ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਖੋਜਕਰਤਾਵਾਂ ਨੇ 8 ਅਰਬ ਸਾਲ ਪਹਿਲਾਂ ਤਾਰਿਆਂ ਦੀ ਉਤਪਤੀ ਸਬੰਧੀ ਗਤੀਵਿਧੀਆਂ ਵਿੱਚ ਗਿਰਾਵਟ ਦੇ ਕਾਰਨ ਦਾ ਪਤਾ ਲਗਾਇਆ
Posted On:
03 JUN 2021 5:27PM by PIB Chandigarh
ਅਰਬਾਂ ਸਾਲ ਪਹਿਲਾਂ ਦੇ ਯੁਵਾ ਬ੍ਰਹਿਮੰਡ ਵਿੱਚ ਤਾਰਿਆਂ ਦੀ ਉਤਪਤੀ ਦਾ ਪਤਾ ਲਗਾਉਣ ਵਾਲੇ ਖਗੋਲ ਵਿਗਿਆਨੀ ਲੰਬੇ ਸਮੇਂ ਤੋਂ ਇਸ ਤੱਥ ਦੀ ਪੜਚੋਲ ਕਰ ਰਹੇ ਹਨ ਕਿ ਗਲੈਕਸੀਆਂ ਵਿੱਚ ਤਾਰਿਆਂ ਦੀ ਉਤਪਤੀ ਤਕਰੀਬਨ 8-10 ਅਰਬ ਸਾਲ ਪਹਿਲਾਂ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਸੀ ਅਤੇ ਉਸ ਤੋਂ ਬਾਅਦ ਨਿਰੰਤਰ ਗਿਰਾਵਟ ਆਈ।
ਇਸ ਦੇ ਪਿੱਛੇ ਦੇ ਕਾਰਨਾਂ ਦੀ ਪੜਚੋਲ ਕਰਦਿਆਂ, ਉਨ੍ਹਾਂ ਨੇ ਪਾਇਆ ਕਿ ਤਾਰਿਆਂ ਦੀ ਉਤਪਤੀ ਵਿੱਚ ਗਿਰਾਵਟ ਦਾ ਸੰਭਾਵਤ ਕਾਰਨ ਇਹ ਹੈ ਕਿ ਗਲੈਕਸੀਆਂ ਦਾ ਈਂਧਣ ਖਤਮ ਹੋ ਰਿਹਾ ਹੋਵੇਗਾ।
ਹਾਈਡ੍ਰੋਜਨ ਬਣਨ ਲਈ ਮਹੱਤਵਪੂਰਨ ਈਂਧਣ ਗਲੈਕਸੀਆਂ ਵਿੱਚ ਮੌਜੂਦ ਪਰਮਾਣੂ ਹਾਈਡ੍ਰੋਜਨ ਗੈਸ ਸਮਗਰੀ ਹੈ। ਦੋ ਅਧਿਐਨਾਂ ਜਿਨ੍ਹਾਂ ਨੇ 9 ਅਰਬ ਸਾਲ ਪਹਿਲਾਂ ਅਤੇ 8 ਅਰਬ ਸਾਲ ਪਹਿਲਾਂ ਕ੍ਰਮਵਾਰ ਪਰਮਾਣੂ ਹਾਈਡ੍ਰੋਜਨ ਸਮੱਗਰੀ ਨੂੰ ਮਾਪਿਆ ਸੀ, ਨੇ ਉਨ੍ਹਾਂ ਨੂੰ ਇਸ ਸਿੱਟੇ ਤੇ ਪਹੁੰਚਣ ਵਿੱਚ ਸਹਾਇਤਾ ਕੀਤੀ ਹੈ।
ਪੁਣੇ ਦੇ ਨੈਸ਼ਨਲ ਸੈਂਟਰ ਫਾਰ ਰੇਡੀਓ ਐਸਟ੍ਰੋਫਿਜਿਕਸ (ਐੱਨਸੀਆਰਏ-ਟੀਆਈਐੱਫਆਰ), ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰੀ ਸੰਸਥਾ ਰਮਨ ਰਿਸਰਚ ਇੰਸਟੀਚਿਊਟ (ਆਰਆਰਆਈ), ਬੰਗਲੌਰ, ਦੇ ਖਗੋਲ ਵਿਗਿਆਨਕਾਂ ਦੀ ਇੱਕ ਟੀਮ ਨੇ 9 ਅਰਬ ਸਾਲ ਪਹਿਲਾਂ ਗਲੈਕਸੀਆਂ ਵਿੱਚ ਮੌਜੂਦ ਪਰਮਾਣੂ ਹਾਈਡ੍ਰੋਜਨ ਗੈਸ ਸਮਗਰੀ ਨੂੰ ਮਾਪਣ ਲਈ ਜਾਇੰਟ ਮੀਟਰ ਵੇਵ ਰੇਡੀਓ ਟੈਲੀਸਕੋਪ (ਜੀਐੱਮਆਰਟੀ) ਦੀ ਵਰਤੋਂ ਕੀਤੀ। ਇਹ ਬ੍ਰਹਿਮੰਡ ਦਾ ਸਭ ਤੋਂ ਸ਼ੁਰੂਆਤੀ ਯੁੱਗ ਹੈ ਜਿਸ ਲਈ ਗਲੈਕਸੀਆਂ ਵਿੱਚ ਪਰਮਾਣੂ ਹਾਈਡ੍ਰੋਜਨ ਸਮਗਰੀ ਨੂੰ ਮਾਪਿਆ ਜਾਂਦਾ ਹੈ। ਨਵਾਂ ਨਤੀਜਾ ਸਮੂਹ ਦੇ ਪਹਿਲੇ ਨਤੀਜਿਆਂ ਦੀ ਇੱਕ ਮਹੱਤਵਪੂਰਣ ਪੁਸ਼ਟੀ ਹੈ, ਜਿਥੇ ਉਨ੍ਹਾਂ ਨੇ 8 ਅਰਬ ਸਾਲ ਪਹਿਲਾਂ ਗਲੈਕਸੀਆਂ ਦੀ ਪਰਮਾਣੂ ਹਾਈਡ੍ਰੋਜਨ ਸਮੱਗਰੀ ਨੂੰ ਮਾਪਿਆ ਸੀ ਅਤੇ ਬ੍ਰਹਿਮੰਡ ਵਿੱਚ ਗਲੈਕਸੀ ਬਾਰੇ ਸਾਡੀ ਸਮਝ ਨੂੰ ਬਹੁਤ ਪਹਿਲਾਂ ਵਾਲੇ ਪਾਸੇ ਤਕ ਪਹੁੰਚਾ ਦਿੱਤਾ ਸੀ। ਨਵੀਂ ਖੋਜ ਦ ਅਸਟ੍ਰੋਫਿਜ਼ੀਕਲ ਜਰਨਲ ਲੈਟਰਜ਼ ਦੇ 2 ਜੂਨ 2021 ਦੇ ਅੰਕ ਵਿੱਚ ਪ੍ਰਕਾਸ਼ਤ ਕੀਤੀ ਗਈ ਹੈ।
ਐੱਨਸੀਆਰਏ-ਟੀਆਈਐੱਫਆਰ ਵਿੱਚ ਪੀਐੱਚਡੀ ਵਿਦਿਆਰਥੀ, ਅਤੇ ਨਵੇਂ ਅਤੇ 2020, ਦੋਵਾਂ ਅਧਿਐਨ ਦੇ ਮੁੱਖ ਲੇਖਕ ਆਦਿੱਤਿਆ ਚੌਧਰੀ ਨੇ ਕਿਹਾ, “ਸਾਡੇ ਨਵੇਂ ਨਤੀਜੇ ਬਹੁਤ ਜ਼ਿਆਦਾ ਪਹਿਲਾਂ ਦੇ ਸਮੇਂ ਦੀਆਂ ਗਲੈਕਸੀਆਂ ਲਈ ਹਨ, ਪਰ ਉਹ ਅਜੇ ਵੀ ਤਾਰਾ-ਉਤਪਤੀ ਸਬੰਧੀ ਵੱਧ ਤੋਂ ਵੱਧ ਗਤੀਵਿਧੀਆਂ ਦੇ ਯੁੱਗ ਦੇ ਅੰਤ ਵੱਲ ਹਨ। ਅਸੀਂ ਇਹ ਪਾਇਆ ਹੈ ਕਿ 9 ਅਰਬ ਸਾਲ ਪਹਿਲਾਂ ਗਲੈਕਸੀਆਂ ਪ੍ਰਮਾਣੂ ਗੈਸ ਨਾਲ ਭਰੀਆਂ ਹੋਈਆਂ ਸਨ, ਪਰਮਾਣੂ ਗੈਸ ਦਾ ਪੁੰਜ ਜੋ ਤਾਰਿਆਂ ਨਾਲੋਂ ਤਕਰੀਬਨ ਤਿੰਨ ਗੁਣਾ ਜ਼ਿਆਦਾ ਸੀ। ਇਹ ਅੱਜ ਦੀ ਮਿਲਕੀ ਵੇਅ ਜਿਹੀਆਂ ਗਲੈਕਸੀਆ ਤੋਂ ਬਿਲਕੁਲ ਵੱਖਰਾ ਹੈ, ਜਿਥੇ ਗੈਸ ਪੁੰਜ ਤਾਰਿਆਂ ਦੇ ਪੁੰਜ ਨਾਲੋਂ ਦਸ ਗੁਣਾ ਘੱਟ ਹੈ।”
ਪਰਮਾਣੂ ਹਾਈਡ੍ਰੋਜਨ ਗੈਸ ਪੁੰਜ ਦਾ ਮਾਪ ਜੀਐੱਮਆਰਟੀ ਦੀ ਵਰਤੋਂ ਕਰਕੇ ਪਰਮਾਣੂ ਹਾਈਡ੍ਰੋਜਨ ਵਿੱਚ ਇੱਕ ਸਪੈਕਟਰਲ ਲਾਈਨ ਦੀ ਖੋਜ ਕਰਨ ਦੁਆਰਾ ਕੀਤਾ ਗਿਆ ਸੀ, ਜਿਸਦਾ ਪਤਾ ਸਿਰਫ ਰੇਡੀਓ ਦੂਰਬੀਨ ਨਾਲ ਹੀ ਲਗਾਇਆ ਜਾ ਸਕਦਾ ਹੈ।
ਇਸ ਅਧਿਐਨ ਦੇ ਇੱਕ ਸਹਿ-ਲੇਖਕ, ਐੱਨਸੀਆਰਏ-ਟੀਆਈਐੱਫਆਰ ਦੇ ਨਿਸਿਮ ਕਾਨੇਕਰ ਨੇ ਕਿਹਾ “ਸਾਡੇ ਅਧਿਐਨ ਦਾ ਨਿਰੀਖਣ ਤਕਰੀਬਨ 5 ਸਾਲ ਪਹਿਲਾਂ, 2018 ਵਿੱਚ ਜੀਐੱਮਆਰਟੀ ਨੂੰ ਅਪਗ੍ਰੇਡ ਕਰਨ ਤੋਂ ਪਹਿਲਾਂ ਕੀਤਾ ਗਿਆ ਸੀ। ਅਸੀਂ ਇਸ ਦੇ ਅਪਗ੍ਰੇਡ ਹੋਣ ਤੋਂ ਪਹਿਲਾਂ ਜੀਐੱਮਆਰਟੀ ਦੇ ਮੂਲ ਰਿਸੀਵਰਾਂ ਅਤੇ ਇਲੈਕਟ੍ਰੋਨਿਕਸ ਚੇਨ ਦੀ ਵਰਤੋਂ ਕੀਤੀ ਸੀ।”
ਐੱਨਸੀਆਰਏ-ਟੀਆਈਐੱਫਆਰ ਦੇ ਇੱਕ ਹੋਰ ਪੀਐੱਚਡੀ ਵਿਦਿਆਰਥੀ ਬਰਨਾਲੀ ਦਾਸ ਨੇ ਕਿਹਾ, "ਹਾਲਾਂਕਿ, ਅਸੀਂ ਲੰਬੇ ਸਮੇਂ ਲਈ ਨਿਰੀਖਣ ਕਰ ਕੇ ਆਪਣੀ ਸੰਵੇਦਨਸ਼ੀਲਤਾ ਵਿੱਚ ਵਾਧਾ ਕੀਤਾ ਹੈ, ਤਕਰੀਬਨ 400 ਘੰਟਿਆਂ ਦੇ ਨਿਰੀਖਣ ਨਾਲ ਵੱਡੀ ਮਾਤਰਾ ਵਿੱਚ ਅੰਕੜੇ ਪੈਦਾ ਹੋਏ ਹਨ।"
ਚੌਧਰੀ ਨੇ ਕਿਹਾ “ਇਨ੍ਹਾਂ ਮੁੱਢਲੀਆਂ ਗਲੈਕਸੀਆਂ ਵਿੱਚ ਤਾਰਿਆਂ ਦਾ ਗਠਨ ਇੰਨਾ ਤੀਬਰ ਸੀ ਕਿ ਉਹ ਸਿਰਫ ਦੋ ਅਰਬ ਸਾਲਾਂ ਵਿੱਚ ਆਪਣੀ ਪਰਮਾਣੂ ਗੈਸ ਦਾ ਸੇਵਨ ਕਰ ਲੈਂਦੇ। ਅਤੇ, ਜੇ ਗਲੈਕਸੀਆਂ ਨੂੰ ਵਧੇਰੇ ਗੈਸ ਪ੍ਰਾਪਤ ਨਹੀਂ ਹੁੰਦੀ, ਤਾਂ ਉਨ੍ਹਾਂ ਦੀ ਸਿਤਾਰਾ ਬਣਾਉਣ ਦੀ ਗਤੀਵਿਧੀ ਘਟੇਗੀ ਅਤੇ ਅੰਤ ਵਿੱਚ ਖਤਮ ਹੋ ਜਾਵੇਗੀ।” ਉਨ੍ਹਾਂ ਕਿਹਾ "ਇਸ ਤਰ੍ਹਾਂ ਇਹ ਜਾਪਦਾ ਹੈ ਕਿ ਬ੍ਰਹਿਮੰਡ ਵਿੱਚ ਤਾਰਿਆਂ ਦੀ ਉਤਪਤੀ ਸਬੰਧੀ ਗਤੀਵਿਧੀਆਂ ਵਿੱਚ ਗਿਰਾਵਟ ਦਾ ਕਾਰਨ ਸਿਰਫ਼ ਇਹ ਹੈ ਕਿ ਗਲੈਕਸੀਆਂ ਕੁਝ ਯੁੱਗਾਂ ਤੋਂ ਬਾਅਦ ਆਪਣੇ ਗੈਸ ਭੰਡਾਰਾਂ ਨੂੰ ਮੁੜ ਭਰ ਸਕਣ ਦੇ ਸਮਰੱਥ ਨਹੀਂ ਸਨ, ਸ਼ਾਇਦ ਇਸ ਲਈ ਕਿਉਂਕਿ ਉਨ੍ਹਾਂ ਦੇ ਵਾਤਾਵਰਣ ਵਿੱਚ ਕਾਫ਼ੀ ਮਾਤਰਾ ਵਿੱਚ ਗੈਸ ਉਪਲਬਧ ਨਹੀਂ ਸੀ।"
ਕਾਨੇਕਰ ਨੇ ਦੱਸਿਆ “ਬਿਲਕੁਲ ਵੱਖਰੇ ਤਰ੍ਹਾਂ ਦੇ ਰਿਸੀਵਰਾਂ ਅਤੇ ਇਲੈਕਟ੍ਰੋਨਿਕਸ ਦੇ ਸੈੱਟਾਂ ਦੀ ਵਰਤੋਂ ਕਰਦਿਆਂ ਤਿਆਰ ਹੋਏ ਮੌਜੂਦਾ ਨਤੀਜੇ ਦੇ ਨਾਲ ਹੁਣ ਸਾਡੇ ਕੋਲ ਇਨ੍ਹਾਂ ਸ਼ੁਰੂਆਤੀ ਗਲੈਕਸੀਆਂ ਵਿੱਚ ਪਰਮਾਣੂ ਹਾਈਡ੍ਰੋਜਨ ਗੈਸ ਦੀ ਮਾਤਰਾ ਨੂੰ ਮਾਪਣ ਦੇ ਦੋ ਸੁਤੰਤਰ ਮਾਪਕ ਹਨ।”
ਆਰਆਰਆਈ ਦੇ, ਕੇ ਆਰ ਦਵਾਰਕਾਨਾਥ, ਜੋ ਸ਼ਿਵ ਸੇਠੀ ਦੇ ਨਾਲ, ਅਧਿਐਨ ਦੇ ਸਹਿ-ਲੇਖਕ ਸਨ, ਨੇ ਜ਼ੋਰ ਦੇ ਕੇ ਕਿਹਾ, “ਦੂਰ ਦੀਆਂ ਗਲੈਕਸੀਆਂ ਤੋਂ 21 ਸੈਂਟੀਮੀਟਰ ਦੇ ਸਿਗਨਲ ਦਾ ਪਤਾ ਲਗਾਉਣਾ ਜੀਐੱਮਆਰਟੀ ਦਾ ਮੁੱਖ ਮੂਲ ਟੀਚਾ ਸੀ ਅਤੇ ਇਹ ਸਕੁਏਅਰ ਕਿਲੋਮੀਟਰ ਐਰੇ ਵਰਗੇ ਹੋਰ ਜ਼ਿਆਦਾ ਸ਼ਕਤੀਸ਼ਾਲੀ ਟੈਲਿਸਕੋਪ ਨਿਰਮਾਣ ਲਈ ਵਿਗਿਆਨ ਦਾ ਇੱਕ ਮਹੱਤਵਪੂਰਨ ਚਾਲਕ ਰਿਹਾ। ਗਲੈਕਸੀਆਂ ਦੀ ਉਤਪਤੀ ਬਾਰੇ ਸਾਡੀ ਸਮਝ ਲਈ ਇਹ ਨਤੀਜੇ ਬਹੁਤ ਮਹੱਤਵਪੂਰਨ ਹਨ।”
ਇਸ ਖੋਜ ਲਈ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਫੰਡ ਮੁਹੱਈਆ ਕੀਤਾ ਗਿਆ ਸੀ।
ਪਬਲੀਕੇਸ਼ਨ ਲਿੰਕ:
(https://iopscience.iop.org/article/10.3847/2041-8213/abfcc7).
ਸੰਪਰਕ:
https://iopscience.iop.org/article/10.3847/2041-8213/abfcc7).
ਸੰਪਰਕ:
ਆਦਿੱਤਿਆ ਚੌਧਰੀ (chowdhury@ncra.tifr.res.in ; 97651 15719),
ਨਿਸੀਮ ਕਾਨੇਕਰ (nkanekar@ncra.tifr.res.in; 9975077018),
ਬਰਨਾਲੀ ਦਾਸ (barnali@ncra.tifr.res.in),
ਕੇ ਐੱਸ ਦਵਾਰਕਾਨਾਥ (dwaraka@rri.res.in),
ਸ਼ਿਵ ਸੇਠੀ (sethi@rri.res.in; 94825 70297),
ਯਸ਼ਵੰਤ ਗੁਪਤਾ (ygapt@ncra.tifr.res.in; 020 - 2571 9242)
ਸੀ ਐੱਚ ਈਸ਼ਵਰ-ਚੰਦਰ (ishwar@ncra.tifr.res.in; 020 - 2571 9228),
ਜੇ ਕੇ ਸੋਲੰਕੀ (solanki@ncra.tifr.res.in; 020 - 2571 9223)।
ਅਨਿਲ ਰਾਉਤ: (anil@gmrt.ncra.tifr.res.in; 86055 25945)
ਕੈਪਸ਼ਨ: ਦੋਵੇਂ ਪੈਨਲ ਖੋਜੇ ਗਏ ਜੀਐੱਮਆਰਟੀ 21 ਸੈਂਟੀਮੀਟਰ ਸਿਗਨਲ ਨੂੰ ਸਪੈਕਟ੍ਰਮ (ਖੱਬੇ ਪੈਨਲ) ਅਤੇ ਇੱਕ ਚਿੱਤਰ (ਸੱਜਾ ਪੈਨਲ) ਦੇ ਰੂਪ ਵਿੱਚ ਦਿਖਾਉਂਦੇ ਹਨ।
ਕੈਪਸ਼ਨ: ਰਾਤ ਸਮੇਂ ਜੀਐੱਮਆਰਟੀ ਐਂਟੀਨਾ (ਤਸਵੀਰ ਦਾ ਕ੍ਰੈਡਿਟ: ਰਾਕੇਸ਼ ਰਾਓ)
**********
ਐੱਸਐੱਸ / ਆਰਪੀ / (ਡੀਐੱਸਟੀ ਮੀਡੀਆ ਸੈੱਲ)
(Release ID: 1724422)