ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪੱਤਰ ਸੂਚਨਾ ਦਫ਼ਤਰ (ਪੀਆਈਬੀ) ਨੇ ਕਾਰਜਸਥਲ ਟੀਕਾਕਰਣ ਮੁਹਿੰਮ (ਵਰਕਪਲੇਸ ਵੈਕਸੀਨੇਸ਼ਨ ਡਰਾਈਵ) ਦਾ ਆਯੋਜਨ ਕੀਤਾ

Posted On: 07 MAY 2021 8:30PM by PIB Chandigarh

ਪੱਤਰ ਸੂਚਨਾ ਦਫ਼ਤਰ (ਪੀਆਈਬੀ) ਨੇ ਅੱਜ ਨੈਸ਼ਨਲ ਮੀਡੀਆ ਸੈਂਟਰ, ਨਵੀਂ ਦਿੱਲੀ ਵਿੱਚ ਕਾਰਜਸਥਲ ਟੀਕਾਕਰਣ ਮੁਹਿੰਮ ਦਾ ਆਯੋਜਨ ਕੀਤਾ। ਡਾ. ਹਰਸ਼ ਪ੍ਰਿਆ ਅਤੇ ਸ਼੍ਰੀ ਵਿਸ਼ਾਖ ਦੀ ਅਗਵਾਈ ਵਾਲੀ ਇੱਕ ਮੈਡੀਕਲ ਟੀਮ ਨੇ ਕਰੀਬ 110 ਲੋਕਾਂ ਨੂੰ ਟੀਕਾ ਲਗਾਇਆ।

 

1.jpg

 

2.jpg


 

ਕੇਂਦਰ ਨੇ ਕਰੀਬ 100 ਯੋਗ ਅਤੇ ਇੱਛੁਕ ਲਾਭਾਰਥੀਆਂ ਵਾਲੀਆਂ ਕੰਮ ਵਾਲੀਆਂ ਥਾਂਵਾਂ (ਦੋਵੇਂ ਪਬਲਿਕ ਅਤੇ ਪ੍ਰਾਈਵੇਟ) ਵਿਖੇ, ਇਨ੍ਹਾਂ ਕਾਰਜ ਸਥਾਨਾਂ ਨੂੰ ਇੱਕ ਮੌਜੂਦਾ ਕੋਵਿਡ ਟੀਕਾਕਰਣ ਕੇਂਦਰ (ਸੀਵੀਸੀ) ਨਾਲ ਟੈਗ ਕਰਕੇ, ਕੋਵਿਡ-19 ਟੀਕਾਕਰਣ ਸੈਸ਼ਨਾਂ ਦੇ ਆਯੋਜਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਾਰਜਸਥਲ 'ਤੇ ਟੀਕਾਕਰਣ ਦਾ ਪ੍ਰਬੰਧ ਕਰਨਾ ਨਾ ਸਿਰਫ ਸੁਵਿਧਾਜਨਕ ਹੈ, ਬਲਕਿ ਯਾਤਰਾ ਤੋਂ ਬਚਣ ਵਿੱਚ ਵੀ ਸਹਾਇਤਾ ਕਰਦਾ ਹੈ ਅਤੇ ਇਸ ਲਈ ਕੋਵਿਡ-19 ਵਾਇਰਸ ਦੇ ਸੰਪਰਕ ਦੇ ਜੋਖਮ ਨੂੰ ਘਟਾਉਂਦਾ ਹੈ।


*********

 

ਏਕੇ



(Release ID: 1716956) Visitor Counter : 142


Read this release in: English , Urdu , Hindi