ਖੇਤੀਬਾੜੀ ਮੰਤਰਾਲਾ
ਖਾਣ ਵਾਲੇ ਤੇਲਾਂ ਵਿੱਚ ਸਵੈ-ਨਿਰਭਰਤਾ ਪ੍ਰਾਪਤ ਕਰਨ ਲਈ ਕੇਂਦਰ ਸਰਕਾਰ ਨੇ ਖਰੀਫ ਰਣਨੀਤੀ 2021 ਤਿਆਰ ਕੀਤੀ ਹੈ
ਕੇਂਦਰ ਸਰਕਾਰ ਕਿਸਾਨਾਂ ਨੂੰ ਵਧੇਰੇ ਝਾੜ ਵਾਲੀਆਂ ਕਿਸਮਾਂ ਦੇ ਬੀਜ ਵੰਡੇਗੀ
ਇਸ ਯੋਜਨਾ ਤਹਿਤ 8 ਲੱਖ ਤੋਂ ਵੱਧ ਸੋਆਬੀਨ ਮਿੰਨੀ ਕਿੱਟਸ ਅਤੇ 74,000 ਮੂੰਗਫਲੀ ਮਿੰਨੀ ਕਿੱਟਸ ਵੰਡੀਆਂ ਜਾਣਗੀਆਂ
ਖਰੀਦ ਰਣਨੀਤੀ 2021 ਤੇਲ ਬੀਜਾਂ ਤਹਿਤ ਵਧੀਕ 6.37 ਲੱਖ ਹੈਕਟੇਅਰ ਖੇਤਰ ਲਿਆਵੇਗੀ
प्रविष्टि तिथि:
20 MAY 2021 3:46PM by PIB Chandigarh
ਤੇਲ ਬੀਜਾਂ ਦੇ ਉਤਪਾਦਨ ਵਿੱਚ ਸਵੈ-ਨਿਰਭਰਤਾ ਪ੍ਰਾਪਤ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਨੇ ਇੱਕ ਬਹੁ ਪੱਧਰੀ ਰਣਨੀਤੀ ਅਪਣਾਈ ਹੈ । ਇਸ ਨੀਤੀ ਤਹਿਤ ਭਾਰਤ ਸਰਕਾਰ ਨੇ ਮਿੰਨੀ ਕਿੱਟਾਂ ਦੇ ਰੂਪ ਵਿੱਚ ਖਰੀਦ ਸੀਜ਼ਨ 2021 ਲਈ ਕਿਸਾਨਾਂ ਨੂੰ ਵਾਧੂ ਝਾੜ ਵਾਲੀਆਂ ਕਿਸਮਾਂ ਮੁਫ਼ਤ ਵੰਡਣ ਦੀ ਉਤਸ਼ਾਹੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ । ਵਿਸ਼ੇਸ਼ ਖਰੀਫ ਪ੍ਰੋਗਰਾਮ ਤੇਲ ਬੀਜਾਂ ਤਹਿਤ ਵਧੀਕ 6.37 ਲੱਖ ਹੈਕਟੇਅਰ ਲਿਆਵੇਗਾ ਅਤੇ ਕਰੀਬ 120.26 ਲੱਖ ਕੁਇੰਟਲ ਤੇਲ ਬੀਜਾਂ ਅਤੇ 24.36 ਲੱਖ ਟਨ ਖਾਣ ਵਾਲੇ ਤੇਲਾਂ ਦਾ ਉਤਪਾਦਨ ਹੋਣ ਦੀ ਸੰਭਾਵਨਾ ਹੈ ।
ਤੇਲ ਬੀਜਾਂ ਵਿੱਚ ਆਤਮਨਿਰਭਰ ਹੋਣ ਲਈ ਕੇਂਦਰੀ ਖੇਤੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਵਧੇਰੇ ਝਾੜ ਵਾਲੀਆਂ ਬੀਜਾਂ ਦੀਆਂ ਕਿਸਮਾਂ ਨੂੰ ਵਧਾ ਕੇ ਤੇਲ ਬੀਜਾਂ ਦੀ ਉਤਪਾਦਕਤਾ ਵਧਾਉਣ ਤੇ ਵੀ ਜ਼ੋਰ ਦਿੱਤਾ ਹੈ । ਇਸ ਅਨੁਸਾਰ ਅਪ੍ਰੈਲ 2021 ਵਿੱਚ ਇੱਕ ਵੈਬੀਨਾਰ ਅਤੇ 30 ਅਪ੍ਰੈਲ 2021 ਨੂੰ ਖਰੀਦ ਸੰਮੇਲਨ ਵਿੱਚ ਵੀ ਸੂਬਾ ਸਰਕਾਰਾਂ ਨਾਲ ਵਿਸਥਾਰ ਵਿੱਚ ਵਿਸ਼ੇਸ਼ ਖਰੀਫ ਯੋਜਨਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ । ਇਹਨਾਂ ਸਲਾਹ ਮਸ਼ਵਰਿਆਂ ਰਾਹੀਂ ਦੋਨੋਂ ਖੇਤਰ ਅਤੇ ਉਤਪਾਦਕਤਾ ਵਧਾਉਣ ਲਈ ਸੋਆਬੀਨ ਅਤੇ ਮੂੰਗਫਲੀ ਤੇ ਧਿਆਨ ਕੇਂਦਰਿਤ ਕਰਕੇ ਵਧੇਰੇ ਝਾੜ ਵਾਲੀਆਂ ਕਿਸਮਾਂ ਦੇ ਬੀਜ ਨੈਸ਼ਨਲ ਫੂਡ ਸਿਕਿਓਰਿਟੀ ਮਿਸ਼ਨ (ਆਇਲ ਸੀਡਸ ਅਤੇ ਆਇਲ ਪਾਮ) ਤਹਿਤ ਮੁਫ਼ਤ ਮੁਹੱਈਆ ਕੀਤੇ ਜਾਣਗੇ। ਇਹ ਮਿਸ਼ਨ ਹੇਠ ਲਿਖੇ ਅਨੁਸਾਰ ਹੈ :—
1. 6 ਸੂਬਿਆਂ ਮਹਾਰਾਸ਼ਟਰ , ਮੱਧ ਪ੍ਰਦੇਸ਼ , ਰਾਜਸਥਾਨ , ਗੁਜਰਾਤ , ਕਰਨਾਟਕ , ਤੇਲੰਗਾਨਾ ਅਤੇ ਛੱਤੀਸਗੜ੍ਹ ਦੇ 41 ਜਿ਼ਲਿ੍ਆਂ ਵਿੱਚ ਇੰਟਰਕ੍ਰਾਪਿੰਗ ਲਈ ਸੋਆਬੀਨ ਬੀਜ ਵੰਡੇ ਜਾਣਗੇ , ਜਿਹਨਾਂ ਦੀ ਕੀਮਤ 76.03 ਕਰੋੜ ਆਵੇਗੀ ਅਤੇ ਇਸ ਅਧੀਨ 1,47,500 ਹੈਕਟੇਅਰ ਖੇਤਰ ਕਵਰ ਹੋਵੇਗਾ ।
2. 8 ਸੂਬਿਆਂ ਮੱਧ ਪ੍ਰਦੇਸ਼ , ਮਹਾਰਾਸ਼ਟਰ , ਤੇਲੰਗਾਨਾ , ਰਾਜਸਥਾਨ , ਕਰਨਾਟਕ , ਉੱਤਰ ਪ੍ਰਦੇਸ਼ , ਛੱਤੀਸਗੜ੍ਹ ਅਤੇ ਗੁਜਰਾਤ ਦੇ ਵਧੇਰੇ ਸੰਭਾਵਨਾ 73 ਜਿ਼ਲਿ੍ਆਂ ਵਿੱਚ ਸੋਇਆਬੀਨ ਬੀਜ ਵੰਡੇ ਜਾਣਗੇ । ਇਸ ਤੇ 104 ਕਰੋੜ ਰੁਪਏ ਲਾਗਤ ਆਵੇਗੀ ਅਤੇ 3,90,000 ਹੈਕਟੇਅਰ ਖੇਤਰ ਕਵਰ ਕੀਤਾ ਜਾਵੇਗਾ ।
3. 9 ਸੂਬਿਆਂ ਮੱਧ ਪ੍ਰਦੇਸ਼ , ਮਹਾਰਾਸ਼ਟਰ , ਰਾਜਸਥਾਨ , ਕਰਨਾਟਕ , ਤੇਲੰਗਾਨਾ , ਛੱਤੀਸਗੜ੍ਹ , ਗੁਜਰਾਤ , ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ 90 ਜਿ਼ਲਿ੍ਆਂ ਵਿੱਚ 40 ਕਰੋੜ ਰੁਪਏ ਦੀ ਲਾਗਤ ਨਾਲ ਮਿੰਨੀ ਕਿੱਟਾਂ ਵੰਡੀਆਂ ਜਾਣਗੀਆਂ । ਇਸ ਤਹਿਤ 10,06,636 ਹੈਕਟੇਅਰ ਖੇਤਰ ਕਵਰ ਕੀਤਾ ਜਾਵੇਗਾ ਅਤੇ ਮਿੰਨੀ ਕਿੱਟਾਂ ਦੀ ਗਿਣਤੀ 8,16,435 ਹੋਵੇਗੀ ।
4. ਵੰਡੇ ਜਾਣ ਵਾਲੇ ਸੋਇਆਬੀਨ ਬੀਜਾਂ ਦਾ ਝਾੜ 20 ਕੁਇੰਟਲ ਪ੍ਰਤੀ ਹੈਕਟੇਅਰ ਤੋਂ ਘੱਟ ਨਹੀਂ ਹੋਵੇਗਾ । ਇੰਟਰਕ੍ਰਾਪਿੰਗ ਅਤੇ ਉੱਚ ਸੰਭਾਵਨਾ ਵਾਲੇ ਜਿ਼ਲਿ੍ਆਂ ਦੀ ਵੰਡ ਸੂਬਾ ਬੀਜ ਏਜੰਸੀਆਂ ਰਾਹੀਂ ਕੀਤੀ ਜਾਵੇਗੀ ਅਤੇ ਬੀਜਾਂ ਦੀਆਂ ਮਿੰਨੀ ਕਿੱਟਾਂ ਕੇਂਦਰੀ ਬੀਜ ਉਤਪਾਦਨ ਏਜੰਸੀਆਂ ਰਾਹੀਂ ਹੋਵੇਗੀ ।
5. 7 ਸੂਬਿਆਂ ਗੁਜਰਾਤ , ਆਂਧਰ ਪ੍ਰਦੇਸ਼ , ਰਾਜਸਥਾਨ , ਕਰਨਾਟਕ , ਮਹਾਰਾਸ਼ਟਰ , ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ 13.03 ਕਰੋੜ ਰੁਪਏ ਦੀ ਲਾਗਤ ਨਾਲ 74,000 ਮੂੰਗਫਲੀ ਬੀਜ ਮਿੰਨੀ ਕਿੱਟਾਂ ਵੰਡੀਆਂ ਜਾਣਗੀਆਂ ਅਤੇ ਇਹ ਬੀਜ 22 ਕੁਇੰਟਲ ਪ੍ਰਤੀ ਹੈਕਟੇਅਰ ਤੋਂ ਘੱਟ ਨਹੀਂ ਹੋਣਗੇ ।
ਤੇਲ ਬੀਜਾਂ ਅਤੇ ਨਾਰੀਅਲ ਤੇਲ ਦੇ ਕੌਮੀ ਮਿਸ਼ਨ ਬਾਰੇ :—
ਭਾਰਤ ਸਰਕਾਰ ਦਾ ਤੇਲ ਬੀਜਾਂ ਅਤੇ ਨਾਰੀਅਲ ਤੇਲ ਦੇ ਕੌਮੀ ਮਿਸ਼ਨ ਰਾਹੀਂ ਖਾਣ ਵਾਲੇ ਤੇਲਾਂ ਦੀ ਉਪਲਬੱਧਤਾ ਨੂੰ ਵਧਾਉਣ ਦਾ ਟੀਚਾ ਹੈ ਅਤੇ ਸਰਕਾਰ ਤੇਲ ਬੀਜਾਂ ਅਤੇ ਨਾਰੀਅਲ ਤੇਲ ਦੀ ਉਤਪਾਦਕਤਾ ਅਤੇ ਉਤਪਾਦਨ ਵਧਾ ਕੇ ਖਾਣ ਵਾਲੇ ਤੇਲਾਂ ਦੀ ਦਰਾਮਦ ਘੱਟ ਕਰਨਾ ਚਾਹੁੰਦੀ ਹੈ । ਇਹ ਖ਼ਤਮ ਕਰਨ ਲਈ ਇੱਕ ਬਹੁ ਪੱਧਰੀ ਰਣਨੀਤੀ ਅਪਣਾਈ ਜਾ ਰਹੀ ਹੈ , ਜਿਸ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ ।
1. ਬੀਜ ਵਿਕਲਪ ਅਨੁਪਾਤ ਨੂੰ ਵਧਾ ਕੇ ਵੱਖ ਵੱਖ ਕਿਸਮਾਂ ਦੇ ਵਿਕਲਪ ਤੇ ਧਿਆਨ ਕੇਂਦਰਤ ਕਰਨਾ ।
2. ਸਿੰਚਾਈ ਕਵਰੇਜ ਵਧਾਉਣਾ ।
3. ਪੌਸ਼ਟਿਕ ਪ੍ਰਬੰਧਨ ।
4. ਅਨਾਜ / ਦਾਲਾਂ / ਗੰਨੇ ਨਾਲ ਇੰਟਰਕ੍ਰਾਪਿੰਗ ।
5. ਉਤਪਾਦਕਤਾ ਸੁਧਾਰ ਅਤੇ ਪਰਖੀਆਂ ਅਤੇ ਜਲਵਾਯੂ ਲਚਕਦਾਰ ਤਕਨਾਲੋਜੀਆਂ ਨੂੰ ਅਪਣਾਉਣਾ ।
6. ਘੱਟ ਝਾੜ ਵਾਲੇ ਫੂਡ ਗ੍ਰੇਨਸ ਦੀ ਵਿਭਿੰਨਤਾ ਰਾਹੀਂ ਖੇਤਰ ਦਾ ਵਿਸਥਾਰ ।
7. ਚਾਵਲ ਪੈਦਾ ਕਰਨ ਵਾਲੇ ਖੇਤਰ ਅਤੇ ਉੱਚ ਸੰਭਾਵਨਾ ਵਾਲੇ ਜਿ਼ਲਿ੍ਆਂ ਦਾ ਟੀਚਾ ।
8. ਗੈਰ ਰਵਾਇਤੀ ਸੂਬਿਆਂ ਨੂੰ ਉਤਸ਼ਾਹ ।
9. ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨਾ ।
10. ਖੋਜ ਪ੍ਰਾਜੈਕਟ ।
11. ਕਿਸਾਨਾਂ ਅਤੇ ਪਸਾਰ ਅਧਿਕਾਰੀਆਂ ਦੀ ਸਿਖਲਾਈ ।
12. ਚੰਗੇ ਖੇਤੀ ਅਭਿਆਸਾਂ ਨੂੰ ਅਪਣਾਉਣ ਲਈ ਸਮੂਹ ਪ੍ਰਦਰਸ਼ਨੀਆਂ ਦਾ ਸਮਰਥਨ ,
13. ਮਿਆਰੀ ਬੀਜਾਂ ਦੀ ਵੱਡੀ ਉਪਲਬਧੀ ਲਈ ਖੇਤਰੀ ਪਹੁੰਚ ਤੇ ਧਿਆਨ ਕੇਂਦਰਿਤ ਕਰਕੇ 36 ਤੇਲ ਬੀਜ ਹੱਬਸ ਕਾਇਮ ਕਰਨਾ ।
14. ਫਾਰਮ ਅਤੇ ਪਿੰਡ ਪੱਧਰ ਤੇ ਵਾਢੀ ਤੋਂ ਬਾਅਦ ਦਾ ਪ੍ਰਬੰਧਨ ਕਿਸਾਨ ਉਤਪਾਦਕ ਸੰਸਥਾਵਾਂ ਗਠਿਤ ਕਰਨਾ ।
ਉੱਪਰ ਦੱਸੇ ਗਏ ਯਤਨਾਂ ਦੇ ਨਤੀਜੇ ਵਜੋਂ ਤੇਲ ਬੀਜਾਂ ਦਾ ਉਤਪਾਦਨ 2014—15 ਵਿੱਚ 27.51 ਮਿਲੀਅਨ ਟਨ ਤੋਂ ਵੱਧ ਕੇ 2020—21 (ਦੂਜਾ ਅਗਾਊਂ ਅੰਦਾਜ਼ਾ) ਵਿੱਚ 37.31 ਮਿਲੀਅਨ ਟਨ ਹੋ ਗਿਆ ਹੈ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਖੇਤਰ 25.99 ਮਿਲੀਅਨ ਹੈਕਟੇਅਰ ਤੋਂ ਵੱਧ ਕੇ 28.82 ਮਿਲੀਅਨ ਹੈਕਟੇਅਰ ਅਤੇ ਝਾੜ 1,075 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੋਂ 1,295 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੋ ਗਿਆ ਹੈ ।
*******************
ਏ ਪੀ ਐੱਸ / ਜੇ ਕੇ
(रिलीज़ आईडी: 1720469)
आगंतुक पटल : 255