ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਦੌਰਾਨ ਆਕਸੀਜਨ ਕੰਸੈਂਟ੍ਰੇਟਰ - ਸਾਨੂੰ ਕੀ ਕੁਝ ਜਾਣਨ ਦੀ ਲੋੜ ਹੈ
Posted On:
01 MAY 2021 11:51AM by PIB Chandigarh
ਜਿਵੇਂ ਕਿ ਭਾਰਤ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨਾਲ ਲੜ ਰਿਹਾ ਹੈ, ਨਵੇਂ ਮਾਮਲਿਆਂ ਵਿਚ ਵਾਧੇ ਕਾਰਣ ਐਕਟਿਵ ਮਾਮਲਿਆਂ ਦੀ ਗਿਣਤੀ ਖਤਰਨਾਕ ਢੰਗ ਨਾਲ ਵਧ ਗਈ ਹੈ ਜਿਸ ਦਾ ਦਬਾਅ ਜਨਤਕ ਸਿਹਤ ਦੇ ਬੁਨਿਆਦੀ ਢਾਂਚੇ ਤੇ ਪਿਆ ਹੈ ਜਿਸ ਨਾਲ ਆਕਸੀਜਨ ਕੰਸੈਂਟ੍ਰੇਟਰਾਂ ਦੀ ਮੰਗ ਵਿਚ ਭਾਰੀ ਵਾਧਾ ਹੋਇਆ ਹੈ।
ਇਸ ਲਈ ਸਾਨੂੰ ਆਕਸੀਜਨ ਕੰਸੈਂਟ੍ਰੇਟਰਾਂ ਦੀ ਜਰੂਰਤ ਤੇ ਜ਼ੋਰ ਦੇਣਾ ਹੋਵੇਗਾ ਕਿ ਕਿਵੇਂ ਇਨ੍ਹਾਂ ਦਾ ਇਸਤੇਮਾਲ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ?
ਇਥੇ ਇਸ ਲਈ ਇਕ ਜਲਦੀ ਲੋਅ-ਡਾਊਨ ਦਰਸਾਇਆ ਗਿਆ ਹੈ।
ਜ਼ਿੰਦਗੀ ਦੇ ਬਚਾਅ ਲਈ ਸਾਨੂੰ ਆਕਸੀਜਨ ਦੀ ਤੇਜ਼ ਸਪਲਾਈ ਦੀ ਜਰੂਰਤ ਹੈ ਜੋ ਫੇਫੜਿਆਂ ਤੋਂ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਜਾਵੇ। ਕੋਵਿਡ-19 ਇਕ ਸਾਹ ਦੀ ਬੀਮਾਰੀ ਹੈ ਜੋ ਸਾਡੇ ਫੇਫੜਿਆਂ ਨੂੰ ਪ੍ਰਭਾਵਤ ਕਰਦੀ ਹੈ ਅਤੇ ਆਕਸੀਜਨ ਦੇ ਪੱਧਰ ਨੂੰ ਖਤਰਨਾਕ ਪੱਧਰ ਤੱਕ ਪਹੁੰਚਾ ਦੇਂਦੀ ਹੈ। ਅਜਿਹੀ ਸਥਿਤੀ ਵਿਚ ਅਸੀਂ ਆਕਸੀਜਨ ਦੀ ਥੈਰੇਪੀ, ਮੈਡੀਕਲ ਇਲਾਜ ਲਈ ਆਕਸੀਜਨ ਦੀ ਵਰਤੋਂ, ਕਲੀਨਿਕਲੀ ਸਵੀਕਾਰਯੋਗ ਪੱਧਰਾਂ ਤੇ ਆਪਣੇ ਆਕਸੀਜਨ ਦੇ ਪੱਧਰ ਨੂੰ ਵਧਾਉਣ ਆਦਿ ਬਾਰੇ ਜਾਣਨ ਦੀ ਜਰੂਰਤ ਹੈ।
ਆਕਸੀਜਨ ਦਾ ਪੱਧਰ ਆਕਸੀਜਨ ਦੀ ਸੈਚੂਰੇਸ਼ਨ ਰਾਹੀਂ ਮਾਪੀ ਜਾਂਦੀ ਹੈ ਜਿਸ ਨੂੰ ਸੰਖੇਪ ਵਿਚ ਐਸਪੀ ਆਕਸੀਜਨ ਵਜੋਂ ਜਾਣਿਆ ਜਾਂਦਾ ਹੈ। ਇਹ ਖੂਨ ਵਿਚ ਆਕਸੀਜਨ ਨੂੰ ਲਿਜਾਣ ਵਾਲਾ ਹੀਮੋਗਲੋਬਿਨ ਦੀ ਮਾਤਰਾ ਦਾ ਮਾਪ ਹੈ। ਨਾਰਮਲ ਫੇਫੜਿਆਂ ਨਾਲ ਇਕ ਸਿਹਤਮੰਦ ਵਿਅਕਤੀ ਵਿਚ 95 ਤੋਂ 100% ਤੱਕ ਦੀ ਆਰਟੀਰਿਅਲ ਆਕਸੀਜਨ ਸੈਚੂਰੇਸ਼ਨ ਹੁੰਦੀ ਹੈ।
ਪਲਸ ਆਕਸੀਮੀਟਰ ਤੇ ਵਿਸ਼ਵ ਸਿਹਤ ਸੰਗਠਨ ਦੇ ਸਿਖਲਾਈ ਮੈਨੁਅਲ ਅਨੁਸਾਰ ਜੇ ਆਕਸੀਜਨ ਸੈਚੂਰੇਸ਼ਨ 94% ਜਾਂ ਹੇਠਾਂ ਹੈ ਤਾਂ ਮਰੀਜ਼ ਨੂੰ ਜਲਦੀ ਹੀ ਇਲਾਜ ਦੀ ਜਰੂਰਤ ਹੁੰਦੀ ਹੈ। 90% ਤੋਂ ਘੱਟ ਸੈਚੂਰੇਸ਼ਨ ਇਕ ਕਲੀਨਿਕਲ ਐਮਰਜੈਂਸੀ ਹੈ।
ਕੋਵਿਡ-19 ਦੇ ਅਡਲਟ ਮਰੀਜ਼ਾਂ ਦੇ ਪ੍ਰਬੰਧਨ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਜਾਰੀ ਕੀਤੀ ਗਈ ਤਾਜ਼ਾ ਕਲੀਨਿਕਲ ਗਾਈਡੈਂਸ ਅਨੁਸਾਰ ਕਮਰੇ ਵਿਚ ਹਵਾ ਉੱਪਰ ਆਕਸੀਜਨ ਕੰਸਟੈਂਟ੍ਰੇਸ਼ਨ ਦਾ ਪੱਧਰ 93% ਤੋਂ ਘੱਟ ਜਾਂ ਇਸ ਦੇ ਬਰਾਬਰ ਹੋਣ ਤੇ ਹਸਪਤਾਲ ਵਿਚ ਦਾਖ਼ਲ ਹੋਣ ਦੀ ਜਰੂਰਤ ਦੱਸਦਾ ਹੈ ਜਦਕਿ 90% ਤੋਂ ਹੇਠਾਂ ਗੰਭੀਰ ਬੀਮਾਰੀ ਵਜੋਂ ਸ਼੍ਰੇਣੀਬੱਧ ਹੈ ਅਤੇ ਆਈਸੀਯੂ ਵਿਚ ਦਾਖ਼ਲ ਕੀਤੇ ਜਾਣ ਦੀ ਜਰੂਰਤ ਹੁੰਦੀ ਹੈ। ਹਾਲਾਂਕਿ ਮੌਜੂਦਾ ਦੂਜੀ ਲਹਿਰ ਦੀ ਸਥਿਤੀ ਵਿਚ ਸਾਨੂੰ ਉਹ ਜ਼ਰੂਰ ਕਰਨਾ ਚਾਹੀਦਾ ਹੈ ਜੋ ਸਾਡੇ ਆਕਸੀਜਨ ਪੱਧਰ ਨੂੰ ਸਹੀ ਰੱਖਣ ਵਿਚ ਮਦਦ ਕਰ ਸਕੇ। ਵਿਸ਼ੇਸ਼ ਤੌਰ ਤੇ ਉਸ ਸਥਿਤੀ ਵਿਚ ਜਦੋਂ ਕਿ ਹਸਪਤਾਲ ਵਿਚ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਅਨੁਸਾਰ ਦਾਖਲਾ ਲੈਣ ਵਿਚ ਦੇਰੀ ਹੁੰਦੀ ਹੈ ਜਾਂ ਦਾਖਲਾ ਨਹੀਂ ਮਿਲਦਾ ਹੈ।
ਆਕਸੀਜਨ ਕੰਸੈਂਟ੍ਰੇਟਰ - ਇਹ ਕਿਵੇਂ ਕੰਮ ਕਰਦਾ ਹੈ?
ਅਸੀਂ ਜਾਣਦੇ ਹਾਂ ਕਿ ਵਾਤਾਵਰਨੀ ਹਵਾ ਵਿਚ ਤਕਰੀਬਨ 78% ਨਾਈਟ੍ਰੋਜਨ ਅਤੇ 21% ਆਕਸੀਜਨ ਹੁੰਦੀ ਹੈ। ਆਕਸੀਜਨ ਕੰਸੈਂਟ੍ਰੇਟਰ ਸਾਧਾਰਨ ਉਪਕਰਣ ਹੁੰਦੇ ਹਨ ਜੋ ਆਪਣੇ ਨਾਂ ਅਨੁਸਾਰ ਆਲੇ-ਦੁਆਲੇ ਦੀ ਹਵਾ ਦਾ ਵਾਅਦਾ ਕਰਦੇ ਹਨ ਅਤੇ ਆਕਸੀਜਨ ਕੰਸੈਂਟ੍ਰੇਸ਼ਨ ਨਾਈਟ੍ਰੋਜਨ ਨੂੰ ਬਾਹਰ ਕੱਢ ਕੇ ਹਵਾ ਨੂੰ ਫਿਲਟਰ ਕਰਦੀ ਹੈ ਜਿਸ ਨਾਲ ਆਕਸੀਜਨ ਕੰਸੈਂਟ੍ਰੇਸ਼ਨ ਵਿਚ ਵਾਧਾ ਹੁੰਦਾ ਹੈ।
ਇਹ ਆਕਸੀਜਨ ਕੰਸੈਂਟ੍ਰੇਟਰ ਆਕਸੀਜਨ ਦੀ ਸਪਲਾਈ ਲਈ ਉਸੇ ਹੀ ਢੰਗ ਨਾਲ ਕੰਮ ਕਰਦੇ ਹਨ ਜਿਵੇਂ ਕਿ ਕੈਨੁਲਾ, ਆਕਸੀਜਨ ਮਾਸਕ ਅਤੇ ਨੱਕ ਦੀਆਂ ਟਿਊਬਾਂ ਆਕਸੀਜਨ ਟੈਂਕਾਂ ਜਾਂ ਸਿਲੰਡਰਾਂ ਵਾਂਗ ਕੰਮ ਕਰਦੇ ਹਨ। ਫਰਕ ਸਿਰਫ ਇਹ ਹੈ ਕਿ ਸਿਲੰਡਰਾਂ ਨੂੰ ਮੁਡ਼ ਤੋਂ ਭਰਨ ਦੀ ਜਰੂਰਤ ਹੁੰਦੀ ਹੈ ਜਦਕਿ ਆਕਸੀਜਨ ਕੰਸੈਂਟ੍ਰੇਟਰ 24 x 7 ਘੰਟੇ ਕੰਮ ਕਰ ਸਕਦੇ ਹਨ।
ਇਸ ਲਈ ਕੌਣ ਅਤੇ ਕਦੋਂ ਇਨ੍ਹਾਂ ਦਾ ਇਸਤੇਮਾਲ ਕਰ ਸਕਦਾ ਹੈ?
ਕੀ ਇਸ ਦਾ ਇਹ ਮਤਲਬ ਹੈ ਕਿ ਕੋਈ ਵੀ ਸਵੀਕਾਰਨਯੋਗ ਪੱਧਰਾਂ ਤੋਂ ਹੇਠਾਂ ਡਿਗ ਰਹੇ ਆਕਸੀਜਨ ਦੇ ਪੱਧਰ ਦਾ ਪਤਾ ਲੱਗਣ ਤੇ ਆਕਸੀਜਨ ਕੰਸੈਂਟ੍ਰੇਟਰ ਦੀ ਵਰਤੋਂ ਕਰਕੇ ਆਪਣੀ ਮਦਦ ਕਰ ਸਕਦਾ ਹੈ ? ਬਿਲਕੁਲ ਨਹੀਂ। ਆਕਸੀਜਨ ਕੰਸੈਂਟ੍ਰੇਟਰਾਂ ਦੀ ਢੁਕਵੀਂ ਵਰਤੋਂ ਤੇ ਪੀਆਈਬੀ ਨਾਲ ਗੱਲਬਾਤ ਕਰਦਿਆਂ ਪੁਣੇ ਦੇ ਬੀ ਜੇ ਮੈਡੀਕਲ ਕਾਲਜ ਦੇ ਐਨਿਸਥੀਸੀਆ ਵਿਭਾਗ ਦੀ ਪ੍ਰੋਫੈਸਰ ਅਤੇ ਮੁੱਖੀ ਪ੍ਰੋ. ਸੰਯੋਗਿਤਾ ਨੇ ਕਿਹਾ "ਆਕਸੀਜਨ ਕੰਸੈਂਟ੍ਰੇਟਰ ਕੋਵਿਡ-19 ਦੇ ਦਰਮਿਆਨੇ ਮਾਮਲਿਆਂ ਵਿਚ ਉਸ ਵੇਲੇ ਵਰਤੇ ਜਾ ਸਕਦੇ ਹਨ ਜਦੋਂ ਮਰੀਜ਼ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਆਕਸੀਜਨ ਦਾ ਪੱਧਰ ਡਿਗ ਰਿਹਾ ਹੈ ਅਤੇ ਜਿਥੇ ਆਕਸੀਜਨ ਦੀ ਜ਼ਰੂਰਤ ਪ੍ਰਤੀ ਮਿੰਟ ਵੱਧ ਤੋਂ ਵੱਧ 5 ਲਿਟਰ ਦੀ ਹੈ।"
ਪ੍ਰੋ. ਨੇ ਅੱਗੇ ਕਿਹਾ ਕਿ ਆਕਸੀਜਨ ਕੰਸੈਂਟ੍ਰੇਟਰ ਕੋਵਿਡ ਤੋਂ ਬਾਅਦ ਦੀਆਂ ਪੇਚੀਦਗੀਆਂ ਵਾਲੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਹੈ ਜੋ ਆਕਸੀਜਨ ਥੈਰੇਪੀ ਨੂੰ ਜ਼ਰੂਰੀ ਬਣਾਉਂਦੀ ਹੈ।
ਕੀ ਅਸੀਂ ਆਪਣੇ ਆਪ ਇਨ੍ਹਾਂ ਦਾ ਇਸਤੇਮਾਲ ਕਰ ਸਕਦੇ ਹਾਂ?
ਇਸ ਦਾ ਜਵਾਬ ਸਖ਼ਤੀ ਨਾਲ ਨਾਂ ਵਿਚ ਹੈ। ਪੀਆਈਬੀ ਵਲੋਂ 30 ਅਪ੍ਰੈਲ ਨੂੰ ਆਯੋਜਿਤ ਕੀਤੇ ਗਏ ਇਕ ਵੈਬੀਨਾਰ ਵਿਚ ਬੋਲਦਿਆਂ ਬੰਗਲੌਰ ਦੇ ਸੇਂਟ ਜੋਨਜ਼ ਮੈਡੀਕਲ ਕਾਲਜ ਹਸਪਤਾਲ ਦੇ ਡਾਕਟਰ ਚੈਤਨਯ ਐਸ ਬਾਲਾਕ੍ਰਿਸ਼ਨਨ ਨੇ ਪੂਰੇ ਤੌਰ ਤੇ ਇਸ ਸਪਸ਼ਟ ਕੀਤਾ ਕਿ ਮੈਡੀਕਲ ਗਾਈਡੈਂਸ ਤੋਂ ਬਿਨਾਂ ਆਕਸੀਜਨ ਕੰਸੈਂਟ੍ਰੇਟਰ ਦੀ ਵਰਤੋਂ ਬਹੁਤ ਜ਼ਿਆਦਾ ਨੁਕਸਾਨਦਾਇਕ ਹੋ ਸਕਦੀ ਹੈ।
"ਕੋਵਿਡ-19 ਕਾਰਣ ਦਰਮਿਆਨੇ ਨਿਮੋਨੀਆ ਵਾਲੇ ਮਰੀਜ਼ਾਂ ਵਿਚ ਆਕਸੀਜਨ ਸੈਚੂਰੇਸ਼ਨ ਦਾ ਪੱਧਰ 94 ਤੋਂ ਹੇਠਾਂ ਹੋਣ ਨਾਲ ਉਨ੍ਹਾਂ ਨੂੰ ਆਕਸੀਜਨ ਕੰਸੈਂਟ੍ਰੇਟਰ ਰਾਹੀਂ ਆਕਸੀਜਨ ਦੀ ਪੂਰਤੀ ਨਾਲ ਫਾਇਦਾ ਹੋ ਸਕਦਾ ਹੈ ਪਰ ਇਹ ਓਦੋਂ ਤੱਕ ਹੀ ਹੈ ਜਦੋਂ ਤੱਕ ਕਿ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਨਹੀਂ ਕਰ ਲਿਆ ਜਾਂਦਾ। ਹਾਲਾਂਕਿ ਮਰੀਜ਼ ਬਿਨਾਂ ਯੋਗ ਮੈਡੀਕਲ ਸਲਾਹ ਦੇ ਆਪਣੇ ਆਪ ਇਸ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਲਈ ਇਹ ਨੁਕਸਾਨਦਾਇਕ ਹੋ ਸਕਦਾ ਹੈ।"
https://twitter.com/PIBMumbai/status/1388408210076299270?s=20
https://twitter.com/i/status/1388437352054288386
ਡਾ. ਚੈਤਨਯ ਨੇ ਕਿਹਾ, "ਇਸ ਤਰ੍ਹਾਂ ਜਦੋਂ ਤੱਕ ਤੁਹਾਨੂੰ ਇਕ ਬਿਸਤਰਾ ਨਹੀਂ ਮਿਲ ਜਾਂਦਾ ਆਕਸੀਜਨ ਕੰਸੈਂਟ੍ਰੇਟਰ ਲਾਭਦਾਇਕ ਹੋ ਸਕਦਾ ਹੈ ਪਰ ਛਾਤੀ ਦੇ ਮਾਹਿਰ ਜਾਂ ਇਨਟਰਨਲ ਮੈਡਿਸਨ ਸਪੈਸ਼ਲਿਸਟ ਦੀ ਗਾਈਡੈਂਸ ਤੋਂ ਬਿਨਾਂ ਤਾਂ ਬਿਲਕੁਲ ਹੀ ਨਹੀਂ। ਇਹ ਮਰੀਜ਼ ਦੇ ਫੇਫੜਿਆਂ ਦੀ ਪਹਿਲਾਂ ਵਾਲੀ ਸਥਿਤੀ ਤੇ ਵੀ ਨਿਰਭਰ ਕਰਦਾ ਹੈ।"
ਪ੍ਰੋ. ਸੰਯੋਗਿਤਾ ਨੇ ਵੀ ਕਿਹਾ ਕਿ ਕੰਸੈਂਟ੍ਰੇਟਰਾਂ ਦੀ ਖਰੀਦ ਅਤੇ ਵਰਤੋਂ ਦੋਵੇਂ ਹੀ ਇਕ ਮੈਡੀਕਲ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਦੇ ਆਧਾਰ ਤੇ ਹੀ ਕੀਤੀ ਜਾਣੀ ਚਾਹੀਦੀ ਹੈ। ਆਪਣੀ ਸਮਰੱਥਾ ਅਨੁਸਾਰ ਆਕਸੀਜਨ ਕੰਸੈਂਟ੍ਰੇਟਰਾਂ ਦੀ ਕੀਮਤ 30,000 ਰੁਪਏ ਤੋਂ ਉੱਪਰ ਹੈ।
ਭਾਰਤ ਵਿਚ ਆਕਸੀਜਨ ਕੰਸੈਂਟ੍ਰੇਟਰਾਂ ਦੀ ਮਾਰਕੀਟ
ਭਾਰਤ ਨੇ ਆਕਸੀਜਨ ਕੰਸੈਂਟ੍ਰੇਟਰਾਂ ਦੇ ਨਿਰਮਾਣ ਅਤੇ ਵਿੱਕਰੀ ਵਿਚ ਵੱਡਾ ਵਾਧਾ ਵੇਖਿਆ ਹੈ। ਬਹੁ-ਰਾਸ਼ਟਰੀ ਬਰਾਂਡਾਂ ਤੋਂ ਇਲਾਵਾ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਕਵਾਚ (ਸੈਂਟਰ ਫਾਰ ਔਗਮੈਂਟਿੰਗ ਵਾਰ ਵਿਦ ਕੋਵਿਡ-19 ਹੈਲਥ ਕ੍ਰਾਇਸਿਸ) ਪ੍ਰੋਗਰਾਮ ਅਧੀਨ ਫੰਡ ਕੀਤੇ ਗਏ ਕਈ ਭਾਰਤੀ ਸਟਾਰਟ ਅੱਪਸ ਨੇ ਕੁਸ਼ਲ ਅਤੇ ਕਿਫਾਇਤੀ ਆਕਸੀਜਨ ਕੰਸੈਂਟ੍ਰੇਟਰ ਵਿਕਸਤ ਕੀਤੇ ਹਨ।
ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਇਨ੍ਹਾਂ ਦੀ ਉਪਯੋਗਤਾ ਕਾਰਣ ਪੀਐਮ-ਕੇਅਰਜ਼ ਫੰਡ ਰਾਹੀਂ ਇਕ ਲੱਖ ਆਕਸੀਜਨ ਕੰਸੈਂਟ੍ਰੇਟਰ ਖਰੀਦੇ ਜਾ ਰਹੇ ਹਨ।
---------------------------------------
ਧੀਪ / ਮਹੇਸ਼/ਡੀ ਲਕਸ਼ਮੀ/
(Release ID: 1715401)
Visitor Counter : 259