PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 06 MAY 2021 6:24PM by PIB Chandigarh


 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

• ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਤਹਿਤ ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 16.25 ਕਰੋੜ ਤੋਂ ਪਾਰ ਹੋ ਗਈ ਹੈ

• ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾਉਂਦੇ ਹੋਏ, ਪਿਛਲੇ 24 ਘੰਟਿਆਂ ਦੌਰਾਨ 3.29 ਲੱਖ ਤੋਂ ਵੱਧ ਸਿਹਤਯਾਬੀ ਦੇ ਮਾਮਲੇ ਦਰਜ

• ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਲਈ ਪਬਲਿਕ ਹੈਲਥ ਰਿਸਪਾਂਸ ਦੀ ਸਮੀਖਿਆ ਕੀਤੀ

• ਪ੍ਰਧਾਨ ਮੰਤਰੀ ਨੇ ਰਾਜ-ਵਾਰ ਅਤੇ ਜ਼ਿਲ੍ਹਾ-ਵਾਰ ਕੋਵਿਡ ਸਥਿਤੀ ਦੀ ਸਮੀਖਿਆ ਕੀਤੀ

• ਤੇਲ ਅਤੇ ਗੈਸ ਖੇਤਰ ਦੀਆਂ ਜਨਤਕ ਕੰਪਨੀਆਂ ਹਸਪਤਾਲਾਂ ਵਿੱਚ 100 ਪੀਐੱਸਏ ਮੈਡੀਕਲ ਆਕੀਸਜਨ ਉਤਪਾਦਨ ਪਲਾਂਟ ਸਥਾਪਿਤ ਕਰ ਰਹੀਆਂ ਹਨ

 

#Unite2FightCorona

#IndiaFightsCorona

 

 C:\Users\user\Desktop\narinder\2021\April\12 April\image003V8IU (1).jpg

 

ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਲਈ ਪਬਲਿਕ ਹੈਲਥ ਰਿਸਪਾਂਸ ਦੀ ਸਮੀਖਿਆ ਕੀਤੀ; ਪ੍ਰਧਾਨ ਮੰਤਰੀ ਨੇ ਰਾਜ-ਵਾਰ ਅਤੇ ਜ਼ਿਲ੍ਹਾ-ਵਾਰ ਕੋਵਿਡ ਸਥਿਤੀ ਦੀ ਸਮੀਖਿਆ ਕੀਤੀ

ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦੇਸ਼ ਵਿੱਚ ਕੋਵਿਡ-19 ਨਾਲ ਸਬੰਧਿਤ ਸਥਿਤੀ ਦੀ ਇੱਕ ਵਿਆਪਕ ਸਮੀਖਿਆ ਕੀਤੀ। ਉਨ੍ਹਾਂ ਨੂੰ ਵਿਭਿੰਨ ਰਾਜਾਂ ਅਤੇ ਜ਼ਿਲ੍ਹਿਆਂ ਵਿੱਚ ਕੋਵਿਡ ਦੇ ਫੈਲਣ ਨੂੰ ਲੈ ਕੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਰਾਜਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿੱਥੇ 1 ਲੱਖ ਤੋਂ ਵੱਧ ਮਾਮਲੇ ਹਨ। ਪ੍ਰਧਾਨ ਮੰਤਰੀ ਨੂੰ ਇਸ ਬਿਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਬਾਰੇ ਵੀ ਦੱਸਿਆ ਗਿਆ। ਪ੍ਰਧਾਨ ਮੰਤਰੀ ਨੂੰ ਰਾਜਾਂ ਦੁਆਰਾ ਸਿਹਤ ਸੰਭਾਲ਼ ਸਬੰਧਿਤ ਬੁਨਿਆਦੀ ਢਾਂਚੇ ਦੀ ਤਿਆਰੀ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਦੇ ਲਈ ਪ੍ਰਮੁੱਖ ਸੰਕੇਤਕਾਂ ਬਾਰੇ ਸਹਾਇਤਾ ਅਤੇ ਮਾਰਗਦਰਸ਼ਨ ਦਿੱਤਾ ਜਾਣਾ ਚਾਹੀਦਾ ਹੈ।

https://www.pib.gov.in/PressReleasePage.aspx?PRID=1716474

 

 

ਤੇਲ ਅਤੇ ਗੈਸ ਖੇਤਰ ਦੀਆਂ ਜਨਤਕ ਕੰਪਨੀਆਂ ਹਸਪਤਾਲਾਂ ਵਿੱਚ 100 ਪੀਐੱਸਏ ਮੈਡੀਕਲ ਆਕੀਸਜਨ ਉਤਪਾਦਨ ਪਲਾਂਟ ਸਥਾਪਿਤ ਕਰ ਰਹੀਆਂ ਹਨ

ਤੇਲ ਅਤੇ ਗੈਸ ਖੇਤਰ ਦੀਆਂ ਜਨਤਕ ਕੰਪਨੀਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ,  ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਨਿਯੰਤ੍ਰਣ ਵਿੱਚ ਜ਼ਰੂਰਤ ਦੀ ਇਸ ਘੜੀ ਵਿੱਚ ਰਾਸ਼ਟਰ ਵਿੱਚ ਤਰਲ ਮੈਡੀਕਲ ਆਕਸੀਜਨ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇਮਾਨਦਾਰੀ ਨਾਲ ਕੰਮ ਕਰ ਰਹੀਆਂ ਹਨ।  ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ,  ਸ਼੍ਰੀ ਧਰਮੇਂਦਰ ਪ੍ਰਧਾਨ ਦੇ ਮਾਰਗਦਰਸ਼ਨ ਵਿੱਚ ਇਹ ਕੰਪਨੀਆਂ ਪੂਰੇ ਦੇਸ਼ ਦੀਆਂ ਜਨ ਸਿਹਤ ਸੁਵਿਧਾਵਾਂ ਵਿੱਚ ਲਗਭਗ 100 ਪ੍ਰੈਸ਼ਰ ਸਵਿੰਗ ਅਧਿਸੋਖਣ (ਪੀਐੱਸਏ)  ਮੈਡੀਕਲ ਆਕਸੀਜਨ ਉਤਪਾਦਨ ਪਲਾਂਟ ਸਥਾਪਿਤ ਕਰ ਰਹੀਆਂ ਹਨ।  ਇਸ ਪਹਿਲ ਦੇ ਅਨੁਸਾਰ ਉੱਤਰ ਪ੍ਰਦੇਸ਼,  ਬਿਹਾਰ,  ਕਰਨਾਟਕ,  ਗੋਆ,  ਕੇਰਲ,  ਮਹਾਰਾਸ਼ਟਰ,  ਗੁਜਰਾਤ,  ਰਾਜਸਥਾਨ,  ਓਡੀਸ਼ਾ,  ਮੱਧ  ਪ੍ਰਦੇਸ਼ ਅਤੇ ਦਿੱਲੀ  ਦੇ ਹਸਪਤਾਲਾਂ ਨੂੰ ਲਿਆ ਜਾਵੇਗਾ।  ਇਨ੍ਹਾਂ ਪਲਾਂਟਾਂ ਦਾ ਪੂਰਾ ਖਰਚ ਕੰਪਨੀਆਂ ਦੁਆਰਾ ਆਪਣੇ ਸੀਐੱਸਆਰ ਫੰਡ ਨਾਲ ਕੀਤਾ ਜਾਵੇਗਾ।

https://www.pib.gov.in/PressReleasePage.aspx?PRID=1716530

 

Govt. of India has so far provided more than 17.15 crore vaccine doses to States/UTs Free of Cost

ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 17.15 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਹਨ

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹਾਲੇ ਵੀ 89 ਲੱਖ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬੱਧ ਹਨ। ਇਸ ਤੋਂ ਇਲਾਵਾ 28 ਲੱਖ ਤੋਂ ਵੱਧ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ।

https://www.pib.gov.in/PressReleasePage.aspx?PRID=1716415

 

ਭਾਰਤੀ ਕਸਟਮਸ ਕੋਲ ਕੋਈ ਆਕਸੀਜਨ ਕੰਸਨਟ੍ਰੇਟਰ ਬਕਾਇਆ ਨਹੀਂ ਹਨ

ਮੀਡੀਆ ਦੇ ਕੁਝ ਹਿੱਸਿਆਂ ਵਿਚ ਇਹ ਰਿਪੋਰਟ ਕੀਤਾ ਗਿਆ ਹੈ ਕਿ ਕਸਟਮ ਅਥਾਰਟੀਆਂ ਤੋਂ ਕਲੀਅਰੈਂਸ ਲੈਣ ਲਈ ਆਕਸੀਜਨ ਕੰਸਨਟ੍ਰੇਟਰ ਕਸਟਮ ਦੇ ਗੋਦਾਮ ਵਿੱਚ ਪੈਂਡਿੰਗ ਪਾਏ ਹਨ।  ਖ਼ਬਰ ਪੂਰੀ ਤਰ੍ਹਾਂ ਨਾਲ ਗਲਤ ਹੈ, ਤਥਾਂ ਤੇ ਅਧਾਰਿਤ ਨਹੀਂ ਹੈ ਅਤੇ ਬਿਨਾਂ ਕਿਸੇ ਅਧਾਰ ਹੈ।  ਅੰਤਰਰਾਸ਼ਟਰੀ ਰਾਹਤ ਸਹਾਇਤਾ ਦੇ ਰੂਪ ਵਿੱਚ ਦੇਸ਼ ਵਿੱਚ 3000 ਆਕਸੀਜਨ ਕੰਸਨਟ੍ਰੇਟਰ ਪ੍ਰਾਪਤ ਹੋਏ; ਸਾਰੇ ਡਿਲਿਵਰ / ਡਿਸਪੈਚ ਕੀਤੇ ਗਏ। ਆਕਸੀਜਨ ਕੰਸਨਟ੍ਰੇਟਰਾਂ ਦੀਆਂ ਖੇਪਾਂ ਦੀ ਫਾਸਟ ਟਰੈਕ ਕਲੀਅਰੈਂਸ ਲਈ ਕਸਟਮ ਅਧਿਕਾਰੀ 24x7 ਕੰਮ ਕਰ ਰਹੇ ਹਨ।

https://www.pib.gov.in/PressReleasePage.aspx?PRID=1716432

 

ਕੇਂਦਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਮਿਲੀ ਕੋਵਿਡ -19 ਸਮੱਗਰੀ ਦੀ ਅਸਰਦਾਰ ਢੰਗ ਨਾਲ ਵੰਡ ਕੀਤੀ ਜਾ ਰਹੀ ਹੈ

ਭਾਰਤ ਸਰਕਾਰ 27 ਅਪ੍ਰੈਲ 2021 ਤੋਂ ਵੱਖ-ਵੱਖ ਦੇਸ਼ਾਂ ਤੋਂ ਕੋਵਿਡ -19 ਰਾਹਤ ਸਮੱਗਰੀ ਵਜੋਂ ਡਾਕਟਰੀ ਸਪਲਾਈ ਅਤੇ ਉਪਕਰਣਾਂ ਸਬੰਧਿਤ ਅੰਤਰਰਾਸ਼ਟਰੀ ਚੰਦਾ / ਸਹਾਇਤਾ ਪ੍ਰਾਪਤ ਕਰ ਰਹੀ ਹੈ। ਹੁਣ ਤੱਕ ਪ੍ਰਾਪਤ ਹੋਈਆਂ ਸਾਰੀਆਂ ਵਸਤਾਂ ਰਾਜਾਂ / ਅਦਾਰਿਆਂ ਨੂੰ ਅਲਾਟ ਕਰ ਦਿੱਤੀਆਂ ਗਈਆਂ ਹਨ ਅਤੇ ਇਸਦਾ ਕਾਫ਼ੀ ਵੱਡਾ ਹਿੱਸਾ ਸਪੁਰਦ ਕਰ ਦਿੱਤਾ ਗਿਆ ਹੈ। ਇਹ ਇਕ ਲਗਾਤਾਰ ਜਾਰੀ ਅਭਿਆਸ ਹੈ।ਇਸ ਦਾ ਉਦੇਸ਼ ਇਸ ਨਾਜ਼ੁਕ ਪੜਾਅ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਵੱਖੋ ਵੱਖਰੇ ਢੰਗਾਂ ਅਤੇ ਉਪਾਵਾਂ ਰਾਹੀਂ ਸਭਨਾਂ ਨੂੰ ਬਣਦੀ ਸਹਾਇਤਾ ਅਤੇ ਸਹਿਯੋਗ ਪ੍ਰਦਾਨ ਕਰਨਾ ਹੈ। ਟੀਕਾਕਰਣ ਮੁਹਿੰਮ ਦੇ ਫੇਜ਼ -3 ਤਹਿਤ 18-44 ਸਾਲ ਦੇ ਉਮਰ ਸਮੂਹ ਦੇ 9 ਲੱਖ ਤੋਂ ਵੱਧ ਲਾਭਾਰਥੀਆਂ ਦਾ ਟੀਕਾਕਰਣ ਕੀਤਾ ਗਿਆ। ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾਉਂਦੇ ਹੋਏ, ਪਿਛਲੇ 24 ਘੰਟਿਆਂ ਦੌਰਾਨ 3.29 ਲੱਖ ਤੋਂ ਵੱਧ ਸਿਹਤਯਾਬੀ ਦੇ ਮਾਮਲੇ ਦਰਜ। ਅੋਸਤਨ ਹਫਤਾਵਾਰੀ ਰਿਕਵਰੀ ਅਪ੍ਰੈਲ ਦੇ ਮਹੀਨੇ ਵਿੱਚ ਤਕਰੀਬਨ 53 ਹਜ਼ਾਰ ਤੋਂ ਵਧ ਕੇ 3 ਲੱਖ ਹੋ ਗਈ ਹੈ।

https://www.pib.gov.in/PressReleasePage.aspx?PRID=1716426

 

ਸ਼ਹਿਰੀ ਹਵਾਬਾਜ਼ੀ ਭਾਈਚਾਰੇ ਲਈ ਤੇਜ਼ ਅਤੇ ਕੁਸ਼ਲ ਟੀਕਾਕਰਣ ਲਈ ਦਿਸ਼ਾ ਨਿਰਦੇਸ਼ ਜਾਰੀ

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਸ਼ਹਿਰੀ ਹਵਾਬਾਜ਼ੀ ਭਾਈਚਾਰੇ ਦੇ ਸਮੇਂ ਸਿਰ ਟੀਕਾਕਰਣ ਨੂੰ ਯਕੀਨੀ ਬਣਾਉਣ ਲਈ ਤੇਜ਼ ਅਤੇ ਕੁਸ਼ਲ ਢੰਗ ਨਾਲ ਟੀਕਾਕਰਣ ਪ੍ਰੋਗਰਾਮ ਦੀ ਸਹੂਲਤ ਦੇਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਕੋਵਿਡ 19 ਦੇ ਉਛਾਲ ਦੌਰਾਨ ਹਵਾਬਾਜ਼ੀ ਭਾਈਚਾਰੇ ਨੇ ਲੋੜ ਵੇਲੇ ਲੋਕਾਂ ਦੀ ਆਵਾਜਾਈ ਲਈ ਨਿਰਵਿਘਨ ਸੇਵਾਵਾਂ ਅਤੇ ਜ਼ਰੂਰੀ ਢੋਆ ਢੁਆਈ ਜਿਸ ਵਿੱਚ ਮਹੱਤਵਪੂਰਨ ਮੈਡੀਕਲ ਢੋਆ ਢੁਆਈ ਜਿਵੇਂ ਟੀਕੇ, ਦਵਾਈਆਂ, ਆਕਸੀਜਨ ਕੰਸਨਟ੍ਰੇਟਰਜ਼ ਆਦਿ ਨੂੰ ਯਕੀਨੀ ਬਣਾਉਣ ਲਈ ਅਣਥੱਕ ਮੇਹਨਤ ਕੀਤੀ ਹੈ। ਸਕੱਰਤ ਸ਼ਹਿਰੀ ਹਵਾਬਾਜ਼ੀ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਪਹਿਲਾਂ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਹਵਾਬਾਜ਼ੀ ਤੇ ਸਬੰਧਤ ਸੇਵਾਵਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਤਰਜੀਹੀ ਗਰੁੱਪ ਵਜੋਂ ਟੀਕਾਕਰਣ ਪ੍ਰੋਗਰਾਮ ਤਹਿਤ ਵਿਚਾਰਨ ਲਈ ਬੇਨਤੀ ਕੀਤੀ ਗਈ ਸੀ। ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰੀ ਹਵਾਬਾਜ਼ੀ ਖੇਤਰ ਦੇ ਸਾਰੇ ਖਿਡਾਰੀਆਂ ਨੂੰ ਚਾਲੂ ਟੀਕਾਕਰਣ ਪ੍ਰੋਗਰਾਮ ਤਹਿਤ ਆਪਣੇ ਕਰਮਚਾਰੀਆਂ ਨੂੰ ਕਵਰ ਕਰਨ ਲਈ ਸਲਾਹ ਦਿੱਤੀ ਗਈ ਹੈ। ਦਿਸ਼ਾ ਨਿਰਦੇਸ਼ਾਂ ਵਿੱਚ ਹੋਰ ਕਿਹਾ ਗਿਆ ਹੈ ਕਿ ਸੰਸਥਾਵਾਂ ਜਿਹਨਾਂ ਨੇ ਸਰਕਾਰ / ਨਿਜੀ ਸੇਵਾ ਪ੍ਰੋਵਾਈਡਰਜ਼ ਨਾਲ ਮਿਲ ਕੇ ਆਪਣੇ ਮੁਲਾਜ਼ਮਾਂ ਨੂੰ ਟੀਕਾਕਰਣ ਲਈ ਪ੍ਰਬੰਧ ਕੀਤੇ ਹਨ, ਉਹ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਕਰਦੇ ਰਹਿਣ।

https://www.pib.gov.in/PressReleasePage.aspx?PRID=1716483

 

ਮਹੱਤਵਪੂਰਨ ਟਵੀਟ

 

 

 


 

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ

 

  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ 57,640 ਨਵੇਂ ਕੋਰੋਨਾ ਵਾਇਰਸ ਦੇ ਕੇਸ ਆਏ, ਜਿਸ ਨਾਲ ਰਾਜ ਵਿੱਚ ਕੁੱਲ ਕੇਸ ਵੱਧ ਕੇ 48,80,542 ਹੋ ਗਏ ਹਨ, ਜਦੋਂ ਕਿ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਵੱਧ 920 ਮੌਤਾਂ ਹੋਈਆਂ, ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 72,662 ਤੱਕ ਪਹੁੰਚ ਗਈ ਹੈ। ਲਗਾਤਾਰ ਦੂਜੇ ਦਿਨ ਮੁੰਬਈ ਵਿੱਚ 3,000 ਤੋਂ ਘੱਟ ਮਾਮਲੇ ਸਾਹਮਣੇ ਆਏ। ਪਿਛਲੇ ਹਫ਼ਤੇ, ਮੁੰਬਈ ਵਿੱਚ ਪ੍ਰਤੀ ਦਿਨ ਔਸਤਨ 3500 ਕੋਵਿਡ-19 ਦੇ ਕੇਸ ਆਏ ਹਨ।

  • ਗੁਜਰਾਤ: ਗੁਜਰਾਤ ਵਿੱਚ ਕੱਲ੍ਹ ਕੋਵਿਡ-19 ਦੇ 12,955 ਨਵੇਂ ਕੇਸ ਆਏ ਹਨ ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 12,995 ਮਰੀਜ਼ ਠੀਕ ਹੋਏ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਕੱਲ੍ਹ 133 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ। ਇਸ ਦੌਰਾਨ ਕੱਲ੍ਹ ਰਾਜ ਵਿੱਚ 1,32,384 ਵਿਅਕਤੀਆਂ ਦਾ ਟੀਕਾਕਰਣ ਕੀਤਾ ਗਿਆ। ਇਨ੍ਹਾਂ ਵਿੱਚੋਂ 36,226 ਵਿਅਕਤੀ 18 ਤੋਂ 44 ਸਾਲ ਉਮਰ ਸਮੂਹ ਦੇ ਹਨ। ਸ਼੍ਰੀ ਸੋਮਨਾਥ ਟ੍ਰਸਟ ਨੇ ਪ੍ਰਭਾਸ ਪਾਟਾਨ ਵਿਖੇ ਸਥਾਨਕ ਕਮਿਊਨਿਟੀ ਸਿਹਤ ਕੇਂਦਰ ਨੂੰ ਆਕਸੀਜਨ ਪਲਾਂਟ ਸਥਾਪਿਤ ਕਰਨ ਲਈ 50 ਲੱਖ ਰੁਪਏ ਦੀ ਸਹਾਇਤਾ ਦਾਨ ਕਰਨ ਦਾ ਐਲਾਨ ਕੀਤਾ ਹੈ। ਸ਼੍ਰੀ ਸੋਮਨਾਥ ਟ੍ਰਸਟ ਆਪਣੇ ਲੀਲਾਵਤੀ ਭਵਨ ਗੈਸਟ ਹਾਊਸ ਵਿਖੇ ਕੋਵਿਡ ਕੇਅਰ ਸੈਂਟਰ ਵੀ ਚਲਾ ਰਿਹਾ ਹੈ।

  • ਰਾਜਸਥਾਨ: ਪਿਛਲੇ ਚਾਰ ਦਿਨਾਂ ਤੋਂ ਰੋਜ਼ਾਨਾ ਕੇਸਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਪਿਛਲੇ ਤਿੰਨ ਦਿਨਾਂ ਤੋਂ ਕ੍ਰਮਵਾਰ 18,298, 17,296 ਅਤੇ 16,974 ਮਾਮਲੇ ਆਏ ਹਨ ਅਤੇ ਬੁੱਧਵਾਰ ਨੂੰ ਰਾਜ ਵਿੱਚ 16,815 ਕੇਸ ਆਏ ਹਨ। ਇਸ ਤੋਂ ਇਲਾਵਾ, ਦੋ ਮਹੀਨਿਆਂ ਬਾਅਦ, ਪਿਛਲੇ 24 ਘੰਟਿਆਂ ਵਿੱਚ ਛੁੱਟੀ ਕੀਤੇ ਗਏ (17,022) ਲੋਕਾਂ ਦੀ ਗਿਣਤੀ ਬੁੱਧਵਾਰ ਨੂੰ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ ਨਾਲੋਂ ਵਧੇਰੇ ਸੀ। ਹਾਲਾਂਕਿ, ਇੱਕ ਦਿਨ ਵਿੱਚ ਰਾਜ ਵਿੱਚ ਕੋਵਿਡ ਨਾਲ 155 ਵਿਅਕਤੀਆਂ ਦੀ ਮੌਤ ਹੋ ਗਈ ਹੈ। ਰਾਜ ਵਿੱਚ ਆਕਸੀਜਨ ਲਿਜਾਣ ਲਈ ਦੋ ਨਾਈਟ੍ਰੋਜਨ ਟੈਂਕਰਾਂ ਦੀ ਪ੍ਰਕਿਰਿਆ ਕੀਤੀ ਗਈ ਹੈ ਅਤੇ ਰਾਜਸਥਾਨ ਅਜਿਹਾ ਕਰਨ ਵਾਲਾ ਦੇਸ਼ ਵਿੱਚ ਸਭ ਤੋਂ ਪਹਿਲਾਂ ਰਾਜ ਹੈ।

  • ਮੱਧ ਪ੍ਰਦੇਸ਼: ਅਡਵਾਂਸਡ ਲਾਈਫ ਸਪੋਰਟ ਐਂਬੂਲੈਂਸਾਂ ਦੀਆਂ ਦਰਾਂ ਦਾ ਫੈਸਲਾ ਰਾਜ ਸਰਕਾਰ ਦੁਆਰਾ ਕੀਤਾ ਗਿਆ ਹੈ। ਸਰਕਾਰ ਨੇ ਰੇਟਾਂ ਵਿੱਚ 1.5 ਤੋਂ 2 ਗੁਣਾ ਵਾਧਾ ਕੀਤਾ ਹੈ। ਰੇਟ ਸ਼ਹਿਰੀ ਖੇਤਰਾਂ ਵਿੱਚ 10 ਕਿਲੋਮੀਟਰ ਲਈ 500 ਰੁਪਏ ਅਤੇ ਗ੍ਰਾਮੀਣ ਖੇਤਰਾਂ ਵਿੱਚ 20 ਕਿਲੋਮੀਟਰ ਲਈ 800 ਰੁਪਏ ਹਨ। ਗ੍ਰਾਮੀਣ ਖੇਤਰਾਂ ਤੋਂ ਸ਼ਹਿਰਾਂ ਵਿੱਚ ਆ ਰਹੀਆਂ ਐਂਬੂਲੈਂਸਾਂ ਦੁਆਰਾ ਓਵਰ ਚਾਰਜਿੰਗ ਦੀਆਂ ਕਈ ਸ਼ਿਕਾਇਤਾਂ ਆਈਆਂ ਸਨ। ਕੱਲ੍ਹ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਕੋਵੈਕਸਿਨ ਦਾ ਟੀਕਾ ਲਗਾਇਆ ਗਿਆ ਸੀ। ਕੱਲ੍ਹ 18 ਸਾਲ ਤੋਂ ਵੱਧ ਉਮਰ ਸਮੂਹ ਲਈ ਟੀਕਾਕਰਣ ਦਾ ਪਹਿਲਾ ਦਿਨ ਸੀ।

  • ਛੱਤੀਸਗੜ੍ਹ: ਛੱਤੀਸਗੜ੍ਹ ਹਾਈ ਕੋਰਟ ਨੇ ਰਾਜ ਦੇ ਗ਼ਰੀਬ ਲੋਕਾਂ ਨੂੰ ਕੋਵਿਡ ਟੀਕਾਕਰਣ ਮੁਹਿੰਮ ਦੇ ਤੀਜੇ ਪੜਾਅ ’ਤੇ ਟੀਕੇ ਲਗਾਉਣ ਦੇ ਰਾਜ ਸਰਕਾਰ ਦੇ ਫੈਸਲੇ ਨੂੰ ਇਹ ਕਹਿ ਕੇ ਟਾਲ ਦਿੱਤਾ ਹੈ ਕਿ ਇਕੱਲੇ ਵਿੱਤੀ ਰੁਤਬੇ ਅਨੁਸਾਰ ਇਸ ਤਰ੍ਹਾਂ ਦੀ ਵੰਡ ਕਰਨਾ ਗੈਰ ਸੰਵਿਧਾਨਕ ਹੈ। ਅਦਾਲਤ ਨੇ ਕਿਹਾ ਕਿ ਹੋਰ ਸਮੂਹ ਜੀਵਨ ਦੇ ਅਧਿਕਾਰ ਦੇ ਸਬੰਧ ਵਿੱਚ ਬਰਾਬਰ ਦੇ ਵਿਵਹਾਰ ਦੇ ਹੱਕਦਾਰ ਹਨ। ਬਲੋਦਾ ਬਜ਼ਾਰ ਜ਼ਿਲ੍ਹੇ ਦੇ ਜ਼ਿਲ੍ਹਾ ਹੈਡਕੁਆਟਰਾਂ ਵਿਖੇ, ਲੋਕ ਨੁਮਾਇੰਦਿਆਂ ਦੀ ਸਹਾਇਤਾ ਨਾਲ 600 ਬਿਸਤਰਿਆਂ ਵਾਲਾ ਕੋਵਿਡ ਕੇਅਰ ਹਸਪਤਾਲ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਰਾਜਧਾਨੀ ਰਾਏਪੁਰ ਵਿੱਚ ਜੈਨ ਭਾਈਚਾਰੇ ਦੇ ਸਹਿਯੋਗ ਨਾਲ 100 ਬਿਸਤਰਿਆਂ ਦਾ ਇੱਕ ਕੋਵਿਡ ਹਸਪਤਾਲ ਬਣਾਇਆ ਗਿਆ ਹੈ। ਇਸ ਹਸਪਤਾਲ ਵਿੱਚ 6 ਆਈਸੀਯੂ ਬੈੱਡ ਅਤੇ 42 ਆਕਸੀਜਨ ਬਿਸਤਰੇ ਹਨ।

  • ਗੋਆ: ਗੋਆ ਕੈਬਨਿਟ ਨੇ ਸਰਕਾਰੀ ਕਰਮਚਾਰੀਆਂ, ਮੀਡੀਆ, ਬੈਂਕ ਕਰਮਚਾਰੀਆਂ ਅਤੇ ਹੋਰਾਂ ਨੂੰ ਕੋਵਿਡ ਟੀਕਾਕਰਣ ਵਿੱਚ ਪਹਿਲ ਕਰਨ ਲਈ ਫਰੰਟਲਾਈਨ ਕੋਵਿਡ ਵਰਕਰ ਘੋਸ਼ਿਤ ਕੀਤਾ ਹੈ। ਗੋਆ ਵਿਖੇ ਬੰਬੇ ਹਾਈ ਕੋਰਟ ਵੱਲੋਂ ਵੀਰਵਾਰ ਨੂੰ ਸਵੇਰੇ 10 ਵਜੇ ਤਿੰਨ ਲੋਕ ਹਿੱਤ ਪਟੀਸ਼ਨਾਂ (ਪੀਆਈਐੱਲ) ਬਾਰੇ ਫੈਸਲਾ ਲਿਆ ਜਾਵੇਗਾ, ਇਹ ਪਟੀਸ਼ਨਾਂ ਰਾਜ ਵਿੱਚ ਉੱਚ ਮੌਤ ਦਰ ਅਤੇ ਦਰਾਂ ਦੇ ਹੋਰ ਪਾੜੇ ਦੇ ਮੱਦੇਨਜ਼ਰ ਕੋਵਿਡ ਮਹਾਮਾਰੀ ਦੇ ਪ੍ਰਬੰਧਨ ਲਈ ਰਾਜ ਦੇ ਪ੍ਰਬੰਧਨ ਬਾਰੇ ਸਵਾਲ ਕਰਦੀਆਂ ਹਨ।

  • ਕੇਰਲ: ਰਾਜ 8 ਮਈ ਤੋਂ 16 ਮਈ ਤੱਕ ਮੁਕੰਮਲ ਲੌਕਡਾਊਨ ਲਗਾਵੇਗਾ। ਇਹ ਕਦਮ ਇੱਕ ਦਿਨ ਬਾਅਦ ਆਇਆ ਜਦੋਂ ਰਾਜ ਵਿੱਚ ਪਹਿਲੀ ਵਾਰ ਰੋਜ਼ਾਨਾ 40,000 ਤੋਂ ਵੱਧ ਕੇਸ ਆਏ ਹਨ। ਬੁੱਧਵਾਰ ਨੂੰ, ਰਾਜ ਵਿੱਚ ਕੋਵਿਡ-19 ਦੇ 41,953 ਨਵੇਂ ਕੇਸ ਆਏ ਅਤੇ 58 ਮੌਤਾਂ ਹੋਈਆਂ ਹਨ। ਟੀਪੀਆਰ 25.69% ਸੀ। ਲੌਕਡਾਊਨ ਉਦੋਂ ਹੀ ਐਲਾਨਿਆ ਗਿਆ ਹੈ ਜਦੋਂ ਹਸਪਤਾਲਾਂ ’ਤੇ ਸਟ੍ਰੇਨ ਪ੍ਰਬੰਧਨ ਇੱਕ ਪੱਧਰ ਤੋਂ ਪਾਰ ਜਾ ਰਿਹਾ ਹੈ। ਰਾਜ ਦੇ ਸਾਰੇ ਹਸਪਤਾਲਾਂ ਵਿੱਚ ਕੁੱਲ ਮਿਲਾ ਕੇ 3.8 ਲੱਖ ਮਰੀਜ਼ ਹਨ। 2033 ਮਰੀਜ਼ ਆਈਸੀਯੂ ਵਿੱਚ ਹਨ। ਵੈਂਟੀਲੇਟਰ ਸਹਾਇਤਾ ਦੀ ਲੋੜ ਵਾਲੇ 818 ਮਰੀਜ਼ ਹਨ। ਦੂਜੇ ਪਾਸੇ, ਰਾਜ ਵਿੱਚ ਹੁਣ ਤੱਕ ਕੁੱਲ 76,64,973 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 61,29,034 ਨੇ ਪਹਿਲੀ ਖੁਰਾਕ ਅਤੇ 15,35,939 ਨੇ ਦੂਜੀ ਖੁਰਾਕ ਲੈ ਲਈ ਹੈ।

  • ਤਮਿਲ ਨਾਡੂ: ਮਦਰਾਸ ਹਾਈ ਕੋਰਟ ਨੇ ਸਿਹਤ ਸਕੱਤਰ ਤੋਂ ਕੋਵਿਡ ਸਥਿਤੀ ਦੀ ਰਿਪੋਰਟ ਮੰਗੀ ਹੈ ਅਤੇ ਰਾਜ ਤੋਂ ਇੱਕ ਅਜਿਹਾ ਟੀਕਾ ਪ੍ਰੋਗ੍ਰਾਮ ਤਿਆਰ ਕਰਨ ਦੀ ਮੰਗ ਕੀਤੀ ਹੈ, ਜਿਸ ਵਿੱਚ ਥੋੜ੍ਹੀ ਜਿਹੀ ਬਰਾਬਰਤਾ ਸ਼ਾਮਲ ਹੋਵੇ। ਮਦਰਾਸ ਹਾਈ ਕੋਰਟ ਨੇ ਕੇਂਦਰ ਨੂੰ ਇਹ ਸਪੱਸ਼ਟ ਕਰਨ ਲਈ ਵੀ ਮੰਗ ਕੀਤੀ ਹੈ ਕਿ ਸਟਰਲਾਈਟ ਆਕਸੀਜਨ ਦੀ ਸਪਲਾਈ ਕਦੋਂ ਸ਼ੁਰੂ ਕਰੇਗੀ, ਖ਼ਾਸਕਰ ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਇਸ ਤਰ੍ਹਾਂ ਦੀ ਆਗਿਆ ਦਿੱਤੀ ਗਈ ਸੀ। ਪੁਦੂਚੇਰੀ ਕੋਵਿਡ-19 ਮੌਤਾਂ ਵਿੱਚ ਭਾਰੀ ਵਾਧਾ ਵੇਖ ਰਿਹਾ ਹੈ, ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪਿਛਲੇ ਪੰਜ ਦਿਨਾਂ ਵਿੱਚ 78 ਲੋਕ ਕੋਵਿਡ ਦੇ ਸ਼ਿਕਾਰ ਹੋ ਗਏ ਹਨ। ਬੁੱਧਵਾਰ ਸਵੇਰੇ 10 ਵਜੇ ਤੱਕ ਪੁਦੂਚੇਰੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 1819 ਕੇਸ ਆਏ ਅਤੇ 18 ਮੌਤਾਂ ਹੋਈਆਂ ਹਨ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਵਾਧਾ ਸੀ। ਬੁੱਧਵਾਰ ਨੂੰ ਤਮਿਲ ਨਾਡੂ ਵਿੱਚ 23,310 ਤਾਜ਼ਾ ਕੋਵਿਡ ਮਾਮਲੇ ਆਏ ਅਤੇ 167 ਮੌਤਾਂ ਹੋਈਆਂ ਹਨ। ਰਾਜ ਵਿੱਚ ਐਕਟਿਵ ਕੇਸ ਕ੍ਰਮਵਾਰ 32,917 ਅਤੇ 1,28,311 ਹਨ। ਰਾਜ ਵਿੱਚ ਹੁਣ ਤੱਕ ਆਏ ਕੁੱਲ ਮਾਮਲਿਆਂ ਦੀ ਗਿਣਤੀ 12,72,602 ਹੈ। ਰਾਜ ਨੇ ਕੱਲ੍ਹ 56,203 ਲੋਕਾਂ ਨੂੰ ਟੀਕਾ ਲਗਾਇਆ ਸੀ। ਹੁਣ ਤੱਕ ਰਾਜ ਭਰ ਵਿੱਚ 62,49,242 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 47,53,074 ਲੋਕਾਂ ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ 14,96,168 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਕਰਨਾਟਕ: ਨਵੇਂ ਕੇਸ ਆਏ: 50112; ਕੁੱਲ ਐਕਟਿਵ ਕੇਸ: 487288; ਨਵੀਂਆਂ ਕੋਵਿਡ ਮੌਤਾਂ: 346; ਕੁੱਲ ਕੋਵਿਡ ਮੌਤਾਂ: 16884। ਰਾਜ ਵਿੱਚ ਕੱਲ 1,23,413 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਕੁੱਲ 1,00,72,795 ਟੀਕੇ ਲਗਾਏ ਜਾ ਚੁੱਕੇ ਹਨ। ਇੰਡੀਅਨ ਨੇਵੀ ਦਾ ਆਈਐੱਨਐੱਸ ਤਲਵਾਰ ਜਹਾਜ਼ ਪਹਿਲੀ ਵਾਰ 40 ਟਨ ਤਰਲ ਮੈਡੀਕਲ ਆਕਸੀਜਨ ਬਹਿਰੀਨ ਤੋਂ ਮੰਗਲੋਰ ਲੈ ਕੇ ਆਇਆ ਹੈ। ਕੋਵਿਡ ਟਾਸਕ ਫੋਰਸ ਦੇ ਮੁਖੀ, ਡੀਸੀਐੱਮ, ਡਾ. ਸੀਐੱਨ ਅਸ਼ਵਥਾ ਨਾਰਾਇਣਾ ਨੇ ਕਿਹਾ ਕਿ ਚਾਰ ਫਾਰਮਾਸਿਊਟੀਕਲ ਕੰਪਨੀਆਂ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਰੇਮੇਡੀਸਿਵੀਰ ਦੀ ਰੋਜ਼ਾਨਾ ਖੁਰਾਕ ਨੂੰ ਪੂਰਾ ਕਰਨ ਲਈ ਸਹਿਮਤ ਹੋ ਗਈਆਂ ਹਨ।

  • ਆਂਧਰ ਪ੍ਰਦੇਸ਼: ਰਾਜ ਵਿੱਚ 1,16,367 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਕੋਵਿਡ ਦੇ 22,204 ਨਵੇਂ ਮਾਮਲੇ ਆਏ ਅਤੇ 85 ਮੌਤਾਂ ਹੋਈਆਂ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 11,128 ਨੂੰ ਛੁੱਟੀ ਮਿਲ ਗਈ ਹੈ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 69,16,457 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ 52,42,484 ਲੋਕਾਂ ਨੂੰ ਪਹਿਲੀ ਖੁਰਾਕ ਅਤੇ 16,73,973 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਪ੍ਰਮੁੱਖ ਸਕੱਤਰ (ਮੈਡੀਕਲ ਅਤੇ ਸਿਹਤ) ਅਨਿਲ ਕੁਮਾਰ ਸਿੰਘਲ ਨੇ ਕਿਹਾ ਕਿ ਰਾਜ 15 ਮਈ ਤੱਕ ਕੇਂਦਰ ਤੋਂ 9 ਲੱਖ ਖੁਰਾਕਾਂ ਪ੍ਰਾਪਤ ਕਰੇਗਾ। ਇਸ ਤੋਂ ਇਲਾਵਾ ਰਾਜ ਕੰਪਨੀਆਂ ਤੋਂ ਹੋਰ 13 ਲੱਖ ਖੁਰਾਕਾਂ ਸਿੱਧਾ ਖਰੀਦੇਗਾ। ਉਨ੍ਹਾਂ ਨੇ ਕਿਹਾ ਕਿ ਸਾਰੀਆਂ 22 ਲੱਖ ਖੁਰਾਕਾਂ ਦੂਜੀ ਖੁਰਾਕ ਲਈ ਵਰਤੀਆਂ ਜਾਣਗੀਆਂ। ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਲਗਾਈਆਂ ਗਈਆਂ ਤਾਜ਼ਾ ਪਾਬੰਦੀਆਂ ਨੇ 3,500 ਆਰਟੀਸੀ ਸੇਵਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਓਡੀਸ਼ਾ ਨੇ ਵੀ ਸ਼੍ਰੀਕਾਕੁਲਮ ਅਤੇ ਵਿਜੀਆਨਗਰਮ ਜ਼ਿਲ੍ਹਿਆਂ ਵਿੱਚ ਆਂਧਰ ਪ੍ਰਦੇਸ਼ ਨਾਲ ਲੱਗਦਿਆਂ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ ਕਿਉਂਕਿ ਇਸ ਨੇ ਉੱਥੇ ਪੂਰਾ ਲੌਕਡਾਊਨ ਲਗਾ ਦਿੱਤਾ ਸੀ।

  • ਤੇਲੰਗਨਾ: ਰਾਜ ਵਿੱਚ ਕੱਲ 48,055 ਵਿਅਕਤੀਆਂ ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ 30,765 ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ, ਹੁਣ ਤੱਕ ਰਾਜ ਵਿੱਚ ਕੁੱਲ 42,72,935 ਲੋਕਾਂ ਨੇ ਪਹਿਲੀ ਖੁਰਾਕ ਅਤੇ 6,86,220 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਇਸ ਦੌਰਾਨ, ਕੱਲ੍ਹ ਤਕਰੀਬਨ 6,026 ਨਵੇਂ ਕੇਸ ਆਏ ਅਤੇ 52 ਮੌਤਾਂ ਹੋਈਆਂ ਹਨ, ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 4,75,748 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 2,579 ਹੋ ਗਈ ਹੈ। ਹੁਣ, ਰਾਜ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 77,127 ਹੈ। ਤੇਲੰਗਾਨਾ ਹਾਈ ਕੋਰਟ ਨੇ ਕੱਲ੍ਹ ਰਾਜ ਸਰਕਾਰ ਨੂੰ ਕੋਵਿਡ-19 ਕਰਵ ਨੂੰ ਸਮਤਲ ਕਰਨ ਲਈ ਰਾਤ ਦੇ ਕਰਫਿਊ ਦੇ ਘੰਟੇ ਵਧਾਉਣ ਜਾਂ ਸ਼ਨੀਵਾਰ ਨੂੰ ਬੰਦ ਕਰਨ ਵਰਗੀਆਂ ਮਜ਼ਬੂਤ ਪਾਬੰਦੀਆਂ ਵਾਲੇ ਉਪਾਵਾਂ ਦੀ ਪੜਤਾਲ ਕਰਨ ਲਈ ਕਿਹਾ ਹੈ।

  • ਅਸਾਮ: ਅਸਾਮ ਵਿੱਚ 5 ਮਈ ਨੂੰ 4826 ਨਵੇਂ ਕੋਵਿਡ ਕੇਸ ਆਏ ਹਨ। ਰਾਜ ਦੀ ਕੋਵਿਡ ਸਥਿਤੀ ਬਾਰੇ ਅੱਪਡੇਟ ਦਿੰਦਿਆਂ ਅਸਾਮ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ 55 ਮੌਤਾਂ ਹੋਈਆਂ ਹਨ ਅਤੇ ਕਾਮਰੂਪ ਮੈਟਰੋਪੋਲੀਟਨ ਗੁਹਾਟੀ ਦੇ ਨਾਲ-ਨਾਲ ਸਭ ਤੋਂ ਵੱਧ 1383 ਕੋਵਿਡ ਮਾਮਲੇ ਆਏ ਹਨ। ਪਾਜ਼ਿਟਿਵ ਦਰ 9.27% ’ਤੇ ਖੜ੍ਹੀ ਹੈ। ਰੇਲਵੇ ਮੰਤਰਾਲੇ ਨੇ ਅਸਾਮ ਦੇ 150 ਰੇਲ ਕੋਚਾਂ ਨੂੰ ਆਕਸੀਜਨ ਸਿਲੰਡਰਾਂ ਨਾਲ ਲੈਸ ਕੋਵਿਡ ਕੇਅਰ ਸੈਂਟਰਾਂ ਵਜੋਂ ਵਰਤਣ ਦੀ ਪੇਸ਼ਕਸ਼ ਕੀਤੀ ਹੈ। ਰਾਜ ਸਰਕਾਰ ਨੇ ਆਪਣੇ 34 ਜ਼ਿਲ੍ਹਿਆਂ ਦੇ ਕੋਵਿਡ-19 ਪ੍ਰਬੰਧਨ ਲਈ 49.64 ਕਰੋੜ ਰੁਪਏ ਐੱਸਡੀਆਰਐੱਫ਼ (ਸਟੇਟ ਡਿਜ਼ਾਸਟਰ ਮੈਨੇਜਮੈਂਟ ਫੰਡ) ਜਾਰੀ ਕੀਤੇ ਹਨ। ਅਸਾਮ ਸਰਕਾਰ ਨੇ ਅਗਲੇ ਨੋਟਿਸ ਤੱਕ ਰਾਜ ਦੇ ਸਾਰੇ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਰਾਜ ਦੇ ਸਾਰੇ ਪ੍ਰਾਇਮਰੀ, ਉੱਚ ਸੈਕੰਡਰੀ ਸਕੂਲ, ਕਾਲਜ ਅਤੇ ਯੂਨੀਵਰਸਿਟੀ ਇਸ ਅਰਸੇ ਦੌਰਾਨ ਬੰਦ ਰਹਿਣਗੀਆਂ ਅਤੇ ਫਿਰ ਵੀ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ।

  • ਮਣੀਪੁਰ: ਕੋਵਿਡ-19 ਨੇ ਮਣੀਪੁਰ ਵਿੱਚ 10 ਹੋਰ ਲੋਕਾਂ ਦੀ ਜਾਨ ਲਈ ਹੈ। 24 ਘੰਟਿਆਂ ਵਿੱਚ 397 ਨਵੇਂ ਕੋਵਿਡ-19 ਪਾਜ਼ਿਟਿਵ ਕੇਸ ਆਏ ਹਨ, ਮਣੀਪੁਰ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 33,353 ਤੱਕ ਪਹੁੰਚ ਗਈ ਹੈ। ਲੋਕ ਸਭਾ ਮੈਂਬਰ ਆਰਕੇ ਰੰਜਨ ਨੇ ਕਿਹਾ ਕਿ ਮਣੀਪੁਰ ਸਰਕਾਰ ਨੇ 18-44 ਸਾਲ ਦੇ ਉਮਰ ਸਮੂਹ ਦੇ ਲੋਕਾਂ ਲਈ ਟੀਕਾਕਰਣ ਪ੍ਰੋਗਰਾਮ ਸ਼ੁਰੂ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

  • ਮੇਘਾਲਿਆ: ਬੁੱਧਵਾਰ ਨੂੰ ਰਾਜ ਵਿੱਚ ਛੇ ਮੌਤਾਂ ਹੋਈਆਂ ਅਤੇ 269 ਤਾਜ਼ਾ ਮਾਮਲੇ ਪਾਏ ਗਏ ਹਨ। ਐਕਟਿਵ ਕੇਸਾਂ ਦੀ ਗਿਣਤੀ 2,135 ਹੋ ਗਈ ਹੈ ਜਦੋਂ ਕਿ ਹੁਣ ਤੱਕ ਸੰਕਰਮਣ ਤੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ 15,957 ਹੈ। ਬੁੱਧਵਾਰ ਨੂੰ 147 ਮਰੀਜ਼ ਠੀਕ ਹੋਏ ਹਨ। ਐੱਨਈਆਈਜੀਆਰਆਈਐੱਚਐੱਮਐੱਸ ਦੇ ਡਾਇਰੈਕਟਰ, ਡਾ. ਪੀ ਭੱਟਾਚਾਰੀਆ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਸੰਸਥਾ ਕੋਲ 10,000 ਲੀਟਰ ਤਰਲ ਆਕਸੀਜਨ ਦਾ ਟੈਂਕ ਹੈ ਜੋ ਸੁਪਰ ਸਪੈਸ਼ਲਿਟੀ ਹਸਪਤਾਲ ਨੂੰ ਆਕਸੀਜਨ ਪ੍ਰਦਾਨ ਕਰੇਗਾ।

  • ਸਿੱਕਿਮ: ਸਿੱਕਿਮ ਵਿੱਚ ਲੌਕਡਾਊਨ ਵਰਗੀਆਂ ਪਾਬੰਦੀਆਂ 16 ਮਈ ਤੱਕ ਜਾਰੀ ਰਹਿਣਗੀਆਂ, ਸਰਹੱਦਾਂ  ਸੀਲ ਹੋਣਗੀਆਂ। ਕਰਫਿਊ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਲਗਾਇਆ ਜਾਵੇਗਾ। ਅੰਤਰ-ਰਾਜ ਅਤੇ ਅੰਤਰ ਜ਼ਿਲ੍ਹਾ ਆਵਾਜਾਈ ਉੱਤੇ ਐਮਰਜੈਂਸੀ ਵਾਹਨਾਂ ਨੂੰ ਛੱਡ ਕੇ ਪਾਬੰਦੀ ਲਗਾਈ ਗਈ ਹੈ। ਸਾਰੇ ਸਰਕਾਰੀ ਸਰਕਾਰੀ ਦਫ਼ਤਰ 16 ਮਈ ਤੱਕ ਬੰਦ ਰਹਿਣਗੇ। ਸਿੱਕਿਮ ਵਿੱਚ ਐਕਟਿਵ ਕੇਸ 2000 ਤੋਂ ਅੱਗੇ ਲੰਘੇ ਹਨ; 4 ਹੋਰ ਮੌਤਾਂ ਦੇ ਹੋਣ ਨਾਲ ਕੋਵਿਡ ਦੀਆਂ ਮੌਤਾਂ ਦੀ ਕੁੱਲ ਗਿਣਤੀ 155 ਹੋ ਗਈ ਹੈ।

  • ਤ੍ਰਿਪੁਰਾ: ਰਾਜ ਵਿੱਚ 240 ਵਿਅਕਤੀਆਂ ਵਿੱਚ ਕੋਵਿਡ ਪਾਜ਼ਿਟਿਵ ਦੀ ਪੁਸ਼ਟੀ ਕੀਤੀ ਗਈ ਹੈ ਅਤੇ 3 ਦੀ ਮੌਤ ਹੋ ਗਈ ਹੈ। ਜਦਕਿ ਪਿਛਲੇ 24 ਘੰਟਿਆਂ ਦੌਰਾਨ 75 ਮਰੀਜ਼ ਠੀਕ ਹੋਏ ਹਨ। ਕੋਵਡ-19 ਨਿਗਰਾਨੀ ਅਧਿਕਾਰੀ ਡਾ. ਦੀਪ ਦੇਬ ਬਰਮਾ ਨੇ ਕਿਹਾ ਕਿ ਤ੍ਰਿਪੁਰਾ ਲਈ ਪਹਿਲਾਂ ਹੀ ਪਾਜ਼ਿਟਿਵ ਦਰ 5% ਨੂੰ ਪਾਰ ਕਰ ਗਈ ਹੈ ਜੋ ਚਿੰਤਾ ਵਾਲੀ ਹੈ ਅਤੇ ਅਗਲੇ 1 ਅਤੇ ਡੇਢ ਮਹੀਨੇ ਰਾਜ ਲਈ ਬਹੁਤ ਮਹੱਤਵਪੂਰਨ ਹਨ। ਬੀਐੱਸਐੱਫ਼ ਨੇ 3000 ਸੈਨਿਕਾਂ ਲਈ ਕੋਵਿਡ ਸਥਿਤੀ ਦਾ ਜਾਇਜ਼ਾ ਲਿਆ ਜੋ ਡਿਊਟੀ ਤੋਂ ਪਰਤ ਰਹੇ ਹਨ ਅਤੇ ਰੇਲਵੇ ਸਟੇਸ਼ਨ ’ਤੇ ਸਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ ਦੀ ਲਾਗ ਦੇ ਦਿਨ ਵਿੱਚ ਸਭ ਤੋਂ ਵੱਧ 287 ਕੇਸ ਆਏ ਹਨ, ਪਿਛਲੇ 24 ਘੰਟਿਆਂ ਵਿੱਚ 3 ਮੌਤਾਂ ਹੋਈਆਂ ਹਨ। ਮਾਮਲਿਆਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਨਿਜੀ ਹਸਪਤਾਲਾਂ ਨੂੰ ਕੋਵਿਡ ਮਰੀਜ਼ਾਂ ਲਈ 50% ਬਿਸਤਰੇ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਨਾਗਾਲੈਂਡ ਐਮਰਜੈਂਸੀ ਸੈਂਟਰ, ਨਵੀਂ ਦਿੱਲੀ ਵਿਖੇ ਨਾਗਾਲੈਂਡ ਹਾਊਸ, ਨਵੀਂ ਦਿੱਲੀ ਨੂੰ ਕੋਵਿਡ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਰਾਸ਼ਟਰੀ ਰਾਜਧਾਨੀ ਵਿੱਚ ਨਾਗਾ ਨਾਗਰਿਕਾਂ ਦੀ ਸਹਾਇਤਾ ਲਈ ਮੁੜ ਐਕਟਿਵ ਕਰ ਦਿੱਤਾ ਗਿਆ ਹੈ।

  • ਪੰਜਾਬ: ਪਾਜ਼ਿਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 407509 ਹੈ। ਐਕਟਿਵ ਕੇਸਾਂ ਦੀ ਗਿਣਤੀ 63007 ਹੈ। ਕੁੱਲ ਮੌਤਾਂ ਦੀ ਗਿਣਤੀ 9825 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 698587 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 202747 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2406824 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 270473 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

  • ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 558975 ਹੈ। ਕੁੱਲ ਐਕਟਿਵ ਕੋਵਿਡ ਕੇਸ 113425 ਹਨ। ਮੌਤਾਂ ਦੀ ਗਿਣਤੀ 4960 ਹੈ। ਹੁਣ ਤੱਕ ਕੁੱਲ 4027635 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।

  • ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 46793 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 8363 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 532 ਹੈ।

  • ਹਿਮਾਚਲ ਪ੍ਰਦੇਸ਼: ਹੁਣ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 114787 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 25902 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 1679 ਹੈ।

 

 

ਫੈਕਟ ਚੈੱਕ

 

C:\Users\user\Desktop\narinder\2021\April\12 April\image005WCKO.jpg

 

******

 

ਐੱਮਵੀ/ਏਪੀ


(Release ID: 1716724) Visitor Counter : 192


Read this release in: English , Hindi , Marathi , Gujarati