਲਈ ਮੁਫ਼ਤ ਇਲਾਜ ਦੀ ਹਦਾਇਤ ਕੀਤੀ ਹੈ। ਇੰਦੌਰ ਵਿੱਚ ਪ੍ਰਸ਼ਾਸਨ ਨੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਇੱਕ ਡਰਾਈਵ-ਇਨ ਟੀਕਾਕਰਣ ਦੀ ਸਹੂਲਤ ਸ਼ੁਰੂ ਕੀਤੀ ਹੈ।

  • ਛੱਤੀਸਗੜ੍ਹ: ਛੱਤੀਸਗੜ੍ਹ ਦੀ ਕੋਵਿਡ-19 ਦੀ ਗਿਣਤੀ ਬੁੱਧਵਾਰ ਨੂੰ ਵਧ ਕੇ 9,75,141 'ਤੇ ਪਹੁੰਚ ਗਈ ਕਿਉਂਕਿ 1,792 ਹੋਰ ਲੋਕਾਂ ਦਾ ਸੰਕ੍ਰਮਣ ਲਈ ਪਾਜ਼ਿਟਿਵ ਟੈਸਟ ਕੀਤਾ, ਜਦੋਂ ਕਿ 40 ਤਾਜ਼ਾ ਮੌਤਾਂ ਹੋਣ ਨਾਲ ਮੌਤਾਂ ਦੀ ਗਿਣਤੀ 13,117 ਹੋ ਗਈ। 726 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲਣ ਤੋਂ ਬਾਅਦ ਰਿਕਵਰੀ ਦੀ ਗਿਣਤੀ 9,30,389 ਤੱਕ ਪਹੁੰਚ ਗਈ, ਜਦਕਿ 2,518 ਹੋਰਾਂ ਨੇ ਅੱਜ ਘਰਾਂ ਵਿੱਚ ਆਪਣਾ ਕੁਆਰੰਟੀਨ ਮੁਕੰਮਲ ਕਰ ਲਿਆ ਹੈ। ਰਾਜ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 31,635 ਹੈ। ਕੋਰੋਨਾਵਾਇਰਸ ਕੇਸ ਦੀ ਪਾਜ਼ਿਟਿਵਿਟੀ ਦਰ ਬੁੱਧਵਾਰ ਨੂੰ ਘਟ ਕੇ 3.2 ਪ੍ਰਤੀਸ਼ਤ ਰਹਿ ਗਈ, ਜਦੋਂ ਕਿ 31 ਮਈ ਨੂੰ ਰਾਜ ਵਿੱਚ ਔਸਤਨ ਰਿਕਵਰੀ ਦੀ ਦਰ 95 ਪ੍ਰਤੀਸ਼ਤ ਹੋ ਗਈ ਹੈ। ਰਾਜ ਵਿੱਚ ਸਾਰੀਆਂ ਯੋਗ ਸ਼੍ਰੇਣੀਆਂ ਦੇ ਲੋਕਾਂ ਨੂੰ ਕੋਵਿਡ -19 ਵਿਰੁੱਧ 70.40 ਲੱਖ ਵੈਕਸੀਨ ਡੋਜ ਦਿੱਤੀ ਜਾ ਚੁੱਕੀ ਹੈ।

  • ਗੋਆ: ਗੋਆ 'ਚ ਬੁੱਧਵਾਰ ਨੂੰ 706 ਨਵੇਂ ਕੋਰੋਨਾਵਾਇਰਸ ਪਾਜ਼ਿਟਿਵ ਮਾਮਲੇ ਅਤੇ 22 ਮੌਤਾਂ ਹੋਈਆਂ, ਜਿਨ੍ਹਾਂ ਦੀ ਗਿਣਤੀ 1,57,275 ਹੋ ਗਈ ਅਤੇ ਕੁੱਲ ਮੌਤਾਂ ਦੀ ਗਿਣਤੀ 2,693 ਹੋ ਗਈ। ਦਿਨ ਵੇਲੇ ਕੁੱਲ 1,711 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਅਤੇ ਗੋਆ ਵਿੱਚ ਹੁਣ ਤੱਕ ਰਿਕਵਰੀ ਦੀ ਗਿਣਤੀ 1,43,742 ਹੋ ਗਈ ਹੈ। ਗੋਆ ਵਿੱਚ ਹੁਣ 10,840 ਐਕਟਿਵ ਕੇਸ ਬਾਕੀ ਹਨ।

  • ਪੰਜਾਬ: ਪਾਜ਼ਿਟਿਵ ਟੈਸਟ ਕੀਤੇ ਮਰੀਜ਼ਾਂ ਦੀ ਗਿਣਤੀ 571970 ਹੈ। ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ 31133 ਹੈ। ਕੁੱਲ ਰਿਪੋਰਟ ਹੋਈਆਂ ਮੌਤਾਂ 14748 ਹਨ। ਕੁੱਲ ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) 932092 ਹੈ। ਦੂਜੀ ਖੁਰਾਕ (ਹੇਲਥਕੇਅਰ+ ਫ੍ਰੰਟਲਾਈਨ ਵਰਕਰਸ) 254718 ਹੈ। ਪਹਿਲੀ ਖੁਰਾਕ ਦੇ ਨਾਲ ਕੁੱਲ 45 ਤੋਂ ਉੱਪਰ ਟੀਕੇ 2862633 ਹਨ। ਕੁੱਲ 45 ਤੋਂ ਉੱਪਰ ਟੀਕੇ ਦੀ ਦੂਜੀ ਖੁਰਾਕ 488899 ਹੈ।

  • ਹਰਿਆਣਾ: ਹੁਣ ਤੱਕ ਲਏ ਗਏ ਸੈਂਪਲਾਂ ਦੀ ਕੁੱਲ ਸੰਖਿਆ 759039 ਹੈ। ਕੁੱਲ ਐਕਟਿਵ ਕੋਵਿਡ-19 ਮਰੀਜ਼ 14668 ਹਨ। ਮੌਤ ਦੀ ਗਿਣਤੀ 8461 ਹੈ। ਅੱਜ ਤੱਕ ਟੀਕੇ ਲਗਾਏ ਗਏ ਲੋਕਾਂ ਦੀ ਕੁੱਲ ਗਿਣਤੀ 5831510 ਹੋ ਗਈ ਹੈ।

  • ਚੰਡੀਗੜ੍ਹ: ਕੁੱਲ ਲੈਬ ਵੱਲੋਂ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੇਸ 60288 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 1251 ਹੈ। ਅੱਜ ਤੱਕ ਕੋਵਿਡ-19 ਨਾਲ ਹੋਈਆਂ ਮੌਤਾਂ ਦੀ ਕੁੱਲ ਸੰਖਿਆ 761 ਹੈ।

 

*****

 

ਐੱਮਵੀ


(Release ID: 1724424) Visitor Counter : 204