ਪ੍ਰਿਥਵੀ ਵਿਗਿਆਨ ਮੰਤਰਾਲਾ

ਪੰਜਾਬ , ਹਰਿਆਣਾ , ਚੰਡੀਗੜ੍ਹ ਅਤੇ ਦਿੱਲੀ ਵਿੱਚ ਅੱਜ ਕਈ ਥਾਵਾਂ ਤੇ ਬਿਜਲੀ ਦੀ ਗਰਜ ਚਮਕ ਨਾਲ ਤੂਫਾਨ , ਗੜ੍ਹੇ ਅਤੇ ਹਨੇਰੀ ਝੱਖੜ (ਗਤੀ 50—60 ਕਿਲੋਮੀਟਰ ਪ੍ਰਤੀ ਘੰਟਾ) ਝੂਲਣ ਦੀ ਸੰਭਾਵਨਾ ਹੈ

Posted On: 12 MAY 2021 3:36PM by PIB Chandigarh

ਭਾਰਤੀ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ ਅਨੁਸਾਰ ਮੌਸਮ ਦਾ ਹਾਲ ਹੇਠਾਂ ਦਿੱਤਾ ਗਿਆ ਹੈ
12 ਮਈ (ਦਿਨ 1) :— ਪੰਜਾਬ , ਹਰਿਆਣਾ , ਚੰਡੀਗੜ੍ਹ ਅਤੇ ਦਿੱਲੀ ਵਿੱਚ ਅੱਜ ਕਈ ਥਾਵਾਂ ਤੇ ਬਿਜਲੀ ਦੀ ਗਰਜ ਚਮਕ ਨਾਲ ਤੂਫਾਨ , ਗੜ੍ਹੇ ਅਤੇ ਹਨੇਰ੍ਹੀ ਝੱਖੜ (ਗਤੀ 50—60 ਕਿਲੋਮੀਟਰ ਪ੍ਰਤੀ ਘੰਟਾ) ਝੂਲਣ ਦੀ ਸੰਭਾਵਨਾ ਹੈ । ਉਡੀਸਾ ਵਿੱਚ ਵੀ ਵੱਖ ਵੱਖ ਥਾਵਾਂ ਤੇ ਬਿਜਲੀ ਦੀ ਗਰਜ ਚਮਕ , ਗੜ੍ਹੇ ਅਤੇ ਤੇਜ਼ ਹਵਾਵਾਂ (ਗਤੀ 40—50 ਕਿਲੋਮੀਟਰ ਪ੍ਰਤੀ ਘੰਟਾ) ਨਾਲ ਚੱਲਣ ਦੀ ਸੰਭਾਵਨਾ ਹੈ । ਜੰਮੂ ਤੇ ਕਸ਼ਮੀਰ , ਲੱਦਾਖ਼ , ਗਿਲਗਿੱਟ — ਬਾਲਤੀਸਤਾਨ ਤੇ ਮੁਜ਼ਫਰਾਬਾਦ , ਹਿਮਾਚਲ ਪ੍ਰਦੇਸ਼ , ਉੱਤਰਾਖੰਡ ਤੇ ਤੇਲੰਗਾਨਾ ਵਿੱਚ ਵੀ ਕਈ ਥਾਵਾਂ ਤੇ ਬਿਜਲੀ ਦੀ ਗਰਜ ਚਮਕ ਨਾਲ ਗੜ੍ਹੇ ਅਤੇ ਤੇਜ਼ ਹਵਾਵਾਂ (ਗਤੀ 30—40 ਕਿਲੋਮੀਟਰ ਪ੍ਰਤੀ ਘੰਟਾ) ਨਾਲ ਚੱਲਣ ਦੀ ਸੰਭਾਵਨਾ ਹੈ । ਉੱਤਰ ਪ੍ਰਦੇਸ਼ , ਬਿਹਾਰ , ਝਾਰਖੰਡ , ਪੱਛਮ ਬੰਗਾਲ ਤੇ ਸਿੱਕਮ , ਅਸਾਮ ਤੇ ਮੇਘਾਲਿਆ , ਰਾਇਲਸੀਮਾ , ਕੇਰਲ ਅਤੇ ਮਹੇ ਅਤੇ ਲਕਸ਼ਦੀਪ ਵਿੱਚ ਵੀ ਵੱਖ ਵੱਖ ਥਾਵਾਂ ਤੇ ਬਿਜਲੀ ਗਰਜ ਚਮਕ ਤੇ ਤੇਜ਼ ਹਵਾਵਾਂ (ਗਤੀ 30—40 ਕਿਲੋਮੀਟਰ ਪ੍ਰਤੀ ਘੰਟਾ) ਨਾਲ ਚੱਲਣ ਦੀ ਸੰਭਾਵਨਾ ਹੈ । ਮੱਧ ਪ੍ਰਦੇਸ਼ , ਵਿਦਰਭ , ਛੱਤੀਸਗੜ੍ਹ , ਅਰੁਣਾਚਲ ਪ੍ਰਦੇਸ਼ , ਨਾਗਾਲੈਂਡ , ਮਣੀਪੁਰ , ਮਿਜ਼ੋਰਮ ਤੇ ਤ੍ਰਿਪੁਰਾ , ਤੱਟੀ ਆਂਧਰਾ ਪ੍ਰਦੇਸ਼ , ਯਾਨਮ , ਕਰਨਾਟਕ ਅਤੇ ਤਾਮਿਲਨਾਡੂ , ਪੁਡੁਚੇਰੀ ਤੇ ਕਰਾਇਕਲ ਵਿੱਚ ਵੀ ਵੱਖ ਵੱਖ ਥਾਵਾਂ ਤੇ ਬਿਜਲੀ ਦੀ ਗਰਜ ਚਮਕ ਹੋਣ ਦੀ ਸੰਭਾਵਨਾ ਹੈ ।
13 ਮਈ (ਦਿਨ 2) :— ਪੰਜਾਬ ਤੇ ਹਰਿਆਣਾ , ਚੰਡੀਗੜ੍ਹ ਤੇ ਦਿੱਲੀ ਵਿੱਚ ਕਈ ਥਾਵਾਂ ਤੇ ਬਿਜਲੀ ਦੀ ਗਰਜ ਚਮਕ ਨਾਲ ਤੂਫਾਨ , ਗੜ੍ਹੇ ਅਤੇ ਤੇਜ਼ ਹਵਾਵਾਂ (ਗਤੀ 50—60 ਕਿਲੋਮੀਟਰ ਪ੍ਰਤੀ ਘੰਟਾ) ਚੱਲਣ ਦੀ ਸੰਭਾਵਨਾ ਹੈ । ਹਿਮਾਚਲ ਪ੍ਰਦੇਸ਼ , ਉੱਤਰਾਖੰਡ ਅਤੇ ਤੇਲੰਗਾਨਾ ਵਿੱਚ ਵੀ ਵੱਖ ਵੱਖ ਥਾਵਾਂ ਤੇ ਬਿਜਲੀ ਦੀ ਗਰਜ ਚਮਕ ਨਾਲ ਗੜ੍ਹੇ ਅਤੇ ਤੇਜ਼ ਹਵਾਵਾਂ (ਗਤੀ 30—40 ਕਿਲੋਮੀਟਰ ਪ੍ਰਤੀ ਘੰਟਾ) ਨਾਲ ਚੱਲਣ ਦੀ ਸੰਭਾਵਨਾ ਹੈ । ਪੱਛਮ ਬੰਗਾਲ ਤੇ ਗੰਗਾ ਦੇ ਆਸ—ਪਾਸ ਇਲਾਕੇ ਵਿੱਚ ਵੀ ਵੱਖ ਵੱਖ ਥਾਵਾਂ ਤੇ ਗਰਜ ਚਮਕ ਤੇ ਤੇਜ਼ ਹਵਾਵਾਂ (ਗਤੀ 40—50 ਕਿਲੋਮੀਟਰ ਪ੍ਰਤੀ ਘੰਟਾ) ਅਨੁਸਾਰ ਚੱਲਣ ਦੀ ਸੰਭਾਵਨਾ ਹੈ । ਉੱਤਰ ਪ੍ਰਦੇਸ਼ , ਬਿਹਾਰ , ਝਾਰਖੰਡ ਤੇ ਸਬ ਹਿਮਾਲੀਆ ਪੱਛਮ ਬੰਗਾਲ ਤੇ ਸਿੱਕਮ , ਉਡੀਸ਼ਾ , ਕੇਰਲ ਅਤੇ ਮਹੇ ਤੇ ਲਕਸ਼ਦੀਪ ਵਿੱਚ ਵੱਖ ਵੱਖ ਥਾਵਾਂ ਤੇ ਬਿਜਲੀ ਦੀ ਗਰਜ ਚਮਕ ਤੇ ਤੇਜ਼ ਹਵਾਵਾਂ (ਗਤੀ 30—40  ਕਿਲੋਮੀਟਰ ਪ੍ਰਤੀ ਘੰਟਾ) ਚੱਲਣ ਦੀ ਸੰਭਾਵਨਾ ਹੈ । ਜੰਮੂ ਤੇ ਕਸ਼ਮੀਰ , ਲੱਦਾਖ , ਗਿਲਗਿਟ , ਬਾਲਤੀਸਤਾਨ ਤੇ ਮੁਜ਼ਫਰਾਬਾਦ , ਛੱਤੀਸਗੜ੍ਹ , ਅਰੁਣਾਚਲ ਪ੍ਰਦੇਸ਼ , ਅਸਾਮ ਤੇ ਮੇਘਾਲਿਆ , ਨਾਗਾਲੈਂਡ , ਮਣੀਪੁਰ , ਮਿਜ਼ੋਰਮ , ਤ੍ਰਿਪੁਰਾ , ਤਟੀ ਆਂਧਰਾ ਪ੍ਰਦੇਸ਼ ਤੇ ਯਾਨਮ , ਰਾਇਲਸੀਮਾ , ਕਰਨਾਟਕ ਤੇ ਤਾਮਿਲਨਾਡੂ , ਪੁਡੁਚੇਰੀ ਤੇ ਕਰਾਇਕਲ ਵਿੱਚ ਵੀ ਵੱਖ ਵੱਖ ਥਾਵ ਤੇ ਬਿਜਲੀ ਦੀ ਗਰਜ ਚਮਕ ਹੋ ਸਕਦੀ ਹੈ । 
ਉੱਤਰੀ ਰਾਜਸਥਾਨ ਦੇ ਕਈ ਥਾਵਾਂ ਤੇ ਤੂਫਾਨ/ਹਨੇਰੀ/ਝੱਖੜ/ਗੜ੍ਹੇ ਪੈਣ ਦੇ ਨਾਲ ਨਾਲ ਤੇਜ਼ ਹਵਾਵਾਂ , ਜਿਹਨਾਂ ਦੀ ਗਤੀ 40—50 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ , ਚੱਲਣ ਦੀ ਸੰਭਾਵਨਾ ਹੈ ।
ਉੱਤਰਾਖੰਡ , ਪੱਛਮ ਬੰਗਾਲ ਤੇ ਸਿੱਕਮ , ਉੜੀਸ਼ਾ , ਅਰੁਣਾਚਲ ਪ੍ਰਦੇਸ਼ , ਅਸਾਮ ਤੇ ਮੇਘਾਲਿਆ , ਨਾਗਾਲੈਂਡ , ਮਣੀਪੁਰ , ਮਿਜੋ਼ਰਮ ਤੇ ਤ੍ਰਿਪੁਰਾ , ਤਟੀ ਅਤੇ ਦੱਖਣੀ ਅੰਦਰੂਨੀ ਕਰਨਾਟਕ , ਤਾਮਿਲਨਾਡੂ , ਪੁਡੁਚੇਰੀ ਤੇ ਕਿਰਾਇਕਲ , ਕੇਰਲ ਤੇ ਮਹੇ ਅਤੇ ਲਕਸ਼ਦੀਪ ਵਿੱਚ ਭਾਰੀ ਵਰਖਾ ਹੋਣ ਦੀ ਭਵਿੱਖਵਾਣੀ ਕੀਤੀ ਗਈ ਹੈ ।
14 ਮਈ (ਦਿਨ 3) :— ਪੰਜਾਬ , ਹਰਿਆਣਾ , ਚੰਡੀਗੜ੍ਹ ਅਤੇ ਦਿੱਲੀ , ਰਾਜਸਥਾਨ , ਪੱਛਮ ਬੰਗਾਲ , ਮੱਧ ਮਹਾਰਾਸ਼ਟਰ , ਮਰਾਠਵਾੜਾ , ਤੇਲੰਗਾਲਾ , ਤਾਮਿਲਨਾਡੂ , ਪੁਡੁਚੇਰੀ , ਕਰਾਇਕਲ , ਕੇਰਲ ਤੇ ਮਹੇ ਅਤੇ ਲਕਸ਼ਦੀਪ ਵਿੱਚ ਵੱਖ ਵੱਖ ਥਾਵਾਂ ਤੇ ਗਰਜ ਚਮਕ ਨਾਲ ਤੂਫਾਨ ਅਤੇ ਤੇਜ਼ ਹਵਾਵਾਂ (ਗਤੀ 30—40 ਕਿਲੋਮੀਟਰ ਪ੍ਰਤੀ ਘੰਟਾ) ਚੱਲਣ ਦੀ ਭਵਿੱਖਵਾਣੀ ਕੀਤੀ ਗਈ ਹੈ । ਜੰਮੂ ਤੇ ਕਸ਼ਮੀਰ , ਲੱਦਾਖ , ਗਿਲਗਿਟ , ਬਾਲਤੀਸਤਾਨ ਤੇ ਮੁਜ਼ਫਰਾਬਾਦ , ਹਿਮਾਚਲ ਪ੍ਰਦੇਸ਼ , ਉੱਤਰਾਖੰਡ , ਉੱਤਰ ਪ੍ਰਦੇਸ਼ , ਛੱਤੀਸਗੜ੍ਹ , ਸਬ ਹਿਮਾਲੀਆ ਪੱਛਮ ਬੰਗਾਲ ਤੇ ਸਿੱਕਮ , ਉਡੀਸ਼ਾ , ਅਸਮ ਤੇ ਮੇਘਾਲਿਆ , ਨਾਗਾਲੈਂਡ , ਮਣੀਪੁਰ , ਮਿਜ਼ੋਰਮ ਤੇ ਤ੍ਰਿਪੁਰਾ , ਗੁਜਰਾਤ ਸੂਬਾ , ਕੌਂਕਣ ਤੇ ਗੋਆ , ਤਟੀ ਆਂਧਰਾ ਪ੍ਰਦੇਸ਼ ਅਤੇ ਯਾਨਮ , ਰਾਇਲਸੀਮਾ ਤੇ ਕਰਨਾਟਕ ਦੇ ਵੱਖ ਵੱਖ ਥਾਵਾਂ ਤੇ ਵੀ ਅਸਮਾਨੀ ਬਿਜਲੀ ਦੀ ਗਰਜ ਚਮਕ ਹੋ ਸਕਦੀ ਹੈ  ।
ਲਕਸ਼ਦੀਪ ਵਿੱਚ ਵੱਖ ਵੱਖ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਦੇ ਨਾਲ ਨਾਲ ਬੇਹੱਦ ਭਾਰੀ ਵਰਖਾ ਹੋਣ ਦੀ ਭਵਿੱਖਵਾਣੀ ਹੈ । ਕੇਰਲ ਅਤੇ ਮਹੇ ਦੇ ਕੁਝ ਥਾਵਾਂ ਤੇ ਅਤੇ ਤਟੀ ਤੇ ਦੱਖਣ ਅੰਦਰੂਨੀ ਕਰਨਾਟਕ ਤੇ ਤਾਮਿਲਨਾਡੂ , ਪੁਡੁਚੇਰੀ ਤੇ ਕਰਾਇਕਲ ਵਿੱਚ ਵੱਖ ਵੱਖ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ ਅਤੇ ਪੱਛਮ ਬੰਗਾਲ ਦੇ ਸਬ ਹਿਮਾਲੀਆ ਖੇਤਰ ਤੇ ਸਿੱਕਮ ਅਤੇ ਅਸਾਮ ਤੇ ਮੇਘਾਲਿਆ ਵਿੱਚ ਵੱਖ ਵੱਖ ਥਾਵਾਂ ਤੇ ਭਾਰੀ ਵਰਖਾ ਦੀ ਭਵਿੱਖਵਾਣੀ ਕੀਤੀ ਗਈ ਹੈ ।

 

ਕਿਰਪਾ ਕਰਕੇ ਸਥਾਨਕ ਵਿਸ਼ੇਸ਼ ਭਵਿੱਖਵਾਣੀ ਅਤੇ ਚੇਤਾਵਨੀ ਲਈ ਮੌਸਮ ਐਪ ਡਾਊਨਲੋਡ ਕਰ ਸਕਦੇ ਹੋ 

https://static.pib.gov.in/WriteReadData/specificdocs/documents/2021/may/doc202151211.pdf

 

ਖੇਤੀ ਮੌਸਮੀ ਸਲਾਹ ਲਈ ਮੇਘਦੂਤ ਐਪ ਅਤੇ ਗਰਜ ਚਮਕ ਚੇਤਾਵਨੀ ਬਿਜਲੀ ਦੀ ਗਰਜ ਚਮਕ ਬਾਰੇ ਚੇਤਾਵਨੀ ਲਈ ਦਾਮਿਨੀ ਐਪ ਅਤੇ ਜਿ਼ਲ੍ਹਾ ਅਨੁਸਾਰ ਚੇਤਾਵਨੀ ਲਈ ਸੂਬਾ , ਐੱਮ ਸੀ , ਆਰ ਐੱਮ ਸੀ ਵੈੱਬਸਾਈਟਸ ਦੇਖ ਸਕਦੇ ਹੋ ।
 

****************************

 

ਐੱਸ ਐੱਸ / ਆਰ ਪੀ 



(Release ID: 1718052) Visitor Counter : 105


Read this release in: English , Hindi , Kannada