PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 05 MAY 2021 7:13PM by PIB Chandigarh

 

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

  • ਏਮਸ, ਨਵੀਂ ਦਿੱਲੀ ਅਤੇ ਆਰਐੱਮਐੱਲ ਹਸਪਤਾਲ ਵਿੱਚ ਪੀਐੱਮ ਕੇਅਰਸ ਤਹਿਤ ਫੰਡਿਡ ਦੋ ਹਾਈ ਫਲੋ ਮੈਡੀਕਲ ਆਕਸੀਜਨ ਪਲਾਂਟਾਂ ਦੀ ਸਥਾਪਨਾ ਦਾ ਕੰਮ ਮੁਕੰਮਲ ਹੋਇਆ

  • ਕੋਵਿਡ ਦੇ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਅੱਜ ਤੋਂ ਸ਼ੁਰੂ ਹੋ ਰਹੀ ਹੈ

  • ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਤਹਿਤ ਭਾਰਤ, ਸਭ ਤੋਂ ਤੇਜ਼ ਰਫਤਾਰ ਨਾਲ ਕੋਵਿਡ-19 ਟੀਕੇ ਦੀਆਂ 16 ਕਰੋੜ ਖੁਰਾਕਾਂ ਦਾ ਪ੍ਰਬੰਧਨ ਕਰਨ ਵਾਲਾ ਦੇਸ਼ ਬਣ ਗਿਆ ਹੈ

  • ਟੀਕਾਕਰਣ ਮੁਹਿੰਮ ਦੇ ਫੇਜ਼ -3 ਤਹਿਤ 18-44 ਸਾਲ ਦੇ ਉਮਰ ਸਮੂਹ ਦੇ 6.7 ਲੱਖ ਤੋਂ ਵੱਧ ਲਾਭਾਰਥੀਆਂ ਦਾ ਟੀਕਾਕਰਣ ਕੀਤਾ ਗਿਆ

  • ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾਉਂਦੇ ਹੋਏ, ਪਿਛਲੇ 24 ਘੰਟਿਆਂ ਦੌਰਾਨ 3.38 ਲੱਖ ਤੋਂ ਵੱਧ ਸਿਹਤਯਾਬੀ ਦੇ ਮਾਮਲੇ

  • ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 17.02 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਹਨ

  • ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹਨਾਂ ਤੋਂ ਇਲਾਵਾ 36 ਲੱਖ ਤੋਂ ਵੀ ਜ਼ਿਆਦਾ ਟੀਕਾਕਰਣ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ 

 

#Unite2FightCorona

#IndiaFightsCorona

 

C:\Users\user\Desktop\narinder\2021\April\12 April\image004L5G7 (1).jpg

 

 

ਏਮਸ, ਨਵੀਂ ਦਿੱਲੀ ਅਤੇ ਆਰਐੱਮਐੱਲ ਹਸਪਤਾਲ ਵਿੱਚ ਪੀਐੱਮ ਕੇਅਰਸ ਤਹਿਤ ਫੰਡਿਡ ਦੋ ਹਾਈ ਫਲੋ ਮੈਡੀਕਲ ਆਕਸੀਜਨ ਪਲਾਂਟਾਂ ਦੀ ਸਥਾਪਨਾ ਦਾ ਕੰਮ ਮੁਕੰਮਲ ਹੋਇਆ; ਕੋਵਿਡ ਦੇ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਅੱਜ ਤੋਂ ਸ਼ੁਰੂ ਹੋ ਰਹੀ ਹੈ

ਇੱਕ ਮਹੱਤਵਪੂਰਨ ਪ੍ਰਾਪਤੀ ਤਹਿਤ, ਇੱਕ ਹਫ਼ਤੇ ਅੰਦਰ, ਏਮਸ, ਨਵੀਂ ਦਿੱਲੀ ਅਤੇ ਆਰਐੱਮਐੱਲ ਹਸਪਤਾਲ ਵਿੱਚ ਪੀਐੱਮ ਕੇਅਰਸ ਤਹਿਤ ਫੰਡਿਡ ਦੋ ਹਾਈ ਫਲੋ ਮੈਡੀਕਲ ਆਕਸੀਜਨ ਪਲਾਂਟਾਂ ਦੀ ਸਥਾਪਨਾ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਜੰਗੀ ਪੱਧਰ 'ਤੇ ਕੀਤੇ ਗਏ ਯਤਨਾਂ ਤਹਿਤ, ਦੋਵੇਂ ਪਲਾਂਟ ਹੰਗਾਮੀ ਹਾਲਤ ਵਿੱਚ ਤਿਆਰ ਕਰਨ ਦੀ ਸੋਚ ਨਾਲ ਕੋਇੰਬਟੂਰ ਤੋਂ ਏਅਰ-ਲਿਫਟ ਕੀਤੇ ਗਏ ਸਨ ਅਤੇ ਕੱਲ੍ਹ ਦੇਰ ਹਾਤ ਲਗਾਏ ਗਏ ਸਨ। ਦੋਵੇਂ ਪਲਾਂਟ ਅੱਜ ਸ਼ਾਮ ਤੱਕ ਕੋਵਿਡ ਮਰੀਜ਼ਾਂ ਲਈ ਆਕਸੀਜਨ ਦੀ ਸਪਲਾਈ ਸ਼ੁਰੂ ਕਰ ਦੇਣਗੇ। ਦੇਸ਼ ਵਿੱਚ ਕੋਵਿਡ-19 ਮਾਮਲਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ, ਪੀਐੱਮ ਕੇਅਰਸ ਨੇ ਦੇਸ਼ ਭਰ ਵਿੱਚ 500 ਮੈਡੀਕਲ ਆਕਸੀਜਨ ਪਲਾਂਟਾਂ ਦੀ ਸਥਾਪਨਾ ਲਈ ਫੰਡਾਂ ਦੀ ਵੰਡ ਕੀਤੀ ਹੈ। ਇਹ ਪਲਾਂਟ 3 ਮਹੀਨਿਆਂ ਦੇ ਅੰਦਰ ਸਥਾਪਿਤ ਕਰਨ ਦੀ ਯੋਜਨਾ ਹੈ। ਕੁੱਲ ਮਿਲਾ ਕੇ, ਪੰਜ ਹਾਈ ਫਲੋ ਮੈਡੀਕਲ ਆਕਸੀਜਨ ਪਲਾਂਟ ਏਮਸ ਟਰਾਮਾ ਸੈਂਟਰ, ਡਾ. ਰਾਮ ਮਨੋਹਰ ਲੋਹੀਆ ਹਸਪਤਾਲ (ਆਰਐੱਮਐੱਲ), ਸਫਦਰਜੰਗ ਹਸਪਤਾਲ, ਲੇਡੀ ਹਾਰਡਿੰਗ ਮੈਡੀਕਲ ਕਾਲਜ, ਅਤੇ ਏਮਸ, ਝੱਜਰ, ਹਰਿਆਣਾ ਵਿੱਚ ਸਥਾਪਿਤ ਕੀਤੇ ਜਾਣਗੇ।

 

C:\Users\user\Desktop\narinder\2021\April\12 April\image009ECV5.jpg
 

ਪਿਛਲੇ 24 ਘੰਟਿਆਂ ਦੌਰਾਨ 3,82,315 ਨਵੇਂ ਕੇਸ ਸਾਹਮਣੇ ਆਏ ਹਨ। ਦਸ  ਰਾਜਾਂ - ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਕੇਰਲ, ਹਰਿਆਣਾ, ਪੱਛਮੀ ਬੰਗਾਲ, ਤਮਿਲ ਨਾਡੂ, ਆਂਧਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚੋਂ 70.91 ਫੀਸਦੀ ਨਵੇਂ ਕੇਸ ਸਾਹਮਣੇ ਆ ਰਹੇ ਹਨ।

https://www.pib.gov.in/PressReleasePage.aspx?PRID=1716089

 

ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 17.02 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਹਨ

ਕੋਵਿਡ 19 ਟੀਕਾਕਰਣ ਦੀ ਲਿਬਰਲਾਈਜ਼ਡ ਅਤੇ ਐਕਸਲੇਰੇਟੇਡ ਫੇਜ਼ - 3 ਰਣਨੀਤੀ 1 ਮਈ 2021 ਤੋਂ ਲਾਗੂ ਹੋ ਗਈ ਹੈ। ਨਵੇਂ ਯੋਗ ਆਬਾਦੀ ਸਮੂਹਾਂ ਲਈ ਰਜਿਸਟ੍ਰੇਸ਼ਨ 28 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਸੰਭਾਵਿਤ ਲਾਭਾਰਥੀ ਕੋਵਿਡ ਪੋਰਟਲ (cowin.gov.in) ਤੇ ਜਾਂ ਆਰੋਗਿਯਾ ਸੇਤੂ ਐਪ ਰਾਹੀਂ ਸਿੱਧਾ ਰਜਿਸਟਰ ਕਰ ਸਕਦੇ ਹਨ। ਭਾਰਤ ਸਰਕਾਰ ਵੱਲੋਂ ਹੁਣ ਤੱਕ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਲਗਭਗ 17.02 ਕਰੋੜ ਟੀਕਾਕਰਣ ਖੁਰਾਕਾਂ (17,02,42,410) ਮੁਹੱਈਆ ਕਰਵਾਈਆਂ ਗਈਆਂ ਹਨ। ਕੁੱਲ ਖ਼ਪਤ ਵਿੱਚ ਖਰਾਬ ਹੋਈਆਂ ਖੁਰਾਕਾਂ ਵੀ ਸ਼ਾਮਲ ਹਨ। ਇਹਨਾਂ ਵਿੱਚੋਂ ਵਰਤੋਂ ਵਿੱਚ ਆਈਆਂ ਖੁਰਾਕਾਂ ਦੀ ਗਿਣਤੀ 16,07,94,796 (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ। 94.47 ਲੱਖ ਤੋਂ ਵੀ ਵੱਧ ਕੋਵਿਡ ਟੀਕਾਕਰਣ ਖੁਰਾਕਾਂ ( 94,47,614) ਅਜੇ ਵੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਪ੍ਰਬੰਧਨ ਲਈ ਉਪਲਬੱਧ ਹਨ। ਇਸ ਤੋਂ ਇਲਾਵਾ, ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹਨਾਂ ਤੋਂ ਇਲਾਵਾ 36 ਲੱਖ ਤੋਂ ਵੀ ਜ਼ਿਆਦਾ (36,37,030) ਟੀਕਾਕਰਣ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ।

https://www.pib.gov.in/PressReleasePage.aspx?PRID=1716069

 

ਪ੍ਰਧਾਨ ਮੰਤਰੀ ਨੇ ਟੀਕੇ ਦੀ ਬਰਬਾਦੀ ਘਟਾਉਣ ਲਈ ਹੈਲਥਕੇਅਰ ਵਰਕਰਾਂ ਅਤੇ ਨਰਸਾਂ ਦੀ ਸ਼ਲਾਘਾ ਕੀਤੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟੀਕੇ ਦੀ ਬਰਬਾਦੀ ਘਟਾਉਣ ਲਈ ਇੱਕ ਮਿਸਾਲ ਕਾਇਮ ਕਰਨ ਵਾਸਤੇ ਹੈਲਥਕੇਅਰ ਵਰਕਰਾਂ ਅਤੇ ਨਰਸਾਂ ਦੀ ਸ਼ਲਾਘਾ ਕੀਤੀ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਇੱਕ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ: “ਇਹ ਦੇਖ ਕੇ ਚੰਗਾ ਲਗਿਆ ਕਿ ਸਾਡੇ ਹੈਲਥਕੇਅਰ ਵਰਕਰਾਂ ਅਤੇ ਨਰਸਾਂ ਨੇ ਟੀਕੇ ਦੀ ਬਰਬਾਦੀ ਘਟਾਉਣ ਲਈ ਇੱਕ ਮਿਸਾਲ ਕਾਇਮ ਕੀਤੀ। ਕੋਵਿਡ-19 ਦੇ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਟੀਕੇ ਦੀ ਬਰਬਾਦੀ ਨੂੰ ਘਟਾਉਣਾ ਮਹੱਤਵਪੂਰਨ ਹੈ।”

https://www.pib.gov.in/PressReleasePage.aspx?PRID=1716107

 

ਕੈਬਨਿਟ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੜਾਅ III) ਦੇ ਤਹਿਤ ਐੱਨਐੱਫਐੱਸਏ ਲਾਭਾਰਥੀਆਂ ਨੂੰ ਦੋ ਮਹੀਨਿਆਂ - ਮਈ ਅਤੇ ਜੂਨ, 2021, ਦੀ ਹੋਰ ਅਵਧੀ ਲਈ ਐਡੀਸ਼ਨਲ ਅਨਾਜ ਐਲੋਕੇਸ਼ਨ ਦੀ ਮਨਜ਼ੂਰੀ ਦਿੱਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਨੇ ਹੇਠ ਲਿਖਿਆਂ ਨੂੰ ਪੂਰਵ ਵਿਆਪੀ ਪ੍ਰਭਾਵ ਨਾਲ ਮਨਜ਼ੂਰੀ ਦੇ ਦਿੱਤੀ ਹੈ:

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਪੜਾਅ III- ਦੇ ਤਹਿਤਹੋਰ 2 ਮਹੀਨੇ-ਮਈ ਤੋਂ ਜੂਨ, 2021  ਦੀ  ਅਵਧੀ ਲਈ ਡੀਬੀਟੀ ਸਮੇਤ ਐੱਨਐੱਫਐੱਸਏ (ਏਏਵਾਈ ਅਤੇ ਪੀਐੱਚਐੱਚ) ਦੇ ਤਹਿਤ ਕਵਰ ਕੀਤੇ ਗਏ ਲਗਭਗ79.88 ਕਰੋੜ ਲਾਭਾਰਥੀਆਂ ਨੂੰ 5 ਕਿਲੋ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਦੇ ਹਿਸਾਬ ਨਾਲ  ਮੁਫ਼ਤ ਅਤਿਰਿਕਤਅਨਾਜ ਦੀ ਐਲੋਕੇਸ਼ਨ।

ਕਣਕ / ਚਾਵਲ ਦੀ  ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਐਲੋਕੇਸ਼ਨ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੁਆਰਾ ਐੱਨਐੱਫਐੱਸਏ ਦੇ ਤਹਿਤ ਮੌਜੂਦਾ ਐਲੋਕੇਸ਼ਨ ਅਨੁਪਾਤ ਦੇ ਅਧਾਰ ’ਤੇ ਤੈਅ ਕੀਤੀ ਜਾਵੇਗੀ। ਇਸ ਦੇ ਇਲਾਵਾ,ਖੁਰਾਕ ਅਤੇ ਜਨਤਕ ਵੰਡ ਵਿਭਾਗ ਅੰਸ਼ਕ ਅਤੇ ਸਥਾਨਕ ਲੌਕਡਾਊਨ ਸਥਿਤੀਆਂ, ਮੌਨਸੂਨ, ਚਕਰਵਾਤ ਵਰਗੇ ਪ੍ਰਤੀਕੂਲ ਮੌਸਮ ਤੋਂ ਪੈਦਾ ਹੋਏ ਹਾਲਾਤ, ਸਪਲਾਈ ਚੇਨ, ਕੋਵਿਡ ਸਬੰਧੀ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਪ੍ਰੇਸ਼ਨਲ ਜ਼ਰੂਰਤਾਂ ਦੇ ਅਨੁਸਾਰ ਪੀਐੱਮਜੀਕੇਵਾਈ ਦੇ ਤਹਿਤ ਲਿਫਟਿੰਗ / ਵਿਤਰਣ ਅਵਧੀ ਵਿੱਚ ਵਾਧਾ ਕਰਨ ਦਾ ਫੈਸਲਾ ਲੈ ਸਕਦਾ ਹੈ।

https://www.pib.gov.in/PressReleasePage.aspx?PRID=1716090

 

ਗ੍ਰਹਿ ਮੰਤਰਾਲੇ ਨੇ ਇਹ ਯਕੀਨੀ ਬਣਾਉਣ ਲਈ ਕਿ ਸਿਹਤ ਸੁਵਿਧਾਵਾਂ ਵਾਲੀਆਂ ਥਾਵਾਂ ਤੇ ਕੋਈ ਅੱਗ ਲੱਗਣ ਦੀ ਘਟਨਾ ਨਾ ਹੋਵੇ, ਵਿਸ਼ੇਸ਼ ਕਰਕੇ ਕੋਵਿਡ 19 ਸੁਵਿਧਾਵਾਂ ਵਿੱਚ, ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਸਬੰਧ ਵਿੱਚ ਕਾਰਜਕਾਰੀ ਯੋਜਨਾ ਬਣਾਉਣ ਦੀ ਲੋੜ ਵੱਲ ਧਿਆਨ ਦਿਵਾਇਆ

ਗ੍ਰਹਿ ਮੰਤਰਾਲੇ ਨੇ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦਾ ਹਾਲ ਹੀ ਵਿੱਚ ਨਰਸਿੰਗ ਹੋਮ ਤੇ ਹਸਪਤਾਲਾਂ ਵਿੱਚ ਸ਼ੋਰਟ ਸਰਕਟ ਕਾਰਨ ਹੋਈਆਂ ਅੱਗ ਦੁਰਘਟਨਾਵਾਂ ਵੱਲ ਧਿਆਨ ਦਿਵਾਇਆ ਹੈ। ਰਾਜਾਂ ਦੇ ਮੁੱਖ ਸਕੱਤਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਅੱਜ ਇੱਕ ਸੰਚਾਰ ਰਾਹੀਂ ਕੇਂਦਰੀ ਗ੍ਰਹਿ ਸਕੱਤਰ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਅੱਗ ਦੀਆਂ ਘਟਨਾਵਾਂ ਦੇ ਪ੍ਰਸੰਗ ਅਤੇ ਵਿਸ਼ੇਸ਼ਕਰ ਆਉਂਦੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਇਹ ਉਜਾਗਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਜਾਂ ਤਾਂ ਉੱਚੇ ਤਾਪਮਾਨ ਕਰਕੇ, ਰੱਖ ਰਖਾਵ ਦੀ ਕਮੀ ਜਾਂ ਸੁਵਿਧਾਵਾਂ ਦੇ ਅੰਦਰ ਅੰਦਰੂਨੀ ਵਾਇਰਿੰਗ ਤੇ ਜਿ਼ਆਦਾ ਲੋਡ ਪੈਣ ਕਰਕੇ ਸ਼ਾਰਟ ਸਰਕਟ ਹੋ ਜਾਂਦਾ ਹੈ, ਜਿਸ ਨਾਲ ਅੱਗ ਦੁਰਘਟਨਾ ਵਾਪਰਦੀ ਹੈ ਅਤੇ ਸਿੱਟੇ ਵਜੋਂ ਜੀਵਨ ਅਤੇ ਜ਼ਰੂਰੀ ਬੁਨਿਆਦੀ ਢਾਂਚੇ ਦਾ ਨੁਕਸਾਨ ਹੁੰਦਾ ਹੈ।

https://www.pib.gov.in/PressReleasePage.aspx?PRID=1716114

 

34 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਆਪਣੀ ਯਾਤਰਾ ਪੂਰੀ ਕਰਦੇ ਹੋਏ 137 ਟੈਂਕਰਾਂ ਵਿੱਚ 2067 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਪਹੁੰਚਾਈ

ਕੋਰੋਨਾ ਦੇ ਖ਼ਿਲਾਫ਼ ਜਾਰੀ ਇਸ ਜੰਗ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ‘ਤੇ ਕਾਬੂ ਪਾਉਣ ਅਤੇ ਨਵੇਂ ਸਮਾਧਾਨ ਲੱਭਣ ਲਈ ਭਾਰਤੀ ਰੇਲਵੇ ਦੇਸ਼ ਭਰ  ਦੇ ਕਈ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾ ਕੇ ਲੋਕਾਂ ਨੂੰ ਰਾਹਤ ਦੇਣ ਦੀ ਆਪਣੀ ਯਾਤਰਾ ਨੂੰ ਜਾਰੀ ਰੱਖ ਰਿਹਾ ਹੈ।  ਭਾਰਤੀ ਰੇਲਵੇ ਹੁਣ ਤੱਕ ਦੇਸ਼  ਦੇ ਕਈ ਰਾਜਾਂ ਵਿੱਚ 137 ਟੈਂਕਰਾਂ ਰਾਹੀਂ 2067 (ਅਨੁਮਾਨਿਤ)  ਮੀਟ੍ਰਿਕ ਟਨ ਲਿਕਵਿਡ ਮੈਡੀਕਲ ਆਕਸੀਜਨ ਪਹੁੰਚਾ ਚੁੱਕਿਆ ਹੈ। 

ਹੁਣ ਤੱਕ 34 ਆਕਸੀਜਨ ਐਕਸਪ੍ਰੈੱਸ ਟ੍ਰੇਨ ਆਪਣੀ ਯਾਤਰਾ ਪੂਰੀ ਕਰ ਚੁੱਕੀਆਂ ਹਨ।

https://www.pib.gov.in/PressReleasePage.aspx?PRID=1716284

 

 

ਰੇਲਵੇ ਦੁਆਰਾ 4400 ਤੋਂ ਅਧਿਕ ਕੋਵਿਡ ਦੇਖਭਾਲ਼ ਕੋਚਾਂ ਵਿੱਚ 70,000 ਆਈਸੋਲੇਸ਼ਨ ਬਿਸਤਰੇ ਉਪਲਬਧ ਕਰਵਾਏ ਗਏ

ਭਾਰਤੀ ਰੇਲਵੇ ਨੇ ਹੁਣ ਤੱਕ 4400 ਰੇਲ ਡਿੱਬਿਆਂ ਨੂੰ ਆਈਸੋਲੇਸ਼ਨ ਕੋਚ ਵਿੱਚ ਤਬਦੀਲ ਕੀਤਾ ਹੈ ਜਿਸ ਵਿੱਚ ਲਗਭਗ 70,000 ਬਿਸਤਰੇ ਤਿਆਰ ਕੀਤੇ ਗਏ ਹਨ।  ਇਹ ਆਈਸੋਲੇਸ਼ਨ ਕੋਚ ਰਾਜਾਂ ਦੀ ਮੰਗ ‘ਤੇ ਭਾਰਤੀ ਰੇਲਵੇ  ਦੇ ਨੈੱਟਵਰਕ ‘ਤੇ ਇੱਕ ਸਥਾਨ ਤੋਂ ਦੂਜੇ ਸਥਾਨ ‘ਤੇ ਅਸਾਨੀ ਨਾਲ ਲਿਜਾਏ ਜਾ ਸਕਦੇ ਹਨ।  ਸਬੰਧਿਤ ਜ਼ਿਲ੍ਹਾ ਅਥਾਰਿਟੀ ਅਤੇ ਰੇਲਵੇ  ਦੇ ਵਿੱਚ ਤੁਰੰਤ ਸਹਮਿਤੀ ਪੱਤਰਾਂ ‘ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਾਂਝਾ ਫਰਜ਼ ਅਤੇ ਕਾਰਜ ਯੋਜਨਾ ਸ਼ਾਮਲ ਹੈ। ਤਾਜ਼ਾ ਅੱਪਡੇਟ  ਦੇ ਅਨੁਸਾਰ ਨਾਗਾਲੈਂਡ ਅਤੇ ਗੁਜਰਾਤ ਨੇ ਵੀ ਭਾਰਤੀ ਰੇਲਵੇ ਤੋਂ ਆਈਸੋਲੇਸ਼ਨ ਡਿੱਬਿਆਂ ਦੀ ਮੰਗ ਕੀਤੀ ਅਤੇ ਰੇਲਵੇ ਨੇ ਇਸ ‘ਤੇ ਤੱਤਕਾਲ ਕਦਮ ਚੁੱਕਦੇ ਹੋਏ ਗੁਜਰਾਤ  ਦੇ ਸਾਬਰਮਤੀ ਅਤੇ ਚੰਡਲੋਡੀਆ ਅਤੇ ਨਾਗਾਲੈਂਡ  ਦੇ ਦੀਮਾਪੁਰ ਵਿੱਚ ਰੇਲ ਡਿੱਬੇ ਤੈਨਾਤ ਕਰ ਦਿੱਤੇ।  ਰੇਲਵੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ  ਦੇ ਪਾਲਣ  ਦੇ ਨਾਲ-ਨਾਲ ਸੇਵਾ ‘ਤੇ ਤੈਨਾਤ ਰਾਜਾਂ  ਦੇ ਮੈਡੀਕਲ ਕਰਮੀਆਂ ਨੂੰ ਬਿਹਤਰ ਕਾਰਜ ਅਨੁਭਵ ਅਤੇ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਵੀ ਪ੍ਰਤਿਬਧ ਹੈ।  ਕੁਝ ਸਥਾਨਾਂ ‘ਤੇ ਰੇਲਵੇ ਅਧਿਕਾਰੀ ਨਵੇਂ ਪ੍ਰਕਾਰ ਦੇ ਲੌਜਿਸਟੀਕਲ ਸਾਲਿਊਸ਼ੰਸ ਉਪਲਬਧ ਕਰਵਾ ਰਹੇ ਹਨ ਜਿਸ ਵਿੱਚ ਮਰੀਜ਼ਾਂ ਨੂੰ ਬਿਨਾ ਕਿਸੇ ਰੁਕਾਵਟ  ਦੇ ਕੋਵਿਡ-19 ਡਿੱਬਿਆਂ ਤੱਕ ਪਹੁੰਚਾਉਣ ਲਈ ਰੈਂਪ ਅਤੇ ਆਈਸੋਲੇਸ਼ਨ ਕੋਚ ਦੇ ਆਸ-ਪਾਸ  ਦੇ ਪਲੈਟਫਾਰਮ ਖੇਤਰ ਨੂੰ ਵੱਖ ਤੋਂ ਰਾਖਵਾਂ ਕਰਨਾ ਸ਼ਾਮਿਲ ਹੈ ਤਾਕਿ ਮੈਡੀਕਲ ਕਰਮੀਆਂ ਦੀ ਆਵਾਜਾਈ ਅਸਾਨ ਰਹੇ ਅਤੇ ਮੈਡੀਕਲ ਸਬੰਧੀ ਸਮਾਨਾਂ ਨੂੰ ਵੀ ਅਸਾਨੀ ਨਾਲ ਲਿਆਇਆ ਲੈ ਜਾਇਆ ਜਾ ਸਕੇ।  ਆਈਸੋਲੇਸ਼ਨ ਡਿੱਬਿਆਂ  ਦੇ ਆਸ-ਪਾਸ ਕੈਂਪ ਵੀ ਲਗਾਏ ਗਏ ਹਨ।  ਇੱਥੇ ਇਹ ਵਰਨਣਯੋਗ ਹੈ ਕਿ ਰੇਲ ਕਰਮੀਆਂ ਨੇ ਰੈਂਪਸ ਉਪਲਬਧ ਕਰਵਾਉਣ ਲਈ ਲੜਾਈ ਪੱਧਰ ‘ਤੇ ਕੰਮ ਕੀਤਾ।

https://www.pib.gov.in/PressReleasePage.aspx?PRID=1716261

 

03 ਮਈ ਤੋਂ 09 ਮਈ ਵਿਚਾਲੇ 16.5 ਲੱਖ ਰੇਮਡੇਸਿਵਿਰ ਟੀਕੇ ਦੀਆਂ ਸ਼ੀਸ਼ੀਆਂ ਅਲਾਟ ਕੀਤੀਆਂ ਗਈਆਂ

ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਕੋਵਿਡ ਇਲਾਜ ਲਈ ਦਵਾਈਆਂ ਅਤੇ ਹੋਰ ਜ਼ਰੂਰੀ ਦਵਾਈਆਂ ਦੀ ਉਪਲੱਧਤਾ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸ਼੍ਰੀ ਗੌੜਾ ਨੇ ਮੀਟਿੰਗ ਦੌਰਾਨ ਰੇਮਡੇਸਿਵਿਰ ਦੇ ਸਾਰੇ 7 ਨਿਰਮਤਾਵਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਹ ਸ਼ਲਾਘਾ ਉਹਨਾਂ ਵੱਲੋਂ ਰੇਮਡੇਸਿਵਿਰ ਦੀ ਸਮਰੱਥਾ ਪ੍ਰਤੀ ਮਹੀਨੇ 1.03 ਕਰੋੜ ਸ਼ੀਸ਼ੀਆਂ ਕਰਨ ਲਈ ਕੀਤੀ ਗਈ ਅਤੇ ਇਹ ਇੱਕ ਮਹੀਨਾ ਪਹਿਲਾਂ ਦੀ ਸਮਰੱਥਾ ਤੋਂ 38 ਲੱਖ ਪ੍ਰਤੀ ਮਹੀਨਾ ਸ਼ੀਸ਼ੀਆਂ ਜਿ਼ਆਦਾ ਹੈ। ਇਹ ਵਧੀ ਸਮਰੱਥਾ ਟੀਕੇ ਦੀ ਸਵਦੇਸ਼ੀ ਉਪਲਬੱਧਤਾ ਨੂੰ ਵਧਾਏਗੀ। ਉਹਨਾਂ ਕਿਹਾ ਕਿ 03 ਮਈ ਤੋਂ 09 ਮਈ ਵਿਚਾਲੇ ਸਾਰੇ ਰਾਜਾਂ ਨੂੰ 16.5 ਲੱਖ ਰੇਮਡੇਸਿਵਿਰ ਦਵਾਈ ਅਲਾਟ ਕੀਤੀ ਗਈ ਹੈ। 21 ਅਪ੍ਰੈਲ ਤੋਂ ਹੁਣ ਤੱਕ ਕੁਲ 34.5 ਲੱਖ ਸ਼ੀਸ਼ੀਆਂ ਅਲਾਟ ਕੀਤੀਆਂ ਗਈਆਂ ਹਨ। ਰਾਜਾਂ ਨੂੰ ਅਲਾਟ ਕਰਨ ਦੀ ਪ੍ਰਕਿਰਿਆ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਆਉਂਦੇ ਹਫਤਿਆਂ ਵਿੱਚ ਇਸ ਨੂੰ ਹੋਰ ਵਧਾਉਣ ਦੇ ਯਤਨ ਕੀਤੇ ਜਾਣਗੇ।

https://www.pib.gov.in/PressReleasePage.aspx?PRID=1716165

 

ਆਕਸੀਜਨ ਸਿਲੰਡਰ ਅਤੇ ਕ੍ਰਾਇਓਜੈਨਿਕ ਟੈਂਕਰਾਂ / ਕੰਟੇਨਰਾਂ ਦੀ ਦਰਾਮਦ ਲਈ ਪ੍ਰਕ੍ਰਿਆ ਦਾ ਸਰਲੀਕਰਨ

ਭਾਰਤ ਸਰਕਾਰ ਨੇ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ (ਪੇਸੋ) ਵੱਲੋਂ ਆਕਸੀਜਨ ਸਿਲੰਡਰਾਂ ਅਤੇ ਕ੍ਰਾਇਓਜੈਨਿਕ ਟੈਂਕਰਾਂ / ਕੰਟੇਨਰਾਂ ਦੀ ਦਰਾਮਦ ਲਈ ਗਲੋਬਲ ਨਿਰਮਾਤਾਵਾਂ ਦੀ ਰਜਿਸਟ੍ਰੇਸ਼ਨ ਅਤੇ ਪ੍ਰਵਾਨਗੀ ਦੀ ਮੌਜੂਦਾ ਪ੍ਰਕਿਰਿਆ ਦੀ ਸਮੀਖਿਆ ਕੀਤੀ ਹੈ। ਕੋਵਿਡ ਮਹਾਮਾਰੀ ਦੇ ਮੱਦੇਨਜ਼ਰ, ਪੇਸੋ ਅਜਿਹੀ ਰਜਿਸਟ੍ਰੇਸ਼ਨ ਅਤੇ ਪ੍ਰਵਾਨਗੀ ਤੋਂ ਪਹਿਲਾਂ ਗਲੋਬਲ ਨਿਰਮਾਤਾਵਾਂ ਦੇ ਉਤਪਾਦਨ ਦੀਆਂ ਸੁਵਿਧਾਵਾਂ ਦੀ ਫਿਜੀਕਲ ਜਾਂਚ ਨਹੀਂ ਕਰੇਗਾ।

https://www.pib.gov.in/PressReleasePage.aspx?PRID=1716302

 

ਗੁਵਾਹਾਟੀ ਹਵਾਈ ਅੱਡੇ ‘ਤੇ ਕੋਵਿਡ-19 ਟੀਕਾਕਰਣ ਕੈਂਪ ਲਗਾਇਆ ਗਿਆ

18 ਤੋਂ ਅਧਿਕ ਸਾਲਾਂ ਲਈ ਦੂਜਾ ਕੋਵਿਡ ਟੀਕਾਕਰਣ ਕੈਂਪ,  ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ (ਐੱਲਜੀਬੀਆਈ) ਗੁਵਾਹਾਟੀ ‘ਤੇ ਆਯੋਜਿਤ ਕੀਤਾ ਗਿਆ।  ਕੈਂਪ 3 ਮਈ,  2021 ਨੂੰ ਸ਼ੁਰੂ ਹੋਇਆ ਅਤੇ ਉੱਥੇ ‘ਤੇ ਅਜੇ ਟੀਕਾਕਰਣ ਮੁਹਿੰਮ ਚਲ ਰਹੀ ਹੈ।  ਹੁਣ ਤੱਕ 2000 ਤੋਂ ਅਧਿਕ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਿਆ ਹੈ ਅਤੇ ਇਸ ਵਿੱਚ ਕੱਲ੍ਹ ਵਾਧਾ ਹੋਣ ਦੀ ਸੰਭਾਵਨਾ ਹੈ।  ਭਾਰਤੀ ਵਿਮਾਨਪੱਤਨ ਰਟੀ ਅਥਾਰਿਟੀ ਨੇ ਰਾਸ਼ਟਰੀ ਸਿਹਤ ਮਿਸ਼ਨ,  ਅਸਾਮ  ਦੇ ਸਹਿਯੋਗ ਨਾਲ ਇਸ ਟੀਕਾਕਰਣ ਕੈਂਪ ਦਾ ਆਯੋਜਨ ਕੀਤਾ ਹੈ।  ਜੋ ਸ਼ੁਰੂ ਵਿੱਚ ਗੁਵਾਹਾਟੀ ਹਵਾਈ ਅੱਡੇ ‘ਤੇ ਕੰਮ ਕਰਨ ਵਾਲੇ ਕਈ ਨੌਜਵਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਸੀ।  ਟੀਕਾਕਰਣ ਦੀ ਸੁਵਿਧਾ ਹਵਾਈ ਅੱਡੇ ‘ਤੇ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ  ਦੇ  ਨਿਰਭਰ ਪਰਿਵਾਰ  ਦੇ ਮੈਬਰਾਂ,  ਏਏਆਈ  ਦੇ ਕਰਮਚਾਰੀਆਂ,  ਏਅਰਲਾਈਂਸ,  ਏਜੰਸੀਆਂ,  ਫਰੰਟਲਾਈਨ ਕਰਮਚਾਰੀਆਂ ਅਤੇ ਐੱਲਜੀਬੀਆਈ ਹਵਾਈ ਅੱਡੇ,  ਗੁਵਾਹਾਟੀ ਨਾਲ ਜੁੜੇ ਸਬੰਧਿਤ ਪੱਖਾਂ ਲਈ ਵੀ ਉਪਲਬਧ ਹੈ।

https://www.pib.gov.in/PressReleasePage.aspx?PRID=1716242

 

 

ਮਹੱਤਵਪੂਰਨ  ਟਵੀਟ

 

https://twitter.com/MoHFW_INDIA/status/1389916851216338946

 

https://twitter.com/PIBHomeAffairs/status/1389867330520240134

 

https://twitter.com/PIBHomeAffairs/status/1389923910771113987

 

https://twitter.com/FinMinIndia/status/1389832260916969473

 

https://twitter.com/cbic_india/status/1389855949720936449

 

https://twitter.com/PIBWCD/status/1389854952483291145

 

https://twitter.com/mansukhmandviya/status/1389876365982322689

 

https://twitter.com/CommercePib/status/1389931903856234496

 

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

ਮਹਾਰਾਸ਼ਟਰ: ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਮੰਗਲਵਾਰ ਨੂੰ ਕਿਹਾ ਕਿ ਮੁੰਬਈ ਅਤੇ ਠਾਣੇ ਸਮੇਤ 15 ਜ਼ਿਲ੍ਹਿਆਂ ਵਿੱਚ ਰੋਜ਼ਾਨਾ ਕੋਵਿਡ-19 ਮਾਮਲਿਆਂ ਵਿੱਚ ਗਿਰਾਵਟ ਦਿਖਾਈ ਦੇ ਰਹੀ ਹੈ, ਪਰ ਹੋਰ ਜ਼ਿਲ੍ਹੇ ਅਜੇ ਵੀ ਰਾਜ ਵਿੱਚ ਉਪਰ ਵੱਲ ਰੁਝਾਨ ਦਿਖਾ ਰਹੇ ਹਨ। ਕੋਲਹਾਪੁਰ ਵਿੱਚ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਕੱਲ੍ਹ ਤੋਂ ਸ਼ੁਰੂ ਹੋ ਰਹੇ ਅਗਲੇ 10 ਦਿਨਾਂ ਲਈ ਸਖਤ ਲੌਕਡਾਊਨ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਮਹਾਰਾਸ਼ਟਰ ਸਰਕਾਰ ਅਤੇ ਬੀਐੱਮਸੀ ਨੇ ਕੇਂਦਰ ਨੂੰ ਦੋ ਵੱਖਰੇ ਪੱਤਰ ਲਿਖ ਕੇ ਆਪਣੀ ਰੋਜ਼ਾਨਾ ਆਕਸੀਜਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ।

 

ਗੁਜਰਾਤ: ਗੁਜਰਾਤ ਵਿੱਚ ਕੱਲ੍ਹ 13,050 ਨਵੇਂ ਕੇਸ ਦਰਜ ਕੀਤੇ ਗਏ। ਗੁਜਰਾਤ ਸਰਕਾਰ ਨੇ ਕੱਲ੍ਹ ਤੋਂ 7 ਹੋਰ ਸ਼ਹਿਰਾਂ ਵਿੱਚ ਰਾਤ ਦਾ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਸ਼ਹਿਰ ਹਨ ਡੀਸਾ, ਅੰਕਲੇਸ਼ਵਰ, ਵਾਪੀ, ਮੋਡਾਸਾ, ਰਾਧਨਪੁਰ, ਕਡੀ ਅਤੇ ਵਿਸਨਗਰ। ਹੁਣ, ਰਾਜ ਦੇ ਕੁੱਲ 36 ਸ਼ਹਿਰਾਂ ਵਿੱਚ 6 ਤੋਂ 12 ਮਈ ਤੱਕ ਸ਼ਾਮ 8 ਵਜੇ ਤੋਂ ਸਵੇਰ 6 ਵਜੇ ਤੱਕ ਕਰਫਿਊ ਲਗਾ ਹੋਇਆ ਹੈ। ਇਸ ਦੌਰਾਨ, 45 ਸਾਲ ਤੋਂ ਵੱਧ ਉਮਰ ਗਰੁਪ ਦੇ ਲੋਕਾਂ ਲਈ ਇੱਕ ਦਿਨ ਲਈ ਟੀਕਾਕਰਣ ਮੁਅੱਤਲ ਕਰਨ ਤੋਂ ਬਾਅਦ, ਅਹਿਮਦਾਬਾਦ ਨਗਰ ਨਿਗਮ ਨੇ ਇਸਨੂੰ ਅੱਜ ਤੋਂ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਰੇਲਵੇ ਨੇ ਅਹਿਮਦਾਬਾਦ ਦੇ ਸਾਬਰਮਤੀ ਅਤੇ ਚੰਦਲੋਦੀਆ ਵਿਖੇ 19 ਆਈਸੋਲੇਸ਼ਨ ਕੋਚ ਤੈਨਾਤ ਕੀਤੇ ਹਨ।

 

ਰਾਜਸਥਾਨ: ਮੁੱਖ ਸਕੱਤਰ ਨਿਰੰਜਨ ਆਰੀਯਾ ਨੇ ਕਿਹਾ ਕਿ ਰਾਜ ਸਰਕਾਰ ਦੇ ਤਾਲਮੇਲ ਵਾਲੇ ਯਤਨਾਂ ਸਦਕਾ ਰਾਜ ਵਿੱਚ ਆਕਸੀਜਨ ਦੀ ਉਪਲਬਧਤਾ ਬਿਹਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਕਸੀਜਨ ਲਿਜਾਣ ਵਾਲੇ ਟੈਂਕਰਾਂ ਦੀ ਗਿਣਤੀ 22 ਤੋਂ ਵਧ ਕੇ 38 ਹੋ ਗਈ ਹੈ ਅਤੇ ਆਕਸੀਜਨ ਕੰਸਨਟ੍ਰੇਟਰਾਂ ਦੀ ਸਪਲਾਈ ਵੀ ਸ਼ੁਰੂ ਹੋ ਗਈ ਹੈ।ਤਕਰੀਬਨ ਇੱਕ ਮਹੀਨੇ ਬਾਅਦ, ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਰੋਜ਼ਾਨਾ ਲਾਗਾਂ ਵਿੱਚ ਗਿਰਾਵਟ ਆਈ ਹੈ। ਪਿਛਲੇ ਦੋ ਦਿਨਾਂ ਦੌਰਾਨ ਕ੍ਰਮਵਾਰ 18,298 ਅਤੇ 17,296 ਮਾਮਲਿਆਂ ਤੋਂ ਬਾਅਦ, ਰਾਜ ਵਿੱਚ ਦਿਨ ਵਿੱਚ 16,974 ਨਵੇਂ ਕੇਸ ਦਰਜ ਕੀਤੇ ਗਏ। ਮੰਗਲਵਾਰ ਨੂੰ ਰਾਜ ਵਿੱਚ ਕੁੱਲ 154 ਲੋਕਾਂ ਦੀ ਮੌਤ ਵੀ ਹੋਈ।

 

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਕੱਲ੍ਹ 12,236 ਤਾਜ਼ਾ ਕੋਵਿਡ ਮਾਮਲੇ ਦਰਜ ਕੀਤੇ ਗਏ ਜਿਸ ਨਾਲ ਗਿਣਤੀ ਵਧ ਕੇ 6,12,666 ਹੋ ਗਈ। ਅੱਜ ਤੋਂ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਦਾ ਟੀਕਾਕਰਣ ਵੀ ਕੀਤਾ ਜਾ ਰਿਹਾ ਹੈ। ਰਾਜ ਦੀ ਪਾਜ਼ਿਟਿਵਿਟੀ ਦਰ ਘੱਟ ਕੇ 19.1 ਪ੍ਰਤੀਸ਼ਤ ਉੱਤੇ ਆ ਗਈ ਹੈ। ਰਾਜ ਵਿੱਚ ਕੁੱਲ ਐਕਟਿਵ ਮਾਮਲੇ 86,639 ਹਨ, ਜਦੋਂ ਕਿ ਕੱਲ੍ਹ 11,249 ਲੋਕ ਇਸ ਸੰਕਰਮਣ ਤੋਂ ਰਿਕਵਰ ਹੋਏ ਹਨ। ਸਟੇਟ ਆਈਈਸੀ ਬਿਊਰੋ ਦੇ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਟੀਕਿਆਂ ਦੀ ਉਪਲਬਧਤਾ ਅਨੁਸਾਰ ਰਾਜ ਭਰ ਵਿੱਚ ਪੜਾਅਵਾਰ ਤਰੀਕੇ ਨਾਲ ਟੀਕਾਕਰਣ ਕੀਤਾ ਜਾਵੇਗਾ। ਟੀਕਾਕਰਣ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤਾ ਜਾਵੇਗਾ।

 

ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ, ਕੋਵਿਡ ਸੰਕਰਮਣ ਦੇ ਫੈਲਣ ਦੀ ਲੜੀ ਨੂੰ ਤੋੜਨ ਲਈ ਸਾਰੇ 28 ਜ਼ਿਲ੍ਹਿਆਂ ਵਿੱਚ ਤਾਲਾਬੰਦੀ ਨੂੰ 10 ਦਿਨਾਂ ਲਈ ਵਧਾ ਦਿੱਤਾ ਗਿਆ ਹੈ। ਕੋਰੋਨਾ ਲਾਗ ਦੇ ਕੇਸਾਂ ਦੀ ਗਿਣਤੀ ਦੇ ਅਧਾਰ ‘ਤੇ ਰਾਜ ਸਰਕਾਰ ਨੇ ਜ਼ਿਲ੍ਹਿਆਂ ਦੀਆਂ ਦੋ ਸ਼੍ਰੇਣੀਆਂ ਬਣਾਈਆਂ ਹਨ। ਪਹਿਲੀ ਸ਼੍ਰੇਣੀ ਵਿੱਚ 26 ਜ਼ਿਲ੍ਹੇ ਹਨ, ਜਿਥੇ ਕੋਰੋਨਾ ਦੀ ਲਾਗ ਦੀ ਗਤੀ ਘੱਟ ਨਹੀਂ ਹੋਈ ਹੈ। ਇਨ੍ਹਾਂ ਵਿੱਚ ਕਬਾਇਲੀ ਬਸਤਰ ਮੰਡਲ ਦੇ ਸਾਰੇ ਸੱਤ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਤਾਲਾਬੰਦੀ ਪੁਰਜ਼ੋਰ ਢੰਗ ਨਾਲ ਜਾਰੀ ਰਹੇਗੀ। ਰਾਜ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ, ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੀ ਸਖਤ ਨਿਗਰਾਨੀ ਦੇ ਨਾਲ-ਨਾਲ, ਸਿਹਤ ਜਾਂਚ ਵੀ ਕੀਤੀ ਜਾਏਗੀ। ਬਸਤਰ ਅਤੇ ਸਰਗੁਜਾ ਡਵੀਜ਼ਨ ਦੇ ਮਿਤਨਿਨਾਂ (mitanins) ਅਤੇ ਸਿਹਤ ਕਰਮਚਾਰੀਆਂ ਦੀ ਵਰਚੁਅਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਾ ਕੁਲੈਕਟਰਾਂ ਨੂੰ, ਮਿਤਨਿਨਾਂ ਅਤੇ ਸਿਹਤ ਕਰਮਚਾਰੀਆਂ ਲਈ ਮਾਸਕ ਅਤੇ ਹੈਂਡ ਸੈਨੀਟਾਈਜ਼ਰ ਦੀ ਮੁਫਤ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

 

ਗੋਆ: ਪ੍ਰਧਾਨ ਮੰਤਰੀ ਮੋਦੀ ਨੇ ਗੋਆ ਸਰਕਾਰ ਨੂੰ ਸੂਬੇ ਦਾ ਆਕਸੀਜਨ ਆਡਿਟ ਕਰਨ ਲਈ ਕਿਹਾ ਹੈ ਜਿਸ ਬਾਰੇ ਜਾਣਕਾਰੀ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਦਿੱਤੀ। ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਗੋਆ ਦੀ ਮੌਜੂਦਾ ਅਤੇ ਭਵਿੱਖ ਦੀ ਜ਼ਰੂਰਤ, ਪੈਦਾ ਕੀਤੀ ਅਤੇ ਦਰਾਮਦ ਕੀਤੀ ਗਈ ਮਾਤਰਾ, ਮਰੀਜ਼ਾਂ ਦੀ ਵਰਤੋਂ, ਰਿਸਾਅ ਅਤੇ ਦੁਰਵਰਤੋਂ ਨੂੰ ਘੱਟ ਕਰਨ ਦੇ ਉਪਾਅ, ਵਾਧੂ ਸਰੋਤ ਜੋ ਟੈਪ ਕੀਤੇ ਜਾ ਸਕਦੇ ਹਨ, ਗੈਰ-ਕਾਰਜਸ਼ੀਲ ਪਲਾਂਟਾਂ ਨੂੰ ਦੁਬਾਰਾ ਚਾਲੂ ਕਰਨ ਦੀ ਸੰਭਾਵਨਾ ਆਦਿ ਦੀ ਵੇਰਵੇ ਸਹਿਤ ਸਬੰਧਤ ਜਾਣਕਾਰੀ ਨਾਲ ਪੂਰੇ ਗੋਆ ਰਾਜ ਦਾ ਆਕਸੀਜਨ ਆਡਿਟ ਕਰਨ ਲਈ ਨਿਰਦੇਸ਼ ਦਿੱਤੇ ਹਨ। ਗੋਆ ਸਰਕਾਰ ਨੇ 10 ਮਈ ਤੱਕ ਲਾਗੂ ਕਰਨ ਲਈ ਨਵੀਆਂ ਪਾਬੰਦੀਆਂ ਦੀ ਸੂਚੀ ਜਾਰੀ ਕਰਦਿਆਂ ਆਦੇਸ਼ ਜਾਰੀ ਕੀਤੇ ਹਨ। ਆਰਡਰ ਵਿੱਚ ਰੈਸਟੋਰੈਂਟਾਂ ਅਤੇ ਦੁਕਾਨਾਂ ‘ਤੇ ਗੈਰ-ਜ਼ਰੂਰੀ ਚੀਜ਼ਾਂ ਵੇਚਣ ‘ਤੇ ਪਾਬੰਦੀ ਲਗਾਈ ਗਈ ਹੈ।

 

ਕੇਰਲ: ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਰਾਜ ਨੂੰ ਘੱਟੋ ਘੱਟ 1000 ਮੀਟ੍ਰਿਕ ਟਨ ਦਰਾਮਦ ਕੀਤੀ ਤਰਲ ਮੈਡੀਕਲ ਆਕਸੀਜਨ ਅਲਾਟ ਕਰਨ ਲਈ ਕੇਂਦਰ ਤੋਂ ਮਦਦ ਮੰਗੀ ਹੈ। ਜਿਵੇਂ ਕਿ ਰਾਜ ਦਾ ਇੱਕ ਦਿਨ ਦਾ ਕੋਵਿਡ -19 ਦਾ ਅੰਕੜਾ ਕੱਲ੍ਹ 37,000 ਤੋਂ ਪਾਰ ਹੋ ਗਿਆ, ਆਕਸੀਜਨ ਵਾਲੇ ਬੈੱਡ ਅਤੇ ਵੈਂਟੀਲੇਟਰ ਭਰੇ ਜਾ ਰਹੇ ਹਨ। ਸਰਕਾਰੀ ਹਸਪਤਾਲਾਂ ਵਿੱਚ ਆਈਸੀ ਯੂਨਿਟ ਅਤੇ ਵੈਂਟੀਲੇਟਰ ਭਰ ਚੁੱਕੇ ਹਨ। ਨਿਜੀ ਹਸਪਤਾਲਾਂ ਵਿੱਚ 85% ਕੋਵਿਡ ਬਿਸਤਰੇ ਭਰੇ ਹੋਏ ਹਨ। ਰਾਜ ਦੀ ਮਾਹਿਰ ਕਮੇਟੀ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਦੋ ਹਫ਼ਤਿਆਂ ਦੌਰਾਨ ਰਾਜ ਵਿੱਚ ਕੋਵਿਡ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਣ ਜਾਂ ਸਥਿਰ ਰਹਿਣ ਦੀ ਸੰਭਾਵਨਾ ਹੈ। ਪਿਛਲੇ ਇੱਕ ਹਫਤੇ ਦੀ ਔਸਤ ਟੀਪੀਆਰ 25.19 ਹੈ। ਰਾਜ ਵਿੱਚ ਕੋਵਿਸ਼ੀਲਡ ਟੀਕੇ ਦੀਆਂ ਚਾਰ ਲੱਖ ਖੁਰਾਕਾਂ ਆ ਚੁੱਕੀਆਂ ਹਨ। ਕੱਲ੍ਹ 63,558 ਲੋਕਾਂ ਨੇ ਟੀਕਾ ਲਗਵਾਇਆ। ਰਾਜ ਵਿੱਚ ਹੁਣ ਤਕ ਕੁੱਲ 75,91,524 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿਚੋਂ, 61,15,207 ਪਹਿਲੀ ਖੁਰਾਕ ਅਤੇ 14,76,317 ਦੂਸਰੀ ਖੁਰਾਕ ਸੀ।  

 

ਤਮਿਲ ਨਾਡੂ: ਤਮਿਲ ਨਾਡੂ ਨੂੰ ਮੰਗਲਵਾਰ ਨੂੰ ਕੋਵੈਕਸਿਨ ਦੀਆਂ ਤਕਰੀਬਨ 75,000 ਖੁਰਾਕਾਂ ਅਤੇ ਕੋਵਿਸ਼ੀਲਡ ਦੀਆਂ 20,000 ਸ਼ੀਸ਼ੀਆਂ ਪ੍ਰਾਪਤ ਹੋਈਆਂ। ਮੁਹਿੰਮ ਨੂੰ ਅਧਿਕਾਰਤ ਤੌਰ 'ਤੇ ਮੁਲਤਵੀ ਕਰਨ ਤੋਂ ਚਾਰ ਦਿਨ ਬਾਅਦ, ਰਾਜ ਨੇ ਮੰਗਲਵਾਰ ਤੋਂ 18-44 ਸਾਲ ਦੇ ਲੋਕਾਂ ਲਈ ਟੀਕਾਕਰਣ ਰਜਿਸਟ੍ਰੇਸ਼ਨ ਖੋਲ੍ਹ ਦਿੱਤੀ; ਪਰ ਸਰਕਾਰੀ ਸੁਵਿਧਾਵਾਂ ਦੁਆਰਾ ਹਾਲੇ ਸਲੋਟਾਂ ਦਿੱਤੀਆਂ ਜਾਣੀਆਂ ਬਾਕੀ ਹਨ। ਮੰਗਲਵਾਰ ਰਾਤ ਨੂੰ ਤਮਿਲ ਨਾਡੂ ਦੇ ਚੇਂਗੱਲਪੱਟੂ ਦੇ ਚੇਂਗੱਲਪੱਟੂ ਸਰਕਾਰੀ ਹਸਪਤਾਲ ਵਿੱਚ ਘੱਟੋ ਘੱਟ 13 ਮਰੀਜ਼ਾਂ ਦੀ ਮੌਤ ਹੋ ਗਈ; ਮੌਤਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਵੀਰਵਾਰ ਤੋਂ ਰਾਜ ਭਰ ਵਿੱਚ ਲਗਾਈਆਂ ਜਾਣ ਵਾਲੀਆਂ ਨਵੀਆਂ ਪਾਬੰਦੀਆਂ ਤੋਂ ਪਹਿਲਾਂ ਸਥਾਨਕ ਵਸਨੀਕਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਨਵੇਂ ਉਪਾਵਾਂ ਨਾਲ ਸ਼ਹਿਰ ਵਿੱਚ ਵੱਧ ਰਹੇ ਮਹਾਮਾਰੀ ਦੇ ਕੇਸਾਂ ਨੂੰ ਰੋਕਣ ਵਿੱਚ ਸਹਾਇਤਾ ਮਿਲੇਗੀ। ਤਮਿਲ ਨਾਡੂ ਵਿੱਚ ਮੰਗਲਵਾਰ ਨੂੰ ਕੋਵਿਡ-19 ਦੇ 21,228 ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 12,49,292 ਹੋ ਗਈ। ਰਾਜ ਵਿੱਚ ਮੰਗਲਵਾਰ ਨੂੰ 144 ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਰਾਜ ਵਿੱਚ ਮੌਤਾਂ ਦੀ ਕੁੱਲ ਸੰਖਿਆ 14,612 ਹੋ ਗਈ। ਰਾਜ ਵਿੱਚ ਕੱਲ੍ਹ 65,684 ਲੋਕਾਂ ਨੂੰ ਟੀਕਾ ਲਗਾਇਆ ਗਿਆ। ਹੁਣ ਤੱਕ ਰਾਜ ਭਰ ਵਿੱਚ 61,88,845 ਲੋਕਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 47,30,022 ਨੇ ਪਹਿਲੀ ਖੁਰਾਕ ਲਈ ਅਤੇ 14,58,823 ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ।

 

ਕਰਨਾਟਕ: ਨਵੇਂ ਕੇਸ ਰਿਪੋਰਟ ਹੋਏ: 44631;  ਕੁੱਲ ਐਕਟਿਵ ਕੇਸਾਂ ਦੀ ਸੰਖਿਆ: 464363;  ਕੋਵਿਡ ਕਾਰਨ ਨਵੀਂਆਂ ਮੌਤਾਂ: 292; ਕੋਵਿਡ ਕਾਰਨ ਮੌਤਾਂ ਦੀ ਕੁੱਲ ਸੰਖਿਆ: 16538 ਹੈ। ਰਾਜ ਵਿੱਚ ਕੱਲ੍ਹ ਤਕਰੀਬਨ 36,344 ਟੀਕੇ ਲਗਾਏ ਗਏ ਅਤੇ ਹੁਣ ਤਕ 99,36,0048 ਟੀਕੇ ਲਗਾਏ ਜਾ ਚੁੱਕੇ ਹਨ। ਰਾਜ ਸਰਕਾਰ ਨੇ ਕੋਰੋਨਾ ਦੀ ਲਾਗ ਦੇ ਮੱਦੇਨਜ਼ਰ ਦੂਸਰੇ ਪੀਯੂ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ, ਅਤੇ ਪਹਿਲੇ ਪੀਯੂ ਵਿਦਿਆਰਥੀਆਂ ਨੂੰ ਬਿਨਾਂ ਇਮਤਿਹਾਨ ਦੇ ਪ੍ਰੋਮੋਟ ਕਰਨ ਦਾ ਫੈਸਲਾ ਕੀਤਾ ਹੈ। ਦੱਖਣ ਪੱਛਮੀ ਰੇਲਵੇ ਦੇ ਬੰਗਲੌਰ ਡਵੀਜ਼ਨ ਨੇ ਹੁਣ ਤੱਕ ਆਪਣੇ ਸਟਾਫ ਅਤੇ ਅਧਿਕਾਰੀਆਂ ਨੂੰ ਟੀਕੇ ਦੀਆਂ 10,082 ਖੁਰਾਕਾਂ ਦਿੱਤੀਆਂ ਹਨ। ਏਅਰ ਫੋਰਸ ਅਤੇ ਬੀਐੱਮਆਰਸੀਐੱਲ ਦੁਆਰਾ ਕੋਵਿਡ ਕੇਅਰ ਸੈਂਟਰ (ਸੀਸੀਸੀ) ਸਥਾਪਿਤ ਕੀਤੇ ਜਾ ਰਹੇ ਹਨ। ਰਾਜ ਮੰਤਰੀ ਮੰਡਲ ਨੇ ਕੋਵਿਡ ਸਮੇਂ ਦੌਰਾਨ ਕੰਮ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਫਰੰਟਲਾਈਨ ਵਰਕਰਾਂ ਵਜੋਂ ਮੰਨ ਕੇ ਅਤੇ ਮੁਫਤ ਟੀਕਾ ਦੇਣ ਦਾ ਫੈਸਲਾ ਕੀਤਾ ਹੈ।

 

ਆਂਧਰ ਪ੍ਰਦੇਸ਼: ਰਾਜ ਵਿੱਚ 1,15,784 ਸੈਂਪਲਾਂ ਦੀ ਜਾਂਚ ਕਰਨ ਤੋਂ ਬਾਅਦ 20,034 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ, ਅਤੇ 82 ਮੌਤਾਂ ਦਰਜ ਹੋਈਆਂ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 12,207 ਨੂੰ ਛੁੱਟੀ ਮਿਲ ਗਈ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 67,42,700 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਵਿੱਚ 51,98,955 ਪਹਿਲੀ ਖੁਰਾਕ ਅਤੇ 15,43,745 ਦੂਸਰੀ ਖੁਰਾਕ ਸ਼ਾਮਲ ਹੈ। ਰਾਜ ਨੂੰ ਕੱਲ੍ਹ ਸੀਰਮ ਇੰਸਟੀਚਿਊਟ ਆਫ਼ ਇੰਡੀਆ, ਪੁਣੇ ਤੋਂ ਕੋਵਿਸ਼ੀਲਡ ਟੀਕੇ ਦੀਆਂ ਪੰਜ ਲੱਖ ਹੋਰ ਖੁਰਾਕਾਂ ਪ੍ਰਾਪਤ ਹੋਈਆਂ ਹਨ। ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਦੱਸਿਆ ਕਿ ਰਾਜ ਨੂੰ 15 ਮਈ ਤੱਕ ਟੀਕੇ ਦੀਆਂ 9 ਲੱਖ ਖੁਰਾਕਾਂ ਮਿਲ ਜਾਣਗੀਆਂ, ਅਤੇ ਉਨ੍ਹਾਂ ਲੋਕਾਂ ਦਾ ਟੀਕਾਕਰਣ ਮੁਕੰਮਲ ਕਰਨ ਨੂੰ ਤਰਜੀਹ ਦਿੱਤੀ ਜਾਏਗੀ ਜੋ ਪਹਿਲਾਂ ਖੁਰਾਕ ਲੈ ਚੁੱਕੇ ਹਨ। ਰਾਜ ਵਿੱਚ ਕੋਵਿਡ ਟੀਕੇ ਦੀ ਸੀਮਤ ਉਪਲਬਧਤਾ ਕਾਰਨ ਸਰਕਾਰ ਨੇ ਪਹਿਲਾਂ 45 ਸਾਲ ਤੋਂ ਉਪਰ ਦੇ ਲਾਭਾਰਥੀਆਂ ਦੇ ਟੀਕਾਕਰਣ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ ਹੈ। ਰਾਜ ਵਿੱਚ ਅੱਜ ਤੋਂ ਅੰਸ਼ਕ ਕਰਫਿਊ ਲਾਗੂ ਹੋਣ ਕਾਰਨ ਏਪੀਐੱਸਆਰਟੀਸੀ ਦੀਆਂ ਬੱਸਾਂ ਅਤੇ ਅੰਤਰਰਾਜੀ ਸੇਵਾਵਾਂ ਸਮੇਤ ਸਾਰੇ ਪਬਲਿਕ ਟ੍ਰਾਂਸਪੋਰਟ ਨੂੰ ਦੁਪਹਿਰ ਤੋਂ ਸਥਗਿਤ ਕਰ ਦਿੱਤਾ ਜਾਵੇਗਾ। ਇਸ ਦੌਰਾਨ ਰਾਜ ਦੇ ਜੰਗਲਾਤ ਵਿਭਾਗ ਨੇ ਸਾਰੇ ਚਿੜੀਆਘਰ ਪਾਰਕਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।

 

ਤੇਲੰਗਾਨਾ: ਰਾਜ ਵਿੱਚ ਕੱਲ੍ਹ ਸਾਰੀਆਂ ਸ਼੍ਰੇਣੀਆਂ ਦੇ ਕੁੱਲ 47,481 ਲੋਕਾਂ ਨੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਅਤੇ 18,070 ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ। ਹੁਣ, ਰਾਜ ਵਿੱਚ ਪਹਿਲੀ ਖੁਰਾਕ ਲੈਣ ਵਾਲੇ ਲੋਕਾਂ ਦੀ ਕੁੱਲ ਸੰਖਿਆ 42,24,880 ਅਤੇ ਦੂਸਰੀ ਖੁਰਾਕ ਲੈਣ ਵਾਲਿਆਂ ਦੀ ਸੰਖਿਆ 6,55,455 ਹੈ। ਇਸ ਦੌਰਾਨ ਰਾਜ ਵਿੱਚ ਕੱਲ੍ਹ ਤਕਰੀਬਨ 6,361 ਨਵੇਂ ਕੇਸ ਦਰਜ ਹੋਏ ਅਤੇ 51 ਮੌਤਾਂ ਹੋਈਆਂ ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 4,69,722 ਅਤੇ ਮੌਤਾਂ ਦੀ ਸੰਖਿਆ 2,527 ਹੋ ਗਈ ਹੈ। ਹੁਣ, ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 77,704 ਹੈ। ਰਾਜ ਸਰਕਾਰ ਨੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ ਟੀਕਾਕਰਣ ਮੁਹਿੰਮ ਚਲਾਉਣ ਲਈ ਰਾਜ ਦੇ ਨਿਜੀ ਹਸਪਤਾਲਾਂ ਨੂੰ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਪਰ ਇਨ੍ਹਾਂ ਹਸਪਤਾਲਾਂ ਨੂੰ ਫਾਰਮਾ ਕੰਪਨੀਆਂ ਤੋਂ ਆਪਣੇ ਆਪ ਟੀਕੇ ਲੈਣੇ ਪੈਣਗੇ। ਰਾਜ ਸਰਕਾਰ ਨੇ ਅਜੇ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਨੂੰ ਟੀਕਾ ਲਗਾਉਣ ਲਈ ਟੀਕਾਕਰਣ ਪ੍ਰੋਗਰਾਮ ਦੇ ਤੀਜੇ ਪੜਾਅ ਬਾਰੇ ਫੈਸਲਾ ਨਹੀਂ ਲਿਆ ਹੈ।

 

ਅਸਾਮ: ਅਸਾਮ ਵਿੱਚ ਮੰਗਲਵਾਰ ਨੂੰ 4475 ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ। ਰਾਜ ਦੀ ਕੋਵਿਡ ਸਥਿਤੀ ਬਾਰੇ ਅਪਡੇਟ ਦਿੰਦੇ ਹੋਏ ਅਸਾਮ ਦੇ ਸਿਹਤ ਮੰਤਰੀ ਹੇਮੰਤ ਬਿਸਵ ਸਰਮਾ ਨੇ ਟਵੀਟ ਕੀਤਾ ਕਿ 41 ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਗੁਹਾਟੀ ਵਿੱਚ ਕਾਮਰੂਪ ਮੈਟਰੋਪੋਲੀਟਨ ਵਿੱਚ ਸਭ ਤੋਂ ਵੱਧ 1417 ਕੋਵਿਡ ਮਾਮਲੇ ਦਰਜ ਕੀਤੇ ਗਏ ਹਨ। ਪਾਜ਼ਿਟਿਵਿਟੀ ਦਰ 8.14% ਹੈ। ਟੀਕਿਆਂ ਦੀ ਘਾਟ ਦੇ ਬਾਵਜੂਦ, ਰਾਜ ਦੇ ਸਿਹਤ ਵਿਭਾਗ ਨੇ 7 ਮਈ ਤੋਂ ਜ਼ਿਲ੍ਹਿਆਂ ਵਿੱਚ 18-44 ਸਾਲ ਦੇ ਉਮਰ ਸਮੂਹ ਲਈ ਕੋਵਿਡ-19 ਟੀਕਾਕਰਣ ਮੁਹਿੰਮ ਦੇ ਤੀਜੇ ਪੜਾਅ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਸਿਹਤ ਮੰਤਰੀ ਹਿਮੰਤ ਬਿਸਵ ਸਰਮਾ ਨੇ ਇੱਕ ਚੇਤਾਵਨੀ ਦਿੱਤੀ ਹੈ ਕਿ ਰਾਜ ਭਰ ਵਿੱਚ ਪਾਜ਼ਿਟਿਵ ਕੇਸਾਂ ਅਤੇ ਮੌਤਾਂ, ਦੋਵਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਨਾਲ ਕੋਵਿਡ -19 ਦੀ ਸਥਿਤੀ ਨਾਜ਼ੁਕ ਬਣ ਰਹੀ ਹੈ। ਅਸਾਮ ਰਾਜ ਆਪਦਾ ਪ੍ਰਬੰਧਨ ਅਥਾਰਿਟੀ ਵੱਲੋਂ ਜਾਰੀ ਕੀਤੇ ਗਏ ਇੱਕ ਨਵੇਂ ਆਰਡਰ ਅਨੁਸਾਰ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਲਗਾਇਆ ਜਾਵੇਗਾ ਅਤੇ 5 ਮਈ ਤੋਂ ਸਾਰੀਆਂ ਦੁਕਾਨਾਂ, ਕਾਰੋਬਾਰੀ ਅਦਾਰੇ ਅਤੇ ਦਫ਼ਤਰ ਦੁਪਹਿਰ 2 ਵਜੇ ਬੰਦ ਹੋਣਗੇ।

 

ਮਣੀਪੁਰ: ਮਣੀਪੁਰ ਵਿੱਚ, ਇੱਕ ਦਿਨ ਵਿੱਚ ਸਭ ਤੋਂ ਵੱਧ 432 ਕੋਵਿਡ -19 ਪਾਜ਼ਿਟਿਵ ਕੇਸ ਦਰਜ ਕੀਤੇ ਗਏ, ਅਤੇ ਦੋ ਹੋਰ ਮੌਤਾਂ ਹੋਈਆਂ। ਗ੍ਰੇਟਰ ਇੰਫਾਲ ਇਲਾਕਿਆਂ ਵਿੱਚ ਅਡੀਸ਼ਨਲ ਪਾਬੰਦੀਆਂ ਲਗਾਈਆਂ ਗਈਆਂ ਹਨ। ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਦੇ ਵਿਚਕਾਰ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਲੱਗੀ ਹੋਈ ਹੈ। ਕੋਵਿਡ -19 ਖਿਲਾਫ ਲੜਾਈ ਲੜਨ ਵਿੱਚ ਰਾਜ ਦੀ ਸਹਾਇਤਾ ਲਈ, ਇੰਫਾਲ ਵੈਸਟ ਜ਼ਿਲ੍ਹੇ ਵਿੱਚ ਕਮਿਊਨਿਟੀ ਹੋਮ ਆਈਸੋਲੇਸ਼ਨ ਕੇਂਦਰ (CHICs) ਸਥਾਪਿਤ ਕਰਨ ਲਈ ਗਿਆਰਾਂ ਸੰਸਥਾਵਾਂ ਦੀ ਪਹਿਚਾਣ ਕੀਤੀ ਗਈ ਹੈ।

 

ਮੇਘਾਲਿਆ: ਰਾਜ ਵਿੱਚ ਮੰਗਲਵਾਰ ਨੂੰ ਸਭ ਤੋਂ ਵੱਧ 339 ਤਾਜ਼ਾ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਐਕਟਿਵ ਕੇਸਾਂ ਦਾ ਅੰਕੜਾ 2000 ਤੋਂ ਪਾਰ ਹੋ ਗਿਆ। ਇਹ ਪੁਛੇ ਜਾਣ ‘ਤੇ ਕਿ ਕੀ ਸਰਕਾਰ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਹੋਰ ਸਖਤ ਉਪਾਅ ਕਰਨ ਦੀ ਯੋਜਨਾ ਬਣਾਏਗੀ, ਤਾਂ ਉਪ ਮੁੱਖ ਮੰਤਰੀ ਪ੍ਰੈੱਸਟੋਨ ਟੈਨਸੋਂਗ ਨੇ ਕਿਹਾ ਕਿ ਸਰਕਾਰ ਹਰ ਰੋਜ਼ ਸਥਿਤੀ ਦੀ ਸਮੀਖਿਆ ਕਰ ਰਹੀ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਮੇਘਾਲਿਆ ਸਰਕਾਰ 18-44 ਸਾਲ ਦੀ ਉਮਰ ਦੇ ਹਰੇਕ ਵਿਅਕਤੀ ਦਾ ਮੁਫਤ ਟੀਕਾਕਰਣ ਕਰੇਗੀ, ਜਦੋਂ ਕਿ ਮੇਘਾਲਿਆ ਨੇ ਅਜੇ ਇਸ ਦੀ ਸ਼ੁਰੂਆਤ ਨਹੀਂ ਕੀਤੀ ਹਾਲਾਂਕਿ ਲਾਭਾਰਥੀਆਂ ਦਾ ਅੰਦਰਾਜ਼ ਜਾਰੀ ਹੈ।

 

ਨਾਗਾਲੈਂਡ: ਰਾਜ ਵਿੱਚ ਮੰਗਲਵਾਰ ਨੂੰ ਇੱਕ ਦਿਨ ਦੇ ਸਭ ਤੋਂ ਵੱਧ 265 ਕੋਵਿਡ -19 ਕੇਸਾਂ ਦੀ ਸਪਾਈਕ ਦਰਜ ਕੀਤੀ ਗਈ ਅਤੇ 3 ਮੌਤਾਂ ਦਰਜ ਹੋਈਆਂ। ਐਕਟਿਵ ਕੇਸ 1798 ਹਨ ਜਦੋਂ ਕਿ ਕੁੱਲ ਗਿਣਤੀ ਵੱਧ ਕੇ 14,717 ਹੋ ਗਈ ਹੈ। ਨਾਗਾਲੈਂਡ ਵਿੱਚ ਹੁਣ ਤੱਕ ਕੋਵਿਡ ਟੀਕੇ ਦੀਆਂ ਕੁੱਲ 2,16,761 ਖੁਰਾਕਾਂ 1,71,207 ਲਾਭਾਰਥੀਆਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚੋਂ 51,004 ਫਰੰਟਲਾਈਨ ਕਰਮਚਾਰੀ, 14,919 ਸਿਹਤ ਪੇਸ਼ੇਵਰ ਅਤੇ 1,05,284 ਵਿਅਕਤੀ 45 ਸਾਲ ਤੋਂ ਉਪਰ ਦੀ ਉਮਰ ਵਾਲੇ ਅਤੇ ਬਜ਼ੁਰਗ ਹਨ। ਅੱਜ ਸ਼ਾਮ 7 ਵਜੇ ਤੋਂ ਦੀਮਾਪੁਰ, ਕੋਹਿਮਾ ਵਿੱਚ ਨਵੀਆਂ ਕੰਟੇਮੈਂਟ ਪਾਬੰਦੀਆਂ ਲਾਗੂ ਹੋ ਗਈਆਂ। ਦੀਮਾਪੁਰ ਵਿੱਚ ਓਡ-ਈਵਨ ਵਾਹਨ ਨਿਯਮ ਲਾਗੂ ਹੋਵੇਗਾ। ਨਾਗਾ ਹਸਪਤਾਲ ਅਥਾਰਿਟੀ, ਕੋਹਿਮਾ ਵਿਖੇ ਸਥਾਪਿਤ ਕੀਤੇ ਗਏ ਨਵੇਂ ਆਕਸੀਜਨ ਪਲਾਂਟ 2 ਦਿਨਾਂ ਦੇ ਅੰਦਰ-ਅੰਦਰ ਕਾਰਜਸ਼ੀਲ ਹੋ ਜਾਣਗੇ।  ਪਲਾਂਟ ਵਿੱਚ ਪ੍ਰਤੀ ਦਿਨ 4,32,000 ਲੀਟਰ ਆਕਸੀਜਨ ਪੈਦਾ ਹੋਵੇਗੀ।

 

ਤ੍ਰਿਪੁਰਾ: ਪਿਛਲੇ 24 ਘੰਟਿਆਂ ਦੌਰਾਨ ਕੁੱਲ 271 ਨਵੇਂ ਕੋਵਿਡ -19 ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 172 ਪੱਛਮੀ ਤ੍ਰਿਪੁਰਾ ਜ਼ਿਲ੍ਹੇ ਦੇ ਹਨ। ਅੱਜ ਤਕ ਰਾਜ ਵਿੱਚ ਐਕਟਿਵ ਕੇਸ 1,666 ਹਨ। ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਟੀਕੇ ਦੀਆਂ 4 ਲੱਖ ਖੁਰਾਕਾਂ ਜਲਦੀ ਹੀ ਪਹੁੰਚ ਜਾਣਗੀਆਂ।

 

ਸਿੱਕਿਮ: ਰਾਜ ਭਰ ਵਿੱਚ ਟੀਕਾਕਰਣ ਲਈ ਸਥਾਪਿਤ ਕੀਤੀਆਂ ਗਈਆਂ 56 ਥਾਵਾਂ 'ਤੇ ਮੰਗਲਵਾਰ ਨੂੰ ਕੁੱਲ 2,417 ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ। ਇਸ ਦੇ ਨਾਲ, ਸਿੱਕਿਮ ਵਿੱਚ ਹੁਣ ਤਕ ਦਿੱਤੀਆਂ ਗਈਆਂ ਖੁਰਾਕਾਂ ਦੀ ਕੁੱਲ ਗਿਣਤੀ 2,10,281 ਹੋ ਗਈ ਹੈ। ਸਿੱਕਿਮ ਵਿੱਚ ਕੋਵਿਡ -19 ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵੱਧ ਕੇ 150 ਹੋ ਗਈ ਹੈ। ਰੋਜ਼ਾਨਾ ਮਾਮਲੇ 230 ਤੋਂ ਉੱਪਰ ਰਹਿੰਦੇ ਹਨ। ਸਿੱਕਿਮ ਵਿੱਚ ਕੋਰੋਨਾ ਵਾਇਰਸ ਦੇ ਨਵੇਂ 1,930 ਐਕਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 10 ਮਰੀਜ਼ ਐੱਸਟੀਐੱਨਐੱਮ ਹਸਪਤਾਲ ਦੀ ਆਈਸੀਯੂ ਸੁਵਿਧਾ ਵਿੱਚ ਦਾਖਲ ਹਨ। 24 ਘੰਟਿਆਂ ਦੌਰਾਨ ਰਾਜ ਵਿੱਚ ਇੱਕ ਹੋਰ ਮੌਤ ਦਰਜ ਕੀਤੀ ਗਈ ਜਿਸ ਨਾਲ ਰਾਜ ਵਿੱਚ ਸਰਕਾਰੀ ਤੌਰ 'ਤੇ ਮਰਨ ਵਾਲਿਆਂ ਦੀ ਗਿਣਤੀ 151 ਹੋ ਗਈ ਹੈ।

 

ਪੰਜਾਬ: ਪਾਜ਼ਿਟਿਵ ਟੈਸਟ ਕੀਤੇ ਗਏ ਮਰੀਜ਼ਾਂ ਦੀ ਕੁੱਲ ਸੰਖਿਆ 399556 ਹੈ। ਐਕਟਿਵ ਮਾਮਲਿਆਂ ਦੀ ਸੰਖਿਆ 61935 ਹੈ। ਕੁਲ 9645 ਮੌਤਾਂ ਦੀ ਖਬਰ ਹੈ। ਕੁੱਲ 686286 (ਹੈਲਥਕੇਅਰ + ਫਰੰਟਲਾਈਨ ਵਰਕਰਸ) ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਅਤੇ ਕੁੱਲ 197832 (ਹੈਲਥਕੇਅਰ + ਫਰੰਟਲਾਈਨ ਵਰਕਰਸ) ਨੂੰ ਕੋਵਿਡ -19 ਟੀਕੇ ਦੀ ਦੂਸਰੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਉੱਪਰ ਦੀ ਉਮਰ ਵਾਲੇ ਕੁੱਲ 2377998 ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ, ਜਦੋਂ ਕਿ 45 ਸਾਲ ਤੋਂ ਉੱਪਰ ਦੀ ਉਮਰ ਵਾਲੇ ਕੁੱਲ 246446 ਲੋਕਾਂ ਨੇ ਟੀਕੇ ਦੀ ਦੂਸਰੀ ਖੁਰਾਕ ਲੈ ਲਈ ਹੈ। 

 

ਹਰਿਆਣਾ: ਹੁਣ ਤੱਕ ਪਾਜ਼ਿਟਿਵ ਪਾਏ ਗਏ ਨਮੂਨਿਆਂ ਦੀ ਕੁੱਲ ਸੰਖਿਆ 543559 ਹੈ। ਕੁੱਲ ਐਕਟਿਵ ਕੋਵਿਡ -19 ਮਰੀਜ਼ 108830 ਹਨ। ਮੌਤਾਂ ਦੀ ਗਿਣਤੀ 4779 ਹੈ। ਅੱਜ ਤੱਕ ਟੀਕੇ ਲਗਵਾਏ ਗਏ ਲੋਕਾਂ ਦੀ ਸੰਖਿਆ 3971532 ਹੈ।

 

ਚੰਡੀਗੜ੍ਹ: ਲੈਬ ਦੀ ਪੁਸ਼ਟੀ ਕੀਤੀ ਗਏ ਕੋਵਿਡ -19 ਦੇ ਕੁੱਲ ਕੇਸ 45976 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 8170 ਹੈ। ਅੱਜ ਤੱਕ ਦੀ ਕੋਵਿਡ-19 ਮੌਤਾਂ ਦੀ ਕੁੱਲ ਸੰਖਿਆ 518 ਹੈ।

 

ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 110945 ਹੈ। ਐਕਟਿਵ ਕੇਸਾਂ ਦੀ ਕੁੱਲ ਸੰਖਿਆ 23572 ਹੈ। ਹੁਣ ਤੱਕ ਕੁੱਲ 1647 ਮੌਤਾਂ ਹੋਣ ਦੀ ਖਬਰ ਹੈ।

 

********

 

ਐੱਮਵੀ/ਏਪੀ


(Release ID: 1716516) Visitor Counter : 211


Read this release in: English , Hindi , Gujarati