ਰੱਖਿਆ ਮੰਤਰਾਲਾ

ਭਾਰਤੀ ਨੌਸੇਨਾ ਨੇ ਭੀਮੂਨੀਪੱਟਨਮ ਵਿਖੇ ਕੋਵਿਡ ਕੇਅਰ ਸੈਂਟਰ ਸਥਾਪਤ ਕੀਤਾ

Posted On: 11 MAY 2021 7:12PM by PIB Chandigarh

ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਆਮ ਲੋਕਾਂ ਦੀ ਸਹਾਇਤਾ ਲਈ ਭਾਰਤੀ ਨੌਸੈਨਾ ਦੇ ਯਤਨਾਂ ਦੇ ਹਿੱਸੇ ਵਜੋਂ, ਇੱਕ 60 ਬੈੱਡਾਂ ਵਾਲਾ ਕੋਵਿਡ ਕੇਅਰ ਸੈਂਟਰ ਆਈਐੱਨਐੱਸ ਕਲਿੰਗਾ, ਭੀਮੂਨੀਪੱਟਨਮ ਵਿਖੇ ਸਥਾਪਤ ਕੀਤਾ ਗਿਆ ਹੈ। ਇਹ ਸਹੂਲਤ ਆਂਧਰ ਪ੍ਰਦੇਸ਼ ਦੇ ਸੈਰ ਸਪਾਟਾ ਮੰਤਰੀ ਅਤੇ ਭੀਮੂਨੀਪੱਟਨਮ ਦੇ ਵਿਧਾਇਕ ਸ਼੍ਰੀ ਮੁਤਮ ਸੈੱਤੀ ਸ੍ਰੀਨਿਵਾਸ ਰਾਓ ਦੁਆਰਾ 11 ਮਈ 2021 ਨੂੰ ਲੋਕਾਂ ਨੂੰ ਸਮਰਪਿਤ ਕੀਤੀ ਗਈ। ਆਈਐਨਐਸ ਕਲਿੰਗਾ ਦੇ ਕਮਾਂਡਿੰਗ ਅਫਸਰ ਨੇ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਕੋਲ ਭੀਮੂਨੀਪੱਟਨਮ ਮੰਡਲ ਅਤੇ ਆਸ ਪਾਸ ਦੇ ਇਲਾਕਿਆਂ ਦੇ ਦਰਮਿਆਨੇ ਲੱਛਣਾਂ ਵਾਲੇ ਕੋਵਿਡ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਕਰਨ ਲਈ ਕਾਫ਼ੀ ਸਹੂਲਤਾਂ ਹਨ। ਪ੍ਰਬੰਧਕੀ, ਲੋਜਿਸਟਿਕ ਸਪੋਰਟ ਫੂਡ ਕੰਜ਼ਰਵੇਂਸੀ ਸੇਵਾਵਾਂ ਅਤੇ ਮੈਡੀਕਲ ਉਪਕਰਣ ਭਾਰਤੀ ਨੌਸੈਨਾ ਦੁਆਰਾ ਪ੍ਰਦਾਨ ਕੀਤੇ ਜਾ ਰਹੇ ਹਨ। ਕੋਵਿਡ ਕੇਅਰ ਸੈਂਟਰ ਦਾ ਪ੍ਰਬੰਧ ਕਮਿਊਨਿਟੀ ਹੈਲਥ ਸੈਂਟਰ ਦੁਆਰਾ ਪ੍ਰਦਾਨ ਕੀਤੇ ਗਏ ਤਿੰਨ ਡਾਕਟਰਾਂ ਅਤੇ 10 ਨਰਸਿੰਗ ਸਟਾਫ ਦੁਆਰਾ ਕੀਤਾ ਜਾਵੇਗਾ। ਕੋਵਿਡ ਕੇਅਰ ਸੈਂਟਰ ਦੀ ਦੇਖਭਾਲ ਅਤੇ ਚੱਲ ਰਹੇ ਕੰਮਾਂ ਲਈ, ਸੀਐਮਡੀ ਨੀਰਜ ਉਦੈ ਕਮਾਂਡਿੰਗ ਅਫਸਰ ਆਈਐਨਐਸ ਕਲਿੰਗਾ ਅਤੇ ਸੈਰ-ਸਪਾਟਾ ਮੰਤਰੀ ਅਤੇ ਜ਼ਿਲ੍ਹਾ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ ਜੀ ਸੂਰੀਆਨਾਰਾਇਣ ਦੀ ਹਾਜ਼ਰੀ ਵਿੱਚ ਕਮਿਊਨਿਟੀ ਹੈਲਥ ਸੈਂਟਰ ਭੀਮੂਨੀਪੱਟਨਮ ਦੁਆਰਾ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ।

ਕੋਵਿਡ ਕੇਅਰ ਸੈਂਟਰ ਵਿੱਚ ਹਲਕੇ ਤੋਂ ਦਰਮਿਆਨੇ ਲੱਛਣਾਂ ਵਾਲੇ ਮਰੀਜ਼ਾਂ ਦੀ ਦੇਖਭਾਲ  ਲਈ ਡਾਕਟਰੀ ਸਹੂਲਤਾਂ ਹਨ। 60 ਵਿੱਚੋਂ 14 ਬੈੱਡਾਂ 'ਤੇ ਸਿਲੰਡਰ ਅਤੇ ਆਕਸੀਜਨ ਸੁਵਿਧਾ ਦੀ ਵਿਵਸਥਾ ਹੈ। ਕੋਵਿਡ ਕੇਅਰ ਸੈਂਟਰ ਦੇ ਨੇੜੇ ਡਾਕਟਰਾਂ ਅਤੇ ਨਰਸਿੰਗ ਸਟਾਫ ਨੂੰ ਰਿਹਾਇਸ਼ ਵੀ ਮੁਹੱਈਆ ਕਰਵਾਈ ਗਈ ਹੈ, ਤਾਂ ਜੋ ਮਰੀਜ਼ਾਂ ਨੂੰ ਚੌਵੀ ਘੰਟੇ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।

ਭੀਮੂਨੀਪੱਟਨਮ ਵਿਖੇ ਕੋਵਿਡ ਕੇਅਰ ਸੈਂਟਰ ਤੋਂ ਇਲਾਵਾ, ਰਾਜ ਸਰਕਾਰਾਂ ਦੇ ਸਲਾਹ ਮਸ਼ਵਰੇ ਨਾਲ ਵਾਧੂ ਸਹੂਲਤਾਂ ਬਣਾਈਆਂ ਜਾ ਰਹੀਆਂ ਹਨ।

ਨੌਸੇਨਾ ਦੀ ਪੂਰਬੀ ਕਮਾਂਡ ਨੇ ਵਿਦੇਸ਼ਾਂ ਤੋਂ ਰਾਹਤ ਸਮੱਗਰੀ ਪਹੁੰਚਾਉਣ ਲਈ ਸਮੁੰਦਰੀ ਜਹਾਜ਼ਾਂ ਦੀ ਤਾਇਨਾਤੀ ਤੋਂ ਇਲਾਵਾ ਆਈਐਨਐਸ ਏਕਸੀਲਾ, ਗਜੂਵਾਕਾ ਵਿਖੇ ਕੋਵਿਡ ਪਾਜ਼ੀਟਿਵ ਆਰਮਡ ਫੋਰਸਿਜ਼ ਵੈਟਰਨਜ਼ ਲਈ ਇੱਕ 50 ਬੈੱਡਾਂ ਵਾਲਾ ਕੋਵਿਡ ਕੇਅਰ ਸੈਂਟਰ ਅਤੇ ਨੇਵਲ ਡੌਕਯਾਰਡ ਵਿਸ਼ਾਖਾਪਟਨਮ ਵਿਖੇ ਵੱਡੀ ਗਿਣਤੀ ਵਿਚ ਡਿਫੈਂਸ ਸਿਵਲੀਅਨਜ਼ 200 ਬੈੱਡਾਂ ਵਾਲਾ ਇੱਕ ਹੋਰ ਕੋਵਿਡ ਕੇਅਰ ਸੈਂਟਰ ਸਥਾਪਤ ਕੀਤਾ ਹੈ।

*****

ਸੀਜੀਆਰ/ਵੀਜ਼ੈਡ



(Release ID: 1717828) Visitor Counter : 116


Read this release in: English , Urdu , Hindi , Telugu