ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਦੇ ਟ੍ਰੇਨਿੰਗ ਡਾਇਰੈਕਟੋਰੇਟ ਜਨਰਲ ਨੇ ਸ਼ਿਲਪਕਾਰ ਟ੍ਰੇਨਿੰਗ ਯੋਜਨਾ 2020-21 ਦੇ ਲਈ ਆਯੋਜਿਤ ਆੱਲ ਇੰਡੀਆ ਟਰੇਡ ਟੈਸਟ ਦੇ ਨਤੀਜਿਆਂ ਦਾ ਐਲਾ

Posted On: 31 MAY 2021 8:08PM by PIB Chandigarh

ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਦੇ ਅਧੀਨ ਟ੍ਰੇਨਿੰਗ ਦੇ ਡਾਇਰੈਕਟੋਰੇਟ ਜਨਰਲ (ਡੀਜੀਟੀ) ਨੇ ਸ਼ਿਲਪਕਾਰ ਟ੍ਰੇਨਿੰਗ ਯੋਜਨਾ ਲਈ ਅਕਾਦਮਿਕ ਸੈਸ਼ਨ 2020-21 ਦੇ ਲਈ ਦਸੰਬਰ 2020 ਵਿੱਚ ਆਯੋਜਿਤ ਆੱਲ ਇੰਡੀਆ ਟਰੇਡ ਟੈਸਟ (ਏਆਈਟੀਟੀ) ਦੇ ਨਤੀਜਿਆਂ ਦਾ ਐਲਾਨ ਕੀਤਾ। ਇਹ ਯੋਜਨਾ 2018 ਸੈਸ਼ਨ (ਦੂਸਰੇ ਵਰ੍ਹੇ) ਅਤੇ ਸਿਰਫ ਵਿਵਹਾਰਿਕ ਅਤੇ ਈਡੀ ਵਿੱਚ ਪੂਰਕ ਦੇ ਸਿਖਿਆਰਥੀਆਂ (ਸੇਮੇਸਟਰ ਸਿਸਟਮ ਅਤੇ 2018 ਵਿੱਚ ਇੱਕ ਸਲਾਨਾ ਟ੍ਰੇਡ ਵਿੱਚ ਭਰਤੀ) ਦੇ ਲਈ ਦੇਸ਼ ਭਰ ਦੇ ਲਗਭਗ 15,000 ਉਦਯੋਗਿਕ ਟ੍ਰੇਨਿੰਗ ਇੰਸਟੀਟਿਊਟਸ (ਆਈਆਈਟੀਸ) ਵਿੱਚ ਲਾਗੂ ਕੀਤੀ ਗਈ ਹੈ। ਇਸ ਪ੍ਰੀਖਿਆ ਦੇ ਪਰਿਣਾਮ https://ncvtmis.gov.in/pages/marksheet/validate.aspx ‘ਤੇ ਉਪਲਬਧ ਹਨ।

 

ਸ਼ਿਲਪਕਾਰ ਟ੍ਰੇਨਿੰਗ ਯੋਜਨਾ (ਸੀਟੀਐੱਸ) ਦੇ ਤਹਿਤ ਸਿਖਿਆਰਥੀਆਂ ਦੇ ਕੰਪਿਊਟਰ ਅਧਾਰਿਤ ਟੈਸਟ (ਸੀਬੀਟੀ) ਸਹਿਤ ਆੱਲ ਇੰਡੀਆ ਟਰੇਡ ਟੈਸਟ (ਏਆਈਟੀਟੀ) 2020 ਪ੍ਰੀਖਿਆ ਜੁਲਾਈ 2020 ਵਿੱਚ ਆਯੋਜਿਤ ਕੀਤੀ ਜਾਣੀ ਸੀ, ਲੇਕਿਨ ਕੋਵਿਡ-19 ਦੇ ਕਾਰਨ ਦੇਸ਼ ਭਰ ਵਿੱਚ ਲੱਗੇ ਲੌਕਡਾਊਨ ਦੇ ਚਲਦੇ ਉਦਯੋਗਿਕ ਟ੍ਰੇਨਿੰਗ ਇੰਸਟੀਟਿਊਟਸ (ਆਈਟੀਆਈ) ਨੂੰ ਸਤੰਬਰ-ਅਕਤੂਬਰ 2020 ਵਿੱਚ ਹੀ ਖੋਲ੍ਹਿਆ ਜਾ ਸਕਿਆ ਅਤੇ ਕੁਝ ਰਾਜਾਂ ਵਿੱਚ ਤਾਂ ਇਸ ਵਿੱਚ ਹੋਰ ਵੀ ਦੇਰੀ ਹੋਈ। ਇਸ ਪ੍ਰਕਾਰ, 1600 ਘੰਟਿਆਂ ਦੇ ਸਿਲੇਬਸ ਟ੍ਰੇਨਿੰਗ ਨੂੰ ਪੂਰਾ ਕਰਨ ਦੇ ਲਈ, ਸੈਸ਼ਨ ਵਧਾ ਦਿੱਤਾ ਗਿਆ ਸੀ। ਟ੍ਰੇਨਿੰਗ ਦੇ ਡਾਇਰੈਕਟਰ ਜਨਰਲ (ਡੀਜੀਟੀ) ਦੇ ਨਿਮਨਅਨੁਸਾਰ ਪ੍ਰੀਖਿਆਵਾਂ ਨਿਰਧਾਰਿਤ ਅਤੇ ਆਯੋਜਿਤ ਕੀਤੀਆਂ:

  1. ਪ੍ਰੈਕਟੀਕਲ ਅਤੇ ਇੰਜੀਨੀਅਰਿੰਗ ਡ੍ਰਾਈਂਗ ਵਿਸ਼ੇ ਦੇ ਲਈ 4 ਪੜਾਵਾਂ ਵਿੱਚ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ। (ਭਾਵ 02 ਸਲਾਨਾ ਸ਼ਿਲਪ-ਟਰੇਡ 2019 ਪ੍ਰਵੇਸ਼ ਦੇ ਲਈ ਨਵੰਬਰ-ਦਸੰਬਬ 2020, ਫਰਵਰੀ 2021, ਮਾਰਚ 2021 ਵਿੱਚ ਅਤੇ ਅਪ੍ਰੈਲ 2021 ਵਿੱਚ ਰਾਜਾਂ ਦੀ ਤਿਆਰੀ ਦੇ ਅਧਾਰ ‘ਤੇ)। ਸਿਧਾਂਤਕ ਹਿੱਸਾ (ਵਪਾਰ ਸਿਧਾਂਤ, ਵਰਕਸ਼ੋਪ ਵਿਗਿਆਨ ਅਤੇ ਗਣਨਾ ਅਤੇ ਰੋਜ਼ਗਾਰ ਕੌਸ਼ਲ) ਦੇ ਲਈ ਪੜਾਅ-ਵਾਰ (ਦਸੰਬਰ 2020 ਨਾਲ ਮੱਧ ਅਪ੍ਰੈਲ, 2021 ਤੱਕ) ਕੰਪਿਊਟਰ ਅਧਾਰਿਤ ਟੈਸਟ (ਸੀਬੀਟੀ) ਮੋਡ ਵਿੱਚ ਦੋ ਪੱਧਰਾਂ ਦੀ ਮਿਆਦ ਦੇ ਸਥਾਨ ‘ਤੇ 3 ਘੰਟੇ ਦੀ ਮਿਆਦ ਦੇ ਇਕੋ ਸੈਸ਼ਨ ਵਿੱਚ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ। ਕੋਵਿਡ ਸਥਿਤੀਆਂ ਦੇ ਚਲਦੇ ਸਮੇਂ ਦੇ ਅਨੁਰੂਪ ਅਤੇ ਸਿਖਿਆਰਥੀਆਂ ਦੀ ਮਦਦ ਦੇ ਲਈ ਅਜਿਹਾ ਕੀਤਾ ਗਿਆ ਸੀ।

  2. ਜੋ ਸਿਖਿਆਰਥੀ ਕਿਸੇ ਕਾਰਨ ਕਰਕੇ ਇਨ੍ਹਾਂ ਪ੍ਰੀਖਿਆ ਵਿੱਚ ਸ਼ਾਮਲ ਨਹੀਂ ਹੋ ਸਕੇ, ਉਨ੍ਹਾਂ ਨੂੰ ਪੂਰਕ ਪ੍ਰੀਖਿਆਵਾਂ ਦੇ ਨਾਲ-ਨਾਲ ਅਗਲੇ ਦੋ ਮਹੀਨਿਆਂ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਤ ਤਦ ਦੀਆਂ ਸਥਿਤੀਆਂ ਦੇ ਅਨੁਸਾਰ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ।

  3. ਸਿਖਿਆਰਥੀਆਂ ਦੁਆਰਾ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੇ ਲਈ ਤੈਅ ਕੀਤੀ ਗਈ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਉਦਯੋਗਿਕ ਟ੍ਰੇਨਿੰਗ ਇੰਸਟੀਟਿਊਟਸ (ਆਈਟੀਆਈ) ਨੂੰ ਪ੍ਰੈਕਟੀਕਲ ਅਤੇ ਇੰਜੀਨੀਅਰਿੰਗ ਡ੍ਰਾਈਂਗ ਵਿਸ਼ਿਆਂ ਦੇ ਲਈ ਖੁਦ ਦਾ ਕੇਂਦਰ ਬਣਾਇਆ ਗਿਆ ਸੀ। ਕੰਪਿਊਟਰ ਅਧਾਰਿਤ ਪ੍ਰੀਖਿਆ (ਸੀਬੀਟੀ) ਦੇ ਲਈ, ਇੱਕ ਅਪਵਾਦ/ਘਬਰਾਟਰ ਦੇ ਰੂਪ ਵਿੱਚ, ਕੁਝ ਨਿਜੀ ਆਈਟੀਆਈ ਨੂੰ ਵੀ ਕੇਂਦਰ ਬਣਾਇਆ ਗਿਆ ਸੀ।

ਦੋ ਸਾਲ ਦੇ ਸ਼ਿਲਪ ਟਰੇਡਾਂ ਦੇ ਲਈ, ਕੁੱਲ੍ਹ 5,41,123 ਸਿਖਿਆਰਥੀ ਪ੍ਰੀਖਿਆ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚੋਂ 3,94,576 ਸਿਖਿਆਰਥੀ ਪਾਸ ਹੋਏ। ਇਹ ਇਸ ਸੈਸ਼ਨ ਦੇ ਪਾਸ ਸਿਖਿਆਰਥੀਆਂ ਦਾ ਲਗਭਗ 73% ਹੈ। ਟ੍ਰੇਨਿੰਗ ਦੇ ਡਾਇਰੈਕਟਰ ਜਨਰਲ (ਡੀਜੀਟੀ) ਨੇ ਸ਼ਿਕਾਇਤ ਨਿਵਾਰਣ ਵਿਧੀ (ਐੱਨਸੀਵੀਟ ਐੱਮਆਈਐੱਸ ਪੋਰਟਲ) ਦਾ ਪ੍ਰਬੰਧ ਕੀਤਾ ਹੈ, ਜਿਸ ‘ਤੇ ਸਿਖਿਆਰਥੀ ਪਰਿਣਾਮ ਨਾਲ ਸਬੰਧਿਤ ਸ਼ਿਕਾਇਤ ਦਰਜ ਕਰ ਸਕਦੇ ਹਨ ਅਤੇ ਜਿਨ੍ਹਾਂ ਦਾ ਸਮਾਧਾਨ ਨਿਰਧਾਰਿਤ ਸਮੇਂ-ਸੀਮਾ ਦੇ ਅੰਦਰ ਕੀਤਾ ਜਾਵੇਗਾ।

ਅਭਿਆਸ ਦੇ ਅਨੁਸਾਰ, ਕਨਵੋਕੇਸ਼ਨ ਸਮਾਰੋਹ ਰਾਜ ਪੱਧਰ ‘ਤੇ ਵਿਅਕਤੀਗਤ ਆਈਟੀਆਈ ਦੀ ਭਾਗੀਦਾਰੀ ਦੇ ਨਾਲ ਆਯੋਜਿਤ ਕੀਤਾ ਜਾਂਦਾ ਹੈ। ਰਾਜ ਡਾਇਰੈਕਟਰੇਟ ਅਨੁਸਾਰ ਕਨਵੋਕੇਸ਼ਨ ਸਮਾਰੋਹ ਆਯੋਜਿਤ ਕਰਨ ਦੀ ਬੇਨਤੀ ਕੀਤੀ ਜਾਵੇਗੀ। ਇਨ੍ਹਾਂ ਪ੍ਰੀਖਿਆਵਾਂ ਵਿੱਚ ਟੋਪਰਸ ਸਿਖਿਆਰਥੀਆਂ ਨੂੰ ਅੰਤਰਾਸ਼ਟਰੀ ਹੁਨਰ ਦਿਵਸ ਯਾਨੀ 15 ਜੁਲਾਈ ਨੂੰ ਰਾਸ਼ਟਰੀ ਪੱਧਰ ‘ਤੇ ਸਨਮਾਨਤ ਕੀਤਾ ਜਾ ਸਕਦਾ ਹੈ।

 

*****

 

ਬੀਐੱਨ/ਪੀਆਰ



(Release ID: 1723442) Visitor Counter : 975


Read this release in: English , Urdu , Hindi