ਵਿੱਤ ਮੰਤਰਾਲਾ

ਪੈਨਸ਼ਨ ਫੰਡ ਰੈਗੁਲੇਟਰੀ ਅਤੇ ਵਿਕਾਸ ਅਥਾਰਟੀ ਤਹਿਤ ਐਸਿਟਸ ਅੰਡਰ ਮੈਨੇਜਮੈਂਟ 6 ਟ੍ਰਿਲੀਅਨ ਰੁਪਏ ਤੋਂ ਪਾਰ


ਐੱਨ ਪੀ ਐੱਸ ਅਤੇ ਏ ਪੀ ਵਾਈ ਗ੍ਰਾਹਕਾਂ ਨੇ 6 ਟ੍ਰਿਲੀਅਨ ਰੁਪਏ ਪੈਨਸ਼ਨ ਸੰਪਤੀ ਦਾ ਪਾਇਆ ਯੋਗਦਾਨ

ਐੱਨ ਪੀ ਐੱਸ ਤਹਿਤ 21 ਮਈ 2021 ਤੱਕ 8791 ਕਾਰਪੋਰੇਟ ਦਾਖ਼ਲਿਆਂ ਨਾਲ 11.53 ਲੱਖ ਗ੍ਰਾਹਕ ਦਾਖ਼ਲ

ਅਟੱਲ ਪੈਨਸ਼ਨ ਯੋਜਨਾ ਤਹਿਤ 2.82 ਕਰੋੜ ਗ੍ਰਾਹਕ ਦਾਖ਼ਲ ਹੋਏ ਹਨ

Posted On: 28 MAY 2021 7:46PM by PIB Chandigarh

ਪੈਨਸ਼ਨ ਫੰਡ ਰੈਗੁਲੇਟਰੀ ਅਤੇ ਵਿਕਾਸ ਅਥਾਰਟੀ ਨੇ 13 ਸਾਲ ਬਾਅਦ ਅਟੱਲ ਪੈਨਸ਼ਨ ਯੋਜਨਾ (ਏ ਪੀ ਵਾਈ ) ਅਤੇ ਨੈਸ਼ਨਲ ਪੈਨਸ਼ਨ ਸਿਸਟਮ (ਐੱਨ ਪੀ ਐੱਸ) ਤਹਿਤ ਪ੍ਰਬੰਧ ਅਧੀਨ ਐਸਿਟਸ ਅੰਡਰ ਮੈਨੇਜਮੈਂਟ (ਏ ਯੂ ਐੱਮ) ਦੇ 6 ਲੱਖ ਕਰੋੜ ਰੁਪਏ (6 ਟ੍ਰਿਲੀਅਨ ਰੁਪਏ) ਦਾ ਮੀਲ ਪੱਥਰ ਪਾਰ ਕਰਨ ਦਾ ਐਲਾਨ ਕੀਤਾ ਹੈ । ਏ ਯੂ ਐੱਮ ਦੀ ਹੋਈ ਉੱਨਤੀ ਵਿੱਚ 1 ਟ੍ਰਿਲੀਅਨ ਰੁਪਏ ਕੇਵਲ 7 ਮਹੀਨਿਆਂ ਵਿੱਚ ਪ੍ਰਾਪਤ ਕੀਤਾ ਗਿਆ ਹੈ ।

ਪੀ ਐੱਫ ਆਰ ਡੀ ਏ ਵਿੱਚ ਐੱਨ ਪੀ ਐੱਸ ਗ੍ਰਾਹਕਾਂ ਦਾ ਵਰਨਣਯੋਗ ਵਾਧਾ ਪਿਛਲੇ ਕਈ ਸਾਲਾਂ ਵਿੱਚ ਦੇਖਿਆ ਗਿਆ ਅਤੇ ਇਸ ਸਕੀਮ ਵਿੱਚ 74.10 ਲੱਖ ਸਰਕਾਰੀ ਮੁਲਾਜ਼ਮ ਅਤੇ 28.37 ਲੱਖ ਗ਼ੈਰ ਸਰਕਾਰੀ ਖੇਤਰ ਤੋਂ ਵਿਅਕਤੀ ਸ਼ਾਮਲ ਹੋਏ ਹਨ । ਪੀ ਐੱਫ ਆਰ ਡੀ ਏ ਦਾ ਕੁੱਲ ਗ੍ਰਾਹਕ ਅਧਾਰ ਵੱਧ ਕੇ 4.28 ਕਰੋੜ ਹੋ ਗਿਆ ਹੈ ।

ਸ਼੍ਰੀ ਸੁਪ੍ਰਾਤਿਮ ਬੰਧੋਪਾਧਿਆਏ , ਚੇਅਰਮੈਨ ਪੈਨਸ਼ਨ ਫੰਡ ਰੈਗੁਲੇਟਰੀ ਤੇ ਵਿਕਾਸ ਅਥਾਰਟੀ ਨੇ ਕਿਹਾ ਹੈ , “ਅਸੀਂ 6 ਟ੍ਰਿਲੀਅਨ ਰੁਪਏ ਦਾ ਮੀਲ ਪੱਥਰ ਪ੍ਰਾਪਤ ਕਰਕੇ ਬਹੁਤ ਧੰਨਵਾਦੀ ਮਹਿਸੂਸ ਕਰ ਰਹੇ ਹਾਂ ਅਤੇ ਅਕਤੂਬਰ 2020 ਵਿੱਚ 7 ਮਹੀਨੇ ਪਹਿਲਾਂ ਸਾਡੇ ਕੋਲ 5 ਟ੍ਰਿਲੀਅਨ ਰੁਪਏ ਸਨ । ਇਹ ਪ੍ਰਾਪਤੀ ਗ੍ਰਾਹਕਾਂ ਦਾ ਐੱਨ ਪੀ ਐੱਸ ਅਤੇ ਪੀ ਐੱਫ ਆਰ ਡੀ ਏ ਵਿੱਚ ਵਿਸ਼ਵਾਸ ਦਰਸਾਉਂਦੀ ਹੈ । ਇਸ ਮਹਾਮਾਰੀ ਦੌਰਾਨ ਵਿਅਕਤੀਆਂ ਨੂੰ ਆਪਣੀ ਵਿੱਤੀ ਰਿਸ਼ਟਪੁਸ਼ਟਤਾ ਨੂੰ ਕਾਇਮ ਰੱਖਣ ਲਈ ਸੇਵਾਮੁਕਤੀ ਯੋਜਨਾ ਨੂੰ ਤਰਜੀਹ ਦਿੱਤੀ ਹੈ” ।

21 ਮਈ 2021 ਨੂੰ ਐੱਨ ਪੀ ਐੱਸ ਅਤੇ ਅਟੱਲ ਪੈਨਸ਼ਨ ਯੋਜਨਾ ਤਹਿਤ ਕੁੱਲ ਗ੍ਰਾਹਕਾਂ ਦੀ ਗਿਣਤੀ 4.28 ਕਰੋੜ ਤੋਂ ਪਾਰ ਹੋ ਗਈ ਹੈ ਅਤੇ ਐਸਿਟ ਅੰਡਰ ਮੈਨੇਜਮੈਂਟ (ਏ ਯੂ ਐੱਮ) ਵੱਧ ਕੇ 603,667.02 ਕਰੋੜ ਰੁਪਏ ਹੋ ਗਿਆ ਹੈ ।

ਪੀ ਐੱਫ ਆਰ ਡੀ ਏ ਬਾਰੇ :

ਪੈਨਸ਼ਨ ਫੰਡ ਰੈਗੁਲੇਟਰੀ ਅਤੇ ਵਿਕਾਸ ਅਥਾਰਟੀ ਪਾਰਲੀਆਮੈਂਟ ਦੇ ਐਕਟ ਦੁਆਰਾ ਸਥਾਪਿਤ ਕੀਤੀ ਗਈ ਇੱਕ ਕਾਨੂੰਨੀ ਅਥਾਰਟੀ ਹੈ , ਜੋ ਨੈਸ਼ਨਲ ਪੈਨਸ਼ਨ ਸਿਸਟਮ ਅਤੇ ਉਨ੍ਹਾਂ ਪੈਨਸ਼ਨ ਸਕੀਮਾਂ , ਜਿਨ੍ਹਾਂ ਉੱਪਰ ਇਹ ਐਕਟ ਲਾਗੂ ਹੁੰਦਾ ਹੈ , ਦੇ ਨਿਯਮਤ ਵਾਧੇ ਨੂੰ ਯਕੀਨੀ , ਉਤਸ਼ਾਹਤ ਅਤੇ ਨਿਯੰਤਰਤ ਕਰਦੀ ਹੈ । ਐੱਨ ਪੀ ਐੱਸ ਸ਼ੁਰੂ ਵਿੱਚ ਕੇਂਦਰ ਸਰਕਾਰ ਦੇ ਉਨ੍ਹਾਂ ਮੁਲਾਜ਼ਮਾਂ ਲਈ ਨੋਟੀਫਾਈ ਕੀਤਾ ਗਿਆ ਸੀ , ਜੋ ਇੱਕ ਜਨਵਰੀ 2004 ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮ ਵਜੋਂ ਭਰਤੀ ਹੋਏ ਸਨ ਅਤੇ ਇਸ ਤੋਂ ਬਾਅਦ ਸਾਰੀਆਂ ਸੂਬਾ ਸਰਕਾਰਾਂ ਨੇ ਆਪਣੇ ਕਰਮਚਾਰੀਆਂ ਲਈ ਇਸ ਨੂੰ ਅਪਣਾ ਲਿਆ । ਐੱਨ ਪੀ ਐੱਸ ਨੂੰ ਸਵੈਇੱਛੁਕ ਅਧਾਰ ਤੇ ਸਾਰੇ ਭਾਰਤੀ ਨਾਗਰਿਕਾਂ (ਵਾਸੀ / ਗ਼ੈਰ ਵਾਸੀ ਵਿਦੇਸ਼ੀ ) ਲਈ ਵਧਾਇਆ ਗਿਆ ਸੀ ਅਤੇ ਕਾਰਪੋਰੇਟ ਨੇ ਆਪਣੇ ਮੁਲਾਜ਼ਮਾਂ ਲਈ ਵੀ ਲਾਗੂ ਕੀਤਾ ਹੈ ।

 

*************************


ਆਰ ਐੱਮ / ਐੱਮ ਵੀ / ਕੇ ਐੱਮ ਐੱਨ
 


(Release ID: 1722590) Visitor Counter : 140


Read this release in: English , Urdu , Hindi