ਰਸਾਇਣ ਤੇ ਖਾਦ ਮੰਤਰਾਲਾ
ਰਾਜਾਂ ਨੂੰ ਵਾਧੂ ਟੋਸੀਲੀਜ਼ੁਮੈਬ ਵੰਡਿਆ ਗਿਆ - ਸ਼੍ਰੀ ਡੀ ਵੀ ਸਦਾਨੰਦ ਗੌੜਾ
Posted On:
11 MAY 2021 8:29PM by PIB Chandigarh
ਪੂਰੇ ਦੇਸ਼ ਵਿੱਚ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਟੋਸੀਲੀਜ਼ੁਮੈਬ ਦੇ 45000 ਹੋਰ ਟੀਕੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਲਾਟ ਕੀਤੇ ਗਏ ਹਨ। ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ੍ਰੀ ਡੀ ਵੀ ਸਦਾਨੰਦ ਗੌੜਾ ਨੇ ਅੱਜ ਇਹ ਐਲਾਨ ਕੀਤਾ।
ਟੋਸੀਲੀਜ਼ੁਮੈਬ ਭਾਰਤ ਵਿੱਚ ਨਿਰਮਿਤ ਨਹੀਂ ਹੁੰਦੀ ਅਤੇ ਸਵਿੱਸ ਫਾਰਮਾਸਿਊਟੀਕਲ ਕੰਪਨੀ ਹਾਫਮੈਨ ਲਾ ਰੋਚੇ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਮਾਰਚ, 2021 ਤੱਕ ਦੇਸ਼ ਭਰ ਦੇ ਵੱਖ-ਵੱਖ ਹਸਪਤਾਲਾਂ ਦੁਆਰਾ ਟੋਸੀਲੀਜ਼ੁਮੈਬ ਦੀ ਮੰਗ ਢੁਕਵੇਂ ਰੂਪ ਵਿੱਚ ਪੂਰੀ ਕੀਤੀ ਜਾ ਰਹੀ ਸੀ, ਜਦੋਂ ਤੱਕ ਅਪ੍ਰੈਲ, 2021 ਤੋਂ ਕੋਵਿਡ ਦੇ ਮਾਮਲਿਆਂ ਦੀ ਅਚਾਨਕ ਦੁਬਾਰਾ ਸ਼ੁਰੂਆਤ ਨਹੀਂ ਸੀ ਹੋਈ, ਜਿਸ ਨਾਲ ਦਵਾਈਆਂ ਦੀ ਮੰਗ ਤੇਜ਼ੀ ਨਾਲ ਵਧੀ ਹੈ।
30 ਅਪ੍ਰੈਲ, 2021 ਨੂੰ ਵੱਖ-ਵੱਖ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਨੂੰ 9,900 ਟੀਕੇ (400 ਮਿਲੀਗ੍ਰਾਮ) ਉਪਲੱਬਧ ਕਰਾਏ ਗਏ ਸਨ।
ਸਦਭਾਵਨਾ ਦੇ ਤੌਰ 'ਤੇ, ਰੋਚੇ ਨੇ 10 ਮਈ, 2021 ਨੂੰ ਇੰਡੀਅਨ ਰੈਡ ਕਰਾਸ ਸੁਸਾਇਟੀ ਦੁਆਰਾ ਭਾਰਤ ਵਿੱਚ ਕੋਵਿਡ ਮਰੀਜ਼ਾਂ ਲਈ 50,000 ਟੀਕੇ (80 ਮਿਲੀਗ੍ਰਾਮ) ਦਾਨ ਕੀਤੇ ਹੈ ਅਤੇ ਜਿਸ ਨੂੰ ਭਾਰਤ ਸਰਕਾਰ ਦੁਆਰਾ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਵਿੱਚ ਅਲਾਟ ਕੀਤਾ ਗਿਆ ਹੈ।
ਇਸਦੇ ਬਾਅਦ, 11 ਮਈ, 2021 ਨੂੰ ਭਾਰਤ ਵਿੱਚ ਦਰਾਮਦ ਕੀਤੇ ਗਏ 45,000 ਟੀਕਿਆਂ (80 ਮਿਲੀਗ੍ਰਾਮ) ਦੀ ਇੱਕ ਵਪਾਰਕ ਮਾਤਰਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਫਾਰਮਾਸਿਊਟੀਕਲ ਵਿਭਾਗ ਦੁਆਰਾ 11 ਮਈ, 2021 ਨੂੰ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਲਾਟ ਕਰ ਦਿੱਤੀ ਗਈ ਹੈ। 45,000 ਟੀਕਿਆਂ ਵਿਚੋਂ 40,000 ਟੀਕਿਆਂ ਦੀ ਮਾਤਰਾ ਰਾਜ ਸਰਕਾਰਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਰੱਖੀ ਗਈ ਹੈ, ਜੋ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਰਕਾਰੀ ਹਸਪਤਾਲਾਂ ਅਤੇ ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ। ਰਾਜ ਸਰਕਾਰਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਰਾਜਾਂ ਵਿੱਚ ਇਸ ਦਵਾਈ ਦੀ ਅਲਾਟਮੈਂਟ ਦੀ ਵਿਧੀ ਨੂੰ ਆਮ ਲੋਕਾਂ ਤੱਕ ਵਿਆਪਕ ਰੂਪ ਵਿੱਚ ਜਨਤਕ ਕਰਨ ਤਾਂ ਜੋ ਲੋੜਵੰਦ ਮਰੀਜ਼ ਅਤੇ ਪ੍ਰਾਈਵੇਟ ਹਸਪਤਾਲ ਜਾਣ ਸਕਣ ਅਤੇ ਜੇ ਉਹਨਾਂ ਨੂੰ ਦਵਾਈ ਦੀ ਲੋੜ ਪਵੇ ਤਾਂ ਰਾਜ ਦੇ ਸਬੰਧਤ ਅਧਿਕਾਰੀਆਂ ਕੋਲ ਜਾ ਸਕਦੇ ਹਨ। ਰਾਜਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਭੰਡਾਰਨ ਅਤੇ ਬਾਜ਼ਾਰੀ ਨੂੰ ਰੋਕਣ ਲਈ ਸਾਰੇ ਉਪਰਾਲੇ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਕਿ ਦਵਾਈਆਂ ਦੀ ਕੋਵਿਡ-19 ਮਰੀਜ਼ਾਂ ਲਈ ਨੈਸ਼ਨਲ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਦੇ ਅਨੁਸਾਰ ਵਰਤੋਂ ਬਹੁਤ ਹੀ ਨਿਆਂ ਅਤੇ ਸਖਤੀ ਨਾਲ ਕੀਤੀ ਜਾਵੇ।
ਟੋਸੀਲੀਜ਼ੁਮੈਬ ਦੀ ਵਾਧੂ ਅਲਾਟਮੈਂਟ ਕੋਵਿਡ ਮਰੀਜ਼ਾਂ ਲਈ ਇਸਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਏਗਾ ਅਤੇ ਮਹਾਮਾਰੀ ਨਾਲ ਲੜਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰੇਗਾ।
****************
ਐਮਸੀ / ਕੇਪੀ / ਏਕੇ
(Release ID: 1717829)
Visitor Counter : 163