PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 26 MAY 2021 7:17PM by PIB Chandigarh

 

 C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

 • ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਦੇ ਤਹਿਤ ਇੱਕ ਨਵਾਂ ਮੀਲ ਪੱਥਰ ਹਾਸਲ ਕਰਦਿਆਂ ਟੀਕਾ ਖੁਰਾਕ ਦਾ ਪ੍ਰਬੰਧਨ 20 ਕਰੋੜ ਤੋਂ ਪਾਰ।

 • 60 ਸਾਲ ਤੋਂ ਉੱਪਰ ਦੀ 42 ਫੀਸਦੀ ਆਬਾਦੀ ਨੇ ਕੋਵਿਡ 19 ਵੈਕਸੀਨ ਦੀ ਘੱਟੋ-ਘੱਟ ਇੱਕ ਖ਼ੁਰਾਕ ਪ੍ਰਾਪਤ ਕਰ ਲਈ ਹੈ।

 • ਰਿਕਵਰੀ ਦੇ ਮਾਮਲੇ ਲਗਾਤਾਰ 13 ਵੇਂ ਦਿਨ ਰੋਜ਼ਾਨਾ ਨਵੇਂ ਮਾਮਲਿਆਂ ਨਾਲੋਂ ਵੱਧ ਦਰਜ

 • ਰਿਕਵਰੀ ਦੀ ਦਰ ਹੋਰ ਵਧ ਕੇ 89.66 ਫੀਸਦੀ ਹੋਈ।

 • ਹੁਣ ਤੱਕ ਦੇ ਇੱਕ ਦਿਨ ਵਿੱਚ ਸਭ ਤੋਂ ਵੱਧ 22.17 ਲੱਖ ਟੈਸਟ ਕੀਤੇ ਗਏ।

 • ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 11.45 ਫੀਸਦੀ ਹੈ।

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ 

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

G:\Surjeet Singh\May 2021\13 May\image004R7MN.jpg

 

 G:\Surjeet Singh\May 2021\13 May\image005UL85.jpg


 

ਰੋਜ਼ਾਨਾ ਪਾਜ਼ਿਟਿਵਿਟੀ ਦਰ 9.42 ਫੀਸਦੀ ਹੋਈ, ਲਗਾਤਾਰ 2 ਦਿਨ ਤੋਂ 10 ਫੀਸਦੀ ਤੋਂ ਘੱਟ ਦਰਜ

ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਇੱਕ ਨਵਾਂ ਮੀਲ ਪੱਥਰ ਹਾਸਲ ਕਰਦਿਆਂ ਟੀਕਾ ਖੁਰਾਕ ਦਾ ਪ੍ਰਬੰਧਨ 20 ਕਰੋੜ ਤੋਂ ਪਾਰ 

 • ਭਾਰਤ ਵਿੱਚ ਹੁਣ ਲਗਾਤਾਰ 10 ਦਿਨ ਤੋਂ  ਰੋਜ਼ਾਨਾ 3 ਲੱਖ ਤੋਂ ਘੱਟ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 2,08,921 ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ ਹਨ।

 • ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ  24,95,591 ਰਹਿ ਗਈ ਹੈ। ਐਕਟਿਵ ਮਾਮਲੇ 10 ਮਈ 2021 ਨੂੰ ਦਰਜ  ਆਖਰੀ ਸਿਖਰ ਤੋਂ ਘਟ ਰਹੇ ਹਨ।

 • ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 91,191 ਮਾਮਲਿਆਂ  ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 9.19 ਫੀਸਦੀ ਬਣਦਾ ਹੈ।

 • ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 13ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ।  ਪਿਛਲੇ 24 ਘੰਟਿਆਂ ਦੌਰਾਨ 2,95,955 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ। ਰੋਜ਼ਾਨਾ ਨਵੇਂ ਕੇਸਾਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਦੌਰਾਨ 87,034 ਵਧੇਰੇ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।

 • ਇੱਕ ਹੋਰ ਮੋਰਚੇ 'ਤੇ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇੱਕ ਦਿਨ ਵਿੱਚ ਹੁਣ ਤਕ ਦੇ ਸਭ ਤੋਂ ਵੱਧ ਦੇ 22,17,320 ਟੈਸਟ ਕੀਤੇ ਗਏ ਹਨ ਅਤੇ ਜਿਸ ਨਾਲ ਹੁਣ ਤੱਕ ਕੁੱਲ ਮਿਲਾ ਕੇ 33,48,11,496 ਟੈਸਟ ਕੀਤੇ ਜਾ ਚੁੱਕੇ ਹਨ।

 • ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 11.45 ਫੀਸਦੀ ਹੈ ਜਦਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਘਟੀ ਹੈ ਅਤੇ ਅੱਜ 9.42 ਫੀਸਦੀ  ਤੇ ਖੜ੍ਹੀ ਹੈ। ਇਹ ਹੁਣ ਲਗਾਤਾਰ 2 ਦਿਨਾਂ ਤੋਂ 10 ਫੀਸਦੀ ਤੋਂ ਘੱਟ ਦਰਜ ਕੀਤੀ ਜਾ ਰਹੀ ਹੈ।

 • ਭਾਰਤ ਨੇ ਆਪਣੀ ਵੈਕਸੀਨੇਸ਼ਨ ਮੁਹਿੰਮ ਵਿਚ ਇੱਕ ਨਵਾਂ ਮੀਲ ਪੱਥਰ ਹਾਸਲ ਕਰ ਲਿਆ ਹੈ ਕਿਉਂਕਿ ਦੇਸ਼ ਭਰ ਵਿਚ  ਲਗਾਈਆਂ  ਜਾ ਰਹੀਆਂ ਕੋਵਿਡ-19 ਟੀਕਾ ਖੁਰਾਕਾਂ ਦੀ ਕੁੱਲ ਗਿਣਤੀ  ਰਾਸ਼ਟਰੀ ਟੀਕਾਕਰਣ ਮੁਹਿੰਮ ਦੇ ਫੇਜ਼-3 ਅਧੀਨ ਅੱਜ 20 ਕਰੋੜ ਤੋਂ ਪਾਰ ਹੋ ਗਈ ਹੈ।

https://www.pib.gov.in/PressReleasePage.aspx?PRID=1721814

 

ਭਾਰਤ ਨੇ ਕੋਵਿਡ 19 ਵੈਕਸੀਨੇਸ਼ਨ ਕਵਰੇਜ ਵਿੱਚ 20 ਕਰੋੜ ਦਾ ਅੰਕੜਾ ਪਾਰ ਕੀਤਾ

60 ਸਾਲ ਤੋਂ ਉੱਪਰ ਦੀ 42 ਫੀਸਦੀ ਆਬਾਦੀ ਨੇ ਕੋਵਿਡ 19 ਵੈਕਸੀਨ ਦੀ ਘੱਟੋ-ਘੱਟ ਇੱਕ ਖ਼ੁਰਾਕ ਪ੍ਰਾਪਤ ਕਰ ਲਈ ਹੈ

ਭਾਰਤ ਨੇ ਚਾਲੂ ਕੋਵਿਡ 19 ਟੀਕਾਕਰਣ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਪ੍ਰਾਪਤ ਕੀਤਾ ਹੈ। ਮੁਹਿੰਮ ਦੇ  130ਵੇਂ ਦਿਨ ਅੱਜ ਸਵੇਰੇ 7 ਵਜੇ ਤੱਕ ਉਪਲਬਧ ਡਾਟਾ ਅਨੁਸਾਰ ਕੁੱਲ ਮਿਲਾ ਕੇ ਕੋਵਿਡ ਵੈਕਸੀਨੇਸ਼ਨ ਕਵਰੇਜ ਵਿੱਚ 20 ਕਰੋੜ ਦਾ ਟੀਚਾ ਪਾਰ ਕਰ ਲਿਆ ਹੈ (200662456 ਖ਼ੁਰਾਕਾਂ ਵਿੱਚ ਕੋਵਿਡ 19 ਟੀਕੇ ਦੀ ਪਹਿਲੀ ਖ਼ੁਰਾਕ 157149593 ਪਹਿਲੀ  ਖ਼ੁਰਾਕ 43512863 ਦੂਜੀ ਖ਼ੁਰਾਕ ਸ਼ਾਮਲ ਹੈ)। ਭਾਰਤ ਦੀ ਕੋਵਿਡ ਟੀਕਾਕਰਣ ਮੁਹਿੰਮ, ਜੋ ਹੁਣ ਤੱਕ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਹੈ, ਨੂੰ ਮਾਣਯੋਗ ਪ੍ਰਧਾਨ ਮੰਤਰੀ ਨੇ 16 ਜਨਵਰੀ 2021 ਨੂੰ ਲਾਂਚ ਕੀਤਾ ਸੀ।

 

ਭਾਰਤ ਯੂਐੱਸਏ ਤੋਂ ਬਾਅਦ ਕੇਵਲ 130 ਦਿਨਾਂ ਵਿੱਚ ਇਹ ਕਵਰੇਜ ਪ੍ਰਾਪਤ ਕਰਨ ਵਾਲਾ ਦੂਜਾ ਮੁਲਕ ਬਣ ਗਿਆ ਹੈ। ਯੂਐੱਸਏ ਨੂੰ 20 ਕਰੋੜ ਦੇ ਟੀਚੇ ਤੱਕ ਪਹੁੰਚਣ ਲਈ 124 ਦਿਨ ਲੱਗੇ ਸਨ।

https://www.pib.gov.in/PressReleasePage.aspx?PRID=1721878

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 22 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 22 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ (22,00,59,880) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਵਿੱਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਗਣਨਾ ਦੀ ਕੁੱਲ ਖਪਤ 20,13,74,636 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ। 1.77 ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ (1,77,52,594) ਅਜੇ ਵੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਪ੍ਰਬੰਧਨ ਲਈ ਉਪਲਬਧ ਹਨ।

https://www.pib.gov.in/PressReleasePage.aspx?PRID=1721795

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐਂਫੋਟੇਰੀਸਿਨ-ਬੀ ਦੀਆਂ ਵਾਧੂ 29,250 ਸ਼ੀਸ਼ੀਆਂ ਅਲਾਟ ਕੀਤੀਆਂ ਗਈਆਂ

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ.ਵੀ ਸਦਾਨੰਦ ਗੌੜਾ ਨੇ ਐਲਾਨ ਕੀਤਾ ਕਿ ਮਯੂਕਰੋਮਾਈਕੋਸਿਸ ਦੇ ਇਲਾਜ ਵਿੱਚ ਇਸਤੇਮਾਲ ਹੋਣ ਵਾਲੀ ਦਵਾਈ ਐਂਫੋਟੇਰੀਸਿਨ-ਬੀ ਦੀਆਂ ਵਾਧੂ 29, 250 ਸ਼ੀਸ਼ੀਆਂ ਅੱਜ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਲਾਟ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ 24 ਮਈ ਨੂੰ ਐਮਫੋਟਰੀਸਿਨ-ਬੀ ਦੀਆਂ 19,420 ਵਾਧੂ ਸ਼ੀਸ਼ੀਆਂ ਅਲਾਟ ਕੀਤੀਆਂ ਗਈਆਂ ਸਨ ਅਤੇ  21 ਮਈ ਨੂੰ ਦੇਸ਼ ਭਰ ਵਿਚ ਦਵਾਈ ਦੀਆਂ 23,680 ਸ਼ੀਸ਼ੀਆਂ ਸਪਲਾਈ ਕੀਤੀਆਂ ਗਈਆਂ ਸਨ।

https://www.pib.gov.in/PressReleasePage.aspx?PRID=1721840

 

ਕੋਵਿਡ ਸਹਾਇਤਾ ਸਬੰਧੀ ਤਾਜ਼ਾ ਜਾਣਕਾਰੀ

ਹੁਣ ਤੱਕ 17,831 ਆਕਸੀਜਨ ਕੰਸੰਟ੍ਰੇਟਰਸ, 18,111 ਆਕਸੀਜਨ ਸਿਲੰਡਰਜ਼, 19 ਆਕਸੀਜਨ ਜਨਰੇਸ਼ਨ ਪਲਾਂਟਸ, 13,489 ਵੈਂਟੀਲੇਟਰਸ/ਬੀਆਈਪੀਏਪੀ, 6.9 ਲੱਖ ਰੇਮਡੇਸਿਵਿਰ ਟੀਕੇ, 12 ਲੱਖ ਫੈਵੀਪਿਰਾਵੀਰ ਗੋਲੀਆਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤੇਜੀ ਨਾਲ ਸਪੁਰਦ ਕੀਤੇ/ਭੇਜੇ ਗਏ ਹਨ I

ਭਾਰਤ ਸਰਕਾਰ ਵੱਖ ਵੱਖ ਮੁਲਕਾਂ/ਸੰਸਥਾਵਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਸਹਿਯੋਗ ਤਹਿਤ ਕੋਵਿਡ 19 ਰਾਹਤ ਮੈਡੀਕਲ ਪੂਰਤੀ ਪ੍ਰਾਪਤ ਕਰ ਰਹੀ ਹੈ। ਇਹ ਰਾਹਤ ਕੋਵਿਡ 19 ਦੇ ਪ੍ਰਬੰਧਨ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਨੂੰ ਵਧਾਉਣ ਲਈ ਤੇਜ਼ੀ ਨਾਲ ਭੇਜੇ/ਸਪੁਰਦ ਕੀਤੇ ਜਾ ਰਹੇ ਹਨ।

ਕੁਲ ਮਿਲਾ ਕੇ 17,831  ਆਕਸੀਜਨ ਕੰਸੰਟ੍ਰੇਟਰਸ, 18,111  ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ, 13,489 ਵੈਂਟੀਲੇਟਰਸ/ਬੀਆਈਪੀਏਪੀ,  6.9 ਲੱਖ ਰੇਮਡੇਸਿਵਿਰ ਟੀਕੇ, 12 ਲੱਖ ਫੈਵੀਪਿਰਾਵੀਰ ਗੋਲੀਆਂ 27 ਅਪ੍ਰੈਲ ਤੋਂ 25 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ ਕੀਤੇ/ਭੇਜੇ ਗਏ ਹਨ।

https://www.pib.gov.in/PressReleasePage.aspx?PRID=1721877

 

12 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਖਰਾਬ ਮੌਸਮ ਅਤੇ ਚੱਕਰਵਾਦ ਦਾ ਸਾਹਮਣਾ ਕਰਦੇ ਹੋਏ ਪੂਰਬੀ ਰਾਜਾਂ ਤੋਂ 969 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੇ ਨਾਲ ਦੇਸ਼ ਨੂੰ ਸਹਾਇਤਾ ਪਹੁੰਚਾਈ

ਭਾਰਤੀ ਰੇਲਵੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਅਤੇ ਨਵੇਂ ਸਮਾਧਾਨ ਕੱਢ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਦੇ ਆਪਣੇ ਅਭਿਯਾਨ ‘ਤੇ ਨਿਰੰਤਰ ਕੰਮ ਕਰ ਰਹੀ ਹੈ। ਭਾਰਤੀ ਰੇਲਵੇ ਦੁਆਰਾ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਨੂੰ 1080 ਤੋਂ ਅਧਿਕ ਟੈਂਕਰਾਂ ਵਿੱਚ ਲਗਭਗ 17945 ਮੀਟ੍ਰਿਕ ਟਨ ਤਰਲ ਆਕਸੀਜਨ ਪਹੁੰਚਾਈ ਗਈ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਹੁਣ ਤੱਕ 272 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਆਪਣੀ ਯਾਤਰਾ ਪੂਰੀ ਕਰ ਲਈ ਹੈ ਅਤੇ ਵੱਖ-ਵੱਖ ਰਾਜਾਂ ਨੂੰ ਸਹਾਇਤਾ ਪਹੁੰਚਾਈ ਹੈ। ਸਹਾਇਤਾ ਪਹੁੰਚਾਉਣ ਦਾ ਕੰਮ ਕੱਲ੍ਹ ਦੇਰ ਰਾਤ ਤੱਕ ਜਾਰੀ ਰਿਹਾ ਅਤੇ 969 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੇ ਨਾਲ 12 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਪੂਰਬੀ ਰਾਜਾਂ ਤੋਂ ਖਰਾਬ ਮੌਸਮ ਅਤੇ ਚੱਕਰਵਾਤ ਦਾ ਸਾਹਮਣਾ ਕਰਦੀਆਂ ਹੋਈਆਂ ਚਲੀਆਂ। ਇਨ੍ਹਾਂ 12 ਆਕਸੀਜਨ ਐਕਸਪ੍ਰੈੱਸ ਵਿੱਚ ਤਮਿਲ ਨਾਡੂ ਦੇ ਲਈ 3 ਟ੍ਰੇਨਾਂ, ਆਂਧਰ ਪ੍ਰਦੇਸ਼ ਲਈ 4 ਅਤੇ ਦਿੱਲੀ ਖੇਤਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਅਸਾਮ ਅਤੇ ਕੇਰਲ ਦੇ ਲਈ 1-1 ਟ੍ਰੇਨ ਸ਼ਾਮਲ ਹੈ।

https://www.pib.gov.in/PressReleasePage.aspx?PRID=1721848

 

ਐੱਨਟੀਪੀਸੀ ਬੰਗਾਈਗਾਓਂ ਵਿੱਚ ਕੋਵਿਡ ਕੇਅਰ ਸੈਂਟਰ ਸ਼ੁਰੂ

ਕੋਵਿਡ ਦੇ ਖ਼ਿਲਾਫ਼ ਪ੍ਰਯਤਨਾਂ ਨੂੰ ਜਾਰੀ ਰੱਖਦੇ ਹੋਏ ਐੱਨਟੀਪੀਸੀ ਬੰਗਾਈਗਾਓਂ ਮੈਡੀਕਲ ਸੈੱਲ ਨੇ ਅਪੋਲੋ ਟੈਲੀਹੈਲਥ ਸਰਵਿਸਿਜ਼ ਦੇ ਸਹਿਯੋਗ ਨਾਲ ਅੱਜ ਤੋਂ ਐੱਨਟੀਪੀਸੀ ਬੰਗਾਈਗਾਓਂ ਕੋਵਿਡ ਕੇਅਰ ਸੈਂਟਰ ਸ਼ੁਰੂ ਕਰ ਦਿੱਤਾ ਹੈ। ਦੂਰ-ਦੁਰਾਡੇ ਦੇ ਕੋਵਿਡ ਮਾਮਲਿਆਂ ਦੇ ਪ੍ਰਬੰਧਨ ਦੇ ਲਈ ਇਸ ਸੈਂਟਰ ਵਿੱਚ ਸ਼ਾਨਦਾਰ ਟੈਕਨੋਲੋਜੀ ਉਪਲਬਧ ਹੈ। ਕੋਵਿਡ ਕੇਅਰ ਸੈਂਟਰ ਵਿੱਚ 10 ਕੋਵਿਡ ਬੈੱਡ ਮੌਜੂਦ ਹਨ। ਹਰ ਬੈੱਡ ‘ਤੇ ਸਰੀਰ ਦੇ ਤਾਪਮਾਨ, ਐੱਸਪੀਓ-2, ਦਿਲ ਦੀ ਧੜਕਨ, ਰਕਤਚਾਪ ਅਤੇ ਰੇਸਪਿਰੇਟ੍ਰੀ ਰੇਟ ਦੀ ਮੌਨੀਟਰਿੰਗ ਕਰਨ ਦੇ ਲਈ ਉਪਕਰਣ ਲਗਾਏ ਗਏ ਹਨ।

https://www.pib.gov.in/PressReleasePage.aspx?PRID=1721806

 

ਭਾਰਤੀ ਜਲ ਸੈਨਾ ਨੇ ਪਲਾਸਾ ਕੋਵਿਡ ਕੇਅਰ ਸੈਂਟਰ ਨੂੰ 'ਆਕਸੀਜਨ ਆਨ ਵਹੀਲਜ਼' ਉਪਲਬਧ ਕਰਵਾਇਆ

ਸ਼੍ਰੀਕਾਕੂਲਮ ਦੇ ਜ਼ਿਲ੍ਹਾ ਕਲੈਕਟਰ ਸ਼੍ਰੀ ਜੇ ਨਿਵਾਸ ਦੀ ਬੇਨਤੀ ਦੇ ਅਧਾਰ ਤੇ, ਭਾਰਤੀ ਜਲ ਸੈਨਾ ਨੇ  25  ਮਈ 21 ਨੂੰ ਪਲਾਸਾ ਕੋਵਿਡ ਕੇਅਰ ਸੈਂਟਰ ਨੂੰ 'ਆਕਸੀਜਨ ਆਨ ਵਹੀਲਜ਼' ਪਲਾਂਟ ਉਪਲਬਧ ਕਰਵਾਇਆ। ਇਹ ਹਸਪਤਾਲ ਵਿਚ ਦਾਖਲ 12 ਮਰੀਜ਼ਾਂ ਨੂੰ 24 ਘੰਟੇ ਆਕਸੀਜਨ ਉਪਲਬਧ ਕਰਵਾਉਂਦੀ ਹੈ। ਟੀਮ ਨੇ ਹਸਪਤਾਲ ਦੇ ਅਮਲੇ ਨੂੰ ਪਲਾਂਟ ਦੇ ਸੰਚਾਲਨ ਲਈ ਸਿਖਲਾਈ ਵੀ ਦਿੱਤੀ ਹੈ।

https://www.pib.gov.in/PressReleasePage.aspx?PRID=1721810

 

ਐੱਸਜੇਵੀਐੱਨ ਲਿਮਿਟਿਡ ਨੇ ਹਿਮਾਚਲ ਪ੍ਰਦੇਸ਼ ਵਿੱਚ ਚਾਰ ਆਕਸੀਜਨ ਪਲਾਂਟ ਸਥਾਪਿਤ ਕੀਤੇ

ਬਿਜਲੀ ਮੰਤਰਾਲਾ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਇੱਕ ਸੰਯੁਕਤ ਉੱਦਮ ਐੱਸਜੇਵੀਐੱਨ ਲਿਮਿਟਿਡ ਨੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ (ਰਾਮਪੁਰ), ਕਿਨੌਰ, ਲਾਹੌਲ ਸਪੀਤੀ ਅਤੇ ਹਮੀਰਪੁਰ ਜ਼ਿਲ੍ਹੇ ਵਿੱਚ ਲਗਭਗ 4.5 ਕਰੋੜ ਰੁਪਏ ਦੀ ਲਾਗਤ ਨਾਲ 4 ਆਕਸੀਜਨ ਪਲਾਂਟ ਲਗਾ ਰਿਹਾ ਹੈ। ਇਸ ਦੇ ਇਲਾਵਾ ਐੱਸਜੇਵੀਐੱਨ ਨੇ ਰਾਜ ਦੀ ਪੂਰੀ ਆਬਾਦੀ ਦਾ ਟੀਕਾਕਰਣ ਕਰਨ ਦੇ ਆਪਣੇ ਯਤਨਾਂ ਲਈ ਸਹਾਇਤਾ ਦੇ ਰੂਪ ਵਿੱਚ ਰਾਜ ਸਰਕਾਰ ਨੂੰ ਲਗਭਗ 1 ਕਰੋੜ ਰੁਪਏ ਦੀ ਲਾਗਤ ਵਾਲੇ ਕੋਲਡ ਚੇਨ ਉਪਕਰਨ ਪ੍ਰਦਾਨ ਕੀਤੇ ਹਨ।

https://www.pib.gov.in/PressReleasePage.aspx?PRID=1721932

 

ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁਟ

 

 • ਕੇਰਲ: ਕੇਂਦਰ ਦੁਆਰਾ ਅਲਾਟ ਕੀਤੇ ਗਏ ਐਮਫੋਟੀਰਸਿਨ ਦੀਆਂ 240ਸ਼ੀਸ਼ੀਆਂ ਆਖਰਕਾਰ ਕੇਰਲ ਪਹੁੰਚ ਗਈਆਂ ਹਨ। ਰਾਜ ਵਿੱਚ ਹੁਣ ਤੱਕ ਬਲੈਕ ਫੰਗਸ ਦੇ 44 ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ ਪੁਲਿਸ ਨੇ ਕੋਵਿਡ ਦੀ ਰੋਕਥਾਮ ਵਾਲੇ ਡਾਕਟਰੀ ਉਪਕਰਣਾਂ ਅਤੇ ਉਤਪਾਦਾਂ ਦੀ ਫਾਲਤੂ ਕੀਮਤ ਦੀ ਜਾਂਚ ਲਈ ਕਦਮ ਚੁੱਕੇ ਹਨ। ਡੀਜੀਪੀ ਲੋਕਨਾਥ ਬਿਹਰਾ ਨੇ ਕਿਹਾ ਕਿ ਓਵਰ ਚਾਰਜਿੰਗ ਦਾ ਪਤਾ ਲਗਾਉਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਸਪੈਸ਼ਲ ਬ੍ਰਾਂਚ ਪੁਲਿਸ ਤੈਨਾਤ ਕੀਤੀ ਗਈ ਸੀ। ਸਾਰੇ ਜ਼ਿਲ੍ਹਿਆਂ ਦੇ ਮੈਡੀਕਲ ਸਟੋਰਾਂ ਸਮੇਤ ਸੰਸਥਾਵਾਂ ਦਾ ਸਪੈਸ਼ਲ ਬ੍ਰਾਂਚ ਦੇ ਅਧਿਕਾਰੀ ਜਾਂਚ ਕਰਨਗੇ। ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਵਿਡ ਰੱਖਿਆ ਉਤਪਾਦਾਂ ਨੂੰ ਸਰਕਾਰ ਦੁਆਰਾ ਨਿਰਧਾਰਤ ਕੀਤੀਆਂ ਕੀਮਤਾਂ ’ਤੇ ਹੀ ਵੇਚਿਆ ਜਾਵੇ। ਉਨ੍ਹਾਂ ਕੰਪਨੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਜੋ ਉਤਪਾਦਾਂ ਲਈ ਬਹੁਤ ਜ਼ਿਆਦਾ ਕੀਮਤਾਂ ਵਸੂਲਦੀਆਂ ਹਨ। ਸਰਕਾਰ ਨੇ ਫੈਸਲਾ ਲਿਆ ਹੈ ਕਿ ਕੇਰਲ ਦੇ ਸਕੂਲਾਂ ਅਤੇ ਕਾਲਜਾਂ ਲਈ ਨਵਾਂ ਅਕਾਦਮਿਕ ਸਾਲ 1 ਜੂਨ ਤੋਂ ਹੀ ਸ਼ੁਰੂ ਹੋਵੇਗਾ। ਕਲਾਸਾਂ ਮੌਜੂਦਾ ਕੋਵਿਡ ਸਥਿਤੀ ਦੇ ਕਾਰਨ ਆੱਨਲਾਈਨ ਹੀ ਲਾਈਆਂ ਜਾਣਗੀਆਂ। ਮੰਗਲਵਾਰ ਨੂੰ ਰਾਜ ਵਿੱਚ ਕੋਵਿਡ ਦੇ 29,803 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਫਿਲਹਾਲ, ਰਾਜ ਵਿੱਚ 2,55,406 ਐਕਟਿਵ ਕੇਸ ਹਨ।177 ਹੋਰ ਮੌਤਾਂ ਹੋਣ ਨਾਲ, ਮਰਨ ਵਾਲਿਆਂ ਦੀ ਗਿਣਤੀ 7731 ਹੋ ਗਈ ਹੈ। ਰਾਜ ਵਿੱਚ ਹੁਣ ਤੱਕ ਕੁੱਲ 87,77,431 ਲੋਕਾਂ ਨੇ ਟੀਕਾ ਲਗਵਾਇਆ ਹੈ। ਇਸ ਵਿੱਚੋਂ 67,56,652 ਲੋਕਾਂ ਨੇ ਪਹਿਲੀ ਖੁਰਾਕ ਅਤੇ 20,20,779ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

 • ਤਮਿਲ ਨਾਡੂ: ਮਦਰਾਸ ਹਾਈ ਕੋਰਟ ਨੇ ਤਮਿਲ ਨਾਡੂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਜਾਂ ਗੰਭੀਰ ਅਪਾਹਜ ਲੋਕਾਂ ਦੇ ਟੀਕਾਕਰਣ ਨਾਲ ਨਜਿੱਠਣ ਲਈ ਕਾਰਵਾਈ ਦੀ ਯੋਜਨਾ ਪੇਸ਼ ਕਰਨ। ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਬੁੱਧਵਾਰ ਨੂੰ ਪ੍ਰਮਾਣਿਤ ਪੱਤਰਕਾਰਾਂ ਨੂੰ ਕੋਵਿਡ-19 ਮਹਾਮਾਰੀ ਦੇ ਬਾਵਜੂਦ ਕੰਮ ਕਰਨ ਲਈ 2 ਹਜ਼ਾਰ ਤੋਂ 5000 ਰੁਪਏ ਵਧਾਉਣ ਬਾਰੇ ਸੋਚਿਆ ਹੈ। ਮੁੱਖ ਮੰਤਰੀ ਨੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਰਾਜ ਵਿੱਚ ਲਾਗੂ ਹੋਣ ਵਾਲੇ ਮੁਕੰਮਲ ਲੌਕਡਾਊਨ ਦੌਰਾਨ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਨਿਯਮਤ ਸਪਲਾਈ ਨੂੰ ਯਕੀਨੀ ਬਣਾਉਣ। ਤਮਿਲ ਨਾਡੂ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਰਾਜ ਵਿੱਚ ਮੰਗਲਵਾਰ ਨੂੰ ਕੋਵਿਡ ਦੇ 34,285 ਤਾਜ਼ਾ ਮਾਮਲੇ ਸਾਹਮਣੇ ਆਏ ਹਨ ਅਤੇ ਲਗਭਗ 468 ਵਿਅਕਤੀ ਇਸ ਵਾਇਰਸ ਦਾ ਸ਼ਿਕਾਰ ਹੋ ਗਏ ਹਨ। 28,745 ਲੋਕਾਂ ਦੇ ਰਿਕਵਰ ਹੋਣ ਤੋਂ ਬਾਅਦ ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ3.16 ਲੱਖ ’ਤੇ ਖੜ੍ਹੀ ਹੈ। ਮੰਗਲਵਾਰ ਨੂੰ ਕੁੱਲ 2,24,544 ਵਿਅਕਤੀਆਂ ਨੂੰ ਕੋਵਿਡ-19 ਟੀਕਾਕਰਣ ਦਿੱਤਾ ਗਿਆ, ਜਿਸ ਵਿੱਚ 18-44 ਉਮਰ ਸਮੂਹ ਦੇ 1,89,578 ਵਿਅਕਤੀ ਸ਼ਾਮਲ ਹਨ। 2,544 ਸੈਸ਼ਨਾਂ ਵਿੱਚ 979 ਹੈਲਥਕੇਅਰ ਕਰਮਚਾਰੀਆਂ; ਅਤੇ 2,314 ਫ੍ਰੰਟਲਾਈਨ ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ ਸੀ। ਹੁਣ ਤੱਕ ਰਾਜ ਭਰ ਵਿੱਚ76,50,500 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 56,79,909 ਨੂੰ ਪਹਿਲੀ ਖੁਰਾਕ ਅਤੇ 19,70,591 ਨੂੰ ਦੂਜੀ ਖੁਰਾਕ ਮਿਲੀ ਹੈ।

 • ਕਰਨਾਟਕ: 25-05-2021 ਲਈ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸ ਆਏ: 22,758; ਕੁੱਲ ਐਕਟਿਵ ਕੇਸ: 4,24,381; ਨਵੀਆਂ ਕੋਵਿਡ ਮੌਤਾਂ: 588; ਕੁੱਲ ਕੋਵਿਡ ਮੌਤਾਂ: 26,399। ਰਾਜ ਵਿੱਚ ਕੱਲ ਤਕਰੀਬਨ 64,156 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਕੁੱਲ 1,23,10,317 ਟੀਕੇ ਲਗਾਏ ਜਾ ਚੁੱਕੇ ਹਨ। ਬੀਬੀਐੱਮਪੀ ਨੇ ਗੈਰ-ਸੰਗਠਿਤ ਖੇਤਰਾਂ ਦੇ ਲੋਕਾਂ ਦੇ ਟੀਕਾਕਰਣ ਦੀ ਸ਼ੁਰੂਆਤ ਕੀਤੀ ਹੈ। ਪਾਲੀਕੇ ਨੇ ਟੀਕਾਕਰਣ ਲਈ ਲਗਭਗ 30 ਸੈਕਟਰਾਂ ਵਿੱਚ ਕੰਮ ਕਰ ਰਹੇ ਲੋਕਾਂ ਦੀ ਪਛਾਣ ਕੀਤੀ ਹੈ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਆਪਣੇ ਕੋਟੇ ਤਹਿਤ ਕੋਵੈਕਸਿਨ ਦੀਆਂ 1.25 ਲੱਖ ਖੁਰਾਕਾਂ ਰਾਜ ਨੂੰ ਭੇਜੀਆਂ ਹਨ। ਯੇਲਹੰਕਾ ਵਿਖੇ ਬੰਗਲੁਰੂ ਦੇ ਮਨੀਪਾਲ ਹਸਪਤਾਲਾਂ ਦੇ ਸਹਿਯੋਗ ਨਾਲ ਪਾਵਰ ਗ੍ਰਿੱਡ ਦੁਆਰਾ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਟੀਕਾਕਰਣ ਮੁਹਿੰਮ ਦੇ ਤਹਿਤ 200 ਟੀਕੇ ਲਗਾਏ ਗਏ ਹਨ।

 • ਆਂਧਰ ਪ੍ਰਦੇਸ਼: ਰਾਜ ਵਿੱਚ 72,979 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 15,284 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਅਤੇ 106 ਮੌਤਾਂ ਹੋਈਆਂ ਹਨ, ਜਦਕਿ ਪਿਛਲੇ 24 ਘੰਟਿਆਂ ਦੌਰਾਨ 20,917 ਲੋਕਾਂ ਨੂੰ ਛੁੱਟੀ ਮਿਲ ਗਈ ਹੈ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 81,56,085 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ 57,81,754 ਲੋਕਾਂ ਨੇ ਪਹਿਲੀ ਖੁਰਾਕ ਅਤੇ 23,74,331 ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਪ੍ਰਮੁੱਖ ਸਕੱਤਰ (ਸਿਹਤ) ਅਨਿਲ ਕੁਮਾਰ ਸਿੰਘਲ ਨੇ ਦੱਸਿਆ ਕਿ ਸੋਮਵਾਰ ਤੋਂ 45+ ਉਮਰ ਵਰਗ ਦੇ ਉੱਚ-ਜੋਖਮ ਵਾਲੇ ਸਮੂਹਾਂ ਵਿੱਚ ਹੀ ਕੋਵਿਡ ਟੀਕਾਕਰਣ ਚਲਾਇਆ ਜਾ ਰਿਹਾ ਹੈ। ਇਸ ਸਮੇਂ, ਟੀਕੇ ਦੀਆਂ 1,17,980 ਖੁਰਾਕਾਂ ਹਨ ਜੋ ਕਿ ਅੱਜ ਤੋਂ 90,000 ਲੋਕਾਂ ਨੂੰ ਦੂਜੀ ਖੁਰਾਕ ਦਾ ਪ੍ਰਬੰਧ ਕਰਨ ਲਈ ਕਾਫ਼ੀ ਹਨ, ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰ ਨੇ ਕੋਵਿਸ਼ੀਲਡ ਦੀਆਂ 4,35,990 ਖੁਰਾਕਾਂ ਭੇਜੀਆਂ ਹਨ। ਸਿੰਘਲ ਨੇ ਕਿਹਾ ਕਿ ਰਾਜ ਨੇ ਆਪਣੇ ਤੌਰ ’ਤੇ 12,74,290 ਖੁਰਾਕਾਂ ਦੀ ਖਰੀਦ ਕੀਤੀ ਹੈ ਜੋ ਕਿ ਉੱਚ ਜੋਖਮ ਵਾਲੇ ਸਮੂਹਾਂ ਨੂੰ ਪਹਿਲੀ ਖੁਰਾਕ ਦੇ ਤੌਰ ’ਤੇ ਦੇਣ ਲਈ ਵਰਤੀ ਜਾ ਰਹੀ ਹੈ। ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਕੁੱਲ 252 ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਆਂਧਰ ਪ੍ਰਦੇਸ਼ ਵਿੱਚ ਬਲੈਕ ਫੰਗਸ ਕਾਰਨ ਕਿਸੇ ਦੀ ਮੌਤ ਹੋਣ ਦੀ ਖ਼ਬਰ ਨਹੀਂ ਹੈ। ਰਾਜ ਸਰਕਾਰ ਨੇ ਪਹਿਲਾਂ ਤੋਂ ਭੇਜੀਆਂ 900 ਸ਼ੀਸ਼ੀਆਂ ਤੋਂ ਇਲਾਵਾ ਬਲੈਕ ਫੰਗਸ ਦੇ ਕੇਸਾਂ ਦੇ ਇਲਾਜ ਲਈ 2100 ਹੋਰ ਐਂਫੋਟਰੀਸਿਨ-ਬੀ ਦੀਆਂ ਸ਼ੀਸ਼ਿਆਂ ਨੂੰ ਜ਼ਿਲ੍ਹਿਆਂ ਵਿੱਚ ਭੇਜਿਆ ਹੈ।

 • ਤੇਲੰਗਾਨਾ: ਰਾਜ ਵਿੱਚ ਕੱਲ੍ਹ ਕੋਵਿਡ ਦੇ 3821 ਨਵੇਂ ਕੇਸ ਆਏ ਅਤੇ 23 ਮੌਤਾਂ ਹੋਈਆਂ, ਜਿਸ ਨਾਲ ਰਾਜ ਵਿੱਚ ਕੁੱਲ ਪਾਜ਼ਿਟਿਵ ਮਾਮਲੇ 5,60,141 ਹੋ ਗਏ ਹਨ ਅਤੇ ਮੌਤਾਂ ਦੀ ਗਿਣਤੀ 3169 ਹੋ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 38,706 ਹੈ। ਦਸ ਦਿਨਾਂ ਦੇ ਅੰਤਰਾਲ ਤੋਂ ਬਾਅਦ, ਰਾਜ ਦੇ ਸਿਹਤ ਵਿਭਾਗ ਨੇ ਕੱਲ੍ਹ ਰਾਜ ਵਿੱਚ ਟੀਕਾਕਰਣ ਮੁਹਿੰਮ ਦੁਬਾਰਾ ਸ਼ੁਰੂ ਕੀਤੀ ਤਾਂ ਜੋ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਦੂਜੀ ਖੁਰਾਕ ਦਾ ਪ੍ਰਬੰਧ ਕੀਤਾ ਜਾ ਸਕੇ। ਰਾਜ ਸਰਕਾਰ ਨੇ ਸੁਪਰ ਸਪ੍ਰੈਡਰਜ ਜਿਵੇਂ ਕਿ ਰੇਹੜੀ ਫੜੀ ਵਾਲਿਆਂ, ਡਿਲਵਰੀ ਬੁਆਏਜ਼, ਆਟੋ ਅਤੇ ਕੈਬ ਡਰਾਈਵਰ, ਰਾਸ਼ਨ ਦੁਕਾਨ ਡੀਲਰ ਆਦਿ ਨੂੰ ਇਸ ਮਹੀਨੇ ਦੀ 28 ਤਾਰੀਖ ਤੋਂ ਪਹਿਲ ਦੇ ਅਧਾਰ ’ਤੇ ਟੀਕਾ ਲਗਾਉਣ ਦਾ ਫੈਸਲਾ ਕੀਤਾ ਹੈ। ਰਾਜ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਣ ਲਈ ਨਿਜੀ ਹਸਪਤਾਲਾਂਨੂੰ ਕੋਵਿਡ ਟੀਕਾਕਰਣ ਕੇਂਦਰਾਂ ਵਜੋਂ ਨਿਯੁਕਤ ਕਰਨ ਅਤੇ ਕੋਵਿਨ ਪੋਰਟਲ ’ਤੇ ਰਜਿਸਟਰ ਕਰਕੇ ਕੰਮ ਵਾਲੀਆਂ ਥਾਵਾਂ ’ਤੇ ਟੀਕਾਕਰਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਹੁਣ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ14 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਤਰਲ ਮੈਡੀਕਲ ਆਕਸੀਜਨ ਦੇ 1194 ਮੀਟ੍ਰਿਕ ਟਨ ਲੈ ਕੇ ਆਈਆਂ ਹਨ।

 • ਮਹਾਰਾਸ਼ਟਰ: ਬ੍ਰਿਹਾਨ ਮੁੰਬਈ ਮਿਉਂਸੀਪਲ ਕਾਰਪੋਰੇਸ਼ਨ ਨੂੰ ਇੱਕ ਕਰੋੜ ਤੋਂ ਜ਼ਿਆਦਾ ਮੁੰਬਈ ਨਿਵਾਸੀਆਂ ਨੂੰ ਕੋਵਿਡ-19ਦਾ ਟੀਕਾ ਲਗਵਾਉਣ ਲਈ ਤਿੰਨ ਟੀਕਾ ਸਪਲਾਈ ਕਰਨ ਵਾਲਿਆਂ ਵੱਲੋਂ ਟੀਕੇ ਦੀ ਖਰੀਦ ਦੇ ਵਿਸ਼ਵਵਿਆਪੀ ਟੈਂਡਰ ਨੂੰ ਹੁੰਗਾਰਾ ਮਿਲਿਆ ਹੈ। ਮੁੰਬਈ ਸਿਵਿਕ ਬਾਡੀ ਨੂੰ ਜਮ੍ਹਾਂ ਕਰਵਾਏ ਗਏ 8 ਪ੍ਰਸਤਾਵਾਂ ਵਿੱਚੋਂ 7 ਸਪਲਾਇਰਾਂ ਨੇ ਸਪੁਤਨਿਕ ਲਾਈਟ ਟੀਕੇ ਦੀ ਸਪਲਾਈ ਕਰਨ ਵਿੱਚ ਦਿਲਚਸਪੀ ਦਿਖਾਈ ਹੈ ਜਦਕਿ ਬਾਕੀ ਇੱਕ ਨੇ ਐਸਟਰਾ ਜ਼ੇਨੇਕਾ ਅਤੇ ਫਾਈਜ਼ਰ ਨੂੰ ਚੁਣਿਆ ਹੈ। ਇਸਦੇ ਨਾਲ, ਸੰਭਾਵਿਤ ਸਪਲਾਇਰਾਂ ਦੀ ਕੁੱਲ ਗਿਣਤੀ 8 ਤੱਕ ਪਹੁੰਚ ਗਈ ਹੈ। ਨਾਸਿਕ ਨਗਰ ਨਿਗਮ ਨੇ ਟੀਕਾਕਰਣ ਮੁਹਿੰਮ ਨੂੰ ਚਲਾਉਣ ਲਈ 5 ਲੱਖ ਸਪੁਤਨਿਕ ਟੀਕੇ ਦੀਆਂ ਖੁਰਾਕਾਂ ਤੁਰੰਤ ਖਰੀਦਣ ਦਾ ਫੈਸਲਾ ਕੀਤਾ ਹੈ।

 • ਗੁਜਰਾਤ: ਗੁਜਰਾਤ ਵਿੱਚ ਪਹਿਲੀ ਜੁਲਾਈ ਤੋਂ ਸਾਇੰਸ ਅਤੇ ਜਨਰਲ ਸਟ੍ਰੀਮ ਦੀਆਂ 12 ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣਗੀਆਂ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ, ਵਾਧੂ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਜਾਣਗੇ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਵਿਦਿਆਰਥੀ ਆਪਣੇ ਘਰਾਂ ਦੇ ਨੇੜਲੇ ਕੇਂਦਰ ਵਿੱਚ ਜਾ ਸਕਣ। 25 ਮਈ ਨੂੰ ਕੋਰੋਨਾ ਦੇ 3255 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਮੇਂ ਦੌਰਾਨ 44 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਰਾਜ ਵਿੱਚ ਕੁੱਲ ਕੇਸ ਵੱਧ ਕੇ 794902 ਹੋ ਗਏ ਹਨ ਅਤੇ ਹੁਣ ਤੱਕ 9655 ਮਰੀਜ਼ਾਂ ਦੀ ਮੌਤ ਹੋ ਗਈ ਹੈ।

 • ਰਾਜਸਥਾਨ: ਮੰਗਲਵਾਰ ਨੂੰ ਰਾਜਸਥਾਨ ਵਿੱਚ ਕੋਵਿਡ-19 ਦੇ 3,404 ਨਵੇਂ ਕੇਸ ਆਏ ਹਨ, ਜਿਨ੍ਹਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 9,23,860 ਹੋ ਗਈ ਹੈ, ਜਦਕਿ 105 ਹੋਰ ਮੌਤਾਂ ਦੇ ਹੋਣ ਨਾਲ  ਮਰਨ ਵਾਲਿਆਂ ਦੀ ਗਿਣਤੀ 7,911 ਹੋ ਗਈ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦਾਅਵਾ ਕੀਤਾ ਕਿ 1 ਮਈ ਤੋਂ ਚਿਰੰਜੀਵੀ ਯੋਜਨਾ ਦੇ ਜ਼ਰੀਏ 20,000 ਤੋਂ ਵੱਧ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ, ਇਹ ਯੋਜਨਾ ਹਰ ਸਾਲ ਸਿਰਫ 850 ਰੁਪਏ ਵਿੱਚ 5 ਲੱਖ ਤੱਕ ਦਾ ਨਕਦ ਰਹਿਤ ਇਲਾਜ ਮੁਹੱਈਆ ਕਰਵਾਉਂਦੀ ਹੈ। ਇਹ ਵੀ ਐਲਾਨ ਕੀਤਾ ਗਿਆ ਕਿ ਰਾਜਸਥਾਨ ਦੇ ਨਿਜੀ ਹਸਪਤਾਲਾਂ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਕੋਵਿਡ-19 ਅਤੇ ਬਲੈਕ ਫੰਗਸ ਨਾਲ ਸੰਬੰਧਤ ਟੈਸਟਾਂ ਲਈ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ। ਰਾਜਸਥਾਨ ਵਿੱਚਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,12,218 ਹੈ ਜਦਕਿ 8,12,775 ਲੋਕ ਇਸ ਬਿਮਾਰੀ ਤੋਂ ਹੁਣ ਤੱਕ ਠੀਕ ਹੋ ਚੁੱਕੇ ਹਨ।

 • ਮੱਧ ਪ੍ਰਦੇਸ਼: ਰਾਜ ਕੋਵਿਸ਼ੀਲਡ ਅਤੇ ਕੋਵੈਕਸਿਨ ਸਮੇਤ ਕੁੱਲ 5.7 ਕਰੋੜ ਟੀਕਿਆਂ ਦੀ ਖਰੀਦ ਕਰੇਗਾ ਅਤੇ 1 ਕਰੋੜ ਟੀਕਿਆਂ ਦੀ ਖਰੀਦ ਲਈ ਵਿਸ਼ਵਵਿਆਪੀ ਟੈਂਡਰ ਜਾਰੀ ਕਰੇਗਾ। ਰਾਜ ਮੰਤਰੀ ਮੰਡਲ ਨੇ ਇਹ ਵੀ ਫੈਸਲਾ ਲਿਆ ਹੈ ਕਿ ਮਾਰਚ 2022ਤੱਕ 18ਸਾਲ ਤੋਂ ਵੱਧ ਉਮਰ ਸਮੂਹ ਨੂੰ 3.5 ਕਰੋੜ ਟੀਕੇ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਕੈਬਨਿਟ ਨੇ ਕੋਵਿਡ ਦੀ ਹਮਦਰਦੀ ਨਿਯੁਕਤੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਲਈ ਉਮਰ ਹੱਦ ਨੂੰ ਹਟਾ ਦਿੱਤਾ ਗਿਆ ਹੈ ਉਨ੍ਹਾਂ ਨੂੰ ਕਲਾਸ ਚਾਰ ਅਧੀਨ ਨਿਯੁਕਤ ਕੀਤਾ ਜਾਵੇਗਾ। ਇਨ੍ਹਾਂ ਨਿਯੁਕਤੀਆਂ ਲਈ ਜੂਨ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਏਗੀ। ਮੁੱਖ ਮੰਤਰੀ ਨੇ ਕੋਵਿਡ-19 ਸਹਾਇਤਾ ਯੋਜਨਾ ਤਹਿਤ 11.28 ਲੱਖ ਉਸਾਰੀ ਕਾਮਿਆਂ ਦੇ ਖਾਤਿਆਂ ਵਿੱਚ 112.81 ਕਰੋੜ ਰੁਪਏ ਦਾ ਤਬਾਦਲਾ ਕੀਤਾ ਹੈ। ਰਾਜ ਵਿੱਚ ਕੱਲ੍ਹ ਕੋਵਿਡ ਦੇ 2422 ਨਵੇਂ ਕੇਸ ਆਏ ਅਤੇ 68 ਮੌਤਾਂ ਹੋਈਆਂ ਹਨ। ਇਹ ਪਿਛਲੇ 54 ਦਿਨਾਂ ਦਾ ਸਭ ਤੋਂ ਘੱਟ ਅੰਕੜਾ ਹੈ। 48 ਜ਼ਿਲ੍ਹਿਆਂ ਵਿੱਚ 100 ਤੋਂ ਘੱਟ ਕੇਸ ਸਨ। ਪਾਜ਼ਿਟਿਵਤਾ ਦਰ 3.3%ਤੱਕ ਹੇਠਾਂ ਆ ਗਈ ਹੈ।

 • ਛੱਤੀਸਗੜ੍ਹ: 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ ਟੀਕਾਕਰਣ ਦੇ ਮਾਮਲੇ ਵਿੱਚ ਰਾਜ ਦੇਸ਼ ਵਿੱਚ ਛੇਵੇਂ ਅਤੇ ਸਿਹਤ ਕਰਮਚਾਰੀਆਂ ਦੇ ਟੀਕਾਕਰਣਦੇ ਮਾਮਲੇ ਵਿੱਚ ਦੇਸ਼ ਵਿੱਚ ਤੀਜੇ ਸਥਾਨ ’ਤੇ ਹੈ। ਰਾਜ ਵਿੱਚ 6 ਮੈਡੀਕਲ ਕਾਲਜ ਅਤੇ ਏਮਸ ਰਾਏਪੁਰ ਸਮੇਤ 37 ਸਮਰਪਿਤ ਕੋਵਿਡ ਹਸਪਤਾਲ ਅਤੇ 154 ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤੇ ਗਏ ਹਨ।

 • ਗੋਆ: ਰਾਜ ਸਰਕਾਰ ਨੇ ਸਾਰੀਆਂ ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਵਿੱਚ ‘ਟੀਕਾ ਉਤਸਵ’ ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਐਲਾਨ ਕੀਤਾ ਹੈ ਕਿ ਭਵਿੱਖ ਵਿੱਚ 18-45 ਉਮਰ ਸਮੂਹ ਲਈ ਟੀਕਾਕਰਣ ਸਮੇਂ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ ਪਹਿਲਾਂ ਤੋਂ ਬਿਮਾਰੀ ਨਾਲ ਗ੍ਰਸਤ ਮਰੀਜ਼ਾਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਰਜਿਸਟਰੀ ਹੋਵੇਗੀ।

 • ਅਸਾਮ: ਅਸਾਮ ਰਾਜ ਸਰਕਾਰ ਨੇ ਗ੍ਰਾਮੀਣ ਇਲਾਕਿਆਂ ਵਿੱਚ ਦੁਪਹਿਰ 2 ਵਜੇ ਤੋਂ ਕਰਫਿਊਦਾ ਐਲਾਨ ਕਰ ਦਿੱਤਾ ਹੈ, ਜਿੱਥੇ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਤੁਰੰਤ ਪ੍ਰਭਾਵ ਨਾਲ ਦੁਪਹਿਰ 1 ਵਜੇ ਤੋਂ ਬੰਦ ਰਹਿਣਗੇ। ਸਰਕਾਰ ਨੇ ਇਹ ਕਦਮ ਗ੍ਰਾਮੀਣ ਖੇਤਰਾਂ ਵਿੱਚ ਕੋਵਿਡ-19 ਦੇ ਪਾਜ਼ਿਟਿਵ ਮਾਮਲਿਆਂ ਦੀ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਹੈ। ਮੰਗਲਵਾਰ ਨੂੰ ਅਸਾਮ ਵਿੱਚ ਕੋਰੋਨਾਵਾਇਰਸ ਦੇ 5,767 ਨਵੇਂ ਕੇਸ ਆਏ ਹਨ, ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 53,541 ਹੋ ਗਈ ਹੈ, ਜਦਕਿ 0.76 ਫ਼ੀਸਦੀ ਦੀ ਮੌਤ ਦਰ ਨਾਲ 92 ਮੌਤਾਂ ਹੋਈਆਂ ਹਨ। ਕੋਵਿਡ-19 ਮਾਮਲਿਆਂ ਦੀ ਪਾਜ਼ਿਟਿਵ ਦਰ 5.04 ਫ਼ੀਸਦੀ ਹੈ ਅਤੇ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 3,81,171 ਨੂੰ ਛੂਹ ਗਈ ਹੈ। ਮੁੱਖ ਮੰਤਰੀ ਹਿਮੰਤਾਂ ਬਿਸਵਾ ਸਰਮਾ ਨੇ ਸਿਹਤ ਵਿਭਾਗ ਨੂੰ ਬੱਚਿਆਂ ਲਈ ਕੋਵਿਡ ਕੇਅਰ ਬੁਨਿਆਦੀ ਢਾਂਚੇ ਦੀ ਵਿਵਸਥਾ ਕਰਨ ਅਤੇ ਰਾਜ ਦੇ ਸਾਰੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਪੇਡੀਆਟ੍ਰਿਕ ਆਈਸੀਯੂ (ਪੀਆਈਸੀਯੂ) ਸਥਾਪਿਤ ਕਰਨ ਲਈ ਕਿਹਾ ਹੈ।

 • ਮਣੀਪੁਰ: ਮਣੀਪੁਰ ਵਿੱਚ15 ਹੋਰ ਲੋਕਾਂ ਦੀਆਂ ਜਾਨਾਂ ਗਈਆਂ, ਜਦਕਿ ਰਾਜ ਵਿੱਚਇੱਕ ਦਿਨ ਵਿੱਚ ਹੁਣ ਤੱਕ ਕੋਵਿਡ-19 ਦੇਰਿਕਾਰਡ ਤੋੜ 824 ਕੇਸ ਸਾਹਮਣੇ ਆਏ ਹਨ। ਮੁੱਖ ਮੰਤਰੀ ਨੇ ਹਸਪਤਾਲ ਫੀਸਾਂ ’ਤੇ ਸੀਮਾ ਲਗਾਈ ਹੈ, ਟੀਕਾਕਰਣ ਕੇਂਦਰਾਂ’ਤੇ ਫੈਲਣ ਵਾਲੇ ਵਿਸ਼ਾਣੂ ਤੋਂ ਬਚਣ ਲਈ ਅਪੀਲ ਕੀਤੀ ਹੈ।

 • ਮੇਘਾਲਿਆ: ਬੁੱਧਵਾਰ ਨੂੰ ਮੇਘਾਲਿਆ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 755ਮਰੀਜ਼ ਰਿਕਵਰ ਹੋਏ ਹਨ, ਜਦਕਿ 19ਹੋਰ ਮੌਤਾਂ ਦੇ ਹੋਣ ਨਾਲ ਮੌਤਾਂ ਦੀ ਗਿਣਤੀ 500 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਰਾਜ ਵਿੱਚਕੋਵਿਡ ਦੇ 957 ਨਵੇਂ ਕੇਸ ਆਏ ਹਨਜਿਸ ਨਾਲ ਐਕਟਿਵਕੇਸ ਵੱਧ ਕੇ 7,971 ਹੋ ਗਏ ਹਨ। ਮੌਤਾਂ ਦੀ ਗਿਣਤੀ ਵੱਧ ਕੇ 502 ਹੋ ਗਈ ਹੈ, ਜਦਕਿ ਠੀਕ ਹੋਣ ਵਾਲੇ ਅਤੇ ਛੁੱਟੀ ਕੀਤੇ ਗਏ ਲੋਕਾਂ ਦੀ ਗਿਣਤੀ 22,976 ਹੋ ਗਈ ਹੈ।

 • ਨਾਗਾਲੈਂਡ: ਮੰਗਲਵਾਰ ਨੂੰ ਰਾਜ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 18 ਮੌਤਾਂ ਹੋਈਆਂ ਜਿਸ ਨਾਲ ਨਾਗਾਲੈਂਡ ਵਿੱਚ ਮੌਤਾਂ ਦੀ ਕੁੱਲ ਗਿਣਤੀ 303 ਹੋ ਗਈ ਹੈ। ਰਾਜ ਵਿੱਚ276 ਨਵੇਂ ਕੇਸ ਆਏ, 4806 ਐਕਟਿਵ ਕੇਸ ਹਨ ਅਤੇ ਕੁੱਲ ਕੇਸ 20,535ਹਨ। ਮੁੱਖ ਮੰਤਰੀ, ਨੀਫਿਯੁ ਰੀਓ ਨੇ ਦੀਮਾਪੁਰ ਕਸਬੇ ਨੇੜੇ ਚੁਮਕੇਦੀਮਾ ਵਿਖੇ 30 ਬਿਸਤਰਿਆਂ ਵਾਲੇ ਕੋਵਿਡ ਹਸਪਤਾਲ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਰੀਓ ਨੇ ਆਪਣੀ ਫੇਰੀ ਦੌਰਾਨ ਕਈ ਸਿਹਤ ਸੰਭਾਲ ਅਤੇ ਕੋਵਿਡ ਸਹੂਲਤਾਂ ਦਾ ਮੁਆਇਨਾ ਵੀ ਕੀਤਾ।

 • ਤ੍ਰਿਪੁਰਾ: ਪੂਰੇ ਰਾਜ ਵਿੱਚ ਕੋਰੋਨਾ ਕਰਫਿਊ 5 ਜੂਨ ਤੱਕ ਲਾਗੂ ਹੋਣ ਜਾ ਰਿਹਾ ਹੈ। ਇਹ ਫੈਸਲਾ ਕੱਲ੍ਹ ਇੱਕ ਮੰਤਰੀ ਮੰਡਲ ਦੀ ਬੈਠਕ ਵਿੱਚ ਲਿਆ ਗਿਆ ਸੀ। ਜ਼ਿਲ੍ਹਿਆਂ ਦੀ ਸਥਿਤੀ ਦੇ ਅਨੁਸਾਰ, ਇਸ ਸਮੇਂ ਪੱਛਮੀ ਤ੍ਰਿਪੁਰਾ ਜ਼ਿਲ੍ਹੇ ਵਿੱਚ ਔਸਤਨ ਲਾਗ ਦੀ ਦਰ 12.32 ਫ਼ੀਸਦੀ ਹੈ। 5.33 ਫ਼ੀਸਦੀ ਸਿਪਾਹੀਜਲਾ ਜ਼ਿਲ੍ਹੇ ਵਿੱਚ ਹੈ। ਖੋਵਾਈ ਜ਼ਿਲ੍ਹੇ ਵਿੱਚ 11.06 ਫ਼ੀਸਦੀ ਹੈ, ਗੋਮਤੀ ਜ਼ਿਲ੍ਹੇ ਵਿੱਚ 6.56 ਫ਼ੀਸਦੀ ਹੈ, ਦੱਖਣੀ ਤ੍ਰਿਪੁਰਾ ਜ਼ਿਲ੍ਹੇ ਵਿੱਚ 4.33 ਫ਼ੀਸਦੀ ਹੈ, ਢੱਲਾਈ ਵਿੱਚ 5.01 ਫ਼ੀਸਦੀ ਹੈ ਅਤੇ ਉੱਤਰੀ ਜ਼ਿਲ੍ਹੇ ਵਿੱਚ 4.05 ਫ਼ੀਸਦੀ ਹੈ। ਕੋਰੋਨਾ ਕਰਫਿਊ ਦੇ ਸੱਤ ਦਿਨਾਂ ਵਿੱਚ ਲਾਗ ਦੀ ਦਰ 22.82 ਰਹੀ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ 773 ਵਿਅਕਤੀਆਂ ਵਿੱਚ ਕੋਵਿਡ ਦੀ ਪੁਸ਼ਟੀ ਕੀਤੀ ਗਈ ਹੈ। ਰਾਜ ਸਰਕਾਰ ਨੇ ਵੀ7 ਲੱਖ ਪਰਿਵਾਰਾਂ ਨੂੰ 1000 ਰੁਪਏ ਦੀ ਵਿੱਤੀ ਸਹਾਇਤਾ ਦੇ ਕੇ ਵਿੱਤੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ।

 • ਸਿੱਕਿਮ: ਸਿੱਕਿਮ ਵਿੱਚ278 ਨਵੇਂ ਕੇਸ ਆਏ ਅਤੇ 5 ਹੋਰ ਕੋਵਿਡ ਮੌਤਾਂ ਹੋਈਆਂ ਹਨ, ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3161 ਹੈ। ਹੁਣ ਤੱਕ ਕੁੱਲ 237 ਮੌਤਾਂ ਹੋਈਆਂ ਹਨ। ਪਿਛਲੇ ਨੌਂ ਦਿਨਾਂ ਵਿੱਚ ਹੁਣ ਤੱਕ 18-24 ਸਾਲ ਦੇ ਉਮਰ ਸਮੂਹ ਦੇ 9 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੋਵਿਸ਼ੀਲਡ ਦੀ ਖੁਰਾਕ ਦਿੱਤੀ ਗਈ ਹੈ।

 • ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 548231 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 53127 ਹੈ। ਕੁੱਲ ਮੌਤਾਂ ਦੀ ਗਿਣਤੀ 13642 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 870938 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 247533 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2736806 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 459657 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

 • ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 58992 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 4063 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 714 ਹੈ।

 • ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 744602 ਹੈ। ਕੁੱਲ ਐਕਟਿਵ ਕੋਵਿਡ ਕੇਸ 34088 ਹਨ। ਮੌਤਾਂ ਦੀ ਗਿਣਤੀ 7735 ਹੈ। ਹੁਣ ਤੱਕ ਕੁੱਲ 5439215 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।

 

ਮਹੱਤਵਪੂਰਨ ਟਵੀਟ

 

 

 

****************


ਐੱਮਵੀ(Release ID: 1722224) Visitor Counter : 211


Read this release in: English , Hindi , Marathi