PIB Headquarters

ਉੱਤਰ ਪ੍ਰਦੇਸ਼ ’ਚ ਕੋਵਿਡ–19 ਪ੍ਰਤੀ ਪਬਲਿਕ ਹੈਲਥ ਐਮਰਜੈਂਸੀ ਰਿਸਪਾਂਸ ਰਣਨੀਤੀਆਂ ਦੇ ਮਿਲਣ ਲਗੇ ਨਤੀਜੇ

Posted On: 17 MAY 2021 3:43PM by PIB Chandigarh

ਉੱਤਰ ਪ੍ਰਦੇਸ਼ ਸਮੇਤ ਸਮੁੱਚੇ ਭਾਰਤ ’ਚ ਕੋਵਿਡ–19 ਨਾਲ ਸਬੰਧਿਤ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਣ ਸਾਰੀਆਂ ਸਬੰਧਿਤ ਧਿਰਾਂ ਲਈ ਇਹ ਜ਼ਰੂਰੀ ਸੀ ਕਿ ਜਿੰਨੀ ਵੀ ਛੇਤੀ ਸੰਭਵ ਹੋ ਸਕੇ, ਸਥਿਤੀ ਨੂੰ ਤੁਰੰਤ ਸਥਿਰ ਕੀਤਾ ਜਾਵੇ ਅਤੇ ਹਾਲਾਤ ਹੋਰ ਭੈੜੇ ਹੋਣ ਤੋਂ ਰੋਕਿਆ ਜਾਵੇ। ਉੱਤਰ ਪ੍ਰਦੇਸ਼ ਨੇ ਮਹਾਮਾਰੀ ਨਾਲ ਪ੍ਰਭਾਵਸ਼ਾਲੀ ਤਰੀਕੇ ਲੜਨ ਲਈ ਬਹੁ–ਪੱਖੀ ਰਣਨੀਤੀ ਅਪਣਾ ਕੇ ਆਮ ਲੋਕਾਂ ਨੂੰ ਰਾਹਤ ਪਹੁੰਚਾਈ। ਇਸ ਸਬੰਧੀ ਚੁੱਕੇ ਗਏ ਕਦਮਾਂ ਵਿੱਚ ਆਕਸੀਜਨ ਦੀ ਵੰਡ ਨੂੰ ਕਾਰਗਰ ਬਣਾਉਣਾ, ਗ੍ਰਾਮੀਣ ਇਲਾਕਿਆਂ ਵਿੱਚ ਸਰਗਰਮੀ ਨਾਲ ਕੇਸ ਲੱਭਣਾ ਅਤੇ ਸਿਹਤ ਪ੍ਰਣਾਲੀਆਂ ਮਜ਼ਬੂਤ ਬਣਾਉਣਾ ਸ਼ਾਮਲ ਸਨ।

 

ਆਕਸੀਜਨ ਵੰਡ

 

ਕਲੀਨਿਕਲ ਇਲਾਜ ਲਈ ਸਭ ਤੋਂ ਅਹਿਮ ਤੱਤਾਂ ਵਿੱਚੋਂ ਇੱਕ ਆਕਸੀਜਨ ਹੈ, ਜਿਸ ਦਾ ਇੰਤਜ਼ਾਮ ਜੰਗੀ ਪੱਧਰ ਉੱਤੇ ਕਰਨਾ ਲੋੜੀਂਦਾ ਸੀ। ਇਸ ਲਈ, ਸਭ ਤੋਂ ਅਹਿਮ ਮੀਟ੍ਰਿਕ – ਸੰਪਤੀਆਂ ਦੀ ਸਥਿਤੀ ਤੇ ਵੱਧ ਤੋਂ ਵੱਧ ਸੰਭਵ ਹੱਦ ਤੱਕ ਆਕਸੀਜਨ ਲਿਜਾਣ ਲਈ ਸੰਪਤੀਆਂ ਦੀ ਆਵਾਜਾਈ ਉੱਤੇ ਧਿਆਨ ਕੇਂਦ੍ਰਿਤ ਕਰਨਾ ਸੀ ਅਤੇ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨਾ ਵੀ ਫ਼ੋਕਸ ਦਾ ਹਿੱਸਾ ਸੀ।

 

ਰਾਜ ਸਰਕਾਰ ਨੇ ਸਮੁੱਚੇ ਉੱਤਰ ਪ੍ਰਦੇਸ਼ ਅਤੇ ਝਾਰਖੰਡ, ਪੱਛਮ ਬੰਗਾਲ ਤੇ ਓਡੀਸ਼ਾ ਜਿਹੇ ਸਰੋਤ ਰਾਜਾਂ ਵਿੱਚ ਟੀਮਾਂ ਨੂੰ ਸਰਗਰਮ ਕੀਤਾ, ਤਾਂ ਜੋ ਆਕਸੀਜਨ ਦੇ ਸਿਲੰਡਰ ਲਿਜਾ ਰਹੇ ਟ੍ਰੱਕਾਂ ਨਾਲ ਤਾਲਮੇਲ ਬਣਾ ਕੇ ਰੱਖਿਆ ਜਾ ਸਕੇ; ਇਸ ਲਈ ਇੱਕ ਐਪਲੀਕੇਸ਼ਨ ਬਣਾਈ ਗਈ, ਜਿਸ ਨੂੰ ਸਮਾਰਟ–ਫ਼ੋਨਸ ਉੱਤੇ ਡਾਊਨਲੋਡ ਕੀਤਾ ਗਿਆ ਅਤੇ ਇਸ ਸੇਵਾ ’ਚ ਲਗੇ ਹਰੇਕ ਟ੍ਰੱਕ ’ਚ ਫ਼ਿੱਟ ਕਰ ਦਿੱਤਾ ਗਿਆ ਤੇ ਉਨ੍ਹਾਂ ’ਚੋਂ ਕਿਸੇ ਵੀ ਟ੍ਰੱਕ ਦੇ ਰੂਟ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਗਈ। ਉਨ੍ਹਾਂ ਦੀ ਸਜੀਵ ਸਥਿਤੀ (ਲਾਈਵ ਲੋਕੇਸ਼ਨ) ਦਾ ਪਤਾ ਲਾਉਣ ਲਈ ਸਰਲ ਕਿਸਮ ਦੀ SOP ਦੀ ਪਾਲਣਾ ਕਰਨੀ ਸੀ। ਇਸ ਨੂੰ ਸਟੈਲਥ ਪਹੁੰਚ ਕਿਹਾ ਗਿਆ – ਜੰਗ ਵਰਗੀ ਹਾਲਤ ਵਿੱਚ ਸਪੀਡ ਤੇ ਸਕੇਲ ਕਿਸੇ ਵੀ ਸਮੇਂ ਵਧੀਆ ਤੇ ਸੰਪੂਰਨ ਨੂੰ ਪਛਾੜ ਦਿੰਦੇ ਹਨ। ਪੂਰਬੀ ਰਾਜਾਂ ਤੋਂ ਆਕਸੀਜਨ ਦੀ ਸਪਲਾਈਜ਼ ਉੱਤਰ ਪ੍ਰਦੇਸ਼ ਲਿਆਉਣ ਲਈ ਰੇਲ ਨੈੱਟਵਰਕ ਸਥਾਪਿਤ ਕਰਨ ਅਤੇ ਰੀ–ਫ਼ਿਲਿੰਗ ਲਈ ਵਾਪਸ ਲਿਆਉਣ ਹਿਤ ਆਗਰਾ, ਹਿੰਡਨ ਤੇ ਲਖਨਊ ਜਿਹੇ ਹਵਾਈ ਅੱਡਿਆਂ ਦੀ ਵਰਤੋਂ ਕਰਦਿਆਂ ਹਵਾਈ ਫ਼ੌਜ ਦੀ ਮਦਦ ਨਾਲ ਖ਼ਾਲੀ ਸਿਲੰਡਰ ਉਡਾਣਾਂ ਰਾਹੀਂ ਲਿਆਉਣ ਵਾਸਤੇ ਪ੍ਰਮੁੱਖ ਸਮੂਹਕ ਫ਼ੈਸਲੇ ਲਏ ਗਏ।

 

ਐਪ ਤੋਂ ਜਾਣਕਾਰੀ ਲਾਈਵ ਡੈਸ਼ਬੋਰਡ ਉੱਤੇ ਦਰਸਾਈ ਜਾਂਦੀ ਸੀ, ਜਿਸ ਤੋਂ ਆਕਸੀਜਨ ਲਿਆਉਣ ਵਾਲੇ ਟ੍ਰੱਕ ਪ੍ਰਦਰਸ਼ਿਤ ਹੁੰਦੇ ਸਨ ਅਤੇ ਫ਼ੈਸਲਾ ਲੈਣ ਵਾਲੇ ਅਧਿਕਾਰੀਆਂ ਨੂੰ ਕਮੀ ਵਾਲੀ ਥਾਂ ਉੱਤੇ ਆਕਸੀਜਨ ਦੀ ਸਪਲਾਈ ਸਮਾਰਟ ਤਰੀਕੇ ਤੇ ਤੇਜ਼ੀ ਨਾਲ ਅਤੇ ਸਥਿਰ ਢੰਗ ਨਾਲ ਭੇਜਣ ਵਿੱਚ ਮਦਦ ਮਿਲਦੀ ਸੀ। ਟੈਂਕਰਾਂ ਤੇ ਉਨ੍ਹਾਂ ਦੀ ਆਵਾਜਾਈ ਬਾਰੇ ਹਰ ਛਿਣ ਦੀ ਜਾਣਕਾਰੀ ਆਕਸੀਜਨ ਦੀ ਸਪਲਾਈ–ਚੇਨ ਦਾ ਸਭ ਤੋਂ ਅਹਿਮ ਪੱਖ ਹੁੰਦੀ ਹੈ ਅਤੇ ਇਹ ਸਭ ਫ਼ੈਸਲਾ ਲੈਣ ਵਾਲੇ ਅਧਿਕਾਰੀਆਂ ਲਈ ਡੈਸ਼ਬੋਰਡ ਉੱਤੇ ਪ੍ਰਦਰਸ਼ਿਤ ਸੀ। ‘ਆਕਸੀ–ਟ੍ਰੈਕਰ’ (OxyTracker) ਨਾਂਅ ਦੇ ਇਸ ਡੈਸ਼ਬੋਰਡ ਦੀ ਵਰਤੋਂ ਅੱਖ ਦੇ ਫੋਰ ’ਚ ਸਾਰੇ ਟ੍ਰੱਕਾਂ ਦੀ ਕਾਰਜਕੁਸ਼ਲਤਾ ਨੂੰ ਦ੍ਰਿਸ਼ਟਮਾਨ ਕਰਨ ਲਈ ਕੀਤੀ ਜਾਂਦੀ ਸੀ। ਟੈਂਕਰਾਂ ਬਾਰੇ ਦਰਸਾਈ ਜਾਣ ਵਾਲੀ ਪ੍ਰਮੁੱਖ ਜਾਣਕਾਰੀ ’ਚ ਇਹ ਸ਼ਾਮਲ ਰਹੇ: ‘ਰਨਿੰਗ’ (ਦੌੜ ਰਿਹਾ), ‘ਆਇਡਲ’ (ਸੁਸਤ ਖੜ੍ਹਾ), ‘ਟ੍ਰਾਂਜ਼ਿਟ ਐਂਪਟੀ ਔਰ ਫ਼ੁਲ’ (ਖਾਲੀ ਜਾਂ ਭਰ ਕੇ ਜਾ ਰਿਹਾ), ‘ਈਟੀਏ ਟੂ ਡੈਸਟੀਨੇਸ਼ਨ’ (ਟਿਕਾਣੇ ਤੱਕ ਈਟੀਏ), ‘ਡਰਾਇਵਰ ਨੇਮ’ (ਡਰਾਇਵਰ ਦਾ ਨਾਮ) ਅਤੇ ‘ਨੰਬਰ’ (ਸੰਖਿਆ) ਅਤੇ ਲਿਜਾਂਦੀ ਜਾਣ ਵਾਲੀ ‘ਕੁਐਂਟਿਟੀ’ (ਮਾਤਰਾ), ‘ਟੈਂਕਰਸ ਟ੍ਰੈਵਲਿੰਗ ਬਾਇ ਪਲੇਨ, ਟ੍ਰੇਨ ਔਰ ਰੋਡ’ (ਟੈਂਕਰਸ ਹਵਾਈ ਜਹਾਜ਼, ਟ੍ਰੇਨ ਜਾਂ ਸੜਕ ਰਾਹੀਂ ਯਾਤਰਾ ਕਰ ਰਹੇ ਹਨ)।


 

 

ਉੱਤਰ ਪ੍ਰਦੇਸ਼ ’ਚ ਪੰਜ ਮੁੱਖ ਧੁਰੇ ਬਣਾਏ ਗਏ ਸਨ – ਮੋਦੀਨਗਰ, ਆਗਰਾ, ਕਾਨਪੁਰ, ਲਖਨਊ ਤੇ ਵਾਰਾਨਸੀ ਮੁੱਖ ਸਨ ਤੇ ਫਿਰ ਬਰੇਲੀ ਅਤੇ ਗੋਰਖਪੁਰ ਗੌਣ ਧੁਰਿਆਂ ਵਜੋਂ ਕਾਇਮ ਕੀਤੇ ਗਏ ਸਨ, ਤਾਂ ਜੋ ਸਮੁੱਚੀ ਸਪਲਾਈ–ਚੇਨ ਵਧੀਆ ਤਰੀਕੇ ਚੱਲਦੀ ਰਹਿ ਸਕੇ। ਇਨ੍ਹਾਂ ਧੁਰਿਆਂ ਰਾਹੀਂ ਆਲ਼ੇ–ਦੁਆਲ਼ੇ ਦੇ ਖੇਤਰਾਂ ਤੱਕ ਵੱਧ ਤੋਂ ਵੱਧ 10 ਘੰਟਿਆਂ ਦੀ ਚੱਕਰ–ਸਮਾਂ ਸੀਮਾ ਦੇ ਅੰਦਰ ਸਪਲਾਈ ਕੀਤੀ ਗਈ। ਇਸ ਨਾਲ ਇਹ ਯਕੀਨੀ ਹੋਇਆ ਕਿ ਇਨ੍ਹਾਂ ਧੁਰਿਆਂ ਅੰਦਰ ਪੁੱਜਣ ਵਾਲੇ ਸਾਰੇ ਟੈਂਕਰ 10 ਘੰਟਿਆਂ ਅੰਦਰ ਇਨ੍ਹਾਂ ਖੇਤਰੀ ਕੇਂਦਰਾਂ ਅੰਦਰ ਹੀ ਪੁੱਜਣ ਤੇ ਇੱਛਤ ਸਥਾਨਾਂ ਤੱਕ ਆਕਸੀਜਨ ਦੀ ਵੰਡ ਹੋ ਸਕੇ ਅਤੇ ਹਵਾਈ ਅੱਡਿਆਂ ਤੱਕ ਪੁੱਜ ਸਕਣ। ਹਰੇਕ ਧੁਰੇ ’ਚ ਹਵਾਈ ਅੱਡੇ ਹਨ ਤੇ ਇਨ੍ਹਾਂ ਹਵਾਈ ਅੱਡਿਆਂ ਦੀ ਵਰਤੋਂ ਉਨ੍ਹਾਂ ਸ਼ਿਪਿੰਗ ਪੁਆਇੰਟਸ ਉੱਤੇ ਟੈਂਕਰ ਵਾਪਸ ਲਿਜਾਣ ਲਈ ਕੀਤੀ ਗਈ – ਜਿੱਥੇ ਉੱਤਰ ਪ੍ਰਦੇਸ਼ ਵੱਲੋਂ ਗੈਸ ਕੋਟਾ ਦੀ ਵੰਡ ਕੀਤੀ ਜਾਂਦੀ ਰਹੀ ਹੈ।

 

ਜਾਮਨਗਰ, ਜਮਸ਼ੇਦਪੁਰ, ਬੋਕਾਰੋ, ਦੁਰਗਾਪੁਰ, ਹਲਦੀਆ ਤੇ ਪੱਛਮ ਬੰਗਾਲ ’ਚ ਕੁਝ ਹੋਰ ਕੇਂਦਰ। ਸਾਰੇ ਸ਼ਿਪਿੰਗ ਸੈਂਟਰ ਹਵਾਈ ਅੱਡਿਆਂ ਦੇ ਬਹੁਤ ਨੇੜੇ ਵੀ ਸਨ। ਚੱਕਰ ਟੀਮ ਵਿੱਚ ਏਅਰਲਿਫ਼ਟਸ ਨੇ 40% ਦੀ ਬੱਚਤ ਕੀਤੀ।

 

ਜਦੋਂ ਖ਼ਾਲੀ ਟੈਂਕਰ ਦੋ ਦੇ ਬੈਚ ਵਿੱਚ ਪਰਤਦੇ ਸਨ, ਤਾਂ ਉਨ੍ਹਾਂ ਨੂੰ ਜਿੰਨਾ ਛੇਤੀ ਸੰਭਵ ਹੁੰਦਾ, ਭਰ ਲਿਆ ਜਾਂਦਾ ਅਤੇ ਲਦਵਾਈ ਲਈ ਤਰੰਤ ਰੇਲ ਯਾਰਡ ਲਿਜਾਇਆ ਜਾਂਦਾ ਤਾਂ ਜੋ ਉਹ ਉੱਥੇ 4 ਦੇ ਬੈਚ ਵਿੱਚ ਰਵਾਨਗੀ ਪਾ ਸਕਣ। ਟ੍ਰੇਨ ਉੱਤੇ 4 ਟੈਂਕਰ ਜਾਂਦੇ ਸਨ। ਹਰੇਕ ਟ੍ਰੇਨ ਨੇ ਧੁਰੇ ਵਾਲੇ ਸਮਰਪਿਤ ਸਥਾਨ ਉੱਤੇ ਘੱਟੋ–ਘੱਟ 80 ਮੀਟ੍ਰਿਕ ਟਨ ਲਿਜਾਣੀ ਹੁੰਦੀ ਸੀ। ਟ੍ਰੇਨ ਦੀ ਰਵਾਨਗੀ ਤੋਂ ਬਾਅਦ ਸ਼ਿਪਿੰਗ ਪੁਆਇੰਟ ਅਤੇ ਧੁਰੇ ਦੇ ਆਧਾਰ ਉੱਤੇ 16 ਤੋਂ 22 ਘੰਟਿਆਂ ਦੀ ਰੇਂਜ ਅੰਦਰ ਸਬੰਧਿਤ ਧੁਰੇ ਉੱਤੇ ਟ੍ਰੇਨ ਪੁੱਜ ਜਾਂਦੀ ਸੀ। ਧੁਰੇ ਉੱਤੇ ਟੈਂਕਰ ਪ੍ਰਾਪਤ ਹੋਣ ’ਤੇ 10 ਘੰਟਿਆਂ ਦੇ ਚੱਕਰ ਸਮਾਂ ਰੱਖਣ ਲਈ ਜ਼ੋਨ ਦੇ ਅੰਦਰ ਉਨ੍ਹਾਂ ਨੂੰ ਨਿਰਧਾਰਤ ਰੂਟਾਂ ਉੱਤੇ ਭੇਜਿਆ ਜਾਂਦਾ ਸੀ, ਤਾਂ ਜੋ ਹਵਾਈ ਫ਼ੌਜ ਨੂੰ ਕਤਾਰ ਦਾ ਪ੍ਰਬੰਧ ਕਰਨ ਲਈ ਸਹੀ ਸਮਾਂ ਮੁਹੱਈਆ ਹੋ ਸਕੇ। ਹਵਾਈ ਫ਼ੌਜ ਨੂੰ ਧੁਰਿਆਂ ਅਤੇ ਸ਼ਿਪਿੰਗ ਸੈਂਟਰ ਦੇ ਵੇਰਵਿਆਂ ਵਿਚਾਲੇ ਪ੍ਰਤੀ ਦਿਨ 16 ਉਡਾਣਾਂ ਅਪਰੇਟ ਕਰਨ ਦੀ ਲੋੜ ਪੈਂਦੀ ਸੀ।

 

ਇਸ ਪਹੁੰਚ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਸਮੇਂ ਤੋਂ ਲਗਭਗ 10 ਦਿਨਾਂ ਅੰਦਰ 1,000 ਮੀਟ੍ਰਿਕ ਟਨ ਚੁੱਕਣ ਵਿੱਚ ਮਦਦ ਕੀਤੀ। ਪਹਿਲਾਂ, ਉੱਤਰ 250 ਮੀਟ੍ਰਿਕ ਟਨ ਦੀ ਚੁਕਵਾਈ ਕਰ ਕੇ ਉਸ ਦੀ ਵੰਡ ਕਰ ਰਿਹਾ ਸੀ। ਨਤੀਜੇ ਸਾਹਮਣੇ ਲਿਆਉਣ ਵਿੱਚ ਜਿਹੜੇ ਹੋਰ ਤੱਤਾਂ ਨੇ ਵੱਡਾ ਯੋਗਦਾਨ ਪਾਇਆ, ਉਨ੍ਹਾਂ ਵਿੱਚ ਸ਼ਾਮਲ ਰਹੇ – ਮੌਕੇ ’ਤੇ ਹੁੰਗਾਰਾ ਦੇਣ ਵਾਲੀ ਲੀਡਰਸ਼ਿਪ; ਫ਼ੈਸਲਾ ਲੈਣ ਦੀ ਰਫ਼ਤਾਰ; ਤੁਰਤ–ਫੁਰਤ ਤਾਲਮੇਲ ਕਾਇਮ ਕਰਨ ਵਾਲੀਆਂ ਕ੍ਰੌਸ ਫ਼ੰਕਸ਼ਨਲ ਟੀਮਾਂ; ਖੇਤਰ ਵਿੱਚ ਐੱਸਓਪੀ ਤੇਜ਼ੀ ਨਾਲ ਵਿਕਸਿਤ ਕੀਤੀਆਂ ਜਾ ਰਹੀਆਂ ਤੇ ਉਨ੍ਹਾਂ ਨੂੰ ਲਾਗੂ ਕੀਤਾ ਗਿਆ; ਆਪਰੇਸ਼ਨ ਲਾਇਜ਼ਿੰਗ – ਜਨਤਾ, ਪ੍ਰਕਿਰਿਆ ਤੇ ਟੈਕਨੋਲੋਜੀ ਟ੍ਰਾਇਡ; ਅਤੇ ‘ਭਾਰੀ ਸਪਲਾਈ ਚੇਨ’ ਦੇ ਗੁੰਝਲਦਾਰ ਮੀਟ੍ਰਿਕਸ ਦੀ ਡੀਕੋਡਿੰਗ।

 

ਆਕਸੀਜਨ ਪੈਦਾ ਕਰਨ ਦੀ ਸਮਰੱਥਾ ਕਾਇਮ ਕਰਨ ਲਈ ਭਾਰਤ ਸਰਕਾਰ ਨੇ 14 ਸੰਸਥਾਨਾਂ ਲਈ 14 ਪੀਐੱਸਏ ਪਲਾਂਟਸ ਮਨਜ਼ੂਰ ਕੀਤੇ ਹਨ, ਜਿਨ੍ਹਾਂ ਵਿੱਚੋਂ 5 ਪਲਾਂਟ ਪਹਿਲਾਂ ਹੀ ਸਥਾਪਿਤ ਹੋ ਚੁੱਕੇ ਹਨ ਤੇ ਬਾਕੀ ਦੇ 9 ਨਿਰਮਾਣ ਅਧੀਨ ਹਨ। ਰਾਜ ਸਰਕਾਰ ਨੇ 4 ਪੀਐੱਸਏ ਪਲਾਂਟਸ ਲਈ ਖ਼ਰੀਦ ਆਰਡਰ ਜਾਰੀ ਕੀਤੇ ਹਨ। ਇਹ 13 ਜ਼ਿਲ੍ਹਿਆਂ ਵਿੱਚ ਚੱਲ ਰਹੇ ਮੌਜੂਦਾ ਆਕਸੀਜਨ ਜੈਨਰੇਸ਼ਨ ਪਲਾਂਟ ਤੋਂ ਇਲਾਵਾ ਹਨ। ਇਸ ਦੇ ਨਾਲ ਹੀ ਰਾਜ ਸਰਕਾਰ ਪੀਐੱਮ ਕੇਅਰ ਦੇ ਤਹਿਤ ਹੋਰ ਵਾਧੂ ਪੀਐੱਸਏ ਪਲਾਂਟਸ ਸਥਾਪਿਤ ਕਰਨ ਲਈ ਸਥਾਨਾਂ ਦੀ ਸ਼ਨਾਖ਼ਤ ਵਾਸਤੇ ਲਗਾਤਾਰ ਭਾਰਤ ਸਰਕਾਰ ਦੇ ਸੰਪਰਕ ਵਿੱਚ ਹੈ ਅਤੇ 167 ਵਾਧੂ ਸਥਾਨਾਂ ਦੀ ਸੂਚੀ ਭਾਰਤ ਸਰਕਾਰ ਨਾਲ ਸਾਂਝੀ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਨੇ ਪਬਲਿਕ ਹੈਲਥ ਐਮਰਜੈਂਸੀ ਯੋਜਨਾਵਾਂ ਲਈ ਇੱਕ ਬਲੂਪ੍ਰਿੰਟ ਵਿਕਸਿਤ ਕਰਨ ਲਈ ਇਸ ਅਭਿਆਸ ਦੀ ਵਰਤੋਂ ਕੀਤੀ, ਭਵਿੱਖ ਦੀਆਂ ਕੋਵਿਡ–19 ਲਹਿਰਾਂ ਜਾਂ ਪਬਲਿਕ ਹੈਲਥ ਸੰਕਟ ਦੀ ਹਾਲਤ ਵਿੱਚ ਜਿਸ ਦੀ ਵਰਤੋਂ ਆਕਸੀਜਨ ਤੇ ਜੀਵਨ–ਬਚਾਊ ਦਵਾਈਆਂ ਜਾਂ ਸਪਲਾਈਜ਼ ਦੀ ਪ੍ਰਭਾਵੀ, ਕਾਰਜਕੁਸ਼ਲ ਤਰੀਕੇ ਅਤੇ ਸਮੇਂ–ਸਿਰ ਡਿਲਿਵਰੀ ਲਈ ਕੀਤੀ ਜਾ ਸਕੇ।

 

ਗ੍ਰਾਮੀਣ ਇਲਾਕਿਆਂ ਵਿੱਚ ਸਰਗਰਮੀ ਨਾਲ ਕੇਸ ਲੱਭਣਾ

 

ਕੋਵਿਡ–19 ਦੇ ਮੌਜੂਦਾ ਸੰਕਟ ਦੌਰਾਨ ‘ਆਖ਼ਰੀ ਮੀਲ ਤੱਕ ਜਾਣ ਲਈ’ ਵਿਸ਼ਵ ਸਿਹਤ ਸੰਗਠਨ (WHO) ਨੇ ਉੱਤਰ ਪ੍ਰਦੇਸ਼ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ। ਉਸ ਨੇ ਟਵੀਟ ਕੀਤਾ ‘ਉੱਤਰ ਪ੍ਰਦੇਸ਼ ਦੀ ਰਾਜ ਸਰਕਾਰ ਨੇ ਗ੍ਰਾਮੀਣ ਇਲਾਕਿਆਂ ਵਿੱਚ ਕੋਵਿਡ–19 ਦੇ ਕੇਸ ਲੱਭਣ ਲਈ ਸਰਗਰਮੀ ਨਾਲ ਹਰ ਘਰ ਤੱਕ ਜਾ ਕੇ ਪਹੁੰਚ ਬਣਾਉਣ ਦੀ ਸ਼ੁਰੂਆਤ ਕੀਤੀ, ਤਾਂ ਜੋ ਦਿਸਦੇ ਲੱਛਣਾਂ ਵਾਲੇ ਲੋਕਾਂ ਦਾ ਟੈਸਟ ਕਰ ਕੇ ਲਾਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ਅਤੇ ਅਜਿਹੇ ਰੋਗੀਆਂ ਨੂੰ ਤੁਰੰਤ ਏਕਾਂਤਵਾਸ ’ਚ ਭੇਜਿਆ ਜਾਵੇ, ਰੋਗ ਦਾ ਇਲਾਜ ਕੀਤਾ ਜਾਵੇ ਤੇ ਸਬੰਧਿਤ ਰੋਗੀ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਾਇਆ ਜਾਵੇ।’

 

ਉੱਤਰ ਪ੍ਰਦੇਸ਼ ’ਚ, ਸਰਕਾਰੀ ਟੀਮਾਂ ਕਈ ਦਿਨ ਹਜ਼ਾਰਾਂ ਪਿੰਡਾਂ ਵਿੱਚ ਘੁੰਮਦੀਆਂ ਰਹੀਆਂ ਹਨ। ਨਿਗਰਾਨੀ ਰੱਖਣ ਵਾਲੀ ਹਰੇਕ ਟੀਮ ਦੇ ਦੋ ਮੈਂਬਰ ਹਨ, ਜੋ ਪਿੰਡਾਂ ਤੇ ਦੂਰ–ਦੁਰਾਡੇ ਸਥਿਤ ਆਬਾਦੀਆਂ ਦੇ ਘਰਾਂ ’ਚ ਜਾਂਦੇ ਹਨ ਤੇ ‘ਰੈਪਿਡ ਐਂਟੀਜਨ ਟੈਸਟਸ’ (RAT) ਕਿਟਸ ਦੀ ਵਰਤੋਂ ਕਰਦਿਆਂ ਕੋਵਿਡ–19 ਦੇ ਲੱਛਣਾਂ ਵਾਲੇ ਹਰੇਕ ਵਿਅਕਤੀ ਦਾ ਟੈਸਟ ਕਰਦੇ ਹਨ। ਜਿਨ੍ਹਾਂ ਦਾ ਟੈਸਟ ਪਾਜ਼ਿਟਿਵ ਆਉਂਦਾ ਹੈ, ਉਨ੍ਹਾਂ ਨੂੰ ਤੁਰੰਤ ਏਕਾਂਤਵਾਸ ’ਚ ਭੇਜ ਦਿੱਤਾ ਜਾਂਦਾ ਹੈ ਅਤੇ ਦਵਾਈਆਂ ਦੀ ਇੱਕ ਕਿਟ ਦਿੱਤੀ ਜਾਂਦੀ ਹੈ ਅਤੇ ਰੋਗ ਨਾਲ ਕਿਵੇਂ ਨਿਪਟਣਾ ਹੈ, ਇਸ ਬਾਰੇ ਲੋੜੀਂਦੀ ਸਲਾਹ ਦਿੱਤੀ ਜਾਂਦੀ ਹੈ। ਜਿਸ ਵਿਅਕਤੀ ਦਾ ਟੈਸਟ ਪਾਜ਼ਿਟਿਵ ਆਇਆ ਹੁੰਦਾ ਹੈ, ਉਸ ਦੇ ਸੰਪਰਕ ਵਿੱਚ ਆਏ ਸਾਰੇ ਵਿਅਕਤੀਆਂ ਨੂੰ ਕੁਆਰੰਟੀਨ ਕੀਤਾ ਜਾਦਾ ਹੈ ਤੇ ਰੈਪਿਡ ਰਿਸਪਾਂਸ ਟੀਮ ਵੱਲੋਂ ਘਰ ਵਿੱਚ ਹੀ ਆਰਟੀ-ਪੀਸੀਆਰ (RT-PCR) ਦੀ ਵਰਤੋਂ ਕਰਦਿਆਂ ਉਨ੍ਹਾਂ ਦਾ ਟੈਸਟ ਕੀਤਾ ਜਾਂਦਾ ਹੈ। ਰਾਜ ਦੇ ਹਰੇਕ ਜ਼ਿਲ੍ਹੇ ਦੇ ਹਰੇਕ ਬਲਾਕ ਨੂੰ ਦੋ ਮੋਬਾਇਲ ਵੈਨਸ ਦਿੱਤੀਆਂ ਗਈਆਂ ਹਨ, ਤਾਂ ਜੋ ਲੱਛਣਾਂ ਵਾਲੇ ਵਿਅਕਤੀਆਂ ਦਾ ਟੈਸਟ ਕੀਤਾ ਜਾ ਸਕੇ ਅਤੇ ਨਾਲ ਹੀ ਰੂਟੀਨ ਵਿੱਚ ਸੈਂਪਲ ਇਕੱਠੇ ਕੀਤੇ ਜਾ ਸਕਣ ਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਟੈਸਟਿੰਗ ਜਾਰੀ ਰਹਿ ਸਕੇ। ਰਾਜ ਸਰਕਾਰ ਨੇ ਇਸ ਗਤੀਵਿਧੀ ਲਈ ਸਾਰੇ ਗ੍ਰਾਮੀਣ ਇਲਾਕਿਆਂ ਨੂੰ ਯਕੀਨੀ ਤੌਰ ’ਤੇ ਕਵਰ ਕਰਨ ਵਾਸਤੇ ਰਾਜ ਦੇ ਸਿਹਤ ਵਿਭਾਗ ਦੀਆਂ 1,41,10 ਟੀਮਾਂ ਤਾਇਨਾਤ ਕੀਤੀਆਂ ਹਨ, ਜਿਨ੍ਹਾਂ ਦੇ 21,242 ਸੁਪਰਵਾਈਜ਼ਰ ਹਨ।

 

ਟੈਸਟ ਕੀਤੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਦਵਾਈਆਂ ਦੀਆਂ ਕਿਟਸ ਦਿੱਤੀਆਂ ਜਾਂਦੀਆਂ ਹਨ ਅਤੇ ਕੁਆਰੰਟੀਨ ਅਤੇ ਘਰ ਤੇ ਹਸਪਤਾਲ ਦੋਵੇਂ ਸਥਾਨਾਂ ਉੱਤੇ ਏਕਾਂਤਵਾਸ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਕੋਵਿਡ–19 ਦੇ ਲੱਛਣਾਂ ਤੋਂ ਬਗ਼ੈਰ ਵਾਲੇ ਲੋਕਾਂ ਨੂੰ ਟੀਕਾਕਰਣ ਕਰਵਾ ਲੈਣ ਤੇ ਕੋਵਿਡ ਲਈ ਵਾਜਬ ਵਿਵਹਾਰ ਮੁਤਾਬਕ ਹੀ ਚੱਲਣ ਦੀ ਬੇਨਤੀ ਕੀਤੀ ਜਾਂਦੀ ਹੈ, ਤਾਂ ਭਾਰਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਦੇ ਗ੍ਰਾਮੀਣ ਇਲਾਕਿਆਂ ਵਿੱਚ ਇਸ ਵਾਇਰਸ ਦੀ ਲਾਗ ਹੋਰ ਫੈਲਣ ਤੋਂ ਰੋਕਥਾਮ ਹੋ ਸਕੇ। ਬਹੁਤ ਸੂਖਮਤਾ ਨਾਲ ਯੋਜਨਾਬੰਦੀ, ਘਰਾਂ ਵਿੱਚ ਜਾਣ, ਨਾਲ ਹੀ ਪੂਰੀ ਨਿਗਰਾਨੀ ਰੱਖਣ ਤੇ ਪੈਰਵਾਈ ਕਰਨ ਦੀ ਪ੍ਰਕਿਰਿਆ ਵੀ ਮੁੱਖ ਤੌਰ ਉੱਤੇ ਪੋਲੀਓ ਦੇ ਖ਼ਾਤਮੇ ਨਾਲ ਸਬੰਧਿਤ ਰਣਨੀਤੀ ਵਾਸਤੇ ਵੀ ਅਪਣਾਈ ਗਈ ਸੀ, ਤਾਂ ਜੋ ਕੋਈ ਵੀ ਟੀਕਾਕਰਣ ਅਤੇ ਸਿਹਤ–ਸੰਭਾਲ਼ ਸੇਵਾਵਾਂ ਤੋਂ ਬਗ਼ੈਰ ਨਾ ਰਹਿ ਸਕੇ।

 

ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਇਆ

 

ਇਸ ਵੇਲੇ ਰਾਜ ਦੇ ਵਿਭਿੰਨ ਕੋਵਿਡ ਹਸਪਤਾਲਾਂ ’ਚ ਏਕਾਂਤਵਾਸ ਲਈ ਲਗਭਗ 65 ਹਜ਼ਾਰ ਬਿਸਤਰੇ ਉਪਲਬਧ ਹਨ। ਰਾਜ ਦੇ ਵਿਭਿੰਨ ਕੋਵਿਡ ਹਸਪਤਾਲਾਂ ਵਿੱਚ ਵੈਂਟੀਲੇਟਰਜ਼ / HFNC / BiPAP ਵਾਲੇ 15 ਹਜ਼ਾਰ ਤੋਂ ਵੱਧ ਬਿਸਤਰੇ ਹਨ। ਲਗਭਗ 80 ਹਜ਼ਾਰ ਬਿਸਤਰੇ ਸਾਰੇ L1, L2 ਅਤੇ L3 ਹਸਪਤਾਲਾਂ ਵਿੱਚ ਕੋਵਿਡ–19 ਰੋਗੀਆਂ ਦੇ ਇਲਾਜ ਲਈ ਉਪਲਬਧ ਕਰਵਾਏ ਗਏ ਹਨ। ਰਾਜ ਵਿੱਚ ਕੋਵਿਡ ਰੋਗੀਆਂ ਦੇ ਇਲਾਜ ਲਈ ਕੁੱਲ 209 ਲੈਵਲ 2 ਅਤੇ ਲੈਵਲ 3 ਹਸਪਤਾਲ ਹਨ।  307 ਪ੍ਰਾਈਵੇਟ ਹਸਪਤਾਲ ਵੀ ਰਾਜ ਵਿੱਚ ਕੋਵਿਡ ਰੋਗੀਆਂ ਦਾ ਇਲਾਜ ਕਰ ਰਹੇ ਹਨ। ਹਰੇਕ ਜ਼ਿਲ੍ਹੇ ਵਿੱਚ, 2 CHCs ਨੂੰ 50 ਬਿਸਤਰਿਆਂ ਵਾਲੇ ਕੋਵਿਡ L1 ਪਲੱਸ ਹਸਪਤਾਲਾਂ ਵਿੱਚ ਤਬਦੀਲ ਕੀਤਾ ਗਿਆ ਹੈ। ਕੋਵਿਡ ਦੇ ਇਲਾਜ ਲਈ ਖੋਲ੍ਹੇ ਗਏ ਇਨ੍ਹਾਂ ਕੇਂਦਰਾਂ ਵੱਲੋਂ ਗ੍ਰਾਮੀਣ ਇਲਾਕਿਆਂ ਵਿੱਚ 7,500 ਬਿਸਤਰੇ ਜੋੜੇ ਗਏ ਹਨ।  500 ਬਿਸਤਰਿਆਂ ਵਾਲਾ ਇੱਕ ਕੋਵਿਡ ਹਸਪਤਾਲ DRDO ਦੀ ਮਦਦ ਨਾਲ ਲਖਨਊ ਵਿਖੇ ਖੋਲ੍ਹਿਆ ਗਿਆ ਹੈ।  700 ਬਿਸਤਰਿਆਂ ਵਾਲਾ ਇੱਕ ਹੋਰ ਹਸਪਤਾਲ DRDO ਰਾਹੀਂ ਵਾਰਾਨਸੀ ’ਚ ਸ਼ੁਰੂ ਕੀਤਾ ਗਿਆ ਹੈ।

 

ਰਾਜ ਵਿੱਚ ਲਗਭਗ 1.5 ਕਰੋੜ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ ਤਿੰਨ–ਚੌਥਾਈ ਨੂੰ ਪਹਿਲੀ ਡੋਜ਼ ਮਿਲੀ ਹੈ, ਜਦ ਕਿ 30 ਲੱਖ ਨੇ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈ ਲਈਆਂ ਹਨ। ਰਾਜ ਨੇ ਲਾਭਾਰਥੀਆਂ ਦਾ ਟੀਕਾਕਰਣ ਮੁਫ਼ਤ ਕਰਨ ਦਾ ਫ਼ੈਸਲਾ ਕੀਤਾ ਹੈ। CVCs ਦੀ ਸ਼ਨਾਖ਼ਤ ਕੀਤੀ ਗਈ ਹੈ ਅਤੇ ਰਾਜ ਨੇ ਭਾਰਤ ਸਰਕਾਰ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਉਪਰੋਕਤ ਵਰਣਿਤ ਸਮੂਹ ਲਈ ਵੈਕਸੀਨਾਂ ਖ਼ਰੀਦਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ, ਜਿਹੜੇ ਪ੍ਰਾਈਵੇਟ CVCs ਨੇ ਭਾਰਤ ਸਰਕਾਰ ਤੋਂ ਇਲਾਵਾ ਹੋਰ ਕਿਸੇ ਚੈਨਲ ਤੋਂ ਵੈਕਸੀਨਾਂ ਖ਼ਰੀਦੀਆਂ ਹਨ, ਉਨ੍ਹਾਂ ਨੂੰ ਵੀ ਦਿਸ਼ਾ–ਨਿਰਦੇਸ਼ਾਂ ਮੁਤਾਬਕ ਕੋਵਿਨ ਪੋਰਟਲ ਉੱਤੇ ਰਜਿਸਟਰ ਕੀਤਾ ਗਿਆ ਹੈ ਤੇ ਟੀਕਾਕਰਣ ਕੀਤਾ ਜਾ ਰਿਹਾ ਹੈ। ਸੱਤ ਜ਼ਿਲ੍ਹਿਆਂ ਵਿੱਚ 1 ਮਈ, 2021 ਤੋਂ 18–44 ਸਾਲ ਉਮਰ ਵਰਗ ਦੇ ਵਿਅਕਤੀਆਂ ਲਈ ਵਿਸ਼ੇਸ਼ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦਾ ਵਿਸਥਾਰ 10 ਮਈ, 2021 ਤੋਂ 18 ਜ਼ਿਲ੍ਹਿਆਂ ਨੂੰ ਕਵਰ ਕਰਨ ਲਈ ਕੀਤਾ ਜਾ ਚੁੱਕਾ ਹੈ।

 

******

 

ਵਾਈਬੀ


(Release ID: 1719515) Visitor Counter : 158


Read this release in: English , Hindi