ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡੀਐੱਸਟੀ ਦੇ ਸਹਿਯੋਗ ਨਾਲ ਵਿਕਸਿਤ ਵੈਂਟੀਲੇਸ਼ਨ ਸਿਸਟਮ ਤੋਂ ਲੰਬੇ ਸਮੇਂ ਤੱਕ ਪੀਪੀਈ ਸੂਟ ਪਹਿਨ ਕੇ ਪਸੀਨਾ ਵਹਾਉਣ ਵਾਲੇ ਸਿਹਤ ਕਰਮੀਆਂ ਨੂੰ ਮਿਲੇਗੀ ਰਾਹਤ
Posted On:
17 MAY 2021 5:20PM by PIB Chandigarh
ਸਿਹਤ ਕਰਮੀਆਂ ਨੂੰ ਜਲਦੀ ਹੀ ਭਾਰੀ ਘੁੱਟਣ ਭਰੀ ਪੀਪੀਈ ਕਿੱਟ ਪਹਿਨ ਕੇ ਘੰਟੇ ਪਸੀਨਾ ਵਹਾਉਣ ਤੋਂ ਰਾਹਤ ਮਿਲ ਸਕਦੀ ਹੈ। ਪੁਣੇ ਅਧਾਰਿਤ ਇੱਕ ਸਟਾਰਟਅੱਪ ਨੇ ਪੀਪੀਈ ਕਿਟ ਲਈ ਇੱਕ ਕੰਮਪੈਕਟ ਅਤੇ ਕਿਫਾਇਤੀ ਵੈਂਟੀਲੇਸ਼ਨ ਸਿਸਟਮ ਵਿਕਸਿਤ ਕੀਤਾ ਹੈ, ਜੋ ਪੀਪੀਈ ਕਿੱਟ ਪਹਿਨਦੇ ਸਮੇਂ ਆਉਣ ਵਾਲੇ ਅਧਿਕ ਪਸੀਨੇ ਨੂੰ ਰੋਕ ਸਕਦਾ ਹੈ।
ਇੱਕ ਛੋਟਾ ਜਿਹਾ ਬਦਲਾਅ ਕਰਕੇ ਪੀਪੀਈ ਕਿੱਟ ਦੇ ਨਾਲ ਇਸ ਵੈਂਟੀਲੇਸ਼ਨ ਸਿਸਟਮ ਨੂੰ ਜੋੜਨ ਨਾਲ ਇਹ ਸਿਹਤ ਕਰਮੀਆਂ ਨੂੰ ਉੱਚਿਤ ਮਾਤਰਾ ਵੈਂਟੀਲੇਸ਼ਨ (ਹਵਾਦਾਰ ਮਾਹੌਲ) ਪ੍ਰਦਾਨ ਕਰਦਾ ਹੈ, ਜਿਸ ਨਾਲ ਨੇ ਕੇਵਲ ਸਰੀਰਿਕ ਅਸਹਿਜਤਾ ਬਲਕਿ ਸਰੀਰ ਵਿੱਚ ਸੰਭਾਵਿਤ ਫੰਗਲ ਰੋਗਾਂ ਨੂੰ ਵੀ ਰੋਕਿਆ ਜਾ ਸਕਦਾ ਹੈ।
ਵਾੱਟ ਟੈਕਨੋਵੇਸ਼ਨਸ (Watt Technovations) ਨਾਮ ਤੋਂ ਇੱਕ ਸਟਾਰਟਅੱਪ ਸੰਚਾਲਿਤ ਕਰਨ ਵਾਲੇ ਮੁੰਬਈ ਦੇ ਇੱਕ ਇੰਜੀਨੀਅਰਿੰਗ ਵਿਦਿਆਰਥੀ ਨਿਹਾਲ ਸਿੰਘ ਆਦਰਸ਼ ਨੇ ਸੋਮਈਆ ਵਿੱਦਿਆਵਿਹਾਰ ਯੂਨੀਵਰਸਿਟੀ ਵਿੱਚ ਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ ਉੱਦਮਿਤਾ ਵਿਕਾਸ ਬੋਰਡ (ਐੱਨਐੱਸਟੀਈਡੀਬੀ) ਸਮਰਪਿਤ ਪ੍ਰੋਜੈਕਟ ਤਹਿਤ ਰਿਸਰਚ ਇਨੋਵੇਸ਼ਨ ਇਨਕਿਊਬੇਸ਼ਨ ਡਿਜਾਇਨ ਲੈਬੋਰੇਟ੍ਰੀ (ਆਈਆਈਆਈਡੀਐੱਲ) ਵਿੱਚ ‘ਕੋਵ-ਟੈਕ ਵੈਂਟੀਲੇਸ਼ਨ ਸਿਸਟਮ’ ਨਾਮ ਨਾਲ ਇੱਕ ਟੈਕਨੋਲੋਜੀ ਨੂੰ ਵਿਕਸਿਤ ਕੀਤਾ ਹੈ।
ਕੇ ਜੇ ਸੋਮਈਆ ਕਾਲਜ ਆਵ੍ ਇੰਜੀਨੀਅਰਿੰਗ ਦੇ ਵਿਦਿਆਰਥੀ ਅਤੇ ਵਾੱਟ ਟੈਕਨੋਵੇਸ਼ਨਸ ਦੇ ਸੰਸਥਾਪਕ ਨੂੰ ਪ੍ਰੋਟੋਟਾਈਪ ਵਿਕਾਸ ਅਤੇ ਉਤਪਾਦ ਇਨੋਵੇਸ਼ਨ ਲਈ ਭਾਰਤ ਸਰਕਾਰ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨਾਲ ਨਿਧੀ ਦੇ ਪ੍ਰੋਮੋਟਿੰਗ ਐਂਡ ਐਕਸੈਲਰੇਟਿੰਗ ਯੰਗ ਐਂਡ ਐਸਪਾਅਰਿੰਗ ਟੈਕਨੋਲੋਜੀ ਐਟਰਪ੍ਰੈਂਅਰਸ (ਪੀਆਰਏਵਾਈਏਐੱਸ – ਯਤਨ) ਦੇ ਤੌਰ ‘ਤੇ 10,00,000 ਰੁਪਏ ਦਾ ਅਨੁਦਾਨ ਪ੍ਰਾਪਤ ਹੋਇਆ ਹੈ। ਸਟਾਰਟਅੱਪ ਨੂੰ ਆਰਆਈਆਈਡੀਐੱਲ ਅਤੇ ਕੇ ਜੇ ਸੋਮਈਆ ਇੰਸਟੀਟਿਊਟ ਆਵ੍ ਮੈਨੇਜਮੈਂਟ ਦੁਆਰਾ ਸੰਯੁਕਤ ਰੂਪ ਨਾਲ ਸੰਚਾਲਿਤ ਨਵੇਂ ਉੱਦਮ ਨਿਵੇਸ਼ ਪ੍ਰੋਗਰਾਮ ਤੋਂ ਸਮਰਥਨ ਦੇ ਰੂਪ ਵਿੱਚ 5,00,000 ਰੁਪਏ ਵੀ ਮਿਲੇ।
‘ਕੋਵ-ਟੇਕ ਵੈਂਟੀਲੇਸ਼ਨ ਸਿਸਟਮ’ ਨੂੰ ਸਧਾਰਨ ਬੈਲਟ ਦੀ ਤਰ੍ਹਾਂ ਕਮਰ ‘ਤੇ ਬੰਨ੍ਹਿਆ ਜਾ ਸਕਦਾ ਹੈ, ਜਿਸ ਦੇ ਉੱਪਰ ਪਾਰੰਪਰਿਕ ਪੀਪੀਈ ਕਿੱਟ ਨੂੰ ਪਹਿਨਿਆ ਜਾਂਦਾ ਹੈ। ਇਹ ਵੈਂਟੀਲੇਸ਼ਨ ਸਿਸਟਮ ਕੋਵਿਡ ਸੰਕ੍ਰਮਿਤ ਮਰੀਜ਼ਾਂ ਦੇ ਇਲਾਜ ਦੌਰਾਨ ਡਾਕਟਰਾਂ ਅਤੇ ਹੋਰ ਮੈਡੀਕਲ ਨੂੰ ਕਾਫੀ ਰਾਹਤ ਪਹੁੰਚਾ ਸਕਦਾ ਹੈ। ਵੈਂਟੀਲੇਸ਼ਨ ਸਿਸਟਮ ਨੂੰ ਇਸ ਤਰ੍ਹਾਂ ਨਾਲ ਡਿਜ਼ਾਇਨ ਕੀਤਾ ਗਿਆ ਹੈ, ਜਿਸ ਨਾਲ ਇਹ ਪੀਪੀਈ ਕਿੱਟ ਦੀ ਏਅਰ ਸੀਲ ਨੂੰ ਸੁਨਿਸ਼ਚਿਤ ਕਰਦਾ ਹੈ, ਅਤੇ ਹਰੇਕ 100 ਸੈਕਿੰਡ ਦੇ ਅੰਤਰਾਲ ‘ਤੇ ਉਪਯੋਗਕਰਤਾ ਨੂੰ ਤਾਜ਼ੀ ਹਵਾ ਪ੍ਰਦਾਨ ਕਰਦਾ ਹੈ।
ਡਸਾਲਟ ਸਿਸਟਮਸ, ਪੁਣੇ ਵਿੱਚ ਅਤਿਆਧੁਨਿਕ ਪ੍ਰੋਟੋਟਾਈਪ ਸੁਵਿਧਾ ਦੇ ਰੂਪ ਵਿੱਚ ਵਿਕਸਿਤ ਇਸ ਉਤਪਾਦ ਨੂੰ ਮੈਡੀਕਲ ਮਾਹਰਾਂ ਦੀ ਸਲਾਹ ਦੇ ਅਨੁਸਾਰ ਅੰਤਿਮ ਰੂਪ ਦਿੱਤਾ ਗਿਆ ਸੀ।
ਆਰਆਈਆਈਡੀਐੱਲ ਦੇ ਮੁੱਖ ਇਨੋਵੇਸ਼ਨ ਉਤਪ੍ਰੇਰਕ ਗੌਰਾਂਗ ਸੈੱਟੀ ਨੇ ਦੱਸਿਆ ਕਿ, “ਆਰਆਈਆਈਐੱਲ ਦੇ ਸਲਾਹਕਾਰਾਂ ਅਤੇ ਮਾਹਰਾਂ ਦੀ ਇੱਕ ਟੀਮ ਨੇ ਇਸ ਸਟਾਰਟਅੱਪ ਦਾ ਪੂਰਾ ਸਮਰਥਨ ਕੀਤਾ ਅਤੇ ਸਰਵਉੱਤਮ ਨਤੀਜੇ ਦੇਣ ਲਈ ਇਨੋਵੇਸ਼ਨ ਦੇ ਇਸ ਕੰਮ ਵਿੱਚ ਲੱਗੇ ਲੋਕਾਂ ਨੂੰ ਅਨੁਕੂਲ ਵਾਤਾਵਰਣ ਪ੍ਰਦਾਨ ਕਰਨ ਵਿੱਚ ਮਦਦ ਕਰਨ ਲਈ ਹਰ ਪੱਧਰ ‘ਤੇ ਉਨ੍ਹਾਂ ਦੀ ਸਹਾਇਤਾ ਕੀਤੀ”
ਇਸੇ ਦਾ ਨਤੀਜਾ ਹੈ ਕਿ ਅੱਜ ਪੀਪੀਈ ਸੂਟ ਵਿੱਚ ਵੈਂਟੀਲੇਸ਼ਨ ਸਿਸਟਮ ਪ੍ਰਦਾਨ ਕਰਨ ਲਈ ਸਾਡੇ ਸਾਹਮਣੇ ਇੱਕ ਕੰਮਪੈਕਟ, ਪੋਰਟੇਬਲ ਅਤੇ ਉਪਯੋਗਕਰਤਾ ਦੇ ਅਨੁਕੂਲ ਉਪਕਰਨ ਮੌਜੂਦ ਹੈ। ਕਾੱਵਟੈਕ ਵੈਂਟੀਲੇਸ਼ਨ ਸਿਸਟਮ ਦਾ ਉਪਯੋਗ ਸਾਈਸਨੇਹ ਹਸਪਤਾਲ, ਪੁਣੇ ਅਤੇ ਲੋਟਸ ਮਲਟੀ-ਸਪੈਸ਼ੀਅਲਿਟੀ ਹਸਪਤਾਲ, ਪੁਣੇ ਵਿੱਚ ਕੀਤਾ ਜਾ ਰਿਹਾ ਹੈ। ਕੰਪਨੀ ਦੀ ਯੋਜਨਾ ਹੈ ਕਿ ਮਈ/ਜੂਨ ਮਹੀਨੇ ਤੱਕ ਇਸ ਉਪਕਰਨ ਦੇ ਇਸਤੇਮਾਲ ਨੂੰ ਹੋਰ ਹਸਪਤਾਲਾਂ ਤੱਕ ਵਧਾਇਆ ਜਾਵੇ।
ਸਾਈ ਸਨੇਹ ਹਸਪਤਾਲ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ ਕਾੱਵ-ਟੇਕ ਸਿਸਟਮ
ਲੋਟਸ ਹਸਪਤਾਲ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ ਕਾੱਵ-ਟੇਕ ਸਿਸਟਮ
ਅਧਿਕ ਜਾਣਕਾਰੀ ਦੇ ਲਈ, https://www.watttechnovations.com/ (covtech.contact[at]gmail[dot]com, 7774099697) ‘ਤੇ ਸਪੰਰਕ ਕੀਤਾ ਜਾ ਸਕਦਾ ਹੈ।
****
ਐੱਸਐੱਸ/ਆਰਪੀ
(Release ID: 1719737)
Visitor Counter : 253