ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸ਼੍ਰੀਨਗਰ ਸਥਿਤ ਖੇਲੋ ਇੰਡੀਆ ਸਟੇਟ ਸੈਂਟਰ ਆਵ੍ ਐਕਸੀਲੈਂਸ ਵਿੱਚ ਕਯਾਕਿੰਗ ਅਤੇ ਕੈਨੋਇੰਗ ਵਿੱਚ ਟਰੇਨਿੰਗ ਸੁਵਿਧਾਵਾਂ ਨੂੰ ਸ਼ਾਮਲ ਕੀਤਾ ਗਿਆ

Posted On: 22 MAY 2021 2:15PM by PIB Chandigarh

ਕਯਾਕਿੰਗ ਅਤੇ ਕੈਨੋਇੰਗ ਖੇਡਾਂ ਵਿੱਚ ਜੰਮੂ ਅਤੇ ਕਸ਼ਮੀਰ ਦੇ ਐਥਲੀਟਾਂ ਦੇ ਪੂਰਵ ਦੇ ਸ਼ਲਾਘਾਯੋਗ ਪ੍ਰਦਰਸ਼ਨਾਂ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣ ਦੀ ਵਚਨਬੱਧਤਾ ‘ਤੇ ਕਦਮ ਵਧਾਉਂਦੇ ਹੋਏ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਦੋ ਵਾਟਰ ਖੇਡਾਂ ਨੂੰ ਸ਼੍ਰੀਨਗਰ ਸਥਿਤ ਖੇਲੋ ਇੰਡੀਆ ਸਟੇਟ ਸੈਂਟਰ ਆਵ੍ ਐਕਸੀਲੈਂਸ (ਕੇਆਈਐੱਸਸੀਈ) ਨਾਲ ਜੋੜਣ ਦਾ ਫੈਸਲਾ ਕੀਤਾ ਹੈ। ਜੰਮੂ-ਕਸ਼ਮੀਰ ਖੇਡ ਪਰਿਸ਼ਦ ਅਤੇ ਰਾਜ ਸਰਕਾਰ ਨੇ ਇਨ੍ਹਾਂ ਖੇਡਾਂ ਨੂੰ ਸੈਂਟਰ ਨਾਲ ਜੋੜਣ ਦਾ ਅਨੁਰੋਧ ਕੀਤਾ ਸੀ। ਰਾਜ ਵਿੱਚ ਮੌਜੂਦਾ ਜੇ ਐਂਡ ਕੇ ਵਾਟਰ ਸਪੋਰਟਸ ਅਕਾਦਮੀ ਦੀਆਂ ਸੁਵਿਧਾਵਾਂ ਵਿੱਚ ਸੁਧਾਰ ਦੇ ਬਾਅਦ, ਅਪ੍ਰੈਲ 2021 ਵਿੱਚ ਕੇਆਈਐੱਸਸੀਆਈ ਦਾ ਆਰੰਭ ਕੀਤਾ ਗਿਆ ਸੀ ਇਸ ਵਿੱਚ ਪਹਿਲਾਂ ਸਿਰਫ ਰੋਇੰਗ ਦੇ ਲਈ ਟਰੇਨਿੰਗ ਦੀ ਸੁਵਿਧਾ ਸੀ।

ਇਸ ਫੈਸਲੇ ‘ਤੇ ਆਪਣੇ ਵਿਚਾਰ ਵਿਅਕਤ ਕਰਦੇ ਹੋਏ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਕਯਾਕਿੰਗ ਅਤੇ ਕੈਨੋਇੰਗ ਵਿੱਚ ਰਾਜ ਦੇ ਐਥਲੀਟਾਂ ਦਾ ਪ੍ਰਦਰਸ਼ਨ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਚੈਂਪੀਅਨਸ਼ਿਪ ਜਿਹੀਆਂ ਅੰਤਰਾਸ਼ਟਰੀ ਪ੍ਰਤਿਯੋਗਤਾਵਾਂ ਵਿੱਚ ਪ੍ਰਭਾਵਸ਼ਾਲੀ ਰਿਹਾ ਹੈ। ਸ਼੍ਰੀਨਗਰ ਵਿੱਚ ਕੇਆਈਐੱਸਸੀਈ ਨੂੰ ਦੋ ਖੇਡਾਂ ਦੇ ਲਈ ਟਰੇਨਿੰਗ ਸੁਵਿਧਾਵਾਂ ਨਾਲ ਲੈਸ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਕਿ ਰਾਜ ਦੀਆਂ ਵੱਧ ਤੋਂ ਵੱਧ ਖੇਡ ਪ੍ਰਤਿਭਾਵਾਂ ਨੂੰ ਖੇਡ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਅਤੇ ਵਿਸ਼ਵ ਪੱਧਰੀ ਪ੍ਰਤਿਯੋਗਤਾ ਵਿੱਚ ਭਾਰਤ ਦੀ ਅਗਵਾਈ ਕਰਨ ਦਾ ਅਵਸਰ ਮਿਲੇ।

ਭਾਰਤੀ ਖੇਡ ਅਥਾਰਿਟੀ ਅਤੇ ਜੰਮੂ-ਕਸ਼ਮੀਰ ਖੇਡ ਪਰਿਸ਼ਦ ਇਨ੍ਹਾਂ ਦੋਵਾਂ ਖੇਡਾਂ ਵਿੱਚ ਟਰੇਨਿੰਗ ਨੂੰ ਲਾਗੂ ਕਰਨ ਦੇ ਲਈ ਜ਼ਰੂਰਤਾਂ ਦਾ ਮੁਲਾਂਕਣ ਕਰੇਗੀ ਅਤੇ ਇਸੇ ਦੇ ਅਨੁਸਾਰ ਟਰੇਨਿੰਗ ਅਤੇ ਜ਼ਰੂਰੀ ਉਪਕਰਣ ਪ੍ਰਦਾਨ ਕੀਤੇ ਜਾਣਗੇ।

ਖੇਡ ਦੇ ਖੇਤਰ ਵਿੱਚ ਵਿਕਾਸ ‘ਤੇ ਆਪਣੇ ਵਿਚਾਰ ਵਿਅਕਤ ਕਰਦੇ ਹੋਏ, ਜੰਮੂ-ਕਸ਼ਮੀਰ ਦੇ ਉਪ-ਰਾਜਪਾਲ, ਮਨੋਜ ਸਿਨ੍ਹਾ ਨੇ ਕਿਹਾ ਕਿ ਅਸੀਂ ਸ਼੍ਰੀਨਗਰ ਵਿੱਚ ਖੇਲੋ ਇੰਡੀਆ ਸਟੇਟ ਆਵ੍ ਐਕਸੀਲੈਂਸ ਦਾ ਵੱਧ ਤੋਂ ਵੱਧ ਉਪਯੋਗ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਤਾਕਿ ਇੱਥੇ ਵੱਧ ਤੋਂ ਵੱਧ ਐਥਲੀਟਾਂ ਨੂੰ ਟਰੇਂਡ ਕੀਤਾ ਜਾ ਸਕੇ। ਇਨ੍ਹਾਂ ਦੋ ਖੇਡਾਂ ਨਾਲ ਜੁੜਣ ਨਾਲ ਅਧਿਕ ਭਾਗੀਦਾਰੀ ਹੋਵੇਗੀ ਅਤੇ ਹੋਰ ਰਾਜਾਂ ਦੀਆਂ ਖੇਡ ਪ੍ਰਤਿਭਾਵਾਂ ਨੂੰ ਵੀ ਇੱਥੇ ਟਰੇਨਿੰਗ ਦੇ ਲਈ ਆਰਕਸ਼ਿਤ ਕੀਤਾ ਜਾਵੇਗਾ। ਉਨ੍ਹਾਂ ਨੇ ਪ੍ਰਸੰਨਤਾ ਜਤਾਈ ਕਿ ਇਸ ਨੂੰ ਸੰਭਵ ਬਣਾਉਣ ਦੇ ਲਈ ਖੇਡ ਮੰਤਰਾਲੇ ਅਤੇ ਰਾਜ ਸਰਕਾਰ ਨੇ ਸੰਯੁਕਤ ਰੂਪ ਨਾਲ ਕਾਰਜ ਕੀਤਾ ਹੈ।

ਇਸ ਪ੍ਰਯਤਨ ਦਾ ਸੀਨੀਅਰ ਐਥਲੀਟਾਂ ਅਤੇ ਖੇਡ ਪ੍ਰਸ਼ਾਸਕਾਂ ਨੇ ਸਮਾਨ ਰੂਪ ਨਾਲ ਸਵਾਗਤ ਕੀਤਾ ਹੈ। ਇਸ ਫੈਸਲੇ ਦੇ ਮਹੱਤਵ ‘ਤੇ ਆਪਣੇ ਵਿਚਾਰ ਵਿਅਕਤ ਕਰਦੇ ਹੋਏ ਇੰਡੀਅਨ ਕਯਾਕਿੰਗ ਐਂਡ ਕੈਨੋਇੰਗ ਐਸੋਸੀਏਸ਼ਨ ਦੇ ਮਹਾਸਕੱਤਰ, ਪ੍ਰਸ਼ਾਂਤ ਕੁਸ਼ਵਾਹਾ ਨੇ ਕਿਹਾ ਕਿ ਉਹ ਇਸ ਫੈਸਲੇ ਦੇ ਲਈ ਕੇਂਦਰ ਦੇ ਅਭਾਰੀ ਹਨ। ਕਯਾਕਿੰਗ, ਕੈਨੋਇੰਗ ਅਤੇ ਰੋਇੰਗ ਨੇ ਮਿਲ ਕੇ ਓਲੰਪਿਕ ਵਿੱਚ ਕੁੱਲ੍ਹ 63 ਪਦਕ ਜਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਅਗਰ ਅਸੀਂ ਇਨ੍ਹਾਂ ਖੇਡਾਂ ਵਿੱਚ ਯੁਵਾਵਾਂ ਨੂੰ ਟਰੇਨਿੰਗ ਦੇ ਸਕੀਏ ਤਾਂ ਓਲੰਪਿਕ ਵਿੱਚ ਭਾਰਤ ਦੀਆਂ ਪਦਕ ਤਾਲਿਕਾ ਬਹੁਤ ਵਧ ਸਕਦੀਆਂ ਹਨ। ਇਨ੍ਹਾਂ ਖੇਡਾਂ ਦੇ ਉਪਕਰਣ ਬਹੁਤ ਮਹਿੰਗੇ ਹਨ ਅਤੇ ਇਸ ਲਈ ਖੇਲੋ ਇੰਡੀਆ ਯੋਜਨਾ ਰਾਹੀਂ ਸਮਰਥਨ ਵਾਸਤਵ ਵਿੱਚ ਲਾਭਕਾਰੀ ਸਾਬਤ ਹੋਵੇਗਾ। ਨਾਲ ਹੀ, ਕਸ਼ਮੀਰ ਅਕਾਦਮੀ ਦੇ ਲਈ ਇੱਕ ਬਹੁਤ ਹੀ ਰਣਨੀਤਕ ਸਥਲ ਹੈ ਕਿਉਂਕਿ ਇੱਥੇ ਦਾ ਮੌਸਮ ਯੁਰੋਪੀ ਦੇਸ਼ਾਂ ਦੇ ਨਾਲ ਮੇਲ ਖਾਂਦਾ ਹੈ ਜਿੱਥੇ ਬਹੁਤ ਪ੍ਰਤਿਯੋਗਤਾਵਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਹ ਭਾਰਤ ਵਿੱਚ ਵਾਟਰ ਸਪੋਰਟਸ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।

ਰਾਜ ਤੋਂ ਅੰਤਰਰਾਸ਼ਟਰੀ ਪੱਧਰ ਦੇ ਕਯਾਕਿੰਗ ਐਥਲੀਟ,ਬਿਲਕਿਸ ਮੀਰ ਨੇ ਕਿਹਾ ਕਿ ਸ਼੍ਰੀਨਗਰ ਵਿੱਚ ਖੇਲੋ ਇੰਡੀਆ ਸਟੇਟ ਸੈਂਟਰ ਆਵ੍ ਐਕਸੀਲੈਂਸ ਦੇ ਇਸ ਫੈਸਲੇ ਦਾ ਇਤਿਹਾਸਕ ਮਹੱਤਵ ਹੈ। ਉਨ੍ਹਾਂ ਨੇ ਕਿਹਾ ਕਿ ਉਹ 21 ਵਰ੍ਹਿਆਂ ਤੋਂ ਵਾਟਰ ਸਪੋਰਟਸ ਨਾਲ ਜੁੜੇ ਹਨ ਅਤੇ ਇਹ ਪਹਿਲੀ ਵਾਰ ਹੈ ਕਿ ਰਾਜ ਵਿੱਚ ਉਚਿਤ ਟਰੇਨਿੰਗ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਇੰਨਾ ਕੁਝ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 2009 ਵਿੱਚ ਉਨ੍ਹਾਂ ਨੇ ਵਿਸ਼ਵ ਕਪ ਵਿੱਚ ਭਾਗ ਲਿਆ ਅਤੇ ਸੈਮੀਫਾਈਨਲ ਵਿੱਚ ਪਹੁੰਚੇ। ਅਗਰ ਉਸ ਸਮੇਂ ਉਨ੍ਹਾਂ ਦੇ ਕੋਲ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਹੁੰਦੀਆਂ, ਤਾਂ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਫਾਈਨਲ ਵਿੱਚ ਵੀ ਜਗ੍ਹਾ ਬਣਾ ਸਕਦੇ ਸਨ। ਕੇਆਈਐੱਸਸੀਈ ਦੇ ਆਰੰਭ ਅਤੇ ਹੁਣ ਕਯਾਕਿੰਗ ਅਤੇ ਕੈਨੋਇੰਗ ਨੂੰ ਸ਼ਾਮਲ ਕਰਨ ਨਾਲ ਇਨ੍ਹਾਂ ਖੇਡਾਂ ਦੇ ਯੁਵਾ ਐਥਲੀਟ ਉਤਸਾਹਿਤ ਹੋਣਗੇ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਉਹ ਓਲੰਪਿਕ ਵਿੱਚ ਮਹੱਤਵਪੂਰਨ ਉਪਬਲਧੀ ਹਾਸਲ ਕਰਨ ਵਿੱਚ ਸਮਰੱਥ ਹੋਣਗੇ। ਉਨ੍ਹਾਂ ਨੇ ਪਹਿਲ ਦੇ ਲਈ ਕੇਂਦਰ ਅਤੇ ਰਾਜ ਨੂੰ ਧੰਨਵਾਦ ਵੀ ਦਿੱਤਾ।

 

*******

ਐੱਨਬੀ/ਓਏ(Release ID: 1721428) Visitor Counter : 135


Read this release in: English , Urdu , Hindi