PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
29 MAY 2021 6:23PM by PIB Chandigarh
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਮਾਮਲਿਆਂ ਦੀ ਗਿਣਤੀ 1.73 ਲੱਖ ਹੋਈ, ਰੋਜ਼ਾਨਾ ਨਵੇਂ ਕੇਸ ਪਿਛਲੇ 45 ਦਿਨਾਂ ਵਿੱਚ ਸਭ ਤੋਂ ਘੱਟ ਦਰਜ ਹੋਏ; ਲਗਾਤਾਰ 2 ਦਿਨਾਂ ਤੋਂ ਰੋਜ਼ਾਨਾ 2 ਲੱਖ ਤੋਂ ਘੱਟ ਨਵੇਂ ਕੇਸ ਦਰਜ ਹੋ ਰਹੇ ਹਨ
-
ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ 22,28,724 ਰਹਿ ਗਈ ਹੈ। ਐਕਟਿਵ ਮਾਮਲੇ 10 ਮਈ 2021 ਨੂੰ ਦਰਜ ਆਖਰੀ ਸਿਖਰ ਤੋਂ ਘਟ ਰਹੇ ਹਨ।
-
ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,14,428 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦਾ 8.04 ਫੀਸਦੀ ਬਣਦਾ ਹੈ।
-
ਪਿਛਲੇ ਦੋ ਦਿਨਾਂ ਤੋਂ ਰੋਜ਼ਾਨਾ 2 ਲੱਖ ਤੋਂ ਘੱਟ ਨਵੇਂ ਕੇਸ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 1,73,790 ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ ਹਨ।
-
ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 16 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 2,84,601 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।
-
ਰੋਜ਼ਾਨਾ ਨਵੇਂ ਕੇਸਾਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਦੌਰਾਨ 1,10,811 ਹੋਰ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।
-
ਉਥੇ ਹਫਤਾਵਾਰੀ ਕੇਸਾ ਦੀ ਪਾਜ਼ਿਟਿਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 9.84 ਫੀਸਦੀ 'ਤੇ ਖੜੀ ਹੈ;ਜਦੋਂ ਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਹੋਰ ਘਟੀ ਹੈ ਅਤੇ ਅੱਜ 8.36 ਫੀਸਦੀ ‘ਤੇ ਖੜੀ ਹੈ। ਇਹ ਹੁਣ 5 ਦਿਨਾਂ ਤੋਂ ਲਗਾਤਾਰ 10 ਫੀਸਦੀ ਤੋਂ ਘੱਟ ਦਰਜ ਹੈ ਰਹੀ ਹੈ।
-
ਚਾਲੂ ਕੋਵਿਡ 19 ਵੈਕਸੀਨੇਸ਼ਨ ਮੁਹਿੰਮ ਦੇ ਅਧੀਨ ਕੁੱਲ ਮਿਲਾ ਕੇ 20.89 ਕਰੋੜ ਟੀਕਾਕਰਣ ਦਾ ਟੀਚਾ ਪਾਰ ਕਰ ਲਿਆ ਹੈ। ਭਾਰਤ, ਅਮਰੀਕਾ ਤੋਂ ਬਾਅਦ ਟੀਕਾਕਰਣ ਮੁਹਿੰਮ ਵਿੱਚ ਇਹ ਇਤਿਹਾਸਕ ਪ੍ਰਾਪਤੀ (20 ਕਰੋੜ ਦੇ ਟੀਚੇ) ਤੱਕ ਪਹੁੰਚਣ ਵਾਲਾ ਦੂਜਾ ਦੇਸ਼ ਬਣ ਗਿਆ ਹੈ।
https://www.pib.gov.in/PressReleasePage.aspx?PRID=1722603
ਕੋਵਿਡ ਤੋਂ ਪ੍ਰਭਾਵਿਤ ਬੱਚਿਆਂ ਦੀ ਮਦਦ ਤੇ ਸਸ਼ਕਤੀਕਰਣ ਲਈ ‘ਪੀਐੱਮ ਕੇਅਰਸ ਫ਼ਾਰ ਚਿਲਡਰਨ – ਐਂਪਾਵਰਮੈਂਟ ਆਵ੍ ਕੋਵਿਡ ਅਫ਼ੈਕਟਡ ਚਿਲਡਰਨ’ ਲਾਂਚ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੱਕ ਅਹਿਮ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਕੋਵਿਡ–19 ਕਾਰਨ ਆਪਣੇ ਮਾਪੇ ਗੁਆ ਚੁੱਕੇ ਬੱਚਿਆਂ ਦੀ ਮਦਦ ਲਈ ਚੁੱਕੇ ਜਾ ਸਕਣ ਵਾਲੇ ਕਦਮਾਂ ਬਾਰੇ ਵਿਚਾਰ–ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕੋਵਿਡ ਦੀ ਮੌਜੂਦਾ ਮਹਾਮਾਰੀ ਤੋਂ ਪ੍ਰਭਾਵਿਤ ਹੋਏ ਬੱਚਿਆਂ ਦੇ ਫ਼ਾਇਦਿਆਂ ਦਾ ਐਲਾਨ ਕੀਤਾ। ਅਜਿਹੇ ਕਦਮਾਂ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਬੱਚੇ ਦੇਸ਼ ਦੇ ਭਵਿੱਖ ਦੀ ਨੁਮਾਇੰਦਗੀ ਕਰਦੇ ਹਨ ਤੇ ਦੇਸ਼ ਬੱਚਿਆਂ ਦੀ ਮਦਦ ਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਸੰਭਵ ਹੱਦ ਸਭ ਕੁਝ ਕਰੇਗਾ, ਤਾਂ ਜੋ ਉਹ ਮਜ਼ਬੂਤ ਨਾਗਰਿਕਾਂ ਵਜੋਂ ਵਿਕਸਿਤ ਹੋ ਸਕਣ ਤੇ ਉਨ੍ਹਾਂ ਦਾ ਭਵਿੱਖ ਰੋਸ਼ਨ ਹੋ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਔਖੇ ਸਮਿਆਂ ਵੇਲੇ, ਸਮਾਜ ਵਜੋਂ ਸਾਡੇ ਬੱਚਿਆਂ ਦੀ ਦੇਖਭਾਲ਼ ਕਰਨਾ ਤੇ ਇੱਕ ਰੋਸ਼ਨ ਭਵਿੱਖ ਦੀ ਆਸ ਨਾਲ ਉਨ੍ਹਾਂ ਨੂੰ ਭਰਪੂਰ ਕਰਨਾ ਸਾਡਾ ਫ਼ਰਜ਼ ਹੈ। ਅਜਿਹੇ ਸਾਰੇ ਬੱਚੇ ਜੋ ਆਪਣੇ ਦੋਵੇਂ ਮਾਤਾ ਤੇ ਪਿਤਾ ਜਾਂ ਪਾਲਣ ਵਾਲਾ/ਵਾਲੀ ਪਿਤਾ–ਮਾਂ ਜਾਂ ਕਾਨੂੰਨੀ ਸਰਪ੍ਰਸਤ/ਗੋਦ ਲੈਣ ਵਾਲੇ ਮਾਪੇ ਕੋਵਿਡ–19 ਕਾਰਨ ਗੁਆ ਚੁੱਕੇ ਹਨ, ਉਨ੍ਹਾਂ ਦੀ ਮਦਦ ‘ਪੀਐੱਮ–ਕੇਅਰਸ ਫ਼ਾਰ ਚਿਲਡਰਨ’ (ਬੱਚਿਆਂ ਲਈ ‘ਪੀਐੱਮ–ਕੇਅਰਸ’) ਯੋਜਨਾ ਦੇ ਤਹਿਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਐਲਾਨੇ ਜਾ ਰਹੇ ਇਹ ਕਦਮ ਸਿਰਫ਼ ‘ਪੀਐੱਮ ਕੇਅਰਸ ਫ਼ੰਡ’ ਵਿੱਚ ਪੂਰੀ ਦਿਆਲਤਾ ਨਾਲ ਪਾਏ ਜਾਣ ਵਾਲੇ ਯੋਗਦਾਨਾਂ ਸਦਕਾ ਸੰਭਵ ਹੋ ਸਕੇ ਹਨ ਤੇ ਇਹ ਫ਼ੰਡ ਕੋਵਿਡ–19 ਦੇ ਖ਼ਿਲਾਫ਼ ਭਾਰਤ ਦੀ ਜੰਗ ਵਿੱਚ ਮਦਦ ਕਰੇਗਾ।
https://www.pib.gov.in/PressReleasePage.aspx?PRID=1722719
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 22.77 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ
ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 22.77 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ (22,77,62,450) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਵਿੱਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਗਣਨਾ ਦੀ ਕੁੱਲ ਖਪਤ 20,80,09,397 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 1.842 ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ (1,84,21,403) ਉਪਲਬੱਧ ਹਨ।
https://www.pib.gov.in/PressReleasePage.aspx?PRID=1722604
ਕੋਵਿਡ ਰਾਹਤ ਸਹਾਇਤਾ ਸਬੰਧੀ ਤਾਜ਼ਾ ਜਾਣਕਾਰੀ
ਭਾਰਤ ਸਰਕਾਰ ਵੱਖ ਵੱਖ ਮੁਲਕਾਂ/ਸੰਸਥਾਵਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਸਹਿਯੋਗ ਤਹਿਤ ਕੋਵਿਡ 19 ਰਾਹਤ ਮੈਡੀਕਲ ਪੂਰਤੀ ਪ੍ਰਾਪਤ ਕਰ ਰਹੀ ਹੈ। ਇਹ ਰਾਹਤ ਕੋਵਿਡ 19 ਦੇ ਪ੍ਰਬੰਧਨ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਨੂੰ ਵਧਾਉਣ ਲਈ ਤੇਜ਼ੀ ਨਾਲ ਭੇਜੇ/ਸਪੁਰਦ ਕੀਤੇ ਜਾ ਰਹੇ ਹਨ।
ਕੁਲ ਮਿਲਾ ਕੇ 18,040 ਆਕਸੀਜਨ ਕੰਸੰਟ੍ਰੇਟਰਸ, 19,085 ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ, 15,256 ਵੈਂਟੀਲੇਟਰਸ/ਬੀਆਈਪੀਏਪੀ, 7.7 ਲੱਖ ਰੇਮਡੇਸਿਵਿਰ ਟੀਕੇ, 12 ਲੱਖ ਫੈਵੀਪਿਰਾਵੀਰ ਗੋਲੀਆਂ 27 ਅਪ੍ਰੈਲ ਤੋਂ 28 ਮਈ 2021 ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ/ਭੇਜੇ ਗਏ ਹਨ।
https://www.pib.gov.in/PressReleasePage.aspx?PRID=1722655
ਸਰਕਾਰ ਨੇ ਰੇਮਡੇਸਿਵਿਰ ਦੀ ਕੇਂਦਰੀ ਵੰਡ ਨੂੰ ਬੰਦ ਕਰਨ ਦਾ ਫੈਸਲਾ ਕੀਤਾ; ਰੇਮਡੇਸਿਵਿਰ ਦੀਆਂ 50 ਲੱਖ ਸ਼ੀਸ਼ੀਆਂ ਦਾ ਰਣਨੀਤਿਕ ਸਟਾਕ ਕਾਇਮ ਰੱਖਿਆ ਜਾਵੇਗਾ
ਖਾਦ ਅਤੇ ਰਸਾਇਣ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 11 ਅਪ੍ਰੈਲ, 2021 ਨੂੰ ਰੇਮਡੇਸਿਵਿਰ ਦਾ ਉਤਪਾਦਨ 33,000 ਸ਼ੀਸ਼ੀਆਂ ਪ੍ਰਤੀਦਿਨ ਤੋਂ ਅੱਜ ਦੇ ਦਿਨ ਤੱਕ 3,50,000 ਸ਼ੀਸ਼ੀਆਂ ਤੱਕ ਪ੍ਰਤੀਦਿਨ 10 ਵਾਰ ਵਧਾਇਆ ਗਿਆ ਹੈ।
ਮੰਤਰੀ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਇਕ ਮਹੀਨੇ ਦੇ ਅੰਦਰ ਰੇਮਡੇਸਿਵਿਰ ਦੇ ਉਤਪਾਦਨ ਪਲਾਂਟਾਂ ਦੀ ਗਿਣਤੀ 20 ਤੋਂ 60 ਪਲਾਂਟਾਂ ਤੱਕ ਵਧਾਈ ਹੈ। ਉਨ੍ਹਾਂ ਦੱਸਿਆ ਕਿ ਹੁਣ ਦੇਸ਼ ਵਿਚ ਮੰਗ ਨਾਲੋਂ ਜ਼ਿਆਦਾ ਰੇਮਡੇਸਿਵਿਰ ਦੀ ਸਪਲਾਈ ਦਾ ਕਾਫੀ ਸਟਾਕ ਹੈ।
ਸ਼੍ਰੀ ਮਾਂਡਵੀਯਾ ਨੇ ਦੱਸਿਆ ਕਿ ਸਰਕਾਰ ਨੇ ਰਾਜਾਂ ਨੂੰ ਰੇਮਡੇਸਿਵਿਰ ਦੀ ਕੇਂਦਰੀ ਵੰਡ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੈਸ਼ਨਲ ਫਾਰਮਾਸਿਊਟਿਕਲਜ਼ ਪ੍ਰਾਇਸਿੰਗ ਏਜੰਸੀ ਅਤੇ ਸੀਡੀਐਸਸੀਓ ਨੂੰ ਨਿਰਦੇਸ਼ ਦਿੱਤਾ ਕਿ ਉਹ ਦੇਸ਼ ਵਿਚ ਰੇਮਡੇਸਿਵਿਰ ਦੀ ਉਪਲਬਧਤਾ ਤੇ ਨਿਰੰਤਰ ਨਜ਼ਰ ਰੱਖੇ।
ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਇਹ ਫੈਸਲਾ ਵੀ ਕੀਤਾ ਹੈ ਕਿ ਰੇਮਡੇਸਿਵਿਰ ਦੀਆਂ 50 ਲੱਖ ਸ਼ੀਸ਼ੀਆਂ ਦੀ ਖਰੀਦ ਕਰਕੇ ਐਮਰਜੈਂਸੀ ਜਰੂਰਤ ਲਈ ਰਣਨੀਤਿਕ ਸਟਾਕ ਕਾਇਮ ਰੱਖਿਆ ਜਾਵੇਗਾ।
https://www.pib.gov.in/PressReleasePage.aspx?PRID=1722633
ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ 20000 ਐੱਮਟੀ ਐੱਲਐੱਮਓ ਦੀ ਸਪਲਾਈ ਦੇ ਅੰਕੜੇ ਨੂੰ ਪਾਰ ਕੀਤਾ; 305 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਦੇਸ਼ ਭਰ ਵਿੱਚ ਆਕਸੀਜਨ ਦੀ ਸਪਲਾਈ ਕੀਤੀ
ਭਾਰਤੀ ਰੇਲਵੇ ਦੇਸ਼ ਭਰ ਦੇ ਵਿਭਿੰਨ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (LMO) ਦੀ ਸਪਲਾਈ ਦੇ ਦੁਆਰਾ ਰਾਹਤ ਪਹੁੰਚਾਉਣ ਦੇ ਆਪਣੇ ਸਫਰ ਨੂੰ ਜਾਰੀ ਰੱਖਿਆ ਹੋਇਆ ਹੈ। ਹੁਣ ਤੱਕ, ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਵਿਭਿੰਨ ਰਾਜਾਂ ਤੱਕ 1,1237 ਤੋਂ ਵੱਧ ਟੈਂਕਰਾਂ ਵਿੱਚ 20,770 ਮੀਟ੍ਰਿਕ ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਹੈ।
ਹੁਣ ਤੱਕ 305 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਆਪਣਾ ਸਫਰ ਪੂਰਾ ਕਰ ਚੁੱਕੀਆਂ ਹਨ ਤੇ ਉਨ੍ਹਾਂ ਵਿਭਿੰਨ ਰਾਜਾਂ ਵਿੱਚ ਰਾਹਤ ਪਹੁੰਚਾ ਚੁੱਕੀਆਂ ਹਨ।
ਅਸਾਮ ਨੂੰ ਅੱਜ 4 ਟੈਂਕਰਾਂ ਵਿੱਚ 80 ਐੱਮਟੀ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੇ ਨਾਲ ਤੀਸਰੀ ਆਕਸੀਜਨ ਐਕਸਪ੍ਰੈੱਸ ਪ੍ਰਾਪਤ ਹੋ ਗਈ।
https://www.pib.gov.in/PressReleasePage.aspx?PRID=1722717
ਐੱਨਸੀਪੀਸੀਆਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ-19 ਦੇ ਕਾਰਨ ਮਾਤਾ-ਪਿਤਾ ਜਾਂ ਦੋਨੋਂ ਵਿੱਚੋਂ ਇੱਕ ਕਿਸੇ ਨੂੰ ਖੋਹ ਦੇਣ ਵਾਲੇ ਬੱਚਿਆਂ ਦਾ ਡਾਟਾ ਔਨਲਾਈਨ ਟ੍ਰੈਕਿੰਗ ਪੋਟਰਲ "Bal Swaraj (Covid-Care)" ‘ਤੇ ਅੱਪਲੋਡ ਕਰਨ ਨੂੰ ਕਿਹਾ ਹੈ
ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨਸੀਪੀਸੀਆਰ) ਨੇ ਕਿਸ਼ੋਰ ਨਿਆਂ ਐਕਟ, 2015 ਦੀ ਧਾਰਾ 109 ਦੇ ਤਹਿਤ ਇੱਕ ਨਿਗਰਾਨੀ ਅਥਾਰਿਟੀ ਦੇ ਰੂਪ ਵਿੱਚ ਕਾਰਜ ਨੂੰ ਅੱਗੇ ਵਧਾਉਂਦੇ ਹੋਏ ਅਤੇ ਕੋਵਿਡ-19 ਤੋਂ ਪ੍ਰਭਾਵਿਤ ਬੱਚਿਆਂ ਨਾਲ ਸਬੰਧਿਤ ਵਧਦੀ ਸਮੱਸਿਆ ਨੂੰ ਦੇਖਦੇ ਹੋਏ ਦੇਖਭਾਲ਼ ਅਤੇ ਸੁਰੱਖਿਆ ਦੀ ਜ਼ਰੂਰਤ ਵਾਲੇ ਬੱਚਿਆਂ ਲਈ ਔਨਲਾਈਨ ਟ੍ਰੈਕਿੰਗ ਪੋਟਰਲ "Bal Swaraj (Covid-Care Link)" ਤਿਆਰ ਕੀਤਾ ਹੈ। ਕਮਿਸ਼ਨ ਦਾ ਇਹ ਪੋਰਟਲ ਦੇਖਭਾਲ਼ ਅਤੇ ਸੁਰੱਖਿਆ ਦੀ ਜ਼ਰੂਰਤ ਵਾਲੇ ਬੱਚਿਆਂ ਲਈ ਔਨਲਾਈਨ ਟ੍ਰੈਕਿੰਗ ਤੇ ਡਿਜੀਟਲ ਰੀਅਲ ਟਾਈਮ ਵਿਵਸਥਾ ਦੇ ਉਦੇਸ਼ ਨਾਲ ਬਣਾਇਆ ਗਿਆ ਹੈ।
https://www.pib.gov.in/PressReleasePage.aspx?PRID=1722677
ਟੈਕਨੋਲੋਜੀ ਵਿਕਾਸ ਪਰਿਸ਼ਦ (ਟੀਡੀਬੀ) ਤੋਂ ਸਹਾਇਤਾ ਪ੍ਰਾਪਤ ਸਟਾਰਟ-ਅੱਪਸ ਕੋਵਿਡ-19 ਨਾਲ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ
ਵਿਗਿਆਨ ਅਧਾਰਿਤ ਸਟਾਰਟ-ਅੱਪਸ ਜਨ ਸਧਾਰਨ ਲਈ ਨਵੀਆਂ ਟੈਕਨੋਲੋਜੀਆਂ ਲਿਆ ਕੇ ਕੋਵਿਡ-19 ਦੇ ਖ਼ਿਲਾਫ਼ ਵਿੱਚ ਸਰਗਰਮ ਭੂਮਿਕਾ ਰਹੇ ਹਨ ਅਤੇ ਇਸ ਵਿਸ਼ਵ ਮਹਾਮਾਰੀ ਨਾਲ ਨਜਿੱਠਣ ਵਿੱਚ ਦੇਸ਼ ਦੀ ਮਦਦ ਕਰ ਰਹੇ ਹਨ। ਜਿਵੇਂ ਕਿ ਖੋਜਕਾਰਾਂ, ਉਦਯੋਗਪਤੀਆਂ ਅਤੇ ਉੱਦਮੀਆਂ ਨੇ ਸਾਰੇ ਮੋਰਚਿਆਂ ‘ਤੇ ਇਸ ਭਿਆਨਕ ਲੜਾਈ ਲਈ ਆਪਣੀ ਸਾਰੀ ਊਰਜਾ ਅਤੇ ਸ਼ਕਤੀ ਨੂੰ ਏਕੀਕ੍ਰਿਤ ਕੀਤਾ ਹੈ, ਕਈ ਵਿਗਿਆਨ ਅਧਾਰਿਤ ਸਟਾਰਟ-ਅੱਪਸ ਨੇ ਵੀ ਨਵੀਆਂ-ਨਵੀਆਂ ਟੈਕਨੋਲੋਜੀਆਂ ਖੋਜਣ, ਆਪਣੀ ਮੌਜੂਦਾ ਟੈਕਨੋਲੋਜੀ ਵਿੱਚ ਬਦਲਾਅ ਕਰਨ, ਆਪਣੇ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਸਰਕਾਰ ਦੇ ਸਹਿਯੋਗ ਨਾਲ ਇਨ੍ਹਾਂ ਟੈਕਨੋਲੋਜੀਆਂ ਨੂੰ ਪੇਸ਼ੇਵਰ ਬਣਾਉਣ ਦਾ ਕੰਮ ਕੀਤਾ ਹੈ। ਇਸ ਦੌਰਾਨ ਦੇਸ਼ ਨੂੰ ਸਸ਼ਕਤ ਬਣਾਉਣ ਲਈ ਪੀਪੀਈ ਕਿੱਟ, ਮਾਸਕ ਦੇ ਉਤਪਾਦਨ, ਜਾਂਚ ਦੀਆਂ ਬੇਮਿਸਾਲ ਸੁਵਿਧਾਵਾਂ ਅਤੇ ਨਵੇਂ ਟੀਕਿਆਂ ਲਈ ਖੋਜ ਵਧਾਉਣ ਲਈ ਆਪਣੀਆਂ ਸਮਰੱਥਾਵਾਂ, ਬੇਮਿਸਾਲ ਢਾਂਚੇ ਅਤੇ ਉਪਲਬਧ ਸੰਸਾਧਨਾਂ ਦਾ ਉੱਚਿਤ ਅਤੇ ਤਰਕਸੰਗਤ ਪ੍ਰਯੋਗ ਕੀਤਾ ਗਿਆ। ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਤਹਿਤ ਵਿਧਿਰਤ ਗਠਿਤ ਟੈਕਨੋਲੋਜੀ ਵਿਕਾਸ ਪਰਿਸ਼ਦ (ਟੀਡੀਬੀ) ਤੋਂ ਪ੍ਰਾਪਤ ਵਿੱਤੀ ਸਹਾਇਤਾ ਨਾਲ ਕਈ ਸਟਾਰਟ-ਅੱਪਸ ਨੇ ਪੀਪੀਈ ਕਿੱਟ, ਮਾਸਕ, ਥਰਮਲ ਸਕੈਨਰ, ਟੈਸਟ ਕਿੱਟ, ਸੈਨੀਟਾਈਜ਼ਰਸ ਅਤੇ ਮੈਡੀਕਲ ਉਪਕਰਨਾਂ ਨੂੰ ਬਜ਼ਾਰ ਵਿੱਚ ਉਤਾਰਿਆਂ ਅਤੇ ਕੋਵਿਡ-19 ਦੇ ਵਿਰੁੱਧ ਭਾਰਤ ਲੜਾਈ ਵਿੱਚ ਆਪਣਾ ਸਕਾਰਾਤਮਕ ਯੋਗਦਾਨ ਦਿੱਤਾ ਹੈ।
https://www.pib.gov.in/PressReleasePage.aspx?PRID=1722636
ਪਾਵਰਗ੍ਰਿੱਡ ਨੇ ਕੋਵਿਡ-19 ਮਹਾਮਾਰੀ ਦੇ ਦੌਰਾਨ ਮਹੱਤਵਪੂਰਨ ਬੁਨਿਆਦੀ ਢਾਂਚਾ ਸਹਾਇਤਾ ਪ੍ਰਦਾਨ ਕੀਤੀ
ਭਾਰਤ ਸਰਕਾਰ ਨੇ ਬਿਜਲੀ ਮੰਤਰਾਲੇ ਦੇ ਤਹਿਤ ਮਹਾਰਤਨ ਸੀਪੀਐੱਸਯੂ ਪਾਵਰ ਗ੍ਰਿੱਡ ਕੋਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਪਾਵਰਗ੍ਰਿੱਡ) ਦੇਸ਼ਭਰ ਦੇ ਕਈ ਰਾਜਾਂ ਨੂੰ ਸਹਾਇਤਾ ਪ੍ਰਦਾਨ ਕਰਕੇ ਕੋਵਿਡ-19 ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਅਤੇ ਯੋਗਦਾਨ ਕਰਨ ਦੀ ਦਿਸ਼ਾ ਵਿੱਚ ਸਰਗਰਮ ਰੂਪ ਨਾਲ ਕੰਮ ਕਰ ਰਿਹਾ ਹੈ। ਬਿਹਤਰ ਸਿਹਤ ਸੁਵਿਧਾਵਾਂ ਦੀ ਦਿਸ਼ਾ ਵਿੱਚ ਯੋਗਦਾਨ ਦੇਣ ਦੇ ਆਪਣੇ ਸਮਰਪਿਤ ਪ੍ਰਯਤਨਾਂ ਦੇ ਮਾਧਿਅਮ ਨਾਲ ਪਾਵਰਗ੍ਰਿੱਡ ਨੇ ਕਾਰਪੋਰੇਟ ਸਮਾਜਿਕ ਉੱਤਰਦਾਇਤਵ (ਸੀਐੱਸਆਰ) ਦੇ ਤਹਿਤ ਪੰਜਾਬ, ਸਿਕਿੱਮ, ਮਿਜ਼ੋਰਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਲਗਭਗ 2.66 ਕਰੋੜ ਰੁਪਏ ਦੀ ਲਾਗਤ ਵਾਲੇ ਕੋਲਡ ਚੇਨ ਉਪਕਰਣ (181 ਆਈਸ ਲਾਈਨਡ ਰੈਫਰੀਜਰੇਟਰ ਅਤੇ 130 ਡੀਪ ਫ੍ਰੀਜ਼ਰ) ਪ੍ਰਦਾਨ ਕੀਤੇ ਹਨ। ਉੱਥੇ ਹੀ ਲੇਹ ਅਤੇ ਲੱਦਾਖ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਕੋਵਿਡ-19 ਟੀਕਾਕਰਣ ਮੁਹਿੰਮ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਦੋ ਇਨਸੂਲੇਟਿਡ ਵੈਨ ਵੀ ਉਪਲਬਧ ਕਰਵਾਈ ਗਈ ਹੈ। ਇਸ ਦੇ ਅਲਾਵਾ ਆਕਸੀਜਨ ਸਹਾਇਤਾ ਦੇ ਲਈ ਪਾਵਰਗ੍ਰਿੱਡ, ਤਾਊ ਦੇਵੀ ਲਾਲ ਸਟੇਡੀਅਮ, ਗੁਰੂਗ੍ਰਾਮ (ਹਰਿਆਣਾ) ਵਿੱਚ 2x50 ਐੱਨਐੱਮ3 ਪ੍ਰਤੀ ਘੰਟੇ ਦੀ ਸਮਰੱਥਾ ਵਾਲੇ ਅਤੇ ਜੈਸਲਮੇਰ (ਰਾਜਸਥਾਨ) ਵਿੱਚ 50 ਐੱਨਐੱਮ3 ਪ੍ਰਤੀ ਘੰਟੇ ਦੀ ਸਮਰੱਥਾ ਵਾਲੇ ਆਕਸੀਜਨ ਉਤਪਾਦਨ ਪਲਾਂਟ ਸਥਾਪਿਤ ਕਰਨ ਜਾ ਰਿਹਾ ਹੈ।
https://www.pib.gov.in/PressReleasePage.aspx?PRID=1722691
ਦੂਜੇ ਕੋਵਿਡ-19 ਲੌਕਡਾਊਨ ਦੌਰਾਨ ਕੇਵੀਆਈਸੀ ਨੂੰ 45 ਕਰੋੜ ਰੁਪਏ ਦੇ ਸਰਕਾਰੀ ਖਰੀਦ ਆਰਡਰ ਖਾਦੀ ਕਾਰੀਗਰਾਂ ਲਈ ਵੱਡਾ ਹੁਲਾਰਾ
ਖਾਦੀ ਕਾਰਗੀਰਾਂ ਨੂੰ ਵੱਡੇ ਰੋਜ਼ਗਾਰ ਮੌਕਿਆਂ ਨੇ ਇਕ ਵਾਰ ਫਿਰ ਕੋਵਿ਼ਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ, ਜਦੋਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਲੌਕਡਾਊਨ ਸੀ, ਵਿੱਤੀ ਸੰਕਟ ਦਾ ਸਾਹਮਣਾ ਕਰਨ ਵਿਚ ਮਦਦ ਦਿਤੀ ਹੈ। ਇਸ ਸਾਲ ਮਾਰਚ ਅਤੇ ਮਈ ਦੌਰਾਨ ਨਿਰਮਾਣ ਅਤੇ ਸਰਵਿਸ ਸੈਕਟਰਾਂ ਨੂੰ ਵੱਡਾ ਧੱਕਾ ਲਗਣ ਦੇ ਬਾਵਜੂਦ ਖਾਦੀ ਅਤੇ ਵਿਲੇਜ ਇੰਡਸਟ੍ਰੀਜ਼ ਕਮਿਸ਼ਨ (ਕੇਵੀਆਈਸੀ) ਨੇ 45 ਕਰੋੜ ਦੀ ਕੀਮਤ ਤੋਂ ਵੱਧ ਦੇ ਖਰੀਦ ਆਰਡਰ ਹਾਸਿਲ ਕੀਤੇ ਜੋ ਲੱਖਾਂ ਦੀ ਗਿਣਤੀ ਵਿਚ ਖਾਦੀ ਕਾਰੀਗਰਾਂ ਦੀ ਆਜੀਵਿਕਾ ਨੂੰ ਸਹਾਇਤਾ ਦੇਣਗੇ। ਖਰੀਦ ਆਰਡਰ ਕਬਾਇਲੀ ਮਾਮਲਿਆਂ ਦੇ ਮੰਤਰਾਲਾ, ਭਾਰਤੀ ਰੇਲਵੇ ਅਤੇ ਏਅਰ ਇੰਡੀਆ ਤੋਂ ਪ੍ਰਾਪਤ ਹੋਏ ਹਨ।
https://www.pib.gov.in/PressReleasePage.aspx?PRID=1722648
ਮਹੱਤਵਪੂਰਨ ਟਵੀਟ
****
ਐੱਮਵੀ
(Release ID: 1723105)
Visitor Counter : 173